Thursday, November 29, 2012

Thursday, October 11, 2012

Kunjee



ਪੰਨਾ 1237 ਸਤਰ 19
ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥
ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥੧॥
ਬਾਣੀ: ਸਾਰੰਗ ਕੀ ਵਾਰ ਰਾਗੁ: ਰਾਗੁ ਸਾਰਗ, ਮਹਲਾ ੪


Teeni Lok

>>>Download mp3 Viaakhiaa<<<

ਇਹੁ ਮਨੁ ਲੇ ਜਉ ਉਨਮਨਿ ਰਹੈ ॥
ਤਉ ਤੀਨਿ ਲੋਕ ਕੀ ਬਾਤੈ ਕਹੈ ॥੩੩॥
ਗਉੜੀ ਬਾਵਨ ਅਖਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੩੪੨

ਤਿੰਨ ਲੋਕ :-
(੧) ਦੇਵਲੋਕ (ਤ੍ਰੇਤਾ)  :- ਜਦੋਂ ਜੀਵ ਕੋਲ ਸਰੀਰ ਨਹੀ ਹੁੰਦਾ ।
(੨) ਮਾਤਲੋਕ  (ਗਰਭ):- ਮਾਂ ਦੇ ਗਰਭ ਵਿੱਚ ।
(੩) ਮਿਰਤਲੋਕ (ਭਵਸਾਗਰ) :- ਇਸ ਸਮੇਂ ਅਸੀਂ ਮਿਰਤਲੋਕ ਵਿੱਚ ਹਾਂ ।


Wednesday, October 10, 2012

Chit

>>>Download mp3 Viaakhiaa<

ਗੁਰਬਾਣੀ ਵਿੱਚ ਇਹ ਦੱਸਿਆ ਗਿਆ ਹੈ ਕੀ ਸਾਡੇ ਮੂਲ ਦੇ ੨ ਹਿੱਸੇ ਹੋਏ ਪਏ ਨੇ ਇਨ੍ਹਾਂ ਦੋਨ੍ਹਾਂ ਲਈ ਗੁਰਬਾਣੀ ਵਿੱਚ ਕਈ ਸਬਦ ਆਏ ਨੇ ਜਿਵੇਂ 
ਿਕ ਆਤਮਾ-ਆਤਮਾ, ਮਨ-ਮਨ, ਦਾਲ, ਰਾਮ-ਲਖਮਣੁ, ਇਨ੍ਹਾਂ ਦਾ ਇੱਕ ਹੋਣਾ ਹੀ ਇੱਕ ਦੇ ਦਰਸ਼ਨ ਜਾਂ ਇੱਕ ਦੀ ਪ੍ਰਾਪਤੀ ਹੈ । 
ਸਾਡੀ ਚੇਤਨਾ ਦਾ ਅੱਧਾ ਭਾਗ ਅੰਤਰ ਆਤਮਾ ਦੀ ਅਵਾਜ਼ ਹੈ ਜੋ ਸਾਡੀ ਬਾਹਰਲੀ ਚੇਤਨਾ (ਜੋ ਤ੍ਰਿਕੁਟੀ ਰਾਹੀਂ ਸੰਸਾਰ ਨਾਲ ਜੁੜਦੀ ਹੈ) ਦੇ ਸੌਣ ਤੋਂ ਬਾਅਦ ਵੀ ਜਾਗਦੀ ਰਹਿੰਦੀ ਹੈ ਕਿਉਂਕਿ ਉਸਦਾ ਕੰਮ ਸਾਹ ਨੂੰ ਚਲਾਉਣਾ ਵੀ ਹੈ । ਇਸਨੂੰ ਚਿੱਤ ਵੀ ਕਹਿੰਦੇ ਨੇ 

Allah

>>>Download mp3 viaakhiaa<<<
ਅੱਲ੍ਹਾ :


ਮਨ ਦਾ ਮੂਲ ਅੱਲ੍ਹਾ ਹੈ । ਜਦੋਂ ਮਨ ਆਪਣੇ ਮੂਲ ਵਿੱਚ ਸਮਾਅ ਜਾਂਦਾ ਹੈ ਤਾਂ ਇਹ ਅੱਲ੍ਹਾ ਬਣ ਜਾਂਦਾ ਹੈ ਇਸ ਨੂੰ ਹੀ ਇੱਕ ਕਹਿੰਦੇ ਨੇ, ਅੱਲ੍ਹਾ 'ਪਰਮੇਸ਼ਰ' ਨਹੀਂ ਹੈ । ਦੁਨੀਆਂ ਦੀਆਂ ਸਾਰੀਆਂ ਮੱਤਾਂ (ਇਸਲਾਮ ਸਮੇਤ) ਸਿਰਫ ਆਪਣੇ ਮੂਲ ਤੱਕ ਹੀ ਸੀਮਤ ਨੇ ਪਰ ਗੁਰਮਤਿ ਇਸ ਤੋਂ ਵੀ ਅੱਗੇ ਤੱਕ ਦੀ ਗੱਲ ਕਰਦੀ ਹੈ ।

ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ ॥
 ਨਾਨਕ ਨਾਮੁ ਹਿਰਦੈ ਵਸੈ ਭੈ ਭਗਤੀ ਨਾਮਿ ਸਵਾਰਿ ॥੯॥੧੪॥੩੬॥
 {ਪੰਨਾ 429}

ਅਲਾਹ ਦੀ ਭਗਤੀ, ਸੰਸਾਰੀ ਭਗਤੀ ਨਾਲੋਂ ਵੱਖਰੀ (ਨਿਰਾਲੀ) ਹੈ, ਕੋਈ ਵੀ ਭਗਤੀ ਅਜਿਹੀ ਨਹੀਂ ਹੈ ਸੰਸਾਰ 'ਚ, ਇਹ ਨਿਰਾਲੀ ਹੈ, ਜਿਵੇਂ ਖਾਲਸਾ ਨਿਰਾਲਾ ਹੈ । "ਜਾਪੈ ਗੁਰ ਵੀਚਾਰਿ" ਗੁਰ ਵੀਚਾਰ ਤੋਂ ਇਹ ਪਤਾ ਲੱਗਦਾ ਹੈ ਭਾਵ ਜੇ ਗਿਆਨ ਵੀਚਾਰ ਕਰੀਏ ਤਾਂ ਫੇਰ ਸਮਝ ਆਉਂਦੀ ਹੈ । "ਨਾਨਕ ਨਾਮੁ ਹਿਰਦੈ ਵਸੈ ਭੈ ਭਗਤੀ ਨਾਮਿ ਸਵਾਰਿ ॥" ਅਲਾਹ ਦੀ ਭਗਤੀ ਨਾਲ ਨਾਮ ਹਿਰਦੇ 'ਚ ਵਸ ਜਾਂਦਾ ਹੈ, ਫਿਰ ਭੈ ਵਿੱਚ ਰਹਿ ਕੇ ਉਹ ਭਗਤੀ ਕਰਦਾ ਹੈ ਅਤੇ ਫਿਰ ਉਹਦਾ ਅੱਗਾ ਨਾਮ ਨਾਲ ਭਾਵ ਗਿਆਨ ਨਾਲ ਸੰਵਰ ਜਾਂਦਾ ਹੈ । ਉਹ ਆਪਣੀ ਸਾਰੀ ਵਿਗੜੀ(ਉਲਝੀ) ਹੋਈ ਤਾਣੀ ਸੁਲਝਾ ਲੈਂਦਾ ਹੈ, "ਰਾਖਿ ਲੇਹੁ ਹਮ ਤੇ ਬਿਗਰੀ ॥ {ਪੰਨਾ 856}", ਉਹਦੇ ਕੋਲੋਂ ਕੜ੍ਹੀ ਵਿਗੜ ਗਈ ਸੀ ਬਣਾਉਂਦੇ-ਬਣਾਉਂਦੇ ਤੋਂ, ਭਗਤੀ ਕਰ ਰਿਹਾ ਸੀ, ਪਰ ਭਗਤੀ ਹੋਰ ਹੀ ਕਰਲੀ । ਜਿਵੇਂ ਕਬੀਰ ਜੀ ਨੇ ਕਰ ਲਈ ਸੀ, ਸਾਰਿਆਂ ਨੇ ਹੋਰ ਹੀ ਕਰ ਲਈ ਸੀ, ਇਸ ਅਲਾਹ ਦੀ ਭਗਤੀ ਨਾਲ ਸਿੱਧੇ ਰਾਹ ਪੈ ਜਾਂਦਾ ਹੈ ।

'ਮੂਲ' ਨੂੰ ਹੀ ਅਲਾਹ ਕਿਹਾ ਗਿਆ ਹੈ, "ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥ {ਪੰਨਾ 1378}" ਰਬ ਵੀ ਏਸੇ ਨੂੰ ਕਹਿੰਦੇ ਹਨ, "ਹੇ ਰਵਿ ਹੇ ਸਸਿ ਹੇ ਕਰੁਨਾਨਿਧ (ਦਸਮ ਗਰੰਥ ਸਾਹਿਬ)" |

"ਅਵਲਿ ਅਲਹ ਨੂਰੁ ਉਪਾਇਆ {ਪੰਨਾ 1349}" ਅਲਾਹ ਦਾ ਨੂਰ 'ਜੀਵ-ਆਤਮਾ' ਹੈ । ਇਥੇ ਵੀ ਅਲਹੁ 'ਮੂਲ' ਵਾਸਤੇ ਹੀ ਆਇਆ ਹੈ, ਪਰਮੇਸ਼ਰ ਵਾਸਤੇ ਨਹੀਂ । ਪਰਮੇਸ਼ਰ ਦੀ ਗੱਲ ਤਾਂ ਗੁਰਬਾਣੀ ਹੀ ਕਰਦੀ ਹੈ, ਇਸਲਾਮ ਮਤਿ ਵੀ ਅਲਾਹ ਤੱਕ ਹੀ ਹੈ, ਪਰਮੇਸ਼ਰ ਤੱਕ ਨਹੀਂ । ਸਾਰੀਆਂ ਮੱਤਾਂ ਏਥੋਂ ਤੱਕ ਹੀ ਹਨ, ਅੱਗੇ ਤਾਂ ਸਿਰਫ਼ ਗੁਰਮਤਿ ਹੀ ਹੈ ।

"ਹਵਾਲ ਮਾਲੂਮੁ ਕਰਦੰ ਪਾਕ ਅਲਾਹ ॥ {ਪੰਨਾ 723}" ਅਸੀਂ ਪਾਕ ਅਲਾਹ ਦਾ ਹਵਾਲ ਮਾਲੂਮੁ ਕਰਨਾ ਹੈ ਭਾਵ ਪਾਕ ਅਲਾਹ ਦਾ ਗਿਆਨ ਲੈਣਾ (ਹਾਸਿਲ ਕਰਨਾ) ਹੈ, ਪਾਕ ਅਲਾਹ ਕੀ ਹੈ, ਅਸੀਂ ਉਹਦੇ ਬਾਰੇ ਜਾਣਕਾਰੀ ਲੈਣੀ ਹੈ, ਗਿਆਨ ਲੈਣਾ ਹੈ ਉਹਦਾ, ਜਾਨਣਾ ਹੈ ਅਲਾਹ ਨੂੰ । "ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ ॥੪॥੧॥ {ਪੰਨਾ 723}" ਦਰਵੇਸ ਬੰਦਾ ਇਹੀ ਅਰਦਾਸ ਕਰਦਾ ਹੈ ਕਿ ਉਹਦੀ (ਅਲਾਹ ਦੀ) ਜਾਣਕਾਰੀ ਮਿਲੇ । ਜਿਹੜੇ ਬੰਦੇ ਦਰਵੇਸ ਹਨ ਉਹਨਾਂ ਦੀ ਇਹੀ ਅਰਦਾਸ ਹੁੰਦੀ ਹੈ, ਹੋਰ ਕੋਈ ਅਰਦਾਸ ਹੀ ਨਹੀਂ ਹੁੰਦੀ ਉਹਨਾਂ ਦੀ 
 ਇਥੇ ਵੀ ਅਲਹੁ 'ਮੂਲ' ਵਾਸਤੇ ਹੀ ਆਇਆ ਹੈ 


ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥
 ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥ {ਪੰਨਾ 727}

ਅਲਾਹ ਨਾਲੋਂ ਪਾਕ ਹੋਰ ਕੁਛ ਹੈ ਹੀ ਨਹੀਂ, ਜੋ ਚੀਜ਼ ਤੁਸੀਂ ਸੰਸਾਰ ਦੇ ਵਿੱਚ ਪਾਕ ਸਮਝਦੇ ਹੋ, ਅਲਾਹ ਉਹਦੇ ਨਾਲੋਂ ਵੀ ਪਾਕ ਹੈ  "ਸਕ ਕਰਉ ਜੇ ਦੂਸਰ ਹੋਇ" ਸ਼ੱਕ ਤਾਂ ਫੇਰ ਕਰੀਏ ਉਹਦੇ 'ਤੇ ਜੇ ਉਹੋ ਜਿਹਾ ਕੋਈ ਹੋਰ ਹੋਵੇ, ਇਥੇ ਉਹਦੇ ਵਰਗੀ ਹੋਰ ਕੋਈ ਚੀਜ਼ ਨਹੀਂ ਹੈ, ਇਸ ਕਰਕੇ 'ਪਾਕੰ ਪਾਕ' ਉਹ ਇਕੱਲਾ ਹੀ ਹੈ  "ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ" ਓਹੀ ਕਿਰਪਾ ਕਰਦਾ ਹੈ ਅਤੇ ਓਹੀ ਕਰੀਮ ਹੈ, ਕਰੀਮ ਵਾਲਾ ਕਰਮ ਉਹ ਆਪ ਹੀ ਕਰਦਾ ਹੈ, ਅਲਾਹ ਹੀ ਕਰੀਮ ਹੈ ਅਤੇ ਅਲਾਹ ਹੀ ਕਰਮ(ਕਿਰਪਾ) ਕਰਦਾ ਹੈ  "ਜਾਨੈ ਸੋਇ" ਸਭ ਕੁਛ ਜਾਣਦਾ ਵੀ ਹੈ ਉਹੋ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ  ਕਿਹੜੀ ਕਿਰਪਾ ਦੀ ਜੀਵ ਨੂੰ ਲੋੜ ਹੈ, ਉਹਨੂੰ ਇਸ ਗੱਲ ਦੀ ਸਮਝ ਹੈ  ਉਹ, ਓਹੋ ਜਿਹੀ ਹੀ ਕਿਰਪਾ ਕਰਦਾ ਹੈ ਜੀਹਦੀ ਸਾਨੂੰ ਲੋੜ ਹੈ, ਐਨੀ ਉਹਨੂੰ ਸਮਝ ਹੈ | ਸਾਡੀ ਲੋੜ ਦਾ ਉਹਨੂੰ ਜਿਆਦਾ ਪਤਾ ਹੈ ਪਰ ਸਾਨੂੰ ਪਤਾ ਨਹੀਂ ਹੈ | ਡਾਕਟਰ ਨੂੰ ਪਤਾ ਹੈ ਕਿ ਮਰੀਜ ਨੂੰ ਕਿਹੜੀ ਦਵਾਈ ਚਾਹੀਦੀ ਹੈ, ਉਹ ਸਾਨੂੰ ਦਵਾਈ ਦੇ ਰਿਹਾ ਹੈ, ਸਾਨੂੰ (ਮਰੀਜ ਨੂੰ) ਕੁਛ ਨਹੀਂ ਪਤਾ ਹੈਗਾ, ਅਸੀਂ ਤਾਂ ਕੁਝ ਹੋਰ ਹੀ ਮੰਗੀ ਜਾਂਦੇ ਹਾਂ ਉਹਦੇ ਕੋਲੋਂ ਕਿ ਆਹ ਕਿਰਪਾ ਕਰ, ਉਹ ਕਿਰਪਾ ਕਰ  ਉਹਨੂੰ ਪਤਾ ਹੈ ਕਿਰਪਾ ਦਾ ਕਿ ਮੈਂ ਕਿਹੜੀ ਕਰਨੀ ਹੈ, ਕਿਹੜੀ ਇਹਨੂੰ ਲੋੜ ਹੈ, "ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥ {ਪੰਨਾ 468}" ਜੀਅ ਨੂੰ ਕਿਹੜੀ ਦਇਆ ਦੀ ਲੋੜ ਹੈ, ਉਹਨੂੰ ਇਸ ਗੱਲ ਦੀ ਸਮਝ ਹੈ 

ਕਰੀਮਾਂ ਰਹੀਮਾਂ ਅਲਾਹ ਤੂ ਗਨੀ ॥
 ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀ ॥੧॥ {ਪੰਨਾ 727}

 ਮੈਂ ਤੇਰੇ ਦਰ 'ਤੇ ਪੇਸ਼ ਹੋਣਾ ਹੈ, ਤੂੰ ਕਰੀਮਾ ਹੈ ਭਾਵ ਕਿਰਪਾ ਕਰਨ ਵਾਲਾ ਹੈਂ, ਰਹੀਮਾ ਭਾਵ ਰਹਿਮ ਦਿਲ ਵੀ ਹੈਂ, ਇਹੀ ਤੈਨੂੰ ਸਾਰਿਆਂ ਨੇ ਮੰਨਿਆ ਹੈ  ਸਾਰੇ ਮੰਨਦੇ ਹਨ ਕਿ ਤੂੰ ਕਰੀਮ ਹੈਂ ਰਹੀਮ ਹੈਂ  ਮੈਂ ਤਾਂ ਤੇਰੇ ਦਰ 'ਤੇ ਹਰ ਵਕਤ ਹਾਜਰ ਹਾਂ, ਮੈਂ ਜੋ ਵੀ ਕੁਛ ਕਰਦਾ ਹਾਂ ਤੈਥੋਂ ਹੁਕਮ ਲੈ ਕੇ ਹੀ ਕਰਦਾ ਹਾਂ, ਮੈਂ ਤਾਂ ਤੇਰੀ ਆਗਿਆ ਦੇ ਵਿੱਚ ਹੀ ਹਾਂ  ਇਥੇ ਵੀ ਅਲਾਹ ਆਪਣੇ 'ਮੂਲ' ਵਾਸਤੇ ਹੀ ਆਇਆ ਹੈ 

ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ ॥
 ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ ॥੬॥ {ਪੰਨਾ 64}

ਇਹ ਵੀ ਉਹੀ ਗੱਲ ਹੈ, 'ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ' ਇਹ ਸਾਰੇ ਅਲਾਹੁ ਦੇ ਹੀ ਗੁਣ ਹਨ  "ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ" ਤੂੰ ਇੱਕੋ ਥਾਂ 'ਤੇ ਥਿਰ ਰਹਿੰਦਾ ਹੈਂ ਪਰ ਦੁਨੀ ਆਵਣ-ਜਾਣ ਵਾਲੀ ਹੈ, ਕਿਉਂਕਿ ਤੂੰ ਦੁਨੀ ਭਾਵ ਮਾਇਆ ਵਿੱਚ ਨਹੀਂ ਰਲਦਾ, ਮਾਇਆ ਤੋਂ ਅਲੱਗ ਰਹਿੰਦਾ ਹੈਂ 

ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥
 ਕੋਈ ਸੇਵੈ ਗੁਸਈਆ ਕੋਈ ਅਲਾਹਿ ॥੧॥
 ਕਾਰਣ ਕਰਣ ਕਰੀਮ ॥
ਕਿਰਪਾ ਧਾਰਿ ਰਹੀਮ ॥੧॥ ਰਹਾਉ ॥ {ਪੰਨਾ 885}

ਤੈਨੂੰ ਕੋਈ ਖੁਦਾ ਕਹਿੰਦਾ ਹੈ ਕੋਈ ਰਾਮ ਕਹਿੰਦਾ ਹੈ, ਕੋਈ ਗੁਸਈਆ ਕਰਕੇ ਤੈਨੂੰ ਸੇਵਦਾ ਹੈ ਕੋਈ ਅਲਾਹ ਕਰਕੇ  ਕਾਰਣ ਕਰਣ ਹੈਂ ਤੂੰ 'ਕਰੀਮ' ਕਿਰਪਾ ਕਰਨ ਵਾਲਾ ਹੈਂ, ਹੇ ਰਹੀਮ ! ਰਹਿਮ ਕਰਨ ਵਾਲੇ ਮੇਰੇ 'ਤੇ ਵੀ ਕਿਰਪਾ ਧਾਰ | ਇਥੇ ਵੀ ਅਲਾਹ ਆਪਣੇ 'ਮੂਲ' ਵਾਸਤੇ ਹੀ ਆਇਆ ਹੈ 

ਸੋਈ ਕੰਮੁ ਕਮਾਇ ਜਿਤੁ ਮੁਖੁ ਉਜਲਾ ॥
 ਸੋਈ ਲਗੈ ਸਚਿ ਜਿਸੁ ਤੂੰ ਦੇਹਿ ਅਲਾ ॥੨॥ {ਪੰਨਾ 397}


 ਹੇ ਅਲਾ ਜਿਸਨੂੰ ਤੂੰ ਅੰਦਰੋਂ ਸੋਝੀ ਦੇਵੇਂ, ਉਹੀ ਇਧਰ (ਸਚ ਵਾਲੇ ਪਾਸੇ) ਲੱਗਦਾ ਹੈ, ਉਹੀ ਮੁਖ ਉੱਜਲ ਹੈ  ਇਥੇ ਵੀ ਅਲਾ ਆਪਣੇ 'ਮੂਲ' ਵਾਸਤੇ ਹੀ ਆਇਆ ਹੈ 

ਮੁਸਲਮਾਨ ਧਰਮ ਦੇ ਵਿੱਚ ਅਲਾਹ ਤੋਂ ਅੱਗੇ ਤਾਂ ਗੱਲ ਹੈ ਹੀ ਨਹੀਂ, ਸਾਰੀਆਂ ਮੱਤਾਂ ਏਥੇ ਹੀ ਬੰਦ ਹਨ, 2 ਪਦਾਰਥਾਂ 'ਤੇ ਹੀ ਬੰਦ ਹਨ 
 ਅੱਗੇ ਦਾ ਰਸਤਾ ਇੱਕੋ ਹੀ ਹੈ, ਜਦ ਕਬੀਰ ਜੀ ਨੇ ਕਿਹਾ "ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥ {ਪੰਨਾ 331}" ਛੁੱਟਣ ਦੀ ਵਿਧੀ ਹੈ ਹੀ ਇੱਕ ਅਤੇ ਉਹਨੂੰ ਕੋਈ ਵਿਰਲਾ ਜਾਣਦਾ ਹੈ, ਉਹ ਹੈ ਗੁਰਮਤਿ  ਸਾਰੀਆਂ ਮੱਤਾਂ ਨੂੰ ਗੁਰਮਤਿ ਨੇ ਉਪਦੇਸ਼ ਦਿੱਤਾ ਹੈ, ਜੇ ਕਿਸੇ ਮਤਿ ਨੂੰ ਉਪਦੇਸ਼ ਨਹੀਂ ਦਿੱਤਾ ਤਾਂ ਉਹ ਵੇਦ ਮਤਿ ਹੈ, ਇਹ ਕਿਹਾ ਹੈ ਕਿ ਜਿਹੜੀ ਵੇਦ ਮਤਿ ਹੈ, ਇਹੀ ਇੱਕੋ ਮਤਿ ਹੈ  "ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥ {ਪੰਨਾ 1350}" ਤਾਂ ਅਲੱਗ ਗੱਲ ਹੈ ਕਿ ਉਹਦੇ 'ਚ ਸਚ ਵੀ ਹੈ ਝੂਠ ਵੀ ਹੈ  ਦਸਮ ਪਾਤਸ਼ਾਹ ਨੇ ਕਿਹਾ "ਕਹੂੰ ਬੇਦ ਬਾਨੀ ਕਹੂੰ ਸਾਰਦਾ ਭਵਾਨੀ" ਸਾਰਦਾ ਭਵਾਨੀ ਵੀ ਤੈਨੂੰ ਹੀ ਕਹਿੰਦੇ ਹਨ, ਬੇਦ ਬਾਣੀ ਵੀ ਤੈਨੂੰ ਹੀ ਕਹਿੰਦੇ ਹਨ  ਉਹ ਨਾਮ ਜੋ ਪਿਛੋਂ ਚਲੇ ਆਏ ਹਨ ਉਹ ਲੈ ਲਏ, ਉਹਨਾਂ ਨਾਲ ਕੋਈ alergy ਨਹੀਂ ਹੈ  ਇਹਨਾਂ ਨੇ ਮਤਿ ਤੋਂ ਜਿਹੜਾ ਰਾਹ ਬਦਲ ਲਿਆ ਸੀ , ਅਰਥਾਂ ਦੇ ਅਨਰਥ ਕਰਕੇ ਦੂਜੇ ਪਾਸੇ ਲੈ ਗਏ ਸੀ, ਮਾਇਆ ਦੇ ਵਿੱਚ ਹੀ ਘੁਮਾ ਦਿੱਤੀ ਸੀ ਗੱਲ, ਤਿੰਨ ਲੋਕ 'ਚ ਹੀ ਰਹਿ ਗਏ ਸੀ, ਉਸ ਵਿਚੋਂ ਬਾਹਰ ਕਢਿਆ ਹੈ 

Wednesday, September 12, 2012

Parbodhu

ਸੰਸਾਰੀ ਗਿਆਨ ਵਿੱਚ ਬੋਧ ਹੈ ਪ੍ਰਬੋਧੁ ਨਹੀ । ਸੰਸਾਰ ਦੇ ਜਿਨ੍ਹੇ ਵੀ ਗਿਆਨ ਨੇ ਉਨ੍ਹਾਂ ਉਤੇ ਜੋ ਸਵਾਰੀ ਕਰਦਾ ਹੈ ਉਹ ਪ੍ਰਬੋਧੁ ਹੈ । ਸੰਸਾਰ ਵਿੱਚ ਗਿਆਨ ਹੈ ਹਰ ਵਸਤੂ ਦਾ ਬਿਬੇਕ ਨਹੀ, ਬਿਬੇਕ ਦੀ ਰੋਸ਼ਨੀ ਪ੍ਰਬੋਧੁ ਹੈ ਸੰਸਾਰ ਦਾ ਗਿਆਨ ਬੋਧ ਹੈ 

Sunday, September 9, 2012

Giaanu Dhiaanu

ਸਿੱਖੀ ਗਿਆਨ ਮਾਰਗ ਹੈ, ਜਿਸਨੂੰ ਅਸੀਂ ਜਾਣਦੇ ਨਹੀ ਉਸਦਾ ਧਿਆਨ ਨਹੀ ਧਰਿਆ ਜਾ ਸਕਦਾ ।  ਜੇ ਅਸੀਂ ਪਰਮੇਸ਼ਰ ਤੇ ਧਿਆਨ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਪਹਿਲਾਂ ਉਸਦਾ ਗਿਆਨ ਲੈਣਾ ਪਵੇਗਾ ਗੁਰਬਾਣੀ ਸਮਝ ਕੇ । ਗੁਰਬਾਣੀ ਦਾ ਮੰਨਣਾ ਹੈ ਕਿ ਅਜੇਹਾ ਕੋਈ ਕਰਮ ਨਹੀ ਜਿਸ ਨਾਲ ਉਸਦੀ ਜਾਣਕਾਰੀ ਪ੍ਰਾਪਤ ਹੋ ਜਾਵੇ ਸਵਾਏ ਗਿਆਨ ਦੇ  

ਪੰਨਾ 702 ਸਤਰ 19
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥
ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥
ਬਾਣੀ:     ਰਾਗੁ: ਰਾਗੁ ਤਿਲੰਗ,     ਮਹਲਾ ੧

ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥
ਸਭ ਤੇ ਵਡਾ ਸਤਿਗੁਰੁ, ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥
ਸੂਹੀ (ਮ: ੫) - ੭੫੦



Saturday, September 8, 2012

Bhusreeaa Pakaaeeaa


>>>Download mp3<<<

ਭੁਸਰੀਆ ਪਕਾਈਆ:- ਹਿਰਦੇ ਵਿਚੋਂ ਜੋ ਅਵਾਜ਼ ਆਈ ਤੇ ਉਸਨੂੰ ਵਿਚਾਰ ਕੇ (ਪਕਾ ਕੇ) ਅਖਰਾਂ ਰੂਪੀ ਥਾਲ ਵਿੱਚ ਪਾ ਦਿੱਤੀਆਂ ।

ਬਾਣੀ: ਵਾਰ     ਰਾਗੁ: ਰਾਗੁ ਮਾਰੂ,     ਮਹਲਾ ੫

ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ ॥
ਜਿਨੀ ਗੁਰੂ ਮਨਾਇਆ ਰਜਿ ਰਜਿ ਸੇਈ ਖਾਹਿ ॥
ਪੰਨਾ 1096 ਸਤਰ ੧੭

Thursday, August 23, 2012

Halaalu

ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ ॥
ਬਾਣੀ: ਸਲੋਕ ਭਗਤ ਕਬੀਰ ਜੀਉ ਕੇ     ਰਾਗੁ: ਰਾਗੁ ਜੈਜਾਵੰਤੀ,     ਭਗਤ ਕਬੀਰ

>>>ਆਡੀਓ ਸੁਣਨ ਲਈ ਇਥੇ ਦਬਾਉ<<<
>>>ਡਾਉਨਲੋਡ ਐਮਪੀ੩<<<

Wednesday, August 22, 2012

Amritu

ਅੰਮ੍ਰਿਤੁ :-

"ਸਲੋਕ ਮਹਲਾ ੨ ॥
 ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥
 ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥ {ਪੰਨਾ 1238}"

"ਜਿਨ ਵਡਿਆਈ ਤੇਰੇ ਨਾਮ ਕੀ" ਜਿੰਨ੍ਹਾਂ ਦੇ ਕੋਲ ਤੇਰੇ ਨਾਮ (ਜਸ) ਦੀ ਵਡਿਆਈ ਹੈ, ਜਿਹੜੇ ਤੇਰਾ ਜਸ ਕਰਨ ਦੇ ਸਮਰੱਥ ਹਨ, "ਤੇ ਰਤੇ ਮਨ ਮਾਹਿ" ਉਹਨਾਂ ਦੇ ਆਪਣੇ ਮਨ ਦੇ ਵਿੱਚ ਸੱਚ ਦਾ ਰੰਗ ਚੜ੍ਹ ਆਇਆ । ਉਹ (ਮਨ,ਬੁਧਿ,ਹਿਰਦਾ) ਅੰਦਰੋਂ ਤੇਰੇ (ਸੱਚ ਦੇ) ਰੰਗ ਵਿੱਚ ਰੰਗੇ ਪਏ ਹਨ, ਭਿੱਜੇ ਪਏ ਹਨ ਸੱਚ ਵਿੱਚ ਓਹੋ ।
                                                    "ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥" ਨਾਨਕ ਜੀ ਕਹਿੰਦੇ ਹਨ ਕਿ ਅੰਮ੍ਰਿਤ 'ਇੱਕੋ' ਹੀ ਹੈ, ਦੂਜਾ ਕੋਈ ਅੰਮ੍ਰਿਤ ਨਹੀਂ ਹੈ । ਇਹ ਬਾਹਰਲੇ ਬਾਮ੍ਹਣ ਦੇ ਬਣਾਏ ਹੋਏ 36 ਅੰਮ੍ਰਿਤ ਹਨ, ਜਿਹੜੇ ਮਾਇਆ ਦੇ ਬਣੇ ਹੋਏ ਹਨ, ਜਿਹਨਾਂ ਨੂੰ ਮਾਇਆ ਦਾ ਸਰੀਰ ਹੀ ਖਾਂਦਾ ਹੈ । 'ਆਤਮਾ' ਦੇ ਖਾਣ ਵਾਲਾ 'ਇੱਕੋ' ਹੀ ਅੰਮ੍ਰਿਤ ਹੈ, ਉਹ ਹੈ 'ਨਾਮ ਅੰਮ੍ਰਿਤ' । ਉਹ ਖਾਧਾ ਵੀ ਜਾ ਸਕਦਾ ਹੈ ਅਤੇ ਪੀਤਾ ਵੀ ਜਾ ਸਕਦਾ ਹੈ "ਜਿਨ ਕਉ ਲਗੀ ਪਿਆਸ ਅੰਮ੍ਰਿਤੁ ਸੇਇ ਖਾਹਿ ॥ {ਪੰਨਾ 962}", ਉਹ ਪਿਆਸ ਵੇਲੇ ਖਾਧਾ ਜਾਂਦਾ ਹੈ ਅਤੇ ਭੁੱਖ ਵੇਲੇ ਪੀਤਾ ਵੀ ਜਾਂਦਾ ਹੈ, ਕਿਉਂਕਿ ਨਾ ਤਾਂ ਪੀਣ ਵਾਲੀ ਚੀਜ਼ ਹੈ ਉਹੋ ਤੇ ਨਾ ਹੀ ਖਾਣ ਵਾਲੀ । ਆਹ ਜਿਹੜੇ ਅੰਮ੍ਰਿਤ ਹਨ ਇਹ 36 ਹਨ । ਜਦੋਂ 'ਪਾਹੁਲ' ਨੂੰ ਅਸੀਂ ਅੰਮ੍ਰਿਤ ਕਹਿ ਦਿੱਤਾ ਸੀ ਤਾਂ ਏਹੀ ਗਲਤੀ ਕੀਤੀ ਸੀ । ਗਲਤੀ ਕੀਤੀ ਨਹੀਂ ਸੀ, ਅਸਲ 'ਚ ਗਲਤੀ ਜਾਣ-ਬੁੱਝ ਕੇ ਕਰਵਾਈ ਸੀ ਸਾਥੋਂ, ਕਿ ਇਹਨਾਂ ਦੀ 'ਪਾਹੁਲ' ਨੂੰ ਅੰਮ੍ਰਿਤ ਕਹਿ ਕੇ ਕੌਡੀਓਂ ਖੋਟੀ ਕਰ ਦੇਈਏ, 36 ਅੰਮ੍ਰਿਤ already (ਪਹਿਲਾਂ ਹੀ) ਹਨ, 37ਵਾਂ ਨੰਬਰ ਹੋਜੂਗਾ । 'ਪਾਹੁਲ' ਮਿਲੀ ਸੀ ਸਿਰ ਦੇ ਕੇ, ਹੁਣ ਅੰਮ੍ਰਿਤ ਦਿੰਦੇ ਹਾਂ ਅਸੀਂ ਰਿਸ਼ਵਤ ਦੇ ਕੇ, ਬਈ ! ਆਹ ਰਿਸ਼ਵਤ ਲੈ ਲੋ, ਅੰਮ੍ਰਿਤ ਛਕ ਲਉ, ਕਿਰਪਾਨਾਂ free (ਮੁਫਤ), ਕਛਹਿਰੇ free (ਮੁਫਤ), ਹੁਣ ਇਹ ਕੁਛ ਚੱਲਦੈ । ਕਿਉਂਕਿ ਅੰਮ੍ਰਿਤ ਜੋ ਕਹਿ ਦਿੱਤਾ 'ਪਾਹੁਲ' ਨੂੰ , ਅੰਮ੍ਰਿਤ ਤਾਂ ਮਾਇਆ ਰੂਪ ਹੈ, 37ਵੇਂ ਨੰਬਰ 'ਤੇ ਆ ਗਿਆ । '1 ਨੰਬਰ' ਦੀ ਚੀਜ਼ ਨੂੰ 37ਵੇਂ ਨੰਬਰ 'ਤੇ ਕਰ ਦਿੱਤਾ ਬੜੀ ਸ਼ਰਾਰਤ ਨਾਲ । "ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥" ਜਦ ਨਾਨਕ ਜੀ ਕਹਿੰਦੇ ਹਨ ਕਿ ਦੂਜਾ ਅੰਮ੍ਰਿਤ ਹੈ ਹੀ ਨਹੀਂ ਹੈ ਕੋਈ, ਤੇ ਇੱਥੇ ਤਾਂ 36 ਅੰਮ੍ਰਿਤ ਹਨ ਸਾਡੇ ਕੋਲ ਗੁਰਬਾਣੀ 'ਚ "ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥ {ਪੰਨਾ 269}" ਉਹ ਕਿੱਥੇ ਲੈ ਕੇ ਜਾਉਂਗੇ ? ਉਹ 36 ਅੰਮ੍ਰਿਤ "ਬਿਖਿਆ ਅੰਮ੍ਰਿਤੁ ਏਕੁ ਹੈ{ਪੰਨਾ 937}" । ਜਿਹੜਾ ਮੂੰਹ ਨਾਲ ਖਾਣ ਵਾਲਾ ਅੰਮ੍ਰਿਤ ਹੈ, ਉਹ ਬਿਖਿਆ ਹੀ ਹੈ ਫਿਰ । ਉਸ ਹਿਸਾਬ ਨਾਲ ਉਹ ਅੰਮ੍ਰਿਤ ਵੀ ਬਿਖਿਆ ਹੈ।

"ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥
ਤਿਨ੍ਹ੍ਹੀ ਪੀਤਾ ਰੰਗ ਸਿਉ ਜਿਨ੍ਹ੍ਹ ਕਉ ਲਿਖਿਆ ਆਦਿ ॥ {ਪੰਨਾ 1238}"

ਨਾਨਕ ਜੀ ਕਹਿੰਦੇ ਹਨ ਕਿ ਉਹ ਅੰਮ੍ਰਿਤ ਜਿਹੜਾ ਹੈਗਾ 'ਇੱਕ', ਉਹ ਹੈ ਕਿੱਥੇ, ਕਿੱਥੋਂ ਮਿਲਦੈ ? "ਨਾਨਕ ਅੰਮ੍ਰਿਤੁ ਮਨੈ ਮਾਹਿ" ਮਨ ਦੇ ਅੰਦਰ ਹੁੰਦਾ ਹੈ ਅੰਮ੍ਰਿਤ, ਬਾਹਰ ਹੁੰਦਾ ਹੀ ਨਹੀਂ । ਕਿਵੇਂ ਪਿਲਾ ਦਿਉਂਗੇ ਤੁਸੀਂ ਬਾਟੇ ਦੇ ਵਿੱਚ ਅੰਮ੍ਰਿਤ ? ਬਾਟੇ 'ਚ ਪਾ ਕੇ ਪਿਲਾ ਕੇ ਦਿਖਾਉ ਕਿਹੜਾ ਪਿਲਾ ਦੇਊਗਾ ? ਚੂਲੀ ਨਾਲ ਕੌਣ ਅੰਮ੍ਰਿਤ ਦੇ ਸਕਦੈ, ਉਹ ਤਾਂ ਮਨ ਤੋਂ ਬਾਹਰ ਆਉਂਦਾ ਹੀ ਨਹੀਂ ? ਅੰਮ੍ਰਿਤ ਆਪਣੇ ਆਪਣੇ ਮਨ ਦੇ ਅੰਦਰ ਹੈ, ਅੰਦਰ ਹੀ ਪੀਣਾ ਹੈ, ਬਾਹਰ ਆ ਹੀ ਨਹੀਂ ਸਕਦਾ । "ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥" ਪ੍ਰਾਪਤੀ ਕਿਵੇਂ ਹੁੰਦੀ ਹੈ ? ਗੁਰ ਕਿਰਪਾ ਨਾਲ, ਗੁਰਬਾਣੀ ਦੇ ਗਿਆਨ ਨਾਲ ਪੀਤਾ ਜਾਂਦੈ, ਪੀਣ ਦੀ ਸੋਝੀ ਆਉਂਦੀ ਹੈ । ਪਹਿਲਾਂ ਤਾਂ ਅੰਦਰੋਂ ਲੱਭਣਾ ਹੈ, ਲੱਭਣ ਦੀ ਜੁਗਤ ਹੈ, ਇਹੀ ਤਾਂ ਵਿਧੀ ਹੈ, ਵਿਧੀ ਪੂਰਵਕ ਪੀ ਹੁੰਦਾ ਹੈ, ਪੀਣ ਦੀ ਵਿਧੀ ਸਿੱਖਣੀ ਪੈਂਦੀ ਹੈ ਗੁਰਬਾਣੀ ਤੋਂ । ਪ੍ਰਾਪਤੀ ਹੈ ਅੰਦਰੋਂ, ਉਹ ਕਿਵੇਂ ਹੋਣੀ ਹੈ ? "ਸਤਿਗੁਰ ਤੇ ਨਾਮੁ ਪਾਈਐ{ਪੰਨਾ 946}" 'ਨਾਮ ਅੰਮ੍ਰਿਤ' ਸਤਿਗੁਰ ਤੋਂ ਪਾਇਆ ਜਾਂਦਾ ਹੈ । "ਤਿਨ੍ਹ੍ਹੀ ਪੀਤਾ ਰੰਗ ਸਿਉ" ਪੀਤਾ ਕੀਹਣੇ ਹੈ ? "ਰੰਗ ਸਿਉ" ਰੰਗ ਨਾਲ, ਰੰਗ ਜਦੇ ਈ ਚੜ੍ਹ ਜਾਂਦੈ ਨਾਮ ਦਾ ਪੀਂਦੀ ਸਾਰ ਹੀ, ਸੱਚ ਦਾ ਰੰਗ ਚੜ੍ਹ ਜਾਂਦਾ ਹੈ । 'ਕੱਲਾ ਗਿਆਨ ਨਹੀਂ ਹੈ, ਰੰਗ ਵੀ ਚੜ੍ਹਦਾ ਹੈ ਭਾਵ ਜੀਵਨ ਵੀ ਬਦਲਦਾ ਹੈ । "ਜਿਨ੍ਹ੍ਹ ਕਉ ਲਿਖਿਆ ਆਦਿ ॥" ਜਿਹਨਾਂ ਨੇ ਜੰਮਣ ਤੋਂ ਪਹਿਲਾਂ ਹੀ ਲਿਖ ਲਿਆ ਸੀ, ਬਈ ਪੀਣਾ ਹੈ ਐਤਕੀਂ । ਉਹਨਾਂ (ਸੱਚਖੰਡ ਵਾਲਿਆਂ) ਨੇ ਵੀ ਕਹਿ ਦਿੱਤਾ ਸੀ ਕਿ ਤੈਨੂੰ ਮਿਲ ਵੀ ਜਾਊ, ਬਈ ਕੋਈ ਨੀ ਮਿਲੂਗਾ ਵੀ ਐਤਕੀਂ, ਪਰ ਤਕੜਾ ਹੋ ਕੇ ਰਹੀਂ । ਉਹ ਕਹਿੰਦਾ ਸੀ ਬਈ ਐਤਕੀਂ ਅੰਮ੍ਰਿਤ ਪੀਣਾ ਹੈ, ਕਿਰਪਾ ਰੱਖਿਓ ਮੇਰੇ 'ਤੇ , ਉਹ ਕਹਿੰਦੇ ਕੋਈ ਨੀ ਮਿਲਜੂਗਾ ਤੈਨੂੰ, ਤਕੜਾ ਰਹੀਂ ਪਰ, ਦੁਨੀਆਂ ਦੇ ਵਿੱਚ ਜਿਹੜੇ ਝਮੇਲੇ ਆ, ਝੱਖੜ-ਝੋਲਿਆਂ ਤੋਂ ਜੇ ਤਕੜਾ ਹੋ ਕੇ ਰਹੇਂਗਾ ਤਾਂ ਮਿਲਜੂਗਾ ।




Ardh Uradh


ਆਖਣਿ ਅਉਖਾ ਸੁਨਣਿ ਅਉਖਾ ਆਖਿ ਨ ਜਾਪੀ ਆਖਿ ॥
ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ ॥
{ਪੰਨਾ 1239}

ਸੱਚ ਆਖਣਾ ਬਹੁਤ ਔਖਾ ਹੈ 'ਆਖਣਿ ਅਉਖਾ', ਦੂਜੇ ਦੀ ਤਸੱਲੀ ਕਰਾਉਣੀ ਬਹੁਤ ਔਖੀ ਹੈ । ਧਰਮ ਦੇ ਨਾਂ 'ਤੇ ਉਸ ਦੀ ਤਸੱਲੀ ਕਰਾਉਣੀ, ਜੀਹਨੂੰ ਕਹਿੰਦੇ ਆ ਖੁਦਾ ਇੱਕ ਹੈ, ਜੰਮਦਾ ਨੀ ਮਰਦਾ ਨੀ, ਉਹਦਾ ਕੋਈ ਮਾਂ-ਪਿਉ ਹੈ ਨੀ, ਅੱਖਾਂ ਨੂੰ ਦਿਸਦਾ ਨੀ । ਏਸ ਜੜ 'ਤੇ, ਏਸ ਮੂਲ 'ਤੇ ਸਾਰੇ ਹੀ ਧਰਮ ਖੜ੍ਹੇ ਹਨ, ਪਰ ਉਹਦੇ ਬਾਰੇ ਕੁਛ ਗਿਆਨ ਕਰਾਉਣਾ ਬਹੁਤ ਅਉਖਾ ਹੈ । ਗਿਆਨ ਦੇ ਵਿੱਚ ਉਹਦਾ ਦਰਸ਼ਨ ਕਰਾਉਣਾ ਬਹੁਤ ਅਉਖਾ ਹੈ, ਉਹਦੇ ਬਾਰੇ ਕਥਨ ਕਰਨਾ ਬਹੁਤ ਅਉਖਾ ਹੈ 'ਆਖਣਿ ਅਉਖਾ' । 'ਸੁਨਣਿ ਅਉਖਾ' ਆਖਣਾ ਤਾਂ ਅਉਖਾ ਹੈ ਹੀ ਹੈ , ਲੋਕਾਂ ਨੂੰ ਤਾਂ ਉਹਦਾ ਸੁਣਨਾ ਵੀ ਅਉਖਾ ਲੱਗਦਾ ਹੈ , ਸੁਣ ਵੀ ਨੀ ਸਕਦੇ ਲੋਕ ਤਾਂ, "ਨਾਮੁ ਸੁਨਤ ਜਨੁ ਬਿਛੂਅ ਡਸਾਨਾ" {ਪੰਨਾ 893}, ਸੁਣਨ ਵਾਲਿਆਂ ਦੇ ਬਿੱਛੂ ਲੜ ਜਾਂਦੈ, ਕਿਉਂਕਿ ਦੂਜੇ ਪਾਸੇ ਨੂੰ ਜੋ ਲਿਜਾ ਰਹੇ ਨੇ ਓਹੋ । ਅੰਧੀ ਧਾਤ ਹੈ, ਅੰਧੀ ਧਾਤ ਵਾਲਿਆਂ ਨੂੰ ਅਉਖਾ ਹੈ , ਉਹ ਕਹਿੰਦੇ ਆਜੋ-ਆਜੋ ਇਹਦੀ ਗੱਲ ਨਾ ਸੁਣੋ । 'ਆਖਿ ਨ ਜਾਪੀ ਆਖਿ' ਜਿਹੜੇ ਆਖ ਰਹੇ ਨੇ, ਆਖਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਤੋਂ ਅਜੇ ਬਿਆਨ ਕੀਤਾ ਨੀ ਜਾ ਸਕਦਾ । ਬਿਆਨ ਕਰਨ ਵਾਲਿਆਂ ਤੋਂ ਵੀ ਬਿਆਨ ਨੀ ਕੀਤਾ ਜਾ ਸਕਦਾ, ਕਿਉਂਕਿ ਬਿਆਨ ਤੋਂ ਗੱਲ ਪਰ੍ਹੇ ਆ । ਅਸਲ ਗੱਲ ਬਿਆਨ ਤੋਂ ਵੀ ਪਰ੍ਹੇ ਆ, "ਬੋਲ ਅਬੋਲ ਮਧਿ ਹੈ ਸੋਈ" {ਪੰਨਾ 340}, ਕੁਛ ਬੋਲ ਦਿੱਤਾ, ਕੁਛ ਬੋਲਿਆ ਨਹੀਂ ਜਾ ਸਕਦਾ । ਜਿਹੜਾ ਨਹੀਂ ਬੋਲਿਆ ਜਾ ਸਕਦਾ ਉਥੋਂ ਬੁੱਝਣ ਵਾਲੀ ਗੱਲ ਸ਼ੁਰੂ ਹੋ ਜਾਂਦੀ ਹੈ । ਅਸਲ ਗੱਲ ਫੇਰ ਵੀ ਨਹੀਂ ਆਖੀ ਜਾ ਰਹੀ, ਬਹੁਤ ਕੁਛ ਆਖਿਆ ਹੈ, ਅਸਲੀ ਗੱਲ ਫੇਰ ਵੀ ਰਹਿ ਗਈ, ਨਹੀਂ ਆਖੀ ਗਈ । 'ਆਖਿ ਨ ਜਾਪੀ' ਆਖਣ ਵਾਲੀ ਗੱਲ, 'ਨ ਜਾਪੀ ਆਖਿ' ਆਖੀ ਨਹੀਂ ਗਈ । ਬਹੁਤ ਕੁਛ ਆਖਿਆ ਗਿਆ, ਫੇਰ ਵੀ ਆਖਣ ਵਾਲੀ ਗੱਲ ਨਹੀਂ ਆਖੀ ਗਈ, ਰਹਿ ਗਈ ਉਹੋ । "ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ ॥" 'ਇਕਿ ਆਖਿ' ਇਕਿ ਆਖਦੇ ਨੇ 'ਆਖਹਿ', 'ਸਬਦੁ ਭਾਖਹਿ' ਸ਼ਬਦ ਕਹਿੰਦੇ ਵੀ ਹਨ, ਆਹ ਸ਼ਬਦ, ਉਪਦੇਸ਼ ਵੀ ਦੇ ਰਹੇ ਹਨ ਜਿਵੇਂ ਗੁਰਮੁਖ ਨੇ, "ਅਰਧ ਉਰਧ ਦਿਨੁ ਰਾਤਿ" ਇੱਕ ਮਨ ਇੱਕ ਚਿੱਤ ਹੋ ਕੇ ਗੱਲ ਕਰ ਰਹੇ ਨੇ, ਭਾਵੇਂ ਦਿਨ ਰਾਤ ਕਰ ਰਹੇ ਨੇ ਗੱਲ ਉਹੋ, ਫੇਰ ਵੀ ਪੂਰੀ ਗੱਲ ਸਹੀ ਉਹਨਾਂ ਤੋਂ ਆਖਣ ਤੋਂ ਪਰ੍ਹੇ ਹੀ ਰਹਿ ਜਾਂਦੀ ਹੈ । ਦਿਨ ਰਾਤ ਕੋਸ਼ਿਸ਼ ਕਰ ਰਹੇ ਨੇ, ਬਹੁਤ ਗੁਰਬਾਣੀ ਲਿਖੀ ਗਈ, ਪਰ ਅਸਲ ਗੱਲ ਫੇਰ ਵੀ ਉਥੇ ਹੀ ਖੜ੍ਹੀ ਹੈ, ਬੁੱਝਣ ਵਾਲੀ ਗੱਲ/ਬੁਝਾਰਤ ਫੇਰ ਉਥੇ ਹੀ ਖੜ੍ਹੀ ਹੈ, ਬੁਝਾਰਤ ਜਿਉਂ ਦੀ ਤਿਉਂ ਖੜ੍ਹੀ ਹੈ । 'ਅਰਧ ਉਰਧ' ਮਨ ਅਰ ਚਿੱਤ, "ਧਧਾ ਅਰਧਹਿ ਉਰਧ ਨਿਬੇਰਾ ॥ ਅਰਧਹਿ ਉਰਧਹ ਮੰਝਿ ਬਸੇਰਾ ॥ ਅਰਧਹ ਛਾਡਿ ਉਰਧ ਜਉ ਆਵਾ ॥ ਤਉ ਅਰਧਹਿ ਉਰਧ ਮਿਲਿਆ ਸੁਖ ਪਾਵਾ ॥੨੫॥ {ਪੰਨਾ 341}" । 'ਅਰਧ ਉਰਧ' 'ਕਠੇ ਹੋਏ ਨੇ, ਮਨ 'ਕਠੇ ਨੇ । ਜਦ ਮਨ ਮਾਇਆ ਤੋਂ ਪੁਠਾ ਹੋ ਜਾਂਦਾ ਹੈ ਫਿਰ 'ਉਰਧ' ਹੋ ਜਾਂਦਾ ਹੈ ।



Saturday, August 4, 2012

Krishan Charan Badhik


ਚਰਨ ਬਧਿਕ:

"ਚਰਨ ਬਧਿਕ ਜਨ ਤੇਊ ਮੁਕਤਿ ਭਏ ॥ {ਪੰਨਾ 345}"

ਸਿਖਿਆਰਥੀ: ਇਹ ਚਰਨ ਬਧਿਕ ਕਿਹਨੂੰ ਕਿਹਾ ਹੈ?

ਧਰਮ ਸਿੰਘ ਜੀ: ਜਿਹੜੇ ਸ਼ਬਦ ਨਾਲ ਜੁੜ ਜਾਣ, ਜਿਹੜੇ ਗੁਰਬਾਣੀ ਦੇ ਗੁਣਾਂ ਨੂੰ ਧਾਰਨ ਕਰ ਲੈਣ । 'ਚਰਨ' ਗੁਣ ਹੁੰਦੇ ਨੇ, ਗੁਰ ਕੇ ਜਿਹੜੇ ਚਰਨ ਨੇ ਨਾ!...ਗੁਰ ਕੇ ਚਰਨ, ਜਿਹੜੇ ਗੁਣ ਨੇ ਜਿੰਨੇ, ਉਹ 'ਚਰਨ' ਨੇ । ਚਰਨ ਦਾ ਮਤਲਬ ਹੁੰਦਾ ਹੈ part(ਹਿੱਸਾ), ਚਰਨ ਦਾ ਮਤਲਬ ਪੈਰ ਨੀ ਹੁੰਦਾ, part(ਹਿੱਸਾ) ਹੁੰਦਾ ਹੈ । 'ਬਧਿਕ' ਜਿਹੜਾ ਇਹਨਾਂ ਨਾਲ ਬੱਝ ਜਾਵੇ, ਧਾਰਨ ਕਰ ਲਵੇ । ਗੁਣਾਂ ਨਾਲ ਜਿਹੜਾ ਮਰ ਜਾਵੇ, ਆਏਂ ਕਹਿ ਲੋ । ਜੀਹਦੇ ਔਗੁਣਾਂ ਨੂੰ ਗੁਣ ਮਾਰ ਲੈਣ, ਔਗੁਣ ਜੇ ਹੈ ਤਾਂ ਮਨ ਹੈ, ਔਗੁਣ ਖਤਮ ਤਾਂ ਮਨ ਖਤਮ, ਸਮਝੇ ਨੀ? ਹੰਕਾਰ ਖਤਮ ਮਨ ਖਤਮ, ਲੋਭ ਖਤਮ ਮਨ ਖਤਮ, ਕ੍ਰੋਧ ਖਤਮ ਮਨ ਖਤਮ, ਔਗੁਣਾਂ ਦਾ ਨਉਂ ਮਨ ਐ, ਜੇ ਔਗੁਣ ਨਹੀਂ ਹੈਗੇ ਤੇ ਫਿਰ ਤਾਂ 'ਕੱਲਾ ਈ ਐ...ਇੱਕੋ ਐ ।

ਸਿਖਿਆਰਥੀ: "ਚਰਨ ਬਧਿਕ ਜਨ ਤੇਊ ਮੁਕਤਿ ਭਏ ॥"

ਧਰਮ ਸਿੰਘ ਜੀ: ਮੁਕਤ ਉਹੀ ਐ ਜਿਹੜਾ ਆਪਣੇ ਔਗੁਣ ਮਾਰ ਲਵੇ ਅਤੇ ਗੁਣ ਧਾਰਨ ਕਰ ਲਵੇ । ਗੁਰ ਧਾਰਨ ਕਰ ਲੈਣੇ, ਔਗੁਣ ਮਾਰ ਲੈਣੇ, ਗੱਲ ਇੱਕੋ ਈ ਐ, ਔਗੁਣਾਂ ਦੀ ਜਗ੍ਹਾ ਗੁਣ ਲੈਂਦੇ ਨੇ, ਔਗੁਣ 'ਗੁਣਾਂ' 'ਚ ਬਦਲ ਜਾਂਦੇ ਨੇ, ਆਏਂ ਕਹਿ ਲੋ, ਇਵੇਂ 'ਇਹ' ਮਰ ਕੇ ਅਮਰ ਹੋ ਜਾਂਦੈ 'ਮਨ' । ੧ ਦੇ ਨਾਲ ਗੁਣ ਹੀ ਗੁਣ ਜੁੜੇ ਹੋਏ ਨੇ, ਔਗੁਣ ਨੀ ਹੈ ਕੋਈ ਵੀ, ਉਹ ਜਿਹੜਾ ਨਿਰਵੈਰ ਨਹੀਂ ਹੈ, ਇਹੇ ਔਗੁਣ ਐ...ਵੈਰ-ਵਿਰੋਧ ਰਖਦੈ, ‘ਨਿਰਵੈਰੁ’ ਹੋ ਗਿਆ ਤਾਂ ਗੁਣ ਹੋ ਗਿਆ । ‘ਅਕਾਲ ਮੂਰਤਿ’ ਐ, ਇਹ ਗੁਣ ਐ, ਜਿੰਨਾ ਚਿਰ ਸਰੀਰ ਨਾਲ ਜੁੜਿਆ ਹੋਇਐ, ਇਹ ਔਗੁਣ ਐ, ਮਾਇਆਧਾਰੀ ਐ ਉਹਨੂੰ ਮਾਇਆਧਾਰੀ ਕਹਿੰਦੇ ਨੇ “ਅਤਿ ਅੰਨਾ ਬੋਲਾ ॥ {ਪੰਨਾ 313}", ਸਰੀਰਧਾਰੀ ਐ ਮਾਇਆਧਾਰੀ ਐ, 'ਮਾਇਆ' ਦਾ ਮਤਲਬ ਪੈਸਾ ਨੀ ਹੁੰਦਾ ਰੁਪਿਆ-ਪੈਸਾ ਨੀ ਹੁੰਦੀ, ਜਿੰਨਾ ਚਿਰ ਦੇਹ ਨਾਲ ਜੁੜਿਆ ਹੋਇਐ, ਮਾਇਆਧਾਰੀ ਕਹਿੰਦੇ ਨੇ ਇਹਨੂੰ । ਕਿਉਂ? ਐਹ ਬਾਹਰਲੀਆਂ ਅੱਖਾਂ ਨਾਲ ਦੇਖਦੈ, ਅੰਦਰਲੀ ਅੱਖ ਨਾਲ ਤਾਂ ਦੇਖ ਨੀ ਸਕਦਾ ਉਨਾ ਚਿਰ ਉਹੋ । ਅੰਨ੍ਹਾ ਉਹਨੂੰ ਕਹਿੰਦੇ ਨੇ ਜਿਹੜਾ ਸਚ ਨੂੰ ਨਾ ਪਛਾਣ ਸਕੇ, ਅੰਦਰਲੀ ਅੱਖ ਜੀਹਦੀ ਖੁੱਲ੍ਹੀ ਨਾ ਹੋਵੇ ।

ਸਿਖਿਆਰਥੀ: ਇਹਦਾ ਕਿਉਂਕਿ ਅਰਥ ਇਹਨੇ ਕੀਤਾ ਸੀ ਬਈ ਜੀਹਨੇ ਕ੍ਰਿਸ਼ਨ ਦੇ ਪੈਰ 'ਤੇ ਕੋਈ ਮਾਰਿਆ, ਉਹ 'ਚਰਨ ਬਧਿਕ...

ਧਰਮ ਸਿੰਘ ਜੀ: ਓ ਛੱਡ ਪਰ੍ਹੇ ਉਹੋ, ਛੱਡੋ ਉਹਨਾਂ ਦੀਆਂ ਗੱਲਾਂ ਨੂੰ । ਕ੍ਰਿਸ਼ਨ ਨੂੰ ਮਾਰਨੈ, ਠੀਕ ਐ! ਮਾਰਨਾ ਤਾਂ ਹੈਓ ਕ੍ਰਿਸ਼ਨ ਨੂੰ ਮਨ ਨੂੰ, ਗੁਣਾਂ ਨਾਲ ਮਾਰਨੈ । ਉਹ ਤਾਂ ਇੱਕ 'ਬਧਕ' ਐ, ਉਹਦਾ ਤੀਰ ਮਰਾਉਂਦੇ ਨੇ ਪੈਰ 'ਚ 'ਸ਼ਿਕਾਰੀ' ਦਾ, ਉਹ ਨੀ ਹੈਗਾ ਏਹੇ ਸਾਡਾ । ਔਰ ਇੱਕ ਹੋਰ ਗੱਲ ਐ, ਪੈਰ 'ਚ ਤੀਰ ਲੱਗੇ ਤੇ ਆਦਮੀ ਮਰਦਾ ਨੀ ਹੁੰਦਾ । ਉਹਨਾਂ ਨੇ ਚਰਨ ਦਾ ਅਰਥ ਪੈਰ ਬਣਾ ਲਿਆ, ਗਲਤੀ ਇਹ ਕੀਤੀ । ਕਿਉਂ? ਜਾਣ-ਬੁੱਝ ਕੇ ਬਣਾਇਆ, "ਪੰਡਿਤ ਪਾੜੀ ਬਾਟ ॥੧੩੭॥ {ਪੰਨਾ 1371}" ਐ ਨਾ! ਬਾਟ ਏਵੇਂ ਪਾੜ ਹੋਊਗੀ, ਜਦ ਜਾਣ-ਬੁੱਝ ਕੇ ਬਾਟ ਪਾੜੀ ਐ...।

ਸਿਖਿਆਰਥੀ: ਅਰਥ ਵੀ illogical(ਤਰਕਹੀਣ) ਕਰ ਗਏ ।

ਧਰਮ ਸਿੰਘ ਜੀ: ਹਾਂ...ਜਿਹੜੀ ਕਹਾਣੀ ਘੜ੍ਹ ਲਈ ਉਹ ਝੂਠੀ ਐ, "ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ॥ ਨਾਮ ਬਿਨਾ ਸਭਿ ਕੂੜੁ ਗਾਲ੍ਹ੍ਹੀ ਹੋਛੀਆ ॥੧॥ {ਪੰਨਾ 761}" ਹੋਛੀ ਕਹਾਣੀ ਘੜ੍ਹ ਲਈ ।

ਸਿਖਿਆਰਥੀ: ਇਥੇ ਜਿਹੜਾ "ਸਿਮ੍ਰਿਤਿ ਬੇਦ" ਇਥੇ ਬੇਦ means(ਮਤਲਬ) ਕੀ ਐ?

ਧਰਮ ਸਿੰਘ ਜੀ: 'ਬੇਦ' ਐ ਸਿਮ੍ਰਿਤਿ ਦਾ 'ਗਿਆਨ' । ਬੇਦ ਬਾਅਦ 'ਚ ਆਇਆ ਨਾ! ਜੇ ਪਹਿਲਾਂ ਬੇਦ ਆਉਂਦਾ, ਫੇਰ ਦੂਏ ਬੇਦ ਦੀ ਗੱਲ ਆਉਂਦੀ । "ਸਿਮ੍ਰਿਤਿ ਬੇਦ" ਐ ਜੇ, ਤਾਂ ਸਿਮ੍ਰਿਤਿ ਦਾ 'ਗਿਆਨ' ਅਰਥ ਆਊ ਇਹਦਾ । ਮਨੂੰ ਸਿਮ੍ਰਿਤਿ 'ਚ ਜੋ ਗਿਆਨ ਐ ਨਾ! ਅਰ ਉਹਦੇ ਮੁਤਾਬਿਕ ਜਿਹੜੀਆਂ ਪੋਥੀਆਂ ਲਿਖੀਆਂ ਨੇ ਸ਼ਾਸਤਰ...ਕਹਾਣੀਆਂ, ਇਹ ਸਭ ਝੂਠ ਐ, ਝੂਠ ਐ ਏਹੇ, ਝੂਠੀਆਂ ਨੇ, ਨਾਮ ਨੀ ਹੈ ਇਹਨਾਂ 'ਚ "ਨਾਮ ਬਿਨਾ ਸਭਿ ਕੂੜੁ" ਨਾਮ ਇਹਨਾਂ 'ਚ ਹੈਨੀ, ਝੂਠ ਐ । ਸਚ ਹੈਨੀ, ਨਾਮ ਦਾ ਮਤਲਬ ਸਚ ਹੁੰਦੈ ।

ਸਿਖਿਆਰਥੀ: ਆਪਾਂ ਪੜਿਆ ਜਿਹੜਾ ਥੋੜ੍ਹਾ ਜਿਹਾ...ਝੂਠ ਈ ਐ ।

ਧਰਮ ਸਿੰਘ ਜੀ: ਹਾਂ ਹਾਂ...ਨਾਮ ਬਿਨਾਂ ਨੇ, ਸਭ ਕੂੜ ਐ, “ਗਾਲ੍ਹ੍ਹੀ ਹੋਛੀਆ” ਹੋਛੀਆਂ ਗੱਲਾਂ ਨੇ ਇਹੇ । ਹੋਛੀਆਂ ਦਾ ਮਤਲਬ ਐ ਛੇਤੀਓ ਝੂਠ ਜਾਹਰ ਹੋ ਜਾਂਦੈ, ਇਹਦੀ ਜੜ ਉੱਤੇ ਈ ਪਈ ਐ ।


Saturday, July 7, 2012

Aadi Sachu Judaadi Sachu

ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥

'ਆਦਿ ਸਚੁ'

ਆਦਿ ਦਾ ਮਤਲਬ ਹੁੰਦਾ ਹੈ ਮੁੱਢ ਜਾਂ ਸ਼ੁਰੂ । ਆਦਿ 'ਮਾਇਆ' ਦਾ ਹੁੰਦਾ ਹੈ, ਸ੍ਰਿਸ਼ਟੀ ਦਾ ਆਦਿ ਹੁੰਦਾ ਹੈ, ਜੋਤ ਦਾ ਆਦਿ ਨਹੀਂ ਹੁੰਦਾ । ਸੰਸਾਰ ਦਾ ਆਦਿ ਹੈ, ਜੋਤ ਦਾ ਆਦਿ ਨਹੀਂ ਹੈ । ਜੋਤ ਤਾਂ ਨਾ ਜੰਮਦੀ ਹੈ ਨਾ ਮਰਦੀ ਹੈ. ਇਹਦਾ ਆਦਿ ਨਹੀਂ ਹੈ, ਇਹ 'ਅਨਾਦੀ' ਹੈ । ਜਿਸਦਾ ਆਦਿ ਨਾ ਹੋਵੇ ਉਸਨੂੰ 'ਅਨਾਦੀ' ਕਹਿੰਦੇ ਹਨ, ਅੱਗੇ ਆਵੇਗਾ "ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥" ਉਹ ਜੋਤ ਦੀ ਗੱਲ ਹੈ, ਜੋਤ ਦਾ ਹਰ ਸਮੇਂ ਇੱਕੋ ਹੀ ਵੇਸ ਰਹਿੰਦਾ ਹੈ, ਜਿਵੇਂ ਸਰੀਰ ਆਪਣਾ ਬਦਲਦਾ ਹੈ, ਇਹਦਾ ਭੇਸ ਬਦਲਦਾ ਹੈ, ਅੱਡ ਅੱਡ ਜੂਨੀਆਂ ਬਦਲਦੀਆਂ ਹਨ, ਪਰ ਜੋਤ ਨਹੀਂ ਬਦਲਦੀ, ਇਸਦਾ ਇੱਕੋ ਹੀ ਵੇਸ ਰਹਿੰਦਾ ਹੈ, ਭਾਵੇਂ ਜੁਗ ਕੋਈ ਵੀ ਹੋਵੇ 'ਤ੍ਰੇਤਾ ਹੋਵੇ, ਦੁਆਪਰ ਹੋਵੇ, ਕਲਜੁਗ ਹੋਵੇ ਭਾਵੇਂ ਸਤਜੁਗ ਹੋਵੇ' । ਜੋਤ ਦਾ ਵੇਸ ਨਹੀਂ ਬਦਲਦਾ ਹੁੰਦਾ, ਇਹਦਾ ਰੰਗ ਰੂਪ ਕੁਛ ਹੁੰਦਾ ਹੀ ਨਹੀਂ, ਵੇਸ ਕੀ ਬਦਲਣਾ ਹੈ ? ਆਕਾਰ ਹੁੰਦਾ ਹੀ ਨਹੀਂ, ਬਦਲਣਾ ਕੀ ਹੈ ? "ਆਦਿ ਸਚੁ" ਸ੍ਰਿਸ਼ਟੀ ਦਾ ਆਦਿ ਜਾਂ ਮੁੱਢ 'ਜੋਤ' ਭਾਵ 'ਸਚੁ' ਹੈ । ਸਚੁ ਦਾ ਮਤਲਬ ਹੈ ਜੋਤ, ਸਚੁ ਦਾ ਮਤਲਬ ਹੁੰਦਾ ਹੈ ਜੋ ਮਰਦਾ ਨਹੀਂ, ਜੀਹਦਾ ਨਾਸ਼ ਨਹੀਂ ਹੁੰਦਾ, ਜੀਹਨੂੰ ਜਰਾ ਰੋਗ ਨਹੀਂ ਹੈ ਉਹ 'ਸਚੁ' ਹੈ, ਜੋ ਪੁਰਾਣਾ ਨਹੀਂ ਹੁੰਦਾ ਉਹ ਸਚੁ ਹੈ "ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥ {ਪੰਨਾ 955}" 'ਸਚੁ' ਸ੍ਰਿਸ਼ਟੀ ਦਾ ਮੁੱਢ ਹੈ, 'ਸਚੁ' ਸ੍ਰਿਸ਼ਟੀ ਦਾ ਕਾਰਣ ਹੈ, ਸਚੁ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ । ਭਾਵੇਂ ਕਿ ਸ੍ਰਿਸ਼ਟੀ 'ਸਚੁ ਅਤੇ ਝੂਠ' ਦਾ ਸੁਮੇਲ ਹੈ, ਇਹਦੇ ਵਿੱਚ ਸਚੁ ਵੀ ਹੈ ਅਤੇ ਝੂਠ ਵੀ ਹੈ, ਮਾਇਆ ਵੀ ਹੈ ਅਤੇ ਜੋਤ ਵੀ ਹੈ । ਜੋਤ ਬਿਨਾਂ ਤਾਂ ਸ੍ਰਿਸ਼ਟੀ ਪੈਦਾ ਹੀ ਨਹੀਂ ਹੁੰਦੀ, ਜੂਨੀਆਂ ਹੀ ਪੈਦਾ ਨਹੀਂ ਹੁੰਦੀਆਂ, ਪਰ ਜੇ ਜੋਤ ਅੱਡ ਹੋਊ ਤਾਂ ਜੂਨੀ ਪੈਦਾ ਹੋਊ । ਜਿੰਨਾ ਚਿਰ ਜੋਤ '2' ਥਾਂ ਨਹੀਂ ਹੁੰਦੀ, ਉਨਾ ਚਿਰ ਜੂਨੀ ਪੈਦਾ ਨਹੀਂ ਹੋ ਸਕਦੀ, ਜਿੰਨਾ ਚਿਰ 'ਦਾਲ' ਨਾ ਹੋਊ, ਉਨਾ ਚਿਰ ਜੂਨੀ ਪੈਦਾ ਨਹੀਂ ਹੋ ਸਕਦੀ ।
                                                                                                                                    '੧' ਤਾਂ 'ਅਜੂਨੀ' ਹੈ । ਸਵਾਲ ਇਹ ਹੈ ਕਿ ਜੂਨੀ ਕਦੋਂ ਹੈ ? ਜੂਨੀ ਉਦੋਂ ਹੈ ਜਦੋਂ ਇਹਦੀ 'ਦਾਲ' ਹੋ ਗਈ, ਭਾਵ divide ਹੋ ਗਿਆ, ਦੁਚਿੱਤੀ ਹੋ ਗਈ ਇਹਦੇ 'ਚ ਦੁਚਿੱਤੀ, ਆਹ ਕਰਾਂ ਕਿ ਆਹ ਨਾਂ ਕਰਾਂ ? ਸ਼ੰਕਾ ਪੈਦਾ ਹੋ ਗਈ, ਉਦੋਂ ਏਹੇ 'ਦੋ' ਥਾਂ ਹੋ ਗਿਆ । ਸਰੀਰ ਦੇ ਵਿੱਚ ਜੋਤ 'ਅੱਧੀ' ਹੁੰਦੀ ਹੈ, 'ਸਾਬਤ' ਜੋਤ ਤਾਂ ਕਦੇ ਦੇਹ ਧਾਰਨ ਕਰਦੀ ਹੀ ਨਹੀਂ, ਸਿੱਧਾ ਹੀ formula ਹੈ ਏਹੇ, ਕਿਉਂਕਿ '੧' ਦੇ ਨਾਲ ਤਾਂ 'ਅਜੂਨੀ' ਲੱਗਿਆ ਹੋਇਆ ਹੈ । ਜਦ ਜੋਤ 'ਸਾਬਤ' ਹੋਊ, ਚਾਹੇ ਜੋਤ 'ਪੂਰਨ' ਹੋਵੇ ਚਾਹੇ ਪੂਰਨ ਨਾ ਵੀ ਹੋਵੇ, ਕੋਈ ਜਰੂਰੀ ਨਹੀਂ ਕਿ ਜੋਤ 'ਪੂਰਨ' ਹੋਵੇ, 'ਅਪੂਰਨ ਜੋਤ' ਵੀ ਸਾਬਤ ਦੀ ਸਾਬਤ, ਸਾਰੀ ਦੀ ਸਾਰੀ ਜੂਨੀ 'ਚ ਨਹੀਂ ਆ ਸਕਦੀ । 'ਅਪੂਰਨ ਜੋਤ' ਬੀਜ ਰੂਪ ਹੁੰਦੀ ਹੈ, ਬੀਜ ਅਪੂਰਨ ਹੈ ਅਜੇ ਪੂਰਾ ਨਹੀਂ ਹੋਇਆ, ਭਾਵ ਜੰਮਨ ਦੇ ਕਾਬਲ ਨਹੀਂ ਹੋਇਆ । ਬੀਜ ਪਹਿਲਾਂ ਹੋ ਜਾਂਦੇ ਹਨ ਛੋਟੇ ਛੋਟੇ, ਉਹਨਾਂ ਵਿੱਚ ਦੁੱਧ ਹੁੰਦਾ ਹੈ, ਪਾਣੀ ਹੁੰਦਾ ਹੈ, ਜੇ ਉਹਨੂੰ ਕੱਚੇ ਨੂੰ ਕੱਢ ਕੇ ਬੀਜੀਏ ਤਾਂ ਉਹ ਨਹੀਂ ਜੰਮਦਾ । ਜਿੰਨਾ ਚਿਰ ਬੀਜ 'ਪੂਰਨ' ਨਹੀਂ ਹੋ ਜਾਂਦਾ, ਉਨਾ ਚਿਰ ਏਹੇ ਨਾਮ ਦਾ ਬੀਜ ਨਹੀਂ ਬਣਦਾ, ਜੰਮਦਾ ਨਹੀਂ । ਜਦੋ "ਪੂਰਨ ਜੋਤ ਜਗੈ ਘਟ ਮੈ {ਦਸਮ ਗਰੰਥ ਸਾਹਿਬ}" ਹੈ, ਉਦੋਂ ਇਹ 'ਪੂਰਨ ਬੀਜ' ਬਣਿਆ ਹੈ, ਪਰ ਜਿੰਨਾ ਚਿਰ 'ਬੀਜ' ਹੈ ਉਨਾ ਚਿਰ ਵੀ ਇਸਨੂੰ ਸੋਝੀ ਨਹੀਂ ਹੈ । ਸੋਝੀ ਇਹਨੂੰ ਉਦੋਂ ਹੁੰਦੀ ਹੈ ਜਦੋਂ 'ਧੁਰ ਕੀ ਬਾਣੀ' ਦੇ ਨਾਲ ਇਹਦਾ ਸੰਪਰਕ ਹੋ ਜਾਂਦਾ ਹੈ, ਜਦ ਇਹਨੂੰ ਗਿਆਨ 'ਦਰਗਾਹ' ਚੋਂ ਮਿਲਦਾ ਹੈ, ਜੀਹਨੇ ਸ੍ਰਿਸ਼ਟੀ ਸਾਜੀ ਹੈ । ਜਦੋਂ ਹੁਕਮ ਦੇ ਨਾਲ ਇਹਦਾ ਰਾਬਤਾ ਕਾਇਮ ਹੋ ਜਾਂਦਾ ਹੈ ਤਾਂ, ਜੋ ਗਿਆਨ ਇਹਨੂੰ ਚਾਹੀਦਾ ਹੈ ਉਹ ਇਹਨੂੰ ਧੁਰੋਂ ਮਿਲਦਾ ਰਹਿੰਦਾ ਹੈ, ਉਦੋਂ ਫਿਰ ਇਹ ਬੁਲਾਇਆ ਬੋਲਦਾ ਹੈ ।
                                                                                ਸਾਰੀ ਬਾਣੀ ਬੁਲਾਏ ਤੋਂ ਹੀ ਬੋਲੀ ਹੋਈ ਹੈ, ਉਹ ਗੱਲਾਂ ਦੱਸੀਆਂ ਹਨ ਜੋ ਇਹਦੇ ਜਨਮ ਤੋਂ ਪਹਿਲਾਂ ਦੀਆਂ ਹਨ । ਜਿਹੜੀਆਂ ਗੱਲਾਂ ਦਾ ਸਾਨੂੰ ਪਤਾ ਨਹੀਂ, ਉਹ ਗੁਰਬਾਣੀ ਨੇ ਕਿਵੇਂ ਦੱਸ ਦਿੱਤੀਆਂ ? ਭਗਤਾਂ ਨੇ ਕਿਵੇਂ ਦੱਸ ਦਿੱਤੀਆਂ ਉਹ ਗੱਲਾਂ ? ਕਿਉਂਕਿ ਭਗਤਾਂ ਨੇ ਨਹੀਂ ਦੱਸੀਆਂ, ਬਲਕਿ ਭਗਤਾਂ ਦੇ ਮੂਹੋਂ ਕਢਾਈਆਂ ਗਈਆਂ ਹਨ, ਉਹਨਾਂ ਨੇ ਆਪ ਇਹ ਕਿਹਾ ਹੈ "ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥ {ਪੰਨਾ 308}" ਕਿਸੇ ਦੇ ਵੀ ਮੁਖੋਂ ਕਢਾ ਸਕਦਾ ਹੈ, ਗੁਰਬਾਣੀ ਕਿਹੜਾ ਇੱਕ ਆਦਮੀ ਦੀ ਹੈ ਏਥੇ , ਭੱਟ ਵੀ ਵਿਚੇ ਹੀ ਹਨ, 'ਉਹੀ ਗੱਲ' ਉਹਨਾਂ ਦੇ ਮੁਖੋਂ ਵੀ ਆਪ ਹੀ ਕਢਾਈ ਹੈ । ਸਿਖਾਂ ਦਾ ਵਿਸ਼ਵਾਸ ਕੁਛ ਹੋਰ ਹੀ ਤਰਾਂ ਦਾ ਹੈ ਹੁਣ, ਭੱਟਾਂ ਨੂੰ ਇਹ ਕਦੇ ਨਹੀਂ ਸਮਝਣਗੇ ਕਿ ਭੱਟਾਂ ਦੀ ਅਵਸਥਾ ਗੁਰੂਆਂ/ਭਗਤਾਂ ਵਾਲੀ ਹੀ ਹੈ, ਇਹ ਨਹੀਂ ਸਮਝ ਸਕਦੇ । ਕਿਉਂਕਿ ਇਹਨਾਂ ਨੂੰ ਗੁਰਬਾਣੀ ਦੀ ਅਜੇ ਸਮਝ ਹੀ ਨਹੀਂ ਹੈ, ਨਾ ਗੁਰਬਾਣੀ ਦੀ ਸਮਝ ਹੈ ਅਤੇ ਨਾ ਹੀ ਭਰੋਸਾ ਹੈ । ਸਮਝ ਤਾਂ ਗੁਰਬਾਣੀ ਦੀ ਉਦੋਂ ਆਉਣੀ ਹੈ ਜਦੋਂ ਇਹਦੇ 'ਤੇ ਭਰੋਸਾ ਹੋ ਜਾਣਾ ਹੈ ਕਿ ਇਹ 'ਸਚੁ' ਹੈ, ਜੇ ਭਰੋਸਾ ਹੀ ਨਹੀਂ ਤਾਂ ਇਹਦੀ ਸਮਝ ਆਉਣੀ ਹੀ ਨਹੀਂ, ਭਰੋਸੇ ਬਿਨਾਂ ਨਹੀਂ ਸਮਝ ਆਉਣੀ ।
                   'ਆਦਿ ਸਚੁ' ਸ੍ਰਿਸ਼ਟੀ ਦਾ ਆਦਿ ਕੀ ਹੈ ? 'ਸਚੁ' ਹੈ । ਆਪ ਹੀ ਹੈ ਸਚੁ ਉਹੋ, ਉਹ ਆਪ ਹੀ ਸ੍ਰਿਸ਼ਟੀ ਦਾ ਆਦਿ ਹੈ ਜਿਹੜਾ '੧' ਹੈ । ਸਚੁ ਹੁੰਦਾ ਹੀ 'ਇੱਕ' ਹੈ, ਸਚੁ 'ਦੋ' ਹੁੰਦੇ ਹੀ ਨਹੀਂ, ਪਰ ਝੂਠ ਦੀਆਂ ਬੜੀਆਂ varieties (ਕਿਸਮਾਂ) ਹਨ । ਝੂਠ 'ਚ ਅਨੇਕਤਾ ਹੈਗੀ ਐ, ਪਰ ਸਚੁ 'ਚ ਕੋਈ ਅਨੇਕਤਾ ਨਹੀਂ ਹੈ । ਜਿਥੇ ਥੋੜਾ ਜਿਹਾ ਵੀ ਝੂਠ ਹੈ, ਉਹ ਝੂਠ ਹੈ । ਸਚੁ ਦਾਗੀ ਹੁੰਦਾ ਹੀ ਨਹੀਂ, ਦਾਗੀ ਹੋਇਆ ਸਚੁ, ਸਚੁ ਰਹਿੰਦਾ ਹੀ ਨਹੀਂ "ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ ॥ {ਪੰਨਾ 808}" ਨਾ ਇਹ ਮੈਲਾ ਹੁੰਦਾ ਹੈ ਨਾ ਇਹਨੂੰ ਦਾਗ ਲੱਗਦਾ ਹੈ । ਜੇ ਮੈਲਾ ਹੋ ਜਾਵੇ ਜਾਂ ਦਾਗ ਲੱਗ ਜਾਵੇ ਤਾਂ ਉਹ 'ਸਚੁ' ਨਹੀਂ ਹੈ, ਫਿਰ ਉਹ ਝੂਠਾ ਗਿਣਿਆ ਜਾਊਗਾ "ਝੂਠੇ ਆਵਹਿ ਠਵਰ ਨ ਪਾਵਹਿ {ਪੰਨਾ 940}" ਝੂਠੇ ਆਉਂਦੇ ਹਨ ਸੰਸਾਰ 'ਚ, ਪਰ ਟਿਕਦੇ ਨਹੀਂ, ਟਿਕਾਣਾ ਨਹੀਂ ਹੈ ਕਿਤੇ, ਭਟਕਦੇ ਰਹਿੰਦੇ ਹਨ ।
                                "ਜੁਗਾਦਿ ਸਚੁ" ਪਹਿਲਾਂ ਜਦੋਂ 'ਆਦਿ ਸਚੁ' ਹੈ ਤਾਂ ਉਹਦੇ ਨਾਲ ਜੁਗ ਕੋਈ ਨਹੀਂ ਲੱਗਿਆ ਹੋਇਆ, ਜਦੋਂ 'ਆਦਿ ਸਚੁ' ਹੈ ਉਦੋਂ ਸਮਾਂ (Time) ਨਹੀਂ ਹੈ, ਕਾਲ ਨਹੀਂ ਹੈ ਉਦੋਂ । ਉਦੋਂ ਕੀ ਹੈ ? ਉਦੋਂ "ਅਰਬਦ ਨਰਬਦ ਧੁੰਧੂਕਾਰਾ ॥ {ਪੰਨਾ 1035}" ਹੈ । ਕੋਈ ਜਨਮ ਹੀ ਨਹੀਂ ਹੈ ਕਿਸੇ ਦਾ, 'ਸਚੁ' ਹੈ ਪਰ ਜੂਨ ਕੋਈ ਹੈਨੀ । ਹੁਕਮ ਹੈਨੀ ਉਦੋਂ ਹੁਕਮ ਦੀ ਲੋੜ ਹੀ ਨਹੀਂ, ਹੁਕਮ ਤੋਂ ਕਰਾਉਣਾ ਕੀ ਹੈ ਉਦੋਂ ? ਹੁਕਮ ਦੀ ਤਾਂ ਜੀਵਾਂ ਨੂੰ ਪਾਲਣ, ਪੈਦਾ ਕਰਨ ਅਤੇ ਸੰਘਾਰ ਕਰਨ ਖਾਤਰ ਲੋੜ ਹੈ । ਜਦ ਸ੍ਰਿਸ਼ਟੀ ਹੈ ਹੀ ਨਹੀਂ, ਪੈਦਾ ਕਰਨੀਓਂ ਹੀ ਨਹੀਂ, ਪੈਦਾ ਕੀਤੀਓ ਹੀ ਨਹੀਂ, 'ਸਚੁ' ਹੈਗਾ ਪਰ ਉਦੋਂ । ਜੇ 'ਸਚੁ' ਹੈਗਾ, ਸ੍ਰਿਸ਼ਟੀ ਤਾਂ ਹੀ ਪੈਦਾ ਹੋਈ । 'ਸਚੁ/ਜੋਤ' ਆਪ ਹੈਗਾ ਆਦਿ ਵਿੱਚ, ਪਰ ਸ੍ਰਿਸ਼ਟੀ ਨਹੀਂ ਹੈ । ਮਾਇਆ ਕਿਥੇ ਹੈ ਫਿਰ ? ਮਾਇਆ ਉਹਦੇ ਵਿੱਚ ਸਮਾਈ ਹੋਈ ਹੈ "ਮਾਇਆ ਬ੍ਰਹਮ ਰਮੈ ਸਭ ਸੰਗ ॥ {ਪੰਨਾ 343}" ਇਹ ਹਮੇਸ਼ਾਂ ਸੰਗ ਹੀ ਰਹਿੰਦੇ ਹਨ । ਮਾਇਆ ਕਿਤੋਂ ਆਈ ਨਹੀਂ ਹੈ, 'ਅੰਬਰ' ਉਹਦਾ ਪੀਤਾ ਹੋਇਆ ਸੀ, ਆਪਣੇ ਵਿਚੋਂ ਹੀ ਕੱਢਿਆ ਹੈ ਉਹਨੇ ਜੋ ਵੀ ਕੱਢਿਆ ਹੈ, ਉਹਦੇ ਵਿੱਚ ਹੀ ਸਮਾਈ ਹੋਈ ਸੀ ਮਾਇਆ ।
           "ਜੁਗਾਦਿ ਸਚੁ" ਜੁਗ ਕੀਹਨੇ ਪੈਦਾ ਕੀਤੇ ਹਨ ? ਜੁਗ ਦਾ ਮਤਲਬ ਹੈ ਸਮਾਂ, ਸਮੇਂ ਦਾ ਮਤਲਬ ਹੈ ਕਾਲ, ਕਾਲ ਕੀਹਨੇ ਪੈਦਾ ਕੀਤਾ ਹੈ ? ਸਚੁ ਨੇ । ਸਚੁ ਕੀ ਹੋਇਆ ਫੇਰ ? ਸਚੁ 'ਅਕਾਲ' ਹੈ ਅਤੇ ਹੁਕਮ 'ਕਾਲ' ਹੈ । ਹੁਕਮ ਅਤੇ ਹਾਕਮ ਦਾ ਐਨਾ ਹੀ ਫਰਕ ਹੈ, 'ਹਾਕਮ' ਅਕਾਲ ਹੈ ਅਤੇ ਉਹਦਾ 'ਹੁਕਮ' ਕਾਲ ਹੈ । ਉਹਦੇ ਹੱਥ ਵਾਲਾ ਖੰਡਾ ਸਾਰਿਆਂ ਦਾ ਕਾਲ ਹੈ, ਹੁਕਮ ਖੰਡਾ ਹੈ, 'ਖੰਡਾ' ਹੁਕਮ ਨੂੰ ਕਹਿੰਦੇ ਹਨ "ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੈਸਾਰੁ ਉਪਾਇਆ ॥ {ਦਸਮ ਗਰੰਥ ਸਾਹਿਬ}" ਸੰਸਾਰ ਬਾਅਦ 'ਚ ਪੈਦਾ ਕੀਤਾ ਹੈ, ਪਹਿਲਾਂ ਹੁਕਮ ਰੂਪੀ 'ਖੰਡਾ' ਸਾਜਿਆ ਹੈ । ਹੁਕਮ ਦੋ ਪ੍ਰਕਾਰ ਦਾ ਹੈ 'ਜੰਮਣਾ ਅਤੇ ਮਰਨਾ', 'ਪੈਦਾ ਕਰਨ ਵਾਲਾ ਅਤੇ ਸੰਘਾਰ ਕਰਨ ਵਾਲਾ', ਆਪਾ ਵਿਰੋਧੀ ਗੱਲਾਂ ਹਨ ਦੋਵੇਂ, ਦੋ ਧਾਰਾਂ ਹੋ ਗਈਆਂ, ਇੱਕ ਧਾਰ ਦਾ ਮੂੰਹ ਇਧਰ ਨੂੰ ਅਤੇ ਇੱਕ ਦਾ ਉਧਰ ਨੂੰ । ਜਦ 'ਖੰਡਾ' ਕਿਹਾ ਹੈ 'ਦਸਮ ਪਾਤਸ਼ਾਹ' ਨੇ ਤਾਂ ਉਹਦਾ ਮਤਲਬ ਹੁਕਮ ਹੀ ਹੈ, ਦੋ ਧਾਰਾਂ ਨੇ ਉਹਦੀਆਂ । ਏਥੇ ਖੰਡਾ ਕੀ ਹੈ ? ਸਾਡੇ ਹਿਰਦੇ ਵਿੱਚ ਜਿਹੜੀ ਦੁਚਿੱਤੀ ਹੈ ਉਹ ਵੀ 'ਖੰਡਾ' ਹੀ ਹੈ "ਹੁਕਮ ਕੀਏ ਮਨਿ ਭਾਵਦੇ {ਪੰਨਾ 470}" ਇੱਕ ਤਾਂ ਮਨ ਦਾ ਹੁਕਮ ਹੈ, ਦੂਸਰਾ ਹੁਕਮ ਹੈ ਚਿੱਤ ਦਾ ਜਿਹੜਾ ਕਿ ਦਰਗਾਹੀ ਹੁਕਮ ਹੈ । ਇੱਕ ਸਚਾ ਹੁਕਮ ਹੈ, ਇੱਕ ਮਨ-ਮਰਜੀ ਦਾ ਹੁਕਮ ਹੈ, ਹਰ ਹਿਰਦੇ 'ਚ ਦੋ ਤਰਾਂ ਦੇ ਹੁਕਮ ਹਨ, ਦੁਚਿੱਤੀ ਉਥੋਂ ਹੀ ਮਿਲਦੀ ਹੈ, ਆਹ ਕਰਾਂ ਕਿ ਨਾ ਕਰਾਂ, ਇਧਰ ਨੂੰ ਜਾਵਾਂ ਕਿ ਨਾ ਜਾਵਾਂ, ਇਹਨੂੰ ਆਹ ਚੀਜ਼ ਦੇਵਾਂ ਕਿ ਨਾ ਦੇਵਾਂ ।

"ਆਦਿ ਸਚੁ" ਹੈ 'ਅਕਾਲ', ਕਾਲ ਹੈਨੀ ਉਦੋਂ, ਕਾਲ ਤਾਂ ਉਹਨੇ ਪੈਦਾ ਕੀਤਾ ਹੈ । ਕਾਲ ਪੈਦਾ ਕੀਤਾ "ਜੁਗਾਦਿ ਸਚੁ" ਜੁਗ ਦਾ ਮਤਲਬ 'ਸਮਾਂ' । 'ਸਚੁ' ਨੇ ਪੈਦਾ ਕੀਤਾ ਸਮੇਂ ਦਾ ਮੁੱਢ ਜਾਂ ਸਮੇਂ ਦਾ ਆਦਿ । ਸਮਾਂ ਕਦੋਂ ਤੋਂ ਅਤੇ ਕਿਵੇਂ ਪੈਦਾ ਹੋਇਆ ? ਜਦ matter (ਮਾਇਆ) ਪੈਦਾ ਹੋਈ, ਸਮਾਂ ਉਦੋਂ ਤੋਂ ਹੀ ਮੰਨਿਆ ਜਾਊਗਾ । ਜਦ "ਸਾਚੇ ਤੇ ਪਵਨਾ ਭਇਆ {ਪੰਨਾ 19}" ਸਮਾਂ ਉਦੋਂ ਹੀ ਮੰਨਿਆ ਜਾਊਗਾ, ਕਿਉਂਕਿ ਸਮਾਂ ਲਾਗੂ ਹੀ matter (ਮਾਇਆ) 'ਤੇ ਹੁੰਦਾ ਹੈ, ਸਮੇਂ ਦਾ ਨਾਪ-ਤੋਲ ਹੀ matter (ਮਾਇਆ) ਤੋਂ ਹੈ, ਕੋਈ ਚੀਜ਼ ਕਿੰਨੀ ਪੁਰਾਣੀ ਹੈ ? ਇਹਦਾ matter (ਮਾਇਆ) ਤੋਂ ਹੀ ਪਤਾ ਲੱਗਣਾ ਹੈ । 'ਜੋਤ' ਬਾਰੇ ਕੋਈ ਨਹੀਂ ਦੱਸ ਸਕਦਾ ਕਿ ਕਿੰਨੀ ਪੁਰਾਣੀ ਹੈ ? 'ਜੋਤ' ਸੰਸਾਰ (ਸਾਇੰਸਦਾਨਾਂ) ਦੀ ਪਕੜ ਵਿੱਚ ਹੀ ਨਹੀਂ ਹੈ । 'ਸਚੁ' ਤਾਂ ਪੁਰਾਣਾ ਹੁੰਦਾ ਹੀ ਨਹੀਂ ਹੈ । ਪੁਰਾਣਾ ਹੁੰਦਾ ਹੈ 'ਝੂਠ ਜਾਂ ਮਾਇਆ', ਮਾਇਆ ਤੋਂ ਹੀ ਸਮੇਂ ਦਾ ਨਾਪ-ਤੋਲ ਸ਼ੁਰੂ ਹੁੰਦਾ ਹੈ । ਸਮੇਂ ਦਾ ਪ੍ਰਭਾਵ ਮਾਇਆ 'ਤੇ ਹੁੰਦਾ ਹੈ, ਜੋਤ 'ਤੇ ਨਹੀਂ ।

ਇਸ ਕਰਕੇ ਜਦੋਂ ਜੋਤ ਹੀ ਜੋਤ ਸੀ, ਉਦੋਂ ਸਮਾਂ ਵੀ ਨਹੀਂ ਸੀ । ਉਦੋਂ ਸਮਾਂ ਨਾਪਦੇ ਕਾਹਦੇ ਨਾਲ ? ਇਸਦਾ ਇਹ ਮਤਲਬ ਨਹੀਂ ਕਿ ਸਮਾਂ ਨਹੀਂ ਸੀ, ਸਮਾਂ ਹੁੰਦਾ ਹੋਇਆ ਵੀ ਨਹੀਂ ਸੀ, ਕਿਉਂਕਿ ਇਹ ਵੀ ਕਹਿ ਦਿੱਤਾ ਕਿ "ਅਰਬਦ ਨਰਬਦ ਧੁੰਧੂਕਾਰਾ ॥ {ਪੰਨਾ 1035}" ਅਰਬਾਂ ਖਰਬਾਂ ਸਾਲਾਂ (ਜੁੱਗਾਂ) ਤੱਕ ਧੁੰਧੂਕਾਰਾ ਰਿਹਾ । ਪਰ ਉਥੇ ਘੜੀ ਸਮੇਂ ਨੂੰ ਨਾਪ ਨਹੀਂ ਸਕਦੀ, ਕਿਉਂਕਿ ਮਹੀਨੇ, ਦਿਨ, ਘੜੀਆਂ, ਪਹਿਰਾਂ, ਚਸੇ ਨਹੀਂ ਹੁੰਦੇ, ਸਮਾਂ ਤਾਂ ਰਹੂਗਾ ਹੀ, ਪਰ ਸਮਾਂ ਗੁਪਤ ਹੁੰਦਾ ਹੈ ਪ੍ਰਗਟ ਨਹੀਂ । ਪ੍ਰਗਟ ਕੀਤਾ ਹੀ ਨਹੀਂ ਜਾ ਸਕਦਾ ਕਿਉਂਕਿ ਚੰਦ-ਸੂਰਜ ਹੀ ਨਹੀਂ ਹੁੰਦੇ, ਫਿਰ ਸਮਾਂ ਕਾਹਦੇ ਨਾਲ ਹੋਊ ? ਇਹ ਕਿਹੋ ਜਿਹੀ ਅਵਸਥਾ ਹੁੰਦੀ ਹੈ ? ਜਿਵੇਂ ਇੱਕ ਬੇ-ਹੋਸ਼ ਆਦਮੀ ਵਾਸਤੇ ਸਮਾਂ ਨਹੀਂ ਹੁੰਦਾ, ਬੇ-ਹੋਸ਼ ਪਿਆ ਆਦਮੀ 10 ਸਾਲ ਬਾਅਦ ਉਠੇ ਤਾਂ ਉਹਨੂੰ ਇੰਝ ਲੱਗੂ ਕਿ ਮੈਂ ਹੁਣੇ ਹੀ ਉਠਿਆਂ । 10 ਸਾਲ ਕਦੋਂ ਲੰਘ ਗਏ ? ਉਹਨੂੰ ਕੋਈ ਪਤਾ ਨਹੀਂ । ਜਿਵੇਂ ਸੁੱਤੇ ਪਏ ਆਦਮੀ ਵਾਸਤੇ ਸਮਾਂ ਨਹੀਂ ਹੁੰਦਾ ਉਵੇਂ ਹੀ ਸੁੰਨ-ਸਮਾਧਿ ਵੇਲੇ ਆਤਮਾ ਦਾ ਸਮਾਂ ਨਹੀਂ ਹੁੰਦਾ । ਜਿੰਨਾ ਚਿਰ ਆਤਮਾ ਸੁੰਨ-ਸਮਾਧਿ ਹੈ, ਉਨਾ ਚਿਰ ਸਮਾਂ ਨਹੀਂ ਹੁੰਦਾ, ਕਿਉਂਕਿ ਸਮੇਂ 'ਚ ਧਿਆਨ ਹੀ ਨਹੀਂ, ਧਿਆਨ ਹੀ ਅੰਤਰਮੁਖੀ ਹੈ । ਸੁੱਤੇ ਹੋਏ ਦਾ ਵੀ ਧਿਆਨ ਅੰਤਰਮੁਖੀ ਹੁੰਦਾ ਹੈ । ਜਦੋਂ ਜੋਤ ਅੰਤਰਮੁਖੀ ਹੋ ਜਾਂਦੀ ਹੈ, ਫਿਰ ਏਹਦੇ ਵਾਸਤੇ ਸਮਾਂ ਨਹੀਂ ਹੁੰਦਾ । ਸਮਾਂ ਤਾਂ ਧਿਆਨ ਦੇ ਕਾਰਨ ਹੁੰਦਾ ਹੈ, ਕਈ ਵਾਰ ਪਤਾ ਹੀ ਨਹੀਂ ਲੱਗਦਾ ਕਿ 4 ਘੰਟੇ ਕਿਵੇਂ ਲੰਘ ਗਏ ? ਕਿਉਂਕਿ ਧਿਆਨ ਨਹੀਂ ਸੀ । ਪਰ platform 'ਤੇ 5 ਮਿੰਟ ਗੱਡੀ late ਹੋ ਜਾਵੇ ਤਾਂ ਖੜਨਾ ਔਖਾ ਹੋ ਜਾਂਦਾ ਹੈ ਕਿਉਂਕਿ ਧਿਆਨ ਹੈ ਗੱਡੀ ਵਿੱਚ ਕਿ ਛੇਤੀ ਆਵੇ । ਸਮੇਂ ਦਾ ਧਿਆਨ ਨਾਲ ਸੰਬੰਧ ਹੈ, ਧਿਆਨ ਨਾਲ ਸਮਾਂ ਲੰਬਾ ਹੋ ਜਾਂਦਾ ਹੈ ਅਤੇ ਬੇ-ਧਿਆਨੀ ਵਿੱਚ ਸਮਾਂ ਰਹਿੰਦਾ ਹੀ ਨਹੀਂ ।
                                        "ਜੁਗਾਦਿ ਸਚੁ" ਜੁੱਗ ਜਾਂ ਸਮੇਂ ਦਾ ਆਦਿ ਕੌਣ ਹੈ ? ਸਮੇਂ ਨੂੰ ਜਾਂ ਹੁਕਮ ਨੂੰ ਜਾਂ ਕਾਲ ਨੂੰ ਕੀਹਨੇ ਪੈਦਾ ਕੀਤਾ ਹੈ ? ਸਚੁ ਨੇ । ਫਿਰ ਸਚੁ ਆਪ ਕੀ ਹੋਇਆ ? ਸਚੁ ਹੋਇਆ 'ਅਕਾਲ', ਕਾਲ ਤੋਂ ਪਰੇ । ਕਾਲ ਤੋਂ ਉੱਪਰ ਕੀ ਹੈ ? 'ਅਕਾਲ' । ਤਾਂ ਹੀ ਕਿਹਾ ਹੈ "ਕਾਲੁ ਅਕਾਲੁ ਖਸਮ ਕਾ ਕੀਨ੍ਹ੍ਹਾ {ਪੰਨਾ 1104}" ਕਿ 'ਕਾਲ' ਨੂੰ 'ਅਕਾਲ ਖਸਮ' ਨੇ ਪੈਦਾ ਕੀਤਾ ਹੈ । ਪਰ ਪੜ੍ਹਨ (ਅਰਥ ਕਰਨ) ਵਾਲੇ "ਕਾਲੁ, ਅਕਾਲੁ ਖਸਮ ਕਾ ਕੀਨਾ" ਪੜਨ ਦੀ ਬਜਾਏ "ਕਾਲੁ ਅਕਾਲੁ, ਖਸਮ ਕਾ ਕੀਨਾ" ਹੀ ਪੜ੍ਹੀ ਜਾਂਦੇ ਹਨ, ਉਹਨਾਂ ਨੇ ਇਹ ਨਹੀਂ ਵੇਖਿਆ ਕਿ ਮਗਰ 'ਕੀਨਾ' ਆਇਆ ਹੈ ਨਾ ਕਿ 'ਕੀਨੇ' । ਜੇ 'ਕਾਲੁ ਅਕਾਲੁ' ਦੋਵੇਂ ਖਸਮ ਨੇ ਪੈਦਾ ਕੀਤੇ ਹੁੰਦੇ ਤਾਂ ਫਿਰ 'ਕੀਨੇ' ਹੁੰਦਾ, 'ਕੀਨਾ' ਕਾਹਤੋਂ ਹੁੰਦਾ ? ਐਨੀ ਇਹਨਾਂ ਕੋਲ ਬੁਧਿ/ਅਕਲ ਨਹੀਂ ਹੁੰਦੀ, ਐਨਾ ਧਿਆਨ ਨਹੀਂ ਦਿੰਦੇ, ਅਕਲ ਤੋਂ ਬਿਨਾਂ ਆਦਮੀ ਧਿਆਨ ਨਹੀਂ ਦਿੰਦਾ । ਵਿਦਵਾਨ/ਟੀਕਾਕਾਰ ਤਾਂ ਐਥੇ ਹੀ ਉਲਝੇ ਪਏ ਹਨ, ਗੱਲਾਂ ਵੱਡੀਆਂ-ਵੱਡੀਆਂ ਕਰਦੇ ਹਨ । ਸੈਂਕੜੇ ਅਜਿਹੀਆਂ ਗੱਲਾਂ ਹਨ, ਜਿੰਨ੍ਹਾਂ ਦੇ ਅਰਥਾਂ ਦਾ ਇਹਨਾਂ ਨੂੰ ਪਤਾ ਹੀ ਨਹੀਂ, ਬੜੇ ਆਕੜੇ ਫਿਰਦੇ ਹਨ ਜਿਹੜੇ, ਸੈਂਕੜੇ ਗਲਤੀਆਂ ਬੇ-ਮਤਲਬ ਦੀਆਂ ਹੀ ਹਨ ਵਿਦਵਾਨਾਂ ਕੋਲ, ਮਾਮੂਲੀ ਧਿਆਨ ਨਾਲ ਹੀ ਜਿੰਨ੍ਹਾਂ ਦਾ ਹੱਲ ਹੋ ਜਾਂਦਾ ਹੈ । ਕੁਛ ਗਲਤੀਆਂ ਐਸੀਆਂ ਹਨ, ਜਿਹੜੀਆਂ ਇਹਨਾਂ ਦੇ ਵੱਸ ਦੀਆਂ ਹੀ ਨਹੀਂ ਹਨ, ਬੁਝਾਰਤਾਂ । ਚਲੋ ਉਹ ਤਾਂ ਮੰਨ ਲੈਂਦੇ ਹਾਂ ਜਿਹੜੀਆਂ ਇਹਨਾਂ ਦੇ ਵੱਸ ਦੀਆਂ ਹੀ ਨਹੀਂ, ਪਰ ਆਹ ਤਾਂ ਕੋਈ ਗੱਲ ਨਹੀਂ ਸੀ ।
                                                                                  "ਜੁਗਾਦਿ ਸਚੁ ਹੈ ਭੀ ਸਚੁ" ਗੱਲ 'ਸਚੁ' ਦੀ ਚੱਲਦੀ ਹੈ, 'ਸਚੁ' ਹੁਣ ਵੀ ਹੈਗਾ, 'ਸਚੁ' ਹਮੇਸ਼ਾਂ ਰਹਿੰਦਾ ਹੈ । ਇਸ ਕਰਕੇ ਪਰਮੇਸ਼ਰ ਨੂੰ 'ਸਚੁ' ਮੰਨਿਆ ਹੈ, ਉਹ ਹੁਣ ਵੀ ਹੈਗਾ । 'ਸਚੁ' ਦਾ ਮਤਲਬ ਹੀ ਇਹ ਹੁੰਦਾ ਕਿ ਜਿਹੜਾ ਹਮੇਸ਼ਾਂ ਰਹੇ, ਚਾਰਾਂ ਜੁੱਗਾਂ ਦੇ ਵਿੱਚ ਰਹਿੰਦਾ ਹੈ ਜਿਹੜਾ । 3 ਜੁੱਗ ਤਾਂ ਜਿੰਨਾ ਚਿਰ ਮਾਇਆ ਹੈ ਉਨਾ ਚਿਰ ਹੁੰਦੇ ਹਨ, ਪਰ ਚੌਥਾ ਹਮੇਸ਼ਾਂ ਹੀ ਰਹਿੰਦਾ ਹੈ । ਜਦੋਂ ਰਚਨਾ ਹੁੰਦੀ ਹੈ 'ਸਚੁ' ਉਦੋਂ ਵੀ ਰਹਿੰਦਾ ਹੈ, ਰਚਨਾ ਤੋਂ ਪਹਿਲਾਂ ਵੀ ਰਹਿੰਦਾ ਹੈ ਅਤੇ ਰਚਨਾ ਤੋਂ ਬਾਅਦ ਵੀ ਹੁੰਦਾ ਹੈ, ਕਹਿਣ ਦਾ ਮਤਲਬ ਏਹੀ ਹੈ । 'ਸਚੁ' ਰਚਨਾ ਤੋਂ ਪਹਿਲਾਂ ਵੀ ਸੀ, ਰਚਨਾ ਵੀ 'ਸਚੁ' ਨੇ ਹੀ ਰਚੀ ਹੈ, ਬਣਾਈ ਹੈ, ਕੀਤੀ ਹੈ, ਸਿਰਜੀ ਹੈ, ਤੇ ਹੁਣ ਵੀ ਹੈਗਾ ਹੈ ਰਚਨਾ ਦੇ ਦੌਰਾਨ ਵੀ ਉਸੇ ਦਾ ਕੰਟਰੋਲ ਹੈ, ਤੇ ਜਦੋਂ ਰਚਨਾ ਨਹੀਂ ਰਹੂਗੀ, ਉਹ ਫਿਰ ਵੀ ਰਹੂਗਾ "ਹੈ ਭੀ ਸਚੁ ਨਾਨਕ ਹੋਸੀ ਭੀ ਸਚੁ" ਨਾਨਕ ਜੀ ਕਹਿੰਦੇ ਹਨ ਕਿ ਰਹੂਗਾ ਵੀ ਉਹੋ । ਇਹ ਗੱਲ ਉਹ ਕਿਸ ਤਰਾਂ ਕਹਿ ਸਕਦੇ ਹਨ ਕਿ ਰਹੂਗਾ ਵੀ, ਇਹ ਕਿਵੇਂ ਕਹਿ ਸਕਦੇ ਹਨ ? ਇਹ ਅਖਵਾਈ ਹੈ ਤਾਂ ਕਹਿ ਦਿੱਤੀ, ਐਥੇ ਹੀ ਗੱਲ ਹੈ, ਸਵਾਲ ਪੈਦਾ ਹੁੰਦਾ ਹੈ ਕਿ ਨਾਨਕ ਜੀ ਨੂੰ ਕੀ authority (ਅਧਿਕਾਰ) ਹੈ ਇਹ ਕਹਿਣ ਦੀ ਕਿ ਰਹੂਗਾ ਵੀ । ਨਾਨਕ ਜੀ ਨੇ ਨਹੀਂ ਕਹੀ ਇਹ ਗੱਲ ਆਪਣੇ ਕੋਲੋਂ, ਕਿਸੇ ਵੀ ਭਗਤ ਨੇ ਨਹੀਂ ਕਹੀ ਇਹ ਗੱਲ ਆਪਣੇ ਕੋਲੋਂ, ਜਿਵੇਂ ਕਰਤੇ ਪੁਰਖੁ ਨੇ ਅਖਵਾਈ, ਉਵੇਂ ਕਹਿ ਦਿੱਤੀ । ਜਦੋਂ ਮੈਂ ਨਹੀਂ ਰਹਿਣਾ ਤਾਂ ਮੇਰੇ ਪਿਛੋਂ ਕੀ ਹੋਣਾ ਹੈ, ਮੈਂ ਕਿਵੇਂ ਕਹਿ ਸਕਦਾ ਹਾਂ ?
                                                                                                    ਜਿਥੇ ਕੁਛ ਐਹੋ ਜਿਹੀ ਗੱਲ ਸੀ, ਉਥੇ ਕਹਿ ਦਿੱਤੀ, ਕਿ ਗੁਰਬਾਣੀ ਅਸੀਂ ਰਚੀ ਹੈ, ਅਸੀਂ ਬੋਲੀ ਹੈ, ਅਸੀਂ ਆਪਣੇ ਕੋਲੋਂ ਨਹੀਂ ਬੋਲੀ, ਜਿਵੇਂ ਬੁਲਾਈ ਹੈ ਉਵੇਂ ਹੀ ਬੋਲੀ ਹੈ । 'ਕੱਲਾ-ਕੱਲਾ ਅਖਰ ਜਿਵੇਂ ਹੁਕਮ ਹੋਇਆ ਹੈ ਤਿਵੇਂ ਹੀ ਪਾਇਆ ਹੈ "ਜਿਵ ਫੁਰਮਾਏ ਤਿਵ ਤਿਵ ਪਾਹਿ ॥" "ਜੇਤਾ ਕੀਤਾ ਤੇਤਾ ਨਾਉ ॥" ਇਹ ਸਾਰੀ ਨਾਮ/ਹੁਕਮ ਦੀ ਕਿਰਤ ਹੈ । ਅਸੀਂ ਤਾਂ ਜੋ ਹੁਕਮ ਹੋਇਆ, ਉਹ ਬੋਲ ਦਿੱਤਾ, ਜਿਵੇਂ ਅਖਰ ਉਹਨੇ ਕਹੇ ਅਸੀਂ ਪਾ ਦਿੱਤੇ । ਇਸ ਕਰਕੇ ਸਾਡੀ ਜਿਮੇਵਾਰੀ ਨਹੀਂ, ਅਸੀਂ ਚਲੇ ਜਾਣਾ ਹੈ, ਬਾਅਦ ਦੇ ਵਿੱਚ ਤੁਸੀਂ ਜਾਣੋ ਜਾਂ ਅਖਰ ਜਾਨਣ । ਏਥੇ ਕਹਿ ਦਿੱਤਾ ਕਿਉਂਕਿ ਏਥੇ ਗੱਲ ਉਹਨਾਂ ਦੇ ਆਪਣੇ ਨਾਲ related (ਸੰਬੰਧਤ) ਹੈ । ਉਥੇ 'ਸਚੁ' ਨਾਲ related ਹੈ ਉਹਨਾਂ ਨਾਲ related ਹੈ ਹੀ ਨਹੀਂ "ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥" ਇਹ ਗੱਲ ਤਾਂ 'ਸਚੁ/ਪਰਮੇਸ਼ਰ' ਨਾਲ related ਹੈ । ਗੁਰਬਾਣੀ ਦੀ ਰਚਨਾ ਨਾਨਕ ਜੀ ਦੇ ਆਪਣੇ ਨਾਲ related ਹੈ, ਤਾਂ ਹੀ ਕਹੀ ਹੈ ਇਹ ਗੱਲ, ਸਾਡੀ ਜਿਮੇਵਾਰੀ ਨਹੀਂ ਹੈ ਪਰਮੇਸ਼ਰ ਨਾਲ ਮਿਲਾਉਣਾ, ਕੱਲ ਨੂੰ ਜੇ ਕਹੋਂ । ਪਰ ਅਸੀਂ ਨਾਨਕ ਜੀ ਅੱਗੇ ਹੀ ਅਰਦਾਸ ਕਰੀ ਜਾਂਦੇ ਹਾਂ, ਏਹੀ ਤਾਂ ਹਟਾਏ ਸੀ ਕਿ ਸਾਡੇ ਪਿਛੇ ਨਾ ਪੈ ਜਾਇਉ, ਅਰਦਾਸ ਕਰੀ ਜਾਇਉ, ਜਿਵੇਂ ਅਸੀਂ ਕਰਦੇ ਹਾਂ । ਅਹਿ ਅਖਰਾਂ ਨੂੰ ਖੋਜ ਲਿਉ, ਇਹਨਾਂ ਦੇ ਜੁੰਮੇ ਹੈ "ਸਿਰਿ ਸੰਜੋਗੁ" ਇਹਨਾਂ ਦੇ ਸਿਰ ਹੈ, "ਅਖਰਾ ਸਿਰਿ" ਮਤਲਬ ਅਖਰਾਂ ਦੇ ਜੁੰਮੇ ਹੈ "ਸੰਜੋਗੁ ਵਖਾਣਿ ॥" ਸੰਜੋਗ ਹੋਣਾ ਥੋਡਾ, ਅਸੀਂ ਇਹ ਵਿਖਿਆਨ ਕਰ ਦਿੱਤਾ ਅਖਰਾਂ ਦੇ ਵਿੱਚ, ਇਹਨੂੰ ਖੋਜ ਲਿਉ, ਸੰਜੋਗ ਹੋਜੂਗਾ ਸਮਝਣ ਨਾਲ, ਮੰਨਣ ਨਾਲ, ਕਮਾਉਣ ਨਾਲ । ਜੇ ਨਾਨਕ ਦੀ ਅਰਦਾਸ ਕਰੀ ਜਾਉਂਗੇ ਫਿਰ ਨਹੀਂ ਹੋਣਾ, ਅਸੀਂ ਉਹੀ ਕਰੀ ਜਾਂਦੇ ਹਾਂ, ਜਿਹੜੀ ਗੱਲ ਤੋਂ ਹਟਾਇਆ ਸੀ ਅਸੀਂ ਉਹੀ ਕਰਦੇ ਹਾਂ ।




Monday, June 11, 2012

Piri Miri


ਕਿ ਇਹ ਮੁਮਕਿਨ ਹੈ...?

ਕਿ ੨ ਤਲਵਾਰਾਂ (left & Right) ਪਾਈਆਂ ਜਾ ਸਕਦੀਆਂ ਨੇ...? 

ਅਸਲ ਵਿੱਚ  ਇਤਿਹਾਸਕਾਰਾ ਨੇ ਕੁਝ ਗੱਲਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਹੈ ।

ਮੀਰੀ ਦੀ ਤਲਵਾਰ :- ਲੋਹੇ ਵਾਲੀ ਤਲਵਾਰ 
ਪੀਰੀ ਦੀ ਤਲਵਾਰ :- ਗਿਆਨ ਖੜਗ  

ਪੰਨਾ 1022 ਸਤਰ 34
ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥੩॥
ਬਾਣੀ: ਸੋਲਹੇ     ਰਾਗੁ: ਰਾਗੁ ਮਾਰੂ,     ਮਹਲਾ ੩

ਗੁਰਬਾਣੀ ਸਮਝ ਕੇ ਜੋ ਗਿਆਨ ਮਿਲਿਆ ਓਹੋ ਪੀਰੀ ਦੀ ਤਲਵਾਰ ਹੈ । ਇਹ ਤਲਵਾਰ ਸਾਡੇ ਅਵਗੁਣ ਕੱਟਦੀ ਹੈ । ਭਾਵ ਇਹ ਗਿਆਨ ਪਰਾਪਤ ਕਰਕੇ ਮਨ ਆਪਣੇ ਆਪ ਨਾਲ ਲੜ੍ਹ ਕੇ ਆਪਣੇ ਆਪੇ ਉਤੇ ਜਿੱਤ ਪਰਾਪਤ ਕਰਦਾ ਹੈ ।

ਪੰਨਾ 344 ਸਤਰ 50
ਅਨਦਿਨ ਆਪਿ ਆਪ ਸਿਉ ਲੜੈ ॥
ਬਾਣੀ: ਵਾਰ     ਰਾਗੁ: ਰਾਗੁ ਗਉੜੀ,     ਭਗਤ ਕਬੀਰ

ਲੇਖ ਪੜਨ ਲਈ ਲੇਖ ਤੇ ਲਿੰਕ ਤੇ ਕਲਿੱਕ ਕਰੋ:-


Saturday, March 31, 2012

Soom

ਜਿਸ ਕੋਲ ਪੈਸੇ ਤਾਂ ਹਨ ਪਰ ਉਹ ਨਾ ਤਾਂ ਕਿਸੀ ਤੇ ਖਰਚ ਕਰਦਾ ਹੈ ਨਾ ਹੀ ਆਪਣੇ ਤੇ ਉਸਨੂੰ  ਸੂਮ ਕਹਿੰਦੇ ਹਨ । ਇਨ੍ਹਾਂ ਬਾਰੇ ਇੱਕ ਆਖਾਂ ਵੀ ਪ੍ਰਚੱਲਤ ਹੈ "ਚਮੜੀ ਜਾਏ ਪਰ ਦਮੜੀ ਨਾ ਜੇ ਜਾਏ "
>>>Download mp3<<<



ਪੜੇ ਮੂੜ ਯਾ ਕੋ ਧਨੰ ਧਾਮ ਬਾਢੇ ॥
ਸੁਨੈ ਸੂਮ ਸੋਫੀ ਲਰੈ ਜੁਧ ਗਾਢੈ ॥
ਜਗੈ ਰੈਣਿ ਜੋਗੀ ਜਪੈ ਜਾਪ ਯਾ ਕੋ ॥
ਧਰੈ ਪਰਮ ਜੋਗੰ ਲਹੈ ਸਿਧਤਾ ਕੋ ॥੪॥੨੬੦॥
ਚੰਡੀ ਚਰਿਤ੍ਰ ੨ ਅ. ੮ -੨੬੦ - ਸ੍ਰੀ ਦਸਮ ਗ੍ਰੰਥ ਸਾਹਿਬ

ਸੂਮਹਿ ਧਨੁ ਰਾਖਨ ਕਉ ਦੀਆ ਮੁਗਧੁ ਕਹੈ ਧਨੁ ਮੇਰਾ ॥
ਆਸਾ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੪੭੯

Wednesday, March 21, 2012

Thalai Vichi Tai Vastoo

Aadi Granth


ਆਦਿ ਗਰੰਥ:

ਪ੍ਰਸ਼ਨ :- 'ਗੁਰੂ ਗਰੰਥ' ਦੀ ਜਗ੍ਹਾ ਜੋ 'ਆਦਿ ਗਰੰਥ' ਸ਼ਬਦ ਵਰਤਿਆ ਜਾਂਦਾ ਹੈ, 'ਆਦਿ ਗਰੰਥ' ਦਾ ਕੀ ਭਾਵ ਹੈ ?

ਉੱਤਰ :- 'ਆਦਿ ਗਰੰਥ' ਸ੍ਰਿਸ਼ਟੀ ਦਾ 'ਆਦਿ' । ਦੇਖੋ ! ਜੋਤ ਦਾ ਤਾਂ ਆਦਿ-ਅੰਤ ਹੁੰਦਾ ਹੀ ਨਹੀਂ, ਜੋਤ ਤਾਂ ਅਮਰ ਹੈ ਹਮੇਸ਼ਾਂ । ਆਹ ਜਿਹੜੀ ਰਚਨਾ ਹੈ, ਸ੍ਰਿਸ਼ਟੀ/ਮਾਇਆ, ਇਹਦਾ ਆਦਿ-ਅੰਤ ਹੈ, ਕਿਉਂਕਿ ਸ੍ਰਿਸ਼ਟੀ ਰਚੀ ਗਈ ਹੈ, ਉਸਤੋਂ ਪਹਿਲਾਂ ਤਾਂ "ਸੁੰਨ ਸਮਾਧਿ ਲਗਾਇਦਾ {ਪੰਨਾ 1035}" ਹੈ, ਫਿਰ ਉਹਦੇ ਅੰਦਰ ਇੱਛਾ ਪੈਦਾ ਹੋਈ ਸ੍ਰਿਸ਼ਟੀ ਰਚਨਾ ਦੀ । ਉਹਨੂੰ ਭਾਵੇਂ ਇੱਛਾ ਕਹਿ ਲਵੋ, ਭਾਣਾ ਕਹਿ ਲਵੋ ਜਾਂ ਹੁਕਮ ਕਹਿ ਲਵੋ । ਹੁਕਮ ਨਾਲ ਸ੍ਰਿਸ਼ਟੀ ਪੈਦਾ ਹੋਈ ਹੈ, ਹੁਕਮ ਦੇ ਹੀ "ਭੈ ਵਿਚਿ ਪਵਣੁ ਵਹੈ ਸਦਵਾਉ ॥ ਭੈ ਵਿਚਿ ਚਲਹਿ ਲਖ ਦਰੀਆਉ ॥ ਭੈ ਵਿਚਿ ਅਗਨਿ ਕਢੈ ਵੇਗਾਰਿ ॥ ਭੈ ਵਿਚਿ ਧਰਤੀ ਦਬੀ ਭਾਰਿ ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥ ਭੈ ਵਿਚਿ ਰਾਜਾ ਧਰਮ ਦੁਆਰੁ ॥ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ ॥ {ਪੰਨਾ 464}" ਇਹ ਤਾਂ ਸਾਰੀ ਸ੍ਰਿਸ਼ਟੀ, ਭਾਵੇਂ ਜੜ੍ਹ ਭਾਵੇਂ ਚੇਤਨ, ਏਸੇ ਹੁਕਮ ਦੇ ਵਿੱਚ ਹੈ । ਆਹ ਸਾਡੇ ਵਾਲਾ ਉਪਦੇਸ਼ (ਗੁਰਬਾਣੀ ਦਾ ਉਪਦੇਸ਼) ਆਦਮੀ ਨੂੰ ਹੈ, ਆਖਰੀ ਪਉੜੀ ਵਾਲਾ । ਇਸ ਤੋਂ ਪਹਿਲਾਂ 84 ਲੱਖ ਪਉੜੀ ਕੀਹਨੇ ਚੜ੍ਹਾਈ ਹੈ ? ਉਹ ਦੱਸੋ ਕਿ ਉੱਥੇ ਗੁਰੂ ਕੌਣ ਸੀ ? ਜਪੁ ਜੀ ਸਾਹਿਬ ਦੇ ਵਿੱਚ ਹੈ "ਤਿਨਿ ਚੇਲੇ ਪਰਵਾਣੁ", ਜਿੰਨੇ ਵੀ ਜੀਵ ਉਹਨੇ ਪੈਦਾ ਕੀਤੇ ਹਨ, ਉਹਨਾਂ ਸਾਰਿਆਂ ਨੂੰ ਆਪਣੇ ਚੇਲੇ ਬਣਾਇਆ ਹੈ, ਸਾਰਿਆਂ ਨੂੰ ਸਿੱਖਿਆ ਉਦੋਂ ਤੋਂ ਹੀ ਦੇ ਰਿਹਾ ਹੈ, ਰਹਿਣ-ਨੁਮਾਈ ਉਦੋਂ ਤੋਂ ਹੀ ਕਰ ਰਿਹਾ ਹੈ, ਆਪਣੇ ਚੇਲੇ ਪਰਵਾਨ ਕੀਤੇ ਹੋਏ ਹਨ, ਸਾਨੂੰ ਇਸ ਗੱਲ ਦਾ ਗਿਆਨ ਨਹੀਂ ਹੈ, ਇਸ ਕਰਕੇ 'ਆਦਿ' ਕਹਿੰਦੇ ਹਾਂ । ਇਸ ਗਰੰਥ ਤੋਂ ਪਹਿਲਾਂ ਹੋਰ ਕੋਈ ਗਰੰਥ ਹੈ ਹੀ ਨਹੀਂ । ਉਹ (ਹਿੰਦੂ) ਕਹਿੰਦੇ ਹਨ ਕਿ ਸਾਡਾ 'ਸਨਾਤਨ ਧਰਮ' ਹੈ, 'ਸਨਾਤਨ' ਦਾ ਮਤਲਬ ਹੁੰਦਾ ਹੈ 'ਪੁਰਾਣਾ' । ਅਸੀਂ ਕਹਿੰਦੇ ਹਾਂ ਕਿ ਇਹ 'ਆਦਿ ਧਰਮ' ਹੈ 'ਸਚ ਧਰਮ' ਹੈ, ਦੋ ਨਾਮ ਹਨ : 'ਸਚ ਧਰਮ' ਹੈ ਜਾਂ 'ਆਦਿ ਧਰਮ' ਹੈ । ਆਹ ਜਿਹੜਾ ਦੂਜਾ ਨਾਮ ਰੱਖਿਆ ਹੈ 'ਸ੍ਰੀ ਗੁਰੂ ਗਰੰਥ', ਇਹ ਵਿਦਵਾਨਾਂ ਦਾ ਰੱਖਿਆ ਹੋਇਆ ਹੈ, ਗੁਰਮੁਖਾਂ ਦਾ ਰੱਖਿਆ ਹੋਇਆ ਨਾਮ ਨਹੀਂ ਹੈ ਏਹੇ । ਗੁਰਮੁਖਾਂ ਨੇ 'ਆਦਿ' ਕਿਹਾ ਹੈ, ਜਾਂ "ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥" 'ਆਦਿ' ਤੋਂ ਤਾਂ ਗੱਲ ਹੀ ਸ਼ੁਰੂ ਹੋਈ ਹੈ । ਇਸ ਕਰਕੇ 'ਆਦਿ ਗਰੰਥ' ਹੈ ਏਹੇ, ਇਹਦੇ ਵਿਚੋਂ ਹੀ ਸਾਰੇ ਨਿੱਕਲੇ ਹਨ । ਜਿੰਨੀਆਂ ਵੀ ਮੱਤਾਂ ਹਨ, ਉਹ ਸਾਰੀਆਂ ਏਹਦੇ 'ਚੋਂ ਦਿਸ਼ਾਹੀਨ ਹੋਈਆਂ ਹਨ । ਏਸ ਹੁਕਮ ਨਾਲ ਹੀ ਸ੍ਰਿਸ਼ਟੀ ਚੱਲਦੀ ਹੈ । ਉਹਨਾਂ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਹੈ, ਨਿਆਣੇ ਹੈਗੇ ਨੇ, 'ਸ੍ਰੀ ਗੁਰੂ ਗਰੰਥ' ਸ਼ਾਇਦ ਜਿਆਦਾ ਵਧੀਆ ਸਮਝਦੇ ਹੋਣ ? 'ਆਦਿ' ਦੀ ਗੱਲ ਜਿਆਦਾ ਪ੍ਰਭਾਵਸ਼ਾਲੀ ਹੈ, ਜਦੋਂ ਅਸੀਂ ਉਹਨਾਂ(ਹਿੰਦੂਆਂ) ਨਾਲ ਚਰਚਾ ਕਰਦੇ ਹਾਂ ਤਾਂ ਅਸੀਂ ਉਹਨਾਂ ਨੂੰ ਇਹ ਕਹਿ ਕੇ ਰੱਦ ਕਰਦੇ ਹਾਂ ਕਿ "ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥ {ਪੰਨਾ 955}", ਫਿਰ ਉਹ ਸਚਾ ਧਰਮ ਨਹੀਂ ਹੈ ਜੇ ਪੁਰਾਣਾ ਹੈ ਤਾਂ । ਇਹ ਪੁਰਾਣਾ ਨਹੀਂ ਹੁੰਦਾ, ਇਹ 'ਆਦਿ' ਹੀ ਰਹਿੰਦਾ ਹੈ । ਇਹ ਕੋਈ ground (ਆਧਾਰ) ਹੈ 'ਆਦਿ ਗਰੰਥ' ਕਹਿਣ ਦੀ । 'ਸ੍ਰੀ ਗੁਰੂ ਗਰੰਥ' ਕਹਿਣ ਦੀ ਕੋਈ ground (ਆਧਾਰ) ਨਹੀਂ ਹੈ, ਜੇ ਹੈ ਤਾਂ ਫਿਰ ਦੱਸਣ ਏਹੇ, ਗੁਰਬਾਣੀ 'ਚੋਂ ਸਾਬਤ ਕਰਨ ।






ਪ੍ਰਸ਼ਨ :- 'ਗੁਰੂ ਖਾਲਸਾ ਜਾਨਿਉ ਪ੍ਰਗਟ ਗੁਰਾਂ ਕੀ ਦੇਹ' ਵਾਲਾ ਦੋਹਰਾ ਬਦਲ ਕੇ 'ਗੁਰੂ ਗਰੰਥ ਜੀ ਮਾਨਿਉ' ਪਤਾ ਨਹੀਂ ਕਦੋਂ ਕਰ ਲਿਆ ? ਉਹਦੇ base (ਆਧਾਰ) 'ਤੇ ਹੀ ਉਹ ਸੋਚੀ ਜਾਂਦੇ ਹਨ ਕਿ ਇਹ ਗੱਲ ਸ਼ਾਇਦ ਦਸਮ ਪਾਤਸ਼ਾਹ ਵੇਲੇ ਹੋਈ ਹੈ, ਉਥੋਂ ਭੁਲੇਖਾ ਪੈਂਦਾ ਹੈ ?

ਉੱਤਰ :- 'ਗੁਰੂ ਮਾਨਿਉ ਗਰੰਥ' ਵਾਲੇ ਦੋਹਰੇ ਤਾਂ ਮਿਸਲਾਂ ਵਾਲਿਆਂ ਨੇ ਲਿਖਾਏ ਹਨ, ਇਹ ਤਾਂ ਬਾਅਦ ਦੀਆਂ ਗੱਲਾਂ ਹਨ । ਗੁਰਿਆਈ ਖਾਲਸੇ ਨੂੰ ਦਿੱਤੀ ਹੈ, ਪੰਜ ਪਿਆਰਿਆਂ ਨੂੰ ਅਖਤਿਆਰ ਦਿੱਤਾ ਹੈ ਅਮ੍ਰਿਤ ਛਕਾਉਣ ਦਾ, ਆਪ ਦਸਮ ਪਾਤਸ਼ਾਹ ਨੇ ਅਮ੍ਰਿਤ ਨਹੀਂ ਛਕਾਇਆ । ਪੰਜ ਪਿਆਰਿਆਂ ਨੂੰ ਅਮ੍ਰਿਤ ਛਕਾਇਆ ਅਤੇ ਉਹਨਾਂ ਤੋਂ ਆਪ ਛਕਿਆ । ਖਾਲਸੇ ਨੂੰ ਜਿਮੇਵਾਰੀ ਦਿੱਤੀ ਹੈ, ਗੁਰਿਆਈ ਕਾਹਦੀ ਹੈ ? "ਹਉ ਮੂਰਖੁ ਕਾਰੈ ਲਾਈਆ ਨਾਨਕ ਹਰਿ ਕੰਮੇ ॥ {ਪੰਨਾ 449}", ਉਹ ਤਾਂ ਕਾਰੇ ਲਾਏ ਹਨ ਕਿ ਇਹ ਸਚ ਦਾ ਪ੍ਰਚਾਰ ਕਰੋ । ਜਿਹੜੇ ਦੂਜੀਆਂ ਭ੍ਰਾਂਤੀਆਂ ਪੈਦਾ ਕਰ ਰਹੇ ਹਨ, ਲੋਕਾਂ ਨੂੰ ਪਤਿ-ਹੀਣ ਕਰਕੇ ਡਬੋ ਰਹੇ ਹਨ, ਉਹਨਾਂ ਨੂੰ ਬਚਾਉ । ਇਹ ਸੇਵਾ ਹੈ, ਪਰਮੇਸ਼ਰ ਦੀ ਸਾਰੀ ਜਨਤਾ, ਸਾਰੇ ਜੀਵ ਉਹਦੇ ਹਨ, ਉਹਨਾਂ ਨੂੰ ਅਸੀਂ ਸਿਧੇ ਰਸਤੇ ਪਾਉਣਾ ਹੈ ਕਿ ਪੁਠੇ ਰਸਤੇ ਪਾਉਣਾ ਹੈ, ਕਿ ਜਮ ਦੇ ਜਾਲ 'ਚ ਫਸਾਉਣਾ ਹੈ ? ਉਹ ਲੋਕ ਜਮ ਦੇ ਜਾਲ 'ਚ ਫਸਾ ਰਹੇ ਹਨ । ਅਸੀਂ ਉਹਨਾਂ ਤੋਂ ਉਲਟ ਹਾਂ ਅਤੇ ਉਹ ਸਾਡੇ ਉਲਟ ਹਨ । ਉਹ ਸਾਨੂੰ ਵੈਰ ਤਾਂ ਕਰਦੇ ਹਨ, ਕਿਉਂਕਿ ਉਹਨਾਂ ਦੀ ਗਿਣਤੀ ਜਿਆਦਾ ਹੈ । ਸਾਰੇ ਭਗਤ ਕਹਿੰਦੇ ਹਨ ਕਿ ਅਸੀਂ ਬੁਲਾਏ ਬੋਲਦੇ ਹਾਂ, ਫਿਰ ਇਹ ਤਾਂ ਪਰਮੇਸ਼ਰ ਦਾ ਧਰਮ ਹੈ, ਉਹਨੇ ਬੁਲਾਇਆ ਹੈ, ਦਰਗਾਹੋਂ ਆਇਆ ਹੋਇਆ ਹੈ । ਦਰਗਾਹੋਂ ਆਇਆ ਹੋਇਆ ਕਰਕੇ ਹੀ 'ਆਦਿ' ਹੈ ਏਹੇ । ਜਦੋਂ ਸ੍ਰਿਸ਼ਟੀ ਅਜੇ ਨਹੀਂ ਸੀ "ਅਵਲਿ ਅਲਹ ਨੂਰੁ ਉਪਾਇਆ {ਪੰਨਾ 1349}" ਕੀਹਨੇ ਉਪਾਇਆ ਫਿਰ ਨੂਰੁ ? ਜੀਹਨੇ ਨੂਰੁ ਪੈਦਾ ਕੀਤਾ, ਉਹੀ ਤਾਂ 'ਹੁਕਮ' ਹੈ । "ਦੁਯੀ ਕੁਦਰਤਿ ਸਾਜੀਐ {ਪੰਨਾ 463}" ਕੀਹਨੇ ਸਾਜੀ ? ਹੁਕਮ ਨਾਲ ਸਾਜੀ । ਜਿਹੜੀ ਗੁਰਬਾਣੀ ਹੈ, ਇਹ ਕੀ ਹੈ ? ਉਹ ਕਹਿੰਦੇ ਹਨ "ਮੈ ਕਹਿਆ ਸਭੁ ਹੁਕਮਾਉ ਜੀਉ ॥ {ਪੰਨਾ 763}" ਇਹ ਵੀ 'ਹੁਕਮ' ਹੀ ਹੈ । ਜੇ ਇਹ 'ਆਦਿ' ਨਾ ਹੋਇਆ ਤਾਂ ਫਿਰ ਹੋਇਆ ਕੀ? ਉਹਨਾਂ ਨੂੰ ਤਾਂ ਸਮਝ ਹੀ ਨਹੀਂ ਕਿ 'ਆਦਿ' ਜਿਆਦਾ ਸ੍ਰੇਸ਼ਟ ਸ਼ਬਦ ਹੈ 'ਸ੍ਰੀ ਗੁਰੂ ਗਰੰਥ' ਨਾਲੋਂ, ਇਹਦੇ ਸਬੂਤ ਗੁਰਬਾਣੀ 'ਚੋਂ ਮਿਲਦੇ ਹਨ । ਗੁਰਬਾਣੀ ਤੋਂ ਅੱਗੇ ਜਾਣ ਜਾਂ ਪਿਛੇ ਰਹਿਣ ਦੀ ਕੋਸ਼ਿਸ਼ ਨਾ ਕਰੋ । ਜੋ ਗੁਰਬਾਣੀ ਹੈ ਇਹਦੇ ਵਿਚੋਂ ਹੀ ਸ਼ਬਦ ਲਉ, ਜੇ ਅਸੀਂ ਆਪਣੀ ਮਰਜੀ ਨਾਲ ਕੋਈ ਅਰਥ ਲੈ ਲੈਂਦੇ ਹਾਂ ਤਾਂ ਦਿਸ਼ਾਹੀਨ ਹੋ ਜਾਈਦਾ ਹੈ ।

ਆਦਿ ਸਚੁ ਜੁਗਾਦਿ ਸਚੁ - ਵਿਆਖਿਆ

>>>Download<<<

Wednesday, March 14, 2012

Chayt

ਪੰਨਾ 133 ਸਤਰ 19
ਬਾਣੀ: ਬਾਰਹਮਾਹਾ     ਰਾਗੁ: ਰਾਗੁ ਮਾਝ,     ਮਹਲਾ ੫

ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥
ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥
ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ ॥
ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ ॥
ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ ॥
ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ ॥
ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ ॥
ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ॥

>>>Download mp3<<<


Kirti Karam


ਪੰਨਾ 133 ਸਤਰ 7
ਬਾਰਹ ਮਾਹਾ ਮਾਝ ਮਹਲਾ ੫ ਘਰੁ ੪

ੴ ਸਤਿਗੁਰ ਪ੍ਰਸਾਦਿ ॥
ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥
ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥
ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥
ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥
ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ॥
ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ॥
ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ ॥
ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ॥
ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ ॥
ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ ॥੧॥


>>>Download mp3<<<

Friday, March 9, 2012

Nihkaamu

ਪੰਨਾ 1167 ਸਤਰ 23
ਬਰਨ ਸਹਿਤ ਜੋ ਜਾਪੈ ਨਾਮੁ ॥
ਸੋ ਜੋਗੀ ਕੇਵਲ ਨਿਹਕਾਮੁ ॥੧॥
ਪਰਚੈ ਰਾਮੁ ਰਵੈ ਜਉ ਕੋਈ ॥
ਪਾਰਸੁ ਪਰਸੈ ਦੁਬਿਧਾ ਨ ਹੋਈ ॥੧॥ ਰਹਾਉ ॥
ਬਾਣੀ: ਰਾਗੁ: ਰਾਗੁ ਭੈਰਉ, ਭਗਤ ਰਵਿਦਾਸ

 >>>Download mp3<<<

Monday, March 5, 2012

Nihang

ਨਿਹੰਗ ਦਾ ਅਰਥ ਹੁੰਦਾ ਹੈ ਹੰਗਤਾ ਤੋਂ ਨਿਰਲੇਪ
ਇਸਦੇ ਹੋਰ ਵੀ ਅਰਥ ਹਨ ।

(1) ਕਿਰਪਾਨ
(2) ਕਲਮ




Monday, February 13, 2012

Falguni

>>>Download mp3<<<


ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥
ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥
ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ ॥
ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ ॥
ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ ॥
ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ ॥
ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ ॥
ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ ॥
ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ ॥
ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ ॥੧੩॥
ਮਾਝ ਬਾਰਹਮਾਹਾ (ਮ: ੫) ਗੁਰੂ ਗ੍ਰੰਥ ਸਾਹਿਬ - ਅੰਗ ੧੩੬

Monday, January 16, 2012

Bhajan

ਜੇ ਅਸੀਂ (ਆਪਣੀ ਮਰਜੀ ਦਾ) ਭਜਨ ਵੀ ਕਰ ਰਹੇ ਹਾਂ ਪਰ ਸਾਨੂੰ ਕਾਲ (ਮੋਤ) ਦਾ ਡਰ ਵੀ ਸਤਾ ਰਿਹਾ ਹੈ ਤਾਂ ਇਸਦਾ ਅਰਥ ਹੋਇਆ ਕਿ ਸਾਨੂੰ ਅਸਲੀ ਭਜਨ ਦੀ ਸੋਝੀ ਨਹੀ । ਭਜਨ ਦਾ ਅਰਥ ਹੁੰਦਾ ਹੈ ਜੁੜਨਾ । ਜਿਹੜਾ ਇੱਕ ਮਨ - ਇੱਕ ਚਿੱਤ ਹੈ ਉਸਦੀ ਜਮ ਦੀ ਫਾਸੀ ਕੱਟੀ ਹੋਈ ਹੈ ।



>>>Download mp3<<<




Thakur

ਠਾਕ ਦਾ ਅਰਥ ਹੁੰਦਾ ਹੈ ਰੋਕਣਾ, ਇਸ ਤਰਾਂ ਹੀ ਠਾਕੁਰਿ ਦਾ ਅਰਥ ਹੋਇਆ ਜੋ ਮਨ ਨੂੰ ਰੋਕਦਾ ਹੈ ਭਾਵ ਅੰਤਰ ਆਤਮਾ ਦਾ ਉਹ ਗੁਣ ਜਾਂ ਗਿਆਨ ਜੋ ਮਨ ਨੂੰ ਗਲਤ ਰਸਤੇ ਤੋਂ ਰੋਕਣ ਦੀ ਸਮਰਥਾ ਰੱਖਦਾ ਹੈ ।


>>>Download mp3<<<

Wednesday, January 11, 2012

Vidvaan

ਸਾਨੂੰ ਅੱਜ ਤੱਕ ਗੁਰਬਾਣੀ ਦੀ ਸਮਝ ਨਾ ਆਉਣ ਦੇ ਕਾਰਨ ਤਾਂ ਬਹੁਤ ਹਨ । ਜਿਨ੍ਹਾਂ ਵਿੱਚੋਂ ਵਿਦਿਆ, ਅਵਿਦਿਆ ਅਤੇ ਬ੍ਰਹਮਵਿਦਿਆ ਵਿੱਚਲੇ ਫਰਕ ਤੋਂ ਸਾਡਾ, ਜਾਣੂ ਨਾ ਹੋਣਾ ਸਭ ਤੋਂ ਵੱਡਾ ਕਾਰਣ ਹੈ । ਗੁਰਬਾਣੀ ਵਿੱਚ ਕਈ ਜਗ੍ਹਾ ਅਜਿਹੇ ਸੰਕੇਤ ਦਿੱਤੇ ਹੋਏ ਨੇ, ਜਿਵੇਂ:-


ਮਾਧੋ ਅਬਿਦਿਆ ਹਿਤ ਕੀਨ ॥
ਬਿਬੇਕ ਦੀਪ ਮਲੀਨ ॥੧॥ ॥
ਆਸਾ (ਭ. ਰਵਿਦਾਸ) ਸ੍ਰੀ ਆਦਿ ਗ੍ਰੰਥ – ਅੰਗ ੪੮੬


ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ ॥
ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ ॥
ਰਾਮਕਲੀ ਓਅੰਕਾਰ (ਮ: ੧) ਸ੍ਰੀ ਆਦਿ ਗ੍ਰੰਥ – ਅੰਗ ੯੩੮


ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥
ਆਸਾ (ਮ: ੧) ਸ੍ਰੀ ਆਦਿ ਗ੍ਰੰਥ – ਅੰਗ ੩੫੬


ਉਪਰੋਕਤ ਪੰਕਤੀਆਂ ਤੋਂ ਪਤਾ ਲਗਦਾ ਹੈ ਕਿ ਸਕੂਲਾਂ, ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਪੜ੍ਹੇ ਹੋਏ ਜਾਂ ਪੜ੍ਹਾਉਣ ਵਾਲੇ ਗੁਰਬਾਣੀ ਨੂੰ ਨਹੀਂ ਅਰਥਾਂ ਸਕਣਗੇ ਕਿਉਂਕਿ ਇਨ੍ਹਾਂ ਵਿੱਚ ਮਹਿਜ ਵਿੱਦਿਆ ਪੜ੍ਹਾਈ ਜਾਂਦੀ ਹੈ, ਬੀਚਾਰੀ ਨਹੀਂ ਜਾਂਦੀ । ਬੀਚਾਰੀ ਹੋਈ ਵਿੱਦਿਆ ਹੀ ਸਾਡੇ ਆਤਮਿਕ ਭਲੇ ਲਈ ਉਪਯੋਗੀ ਸਿੱਧ ਹੋ ਸਕਦੀ ਹੈ ਨਹੀਂ ਤਾਂ ਵਿਦਵਾਨ ਵਾਦ-ਵਿਵਾਦ ਵਿੱਚ ਉਲਝ ਕੇ ਸਗੋਂ, ਆਪਣੀ ਅਕਲ ਦਾ ਨਾਸ ਹੀ ਕਰਿਆ ਕਰਦੇ ਹਨ ।


ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥
ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥
ਸਾਰੰਗ ਕੀ ਵਾਰ: (ਮ: ੧) ਸ੍ਰੀ ਆਦਿ ਗ੍ਰੰਥ – ਅੰਗ ੧੨੪੫


ਉਪਰੋਕਤ ਪੰਕਤੀਆਂ ਉਸ ਵੇਲੇ ਦੇ ਵਿਦਵਾਨਾਂ ਜਾਂ ਪੰਡਿਤਾਂ ਦੇ ਪ੍ਰਥਾਏ ਹੀ ਉਚਾਰੀਆਂ ਹੋਈਆਂ ਹਨ ਜੋ ਕਿ ਅੱਜ ਦੇ (ਸਿੱਖ) ਵਿਦਵਾਨਾਂ ਉਪਰ ਸੌ ਫੀਸਦੀ ਲਾਗੂ ਹਨ ਕਿਉਂਕਿ ਅੱਜ ਦੇ (ਸਿੱਖ) ਵਿਦਵਾਨ, ਵਾਦ-ਵਿਵਾਦ ਵਿੱਚ ਉਲਝੇ ਹੋਏ ਹਨ । ਵਿਦਵਾਨ ਵਿੱਦਿਆ ਪੜ੍ਹਨ ਤੱਕ ਹੀ ਸੀਮਿਤ ਹੁੰਦੇ ਹਨ ਉਸਨੂੰ ਬੀਚਾਰਦੇ ਨਹੀਂ, ਕਿ ਇਸ ਵਿੱਚ ਸਚੁ ਕਿੰਨਾ ਹੈ ?
ਇਸ ਲਈ ਗੁਰਮੁਖਿ ਮਨਮਤਾਂ ਦੇ ਗ੍ਰੰਥਾਂ ਤੋਂ ਕਦੀ ਪ੍ਰਭਾਵਤ ਨਹੀ ਹੋਏ ਜਦਕਿ ਵਿਦਵਾਨਾਂ ਨੂੰ ਮਨਮਤਿ ਦੀ ਸਮਝ ਹੀ ਨਹੀ ਹੁੰਦੀ ਕਿਉਂਕਿ ਮਨਮਤਿ ਦੀ ਸਮਝ ਹੀ ਉਦੋਂ ਆਉਂਦੀ ਹੈ ਜਦੋਂ ਕੋਈ ਆਪਣੀ ਅੰਤਰ-ਆਤਮਾ ਤੋਂ ਆਪਣੀ ਮਤਿ (ਅਕਲ) ਨੂੰ ਥੌੜੀ ਮੰਨ ਲੈਂਦੇ ਹੈ ।


ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥
ਪਾਲਹਿ ਅਕਿਰਤਘਨਾ ਪੂਰਨ ਦ੍ਰਿਸਟਿ ਤੇਰੀ ਰਾਮ ॥
ਬਿਹਾਗੜਾ (ਮ: ੫) ਸ੍ਰੀ ਆਦਿ ਗ੍ਰੰਥ – ਅੰਗ ੫੪੭


ਵਿਦਵਾਨਾਂ ਵਿੱਚ ਇਹ ਗੁਣ ਨਾ ਕਦੀ ਹੋਇਆ ਹੈ ਤੇ ਨਾ ਕਦੀ ਹੋ ਸਕਦਾ ਹੈ, ਪਰ ਜੇ ਕਦੀਂ ਅਜਿਹਾ ਹੋ ਜਾਵੇ ਫਿਰ ਵਿਦਵਾਨ ਆਪਣੇ ਆਪ ਨੂੰ ਵਿਦਵਾਨ ਨਹੀਂ ਮੰਨਦਾ ਉਹ ਗੁਰਮੁਖਿ ਹੋ ਜਾਂਦਾ ਹੈ। ਇਸੇ ਲਈ ਗੁਰਬਾਣੀ ਨੂੰ ਅਰਥਾਉਣਾ ਗੁਰਮੁਖਾਂ ਦੇ ਹਿੱਸੇ ਹੀ ਆਉਂਦਾ ਹੈ ।ਬਾਣੀ ਨੂੰ ਕੇਵਲ ਉਹ ਹੀ ਬੀਚਾਰ ਸਕਦਾ ਹੈ ਜਿਹੜਾ ਗੁਰਬਾਣੀ ਨੂੰ ਪੜ੍ਹਨ ਦੀ ਬਜਾਏ ਗੁਰਬਾਣੀ ਤੋਂ ਪੜ੍ਹਿਆ ਹੋਵੇ ।


ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥
ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥
ਰਾਮਕਲੀ ਓਅੰਕਾਰ (ਮ: ੧) ਸ੍ਰੀ ਆਦਿ ਗ੍ਰੰਥ – ਅੰਗ ੯੩੫


ਪਿਛਲੇ ੩-੪ ਸਾਲਾਂ (੨੦੦੮-੦੯) ਤੋਂ ਵੀ ਵਿਦਵਾਨਾਂ ਨੇ ਇਹ ਮੰਨ ਲਿਆ ਹੈ ਕਿ ਗੁਰਬਾਣੀ ਨੂੰ ਅਰਥਾਉਣ ਲਈ ਸਾਡੇ ਕੋਲ ਕੋਈ ਸ਼ਬਦਕੋਸ਼ (ਡਿਕਸ਼ਨਰੀ) ਨਹੀਂ ਹੈ ਕਿਉਂਕਿ ਗੁਰਬਾਣੀ ਦੀ ਭਾਸ਼ਾ ਆਪਣੇ ਆਪ ਵਿੱਚ ਇੱਕ ਵੱਖਰੀ ਭਾਸ਼ਾ (ਗੁਰਮੁਖਿ ਨਾ ਕਿ ਪੰਜਾਬੀ) ਹੈ । ਜਿਸ ਵਿੱਚ ਨਿਰਾਕਾਰ ਦਾ ਗਿਆਨ ਕਰਵਾਇਆ ਹੋਇਆ ਹੈ । ਜਦਕਿ ਨਿਰਾਕਾਰ ਦੇ ਗਿਆਨ ਦਾ ਵਿਸ਼ਾ ਸੰਸਾਰੀ ਕਾਲਜਾਂ ਅਤੇ ਯੂਨੀਵਰਸੀਟੀਆਂ ਵਿੱਚ ਹੈ ਹੀ ਨਹੀਂ ।
       
ਸੋ ਮੂਰਖ ਇਕੱਠਾ ਕਰੀਏ ਤਾਂ ਇੱਕ ਮਹਾਂ ਮੂਰਖ ਬਣਦਾ ਹੈ 
ਸੋ ਮਹਾਂ ਮੂਰਖ ਇਕੱਠਾ ਕਰੀਏ ਤਾਂ ਇੱਕ ਮਹਾਨ ਮੂਰਖ ਬਣਦਾ ਹੈ ।
ਸੋ ਮਹਾਨ ਮੂਰਖ ਇਕੱਠਾ ਕਰੀਏ ਤਾਂ ਇੱਕ ਵਿਦਵਾਨ ਬਣਦਾ ਹੈ ।                         
  — ਧਰਮ ਸਿੰਘ ਨਿਹੰਗ ਸਿੰਘ —

>>>Download mp3<<<

Monday, January 2, 2012

Naaraain(u)

ਨਾਰਾਇਨੁ:- ਨਾ+ਰਾਇਨੁ, (ਨ+ਰਾਤ, ਜਿਥੇ ਅਗਿਆਨਤਾ ਦੀ ਰਾਤ ਨਹੀ) ਗੁਰਮੁਖੀ ਭਾਸ਼ਾ ਵਿੱਚ ਹਨੇਰੇ ਦਾ ਅਰਥ ਅਗਿਆਨਤਾ ਵੀ ਆਇਆ ਹੈ । ਜਦੋਂ ਸਾਨੂੰ ਕੋਈ ਗੱਲ ਸਮਝ ਨਹੀ ਆਉਂਦੀ ਉਸ ਵਕ਼ਤ ਸਾਡੇ ਅੱਗੇ ਹਨੇਰਾ ਛਾ ਜਾਂਦਾ ਹੈ ਅਸਲ ਵਿੱਚ ਇਹ ਹਨੇਰਾ ਅਗਿਆਨਤਾ ਦਾ ਹੁੰਦਾ ਹੈ । ਸਾਡੇ ਕੋਲ ਜਿਨ੍ਹੀ ਸਮਝ ਹੈ ਉਨ੍ਹਾਂ ਹੀ ਸਾਡੇ ਕੋਲ ਚਾਨਣਾ ਹੁੰਦਾ ਹੈ । ਅਗਿਆਨਤਾ ਦੇ ਨਾਸ ਕਰਨ ਵਾਲੇ ਨੂੰ  ਨਾਰਾਇਨੁ ਕਿਹਾ ਜਾਂਦਾ ਹੈ ਜਾਂ ਜਿਸਦੀ ਅਗਿਆਨਤਾ ਦਾ ਨਾਸ ਹੋ ਗਿਆ ਉਹ  ਨਾਰਾਇਨੁ ਹੈ ਭਾਵ ਉਸ ਅੰਦਰ ਅਗਿਆਨਤਾ ਦਾ ਨਾਸ ਹੋ ਗਿਆ ।