ਕਾਮਧੇਨ -ਕਾਮਧੇਨਾ
ਜੋ ਇੱਛਾ ਪੂਰੀਆਂ ਕਰੇ ਸਾਰੀ
ਆਂ "ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥ {ਪੰਨਾ 669}" "ਕਾਮਧੇਨ ਹਰਿ ਹਰਿ ਗੁਣ ਗਾਮ ॥ {ਪੰਨਾ 265}" ਹਰਿ ਗੁਣ ਗਾਉਣੇ ਹੀ ਕਾਮਧੇਨ ਹੈ, ਇਹਦੇ ਨਾਲ ਹੀ ਹਰ ਇੱਛਾ ਪੂਰੀ ਹੋਊਗੀ । ਕਾਮਧੇਨ 'ਨਾਮ' ਨੂੰ ਕਿਹਾ ਹੈ, ਨਾਮ
'ਕਾਮਧੇਨੁ' ਹੈ, ਸਾਰੀਆਂ ਕਾਮਨਾਵਾਂ..
."ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ॥ {ਪੰਨਾ 747}" ਦੇਖੋ! ਪੰਗਤੀ ਕੋਈ ਨਾ ਕੋਈ ਆ ਜਾਣੀ ਹੈ ਜੀਹਦੇ 'ਚ ਅਰਥ ਆ ਜਾਣੇ ਤੁਹਾਨੂੰ । ਐਸ ਤਰੀਕੇ ਨਾਲ ਬਾਣੀ ਰਚੀ ਹੋਈ ਹੈ ਕਿ ਤੁਹਾਡਾ ਅਰਥ ਆਪ ਹੀ ਨਿੱਕਲਣਾ ਵਿੱਚੋਂ ਈ ਗੁਰਬਾਣੀ 'ਚੋਂ ਹੀ । ਜਿਹੜਾ
“ਅਗਮ ਅਪਾਰਾ” ਪਾਇਆ ਹੈ ਉਹ
'ਕਾਮਧੇਨ' ਹੈ,
"ਸਭੇ ਇਛਾ ਪੂਰੀਆ" ਕਾਮਧੇਨ ਹੋ ਗਈ ਨਾ ਇੱਛਾ ਪੂਰੀਆਂ ਕਰਨ ਵਾਲੀ "ਜਾ ਪਾਇਆ ਅਗਮ...
" 'ਅਗਮ ਅਪਾਰਾ' ਹੀ
'ਕਾਮਧੇਨ' ਹੈ, result (ਸਿੱਟਾ) ਇਹ ਨਿੱਕਲਿਆ ਹੈ । ਆਪਾਂ ਅਰਥ ਕਰਨੇ ਈ ਨੇ, ਕਰੇ ਕਰਾਏ ਈ ਨੇ, ਲੱਭਣੇ ਈ ਨੇ, ਅਰਥ ਤਾਂ ਕਰੇ ਕਰਾਏ ਈ ਪਏ ਨੇ ਗੁਰਬਾਣੀ 'ਚ, ਤਾਂ ਹੀ ਕਿਹਾ
"ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ ॥੨॥ {ਪੰਨਾ 432}"