Thursday, January 13, 2011

Chaar Padaarath Asatt Mahaa SiDh Nav NiDh


"ਚਾਰਿ ਪਦਾਰਥ ਅਸਟ ਮਹਾ ਸਿਧਿ ਨਵ ਨਿਧਿ ਕਰ ਤਲ ਤਾ ਕੈ ॥" {ਪੰਨਾ 1106}

'ਚਾਰਿ ਪਦਾਰਥ' :

ਜਿਹੜੇ ਧਰਮ ਮੁਕਤੀ ਤੱਕ ਗੱਲ ਕਰਦੇ ਨੇ, ਉਹ ਤਾਂ ਪਦਾਰਥ ਦੋ ਹੀ ਹੁੰਦੇ ਹਨ, ਚਾਰ ਹੋ ਹੀ ਨਹੀਂ ਸਕਦੇ । ਮੁਕਤੀ ਤੱਕ ਤਾਂ ਪਦਾਰਥ ਹੀ ਦੋ ਹਨ, ਚਾਰ ਕਿਵੇਂ ਹੋ ਜਾਣਗੇ ? ਜਿਹੜਾ ਧਰਮ ਸਾਡਾ ਹੈ 'ਗੁਰਮਤਿ ਵਾਲਾ', ਇਹ ਗਿਆਨੀਆਂ ਦਾ ਧਰਮ ਹੈ, ਉਹ ਧਰਮ ਅਗਿਆਨੀਆਂ ਦਾ ਹੈ, ਉੱਥੇ ਗਿਆਨ ਦਾ ਕੋਈ ਕੰਮ ਨਹੀਂ ਹੈ । ਇੱਥੇ ਕਿਹਾ "ਕਬੀਰਾ ਜਹਾ ਗਿਆਨੁ ਤਹ ਧਰਮੁ ਹੈ{ਪੰਨਾ 1372}" ਕਬੀਰ ਨੇ । ਇਹ ਧਰਮ ਗਿਆਨੀਆਂ ਦਾ ਹੈ, ਉਹ ਅਗਿਆਨੀਆਂ ਦਾ ਧਰਮ ਹੈ । ਉੱਥੇ "ਗਿਆਨ ਹੀਣੰ ਅਗਿਆਨ ਪੂਜਾ ॥ ਅੰਧ ਵਰਤਾਵਾ ਭਾਉ ਦੂਜਾ ॥੨੨॥ {ਪੰਨਾ 1412}" ਹੈ, ਭਾਉ ਵੀ ਦੂਜਾ ਹੈ ਮਾਇਆ ਦਾ, ਮਾਇਆ ਦੀ ਭੁੱਖ ਹੈ ਉੱਥੇ । ਇੱਥੇ ਚਾਰ ਪਦਾਰਥ ਨੇ, ਉਹਨਾਂ ਨੇ ਪਦਾਰਥ ਤਾਂ ਚਾਰ ਹੀ ਰੱਖੇ ਨੇ, ਪਰ ਦੋ ਹੋਰ ਕਰ ਲਏ । ਉਹਨਾਂ ਦੇ ਚਾਰ ਪਦਾਰਥਾਂ (ਧਰਮ, ਅਰਥ, ਕਾਮ, ਮੋਖ) ਵਿਚੋਂ ਇੱਕ ਤਾਂ ਕਾਮਨਾ ਹੈ । ਕਾਮਨਾਵਾਂ ਉਹਨਾਂ ਨੇ ਕਲਪ ਬ੍ਰਿਛ ਤੋਂ ਪੂਰੀਆਂ ਕਰਾ ਲਈਆਂ । ਕਲਪ ਬ੍ਰਿਛ ਹੈ, ਜੋ ਵੀ ਕਾਮਨਾ ਕਰੋ ਉਹ ਪੂਰੀ ਹੋ ਜਾਂਦੀ ਹੈ । ਓ ਜਿੱਥੇ ਕਾਮਨਾ ਹੈ, ਉੱਥੇ ਤਾਂ ਮੁਕਤੀਓ ਨੀ ਹੁੰਦੀ । ਨਾਲੇ ਕਹਿੰਦੇ ਹੋ ਕਿ ਇੱਛਾਵਾਂ ਤਿਆਗਣੀਆਂ ਨੇ, ਤਾਂ ਮੁਕਤੀ ਹੋਊ । ਨਾਲੇ ਕਹਿੰਦੇ ਹੋ ਕਾਮਨਾ 'ਪਦਾਰਥ' ਹੈ । ਇਹ ਸਾਰੀ ਸ਼ਰਾਰਤ ਸੀ ਫਸਾਉਣ ਦੀ, ਫਾਸਨ ਕੀ ਵਿਧੀ ਆ "ਫਾਸਨ ਕੀ ਬਿਧਿ ਸਭੁ ਕੋਊ ਜਾਨੈ {ਪੰਨਾ 331}", ਇਹ ਤਾਂ ਫਸਾਉਣ ਵਾਲੀ ਵਿਧੀ ਸੀ । ਵਿਦਵਾਨ ਸਾਰੇ ਹੀ ਇਹ ਚਾਰ ਪਦਾਰਥ ਮੰਨਦੇ ਹਨ 'ਧਰਮ, ਅਰਥ, ਕਾਮ, ਮੋਖ । ਗੁਰਬਾਣੀ ਇਹ ਮੰਨਦੀਓ ਈ ਨੀ । ਦਸਮ ਪਾਤਸ਼ਾਹ ਕਹਿੰਦੇ ਨੇ "ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਭਾਵਨਾ ਬਿਹੀਨ ਕੈਸੇ ਭੇਟੈ ਪਰਲੋਕ ਸੋਂ ॥੧੦॥੮੦॥" ਜਾਂ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋਂ ਗਿਆਨ ਕੇ ਬਿਹੀਨ ਕੈਸੇ ਬ੍ਰਹਮ ਲੋਕ ਪਾਵਈ ॥੧੨॥੮੨॥ {ਅਕਾਲ ਉਸਤਤਿ}", ਇਹ ਤਾਂ ਚਾਰੇ ਪਦਾਰਥ ਰੱਦ ਹੋ ਗਏ ਉੱਥੇ । ਜੀਹਨੂੰ ਕਹਿੰਦੇ ਹੋ ਕਿ ਗਰੰਥ ਹੀ ਨੀ ਹੈ, ਓ ਚਾਰੇ ਰੱਦ ਕਰਤੇ ਪਦਾਰਥ ਤੁਹਾਡੇ ! ਮਾਰੀ ਜਾਨੇ ਓਂ ਗੱਲਾਂ । ਪਰ ਜੇ ਵਿਦਵਾਨਾਂ ਨੂੰ 'ਧਰਮ ਦਾ' ਏਹਦਾ (ਗੁਰਮਤਿ ਦਾ) ਗਿਆਨ ਹੋਵੇ ਤਾਂ ਹੀ ਉਹਨੂੰ ਪਛਾਨਣ । ਇਹ ਤਾਂ ਅੰਨ੍ਹੇ ਨੇ "ਮਾਇਆਧਾਰੀ ਅਤਿ ਅੰਨਾ ਬੋਲਾ ॥{ਪੰਨਾ 313}" ਵਿਦਵਾਨ ਸਾਰੇ ਹੀ ਅੰਨ੍ਹੇ ਬੋਲੇ ਨੇ, ਤੇ ਅੰਨ੍ਹਿਆਂ ਦੀ ਗੱਲ ਤਾਂ ਤੁਸੀਂ ਸੱਚ ਮੰਨੀ ਬੈਠੇ ਹੋ । ਚਾਰੇ ਪਦਾਰਥ ਗਲਤ ਨੇ, ਫਿਰ ਸਹੀ ਪਦਾਰਥ ਕਿਹੜੇ ਹਨ ? ਦੋ ਪਦਾਰਥ ਪਹਿਲੇ ਨੇ "ਗਿਆਨ ਕਾ ਬਧਾ ਮਨੁ ਰਹੈ {ਪੰਨਾ 469}" 'ਗਿਆਨ ਪਦਾਰਥ' ਗੁਰਮਤਿ ਦਾ ਗਿਆਨ । ਇਹਦੇ ਨਾਲ ਮਨ ਬੰਨ੍ਹਿਆ ਜਾਣੈ, ਮਨ ਰੁਕ ਜਾਣੈ ਤੇ ਮੁਕਤੀ ਮਿਲ ਜਾਣੀ ਐ, ਕਲਪਨਾ ਤੋਂ ਮੁਕਤੀ ਮਿਲ ਜਾਣੀ ਹੈ, ਇਹ ਹੋ ਗਿਆ 'ਮੁਕਤਿ ਪਦਾਰਥ' । ਇਹਤੋਂ ਬਾਅਦ ਦੋ ਪਦਾਰਥ ਹੋਰ ਰਹਿ ਗਏ ਹੁਣ । ਗੁਰਬਾਣੀ ਤਾਂ ਮਨ ਨੂੰ ਸਿਰਫ ਮਾਰਦੀ ਹੀ ਹੈ, ਮਨ dead ਹੋ ਜਾਣੈ, ਸੋਚਣਾ ਬੰਦ ਕਰ ਦੇਣਾ ਹੈ ਏਹਨੇ । ਸੋਚਣਾ ਬੰਦ ਕੀਤਾ ਤਾਂ dead ਹੋ ਗਿਆ । ਫੇਰ ਇਹਨੂੰ ਜਗਾਉਣਾ ਕੀਹਨੇ ਹੈ ? "ਰਾਮ ਰਮਤ ਮਤਿ ਪਰਗਟੀ ਆਈ ॥{ਪੰਨਾ 326}" ਉਹ ਫੇਰ ਮਰੀ ਹੋਈ ਗਊ ਏਥੋਂ ਜਿਉਂਦੀ ਹੋਣੀ ਹੈ, "ਰਾਮ ਰਮਤ ਮਤਿ ਪਰਗਟੀ ਆਈ" ਫੇਰ ਜਾਗਣਾ ਹੈ ਏਹਨੇ । ਜਦ ਸੰਤੋਖ ਹੋ ਜਾਂਦਾ ਹੈ, ਫਿਰ ਜਾਗਦਾ ਹੈ ਏਹੇ, ਫੇਰ ਬੁਧਿ ਜਾਗਦੀ ਹੈ ਅੰਦਰੋਂ, ਫੇਰ ਗਿਆਨ ਜਾਗਦੈ ਸੰਤੋਖ ਤੋਂ ਬਾਅਦ । ਉਹ ਕੀ ਹੈ ? ਉਹ ਹੈ 'ਨਾਮ ਪਦਾਰਥ' । ਫੇਰ 'ਗਾਹਾਂ ਕੀ ਹੈ ? 'ਜਨਮ ਪਦਾਰਥ' । "ਨਾਨਕ ਨਾਮੁ ਮਿਲੈ ਤਾਂ ਜੀਵਾਂ{ਪੰਨਾ 1429} ਦੋ ਪਦਾਰਥ ਇਹ ਹਨ । 'ਜਨਮ ਪਦਾਰਥ' ਅਰ 'ਨਾਮ ਪਦਾਰਥ' ਉੱਥੇ ਹੈ ਹੀ ਨਹੀਂ, ਹਿੰਦੂ ਮੱਤ 'ਚ ਕਿਤੇ ਹੈ ਹੀ ਨਹੀਂ ਏਹੇ । ਸਿਮ੍ਰਿਤਿ ਸ਼ਾਸਤਰ 'ਚ ਤਾਂ ਇਹਨਾਂ ਦਾ ਜਿਕਰ ਹੀ ਨਹੀਂ ਹੈ । ਸਾਡੇ 'ਨਾਮ ਪਦਾਰਥ' ਦਾ ਜਿਕਰ ਹੈ, 'ਜਨਮ ਪਦਾਰਥ' ਦਾ ਜਿਕਰ ਹੈ । ਇੱਥੇ ਜਦ 'ਨਾਮ ਪਦਾਰਥ' ਹੈਣੀ ਸੀ 'ਧਰਮ, ਅਰਥ, ਕਾਮ, ਮੋਖ' ਦੇ ਵਿੱਚ, ਤਾਂ ਇਹ ਵਿਦਵਾਨ ਕੀ ਸੁੱਤੇ ਪਏ ਸੀ ? ਤੁਸੀਂ ਕਿਵੇਂ ਮੰਨ ਲਏ ਕਿ ਠੀਕ ਨੇ ? ਸੁੱਤੇ ਹੀ ਪਏ ਸੀ । ਸੁੱਤੇ ਤਾਂ ਪਹਿਲਾਂ ਹੀ ਪਏ ਨੇ, ਜਾਗੇ ਈ ਨਹੀਂ, ਆਏਂ ਕਹੋ । ਜਾਗਦੇ ਤਾਂ, ਜੇ ਗੁਰਬਾਣੀ ਨੂੰ ਧਿਆਨ ਨਾਲ, ਗਹੁ ਨਾਲ ਪੜ੍ਹਦੇ । ਜਾਗਣ ਵਾਸਤੇ ਗੁਰਬਾਣੀ ਨੀ ਪੜ੍ਹੀ ਇਹਨਾਂ ਨੇ । ਜੇ ਜਾਗਣ ਵਾਸਤੇ ਪੜ੍ਹਦੇ ਤਾਂ "ਗੁਰਬਾਣੀ ਤੋਂ" ਪੜ੍ਹਦੇ, ਫੇਰ ਜਾਗ ਜਾਂਦੇ । 

"ਚਾਰਿ ਪਦਾਰਥ ਅਸਟ ਮਹਾ ਸਿਧਿ ਨਵ ਨਿਧਿ ਕਰ ਤਲ ਤਾ ਕੈ ॥"

'ਅਸਟ ਮਹਾ ਸਿਧਿ' :

'ਅਸਟ ਮਹਾ ਸਿਧਿ' ਕੀ ਹਨ ? ਪਹਿਲਾਂ ਵਾਲੇ ਸ਼ਬਦ ਵਿੱਚ ਅਠਾਰਹ ਪੁਰਾਨਾਂ ਦੀ ਗੱਲ ਹੈ, ਇੱਥੇ 'ਅਸਟ ਮਹਾ ਸਿਧਿ' ਐ । 'ਅਸਟ ਮਹਾ ਸਿਧਿ' ਕੀ ਆ ? ਅੱਠ ਗੁਣ ਨੇ, ਅੱਠ ਪ੍ਰਕਾਰ ਦੀ ਸਿਧਿ ਆ । '੧' ਦੀ ਪੂਰੀ ਸਮਝ 'ਅਸਟ ਸਿਧਿ' ਆ । 'ਓਅੰਕਾਰ' ਕੀ ਹੈ ? ਇਹਦੀ ਸਮਝ । "ਗੁਰਮੁਖਿ ਅਸਟ ਸਿਧੀ ਸਭਿ ਬੁਧੀ ॥{ਪੰਨਾ 941}" ਗੁਰਮੁਖਿ ਨੂੰ 'ਓਅੰਕਾਰ' ਦਾ ਗਿਆਨ ਹੁੰਦਾ ਹੈ, 'ਓਅੰਕਾਰ' ਦੀ ਵਿਆਖਿਆ ਕਰ ਸਕਦਾ ਹੈ । "ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸ੍ਵੈਭੰ" ਸਾਰੀ ਗੁਰਬਾਣੀ ਇਹਨਾਂ 'ਅੱਠਾਂ' ਦੀ ਹੀ ਸੋਝੀ/ਸਿਧਿ ਕਰਾਉਂਦੀ ਹੈ । ਇਹਨਾਂ ਅੱਠਾਂ ਗੁਣਾਂ ਦੀ ਸਿਧਿ/ਸਮਝ ਹੀ ਤਾਂ ਗੁਰਬਾਣੀ ਦੇ ਰਹੀ ਹੈ, ਹੋਰ ਕੀ ਦੇ ਰਹੀ ਹੈ ? ਇਹ '੧' ਦੀ ਸਮਝ ਹੈ 'ਅੱਠਾਂ ਪੱਖਾਂ' ਤੋਂ । '੧' ਦੀ ਸਮਝ ਫੇਰ ਆਉਣੀ ਐ, ਜਦ 'ਅੱਠਾਂ ਪੱਖਾਂ' ਤੋਂ '੧' ਨੂੰ ਸਮਝ ਲਿਆ, ਫੇਰ ਸਮਝ ਆਊ ਕਿ '੧' ਕੀ ਹੈ ? ਫੇਰ ਬੁੱਝਿਆ ਜਾਣੈ ।

"ਨਵ ਨਿਧਿ ਕਰ ਤਲ ਤਾ ਕੈ"

'ਨਵ ਨਿਧਿ'

'ਨਵ ਨਿਧਿ' ਕੀ ਹੈ ? 'ਅਸਟ ਸਿਧਿ' ਚੋਂ, ਅੱਠ ਪ੍ਰਕਾਰ ਦੀ ਸੋਝੀ ਚੋਂ ਮਿਲਣਾ ਕੀ ਹੈ ? 'ਨਵ ਨਿਧਿ' ਮਿਲਣੀ ਹੈ, 'ਨਵਾਂ ਗਿਆਨ, ਨਵਾਂ ਖਜਾਨਾ ਗਿਆਨ ਦਾ' । 'ਨਾਮ' ਮਿਲਣਾ ਏਹਦੇ ਚੋਂ, 'ਨਾਮ' ਹੀ 'ਨਵ ਨਿਧਿ' ਹੈ "ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥{ਪੰਨਾ 293}" ਜਿਹੜਾ 'ਨਾਮ' ਹੈ ਓਹੀ 'ਨਵ ਨਿਧਿ' ਹੈ ।