ਬੱਸ ਸੰਸਾਰ 'ਚ ਇਹਦਾ ਈ ਡੰਕਾ ਵੱਜਦੈ ਮਾਇਆ ਦਾ ਹੁਣ, "ਕਉਨ ਵਡਾ ਮਾਇਆ ਵਡਿਆਈ ॥ {ਪੰਨਾ 188}" ਮਾਇਆ ਦੀਆਂ ਈ ਗੱਲਾਂ ਹੁੰਦੀਆਂ ਨੇ...ਕੋਈ ਮੱਤ ਲੈ ਲਉ ਤੁਸੀਂ, ਦੁਨੀਆਂ 'ਚ ਕੋਈ ਮੱਤ ਲੈ ਲਉ...ਵਡਿਆਈ ਕੀ ਕਰਦੇ ਨੇ ਬੰਦੇ ਬਹਾਦਰ ਦੀ? ਉਹਨੇ ਜੀ ਮਾਮਲਾ ਮੁਆਫ ਕਰਤਾ, ਲੋਕਾਂ ਨੂੰ ਮਾਲਕ ਬਣਾਤਾ ਜਮੀਨ ਦੇ, ਲੈ ਲਉ! ਗੁਰਮੱਤ ਦੀ ਕੋਈ ਗੱਲ ਨੀ ਦੱਸੀ ਉਹਨੇ, ਸਿੱਖੀ ਦੀ ਨੀ ਕੋਈ ਗੱਲ ਕਰੀ, ਸਿੱਖੀ ਦੀ ਗੱਲ ਕੀ ਕੀਤੀ ਇਹ ਦੱਸੋ? ਸਿੱਖੀ ਦੀ ਕੀ ਸੇਵਾ ਕੀਤੀ ਉਹਨੇ? ਕੁਛ ਵੀ ਨੀ । ਲੋਕਾਂ ਨੂੰ ਜਮੀਨ ਦੇ ਮਾਲਕ ਬਣਾਤਾ...ਮਾਇਆਧਾਰੀ ਨੇ ਨਾ! ਮਾਇਆਧਾਰੀਆਂ ਨੂੰ ਤਾਂ ਏਹੀ ਗੱਲ ਚੰਗੀ ਲੱਗਦੀ ਐ ਨਾ...ਮਾਲਕ ਬਣਾਉਣ ਦੀ, ਮਾਇਆਧਾਰੀ ਨੇ...
ਮਾਇਆਧਾਰੀਆਂ ਦੀ ਦ੍ਰਿਸ਼ਟੀ ਐ । ਸਿੱਖੀ ਦਾ ਕੀ ਕੀਤਾ ਉਹਨੇ? ਕੁਛ ਵੀ ਨੀ । ਆਹ ਦੂਏ ਭਰਤੀ ਕਰ ਲਏ...ਸਨਾਤਨੀ, ਲੋਭੀ ਪੈਦਾ ਕਰ ਲਏ...ਲੋਭੀ ਨਾਲ ਰਲਾ ਲਏ, ਪੈਰੋ-ਪੈਰ ਖਾਲਸਾ ਪਿੱਛੇ ਹਟਦਾ ਚਲਾ ਗਿਆ ਉਹਤੇ ।
"ਨਕਟੀ ਕੋ ਠਨਗਨੁ ਬਾਡਾ ਡੂੰ ॥ ਕਿਨਹਿ ਬਿਬੇਕੀ ਕਾਟੀ ਤੂੰ ॥੧॥ ਰਹਾਉ ॥"
ਸੰਸਾਰ ਦੇ ਵਿੱਚ ਨਕਟੀ ਦਾ ਈ ਡੰਕਾ ਵੱਜਦੈ, ਮਾਇਆ ਦਾ ਡੰਕਾ ਵੱਜਦੈ, ਇਹ ਕਲਪਨਾ...ਆਪਣੇ ਜੋ ਭਾਣੇ ਚੱਲਦੈ ਨਾ ਆਦਮੀ! "ਕਹੀ ਨ ਉਪਜੈ ਉਪਜੀ ਜਾਣੈ {ਪੰਨਾ 475}" ਹਰ ਆਦਮੀ ਦੇ ਅੰਦਰੋਂ...ਜਿਹੜੀ ਆਪਣੇ ਅੰਦਰੋਂ ਪੈਦਾ ਹੁੰਦੀ ਐ ਨਾ!...ਉਹਨੂੰ ਵਡਿਆਈ ਗੱਲ ਵੱਡੀ ਐ, ਆਪਣੀ-ਆਪਣੀ ਮਰਜੀ ਚੰਗੀ ਲੱਗਦੀ ਐ ਹਰੇਕ ਨੂੰ, ਗੁਰਮੱਤ ਨੀ ਚੰਗੀ ਲੱਗਦੀ । ਮਾਇਆ ਦੀ ਓ ਗੱਲ ਚੰਗੀ ਲੱਗਦੀ ਐ ਸਭ ਨੂੰ । ਮਾਇਆ ਦੀ ਗੱਲ ਮਗਰ...ਮਨੋ-ਕਾਮਨਾਵਾਂ ਕਿਤੇ ਈ ਕਹਿ ਦਿਉ ਕਿ ਪੂਰੀਆਂ ਹੁੰਦੀਆਂ ਨੇ...ਸਾਰੇ ਈ ਤੁਰ ਪੈਣਗੇ...ਭੀੜ ਲੱਗਜੂ ਗੀ । ਜੇ ਮਨੋ-ਕਾਮਨਾਵਾਂ ਛੱਡਣ ਦੀ ਗੱਲ ਕਰ ਦਿਉ...ਕੋਈ ਨੀ ਆਉਂਦਾ ਦੂਏ ਦਿਨ, ਜੇ ਗੁਰਮੱਤ ਦਾ ਪ੍ਰਚਾਰ ਕਰਨ ਲੱਗ ਜਾਉ...ਦੂਸਰੇ ਦਿਨ ਖਾਲੀ । ਫਿਰ ਕਿਹੜੀ ਗੱਲ ਦਾ ਗੁਰੂ ਐ ਥੋਡਾ? ਕਿਹੜੀ ਗੱਲ ਦੇ ਸਿੱਖ ਹੋਂ ਤੁਸੀਂ? ਕੀਹਦੇ ਸਿੱਖ ਹੋਂ? ਮਾਇਆ ਦੇ? ਮਾਇਆ ਦੇ ਸਿੱਖ ਨੇ ਸਾਰੇ ਈ । ਗੁਰੂ ਦੀ ਗੱਲ ਕਰੀਏ...ਦੂਏ ਦਿਨ ਗੁਰਦੁਆਰਾ ਖਾਲੀ । "ਨਕਟੀ ਕੋ ਠਨਗਨੁ ਬਾਡਾ ਡੂੰ ॥" ਜੇ ਕਵੀਸ਼ਰ ਗੱਲਾਂ ਕਰਨ, ਰਾਗੀ-ਢਾਡੀ ਉੱਚੀਆਂ ਬਾਹਾਂ ਕਰ-ਕਰ ਕੇ ਕਰਨ...ਉੱਥੇ ਬੜੀ ਭੀੜ, ਸਾਕੇ ਸਣਾਉਂਦੇ ਨੇ ਨਾ ਉਹੋ! ਉੱਥੇ ਭੀੜ ਹੋਜੂ । ਮਾਇਆਧਾਰੀ ਨੇ...ਮਾਇਆਧਾਰੀਆਂ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ।
"ਨਕਟੀ ਕੋ ਠਨਗਨੁ ਬਾਡਾ ਡੂੰ ॥ ਕਿਨਹਿ ਬਿਬੇਕੀ ਕਾਟੀ ਤੂੰ ॥੧॥"
'ਕਿਨਹਿ ਬਿਬੇਕੀ ਕਾਟੀ ਤੂੰ' ਨਕਟੀ ਕਿਹੈ ਸੰਸਾਰ ਦੀਆਂ ਮੱਤਾਂ ਨੇ ਤੈਨੂੰ...ਨਹੀਂ ਕੱਟੀ ਜਾ ਸਕਦੀ ਕਲਪਨਾ, ਕੋਈ ਇਲਾਜ ਨੀ ਇਹਦਾ ਸਾਡੇ ਕੋਲ, ਵਿਦਵਾਨ ਕਹਿੰਦੇ ਨੇ ਜਿੰਨਾ ਚਿਰ ਆਦਮੀ ਜਿਉਂਦੈ...ਕਲਪਨਾ ਨਹੀਂ ਬੰਦ ਕੀਤੀ ਜਾ ਸਕਦੀ, ਮਨ ਦੇ ਵਿੱਚ ਇੱਛਾਵਾਂ ਪੈਦਾ ਹੋ ਗਈਆਂ...ਨਹੀਂ ਰੋਕੀਆਂ ਜਾ ਸਕਦੀਆਂ, ਸਾਰੇ ਵਿਦਵਾਨ ਮੰਨਦੇ ਨੇ ਇਸ ਗੱਲ ਨੂੰ...Communist (ਕਮਿਉਨਿਸਟ) ਤਾਂ ਖਾਸ ਕਰਕੇ ਮੰਨਦੇ ਸੀ, ਦੂਏ ਵੀ ਮੰਨਦੇ ਈ ਨੇ, ਅਸਲ 'ਚ ਵਿਦਵਾਨ ਈ ਸਾਰੇ Communist (ਕਮਿਉਨਿਸਟ) ਨੇ, ਜਿੰਨੇ ਵਿਦਵਾਨ ਨੇ...ਸਾਰੇ ਈ Communist (ਕਮਿਉਨਿਸਟ) ਨੇ ਏਹੇ, ਥੋੜੇ ਜਿਹੇ ਕੋਈ ਘੱਟ ਐ...ਕੋਈ ਜਿਆਦਾ ਐ, ਕੋਈ ਤਾਂ ਬਿੱਲਕੁੱਲ ਈ ਜਿਆਦਾ ਐ, ਜਿਹੜੇ ਘੱਟ ਨੇ...ਅਸਰ ਉਹਨਾਂ 'ਤੇ ਵੀ Communists(ਕਮਿਉਨਿਸਟਾਂ) ਦਾ ਈ ਐ । Communist (ਕਮਿਉਨਿਸਟ) ਦਾ ਮਤਲਬ ਏਹੇ ਐ...ਗੁਰਬਾਣੀ 'ਤੇ ਭਰੋਸਾ ਨਾ ਕਰਨਾ, ਭਰੋਸਾ ਨੀ ਹੈ ਉਹਨਾਂ ਨੂੰ...ਗੁਰਬਾਣੀ 'ਤੇ । ਉਹਨਾਂ ਦੀ ਆਪਣੀ ਜੋ ਬੁੱਧੀ ਐ ਨਾ!...ਜੋ ਆਪਣੀ ਪੜ੍ਹਾਈ ਪਹਿਲਾਂ ਉਹਨਾਂ ਨੇ ਕੀਤੀ ਐ...basic(ਮੁੱਢਲੀ), ਉਹ ਗੁਰਬਾਣੀ ਤੋਂ ਬਾਗੀ ਕਰਨ ਵਾਲੀ ਐ...ਸਾਰੀ ਪੜ੍ਹਾਈ, ਲੋਭ ਪੈਦਾ (create) ਕਰਨ ਵਾਲੀ ਐ ਨਾ ! ਲੋਭ ਨਾਲ ਜੋੜਨ ਵਾਲੀ ਐ ਨਾ ! ਸੰਸਾਰੀ ਵਡਿਆਈ ਵਾਲੀ ਪੜ੍ਹਾਈ ਐ ਨਾ ! ਉਹ ਨੀ ਮੰਨਦੇ ਏਸ ਗੱਲ ਨੂੰ ਕਿ ਕੱਟੀ ਜਾ ਸਕਦੀ ਐ...
"ਨਕਟੀ ਕੋ ਠਨਗਨੁ ਬਾਡਾ ਡੂੰ ॥ ਕਿਨਹਿ ਬਿਬੇਕੀ ਕਾਟੀ ਤੂੰ ॥੧॥"
ਦੇਖੋ ! ਵਿਦਵਾਨ ਨੇ ਨੀ ਕੱਟੀ, ਪੰਡਿਤ ਨੇ ਨੀ ਕੱਟੀ, ਸੰਤ ਨੇ ਨੀ ਕੱਟੀ, ਸਾਧ ਨੇ ਨੀ ਕੱਟੀ...ਕਲਪਨਾ, ਸਾਰੇ ਫੇਲ੍ਹ ਨੇ । ਸੰਤ ਕਿਹੜੀ ਗੱਲ ਦੀ ਆਕੜ ਕਰੀ ਫਿਰਦੇ ਨੇ? ਕਿਸੇ ਸੰਤ ਨੇ ਕੱਟੀ ਐ ? ਸਾਧ ਕਬੀਰ ਵੇਲੇ ਸੀਗੇ...ਸੰਤ ਸੀਗੇ, ਸਾਰੇ ਈ ਸੀਗੇ, ‘ਬਿਬੇਕੀ’ ਨੀ ਸੀ ਕੋਈ ਪਰ । ਬਿਬੇਕੀ ਕੋਈ ਨੀ ਸੀ, ਬਿਬੇਕੀ ਨਵਾਂ ਲਫਜ ਘੜਿਐ, "ਕਿਨਹਿ ਬਿਬੇਕੀ ਕਾਟੀ ਤੂੰ", ਬਿਬੇਕੀ ਕੌਣ ਐ ? ਜੀਹਦੇ ਕੋਲ ਬਿਬੇਕ ਬੁੱਧ ਐ, ਜੀਹਦਾ ਗੁਰੂ ‘ਬਿਬੇਕ’ ਐ...
"ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ ॥੪॥੫॥ {ਪੰਨਾ 793}"
ਜੀਹਨੂੰ ਧੁਰ ਦਰਗਾਹ ਦੇ ਵਿੱਚੋਂ ਆਈ ਐ ਨਾ ਸਮਝ ! "ਬਿਬੇਕ ਬੁਧਿ ਸਤਿਗੁਰ ਤੇ ਪਾਈ {ਪੰਨਾ 711}" ਐ ਜੀਹਨੇ, ਪਰਮੇਸ਼ਰ ਦੀ ਬੁੱਧੀ ਐ ਜੀਹਦੇ ਕੋਲ...ਪਰਮੇਸ਼ਰ ਦਾ ਗਿਆਨ ਐ, ਉਹ 'ਬਿਬੇਕੀ' ਐ, ਉਹਨੇ ਕੱਟੀ ਐ ।
ਸੰਸਾਰੀ ਮੱਤ ਵਾਲੇ ਨੇ ਕਿਸੇ ਨੇ ਕੱਟੀਓ ਈ ਨੀ, ਜੀਹਨੇ ਮੱਤ ਬਣਾਈ ਐ ਸੰਸਾਰੀ... ਉਹਤੇ ਨੀ ਕੱਟੀ ਗਈ, ਜਦ ਮਹਾਤਮਾ ਬੁੱਧ ਤੇ ਖੁਦ ਨੀ ਕੱਟ ਹੋਈ...ਕਲਪਨਾ, ਉਹਦੇ ਚੇਲੇ ਕਿਵੇਂ ਕੱਟ ਦੇਣਗੇ ? ਸਨਕ-ਸਨੰਦਨ ਤੇ ਆਪ ਨੀ ਕੱਟ ਹੋਈ, ਉਹਦੇ ਚੇਲੇ ਕਿਵੇਂ ਕੱਟ ਦੇਣਗੇ ? ਕਲਪਨਾ ਕੱਟਣ ਦੀ ਗੱਲ ਕ੍ਰਿਸ਼ਨ ਨੇ ਨੀ ਕੀਤੀ...ਚੇਲੇ ਕਿਵੇਂ ਕੱਟ ਦੇਣਗੇ ? ਰਾਮ ਨੇ ਨੀ ਕੀਤੀ, ਕਲਪਨਾ ਕੱਟਣ ਦੀ ਤਾਂ ਗੱਲ ਕ੍ਰਿਸ਼ਨ ਨੇ ਕੀਤੀ ਨੀ ! ਐਨੀ ਗੱਲ ਕੀਤੀ ਐ ਬਈ ਆਤਮਾ ਹੁੰਦੀ ਐ...ਆਤਮਾ ਦੀਂਹਦੀ ਨੀ ਹੁੰਦੀ...ਆਤਮਾ ਅਮਰ ਹੈ...ਮਰਦੀ ਹੈਨੀ, ਐਨੀ ਗੱਲ ਕੀਤੀ ਐ । ਕਲਪਨਾ ਕੱਟਣ ਦੀ ਗੱਲ ਗੀਤਾ 'ਚ ਹੈਓ ਨੀ, ਚਾਰ ਪਦਾਰਥਾਂ ਦੀ ਗੱਲ ਗੀਤਾ 'ਚ ਹੈਓ ਨੀ, ਮੁਕਤੀ ਤੋਂ 'ਗਾਹਾਂ ਗੱਲ ਈ ਨੀ ਹੈ...ਕਿਸੇ ਗਰੰਥ 'ਚ ।
ਸਾਡੇ ਕੋਲ ਮੁਕਤੀ ਤੋਂ 'ਗਾਹਾਂ ਦੀ ਗੱਲ ਐ..."ਮੁਕਤਿ ਬਪੁੜੀ ਭੀ ਗਿਆਨੀ ਤਿਆਗੇ ॥ {ਪੰਨਾ 1078}" ਜਿਹੜੇ ਬਿਬੇਕੀ ਨੇ...ਮੁਕਤੀ ਤਿਆਗ ਦਿੰਦੇ ਨੇ, ਦੂਏ ਮੁਕਤੀ ਭਾਲਦੇ ਨੇ । ਜਿਹੜੇ ਭਾਲਦੇ ਨੇ ਉਹਨਾਂ ਨੂੰ ਮਿਲੀ ਨੀ, ਜਿਹਨਾਂ ਨੂੰ ਮਿਲੀ ਐ...ਉਹਨਾਂ ਨੇ ਤਿਆਗ ਦਈ । ਜਿਹਨਾਂ ਨੂੰ ਮਿਲੀ ਐ...ਉਹਨਾਂ ਨੇ ਤਿਆਗੀ ਐ, ਜਿਹੜੇ ਭਾਲਦੇ ਨੇ ਮੁਕਤੀ...ਉਹਨਾਂ ਨੂੰ ਮਿਲੀ ਕੋਈ ਨੀ, ਕਿਉਂ ? ਮੁਕਤੀ ਦਾ ਥਹੁ ਈ ਨਹੀਂ ਸੀ ਉਹਨਾਂ ਨੂੰ । ਮੁਕਤੀ ਦੀ ਸੋਝੀਓ ਹੈਨੀ ਸੀ, ਸਮਝ ਈ ਹੈਨੀ ਸੀ, ਉਹਨਾਂ ਨੇ ਆਪਣਾ ਮਨ ਨੀ ਕੁੱਟਿਆ, ਜੀਹਨੇ ਮਨ ਨੀ ਕੁੱਟਿਆ...ਉਹਨੂੰ ਮੁਕਤੀ ਨਹੀਂ ਮਿਲਦੀ । ਆਪਣੇ ਮਨ ਦੀ ਤਾਂ ਮਰਜੀ ਚਲਾਈ ਐ...ਮੁਕਤੀ ਕਿਵੇਂ ਮਿਲ ਜਾਂਦੀ? ਮਨ ਦੀ ਥਪੜਾਈ ਨੀ ਕੀਤੀ ਜੀਹਨੇ...ਉਹਨੂੰ ਮੁਕਤੀ ਨਹੀਂ ਮਿਲੀ, ਕਬੀਰ ਕਹਿੰਦੈ...
"ਕੂਟਨੁ ਸੋਇ ਜੁ ਮਨ ਕਉ ਕੂਟੈ ॥ {ਪੰਨਾ 872}"
ਥਪੜਾਈ ਮਨ ਦੀ ਕਰੋ...ਜਿਹੜਾ ਮੰਨਦਾ ਨੀ । ਜਿਹੜਾ ਬੱਚਾ ਪੜ੍ਹਦਾ ਨੀ...ਥਪੜਾਈ ਹੁੰਦੀ ਨੀ ਕਾਲਜਾਂ-ਸਕੂਲਾਂ 'ਚ? ਅੱਗੇ ਹੁੰਦੀ ਸੀ, ਜੇ ਹੁਣ ਨਹੀਂ ਹੁੰਦੀ...ਪੜ੍ਹਦਾ ਵੀ ਹੁਣ ਕੋਈ ਨੀ ।
"ਕੂਟਨੁ ਸੋਇ ਜੁ ਮਨ ਕਉ ਕੂਟੈ ॥ ਮਨ ਕੂਟੈ ਤਉ ਜਮ ਤੇ ਛੂਟੈ ॥"
ਨਹੀਂ ਜਮ ਤੇ ਨੀ ਛੁੱਟ ਸਕਦਾ ! ਫਿਰ ਇਹ ਵੀ ਨੀ...ਬਈ ਕੁੱਟ ਕੇ "ਕੁਟਿ ਕੁਟਿ ਮਨੁ ਕਸਵਟੀ ਲਾਵੈ ॥" ਫਿਰ ਕਸਵੱਟੀ 'ਤੇ ਲਾਵੇ ਬਈ ਇਹਦੇ 'ਚ ਕਸਰ ਤਾਂ ਨੀ ਰਹਿ ਗਈ? ਫਿਰ ਇਹਦੇ ਨਾਲ ਮਿਲਦਾ ਕੀ ਐ ?
"ਸੋ ਕੂਟਨੁ ਮੁਕਤਿ ਬਹੁ(ਥਹੁ) ਪਾਵੈ ॥੧॥"
ਸਿਰਫ ਮੁਕਤੀ ਦੀ ਸਮਝ ਆਉਂਦੀ ਐ...ਅਜੋਂ ਮੁਕਤੀ ਮਿਲਦੀ ਨੀ "ਸੋ ਕੂਟਨੁ ਮੁਕਤਿ ਥਹੁ ਪਾਵੈ ॥੧॥"...ਥਹੁ, ਮੁਕਤੀ ਦੀ ਸਮਝ ਈ ਆਉਂਦੀ ਐ...ਥਹੁ, ਬਈ ਆਹ ਰਸਤਾ ਮੁਕਤੀ ਦਾ ਐ, ਐਨੀ ਸਮਝ ਆਉਂਦੀ ਐ...ਆਹ ਕੁਛ ਕਰਨ ਨਾਲ...ਅਜੋਂ ਮੁਕਤੀ ਨੀ ਮਿਲੀ । ਇਹ ਕੰਮ...ਆਹ ਕੰਮ ਈ ਨੀ ਕੀਤਾ ਕਿਸੇ ਨੇ ਪਹਿਲਾਂ ਤਾਂ, ਕੋਈ ਮੱਤ ਨੀ...ਇਹ ਕੰਮ ਕੀਤਾ ਹੋਵੇ ਜੀਹਨੇ । ਤਨ ਵਿੱਚੋਂ ਮਨ ਤਾਂ ਖੋਜਿਆ ਨੀ, ਜੇ ਮਨ ਖੋਜਦੇ...ਫਿਰ ਕੁੱਟਦੇ, ਕੁੱਟਣਾ ਤਾਂ ਬਾਅਦ ਦੀ ਗੱਲ ਐ...ਪਹਿਲਾਂ ਖੋਜਿਆ ਈ ਨੀ । ਕੁੱਟਣਾ ਤਾਂ ਬਾਅਦ ਦੀ ਗੱਲ ਐ...ਮਨ ਈ ਨੀ ਲੱਭਿਆ ਤਾਂ ਕੁੱਟਣਾ ਕੀਹਨੂੰ ਸੀ? ਕਿਸੇ ਨੂੰ ਥਹੁ ਨੀ ਹੈ ਮੁਕਤੀ ਦਾ "ਮੁਕਤਿ ਥਹੁ ਪਾਵੈ" 'ਥਹੁ' ਦਾ 'ਬਹੁ' ਬਣਾਤਾ ਇਹਨਾਂ ਨੇ...ਕਈਆਂ ਨੇ, ਇਹਦਾ ਝਗੜਾ ਐ, ਪਾਠ ਅੰਤਰ ਐ...'ਥਹੁ ਔਰ ਬਹੁ' ਦਾ, ਦੋ ਬੀੜਾਂ ਨੇ...ਕੁਛ ਥਹੁ ਐ…ਕੁਛ ਬਹੁ ਐ । ਜਿਹੜੀਆਂ ਬੀੜਾਂ ਚਾਰ ਦਮਦਮੀ ਨੇ...ਉਹਨਾਂ 'ਚ ਵੀ ਫਰਕ ਐ 'ਥਹੁ ਅਰ ਬਹੁ' ਦਾ, ਥਹੁ ਆ ਕਿਸੇ 'ਚ...ਕਿਸੇ 'ਚ ਬਹੁ ਆ । ਥਹੁ ਠੀਕ ਐ...ਬਹੁ ਨੀ ਹੈ, ਕਿਉਂ? ਮੁਕਤੀ ਬਹੁਤੀ-ਥੋੜੀ ਨੀ ਹੁੰਦੀ । ਮੁਕਤੀ...ਮੁਕਤੀ ਐ, ਇਹ quantity(ਮਾਤਰਾ) ਨੀ ਹੁੰਦੀ ਮੁਕਤੀ ਦੀ, ਬਹੁਤੀ-ਥੋੜੀ ਮੁਕਤੀ ਦੀ quantity(ਮਾਤਰਾ) ਨੀ, ਮੁਕਤੀ ਤਾਂ ਮੁਕਤੀ ਐ ਬੱਸ, ਬਹੁਤੀ ਅਰ ਥੋੜੀ ਦੀ ਗੱਲ ਨੀ ਹੁੰਦੀ ਏਹੇ "ਮੁਕਤਿ ਥਹੁ ਪਾਵੈ ॥੧॥"
"ਨਕਟੀ ਕੋ ਠਨਗਨੁ ਬਾਡਾ ਡੂੰ ॥ ਕਿਨਹਿ ਬਿਬੇਕੀ ਕਾਟੀ ਤੂੰ ॥੧॥" "ਨਕਟੀ ਕੋ ਠਨਗਨੁ ਬਾਡਾ ਡੂੰ ॥" ਜਿਹੜੀ ਨਕਟੀ ਐ ਨਾ ਮਾਇਆ! ਇਹਦੀਓ ਜੈ-ਜੈ ਕਾਰ ਐ ਸੰਸਾਰ 'ਚ "ਠਨਗਨੁ ਬਾਡਾ ਡੂੰ" ਇਹਦਾ ਈ ਡਉਰੂ...ਇਹਦਾ ਈ ਡੰਕਾ ਵੱਜਦੈ, ਉਹ ਜਿਹੜਾ ਸ਼ਿਵਜੀ ਦਾ ਡਉਰੂ ਐ...ਇਹ ਵੀ ਡਉਰੂ ਈ ਐ...ਵੱਜਦਾ ਦੋਏ...ਅੰਦਰ ਦੋਏ, ਧਰਮ ਦੀ ਗੱਲ ਵੀ ਐ...ਮਾਇਆ ਦੀ ਗੱਲ ਵੀ ਐ, ਦੋਏ ਡਉਰੂ ਵੱਜਦਾ ਐ ਨਾ! ਮਨ ਮਾਇਆ 'ਤੇ ਮਸਤ ਐ, ਚਿੱਤ ਆਏਂ ਕਹਿੰਦੈ...ਨਹੀਂ ਯਾਰ ਨਾਲ ਧਰਮ ਵੀ ਚਾਹੀਦੈ...ਨਾਲ ਧਰਮ ਵੀ ਚਾਹੀਦੈ । ਮਾਇਆ ਤਾਂ ਤਾਂਹੀ ਰਹੂਗੀ ਜੇ ਧਰਮ ਰਹੂਗਾ, ਧਰਮ ਵੀ ਨਾਲ ਚਾਹੀਦੈ...ਮਾਇਆ ਵੀ ਚਾਹੀਦੀ ਐ, ਮਾਇਆ ਤਾਂ ਖੈਰ ਚਾਹੀਦੀਓ ਚਾਹੀਦੀ ਐ, ਧਰਮ ਵੀ ਨਾਲ ਮਾੜਾ-ਮੋਟਾ ਜਰੂਰ ਚਾਹੀਦੈ, ਬਦਨਾਮੀ ਨੀ ਨਾ ਚਾਹੀਦੀ! ਬੱਸ ਇਹ ਹੈ...ਧਰਮ ਦਾ ਕਰਮ ਵੀ ਲੋਕ ਕਰਦੇ ਨੇ...ਪਰ ਮਾਇਆ ਨੂੰ ਨੀ ਛੱਡ ਸਕਦੇ, ਹਾਂ...ਧਰਮ ਕਰਕੇ ਫਿਰ ਮੰਗਦੇ ਮਾਇਆ ਈ ਨੇ, ਬਈ ਮਾਇਆ ਹੋਰ ਦੇ ਦੇ ਹੁਣ...
"ਦੇ ਦੇ ਮੰਗਹਿ ਸਹਸਾ ਗੂਣਾ {ਪੰਨਾ 466}"
ਮਾਇਆ ਦਿੰਦੇ ਨੇ ਧਰਮ ਦੇ ਕਰਮ ਨੂੰ, ਹਜ਼ਾਰ ਗੁਣਾ ਹੋਰ ਦੇਹ ਹੁਣ, ਜੇ ਇੱਕ ਲੱਖ ਦਿੱਤੈ...ਇੱਕ ਹਜ਼ਾਰ ਲੱਖ ਦੇਹ ਹੋਰ ਹੁਣ ਮੈਨੂੰ ਇਹਦੇ ਬਦਲੇ 'ਸਹਸਾ ਗੂਣਾ' ਹਜ਼ਾਰਾਂ ਗੁਣਾ ਹੋਰ ਮੰਗਦੇ ਨੇ, ਸੈਂਕੜੇ ਗੁਣਾ ਹੋਰ ਮੰਗਦੇ ਨੇ, "ਸੋਭ ਕਰੇ ਸੰਸਾਰੁ ॥" ਸੰਸਾਰ 'ਚ ਸੋਭਾ ਵੀ ਐ, ਬਈ ਦੇਖੋ ਜੀ ਉਹਨੇ...ਕਰੋੜ ਰੁਪਿਆ ਅਮਿਤਾਬ ਬਚਨ ਨੇ ਉੱਥੇ ਦਾਨ ਕਰਤਾ ! ਸੋਭਾ ਸੰਸਾਰੀ ਐ ਨਾ ! ਬੱਸ ਸੰਸਾਰੀਓ ਸੋਭਾ ਐ...'ਗਾਹਾਂ ਕੋਈ ਨੀ ਪੁੱਛਦਾ ਇਹਨੂੰ, ਐਹੋ ਜਿਹੀਆਂ ਗੱਲਾਂ ਨੂੰ ਕੋਈ ਨੀ ਪੁੱਛਦਾ ਦਰਗਾਹ 'ਚ, ਦਰਗਾਹ ਦੇ ਵਿੱਚ ਨੀ ਐਹ ਗੱਲਾਂ ਦੀ ਕੋਈ ਪੁੱਛ ਹੈਗੀ...ਸੰਸਾਰੀ-ਸੰਸਾਰੀ ਗੱਲਾਂ ਨੇ, "ਸੋਭ ਕਰੇ ਸੰਸਾਰੁ ॥" ਸੰਸਾਰੀ ਸੋਭਾ ਐ ।