Wednesday, September 12, 2012

Parbodhu

ਸੰਸਾਰੀ ਗਿਆਨ ਵਿੱਚ ਬੋਧ ਹੈ ਪ੍ਰਬੋਧੁ ਨਹੀ । ਸੰਸਾਰ ਦੇ ਜਿਨ੍ਹੇ ਵੀ ਗਿਆਨ ਨੇ ਉਨ੍ਹਾਂ ਉਤੇ ਜੋ ਸਵਾਰੀ ਕਰਦਾ ਹੈ ਉਹ ਪ੍ਰਬੋਧੁ ਹੈ । ਸੰਸਾਰ ਵਿੱਚ ਗਿਆਨ ਹੈ ਹਰ ਵਸਤੂ ਦਾ ਬਿਬੇਕ ਨਹੀ, ਬਿਬੇਕ ਦੀ ਰੋਸ਼ਨੀ ਪ੍ਰਬੋਧੁ ਹੈ ਸੰਸਾਰ ਦਾ ਗਿਆਨ ਬੋਧ ਹੈ 

Sunday, September 9, 2012

Giaanu Dhiaanu

ਸਿੱਖੀ ਗਿਆਨ ਮਾਰਗ ਹੈ, ਜਿਸਨੂੰ ਅਸੀਂ ਜਾਣਦੇ ਨਹੀ ਉਸਦਾ ਧਿਆਨ ਨਹੀ ਧਰਿਆ ਜਾ ਸਕਦਾ ।  ਜੇ ਅਸੀਂ ਪਰਮੇਸ਼ਰ ਤੇ ਧਿਆਨ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਪਹਿਲਾਂ ਉਸਦਾ ਗਿਆਨ ਲੈਣਾ ਪਵੇਗਾ ਗੁਰਬਾਣੀ ਸਮਝ ਕੇ । ਗੁਰਬਾਣੀ ਦਾ ਮੰਨਣਾ ਹੈ ਕਿ ਅਜੇਹਾ ਕੋਈ ਕਰਮ ਨਹੀ ਜਿਸ ਨਾਲ ਉਸਦੀ ਜਾਣਕਾਰੀ ਪ੍ਰਾਪਤ ਹੋ ਜਾਵੇ ਸਵਾਏ ਗਿਆਨ ਦੇ  

ਪੰਨਾ 702 ਸਤਰ 19
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥
ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥
ਬਾਣੀ:     ਰਾਗੁ: ਰਾਗੁ ਤਿਲੰਗ,     ਮਹਲਾ ੧

ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥
ਸਭ ਤੇ ਵਡਾ ਸਤਿਗੁਰੁ, ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥
ਸੂਹੀ (ਮ: ੫) - ੭੫੦



Saturday, September 8, 2012

Bhusreeaa Pakaaeeaa


>>>Download mp3<<<

ਭੁਸਰੀਆ ਪਕਾਈਆ:- ਹਿਰਦੇ ਵਿਚੋਂ ਜੋ ਅਵਾਜ਼ ਆਈ ਤੇ ਉਸਨੂੰ ਵਿਚਾਰ ਕੇ (ਪਕਾ ਕੇ) ਅਖਰਾਂ ਰੂਪੀ ਥਾਲ ਵਿੱਚ ਪਾ ਦਿੱਤੀਆਂ ।

ਬਾਣੀ: ਵਾਰ     ਰਾਗੁ: ਰਾਗੁ ਮਾਰੂ,     ਮਹਲਾ ੫

ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ ॥
ਜਿਨੀ ਗੁਰੂ ਮਨਾਇਆ ਰਜਿ ਰਜਿ ਸੇਈ ਖਾਹਿ ॥
ਪੰਨਾ 1096 ਸਤਰ ੧੭