ਸੰਸਾਰੀ ਗਿਆਨ ਵਿੱਚ ਬੋਧ ਹੈ ਪ੍ਰਬੋਧੁ ਨਹੀ । ਸੰਸਾਰ ਦੇ ਜਿਨ੍ਹੇ ਵੀ ਗਿਆਨ ਨੇ ਉਨ੍ਹਾਂ ਉਤੇ ਜੋ ਸਵਾਰੀ ਕਰਦਾ ਹੈ ਉਹ ਪ੍ਰਬੋਧੁ ਹੈ । ਸੰਸਾਰ ਵਿੱਚ ਗਿਆਨ ਹੈ ਹਰ ਵਸਤੂ ਦਾ ਬਿਬੇਕ ਨਹੀ, ਬਿਬੇਕ ਦੀ ਰੋਸ਼ਨੀ ਪ੍ਰਬੋਧੁ ਹੈ ਸੰਸਾਰ ਦਾ ਗਿਆਨ ਬੋਧ ਹੈ ।
ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।। ਗੁਰਬਾਣੀ ਆਪਣਾ ਸਬਦਕੋਸ਼ (dictionary) ਆਪ ਹੈ । ਗੁਰਬਾਣੀ ਸਮਝਣ ਲਈ ਕਿਸੀ ਵੀ ਸੰਸਾਰੀ (ਗੁਰਬਾਣੀ ਦੀ ਵਿਚਾਰਧਾਰਾ ਤੋਂ ਬਾਹਰਲੇ) ਸਬਦਕੋਸ਼ ਦੀ ਜਰੂਰਤ ਨਹੀ ਹੈ । ਇਸੇ ਲਈ ਸਚੁ ਖੋਜ ਅਕੈਡਮੀ ਵਲੋਂ ਇਹ ਗੁਰਮੁਖਿ ਸਬਦਕੋਸ਼ ਬਣਾਇਆ ਗਿਆ ਹੈ ਤਾਂ ਕਿ ਗੁਰਬਾਣੀ ਦੀ ਖੋਜ ਕਰਨ ਵਾਲਿਆਂ ਨੂੰ ਆਸਾਨੀ ਹੋ ਸਕੇ । ਇਸ ਸਬਦਕੋਸ਼ ਵਿੱਚ ਗੁਰਬਾਣੀ ਦੇ ਅਰਥ ਗੁਰਬਾਣੀ ਵਿਚੋਂ ਹੀ ਦਿੱਤੇ ਗਏ ਹਨ ।