Saturday, August 4, 2012

Krishan Charan Badhik


ਚਰਨ ਬਧਿਕ:

"ਚਰਨ ਬਧਿਕ ਜਨ ਤੇਊ ਮੁਕਤਿ ਭਏ ॥ {ਪੰਨਾ 345}"

ਸਿਖਿਆਰਥੀ: ਇਹ ਚਰਨ ਬਧਿਕ ਕਿਹਨੂੰ ਕਿਹਾ ਹੈ?

ਧਰਮ ਸਿੰਘ ਜੀ: ਜਿਹੜੇ ਸ਼ਬਦ ਨਾਲ ਜੁੜ ਜਾਣ, ਜਿਹੜੇ ਗੁਰਬਾਣੀ ਦੇ ਗੁਣਾਂ ਨੂੰ ਧਾਰਨ ਕਰ ਲੈਣ । 'ਚਰਨ' ਗੁਣ ਹੁੰਦੇ ਨੇ, ਗੁਰ ਕੇ ਜਿਹੜੇ ਚਰਨ ਨੇ ਨਾ!...ਗੁਰ ਕੇ ਚਰਨ, ਜਿਹੜੇ ਗੁਣ ਨੇ ਜਿੰਨੇ, ਉਹ 'ਚਰਨ' ਨੇ । ਚਰਨ ਦਾ ਮਤਲਬ ਹੁੰਦਾ ਹੈ part(ਹਿੱਸਾ), ਚਰਨ ਦਾ ਮਤਲਬ ਪੈਰ ਨੀ ਹੁੰਦਾ, part(ਹਿੱਸਾ) ਹੁੰਦਾ ਹੈ । 'ਬਧਿਕ' ਜਿਹੜਾ ਇਹਨਾਂ ਨਾਲ ਬੱਝ ਜਾਵੇ, ਧਾਰਨ ਕਰ ਲਵੇ । ਗੁਣਾਂ ਨਾਲ ਜਿਹੜਾ ਮਰ ਜਾਵੇ, ਆਏਂ ਕਹਿ ਲੋ । ਜੀਹਦੇ ਔਗੁਣਾਂ ਨੂੰ ਗੁਣ ਮਾਰ ਲੈਣ, ਔਗੁਣ ਜੇ ਹੈ ਤਾਂ ਮਨ ਹੈ, ਔਗੁਣ ਖਤਮ ਤਾਂ ਮਨ ਖਤਮ, ਸਮਝੇ ਨੀ? ਹੰਕਾਰ ਖਤਮ ਮਨ ਖਤਮ, ਲੋਭ ਖਤਮ ਮਨ ਖਤਮ, ਕ੍ਰੋਧ ਖਤਮ ਮਨ ਖਤਮ, ਔਗੁਣਾਂ ਦਾ ਨਉਂ ਮਨ ਐ, ਜੇ ਔਗੁਣ ਨਹੀਂ ਹੈਗੇ ਤੇ ਫਿਰ ਤਾਂ 'ਕੱਲਾ ਈ ਐ...ਇੱਕੋ ਐ ।

ਸਿਖਿਆਰਥੀ: "ਚਰਨ ਬਧਿਕ ਜਨ ਤੇਊ ਮੁਕਤਿ ਭਏ ॥"

ਧਰਮ ਸਿੰਘ ਜੀ: ਮੁਕਤ ਉਹੀ ਐ ਜਿਹੜਾ ਆਪਣੇ ਔਗੁਣ ਮਾਰ ਲਵੇ ਅਤੇ ਗੁਣ ਧਾਰਨ ਕਰ ਲਵੇ । ਗੁਰ ਧਾਰਨ ਕਰ ਲੈਣੇ, ਔਗੁਣ ਮਾਰ ਲੈਣੇ, ਗੱਲ ਇੱਕੋ ਈ ਐ, ਔਗੁਣਾਂ ਦੀ ਜਗ੍ਹਾ ਗੁਣ ਲੈਂਦੇ ਨੇ, ਔਗੁਣ 'ਗੁਣਾਂ' 'ਚ ਬਦਲ ਜਾਂਦੇ ਨੇ, ਆਏਂ ਕਹਿ ਲੋ, ਇਵੇਂ 'ਇਹ' ਮਰ ਕੇ ਅਮਰ ਹੋ ਜਾਂਦੈ 'ਮਨ' । ੧ ਦੇ ਨਾਲ ਗੁਣ ਹੀ ਗੁਣ ਜੁੜੇ ਹੋਏ ਨੇ, ਔਗੁਣ ਨੀ ਹੈ ਕੋਈ ਵੀ, ਉਹ ਜਿਹੜਾ ਨਿਰਵੈਰ ਨਹੀਂ ਹੈ, ਇਹੇ ਔਗੁਣ ਐ...ਵੈਰ-ਵਿਰੋਧ ਰਖਦੈ, ‘ਨਿਰਵੈਰੁ’ ਹੋ ਗਿਆ ਤਾਂ ਗੁਣ ਹੋ ਗਿਆ । ‘ਅਕਾਲ ਮੂਰਤਿ’ ਐ, ਇਹ ਗੁਣ ਐ, ਜਿੰਨਾ ਚਿਰ ਸਰੀਰ ਨਾਲ ਜੁੜਿਆ ਹੋਇਐ, ਇਹ ਔਗੁਣ ਐ, ਮਾਇਆਧਾਰੀ ਐ ਉਹਨੂੰ ਮਾਇਆਧਾਰੀ ਕਹਿੰਦੇ ਨੇ “ਅਤਿ ਅੰਨਾ ਬੋਲਾ ॥ {ਪੰਨਾ 313}", ਸਰੀਰਧਾਰੀ ਐ ਮਾਇਆਧਾਰੀ ਐ, 'ਮਾਇਆ' ਦਾ ਮਤਲਬ ਪੈਸਾ ਨੀ ਹੁੰਦਾ ਰੁਪਿਆ-ਪੈਸਾ ਨੀ ਹੁੰਦੀ, ਜਿੰਨਾ ਚਿਰ ਦੇਹ ਨਾਲ ਜੁੜਿਆ ਹੋਇਐ, ਮਾਇਆਧਾਰੀ ਕਹਿੰਦੇ ਨੇ ਇਹਨੂੰ । ਕਿਉਂ? ਐਹ ਬਾਹਰਲੀਆਂ ਅੱਖਾਂ ਨਾਲ ਦੇਖਦੈ, ਅੰਦਰਲੀ ਅੱਖ ਨਾਲ ਤਾਂ ਦੇਖ ਨੀ ਸਕਦਾ ਉਨਾ ਚਿਰ ਉਹੋ । ਅੰਨ੍ਹਾ ਉਹਨੂੰ ਕਹਿੰਦੇ ਨੇ ਜਿਹੜਾ ਸਚ ਨੂੰ ਨਾ ਪਛਾਣ ਸਕੇ, ਅੰਦਰਲੀ ਅੱਖ ਜੀਹਦੀ ਖੁੱਲ੍ਹੀ ਨਾ ਹੋਵੇ ।

ਸਿਖਿਆਰਥੀ: ਇਹਦਾ ਕਿਉਂਕਿ ਅਰਥ ਇਹਨੇ ਕੀਤਾ ਸੀ ਬਈ ਜੀਹਨੇ ਕ੍ਰਿਸ਼ਨ ਦੇ ਪੈਰ 'ਤੇ ਕੋਈ ਮਾਰਿਆ, ਉਹ 'ਚਰਨ ਬਧਿਕ...

ਧਰਮ ਸਿੰਘ ਜੀ: ਓ ਛੱਡ ਪਰ੍ਹੇ ਉਹੋ, ਛੱਡੋ ਉਹਨਾਂ ਦੀਆਂ ਗੱਲਾਂ ਨੂੰ । ਕ੍ਰਿਸ਼ਨ ਨੂੰ ਮਾਰਨੈ, ਠੀਕ ਐ! ਮਾਰਨਾ ਤਾਂ ਹੈਓ ਕ੍ਰਿਸ਼ਨ ਨੂੰ ਮਨ ਨੂੰ, ਗੁਣਾਂ ਨਾਲ ਮਾਰਨੈ । ਉਹ ਤਾਂ ਇੱਕ 'ਬਧਕ' ਐ, ਉਹਦਾ ਤੀਰ ਮਰਾਉਂਦੇ ਨੇ ਪੈਰ 'ਚ 'ਸ਼ਿਕਾਰੀ' ਦਾ, ਉਹ ਨੀ ਹੈਗਾ ਏਹੇ ਸਾਡਾ । ਔਰ ਇੱਕ ਹੋਰ ਗੱਲ ਐ, ਪੈਰ 'ਚ ਤੀਰ ਲੱਗੇ ਤੇ ਆਦਮੀ ਮਰਦਾ ਨੀ ਹੁੰਦਾ । ਉਹਨਾਂ ਨੇ ਚਰਨ ਦਾ ਅਰਥ ਪੈਰ ਬਣਾ ਲਿਆ, ਗਲਤੀ ਇਹ ਕੀਤੀ । ਕਿਉਂ? ਜਾਣ-ਬੁੱਝ ਕੇ ਬਣਾਇਆ, "ਪੰਡਿਤ ਪਾੜੀ ਬਾਟ ॥੧੩੭॥ {ਪੰਨਾ 1371}" ਐ ਨਾ! ਬਾਟ ਏਵੇਂ ਪਾੜ ਹੋਊਗੀ, ਜਦ ਜਾਣ-ਬੁੱਝ ਕੇ ਬਾਟ ਪਾੜੀ ਐ...।

ਸਿਖਿਆਰਥੀ: ਅਰਥ ਵੀ illogical(ਤਰਕਹੀਣ) ਕਰ ਗਏ ।

ਧਰਮ ਸਿੰਘ ਜੀ: ਹਾਂ...ਜਿਹੜੀ ਕਹਾਣੀ ਘੜ੍ਹ ਲਈ ਉਹ ਝੂਠੀ ਐ, "ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ॥ ਨਾਮ ਬਿਨਾ ਸਭਿ ਕੂੜੁ ਗਾਲ੍ਹ੍ਹੀ ਹੋਛੀਆ ॥੧॥ {ਪੰਨਾ 761}" ਹੋਛੀ ਕਹਾਣੀ ਘੜ੍ਹ ਲਈ ।

ਸਿਖਿਆਰਥੀ: ਇਥੇ ਜਿਹੜਾ "ਸਿਮ੍ਰਿਤਿ ਬੇਦ" ਇਥੇ ਬੇਦ means(ਮਤਲਬ) ਕੀ ਐ?

ਧਰਮ ਸਿੰਘ ਜੀ: 'ਬੇਦ' ਐ ਸਿਮ੍ਰਿਤਿ ਦਾ 'ਗਿਆਨ' । ਬੇਦ ਬਾਅਦ 'ਚ ਆਇਆ ਨਾ! ਜੇ ਪਹਿਲਾਂ ਬੇਦ ਆਉਂਦਾ, ਫੇਰ ਦੂਏ ਬੇਦ ਦੀ ਗੱਲ ਆਉਂਦੀ । "ਸਿਮ੍ਰਿਤਿ ਬੇਦ" ਐ ਜੇ, ਤਾਂ ਸਿਮ੍ਰਿਤਿ ਦਾ 'ਗਿਆਨ' ਅਰਥ ਆਊ ਇਹਦਾ । ਮਨੂੰ ਸਿਮ੍ਰਿਤਿ 'ਚ ਜੋ ਗਿਆਨ ਐ ਨਾ! ਅਰ ਉਹਦੇ ਮੁਤਾਬਿਕ ਜਿਹੜੀਆਂ ਪੋਥੀਆਂ ਲਿਖੀਆਂ ਨੇ ਸ਼ਾਸਤਰ...ਕਹਾਣੀਆਂ, ਇਹ ਸਭ ਝੂਠ ਐ, ਝੂਠ ਐ ਏਹੇ, ਝੂਠੀਆਂ ਨੇ, ਨਾਮ ਨੀ ਹੈ ਇਹਨਾਂ 'ਚ "ਨਾਮ ਬਿਨਾ ਸਭਿ ਕੂੜੁ" ਨਾਮ ਇਹਨਾਂ 'ਚ ਹੈਨੀ, ਝੂਠ ਐ । ਸਚ ਹੈਨੀ, ਨਾਮ ਦਾ ਮਤਲਬ ਸਚ ਹੁੰਦੈ ।

ਸਿਖਿਆਰਥੀ: ਆਪਾਂ ਪੜਿਆ ਜਿਹੜਾ ਥੋੜ੍ਹਾ ਜਿਹਾ...ਝੂਠ ਈ ਐ ।

ਧਰਮ ਸਿੰਘ ਜੀ: ਹਾਂ ਹਾਂ...ਨਾਮ ਬਿਨਾਂ ਨੇ, ਸਭ ਕੂੜ ਐ, “ਗਾਲ੍ਹ੍ਹੀ ਹੋਛੀਆ” ਹੋਛੀਆਂ ਗੱਲਾਂ ਨੇ ਇਹੇ । ਹੋਛੀਆਂ ਦਾ ਮਤਲਬ ਐ ਛੇਤੀਓ ਝੂਠ ਜਾਹਰ ਹੋ ਜਾਂਦੈ, ਇਹਦੀ ਜੜ ਉੱਤੇ ਈ ਪਈ ਐ ।