“ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ”
"ਸਬਦ ਸੂਰ ਬਲਵੰਤ ਕਾਮ ਅਰੁ ਕ੍ਰੋਧ ਬਿਨਾਸਨ ॥
ਲੋਭ ਮੋਹ ਵਸਿ ਕਰਣ ਸਰਣ ਜਾਚਿਕ ਪ੍ਰਤਿਪਾਲਣ ॥ {ਪੰਨਾ 1391}"
ਕਾਮਨਾ ਅਰ ਕ੍ਰੋਧ ਹੀ ਮਨ ਦਾ ਵਜੂਦ ਹੈ, ਜੇ ਦੋ ਚੀਜਾਂ ਨਹੀਂ ਹਨ ਤਾਂ ਮਨ ਹੈ ਹੀ ਨਹੀਂ, ਮਨ ਦੀ ਸ਼ਕਤੀ ਹੀ ਖਤਮ ਹੈ । ਕਾਮਨਾ-ਇੱਛਾਵਾਂ ਦੇ ਵਿੱਚ ਮਨ ਦੀ ਸ਼ਕਤੀ ਹੈ, ਮਨ ਦਾ ਵਜੂਦ ਹੈ ਅਤੇ ਇੱਛਾ ਦੀ ਪੂਰਤੀ ਦੇ ਜਿਹੜਾ ਮੂਹਰੇ ਆ ਜਾਵੇ, ਕ੍ਰੋਧ ਉਹਦੀ ਊਂ ਖਬਰ ਲੈਂਦੈ, ਕ੍ਰੋਧ ਮੈਂ-ਮੈਂ ਕਰਕੇ ਉੱਤੇ ਚੜ੍ਹਦਾ ਹੈ ਫਿਰ ਉਹਦੇ, ਕਹਿੰਦਾ ਆਜਾ ਤੈਨੂੰ ਤਾਂ ਪਹਿਲਾਂ ਦੱਸਦਾਂ, ਤੂੰ ਹੋ ਨੇੜੇ, ਕ੍ਰੋਧ ਦੀ ਪ੍ਰਧਾਨਗੀ ਰਹਿੰਦੀ ਹੈ । ਪਰ ਜਿੱਥੇ ਦੋਏ ਚੀਜਾਂ ਨਹੀਂ ਹਨ ਉਥੇ ਮਨ surrender(ਆਤਮ ਸਮਰਪਣ) ਹੋ ਜਾਂਦਾ ਹੈ, ਜਦ ਸੈਨਾਪਤੀ arrest(ਗ੍ਰਿਫਤਾਰ) ਕਰਿਆ ਜਾਵੇ, ਹਾਰ ਖਾ ਜਾਵੇ, ਰਾਜਾ ਆਪ ਹੀ ਗ੍ਰਿਫਤਾਰ ਹੋ ਜਾਂਦੈ । ਮਨ ਦਾ ਸੈਨਾਪਤੀ 'ਕ੍ਰੋਧ' ਹੈ, ਜਿੱਥੇ ਕ੍ਰੋਧ ਮਰ ਗਿਆ, ਕ੍ਰੋਧ ਖਤਮ ਹੋ ਗਿਆ, ਤੇ ਮਨ ਕੋਲ ਕੀ ਰਹਿ ਜਾਂਦਾ ਹੈ ? ਮਨ ਹੱਥ ਖੜ੍ਹੇ ਕਰ ਦਿੰਦਾ ਹੈ ਫਿਰ, "ਕਾਮ ਅਰੁ ਕ੍ਰੋਧ ਬਿਨਾਸਨ" ਕਾਮ ਅਰ ਕ੍ਰੋਧ ਦੇ ਨਾਸ ਕਰਨ ਵਾਲਾ ਹੈ ‘ਸ਼ਬਦ’, ਜਿਹੜਾ ਗੁਰਬਾਣੀ ਸੁਣ ਲੈਂਦੈ, ਉਹਦਾ ਕਾਮ-ਕ੍ਰੋਧ ਨਾਸ ਹੋ ਸਕਦਾ ਹੈ ਜੇ ਇਹਨੂੰ ਸਮਝ ਕੇ ਮੰਨ ਲਵੇ । ਇਹ ਓਸ ਸੂਰਮੇ ਦੇ ਮੂੰਹ 'ਤੋਂ ਸ਼ਬਦ ਨਿਕਲਿਆ ਹੋਇਆ ਹੈ, ਇਹਨੂੰ ਸੁਣ ਕੇ ਮੰਨਣ ਵਾਲਾ ਆਪਨੇ ਅੰਦਰ ਕਾਮਨਾਵਾਂ ਅਰ ਕ੍ਰੋਧ ਦਾ ਨਾਸ ਕਰ ਸਕਦੈ । ਸੂਰਮਿਆਂ ਦੇ ਮੂੰਹ 'ਚੋਂ ਨਿਕਲਿਆ ਹੋਇਆ ਸ਼ਬਦ ਹੀ ਸੂਰਮਾ ਹੁੰਦਾ ਹੈ, ਸੂਰੇ ਦੇ ਹਥੋਂ ਚੱਲਿਆ ਹੋਇਆ ਤੀਰ ਹੀ ਕੁਛ ਕਰ ਦਿਖਾਉਂਦੈ, ਕਰ ਦਿਖਾਉਣ ਦੀ ਸਮਰੱਥਾ ਰੱਖਦੈ । ਇਹ ਬਾਣੀ ਦੇ ਬਾਣ ਨੇ, ਇਹ ਬਾਣੀ ਦੇ ਬਾਣ ਐਸੇ ਚੱਲਦੇ ਨੇ, ਮਨ ਦੇ ਸਾਰੇ ਵਿਕਾਰਾਂ ਦਾ ਨਾਸ ਕਰ ਦਿੰਦੇ ਨੇ । ਐਸੇ ਸ਼ਬਦ ਦੇ ਬਾਣ ਵਾਹੇ ਨਾਨਕ ਨੇ, ਲਹਿਣੇ ਦਾ ਮਨ ਧਰਾਸ਼ਾਹੀ ਕਰਤਾ, ਕੋਈ ਜਵਾਬ ਹੀ ਨਹੀਂ ਸੀ ਕਿਸੇ ਗੱਲ ਦਾ, surrender(ਆਤਮ ਸਮਰਪਣ) ਕਰ ਗਿਆ ਮਨ, ਮਨ surrender(ਆਤਮ ਸਮਰਪਣ) ਕਰ ਗਿਆ । ਲਹਿਣੇ ਨੇ ਐਸੇ ਬਾਣੀ ਦੇ ਬਾਣ ਵਾਹੇ, ਅਮਰਦਾਸ ਦਾ ਮਨ surrender(ਆਤਮ ਸਮਰਪਣ) ਕਰ ਗਿਆ, ਸਬਦ ਸੂਰ, ਤਾਂ ਹੈ । ਜੇ ਨਾਨਕ ਨੇ ਇਹਦਾ ਮਨ ਜਿੱਤਿਆ ਸੀ ਤਾਂ ਇਹਨੇ 'ਗਾਂਹ ਵੀ ਜਿੱਤ ਲਿਆ ਕਿਸੇ ਦਾ, ਸਬਦ ਸੂਰ ਕੌਣ ਹੈ ? ਲਹਿਣਾ । 'ਬਲਵੰਤ' ਦਾ ਮਤਲਬ ਸ਼ਕਤੀਸ਼ਾਲੀ ਹੈ, ਬਲ ਵਾਲਾ ਹੈ, ‘ਸਬਦ’ ਬਲ ਵਾਲਾ ਹੈ, ਸਬਦ ਦੇ ਵਿੱਚ ਬਲ ਹੈ । ਬਲ ਕੀ ਹੈ ? ਗਿਆਨ ਹੈ । ਬੁਧ-ਬਲ ਕੀ ਹੁੰਦਾ ਹੈ ? ਗਿਆਨ ਹੈ, ਆਤਮ-ਗਿਆਨ ਹੈ, ਬ੍ਰਹਮ-ਗਿਆਨ ਹੈ ਸਬਦ ਦੇ ਵਿੱਚ, ਸਰਵ-ਉੱਤਮ ਗਿਆਨ ਹੈ, ਸਰਵ-ਉੱਤਮ ਸ਼ਕਤੀ ਹੈ ਸ਼ਬਦਾਂ ਵਿੱਚ, ਸਾਚ ਸ਼ਬਦ ਹੈ, ਸਚ ਦੀ ਸ਼ਕਤੀ ਹੈ ਸ਼ਬਦਾਂ 'ਚ "ਸਬਦ ਸੂਰ ਬਲਵੰਤ ਕਾਮ ਅਰੁ ਕ੍ਰੋਧ ਬਿਨਾਸਨ ॥"
"ਲੋਭ ਮੋਹ ਵਸਿ ਕਰਣ ਸਰਣ ਜਾਚਿਕ ਪ੍ਰਤਿਪਾਲਣ ॥" ਦੇਖੋ ! ਕਾਮਨਾ ਅਰ ਕ੍ਰੋਧ ਦਾ ਨਾਸ ਕਰਨੈ, ਲੋਭ ਅਰ ਮੋਹ ਦਾ ਨਾਸ ਨੀ ਕਰਨਾ, ਇਹਨੂੰ ਵੱਸ ਵਿੱਚ ਕਰਨੈ, ਇਹ ਚਾਹੀਦੇ ਨੇ ਇਹਦੀ ਲੋੜ ਆ । ਇਹਨਾਂ ਦਾ ਨੀ ਨਾਸ ਕਰਨਾ, ਦੇਖੋ ! ਕੀ ਕਹਿ ਰਿਹੈ ? ਕਿਹੜੇ ਭੇਤ ਦੀ ਗੱਲ ਦੱਸੀ ਹੈ ਏਥੇ ? ਅਸੀਂ ਸਾਰਿਆਂ ਦੇ ਹੀ ਖਿਲਾਫ਼ ਆਂ, ਨਹੀਂ, ਇਹਨਾਂ ਨੂੰ control(ਵੱਸ) 'ਚ ਰੱਖਣਾ ਹੈ ਸਿਰਫ । ਲੋਭ ਅਰ ਮੋਹ ਨੂੰ ਵੱਸ ਕਰਨੈ, ਕਾਮ ਅਰ ਕ੍ਰੋਧ ਨੂੰ ਨਾਸ ਕਰਨੈ, ਇਹੀ ਨੇ ਦੁਸ਼ਮਨ ਦੋਏ, ਇਹ ਤਾਂ ਉਹਦੇ ਨਾਲ ਨੇ, ਸਾਰੀ ਜਨਤਾ ਨੀ ਮਾਰੀ ਦੀ ਹੁੰਦੀ । ਜੇ ਕਿਸੇ ਦਾ ਰਾਜ ਖੋਹੀਦੈ, ਪਬਲਿਕ ਥੋੜ੍ਹੀ ਮਾਰੀ ਦੀ ਆ, ਪਬਲਿਕ ਤਾਂ ਓਦਾਂ ਈ ਵਿਚਾਰੀ ਉਹਨਾਂ ਦੇ ਨਾਲ ਹੁੰਦੀ ਐ, ਪਬਲਿਕ ਆਪਣੇ ਨਾਲ ਰਲਾ ਲਈਦੀ ਹੁੰਦੀ ਐ ਸਮਝਾ ਕੇ, ਆਪਣੇ ਵੱਸ 'ਚ ਕਰ ਲਈਦੀ ਹੁੰਦੀ ਐ । ਜਿਹੜਾ ਵੱਸ 'ਚ ਨਾ ਹੋ ਸਕੇ, ਮਾਰੀ ਦਾ ਉਹ ਹੁੰਦੈ, ਕ੍ਰੋਧ ਮਰੇ ਤੇ ਬਿਨਾਂ ਵੱਸ 'ਚ ਨੀ ਆਉਂਦਾ ਕਿਸੇ ਦੇ, ਹੰਕਾਰ ਨੂੰ ਵੱਸ 'ਚ ਨੀ ਕੀਤਾ ਜਾ ਸਕਦਾ । ਕ੍ਰੋਧ ਮਰ ਗਿਆ ਹੰਕਾਰ ਆਪੇ ਈ..... ਦੇਖੋ ! ਹੰਕਾਰ ਦੀ ਗੱਲ ਨੀ ਕੀਤੀ, ਕ੍ਰੋਧ ਦੀ ਕੀਤੀ ਆ, ਹੰਕਾਰ ਦੀ ਸ਼ਕਤੀ ਕ੍ਰੋਧ 'ਚ ਐ, ਕਈ ਵਾਰ ਤੁਹਾਨੂੰ ਪਤਾ ਹੋਊ, ਲੱਕੜ ਜਿਉਂ ਦੀ ਤਿਉਂ ਐਂ, ਪੁਰਾਣੀ ਹੋ ਗਈ, ਤੇੜਾਂ ਫਟ ਗਈਆਂ, ਜੇ ਉਹਨੂੰ ਚੁੱਲ੍ਹੇ 'ਚ ਪਾ ਦੇਈਏ, ਅੱਗ ਨੀ ਹੈ ਉਹਦੇ 'ਚ, ਜਲਦੀ ਨੀ, ਲੱਕੜ ਹੈ, ਵਜਨ ਵੀ ਘਟ ਗਿਆ, ਅੱਗ ਵੀ ਹੈਨੀ, ਅੱਗ ਕਿਥੇ ਚਲੀ ਗਈ ? ਹੰਕਾਰ ਐਹੋ ਜਿਹਾ ਹੋ ਜਾਂਦੈ, ਜਿਹੋ ਜਿਹਾ ਉਹ ਗਲੀ ਹੋਈ ਲੱਕੜ ਐ, ਅੱਗ ਹੈਨੀ, ਚੁੱਲ੍ਹੇ 'ਚ ਪਾ ਲਉਗੇ, ਸਵਾਹ ਹੋਜੂ, ਓਸ ਹੰਕਾਰ ਤੋਂ ਸਾਨੂੰ ਕੋਈ ਖਤਰਾ ਨੀ, ਉਹ ਕੀ ਐ ? ਉਹ ਮਨ ਉਹੋ ਜਿਹਾ ਹੋ ਜਾਂਦਾ ਹੈ । ਕ੍ਰੋਧ ਹੀ ਅੱਗ ਐ, ਜਦ ਅੱਗ ਹੀ ਵਿੱਚ ਨਾ ਰਹੀ ਤਾਂ ਉਹਨੇ ਰਹਿਣਾ ਕੀ ਐ ਫਿਰ ? ਕ੍ਰੋਧ ਦਾ ਨਾਸ ਹੋਊਗਾ, ਫੇਰ ਈ ਗੱਲ ਬਣੂਗੀ, ਕਾਮਨਾਵਾਂ ਦਾ ਨਾਸ ਈ ਹੋਊਗਾ, ਫੇਰ ਗੱਲ ਬਣੂਗੀ । ਪਰ ਮੋਹ ਨੂੰ ਪ੍ਰੇਮ 'ਚ ਬਦਲ ਲੈਣੈ, ਜਦੋਂ ਨਿਰਾਕਾਰ ਦਾ ਮੋਹ ਹੈ ਉਹ ਪ੍ਰੇਮ ਹੁੰਦੈ, ਉਹਨੂੰ ਪ੍ਰੇਮ 'ਚ ਬਦਲ ਲੈਣੈ, ਲੋਭ ਜਿਹੜਾ ਹੈਗਾ, ਲੋਭ ਦਾ ਭਾਂਡਾ ਧੋ ਕੇ ਉਹਦੇ 'ਚ ਨਾਮ ਪਾਉਣ ਲੱਗ ਜਾਣੈ, ਮਾਇਆ ਕੱਢ ਦੇਣੀ ਐ, ਮਾਇਆ ਦੀ ਭੁੱਖ ਨੀ ਰਹਿਣ ਦੇਣੀ, ਭੁੱਖ ਕਾਹਦੀ ਰੱਖਣੀ ਹੈ ? ਨਾਮ ਦੀ । "ਸਾਚੇ ਨਾਮ ਕੀ ਲਾਗੈ ਭੂਖ ॥ {ਪੰਨਾ 9}"
"ਇਹ ਲਾਲਚ ਹਉ ਗੁਨ ਤਉ ਉਚਰੋਂ ॥ (Page 240)" ਲਾਲਚ ਨਹੀਂ ਛੱਡਣਾ ਹੈ, ਲੋਭ ਨੀ ਛੱਡਣਾ, ਲੋਭ ਦਾ ਭਾਂਡਾ ਤਾਂ ਵੱਡਾ ਚਾਹੀਦੈ ਸਵਾਂ । ਜਿਹੜਾ ਖੱਪਰ ਸੀ ਨਾ ਮਾਇਆ ਤੇ ਭਰਦਾ ਨੀ ਸੀ, ਉਹ ਨਾਮ ਨਾਲ ਭਰਨੈ ਹੁਣ ਨਾਮ ਨਾਲ, ਖੱਪਰ ਤਾਂ ਵੱਡਾ ਚਾਹੀਦੈ, ਜਿੱਦਨ ਖੱਪਰ ਭਰ ਗਿਆ ਇਹਨੇ ਨਾਮ ਛੱਡ ਦੇਣੈ, ਫਿਰ ਖਤਰੈ, ਜਦ ਬੱਚਾ ਰੱਜ ਜਾਂਦੈ, ਦੁੱਧ ਚੁੰਘਦਾ-ਚੁੰਘਦਾ ਥਣ ਛੱਡ ਦਿੰਦੈ ਮਾਂ ਦਾ, ਦੁਬਾਰਾ ਹੱਥ ਨੀ ਆਉਣਾ ਫਿਰ । ਹਾਂ….. ਲਗਾਤਾਰ ਭੁੱਖ ਲੱਗੀ ਰਹਿਣੀ ਚਾਹੀਦੀ ਐ, ਲਗਾਤਾਰ ਰਸ ਨਾਮ ਦਾ ਲੈਣਾ ਈ ਚਾਹੀਦੈ, ਤ੍ਰਿਪਤ ਵੀ ਐ ਰਸ ਲਈ ਵੀ ਜਾਂਦੈ । ਇੱਕ ਸਕਿੰਟ ਵਾਸਤੇ ਸੂਰਜ ਨੂੰ ਗਾਇਬ ਕਰ ਦਿਉ, 'ਨੇਰ੍ਹਾ ਜਿਉਂ ਦਾ ਤਿਉਂ ਖੜ੍ਹਾ ਹੋ ਜਾਂਦੈ, ਇੱਕ ਸਕਿੰਟ 'ਚ ਈ 'ਨੇਰ੍ਹਾ ਹੋ ਜਾਂਦੈ ਖੜ੍ਹਾ, ਕਿਤੋਂ ਆਉਂਦਾ ਨੀ 'ਨੇਰ੍ਹਾ ਏਥੇ ਈ ਆ, ਉਨਾ ਈ ਚਿਰ 'ਨੇਰ੍ਹਾ ਗਾਇਬ ਆ ਜਿੰਨਾ ਚਿਰ ਰੌਸ਼ਨੀ ਹੈਗੀ ਆ "ਹਰਿ ਬਿਸਰਤ ਸਦਾ ਖੁਆਰੀ ॥ {ਪੰਨਾ 711}" ਚਾਨਣ ਗਾਇਬ 'ਨੇਰ੍ਹਾ ਹਾਜ਼ਰ, ਉਹੋ ਜਿਹੀ ਹੀ position (ਹਾਲਤ) ਕਰ ਦਿੰਦੈ ਜਿਹੋ ਜਿਹੀ ਪਹਿਲਾਂ ਸੀ, ਜਿਹੜੇ ਜਾਲ 'ਚੋਂ ਨਿੱਕਲ ਕੇ ਆਏ ਆਂ ਓਸੇ ਜਾਲ 'ਚ ਫੇਰ ਫਸਜਾਂ ਗੇ, ਭਰਮ ਦੇ ਜਾਲ 'ਚ ਫੇਰ ਫਸਜਾਂ ਗੇ, ਇਸ ਕਰਕੇ ਲੋਭ ਰੱਖਣ ਵਾਲੀ ਚੀਜ਼ ਐ, ਲੋਭ ਮਾਰਨ ਵਾਲੀ ਚੀਜ਼ ਨੀ, ਲੋਭ ਦਾ ਭਾਂਡਾ ਭੰਨਣ ਵਾਲੀ ਚੀਜ਼ ਨੀ, ਲੋਭ ਦੇ ਭਾਂਡੇ ਨੂੰ ਧੋ ਕੇ ਸੰਵਾਰ ਕੇ ਧੂਪ ਦੇ ਕੇ, ਮਾਇਆ ਦੀ ਭੁੱਖ ਤਿਆਗ ਕੇ, ਦੂਈ ਨਾਮ ਵਾਲੀ ਵਸਤੂ ਪਾਉਣ ਲੱਗ ਜਾਣੈ ਉਹਦੇ 'ਚ । ਸੱਚ ਦਾ ਮੋਹ ਕਰਨੈ, ਆਪਣੇ ਮੂਲ ਦਾ ਮੋਹ ਕਰਨੈ, ਸਾਰੇ ਈ ਪਰਮੇਸ਼ਰ ਦੇ ਨੇ "ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ॥ (Page 51)" "ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥ {ਪੰਨਾ 10}" ਤੇਰੇ ਸਾਰੇ ਜੀਅ ਨੇ, ਫਿਰ ਮੋਹ ਸਾਰਿਆਂ ਜੀਆਂ ਦਾ ਈ ਕਰਨੈ, ਸਾਰੇ ਜੀਆਂ ਨਾਲ ਇੱਕੋ ਜਿਹਾ ਹੀ ਪ੍ਰੇਮ ਕਰਨੈ, ਤੇਰਾ ਅਰ ਮੇਰਾ ਰਹਿਣਾ ਈ ਨੀ ਕੋਈ, ਹੁਣ ਸਰੀਰ ਜਦ ਦੇਖਦੇ ਆਂ ਤਾਂ ਆਪਣੇ ਨਿਆਣੇ ਵੱਖਰੇ ਦੀਂਹਦੇ ਨੇ, ਦੂਏ ਵੱਖਰੇ ਦੀਂਹਦੇ ਨੇ, ਜੇ ਆਤਮਾ ਦੇਖਾਂਗੇ ਤਾਂ ਸਾਰੇ ਜੀਅ ਇੱਕੋ ਜਿਹੇ ਈ ਦੀਂਹਦੇ ਨੇ, ਫਿਰ ਮੋਹ ਨੀ ਹੈ ਫਿਰ ਪ੍ਰੇਮ ਐ । ਆਤਮਕ ਪੱਧਰ(level) 'ਤੇ ਪ੍ਰੇਮ ਹੁੰਦੈ, ਸਰੀਰਕ ਪੱਧਰ(level) 'ਤੇ ਮੋਹ ਹੁੰਦੈ, ਮਾਇਆ ਦਾ ਮੋਹ ਹੁੰਦੈ, ਆਤਮਾ ਦਾ ਪ੍ਰੇਮ ਹੁੰਦੈ । ਮੋਹ ਨੂੰ ਬਦਲ ਕੇ ਪੁੱਠਾ ਕਰਕੇ ਆਤਮਕ ਪੱਧਰ(level) 'ਤੇ ਜੇ ਲੈ ਜਾਈਏ ਫਿਰ ਪ੍ਰੇਮ ਬਣ ਜਾਂਦੈ । ਦੂਆ ਪਾਸਾ ਸਿੱਕੇ ਦਾ ਪ੍ਰੇਮ ਐ, ਇੱਕ ਪਾਸਾ ਮੋਹ ਆ, ਮੋਹ ਵਾਲਾ ਪਾਸਾ ਉੱਪਰ ਐ, ਪ੍ਰੇਮ ਵਾਲਾ ਥੱਲੇ ਆ, ਜਦ ਪਲਟ ਦੇਣੈ, ਪ੍ਰੇਮ ਵਾਲਾ ਉੱਤੇ ਆ ਗਿਆ, ਮੋਹ ਵਾਲਾ ਥੱਲੇ ਆ ਗਿਆ, ਇਹ ਪਲਟਣਾ ਈ ਆ ਪਾਸਾ । "ਲੋਭ ਮੋਹ ਵਸਿ ਕਰਣ ਸਰਣ ਜਾਚਿਕ ਪ੍ਰਤਿਪਾਲਣ ॥"
'ਸਰਣ ਜਾਚਿਕ ਪ੍ਰਤਿਪਾਲਣ' ਉਹਦੇ ਸ਼ਰਨ 'ਚ ਰਹਿਣੈ, ਸ਼ਬਦ ਗੁਰੂ ਦੇ ਸ਼ਰਨ 'ਚ ਰਹਿਣੈ, ਹੁਕਮ ਦੀ ਸ਼ਰਨ 'ਚ ਚਲੇ ਜਾਣੈ ਔਰ ਜਿਹੜਾ ਕਿ ਪ੍ਰਤਿਪਾਲ ਕਰਨ ਵਾਲਾ ਐ । 'ਸਰਣ ਜਾਚਿਕ' ਜਾਚਿਕ ਬਣ ਕੇ ਉਹਦੀ ਸ਼ਰਨ ਰਹਿਣੈ, ਮੰਗਤੇ ਬਣ ਕੇ "ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ {ਪੰਨਾ 666}" ਭੇਖਾਰੀ ਬਣ ਕੇ ਉਹਦੀ ਸ਼ਰਨ 'ਚ ਰਹਿਣੈ, ਸਚੇ ਨਾਮ ਦੀ ਭੁੱਖ ਐ, ਭੁੱਖ ਉਥੋਂ ਪੂਰੀ ਹੋਈ ਜਾਣੀ ਐ । 'ਜਾਚਿਕ ਪ੍ਰਤਿਪਾਲਣ' ਜੋ ਸਾਰੇ ਸੰਸਾਰ ਦੀ ਪ੍ਰਤਿਪਾਲ ਕਰਦੈ, ਉਹਦੀ ਸ਼ਰਨ ਵਿੱਚ ਰਹਿਣੈ, ਇਹੋ ਜਿਹੀ ਜਿੰਦਗੀ ਬਸਰ ਕਰਨੀ ਐ, ਐਸ ਤਰੀਕੇ ਨਾਲ ਜੀਵਨ ਜਿਉਣੈ ।
No comments:
Post a Comment
Note: Only a member of this blog may post a comment.