Wednesday, December 17, 2014

Mahakaal Chandi


ਮਹਾਕਾਲ ਅਤੇ ਚੰਡੀ



Saturday, December 13, 2014

Chhaleeaa Krishan

ਕ੍ਰਿਸ਼ਨ - ਛਲੀਆ


Thursday, July 31, 2014

Paintee





ਐਮ.ਪੀ.੩ ਮੋਬਾਇਲ ਤੇ ਪੀ.ਸੀ ਲਈ

ਇੱਕਲੀ ਇੱਕਲੀ ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ 

ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।



Audio FilesVBR MP3
Ogg Vorbis

01_Oorhaa.mp3 5.6 MB

02_Airhaa.mp3 2.5 MB

03_Eeree.mp3 647.9 KB

04_Sassaa.mp3 3.7 MB

05_Haahaa.mp3 3.4 MB

06_Kakkaa.mp3 2.7 MB

07_Khakhaa.mp3 6.6 MB

08_Gagaa.mp3 4.1 MB

09_Ghaghaa.mp3 3.6 MB

10_Nganngaa.mp3 4.0 MB

11_Chachaa.mp3 1.9 MB

12_Chhachhaa.mp3 2.2 MB

13_Jajaa.mp3 3.3 MB

14_Jhajhaa.mp3 3.7 MB

15_Yanheaa.mp3 1.8 MB

16_Tainkaa.mp3 2.9 MB

17_Thhathhaa.mp3 2.0 MB

18_Daddaa.mp3 2.2 MB

19_Dhadhdhaa.mp3 2.0 MB

20_Nhaanhaa.mp3 2.4 MB

21_Tataa.mp3 3.0 MB

22_Thathaa.mp3 2.5 MB

23_Dadaa.mp3 3.1 MB

24_Dhadhaa.mp3 3.5 MB

25_Nanaa.mp3 3.3 MB

26_Papaa.mp3 4.0 MB

27_Phaphaa.mp3 3.7 MB

28_Babaa.mp3 2.6 MB

29_Bhabhaa.mp3 2.2 MB

30_Mamaa.mp3 3.8 MB

31_Yayyaa.mp3 2.5 MB

32_Raaraa.mp3 2.6 MB

33_Lallaa.mp3 3.9 MB

34_Vaavaa.mp3 3.3 MB

35_Rhaarhaa.mp3 1.5 MB



Tuesday, July 8, 2014

Pataal Puri

ਪਾਤਾਲ ਪੁਰੀ ਜੈਕਾਰ ਧੁਨਿ ਕਬਿ ਜਨ ਕਲ ਵਖਾਣਿਓ ॥
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) - ੧੩੯੦

ਪਾਤਾਲ ਪੁਰੀ ਕੀ ਹੈ,,ਹਿਰਦਾ,,,ਕਿਉਂ ਕਿਹਾ ਪਾਤਾਲ ਪੁਰੀ,,,ਪੈਰਾਂ ਦੇ ਥੱਲੇ ਹੈ ਪਾਤਾਲ,,,ਹਿਰਦੇ ਵਿੱਚ ਚਰਨ ਵਸ ਜਾਂਦੇ ਹਨ ਸਦਾ ਵਾਸਤੇ,,ਗੁਰ ਕੇ ਚਰਨ ਰਿਦੈ ਪਰਵੇਸਾ॥,,ਜਦੋਂ ਗੁਰ ਕੇ ਚਰਨ ਹਿਰਦੇ ਵਿੱਚ ਆ ਗਏ ਪਾਤਾਲ ਪੁਰੀ ਬਣ ਗਿਆ,,ਜੈਕਾਰ ਧੁਨਿ,,ਓਥੋਂ ਦਰਗਾਹੋਂ ਆਈ ਹੈ ਧੁਨਿ,,ਤਾਂ ਜੈਕਾਰ ਧੁਨ ਹੈ,,ਗੁਰਬਾਣੀ ਪਰਮੇਸ਼ਰ ਦੀ ਉਸਤਤਿ ਹੈ,,ਜੈ ਜੈ ਹੈ,,ਹਿਰਦੇ ਵਿੱਚੋਂ ਉਠਦੀ ਹੈ ਉਹਦੀ ਜੈ ਜੈ ਕਾਰ,,ਆਪੇ ਹੀ ਬਾਣੀ ਪੈਦਾ ਹੁੰਦੀ ਹੈ,,ਜੈਕਾਰ ਧੁਨ ਆਪੇ ਹੀ ਹੁੰਦੀ ਹੈ,,ਆਪੇ ਹੀ ਪਰਮੇਸ਼ਰ ਦੀ ਉਸਤਤਿ ਹੁੰਦੀ ਹੈ,,ਕਬਿ ਕਲ ਨੇ ਵੀ ਉਸੇ ਜੈਕਾਰ ਧੁਨ ਦਾ ਬਖਿਆਨ ਕੀਤਾ ਹੈ ਜੋ ਉਸ ਅੰਦਰ ਜੈਕਾਰ ਧੁਨ ਪੈਦਾ ਹੋਈ ਹੈ,,

Monday, May 19, 2014

Rosu-Beer Ras-Krodh

"ਗੁੱਸੇ ਵਿੱਚ ਨਫਰਤ ਹੁੰਦੀ ਹੈ ਤੇ ਬੀਰ ਰਸ ਵਿੱਚ ਨਫਰਤ ਨਹੀ ਹੁੰਦੀ ।"


ਕ੍ਰੋਧ:

ਰਾਗੜਦੀ ਰੋਸ ਕਰਿ ਜੋਸ ਪਾਗੜਦੀ ਪਾਇਨ ਜਬ ਰੁੱਪਹਿ ॥
{ਦਸਮ ਗਰੰਥ ਸਾਹਿਬ, ਪੰਨਾ 1328}

ਉਹ ਤਾਂ ਗੁੱਸਾ ਕਰਦੇ ਨੇ ਇਹ ਕਹੇ ਤੇ, ਕਿਵੇਂ ਨੀ ਹੁੰਦੀ? ਸਾਰੇ ਕਰਦੇ ਨੇ, ਅਗਿਆਨੀ...
ਜਦ ਰਗੜਾ...ਦੋਹਾਂ ਦਾ...ਜਦ ਖਹਿੰਦੇ ਨੇ...ਖਹਿ ਬਾਜ਼ੀ ਹੁੰਦੀ ਐ ਦੋਹਾਂ ਦੀ, ਉਹਦੇ ਵਿੱਚੋਂ ਗੁੱਸਾ ਤਾਂ ਪੈਦਾ ਹੋਣਾ ਈ ਐ । ਵਿਰੋਧ 'ਚੋਂ ਕ੍ਰੋਧ ਤਾਂ ਪੈਦਾ ਹੋਣਾ ਐ ਨਾ ! ਵਿਰੋਧ ਆ ਗਿਆ ਸੀ ਨਾ! ਕ੍ਰੋਧ ਦਾ ਬੀਜ਼ ਐ ਉਹੋ । ਜਦ ਵਿਰੋਧ ਹੋਇਐ ਕਿਸੇ ਗੱਲ ਦਾ, ਤਾਂ ਉਹਨਾਂ ਨੂੰ ਤਾਂ ਗੁੱਸਾ ਆਉਂਦੈ, ਉਧਰ ਜੋਸ਼ ਐ । ਇੱਕ ਪਾਸੇ ਰੋਸ ਐ...ਇੱਕ ਪਾਸੇ ਜੋਸ਼ ਐ, ਰੋਸ ਅਗਿਆਨਤਾ ਨੂੰ ਐ...ਜੋਸ਼ ਨਾਮ ਨੂੰ ਐ, ਸੱਚ ਨੂੰ ਜੋਸ਼ ਐ...ਉਹਨੂੰ ਰੋਸ ਐ, ਦੋਹਾਂ ਦੇ ਵਿੱਚ...ਚਾਰੇ ਗੁੱਸੇ 'ਚ ਨੇ...ਇਹ ਵੀਰ ਰਸ 'ਚ ਐ । ਇਹ ਰੋਸ...ਗੁੱਸੇ 'ਚ ਨੀ ਹੈ, ਗੁੱਸੇ 'ਚ ਨਫਰਤ ਹੁੰਦੀ ਐ, ਵੀਰ ਰਸ 'ਚ ਨਫਰਤ ਨੀ ਹੁੰਦੀ...ਸਮਝਾਉਣ ਦਾ ਵਿਸ਼ਾ ਹੁੰਦੈ, ਜਿਵੇਂ teacher (ਅਧਿਆਪਕ) ਐ, ਇੱਕ ਬੱਚੇ 'ਤੇ ਗੁੱਸੇ ਹੁੰਦੈ, ਕਾਹਤੋਂ ਹੁੰਦੈ? ਬਈ ਇਹ ਸਮਝਦਾ ਕਿਉਂ ਨੀ? ਸਮਝ ਕਿਉਂ ਨੀ ਰਿਹਾ ਮੇਰੀ ਗੱਲ ਨੂੰ? ਏਸ ਗੱਲ ਦਾ ਗੁੱਸਾ ਐ ਉਹਨੂੰ , ਉਹ ਗੁੱਸਾ ਦੁਸ਼ਮਣ ਵਾਲਾ ਥੋੜੀ ਐ ਉਹਦਾ! ਅਸੀਂ ਆਪਣੀ ਭਾਸ਼ਾ 'ਚ ਉਹਨੂੰ ਚਾਹੇ ਗੁੱਸਾ ਈ ਕਹਿੰਨੇ ਆਂ, ਉਹ ਰੋਸ ਐ...ਗੁੱਸਾ ਨੀ, ਲਫਜ ਹੋਰ ਵਰਤਿਆ ਹੋਇਐ ਉਹਦੇ ਵਾਸਤੇ, ਉਹ ਰੋਸ ਐ । ਅਸੀਂ ਰੋਸ ਨੂੰ ਵੀ ਗਲਤ ਭਾਸ਼ਾ 'ਚ...ਗੁੱਸੇ ਨੂੰ ਰੋਸ ਵੀ ਕਹਿ ਦਿੰਨੇ ਆਂ ਅਸੀਂ, ਸਾਡੀ ਭਾਸ਼ਾ ਈ ਐਹੇ ਜਿਹੀ ਐ, ਰੋਸ ਵੀ ਸਾਡੇ ਖਾਤਰ ਉਹੀ ਐ...ਗੁੱਸਾ ਵੀ ਉਹੀ ਐ, ਦੋਏ ਲਫਜ਼ ਇੱਕੋ ਈ ਨੇ । ਪਰ ਏਥੇ...ਅਸਲ ਦੇ ਵਿੱਚ ਜਿਹੜੀ ਬ੍ਰਹਮ-ਵਿੱਦਿਆ ਐ, ਸੋਧੀ ਹੋਈ ਭਾਸ਼ਾ, ਜਿਹੜੀ ਸ਼ੁੱਧ ਭਾਸ਼ਾ ਐ, ਜੇ ਇਹਦੀ ਕਿਸੇ ਨੂੰ ਸਮਝ ਹੋਵੇ…ਤਾਂ ਰੋਸ ਹੋਰ ਚੀਜ਼ ਐ, ਜਿਵੇਂ ਨਿਆਣਾ ਰੁੱਸ ਗਿਆ...ਆਪਾਂ ਕਹਿੰਦੇ ਨੀ ਰੁੱਸ ਗਿਆ? ਉਹ ਰੁੱਸਣਾ ਕਿਸੇ ਚੀਜ਼ ਦੀ demand (ਮੰਗ) ਐ ਉਹਦੀ...ਜਦ ਪੂਰੀ ਨੀ ਹੁੰਦੀ ਰੁੱਸ ਜਾਂਦੈ ਉਹੋ, ਉਹ ਰੁੱਸਣਾ ਕੋਈ ਹੋਰ ਗੱਲ ਐ । ਜਿੱਥੇ ਕ੍ਰੋਧ ਐ ਉੱਥੇ ਸੁਲਹ ਨੀ ਹੋ ਸਕਦੀ, ਰੋਸ ਦੀ ਤਾਂ ਸੁਲਹ ਐ, ਉਹਦੀ ਗੱਲ ਮੰਨ ਲਉ...ਜਦੇ ਈ ਸੁਲਹ ਐ । ਏਵੇਂ ਈ ਜਦ ਸੱਚ ਨੂੰ ਮੰਨ ਲੈਣ...ਸੁਲਹ ਈ ਐ, ਗੁੱਸਾ ਕਾਹਦਾ ਆਪਣਾ? ਜੇ ਉਹ ਸੱਚ ਨੂੰ ਮੰਨ ਲੈਣ...ਸੁਲਹ ਈ ਐ । ਰੋਸ ਏਸ ਗੱਲ ਦਾ ਐ ਬਈ ਮੰਨਦੇ ਕਿਉਂ ਨੀ...ਫਾਇਦਾ ਤਾਂ ਇਹਨਾਂ ਦਾ ਈ ਐ । ਹੁਣ ਇਹ ਵੀ ਨੀ ਕਹਿ ਸਕਦੇ ਕਿ ਇਹ ਗੱਲ ਝੂਠ ਐ...ਸਾਡੇ ਵਾਲੀ, ਆਪਣੀ ਗੱਲ ਤੋਂ ਪਿੱਛੇ ਵੀ ਨੀ ਹਟ ਸਕਦੇ...ਸੱਚ ਐ । ਪਿੱਛੇ ਹਟ ਨੀ ਸਕਦੇ...ਉਹ ਮੰਨਦੇ ਨੀ, ਉੱਥੇ ਘੁੰਡੀ ਅੜ ਜਾਂਦੀ ਐ ਫਿਰ, ਫੇਰ ਝੜਾਂ ਫਸ ਜਾਂਦੀਆਂ ਨੇ...ਉਹ ਗੁੱਸੇ 'ਚ ਆ । ਇਹੀ ਸੀ...ਇੱਕ ਪਾਸੇ ਰੋਸ ਸੀ, ਇੱਕ ਪਾਸੇ ਕ੍ਰੋਧ ਸੀ ।

ਜਬੈ ਬਾਣ ਲਾਗਯੋ ॥ ਤਬੈ ਰੋਸ ਜਾਗਯੋ ॥
{ਦਸਮ ਗਰੰਥ ਸਾਹਿਬ, ਪੰਨਾ 148}

ਉਹ ਗੁੱਸੇ 'ਚ ਲੜਨ ਆਏ ਸੀ, ਇਹ ਗੁੱਸਾ ਨਹੀਂ ਸੀ ਬਈ ਚਲੋ ਜਿੰਨਾ ਕੁ ਚਿਰ ਲੜਦੇ ਨੇ...ਲੜਦੇ ਨੇ, ਜਦ ਭੱਜ ਜਾਣਗੇ…ਭੱਜ ਜਾਣ...ਪਏ ਭੱਜ ਜਾਣ, ਭੱਜ ਵੀ ਜਾਂਦੇ ਹੁੰਦੇ ਸੀ...ਫਿਰ ਮਗਰ ਨੀ ਸੀ ਜਾਂਦੇ । ਹਾਂ ! ਜਦ ਉਹ ਚੜ੍ਹ ਕੇ ਆਉਂਦੇ ਸੀ ਉਹਨਾਂ ਨੂੰ defence (ਰੱਖਿਆ) ਜਰੂਰ ਕਰਦੇ ਸੀ, ਤਕੜੇ ਹੱਥੀਂ ਕਰਦੇ ਸੀ...ਆਏਂ ਨੀ ਸੀ ਕਰਦੇ... ਹੱਥਾਂ ਬਾਝ ਕਰਾਰਿਆਂ ਦੇ ਫਿਰ ਵੈਰੀ ਮਿੱਤ ਨੀ ਨਾ ਹੁੰਦੇ! ਕਰਾਰੇ ਤਾਂ ਹੱਥ ਲਾਉਣੇ ਈ ਪੈਂਦੇ ਨੇ, ਢਿੱਲੇ ਹੱਥਾਂ ਨਾਲ ਤਾਂ ਹਾਵੀ ਹੋ ਜਾਣਗੇ, ਉਹਨਾਂ ਨੂੰ ਊਈਂ ਭਰਮ ਹੋਜੂਗਾ ਬਈ ਅਸੀਂ ਮਾਰ ਈ ਲਵਾਂਗੇ...ਨੁਕਸਾਨ ਜਿਆਦਾ ਹੋਜੂਗਾ, ਢਿੱਲੇ ਹੱਥਾਂ ਨਾਲ ਨੁਕਸਾਨ ਜਿਆਦਾ ਹੋ ਜਾਂਦਾ ਹੁੰਦੈ ।




ਇੱਕਲੀ ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ 


ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।



Audio Files
VBR MP3
Ogg Vorbis

Rosu_Beer Ras_Krodh 2.5 MB
1.8 MB

Friday, May 9, 2014

Bhagouti - Chandi Charitar



ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈ ਧਿਆਇ ॥

ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈ ਸਹਾਇ ॥

ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥

ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ॥

ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥

ਸਭ ਥਾਈਂ ਹੋਇ ਸਹਾਇ ॥੧॥

(ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥)





Part-1




Part-2

Friday, April 18, 2014

Ucha Dar Babe Nanak Da


ਉੱਚਾ ਦਰ ਬਾਬੇ ਨਾਨਕ ਦਾ

ਇੱਕ ਕੁਚੀਲ ਦੇ ਬਿਨਾਂ, ਜਿਹਨਾਂ ਦੇ ਅੰਦਰ ਗੰਦਗੀ ਐ, ਜਿਹੜੇ ਮਾਇਆ ਦੀ ਓ ਗੱਲ ਕਰਦੇ ਨੇ, ਆਹ ਜਿਵੇਂ ਰੋਜ਼ ਕਰਦੈ ਸਪੋਕਸਮੈਨ, ਮਾਇਆ ਦੀ ਓ ਗੱਲ ਕਰਦੈ, ਗੰਦਗੀ ਐ ਅੰਦਰ ਏਹਦੇ, ਜੋ ਪ੍ਰਚਾਰ ਕਰਦੈ, ਕੁਚੀਲ ਕਰਦੈ ਪ੍ਰਚਾਰ, ਕੁਚੀਲ ਪ੍ਰਚਾਰ ਐ, ਗੁਰ ਨਾਨਕ ਦਾ ਸੁਨੇਹਾ ਘਰ ਘਰ ਪਹੁੰਚਾਉਣੈ...ਗੁਰ ਨਾਨਕ ਦਾ ਸੁਨੇਹਾ ਪਹਿਲਾਂ ਦੱਸ ਤਾਂ ਦੇਹ ਕਿ ਹੈ ਕੀ? ਘਰ-ਘਰ ਕੀ ਪਹੁੰਚਾਉਣੈ? ਜੋ ਪਹੁੰਚਾ ਰਿਹੈ, ਗੁਰ ਨਾਨਕ ਦਾ ਸੁਨੇਹਾ ਨਹੀਂ ਹੈ ਉਹੋ, 'ਊਚਾ ਦਰ' ਬਾਬੇ ਨਾਨਕ ਦਾ ਨੀ ਹੈ । ਨਾਨਕ ਦਾ ਤਾਂ ਕੋਈ ਦਰ-ਘਰ ਈ ਨੀ ਹੈ, ਉਹ ਤਾਂ ਕਹਿੰਦੈ "ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ {ਪੰਨਾ 6}" ਉਹ ਤਾਂ ਪੁੱਛ ਰਿਹੈ... ਜੇ ਨਾਨਕ ਦਾ ਦਰ-ਘਰ ਊਚਾ ਐ, ਤਾਂ ਨਾਨਕ ਹੰਕਾਰੀ ਐ..."ਘਰਿ ਤ ਤੇਰੈ ਸਭੁ ਕਿਛੁ ਹੈ {ਪੰਨਾ 917}" ਕਹਿੰਦੈ, ਨਾਨਕ ਤਾਂ ਇਹ ਕਹਿੰਦੈ । ਨਾਨਕ ਦੇ ਘਰ ਤਾਂ ਕੁਛ ਵੀ ਨੀ, ਨਾਨਕ ਦੇ ਘਰ ਤਾਂ ਫਿਰ 'ਕੇਵਲ ਨਾਮ' ਐ, ਹੋਰ ਕੁਛ ਹੈ ਨੀ । ਨਾਮ ਨੀਵੇਂ ਥਾਂ ਹੁੰਦੈ, ਉੱਚੇ ਨੀ ਹੁੰਦਾ, "ਨਿਵੈ ਸੁ ਗਉਰਾ ਹੋਇ ॥ {ਪੰਨਾ 470}" ਐ, ਨਾਨਕ ਕਹਿੰਦੈ "ਨਿਵੈ ਸੁ ਗਉਰਾ ਹੋਇ ॥", ਤੂੰ ਕਹਿੰਨੈ 'ਊਚਾ ਦਰ ਬਾਬੇ ਨਾਨਕ ਦਾ' । ਇਹ ਕਿੱਥੋਂ ਸਿੱਖ ਲਿਆ ਤੈਂ? ਸਿੱਖ ਕਿੱਥੋਂ ਲਿਆ? ਇਹ ਇਹਦਾ ਚੇਲਾ ਐ...ਐਹ ਡਵਰੂ ਵਾਲੇ ਦਾ...ਹੰਕਾਰ ਬੋਲਦੈ ਉੱਥੇ...ਹੰਕਾਰ ਬੋਲਦੈ, ਮੰਗਦੈ ਰੋਜ ਪੈਸੇ, ਪੈਸਿਆਂ ਦਾ ਕੀ ਕੰਮ? ਇਹੀ ਬੋਲਦੇ ਤੇ...ਗੁਰਮੱਤ ਦੇ ਖਿਲਾਫ਼, ਗੁਰਮੱਤ ਅਰਥਾਈ ਹੋਈ ਐ ‘ਜੋਗ ਦਰਸ਼ਨ’ ਤੇ । ਜੋਗ ਦਰਸ਼ਨ ਦੀ ਜਿਹੜੇ side ਲੈਣਗੇ, ਆਹ ਪਿਆ ਐਥੇ ਉਹਦੇ ਖਾਤਰ । ਉਹਦੇ ਸਿਵਾ, ਜਿਹਨਾਂ ਦੇ ਅੰਦਰ ਲੋਭ ਰੱਤ ਐ, ਜਿਹਨਾਂ ਦੇ ਅੰਦਰ ਮਾਇਆ ਦੀ ਗਿਲਾਨੀ...ਦੁਰਗੰਧ ਐ ਜਿਹਨਾਂ ਦੇ ਵਿੱਚ, ਉਹ ਬੋਲਣਗੇ...ਬਾਕੀ ਨੀ ਕਿਸੇ ਨੇ ਬੋਲਣਾ ਹੁਣ, ਬੋਲਣੈ ਜੀਹਨੇ...ਬੋਲੋ...ਦੁਰਗੰਧ ਸਾਬਤ ਕਰ ਲਉ, ਸਾਬਤ ਹੋਊ ਕਿ ਦੁਰਗੰਧ ਐ ਅੰਦਰ...ਬੋਲੋ...ਬੋਲੋਂਗੇ ਤਾਂ ਕੁਛ ਦੁਨੀਆਂ ਵੀ ਤਾਂ ਦੇਖੂ ਕਿ ਬੋਲਦੇ ਕੀ ਓਂ? ਸਵਾਲ ਤਾਂ ਇਹ ਆ ਕਿ ਬੋਲਦਾ ਕੀ ਐ? ਜਿਹੜੇ ਸਮਝਦੇ ਨੇ ਕਿ ਬੋਲੇ ਤੇ ਬੇਇਜ਼ਤੀ ਐ, ਉਹ ਤਾਂ ਸਿਆਣੇ ਬੋਲਦੇ ਈ ਨੀ ਹੁੰਦੇ, ਇੱਜ਼ਤ ਬਚਾਉਣੀ ਐ ਤਾਂ ਚੁੱਪ ਕਰਨਾ ਪੈਂਦੈ, ਜੇ ਇੱਜ਼ਤ ਬਚਾਉਣੀ ਐ ਤਾਂ ਚੁੱਪ ਕਰਨਾ ਪੈਂਦੈ, ਨਹੀਂ ਤਾਂ ਅੰਦਰ ਜਾਹਰ ਹੋਜੂਗਾ 'ਕੀ ਐ ਥੋਡੇ', ਭਰਿਆ ਹੋਇਆ ਅੰਦਰ ਕੀ ਐ । ਜਿੰਨੀਆਂ ਸੰਸਥਾਵਾਂ ਨੇ ਇਹਨਾਂ ਦੀਆਂ ਈ ਬਣਾਈਆਂ ਹੋਈਆਂ ਨੇ, ਜਿੰਨੀਆਂ donation...., ਕਿੰਨੀਆਂ ਸੰਸਥਾਵਾਂ ਨੇ ਅਮ੍ਰਿਤਸਰ ਬਣਾਈਆਂ ਹੋਈਆਂ? ਸਾਰੀਆਂ ਲੋਕਾਂ ਨੇ ਕੱਢ ਲੈਣੀਆਂ ਨੇ ਹੁਣ, ਮਾਲਵੇ 'ਚ ਕਿੰਨੀਆਂ ਨੇ donation ਵਾਲੀਆਂ? ਇਹਨਾਂ ਦੀਆਂ ਕਿੰਨੀਆਂ ਨੇ? total ਕਰ ਲੈਣ । ਸਿੰਘ ਸਭਾਵਾਂ ਕਿੰਨੀਆਂ ਨੇ? ਕਿਉਂ ਬਣਾਈਆਂ ਨੇ? ਇੱਕ ਮੈਂਬਰ ਬਣਦੈ ਉਹਨਾਂ ਦਾ, ਤਾਂ ਬਣਾਈਆਂ ਨੇ, ਸਾਰਾ network ਤੋੜ ਕੇ ਤਾਰ-ਤਾਰ ਕਰ ਦੇਣੈ ਇਹਨਾਂ ਦਾ, ਕੱਖ ਵੀ ਨੀ ਰਹਿਣ ਦੇਣਾ ਇਹਨਾਂ ਦੇ ਪੱਲੇ ।



ਜ਼ਿਪ ਐਮਪੀ੩ (2.3 MB)

ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ 

ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।

Uchaa Dar Babe Nanak Da 2.3 MB 

Wednesday, April 2, 2014

Meraa Mujh Mahi Kichhu Nahee


ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥
ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥੨੦੩॥
ਸਲੋਕ (ਭ. ਕਬੀਰ) -੧੩੭੫

Doei-Abadh-Maaiaa

ਅਬਧ:-

"ਕਬੀਰ ਧਰਤੀ ਅਰੁ ਆਕਾਸ ਮਹਿ ਦੁਇ ਤੂੰ ਬਰੀ ਅਬਧ ॥
ਖਟ ਦਰਸਨ ਸੰਸੇ ਪਰੇ ਅਰੁ ਚਉਰਾਸੀਹ ਸਿਧ ॥੨੦੨॥ 
{ਸਲੋਕ ਭਗਤ ਕਬੀਰ ਜੀਉ ਕੇ, ਪੰਨਾ 1375}"

  ਦੁਇ ਲਫਜ਼ ਐ 'ਦੁਈ', ਦੁਈ 'ਮਾਇਆ' ਨੂੰ ਕਹਿੰਦੇ ਨੇ "ਕਬੀਰ ਧਰਤੀ ਅਰੁ ਆਕਾਸ ਮਹਿ ਦੁਇ ਤੂੰ ਬਰੀ ਅਬਧ ॥" 'ਅਬਧ' ਐ ਜੀਹਦਾ 'ਬਧ' ਨੀ ਕੀਤਾ ਜਾ ਸਕਦਾ, ਕੱਟੀ ਨੀ ਜਾ ਸਕਦੀ । ਇਹ ਜਿਹੜੀ ਕਲਪਨਾ ਐ ਨਾ ਕਲਪਨਾ, ਇਹ ਮਾਇਆ ਦਾ ਸਾਖਸ਼ਾਤ ਰੂਪ ਐ । ਏਸ ਰੂਪ ਦੇ ਵਿੱਚ ਮਾਇਆ ਚਿੰਬੜਦੀ ਐ ਚੇਤਨ ਨਾਲ...ਇੱਛਾ ਬਣ ਕੇ । ਜਿਹੜੀ ਇਛਾ ਐ ਮਾਇਆ ਦੀ ਨਾ ਜਿਹੜੀ ਇਛਾ "ਬਿਨੁ ਦੇਖੇ ਉਪਜੈ ਨਹੀ ਆਸਾ ॥ {ਪੰਨਾ 1167}" ਮਾਇਆ ਨੂੰ ਦੇਖ ਕੇ ਇਹਦੀ ਇਛਾ ਉਪਜਦੀ ਐ, ਮਾਇਆ ਨੂੰ ਦੇਖ ਕੇ >>ਇੱਛਾ<< ਨਾ ਉਪਜੇ, ਇਹ ਬਹੁਤ ਔਖੀ ਗੱਲ ਐ, ਔਰ ਦੇਖ ਲਈਏ...ਇੱਛਾ ਨਾ ਉਪਜੇ, ਇਹ ਕਹਿੰਦੇ ਬਹੁਤ ਔਖੀ ਗੱਲ ਐ । ਧਰਤੀ ਅਰ ਆਕਾਸ਼ ਦੇ ਵਿੱਚ ਮਾਇਆ ਹੈ, ਇਹ ਬੜੀ ਅਬਧ ਐ, ਧਰਤੀ ਅਰ ਆਕਾਸ਼ ਦੇ ਵਿੱਚ ਜਿਹੜੀ ਕਲਪਨਾ ਐ, ਜਾਣੀ...ਆਕਾਸ਼ ਇਥੇ ਜਿਹੜਾ ਹੈਗਾ...ਧਰਤੀ ਅਸਲ 'ਚ 'ਹਿਰਦਾ' ਐ, ਆਕਾਸ਼ 'ਦਿਮਾਗ' ਐ, ਆਪਾਂ ਆਏਂ ਲੈਣੈ । ਆਕਾਸ਼ 'ਦਿਮਾਗ' ਐ, ਧਰਤੀ 'ਹਿਰਦਾ' ਐ, ਇਹਦੇ ਵਿਚਾਲੇ-ਵਿਚਾਲੇ ਕਲਪਨਾ ਐ । ਅੱਖਾਂ ਨੇ ਦੇਖੀ ਚੀਜ਼, ਦਿਲ ਦੇ ਵਿੱਚ ਉਹਦੀ ਜੜ ਚਲੀ ਗਈ, ਦਿਲ ਵਿੱਚ ਇੱਛਾ ਪੈਦਾ ਹੋ ਗਈ ਉਹਦੀ, ਮਨ ਵਿੱਚ ਇੱਛਾ ਪੈਦਾ ਹੋ ਗਈ । ਉਹਦੇ ਵਿੱਚ ਆ ਗਈ ਹੁਣ ਇਹੇ...ਦੋਹਾਂ ਦੇ ਵਿੱਚ ਆ ਗਈ, ਦਿਮਾਗ ਅਰ ਮਨ ਦੇ ਵਿਚਾਲੇ ਆ ਗਈ, ਇਥੋਂ ਇਹਨੂੰ ਕੱਟ ਕੇ ਬਾਹਰ ਕਢ ਦੇਈਏ ਇੱਛਾ ਨੂੰ...ਬੜਾ ਔਖਾ ਐ । ਅਖਾਂ ਦੇਖਣ..."ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ {ਪੰਨਾ 922}" ਤਾਂ ਹੀ ਕਿਹਾ ਐ ਅਖਾਂ ਨੂੰ, "ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ {ਪੰਨਾ 922}" ਤੁਸੀਂ ਜੇ ਮਾਇਆ ਨੂੰ ਦੇਖੋਂਗੇ ਤਾਂ ਇੱਛਾ ਪੈਦਾ ਹੋਊਗੀ...ਇਹਨੂੰ ਦੇਖੋ ਈ ਨਾ ਮਾਇਆ ਨੂੰ । ਇਹਨੂੰ ਕਿਹਾ ਐ ਬਈ ਇਹ ਬੜੀ ਅਬਧ ਐ, ਇਹਦੀ ਇੱਛਾ ਮਾਇਆ ਦੀ ਬੜੀ ਅਬਧ ਆ, ਕੱਟੀ ਨੀ ਜਾ ਸਕਦੀ । ਇਹਨੂੰ ਈ ਕੱਟ ਰਹੇ ਨੇ ਜੋਗੀ, 'ਚਉਰਾਸੀਹ ਸਿਧ' ਇਸੇ ਨੂੰ ਕੱਟ ਰਹੇ ਨੇ, ਸਾਰੇ 'ਖਟ ਦਰਸਨ' ਏਸੇ ਦਾ ਇਲਾਜ ਕਰ ਰਹੇ ਨੇ, "ਖਟ ਦਰਸਨ ਸੰਸੇ ਪਰੇ ਅਰੁ ਚਉਰਾਸੀਹ ਸਿਧ ॥੨੦੨॥" ਅਰ ਉਹਨਾਂ ਨੇ ਮੰਨ ਲਿਆ ਸਾਰਿਆਂ ਨੇ ਨ-ਕਟੀ, ਨ-ਕਟੀ...ਨਕਟੀ, ਨਹੀਂ ਕੱਟੀ ਜਾ ਸਕਦੀ, ਏਸੇ ਫਿਕਰ 'ਚ ਲੱਗੇ ਹੋਏ ਨੇ ਕੱਟਣ ਨੂੰ...ਤੈਨੂੰ...'ਅਬਧ' ਐਂ, ਪਰ "ਕਿਨਹਿ ਬਿਬੇਕੀ ਕਾਟੀ ਤੂੰ ॥ {ਪੰਨਾ 476}" ਬਿਬੇਕੀਆਂ ਨੇ ਕਿਸੇ-ਕਿਸੇ ਨੇ ਤੈਨੂੰ ਕੱਟ ਵੀ ਦਿੱਤਾ ਐ । ਚਉਰਾਸੀ ਸਿਧਾਂ ਨੇ, ਅਰ ਖਟ ਦਰਸਨ ਵਾਲਿਆਂ ਤੇ...’ਪੰਡਿਤ’ ਖਟ ਦਰਸਨ ਵਾਲਾ ਐ...ਰਿਸ਼ੀ-ਮੁਨੀ ਅਰ ਚਉਰਾਸੀ ਸਿਧ, ਇਹਨਾਂ ਤੇ ਨੀ ਕੱਟ ਹੋਈ । ਉਹ ਸੰਸੇ 'ਚ ਨੇ ਤੈਨੂੰ ਕੱਟਣ ਦੇ ਫਿਕਰ 'ਚ ਨੇ ਕੱਟਣ ਦੇ, ਉਹਨਾਂ ਤੇ ਕੱਟ ਨੀ ਹੋਈ, ਪਰ ਕਿਸੇ ਬਿਬੇਕੀ ਨੇ ਤੈਨੂੰ ਕੱਟਤਾ “ਕਿਨਹਿ ਬਿਬੇਕੀ ਕਾਟੀ ਤੂੰ ॥”,"ਨਕਟੀ ਕੋ ਠਨਗਨੁ ਬਾਡਾ ਡੂੰ ॥ ਕਿਨਹਿ ਬਿਬੇਕੀ ਕਾਟੀ ਤੂੰ ॥ {ਪੰਨਾ 476}" ਕੋਈ ਵਿਰਲੇ ਨੇ ਬਿਬੇਕੀ ਜਿਹੜੇ ਤੈਨੂੰ ਕੱਟ ਦਿੰਦੇ ਨੇ, ਨਹੀਂ ਤਾ 'ਅਬਧ' ਮੰਨਿਆ ਹੋਇਐ ਲੋਕਾਂ ਨੇ ਤੈਨੂੰ । ਚਉਰਾਸੀ ਸਿਧਾਂ ਨੇ 'ਅਬਧ' ਮੰਨਿਆ ਹੋਇਐ, ਖਟ ਦਰਸਨਾਂ ਨੇ ਵੀ ਤੈਨੂੰ 'ਅਬਧ' ਮੰਨਿਆ ਹੋਇਐ...ਬਈ ਨਹੀਂ ਕੱਟੀ ਜਾ ਸਕਦੀ । ਇਸ ਕਰਕੇ ਉਹ ਕਹਿੰਦੇ ਨੇ ਜੀਵਨ ਨੂੰ...ਜਿਉਂਦੇ ਨੂੰ ਮੁਕਤੀ ਨਹੀਂ ਮਿਲ ਸਕਦੀ, ਮਰੇ ਤੇ ਮੁਕਤੀ ਮਿਲਣੀ ਐ, ਮਰੇ ਤੇ ਈ ਮਾਇਆ ਦੀ ਇੱਛਾ ਜਾਣੀ ਐ, ਪਹਿਲਾਂ ਨੀ ਜਾਣੀ ।

                              "ਖਟ ਦਰਸਨ ਸੰਸੇ ਪਰੇ ਅਰੁ ਚਉਰਾਸੀਹ ਸਿਧ ॥੨੦੨॥" ਛੇ (ਖਟ) ਦਰਸ਼ਨ ਨੇ ਰਿਸ਼ੀਆਂ ਦੇ...ਜਿਹੜੇ ਪੰਡਤ ਪੜ੍ਹਦੇ ਨੇ...ਛੇ ਸ਼ਾਸ਼ਤਰ ! ਉਹ ਵੀ ਏਸੇ ਚਿੰਤਾ 'ਚ ਨੇ...ਖਹਿੜਾ ਛੁਡਾਉਣ ਦੇ…ਮਾਇਆ ਤੋਂ, ਚਉਰਾਸੀ ਸਿਧ ਵੀ ਏਸੇ ਦੀ ਕਲਪਨਾ ਨੂੰ ਈ ਕੱਟ ਰਹੇ ਨੇ, ਹੋਰ ਕੀ ਕਰਦੇ ਨੇ ਲੋਕ? ਉਹਨਾਂ ਤੇ ਨੀ ਕੱਟੀ ਜਾ ਰਹੀ ਤੂੰ, ਪਰ "ਕਿਨਹਿ ਬਿਬੇਕੀ ਕਾਟੀ ਤੂੰ ॥" ਆਂ, ਗਿਆਨਵਾਨ ਨੇ ਤੈਨੂੰ ਕੱਟਿਐ, ਉਹ ਗਿਆਨ ਕਿਹੜਾ ਐ? ਉਹ ਗਿਆਨ ਐ 'ਆਤਮ-ਗਿਆਨ' । ਆਤਮਾ ਦੇ ਕਿਸ ਕੰਮ ਆਉਨੀ ਐਂ ਤੂੰ? ਸਰੀਰ ਦੇ ਕੰਮ ਆਏਂਗੀ । ਆਤਮਾ ਦੀ ਕੋਈ ਲੋੜ ਪੂਰੀ ਨੀ ਕਰਦੀ ਮਾਇਆ, ਬੱਸ ਜਿਹੜਾ ਆਤਮਾ ਦੀ ਲੋੜ ਤੇ ਰਖੂਗਾ ਸੂਈ...ਜਿੰਦਗੀ ਦਾ ਸਫਰ ਆਤਮਾ ਦੀ ਲੋੜ ਤੇ ਆ ਕੇ ਟਿਕਜੂਗਾ...ਬਈ ਆਤਮਾ ਦੀ ਲੋੜ ਜਿਹੜੀ ਐ...ਉਹ ਲੋੜ ਐ ਪਹਿਲੀ, ਸਰੀਰ ਦੀ ਲੋੜ ਤਾਂ ਪਰਮੇਸ਼ਰ ਦੇ ਅਖਤਿਆਰ ਐ...ਉਹ ਕੱਟੂਗਾ । ਸਰੀਰ ਦੀ ਲੋੜ ਦੀ ਜਿੰਮੇਵਾਰੀ ਪਰਮੇਸ਼ਰ ਦੀ ਐ, "ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥ ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥ {ਪੰਨਾ 10}" ਕੂੰਜ ਬੱਚੇ ਛੱਡ ਕੇ ਆ ਜਾਂਦੀ ਐ, ਜੀਹਨੇ ਪੈਦਾ ਕੀਤੇ ਨੇ, ਉਹ ਪਾਲਦਾ ਐ । ਇਹ ਜਿਹੜਾ ਵਿਸ਼ਵਾਸ ਕਰੂਗਾ, ਉਹ ਇਹਨੂੰ ਕੱਟ ਸਕਦੈ, ਵਰਨਾਂ ਨੀ ਕੱਟ ਹੁੰਦੀ ਏਹੇ ।




Parkash Purab-Joti Jot Diwas-Gurgadi Diwas

Tuesday, March 4, 2014

Dhadee

ਪਉੜੀ ॥
ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ ॥
ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ ॥
ਢਾਢੀ ਦਰੁ ਘਰੁ ਪਾਇਸੀ ਸਚੁ ਰਖੈ ਉਰ ਧਾਰਿ ॥
ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ ॥
ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ ॥੧੮॥
ਗੂਜਰੀ ਕੀ ਵਾਰ:੧ (ਮ: ੩) - ੫੧੬

Darsani Parsiai Guru Kai


ਅਮਿਅ ਦ੍ਰਿਸਟਿ ਸੁਭ ਕਰੈ ਹਰੈ ਅਘ ਪਾਪ ਸਕਲ ਮਲ ॥
ਕਾਮ ਕ੍ਰੋਧ ਅਰੁ ਲੋਭ ਮੋਹ ਵਸਿ ਕਰੈ ਸਭੈ ਬਲ ॥
ਸਦਾ ਸੁਖੁ ਮਨਿ ਵਸੈ ਦੁਖੁ ਸੰਸਾਰਹ ਖੋਵੈ ॥
ਗੁਰੁ ਨਵ ਨਿਧਿ ਦਰੀਆਉ ਜਨਮ ਹਮ ਕਾਲਖ ਧੋਵੈ ॥
ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ ॥
ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ ॥੧੦॥
ਪੰਨਾ 1392, ਸਤਰ 14

Mithaa Sajanu


ਮਿਠਾ ਸੋ ਜੋ ਭਾਵਦਾ ਸਜਣੁ ਸੋ ਜਿ ਰਾਸਿ ॥
ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੨॥
ਗੂਜਰੀ  ਕੀ ਵਾਰ:੧ (ਮ: ੩) - ਅੰਗ ੫੧੭

Teerath Isnaanu Bhakhantu

ਤੀਰਥੁ, ਇਸਨਾਨੁ, ਭਾਖੰਤੁ:

"ਸਚੁ ਤੀਰਥੁ ਸਚੁ ਇਸਨਾਨੁ ਅਰੁ ਭੋਜਨੁ ਭਾਉ ਸਚੁ ਸਦਾ ਸਚੁ ਭਾਖੰਤੁ ਸੋਹੈ ॥ 
{ਪੰਨਾ 1392}"

ਤੀਰਥ ਐ ਜਿਹੜਾ ਬਾਹਰਲਾ ਤੀਰਥ ਐ ਨਾ ! ਉਹ ਹੈਨੀ...ਇਹਦਾ ਮਤਲਬ ਐ ਬਾਹਰਲਾ ਤੀਰਥ ਖਤਮ । ਬਾਹਰਲੇ ਤੀਰਥ ਸੱਚ ਹੈ ਈ ਨੀ ਝੂਠੇ ਨੇ ਇਹ ਤਾਂ, ਸਾਡੇ ਬਣਾਏ ਹੋਏ ਨੇ…ਆਦਮੀ ਦੇ । ਇਹ ਤੀਰਥ ਹੋਰ ਚੀਜ਼ ਐ, ਉਹ ਤੀਰਥ ਹੋਰ ਚੀਜ਼ ਐ । ਕਹਿੰਦੇ...ਇਹਦੇ ਕਿਨਾਰੇ 'ਤੇ ਤੀਰਥ ਬਣਦੇ ਨੇ...ਸਰੋਵਰ ਹੋਵੇ ਚਾਹੇ...ਚਾਹੇ ਕੋਈ ਦਰਿਆ ਹੋਵੇ । ਜੇ ਤਾਂ ਹਿਰਦਾ ਸਰੋਵਰ ਐ, ਗਿਆਨ ਦਾ ਸਰੋਵਰ ਐ...ਤਾਂ ਵੀ ਇਹ ਤੀਰਥ ਏਥੇ ਈ ਐ, ਇਹਦੇ ਵਿੱਚੇ ਈ ਐ...ਇਸ਼ਨਾਨ ਕਰਨਾ । ਇਹ ਕੀ ਐ ?

ਅਸਮਾਨ ਮ੍ਯ੍ਯਿਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥
ਤਿਲੰਗ (ਭ. ਕਬੀਰ)  {ਪੰਨਾ 727}

'ਆਕਾਸ਼ ਗੰਗਾ' ਜਿਹੜੀ ਹਿਰਦੇ 'ਚ ਚੱਲ ਰਹੀ ਐ...'ਗੁਰਮੱਤ ਵਿਚਾਰਧਾਰਾ'...ਇਹ ਤੀਰਥ ਐ । 'ਗੁਰਮੱਤ ਵਿਚਾਰਧਾਰਾ' ਈ ਤੀਰਥ ਐ, ਇਹਦੇ ਵਿੱਚ ਗੁਸਲ ਕਰੇ, ਇਹਦੇ ਵਿੱਚ ਨਹਾ, ਨਹਾ ਕੇ ਮਨ ਨੇ ਆਪਣੀ ਮੈਲ ਉਤਾਰਨੀ ਐਂ, ਇਹ ਤੀਰਥ ਐ ਹੁਣ ।

ਤਨਿ ਧੋਤੈ ਮਨੁ ਹਛਾ ਨ ਹੋਇ ॥ {ਪੰਨਾ 558}

ਧੋਣਾ ਤਾਂ ਮਨ ਐ, ਤੇ ਧੋਨੇ ਆਂ ਤਨ । ਮਨ ਨੂੰ ਜੇ ਧੋਣਾ ਐ ਤਾਂ ਤੀਰਥ ਅੰਦਰ ਐ ਫਿਰ, ਫਿਰ ਤੀਰਥ ਕੀ ਐ? ਫਿਰ ਵਿਚਾਰਧਾਰਾ ਤੀਰਥ ਐ...ਗੁਰਮੱਤ ਵਿਚਾਰ-ਧਾਰਾ, ਧਾਰਾ ਕੀ ਐ? ਧਾਰਾ ਕਾਹਦੀ ਹੁੰਦੀ ਐ? ਇਹ ਵਿਚਾਰਧਾਰਾ ਜਿਹੜੀ ਹੈ...'ਧਾਰਾ' ਉਹ ਦਰਿਆ ਦੀ ਧਾਰਾ ਐ...ਵਿਚਾਰਧਾਰਾ ਦੇ ਵਿੱਚ ਇਸ਼ਨਾਨ ਕਰਨੈ...ਮਨ ਨੂੰ ਧੋਣੈ "ਮਨੁ ਧੋਵਹੁ ਸਬਦਿ ਲਾਗਹੁ" ਆਹ ਸ਼ਬਦ ਗੁਰ ਉਪਦੇਸ਼ ਦੇ ਨਾਲ ਮਨ ਧੋਵੋ "ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥ {ਪੰਨਾ 919}" ਇਹ ਤੀਰਥ ਐ ।

"ਸਚੁ ਤੀਰਥੁ ਸਚੁ ਇਸਨਾਨੁ ਅਰੁ ਭੋਜਨੁ ਭਾਉ ਸਚੁ ਸਦਾ ਸਚੁ ਭਾਖੰਤੁ ਸੋਹੈ ॥ 
{ਪੰਨਾ 1392}"

ਤੀਰਥ ਐ...ਹਮੇਸ਼ਾਂ ਰਹਿਣ ਵਾਲਾ ਐ 'ਸੱਚ' ਐ, ਭੋਜਨ ਐ...ਹਮੇਸ਼ਾਂ ਈ ਸੱਚ ਰਹਿੰਦਾ ਏ ਜਿਹੜਾ...ਭੋਜਨ ਖਾਧਾ ਐ । ਜੇ ਭੋਜਨ ਉਹ ਖਾਊ…ਹਮੇਸ਼ਾਂ ਰਹਿਣ ਵਾਲਾ, ਤਾਂ ਹਮੇਸ਼ਾਂ...ਤਾਂਹੀ ਨੀ ਇਹ ਮਰਦਾ । ਸੱਚ ਜਿਹੜਾ ਖਾਣ ਲੱਗੂ...ਉਹ ਮਰਦਾ ਨੀ, ਸੱਚ ਨੀ ਮਰਦਾ...ਸੱਚ ਮਰਨ ਦਿੰਦਾ ਨੀ, ਨਾ ਸੱਚ ਮਰਦੈ...ਨਾ ਸੱਚ 'ਜੁੜੇ ਹੋਏ ਨੂੰ ਆਪਣੇ ਨਾਲ' ਮਰਨ ਦਿੰਦੈ । ਜਿੰਨਾ ਚਿਰ ਸਰੀਰ ਵੀ ਸੱਚ ਨਾਲ ਜੁੜਿਆ ਹੋਇਆ ਹੈ ਨਾ! ਬਾਹਰਲਾ ਮਿੱਟੀ ਦਾ! ਅੰਦਰਲਾ ਸੱਚ ਐ...ਜਿਹੜਾ ਸਤ ਸਰੂਪ ਐ ਅੰਦਰਲਾ...ਬੋਲਦੈ...ਆਤਮਾ! ਜਿੰਨਾ ਚਿਰ ਇਹਦੇ ਨਾਲ ਸਰੀਰ ਜੁੜਿਆ ਹੋਇਐ ਨਾ! ਸਰੀਰ ਨਾਲ ਉਹ ਜੁੜਿਆ ਹੋਇਐ...ਅੰਦਰਲਾ, ਉਨਾ ਚਿਰ ਸਰੀਰ ਵੀ ਨੀ ਮਰਦਾ, ਜਦ ਉਹ ਛੱਡ ਦਿੰਦੈ...ਤਾਂ ਮਰਦੈ । ਜਿਹੜਾ ਸੱਚ...ਸੱਚ ਜੀਹਦੇ ਨਾਲ ਜੁੜਿਆ ਹੋਇਐ, ਉਨਾ ਚਿਰ ਮਰਦਾ ਨੀ ਹੈ ਉਹੋ, ਜਦ ਸੱਚ ਉਹਨੂੰ ਛੱਡ ਦਿੰਦੈ, ਉਹ ਮਰ ਜਾਂਦੈ ਫਿਰ । ਜਿਹੜਾ ਸੱਚ ਨਾਲ ਆਪ ਜੁੜ ਜੇ ਨਾਂ ਉਹ ਮਰਦੈ, ਸੱਚ ਤਾਂ ਮਰਦਾ ਹੈ ਓ ਨੀ, ਸੱਚ ਤਾਂ ਮਰਨ ਦਿੰਦਾ ਵੀ ਨੀ ਜੇ ਨਾ ਚਾਹੇ, ਜੇ ਸੱਚ ਨਹੀਂ ਚਾਹੁੰਦਾ...ਇਹ ਮਰੇ...ਤਾਂ ਨਹੀਂ ਮਰਦਾ । ਜੀਹਨੂੰ ਉਹ ਚਾਹੁੰਦੈ...ਉਹ ਮਰਦੈ, ਜੀਹਨੂੰ ਉਹ ਨਹੀਂ ਚਾਹੁੰਦਾ...ਉਹ ਨਹੀਂ ਮਰਦਾ । ਇਸ ਕਰਕੇ ਸੱਚ ਦਾ ਭੋਜਨ ਐ ਜਿਹੜਾ ਖਾਊਗਾ, ਸੱਚ ਦਾ ਆਧਾਰ ਹੋਊਗਾ, ਉਹ ਮਰੂ ਕਿਵੇਂ? ਹਮੇਸ਼ਾਂ ਰਹੂ ਉਹੋ । ਜੀਹਦਾ ਖਾਣਾ ਸੱਚ ਐ ਪਹਿਨਣ ਸੱਚ ਐ, ਉਹ ਕਿਵੇਂ ਮਰਜੂਗਾ? ਮਰੂਗਾ...ਜਿਹੜਾ...ਝੂਠ ਖਾਣਾ ਝੂਠ ਪਹਿਨਣਾ ਜੀਹਦਾ । ਦੁਨਿਆਵੀ ਮਾਇਆ-ਧਾਰੀ ਮਰਨਗੇ, ਸਾਕਤ ਮਰਨਗੇ

 "ਸਾਕਤ ਮਰਹਿ ਸੰਤ ਸਭਿ ਜੀਵਹਿ ॥ {ਪੰਨਾ 326}

ਸੰਤਾਂ ਦਾ ਸੱਚ ਖਾਣਾ ਸੱਚ ਪਹਿਨਣਾ ਐ, ਸਿੱਖ ਦਾ ਸੱਚ ਖਾਣਾ ਸੱਚ ਪਹਿਨਣਾ ਐ, ਖਾਲਸੇ ਦਾ ਸੱਚ ਖਾਣਾ ਸੱਚ ਪਹਿਨਣਾ ਐ, ਖਾਲਸਾ ਅਮਰ ਐ । ਜੇ ਕਿਸੇ ਨੇ ਅਮਰ ਹੋਣੈ ਇਹੀ ਤਰੀਕਾ ਐ, ਦੂਆ ਤਰੀਕਾ ਕੋਈ ਨੀ ਹੈ । ਗੁਰਬਾਣੀ ਦੂਆ ਤਰੀਕਾ ਨਹੀਂ ਮੰਨਦੀ, ਜੇ ਦੂਆ ਤਰੀਕਾ ਗੁਰਬਾਣੀ 'ਚ ਹੈ ਤਾਂ ਕੋਈ ਦੱਸੇ, ਹੋਰ ਕਿਸੇ ਧਰਮ ਦੇ ਵਿੱਚ ਜੇ ਕੋਈ ਤਰੀਕਾ ਹੈ…ਤਾਂ ਦੱਸੇ, ਕਿਸੇ ਧਰਮ 'ਚ ਇਹ ਗੱਲ ਹੈ ਓ ਨੀ, ਜਿਕਰ ਈ ਨੀ ਹੈ, ਬਾਕੀ ਗਰੰਥਾਂ 'ਚ ਤਾਂ ਜਿਕਰ ਈ ਨੀ ਹੈ ਇਹੇ ।

"ਸਦਾ ਸਚੁ ਭਾਖੰਤੁ ਸੋਹੈ ॥"

"ਸਦਾ ਸਚੁ ਭਾਖੰਤੁ ਸੋਹੈ ॥" ਸਦਾ...ਸਦਾ ਲਫਜ ਕਿਉਂ ਲਾਇਐ? ਕਿਉਂਕਿ ਉਹਨੇ ਮਰਨਾ ਨੀ ਨਾ ਹੈ ਹੁਣ! ਏਸੇ ਕਰਕੇ ਲਿਖਿਐ...ਰੋਵੈ ਅਰ ਗਾਵਹਿ, 'ਰੋਵੈ ਅਰ ਗਾਵਹਿ' ਜਿਹੜੇ ਏਸੇ ਕਰਕੇ "ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ {ਪੰਨਾ 6}" ਜਿਹੜੇ ਤੈਨੂੰ ਗਾਉਂਦੇ ਨੇ, ਉਹ ਗਾਉਂਦੇ ਈ ਰਹਿੰਦੇ ਨੇ ਫਿਰ, ਭਗਤ ਜਿਹੜੇ ਨੇ...ਗਾਉਂਦੇ ਈ ਰਹਿੰਦੇ ਨੇ, ਉਹ present(ਵਰਤਮਾਨ) ਤਾਂ ਵਰਤੇ ਹੋਏ ਨੇ tense(ਕਾਲ), present tense(ਵਰਤਮਾਨ ਕਾਲ) ਤਾਂ ਵਰਤੇ ਹੋਏ ਨੇ, ਕਿਉਂਕਿ ਸੱਚਖੰਡ ਦੇ ਵਿੱਚ...

"ਕਵਣੁ ਕਹੈ ਸ੍ਰੀ ਗੁਰੁ ਮੁਯਉ ॥੧॥ {ਪੰਨਾ 1409}"

ਜਿਹੜਾ ਸਤਿਗੁਰ ਨੂੰ ਮੋਇਆ ਮੰਨਦੈ, ਉਹ ਸਿੱਖ ਹੈ ਨਹੀਂ, ਉਹ ਮੂਰਖ ਐ ਕੋਈ । ਓ ਬਰਸੀਆਂ ਕੀਹਦੀਆਂ ਮਨਾਉਂਦੇ ਨੇ ਏਹੇ? ਮਰੇ ਹੋਏ ਦੀਆਂ ਮਨਾਈ ਦੀਆਂ ਨੇ, ਜਿਉਂਦਿਆਂ ਦੀਆਂ ਨੀ ਮਨਾਈ ਦੀਆਂ । ਪਰ ਇਹ ਤਾਂ ਮਾਇਆ ਨਾਲ ਜੁੜੇ ਹੋਏ ਨੇ, ਇਹ ਤਾਂ ਸਰੀਰ ਨੂੰ ਗੁਰੂ ਮੰਨਦੇ ਨੇ, ਇਹਨਾਂ ਦਾ ਸਰੀਰ ਗੁਰੂ ਐ, ਆਤਮਾ ਤੱਕ ਨੀ ਪਹੁੰਚੇ ਅਜੋਂ...ਬਰਸੀਆਂ ਮਨਾਉਣ ਵਾਲੇ, ਐਹ ਕੈਲੰਡਰ ਬਣਾਉਣ ਵਾਲੇ ਆਤਮਾ ਤੱਕ ਨੀ...ਜਿੱਦਣ ਆਤਮਾ ਤੱਕ ਪਹੁੰਚ ਗਏ, ਇਹ ਭੁੱਲ ਜਾਣਗੇ...ਕੈਲੰਡਰ ਕੀ ਹੁੰਦੇ ਨੇ? ਇਹ ਤਾਂ ਅੰਨ੍ਹੇ ਨੇ, ਇਹ ਤਾਂ ਪੰਡਿਤ ਨੇ, ਮਾਇਆਧਾਰੀ ਨੇ, ਅੰਨ੍ਹੇ-ਬੋਲੇ ਨੇ । ਦੂਏ ਧਰਮ ਜੋ ਕੁਛ ਕਰਦੇ ਨੇ, ਉਹੀ ਇਹ ਕਰਦੇ ਨੇ । ਸਾਡਾ ਧਰਮ ਹੋਰ, ਉਹ ਧਰਮ ਹੋਰ, ਤੁਸੀਂ ਉਹਦੇ ਨਾਲ ਰਲਾਤਾ? ਊਂ ਕਹਿੰਨੇ ਓਂ ਸਾਡਾ ਧਰਮ ਸਰਵ-ਸ੍ਰੇਸ਼ਟ ਐ, ਸ੍ਰੇਸ਼ਟ ਕਾਹਦਾ ਬਈ? ਕਾਹਦੀ ਸ੍ਰੇਸ਼ਟਤਾ ਐ ਤੁਹਾਡੀ? ਉਹਨਾਂ ਦਾ ਕੈਲੰਡਰ ਸੀ...ਤੁਸੀਂ ਬਣਾ ਲਿਆ, ਉਹਨਾਂ ਦਾ ਰਾਜ ਸੀ...ਤੁਸੀਂ ਕਰਨ ਨੂੰ ਫਿਰਦੇ ਓਂ, ਉਹਨਾਂ ਦੇ ਮੰਦਰ ਸੀ...ਤੁਸੀਂ ਬਣਾਉਨੇ ਓਂ, ਉਹਨਾਂ ਦੇ ਸੋਨੇ ਚੜ੍ਹੇ ਨੇ, ਵਧੀਆ ਨੇ, ਉਚੇ ਨੇ...ਤੁਸੀਂ ਬਣਾਉਨੇ ਓਂ, ਧਰਮ ਕਾਹਦਾ ਰਹਿ ਗਿਆ ਤੁਹਾਡਾ? ਕਿਤੇ ਤੁਸੀਂ ਮੁਕਤੀ ਦੀ ਗੱਲ ਕਰਦੇ ਓਂ? ਕਿਤੇ ਚਾਰ-ਪਦਾਰਥ ਦੀ ਗੱਲ ਕਰਦੇ ਓਂ? ਥੋਡਾ target(ਨਿਸ਼ਾਨਾ) ਹੈ ਗੁਰਬਾਣੀ ਵਾਲਾ? ਜੀਹਦਾ ਗੁਰਬਾਣੀ ਵਾਲਾ target(ਨਿਸ਼ਾਨਾ) ਈ ਨੀ ਉਹ ਆਪਣੇ ਆਪ ਨੂੰ ਜੇ ਸਿੱਖ ਕਹਿੰਦੈ...ਮੈਂ ਸਿੱਖ ਹਾਂ, ਉਹ ਬੜੇ ਭੁਲੇਖੇ 'ਚ ਐ । ਦੁਨੀਆਂ ਨੇ ਨੀ ਮੰਨਣਾ ਹੁਣ...ਬਈ ਤੁਸੀਂ ਸਿੱਖ ਹੋਂ, ਦੁਨੀਆਂ ਤਾਂ ਹੁਣ ਵੀ ਨੀ ਮੰਨਦੀ, ਕਹੇ ਪਰ ਕੋਈ...ਕੌਣ ਲੜੇ ਇਹਨਾਂ ਨਾਲ? ਗਲ ਪਾਉਣੇ ਨੇ? ਕੀ ਲੋੜ ਐ ਕਿਸੇ ਨੂੰ ਕਹਿਣ ਦੀ? ਕੱਲ ਨੂੰ ਤੁਸੀਂ court(ਅਦਾਲਤ) 'ਚ ਚਲੇ ਜਾਉਂਗੇ, ਬਈ ਸਾਡੇ ਧਰਮ ਨੂੰ hurt(ਠੇਸ) ਕਰਤਾ ਜੀ...ਸਾਡੇ ਜੀ ਉਹੋ...ਵਲੂੰਦੜੇ ਗਏ ਸਾਡੇ ਉਹੋ...ਫਲਾਣੇ ਹੋ ਗਏ, ਜਿਹੜੇ ਇਹਨਾਂ ਦੇ ਨੇ...ਹਿਰਦੇ ਵਲੂੰਦੜੇ ਗਏ, ਉਹ ਬਣੇ ਬਣਾਏ ਉਹੀ ਲਫਜ ਨੇ ਦੋ ਕੁ...ਤਿੰਨ ਕੁ, ਉਹ ਲਿਖ ਦਿੰਦੇ ਨੇ ਏਹੇ । ਹਿਰਦੇ ਤਾਂ ਵਲੂੰਦੜੇ ਜਾਣੇ ਈ ਨੇ, ਸੱਚ ਬੋਲੋ...ਫਿਰ ਹਿਰਦੇ ਤਾਂ ਵਲੂੰਦੜੇ ਜਾਣਗੇ ਈ । ਉਹਨਾਂ ਦੇ ਨੀ ਵਲੂੰਦੜ ਹੋਏ ਜਿਹਨਾਂ ਦੇ ਖਿਲਾਫ਼ ਬੋਲੇ ਤੁਸੀਂ ਦੂਏ ਧਰਮਾਂ ਦੇ? ਉਹਨਾਂ ਦੇ ਵਲੂੰਦੜੇ ਨੀ ਹੋਏ? ਥੋਡੇ ਜਿਆਦਾ ਹਿਰਦੇ ਨਰਮ ਨੇ? ਸੱਚ ਨਾਲ ਜੀਹਦਾ ਹਿਰਦਾ ਵਲੂੰਦੜਿਆ ਜਾਵੇ, ਉਹ ਕੂੜਿਆਰ ਹੁੰਦੈ, ਸਿੱਖ ਨੀ ਹੁੰਦਾ । ਕੂੜਿਆਰਾਂ ਦੇ ਹਿਰਦੇ ਵਲੂੰਦੜੇ ਗਏ ਥੇ, ਤਾਂਹੀ ਤਾਂ ਐਨੀਆਂ...ਗੁਰੂ ਘਰ ਦੇ ਨਾਲ ਉਹਨਾਂ ਵੈਰ ਕਰਕੇ ਗੁਰੂ-ਘਰ ਨੂੰ ਮਿਟਾਇਐ । ਜੀਹਦਾ ਹਿਰਦਾ ਵਲੂੰਦੜਿਆ ਜਾਂਦੈ, ਉਹ ਗੁਰਮੁਖ ਨਹੀਂ ਹੈ, ਉਹ ਗੁਰਸਿੱਖ ਨਹੀਂ ਹੈ । ਸੱਚ ਜੀਹਨੂੰ ਕੌੜਾ ਲੱਗਦੈ, ਉਹਦਾ ਹਿਰਦਾ ਵਲੂੰਦੜਿਆ ਜਾਂਦੈ, ਜੀਹਨੂੰ ਸੱਚ ਮਿੱਠਾ ਲੱਗਦੈ, ਉਹਦੇ ਤਾਂ ਹਿਰਦੇ ਨੂੰ ਕੋਈ ਚੀਜ਼ ਕੱਟਦੀਓ ਆ ਕੇ ਹੈਨੀ । ਸੱਚ ਨੂੰ ਤਾਂ ਕੋਈ ਕੱਟ ਈ ਨੀ ਸਕਦਾ, ਵਲੂੰਦੜਿਆ ਕਿਵੇਂ ਜਾਊਗਾ ਹਿਰਦਾ, ਜਿਹੜਾ ਸਚਿਆਰਾ ਐ, ਉਹਦਾ?

"ਸਦਾ ਸਚੁ ਭਾਖੰਤੁ ਸੋਹੈ ॥"

"ਸਦਾ ਸਚੁ ਭਾਖੰਤੁ" ਭਾਖਦੈ...ਬੋਲਦੈ, ਸਦਾ ਸੱਚ ਬੋਲਦੈ, ਅਰ 'ਸੋਹੈ'...ਸੋਹਣਾ ਲੱਗਦੈ...ਸੋਂਹਦੈ, ਉਹ ਨਹੀਂ ਮਰਦਾ, ਸਦਾ ਈ ਸੱਚ ਭਾਖਦੈ । ਇਹ ਕਿੱਥੇ ਭਾਖਦੈ? ਸੱਚਖੰਡ 'ਚ । ਕਿੱਥੋਂ ਪਤਾ ਲੱਗਿਆ? ਪਤਾ ਲੱਗਿਆ ਉਥੋਂ..."ਪ੍ਰਥਮੇ ਵਸਿਆ ਸਤ ਕਾ ਖੇੜਾ ॥ {ਪੰਨਾ 886}" ਜਿਥੇ ਸੱਤ ਕਾ ਖੇੜਾ ਵਸਿਆ ਹੋਇਆ ਸੀ ਨਾ! ਸੱਚਖੰਡ ਵਿੱਚ ਸਾਰੇ ਈ ਖੇੜੇ ਵਿੱਚ ਸੀ, ਉੱਥੇ ਸਤਜੁਗ ਸੀ ਉੱਥੇ...ਉਦੋਂ । ਸਤਜੁਗ ਦੇ ਵਿੱਚ "ਸਤਜੁਗਿ ਸਚੁ ਕਹੈ ਸਭੁ ਕੋਈ ॥ {ਪੰਨਾ 880}" ਸਤਜੁਗ ਦੇ ਵਿੱਚ ਸਾਰੇ ਈ ਸੱਚ ਕਹਿਣ ਦੀ ਸਮਰਥਾ ਰੱਖਦੇ ਨੇ...ਸੱਚ ਕਹਿੰਦੇ ਸੀ, ਸਤਜੁਗ ਦੇ ਵਿੱਚ ਸਾਰੇ ਈ ਸੱਚ ਕਹਿੰਦੇ ਨੇ, 'ਸੀ' ਨੀ, 'ਕਹਿੰਦੇ ਨੇ' "ਕਹੈ" ਕਹਿ ਰਹੇ ਨੇ, ਸਤਜੁਗ ਹੁਣ ਵੀ ਐ, ਸੱਚਖੰਡ 'ਚ ਸਤਜੁਗ ਐ, ਸਾਰੇ ਸੱਚ ਬੋਲਦੇ ਨੇ ਉੱਥੇ । ਜਿਹੜਾ ਐਥੇ ਸੱਚ ਬੋਲਦੈ, ਉੱਥੇ ਵੀ ਜਾ ਕੇ ਸੱਚ ਈ ਬੋਲਦੈ, ਸੱਚ ਬੋਲਣ ਦੀ practice(ਅਭਿਆਸ/ਸਾਧਨਾ) ਏਥੇ ਕਰਨੀ ਐਂ, ਜੀਹਦੀ practice(ਅਭਿਆਸ/ਸਾਧਨਾ) ਪੱਕੀ ਹੋ ਗਈ, ਉੱਥੇ ਜਾ ਕੇ ਸੱਚ ਬੋਲ ਸਕੂਗਾ । ਐਥੇ ਤਾਂ practice(ਅਭਿਆਸ/ਸਾਧਨਾ) ਈ ਕਰਨੀ ਐਂ ਨਾ ਸੱਚ ਬੋਲਣ ਦੀ! ਇੱਕ ਸੁਰ ਹੋਣੈ ਸੱਚ ਨਾਲ, ਜਿਹੜਾ ਇੱਕ ਸੁਰ ਹੋ ਗਿਆ, ਬੋਲਣ ਦੀ practice(ਅਭਿਆਸ/ਸਾਧਨਾ) ਹੋ ਗਈ...ਸੱਚ, ਉਹਨੂੰ 'ਸੁਰ' ਕਹਿੰਦੇ ਨੇ, ਸੁਰ-ਸਾਧਨਾ ਹੋ ਗਈ, ਇਹ ਸਾਰੰਗੀ ਦੀ ਸੁਰ-ਸਾਧਨਾ ਕਰਨ ਲੱਗ ਗਏ । ਓ ਸੁਰ-ਸਾਧਨਾ ਤਾਂ ਆਹ ਬੋਲਣ ਦੀ ਐ...ਸੱਚ "ਸਦਾ ਸਚੁ ਭਾਖੰਤੁ ਸੋਹੈ ॥" ਆਹ ਸੁਰ-ਸਾਧਨਾ ਐ । "ਸਤਜੁਗਿ ਸਚੁ ਕਹੈ ਸਭੁ ਕੋਈ ॥" ਕਿਉਂ ਕਹੈ? "ਘਰਿ ਘਰਿ ਭਗਤਿ ਗੁਰਮੁਖਿ ਹੋਈ ॥" ਹਰ ਹਿਰਦੇ ਵਿੱਚ ਗੁਰਮੁਖੀ ਭਗਤੀ ਏਥੇ ਪ੍ਰਗਟ ਐ । ਐਥੇ ਜੀਹਦੇ ਅੰਦਰ ਗੁਰਮੁਖੀ ਬੁੱਧੀ ਜਾਗ ਪੈਂਦੀ ਐ, ਬੁੱਧ ਬਦਲ ਜਾਂਦੀ ਐ, ਸੱਚ ਬੋਲਣ ਲੱਗ ਜਾਂਦੈ, ਉਹੀ ਸੱਚਖੰਡ ਜਾਂਦੈ, ਉਹੀ ਉੱਥੇ ਜਾ ਕੇ ਸੱਚ ਬੋਲਦਾ ਰਹਿੰਦੈ "ਸਦਾ ਸਚੁ ਭਾਖੰਤੁ ਸੋਹੈ ॥" ਜੋ 'ਸੋਹੈ'...ਹੈਗਾ, ਉਹਦੀ ਬਰਸੀ ਕਿਵੇਂ ਮਨਾਈ ਜਾ ਸਕਦੀ ਐ? ਪਰ ਇਹਨਾਂ ਨੂੰ ਕੀ ਪਤੈ? ਇਹ ਤਾਂ ਅੱਖਾਂ ਨਾਲ ਦੇਖਣ ਜਾਣਦੇ ਨੇ, ਏਦੂੰ 'ਗਾਹਾਂ ਇਹਨਾਂ ਨੂੰ ਦੀਂਹਦਾ ਈ ਕੱਖ ਨੀ ਵਿਚਾਰਿਆਂ ਨੂੰ ।

ਸਚੁ ਪਾਇਓ ਗੁਰ ਸਬਦਿ ਸਚੁ ਨਾਮੁ ਸੰਗਤੀ ਬੋਹੈ ॥



'ਸਚੁ ਪਾਇਓ' ਸੱਚ ਪਾਇਆ ਕਿੱਥੋਂ ਆ ਉਹਨਾਂ ਨੇ ਭਾਈ? ਕਿਵੇਂ ਸੱਚ ਬੋਲਣ ਲੱਗ ਗਏ ਉਹੋ? ਦੂਏ ਕਿਉਂ ਨੀ ਬੋਲ ਸਕਦੇ? ਆਹ ਜਿਹੜਾ ਗੁਰ ਸ਼ਬਦ ਐ, ਗੁਰ ਉਪਦੇਸ਼ ਐ ਨਾ...ਗੁਰਬਾਣੀ, ਏਥੋਂ ਪਹਿਲਾਂ ਤਾਂ ਸੱਚ ਸਮਝਿਐ ਉਹਨਾਂ ਨੇ । ਸੱਚ ਪਾਇਆ ਦਾ ਮਤਲਬ 'ਸੱਚ ਸਮਝਿਐ', ਸੱਚ ਜਾਣਿਐ । "ਸਚੁ ਪਾਇਓ ਗੁਰ ਸਬਦਿ ਸਚੁ ਨਾਮੁ ਸੰਗਤੀ ਬੋਹੈ ॥" ਫਿਰ ਸੱਚ ਦੀ ਸੰਗਤ ਕੀਤੀ ਐ, 'ਅੰਦਰਲਾ' ਜਿਹੜਾ ਆਪਣਾ 'ਮੂਲ' ਐ 'ਸਤ ਸਰੂਪ', ਉਹਦੀ ਸੰਗਤ ਕੀਤੀ ਐ, ਉਹਦੇ ਨਾਲ ਇੱਕ ਹੋ ਗਏ, ਫੇਰ ਉਹੋ ਜਾ ਕੇ ਕਿਤੇ ਬੋਹਥ ਵਿੱਚ ਵੜੇ ਨੇ, ਫੇਰ ਜਾ ਕੇ ਲੋਕਾਂ ਨੂੰ ਪਾਰ ਕਰਨ ਲੱਗੇ ਨੇ...ਦੂਜਿਆਂ ਨੂੰ । ਪਹਿਲਾਂ ਆਪ ਜਪਿਐ, ਫਿਰ ਜਪਾਉਣ ਲੱਗਿਐ, ਜਦ ਜਪਾਉਣ ਲੱਗਦੈ ਫਿਰ 'ਬੋਹੈ' ਬਣ ਜਾਂਦੈ...ਆਪ ਜਹਾਜ਼ ਬਣ ਜਾਂਦੈ, ਆਪ ਪੁਲ ਦਾ ਰੂਪ ਬਣ ਜਾਂਦੈ । ਕਿਸ਼ਤੀ ਐ ਇਧਰੋਂ ਉਧਰ ਪਾਰ ਕਰ ਆਉਂਦੀ ਐ ਜਿਵੇਂ...ਫੇਰ ਆ ਜਾਂਦੀ ਐ, ਫੇਰ ਪਾਰ ਕਰ ਆਉਂਦੀ ਐ, ਆਪਣੇ ਨਾਲ ਰਲਾ ਕੇ, ਦੂਜੇ ਨੂੰ ਪੜ੍ਹਾ ਕੇ...ਉਹੋ ਜਿਹਾ...ਆਪਣੇ ਵਰਗਾ ਈ ਕਰ ਲੈਣਾ...'ਬੋਹੈ' ।

ਜਿਸੁ ਸਚੁ ਸੰਜਮੁ ਵਰਤੁ ਸਚੁ ਕਬਿ ਜਨ ਕਲ ਵਖਾਣੁ ॥
 ਦਰਸਨਿ ਪਰਸਿਐ ਗੁਰੂ ਕੈ ਸਚੁ ਜਨਮੁ ਪਰਵਾਣੁ ॥੯॥

"ਜਿਸੁ ਸਚੁ ਸੰਜਮੁ ਵਰਤੁ ਸਚੁ" ਜੀਹਦਾ ਸੰਜਮ 'ਸੱਚ' ਐ, ਸੰਜਮ 'ਸੱਚ' ਐ...ਥੋੜਾ-ਥੋੜਾ-ਥੋੜਾ-ਥੋੜਾ ਚਾਹੇ ਪ੍ਰਾਪਤ ਕਰੇ, ਪਰ ਕਰਨਾ ਸੱਚ ਈ ਪ੍ਰਾਪਤ ਐ, ਹੋਰ ਕੁਛ ਪ੍ਰਾਪਤ ਨੀ ਕਰਨਾ । ਚਾਹੇ ਇੱਕ ਦਮ ਨਾ ਪ੍ਰਾਪਤ ਹੋਵੇ...ਥੋੜਾ-ਥੋੜਾ ਸੱਚ ਦੀ ਸਮਝ ਆਵੇ...ਪਰ ਕਰਨਾ ਸੱਚ ਈ ਪ੍ਰਾਪਤ ਐ, ਹੋਰ ਕੁਛ ਨੀ ਪ੍ਰਾਪਤ ਕਰਨਾ । ਥੋੜੀ-ਥੋੜੀ ਸਮਝ ਆਵੇ ਚਾਹੇ ਗੁਰਬਾਣੀ ਦੇ ਵਿੱਚੋਂ ਸੱਚ ਦੀ, ਪਰ ਲਗਾਤਾਰ ਸੰਜਮ ਦੇ ਨਾਲ ਲੱਗਿਆ ਰਹੇ...ਜੁੜਿਆ ਰਹੇ, ਜੰਮਿਆ ਰਹੇ ਇਸ ਤਲ 'ਤੇ, ਜੰਮ ਕੇ ਕੰਮ ਕਰੇ...ਲਗਾਤਾਰ । 'ਵਰਤੁ ਸਚੁ' ਸੱਚ ਦਾ ਈ ਆਦਾਨ-ਪ੍ਰਦਾਨ ਕਰੇ, 'ਵਰਤ' ਦਾ ਮਤਲਬ ਇਹ ਨੀ ਹੈ ਬਈ ਵਰਤ ਰੱਖ ਲਵੇ...ਸੱਚ ਖਾਵੇ ਈ ਨਾ । ਵਰਤਾਰਾ ਸੱਚ ਦਾ ਰੱਖੇ, ਸੱਚ ਈ ਦਵੇ...ਸੱਚ ਈ ਲਵੇ, ਸੱਚ ਸੁਣੇ...ਸੱਚ ਦੱਸੇ, ਸੱਚ ਦਾ ਵਪਾਰ ਕਰੇ, ਸੱਚ...ਨਾਮ ਦਾ ਵਪਾਰੀ ਹੋਵੇ, ਸੱਚ ਕਿਸੇ ਤੋਂ ਲਵੇ ਵੀ ਕਿਸੇ ਨੂੰ ਦਵੇ ਵੀ, ਆਦਾਨ-ਪ੍ਰਦਾਨ ਸੱਚ ਦਾ ਈ ਕਰੇ, ਵਪਾਰ ਕਰੇ ਤਾਂ ਸੱਚ ਦਾ ਈ ਕਰੇ, ਵਪਾਰ ਕਰੇ ਤੇ ਵੀ ਵਧਦੈ, ਖਰਚੇ ਤੇ ਵੀ ਵਧਦੈ । "ਕਬਿ ਜਨ ਕਲ ਵਖਾਣੁ ॥" 'ਕਬਿ ਜਨ ਕਲ' ਇਹ ਗੱਲ ਆਖ ਰਿਹੈ ।

ਦਰਸਨਿ ਪਰਸਿਐ ਗੁਰੂ ਕੈ ਸਚੁ ਜਨਮੁ ਪਰਵਾਣੁ ॥੯॥

"ਦਰਸਨਿ ਪਰਸਿਐ ਗੁਰੂ ਕੈ" ਜੇ ਪਹਿਲਾਂ ਇਹ ਕੰਮ ਕਰ ਰਿਹੈ ਕੋਈ...ਗੁਰਬਾਣੀ ਸਮਝ ਕੇ 'ਗਾਹਾਂ ਸਮਝਾ ਰਿਹੈ, ਆਪਣੇ ਤੋਂ ਜਿਆਦਾ ਆਲੇ ਨਾਲ ਸਮਝ ਰਿਹੈ ਜਾਂ ਦੋਏ ਇੱਕੋ ਜਿਹੇ ਨੇ, ਸ਼ਬਦ ਵਿਚਾਰ ਕਰਕੇ ਕੁਛ ਹੋਰ ਤਰੱਕੀ ਰੋਜ਼ ਕਰ ਰਹੇ ਨੇ ਬੈਠ ਕੇ, ਬਰਾਬਰ ਦੇ ਵੀ ਨੇ ਦੋਏ, ਜੁੜ-ਮਿਲ ਕੇ, ਸੰਗਤ ਵਿੱਚ ਬੈਠ ਕੇ, ਵਿਚਾਰਾਂ ਕਰ-ਕਰਕੇ ਰੋਜ਼ ਕੁਛ ਨਾ ਕੁਛ ਸਮਝ ਰਹੇ ਨੇ, ਉਹਤੋਂ ਬਾਅਦ ਵਰਤ ਵੀ ਸੱਚ ਐ, ਸੰਜਮ ਨਾਲ ਜੁੜ ਕੇ ਕਮਾਈ ਵੀ ਸੱਚ ਦੀ ਕਰਦੇ ਨੇ, ਆਦਾਨ-ਪ੍ਰਦਾਨ ਵੀ ਸੱਚ ਦਾ ਕਰਦੇ ਨੇ, ਉਹਤੋਂ ਬਾਅਦ ਸੱਚ ਦਾ ਦਰਸ਼ਨ ਪਰਸਨ ਹੋਜੂਗਾ ਉਹਨੂੰ...ਸ਼ਬਦ ਦਾ ਅੰਦਰੋਂ, ਉਹਦੇ ਅੰਦਰ ਸੱਚ ਪਰਗਟ ਹੋਜੂ...ਸ਼ਬਦ ਗੁਰੂ ਅਦਰੋਂ ਪਰਗਟ ਹੋਜੂਗਾ ਫਿਰ...ਨਾਮ ਅੰਦਰੋਂ ਪਰਗਟ ਹੋਊਗਾ ਫਿਰ, ਉਹਨੂੰ 'ਸਚੁ ਜਨਮੁ ਪਰਵਾਣੁ' ਕਹਿੰਦੇ ਨੇ । ਉਹੀ ਜਨਮ ਐ ਸੱਚ ਦਾ...ਅੰਦਰੋਂ ਸੱਚ ਦਾ ਜਨਮ ਹੋ ਗਿਆ ਉਹਦੇ, ਜਨਮ ਪਦਾਰਥ ਮਿਲ ਜਾਣੈ ਉਹਨੂੰ । ਉਹ ਜਿਹੜਾ ਜਨਮ ਐ...ਉਹੀ ਪਰਵਾਨ ਐ ਦਰਗਾਹ 'ਚ, ਆਹ ਜਨਮ ਪਰਵਾਨ ਨੀ ਹੈਗਾ, ਇਹ ਤਾਂ ਐਥੇ-ਐਥੇ ਈ ਪਰਵਾਨ ਐ । ਉਹ ਦਰਵੇਸ ਐ 'ਦਰ-ਵੇਸ', ਉਹ ਕਹਿੰਦੇ ਨੇ, ਉਹ ਦਰ 'ਚ ਜਾਣ ਵਾਲਾ ਜਿਹੜਾ ਜਨਮ ਐ ਨਾ! ਉਹ ਦਰ ਦਾ ਵੇਸ ਐ, ਓਸ ਵੇਸ ਨੂੰ ਈ entry(ਦਾਖਲਾ) ਐ...ਦਰਗਾਹ 'ਚ, ਤਾਂ ਕਿਹੈ "ਦਰ ਦਰਵੇਸੀ ਗਾਖੜੀ {ਪੰਨਾ 1377}" ਓਏ ਦਰ ਦੇ ਵਿੱਚ ਪ੍ਰਵੇਸ਼ ਕਰਨਾ, ਉਹ ਜਨਮ ਦੇ ਬਿਨਾਂ...ਜੀਹਦੇ ਅੰਦਰ ਸੱਚ ਦਾ ਜਨਮ ਨੀ ਹੋਇਆ...ਜਿਹੜਾ ਇੱਕ ਹੋ ਕੇ ਉੱਗਿਆ ਨੀ, ਉਹਨੂੰ ਪ੍ਰਵੇਸ਼ ਕਿੱਥੇ ਮਿਲਜੂ ਉੱਥੇ? ਐਡੀ ਸੌਖੀ ਗੱਲ ਨਹੀਂ ਹੈ । "ਚੋਪੜੀ ਪਰੀਤਿ ॥ {ਪੰਨਾ 1384}" ਐਥੇ ਤਾਂ ਚੋਪੜੀ ਪ੍ਰੀਤ ਐ ਸਾਡੀ, ਚੋਪੜੀਆਂ ਹੋਈਆਂ ਗੱਲਾਂ ਕਰਦੇ ਆਂ, ਰੁਖੀ ਸੁਖੀ ਖਾਣ ਨੂੰ ਕੋਈ ਤਿਆਰ ਨੀ, ਲੋਭ-ਲਾਲਚ ਦਾ ਪ੍ਰਚਾਰ ਐ...ਉਹ ਚੰਗਾ ਲੱਗਦੈ ਲੋਕਾਂ ਨੂੰ । ਚੋਪੜੀ ਹੋਈ ਗੱਲ ਨਾਲ ਪ੍ਰੀਤ ਐ, ਕਹਿੰਦਾ...ਨਹੀਂ ਜੀ...ਸਾਖੀ ਸੁਣਾਉ...ਫਲਾਣੀ, ਗੁਰਬਾਣੀ ਨੂੰ ਰਹਿਣ ਦਿਉ...ਇਹ ਨੀ...ਗੁਰਬਾਣੀ ਤਾਂ ਹੋਰ ਕੁਛ ਕਹਿੰਦੀ ਐ...ਇਹ ਤਾਂ ਔਖੀ ਗੱਲ ਐ...ਗੁਰਬਾਣੀ ਤਾਂ ਜੁੱਤੀਆਂ ਮਾਰਦੀ ਐ...ਇਹ ਨੀ ਚੰਗੀ ਲੱਗਦੀ ਹੈ, ਚੰਗੀਓ ਈ ਨੀ ਲੱਗਦੀ ਹੈ public(ਜਨਤਾ) ਨੂੰ ਏਹੇ... ਸਿੱਖਾਂ ਨੂੰ । "ਚੋਪੜੀ ਪਰੀਤਿ" ਐ...ਚੰਗੀ ਲੱਗਦੀ, ਜਿਹੜੀ ਚੋਪੜੀ ਮਿਲਦੀ ਐ ਖਾਣ ਨੂੰ "ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥ {ਪੰਨਾ 1379}" ਇਹ ਵੀ ਗੱਲ ਐ "ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥" ਚੋਪੜੀਆਂ-ਚੋਪੜੀਆਂ ਸੁਣੀ ਜਾਉ...'ਗਾਹਾਂ "ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ ॥੨੭॥ {ਪੰਨਾ 315}" ਘਾਣੀ ਵਾਂਗੂੰ ਪੀੜ ਦੂਗਾ, ਆਹ ਚੋਪੜੀਆਂ ਗੱਲਾਂ ਸੁਣਾਉਂਦੇ ਆ ਨਾ ਸੰਤ, ਵਿੱਚੇ ਸੰਤ ਪੀੜੇ ਜਾਣੇ ਨੇ...ਵਿੱਚੇ ਚੇਲੇ ਪੀੜੇ ਜਾਣੇ ਨੇ, ਜਿਵੇਂ ਪੰਡਤ ਸੀ...

ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ ॥੧੦੪॥ {ਪੰਨਾ 1370}

ਸਚੁ ਤੀਰਥੁ ਸਚੁ ਇਸਨਾਨੁ ਅਰੁ ਭੋਜਨੁ ਭਾਉ ਸਚੁ ਸਦਾ ਸਚੁ ਭਾਖੰਤੁ ਸੋਹੈ ॥

ਸਚੁ ਪਾਇਓ ਗੁਰ ਸਬਦਿ ਸਚੁ ਨਾਮੁ ਸੰਗਤੀ ਬੋਹੈ ॥

ਜਿਸੁ ਸਚੁ ਸੰਜਮੁ ਵਰਤੁ ਸਚੁ ਕਬਿ ਜਨ ਕਲ ਵਖਾਣੁ ॥

ਦਰਸਨਿ ਪਰਸਿਐ ਗੁਰੂ ਕੈ ਸਚੁ ਜਨਮੁ ਪਰਵਾਣੁ ॥੯॥
ਪੰਨਾ 1392



ਮੁਰ ਪਿਤ ਪੂਰਬ ਕੀਯਿਸਿ ਪਯਾਨਾ ॥
 ਭਾਂਤਿ ਭਾਂਤਿ ਕੇ ਤੀਰਿਥ ਨਾਨਾ ॥
ਜਬ ਹੀ ਜਾਤਿ ਤ੍ਰਿਬੇਣੀ ਭਏ ॥
 ਪੁੰਨ ਦਾਨ ਦਿਨ ਕਰਤ ਬਿਤਏ ॥੧॥
               (ਸ੍ਰੀ ਮੁਖਵਾਕ ਪਾ:੧੦ ਬਚਿਤ੍ਰ ਨਾਟਕ)

Wahu Wahu


ਸਲੋਕੁ ਮ: ੩ ॥
ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨ੍ਹ੍ਹ ਕਉ ਆਪੇ ਦੇਇ ਬੁਝਾਇ ॥
ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ ॥
ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ ॥
ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨ੍ਹ੍ਹ ਕੈ ਸੰਗਿ ਮਿਲਾਇ ॥
ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ ॥
ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨ੍ਹ੍ਹ ਕਉ ਦੇਉ ॥੧॥

ਗੂਜਰੀ  ਕੀ ਵਾਰ:੧ (ਮ: ੩) - ੫੧੫


Monday, March 3, 2014

Chhatree Ko Poot Ho



ਛਤ੍ਰੀ ਕੋ ਪੂਤ ਹੋ ਬਾਮ੍ਹਨ ਕੋ ਨਹਿ ਕੈ ਤਪੁ ਆਵਤ ਹੈ ਜੁ ਕਰੋ ॥
ਅਰੁ ਅਉਰ ਜੰਜਾਰ ਜਿਤੋ ਗ੍ਰਿਹ ਕੋ ਤੁਹਿ ਤਿਆਗਿ ਕਹਾ ਚਿਤ ਤਾ ਮੈ ਧਰੋ ॥
ਅਬ ਰੀਝਿ ਕੈ ਦੇਹੁ ਵਹੈ ਹਮ ਕੋ ਜੋਊ ਹਉ ਬਿਨਤੀ ਕਰ ਜੋਰਿ ਕਰੋ ॥
ਜਬ ਆਉ ਕੀ ਅਉਧਿ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝਿ ਮਰੋ ॥੨੪੮੯॥
੨੪ ਅਵਤਾਰ ਕ੍ਰਿਸਨ - ੨੪੮੯ - ਸ੍ਰੀ ਦਸਮ ਗ੍ਰੰਥ ਸਾਹਿਬ

Durga Daa Sher

 ਕੇਸਰੀਆ (ਦੁਰਗਾ ਦਾ ਸ਼ੇਰ) 

"ਕੇਸਰੀਆ ਬਾਹੀ ਕਊਮਾਰੀ ॥
ਭੈਖੰਡੀ ਭੈਰਵਿ ਉਧਾਰੀ ॥੪੫॥ 
{ਪਾਰਸਨਾਥ ਰੁਦ੍ਰ - ੪੫ - ਸ੍ਰੀ ਦਸਮ ਗ੍ਰੰਥ ਸਾਹਿਬ}"

'ਕੇਸਰੀਆ ਬਾਹੀ' ਹੈ, ਆ ਬਾਹੀ ਨੀ ਹੈ । 'ਬਾਹੀ' ਹੁੰਦੈ ਜੀਹਦਾ ਬਾਹਨ ਹੋਵੇ, 'ਕੇਸਰੀਆ' ਹੁੰਦੈ ਸ਼ੇਰ । "ਕੇਸਰੀਆ ਬਾਹੀ ਕਊਮਾਰੀ ॥" 'ਕੇਸਰੀਆ ਬਾਹੀ' ਐ, ਸ਼ੇਰ 'ਤੇ ਸਵਾਰੀ ਨੀ ਕਰਦੀ? ਬਾਹਨ ਐ ਉਹਦਾ 'ਸ਼ੇਰ' । ਸ਼ੇਰ 'ਤੇ ਸਵਾਰੀ ਕਰਨ ਵਾਲੀ ਐਂ, ਓ 'ਨਿਰਭੈ' ਐ, ਜਿਹੜਾ 'ਤੱਤ ਗਿਆਨ' ਐ ਇਹਨੂੰ ਸ਼ੇਰ ਕਹਿੰਦੇ ਨੇ, ਬਿਬੇਕ ਦੀ ਸਵਾਰੀ ਐ ਤੇਰੀ, ਬਿਬੇਕ 'ਸ਼ੇਰ' ਐ, ਨਿਰਭੈ ਹੋ ਕੇ ਬੋਲਦਾ ਹੈ ਨਾ, ਗੁਰਮੁਖ ਜਿਹੜਾ ਹੁੰਦੈ, ਉਹ ਫਿਰ... ਜਿਹੜਾ 'ਮਨਮੁਖ ਬੁੱਕ ਨਾ ਜਾਣਦਾ' ਦਾਅਵੇ ਨਾਲ ਮਨਮੁਖ ਗੱਲ ਨੀ ਕਰ ਸਕਦਾ, ਗੁਰਮੁਖ ਦਾਅਵੇ ਨਾਲ ਗੱਲ ਕਰਦੇ ਨੇ ਸਾਰੀ ਗੁਰਬਾਣੀ 'ਚ, ਹਰ ਗੱਲ ਦਾਅਵੇ ਨਾਲ ਕੀਤੀ ਹੋਈ ਐ, ਕਿਸੇ ਨੇ ਅੱਜ ਤਾਈਂ challenge(ਚਨੌਤੀ) ਵੀ ਨੀ ਕੀਤੀ । ਗੁਰਬਾਣੀ ਦੀ ਗੱਲ ਨੂੰ ਕੋਈ ਚੈਲੇਂਜ ਨਹੀਂ ਕਰ ਸਕਦਾ ਹੁੰਦਾ । ਤਦ ਚੈਲੇਂਜ ਹੁੰਦੀ ਐ ਜਦ ਅਰਥਾਂ ਦੇ ਅਨਰਥ ਹੋ ਜਾਣ, ਅਸੀਂ ਹੀ ਉਲਟੇ ਅਰਥ ਕਰ ਲਈਏ, ਫਿਰ ਤਾਂ ਚੈਲੇਂਜ ਹੋ ਈ ਜਾਣੈ ਉਹਨੇ । "ਕੇਸਰੀਆ ਬਾਹੀ ਕਊਮਾਰੀ ॥" 'ਕਊਮਾਰੀ' ਕਊ ਕੀ ਐ? ਕਊ ਐ ਜਿਹੜਾ ਹੰਕਾਰ ਐ ਨਾ ਕਊਆ, "ਜਗੁ ਕਊਆ ਮੁਖਿ ਚੁੰਚ ਗਿਆਨੁ ॥ {ਪੰਨਾ 832}" ਉਹ ਜਿਹੜਾ...ਇਹਦੀ ਹੰਕਾਰੀ ਵਿਰਤੀ ਐ ਨਾ? ਹੰਕਾਰ 'ਤੇ ਪ੍ਰਹਾਰ ਕਰਨ ਵਾਲੀ ਐਂ, ਹਉਮੈ/ਹੰਕਾਰ 'ਤੇ ਪ੍ਰਹਾਰ ਕਰਨ ਵਾਲੀ ਐਂ 'ਕਊ ਮਾਰੀ', ਭਰਮ 'ਤੇ ਚੋਟ ਕਰਨ ਵਾਲੀ ਐਂ...ਆਏਂ ਕਹਿ ਲਉ, ਕਊਆ ਕਾਲਾ ਹੁੰਦਾ ਐ ਨਾ? ਬਈ ਕਊਆ ਕਿਤੇ ਚਿੱਟਾ ਨੀ ਹੁੰਦਾ ਉਹ ਕਹਿੰਦੇ ਨੇ ।

"ਭੈਖੰਡੀ ਭੈਰਵਿ ਉਧਾਰੀ ॥" 'ਭੈਖੰਡੀ' ਭੈਅ ਦਾ ਤਾਂ ਖੰਡਨ ਕਰਦੀ ਐਂ, 'ਭੈਰਵਿ' ਐਂ, 'ਭੈਰਵਿ' ਐਂ, ਆਪਣੀ ਭੈਅ ਦੇ ਵਿੱਚ ਆਪ ਮੌਜੂਦ ਹੁੰਨੀ ਐਂ, ਜਿਹੜਾ ਤੇਰੀ ਭੈਅ 'ਚ ਆ ਜਾਵੇ, ਉਹ ਤੇਰੀ ਸ਼ਰਨ 'ਚ ਆ ਗਿਆ । ਤੇਰੇ ਹੁਕਮ ਦੀ ਭੈਅ ਦੇ ਵਿੱਚ ਆ ਜਾਵੇ, ਹੁਕਮ 'ਚ ਤੂੰ ਆਪ ਈ ਐਂ...ਮੌਜੂਦ ਹੁੰਦੀ, 'ਭੈਰਵਿ' ਭੈ 'ਚ ਰਵੀ ਹੋਈ ਐਂ, "ਡਡਾ ਡਰ ਉਪਜੇ ਡਰੁ ਜਾਈ ॥ {ਪੰਨਾ 341}" ਉਹ ਗੱਲ ਐ, ਚਾਰ ਅਖਰਾਂ 'ਚ ਵਿਆਖਿਆ ਕਰਤੀ...ਉਹ ਸਾਰੇ ਦੀ 'ਭੈ-ਖੰਡੀ ਭੈ-ਰਵਿ' "ਡਡਾ ਡਰ ਉਪਜੇ ਡਰੁ ਜਾਈ ॥ ਤਾ ਡਰ ਮਹਿ ਡਰੁ ਰਹਿਆ ਸਮਾਈ ॥ {ਪੰਨਾ 341}" ਆਪਣੀ ਭੈਅ 'ਚ ਆਪ ਮੌਜੂਦ ਐਂ, ਜਿਹੜਾ ਤੇਰੀ ਭੈ 'ਚ ਰਹੇ, ਤੂੰ ਉਹਦੀ ਰਖਸ਼ਕ ਬਣ ਜਾਨੀ ਐਂ, ਉਹਦੀ ਰਖਿਆ ਕਰਦੀ ਐਂ ਫਿਰ, 'ਉਧਾਰੀ' ਉਧਾਰ ਦਿੰਨੀ ਐਂ ਉਹਨੂੰ ਰਖਿਆ ਕਰਕੇ, ਫਿਰ ਕੌਣ ਨੇੜੇ ਆਜੂ ਉਥੇ "ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥ {ਪੰਨਾ 858}" ਚਾਰ-ਚਾਰ ਸ਼ਬਦਾਂ ਦੇ ਵਿੱਚ ਪੂਰਾ...ਕਿੰਨਾ ਕੁਛ ਭਰਿਆ ਪਿਆ, ਸ਼ਬਦ ਤਾਂ ਚਾਰ ਈ ਨੇ "ਭੈਖੰਡੀ ਭੈਰਵਿ ਉਧਾਰੀ ॥"

Mahikhaasur Darni Mahipalee

ਮਹਿਖਾਸੁਰ ਦਰਣੀ ਮਹਿਪਾਲੀ ॥ ਚਿਛੁਰਾਸੁਰ ਹੰਤੀ ਖੰਕਾਲੀ ॥ 
ਅਸਿ ਪਾਣੀ ਮਾਣੀ ਦੇਵਾਣੀ ॥ ਜੈ ਦਾਤੀ ਦੁਰਗਾ ਭਾਵਾਣੀ ॥੫੪॥


Thingulaa Hingulaa Pingulaa

ਠਿੰਗੁਲਾ ਹਿੰਗੁਲਾ ਪਿੰਗੁਲਾ ਪ੍ਰਾਸਣੀ ॥

Kaaran Karam Kareem

ਰਾਮਕਲੀ ਮਹਲਾ ੫ ॥
ਕਾਰਨ ਕਰਨ ਕਰੀਮ ॥ ਸਰਬ ਪ੍ਰਤਿਪਾਲ ਰਹੀਮ ॥
ਅਲਹ ਅਲਖ ਅਪਾਰ ॥ ਖੁਦਿ ਖੁਦਾਇ ਵਡ ਬੇਸੁਮਾਰ ॥੧॥ 
ਓ‍ੁਂ ਨਮੋ ਭਗਵੰਤ ਗੁਸਾਈ ॥ ਖਾਲਕੁ ਰਵਿ ਰਹਿਆ ਸਰਬ ਠਾਈ ॥੧॥ ਰਹਾਉ ॥
ਜਗੰਨਾਥ ਜਗਜੀਵਨ ਮਾਧੋ ॥ ਭਉ ਭੰਜਨ ਰਿਦ ਮਾਹਿ ਅਰਾਧੋ ॥
ਰਿਖੀਕੇਸ ਗੋਪਾਲ ਗਵਿੰਦ ॥ ਪੂਰਨ ਸਰਬਤ੍ਰ ਮੁਕੰਦ ॥੨॥
ਮਿਹਰਵਾਨ ਮਉਲਾ ਤੂਹੀ ਏਕ ॥ ਪੀਰ ਪੈਕਾਂਬਰ ਸੇਖ ॥
ਦਿਲਾ ਕਾ ਮਾਲਕੁ ਕਰੇ ਹਾਕੁ ॥ ਕੁਰਾਨ ਕਤੇਬ ਤੇ ਪਾਕੁ ॥੩॥
ਨਾਰਾਇਣ ਨਰਹਰ ਦਇਆਲ ॥ ਰਮਤ ਰਾਮ ਘਟ ਘਟ ਆਧਾਰ ॥
ਬਾਸੁਦੇਵ ਬਸਤ ਸਭ ਠਾਇ ॥ ਲੀਲਾ ਕਿਛੁ ਲਖੀ ਨ ਜਾਇ ॥੪॥
ਮਿਹਰ ਦਇਆ ਕਰਿ ਕਰਨੈਹਾਰ ॥ ਭਗਤਿ ਬੰਦਗੀ ਦੇਹਿ ਸਿਰਜਣਹਾਰ ॥
ਕਹੁ ਨਾਨਕ ਗੁਰਿ ਖੋਏ ਭਰਮ ॥ ਏਕੋ ਅਲਹੁ ਪਾਰਬ੍ਰਹਮ ॥੫॥੩੪॥੪੫॥
 (ਪੰਨਾ 896, ਸਤਰ 19)

Abhiaagat


ਅਭਿਆਗਤ:

ਸਲੋਕ ਮਹਲਾ ੩

ੴ ਸਤਿਗੁਰ ਪ੍ਰਸਾਦਿ ॥
ਅਭਿਆਗਤ ਏਹ ਨ ਆਖੀਅਹਿ ਜਿਨ ਕੈ ਮਨ ਮਹਿ ਭਰਮੁ ॥

ਤਿਨ ਕੇ ਦਿਤੇ ਨਾਨਕਾ ਤੇਹੋ ਜੇਹਾ ਧਰਮੁ ॥੧॥ {ਪੰਨਾ 1413}

ਜਿਵੇਂ ਅਸੀਂ, ਇੱਕ ਸੰਤ, ਸਾਧ ਜਾਂ ਭਗਤ ਮੰਨਿਆ ਹੋਇਆ ਹੈ ਨਾ...ਓ ਇਵੇਂ ਹੀ ਇੱਕ ਅਭਿਆਗਤ ਲਫਜ਼ ਮੰਨਿਆ ਹੋਇਐ, ਜਿਹੜਾ ਤਿਆਗੀ ਹੋਵੇ ਮਾਇਆ ਦਾ, ਗੁਰਮੁਖਿ ਮਾਇਆ ਵਿਚ ਤਿਆਗੀ ਜਿਵੇਂ ਨੇ ਨਾ?

"ਗੁਰਮੁਖਿ ਮਾਇਆ ਵਿਚ ਉਦਾਸੀ" ਜੀ?

ਹਾਂ... ਉਦਾਸੀ "ਮਾਇਆ ਵਿਚ ਉਦਾਸੀ" ਐ ਗੁਰਮੁਖ, ਉਹ ਅਭਿਆਗਤ ਕਹਿੰਦੇ ਨੇ । ਉਹ ਕਹਿੰਦੇ ਨੇ ਬਈ ਜੇ ਉਹਦੇ ਮਨ 'ਚ ਭਰਮ ਐ, ਤਾਂ ਉਹੋ ਅਭਿਆਗਤ ਨੀ ਹੈਗਾ ਅਜੇ । ਭਰਮ ਰਹਿਤ ਹੋ ਕੇ...ਉਹਨੂੰ ਤਾਂ ਅਜੇ ਮਾਇਆ ਦਾ...ਚੇਤਨ ਅਰ ਜੜ੍ਹ ਦਾ ਗਿਆਨ ਨੀ । ਭਰਮ ਦਾ ਮਤਲਬ ਐ...ਜੜ੍ਹ-ਚੇਤਨ ਦਾ ਗਿਆਨ ਨੀ ਅਜੋਂ ਹੈਗਾ, ਮਾਇਆ ਦਾ ਗਿਆਨ ਈ ਨੀ ਹੈ, ਤਾਂ ਤਿਆਗ ਉਹਨੇ ਕਿਵੇਂ ਦਿੱਤੀ?? ਮਾਇਆ ਦਾ...ਚੇਤਨ ਅਰ ਜੜ੍ਹ ਦੇ ਗਿਆਨ ਬਿਨਾਂ ਮਾਇਆ ਨੀ ਤਿਆਗੀ ਜਾ ਸਕਦੀ । ਤਿਆਗਿਆ ਕੀ ਐ ਫਿਰ? ਤਿਆਗਿਆ ਨੀ ਕੁਛ ਵੀ ਉਹਨੇ, ਅਗਿਆਨਤਾ ਨਾਲ ਤਿਆਗ ਨੀ ਹੁੰਦਾ ਮਾਇਆ ਦਾ "ਅਭਿਆਗਤ ਏਹ ਨ ਆਖੀਅਹਿ ਜਿਨ ਕੈ ਮਨ ਮਹਿ ਭਰਮੁ ॥" ਜਿਹਨਾਂ ਦੇ ਮਨ ਦੇ ਵਿੱਚ ਭਰਮ ਐ, ਉਹ ਅਭਿਆਗਤ ਨੀ ਹੈ । ਜਿਵੇਂ ਆਪਾਂ ਕਹਿ ਦੇਈਏ...ਉਹ ਸੰਤ ਨੀ ਹੈ, ਉਹ ਸਾਧ ਨੀ ਹੈ, ਉਹ ਸੰਤੋਖੀ ਨੀ ਹੈ, ਉਹ ਗੁਰਮੁਖ ਨੀ ਹੈ, ਉਹ ਗੁਰਸਿਖ ਨੀ, ਉਹ ਅਭਿਆਗਤ ਲਫਜ਼ ਉਹਨਾਂ ਨੇ ਵਰਤਿਆ ਹੋਇਐ ਉਹਦੇ ਵਾਸਤੇ ।

"ਤਿਨ ਕੇ ਦਿਤੇ ਨਾਨਕਾ ਤੇਹੋ ਜੇਹਾ ਧਰਮੁ ॥੧॥"

ਜਿਹੋ ਜਿਹਾ ਉਹਨਾਂ ਕੋਲ ਗਿਆਨ ਐ ਉਹੀ ਦੇਣਗੇ, ਉਹਨਾਂ ਦਾ ਜਿਹੜਾ ਦੱਸਿਆ ਹੋਇਐ ਧਰਮ ਐ...ਅਭਿਆਗਤਾਂ ਦਾ ਉਹ ਤਾਂ ਓਹੋ ਜਿਹਾ ਈ ਹੋਊ, ਜਿਹੋ ਜਿਹਾ ਉਹਨਾਂ ਨੂੰ ਸਮਝ ਐ । ਯਾਨੀ...ਭਰਮ ਰਹਿਤ ਧਰਮ ਨੀ ਉਹੋ, ਭਰਮ-ਗਿਆਨ ਵਾਲਾ ਧਰਮ ਐ । ਭਰਮ-ਗਿਆਨੀ ਤਾਂ ਬਣਾ ਸਕਦੈ, ਊਂ ਕਹਿੰਦੇ ਤਾਂ ਆਪਣੇ ਆਪ ਨੂੰ...ਲੋਕ ਤਾਂ ਉਹਨਾਂ ਨੂੰ ਗਿਆਨਵਾਨ ਸਮਝਦੇ ਨੇ, ਪਰ ਜੇ 'ਮਨ ਮਹਿ ਭਰਮੁ' ਹੈ ਤਾਂ ਗਿਆਨਵਾਨ ਤਾਂ ਹੈਨੀ, ਭਰਮ-ਗਿਆਨੀ ਨੇ, ਉਹਨਾਂ ਨੂੰ ਆਪਣੇ ਧਾਰਮਿਕ ਹੋਣ ਦਾ ਭਰਮ ਜਰੂਰ ਐ, ਅਸਲੀ ਧਾਰਮਿਕ ਹੈਨੀ ਉਹੋ ।

ਬਈ "ਕਾਚੇ ਗੁਰ ਤੇ ਮੁਕਤਿ ਨ ਹੂਆ ॥ {ਪੰਨਾ 932}" ਹੈਂਜੀ ?

ਹਾਂਜੀ ਹਾਂਜੀ ।

"ਅਭੈ ਨਿਰੰਜਨ ਪਰਮ ਪਦੁ ਤਾ ਕਾ ਭੀਖਕੁ ਹੋਇ ॥ ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੨॥"

ਜੀਹਨੂੰ ਅਸੀਂ ਕਹਿੰਨੇ ਆਂ ਅਭਿਆਗਤ ਇੱਕ ਪਦਵੀ ਦਾ ਨਉਂ ਐ, ਉਹ ਤਾਂ ਮਾਇਆ ਰਹਿਤ ਐ 'ਅਭੈ ਨਿਰੰਜਨ' ਇੱਕ ਤਾਂ ਉਹਨੂੰ ਭੈ ਨੀ ਹੁੰਦੀ, ਅੰਦਰਲੇ ਸਰੀਰ ਦੀ...ਉਹਦਾ ਖਾਣਾ-ਪੀਣਾ, ਪਹਿਨਣਾ ਅੰਦਰਲੇ ਸਰੀਰ ਦਾ ਈ ਹੁੰਦੈ, ਅੰਦਰਲੇ ਸਰੀਰ ਦੇ ਈ ਹਥ, ਅੰਦਰਲੇ ਸਰੀਰ ਦੇ ਈ ਪੈਰ, ਅੰਦਰਲੇ ਸਰੀਰ ਨਾਲ ਚੱਲਣਾ-ਫਿਰਨਾ, ਅੰਦਰਲੇ ਸਰੀਰ ਦੀਉ ਗੱਲ ਕਰਦੈ, ਬਾਹਰਲੇ ਦੀ ਨੀ ਕਰਦਾ । 'ਨਿਰੰਜਨ' ਤਾਂ ਕਹਿੰਦੇ ਨੇ...ਮਾਇਆ ਤੋਂ ਰਹਿਤ, ਮਾਇਆ ਤੋਂ ਰਹਿਤ ਐ "ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥ {ਪੰਨਾ 273}", ਉਹ ਅਭੈ ਪਦ ਹੋਊਗਾ, ਨਿਰੰਜਨ ਹੋਊਗਾ...ਮਾਇਆ ਤੋਂ ਰਹਿਤ ਹੋਊਗਾ । ਜੇ ਭਰਮ ਹੈ ਤਾਂ ਮਾਇਆ ਤੋਂ ਰਹਿਤ ਗਿਆਨ ਹੈਨੀ ਉਹਦੇ ਕੋਲ, ਔਰ ਭੈ ਮੁਕਤ ਵੀ ਨੀ ਹੁੰਦਾ...ਜਿਹੜੇ ਨੇ ਏਹੇ, ਜਿੰਨਾ ਚਿਰ ਮਾਇਆ ਤਿਆਗੀ ਨੀ ਗਈ, ਜਿੰਨਾ ਚਿਰ ਸਰੀਰ ਦੀ ਜਿਹੜੀ ਮਨੌਤ ਐ ਸਾਡੇ ਨਾਲ ਐ, ਉਨਾ ਚਿਰ ਭੈ ਰਹਿਤ ਨਹੀਂ ਹੈ ਉਹੋ । ਜੇ ਹਿਰਦੇ 'ਚ ਭਰਮ ਐ ਤਾਂ ਭੈ ਵੀ ਹੈ ।

"ਅਭੈ ਨਿਰੰਜਨ ਪਰਮ ਪਦੁ ਤਾ ਕਾ ਭੀਖਕੁ ਹੋਇ ॥"

ਉਹਦੀ ਇਛਾ ਹੋਵੇ ਉਹਦੇ ਅੰਦਰ, ਫੇਰ ਗੱਲ ਬਣਦੀ ਐ, ਨਾਮ ਦੀ ਭੁੱਖ ਹੋਵੇ ਉਹਨੂੰ ।

ਠੀਕ ਐ, ਤਾਂ ਫਿਰ ਅਭਿਆਗਤ ਐ ਉਹੋ, ਹੈਂ ਜੀ?

ਫੇਰ ਅਭਿਆਗਤ ਐ । ਇਹ ਨਾ ਹੋਵੇ ਬਈ ਰੋਟੀ ਦੀ ਚਿੰਤਾ ਨੀ ਜੀ, ਮਿਲਗੀ...ਖਾ ਲਈ, ਨਹੀਂ...ਨਾ ਸਹੀ, ਇਹ ਗੱਲ ਨਾਲ ਅਭਿਆਗਤ ਨਹੀਂ ਹੁੰਦਾ ।

"ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੨॥"

ਉਹ ਫਿਰ ਭੋਜਨ ਐ ਜਿਹੜਾ, ਉਹ ਤਾਂ ਕੋਈ ਵਿਰਲਾ ਪਾਉਂਦਾ, ਉਹ ਤਾਂ ਨਾਮ ਭੋਜਨ ਐ ਫਿਰ । ਉਹ ਤਾਂ ਉਹੀ ਪਾਉਂਦੈ, ਜੀਹਨੂੰ ਭੁੱਖ ਲੱਗੀ ਹੋਊ, ਜੇ ਹੁਣ ਸਰੀਰ ਦੀ ਭੁੱਖ ਤਾਈਂ ਈ ਸੀਮਤ ਐ, ਉਹ ਤਾਂ ਫਿਰ ਸਰੀਰ ਦਾ ਈ ਮਿਲੂ ਉਹਨੂੰ । ਲੋਕਾਂ ਦੇ ਘਰੇ ਖਾਂਦਾ ਉਹੋ, ਲੋਕ ਉਹਨੂੰ ਸਰੀਰ ਦਾ ਭੋਜਨ ਈ ਦਿੰਦੇ ਨੇ । ਜਦ ਕਿ ਇਹ ਤਾਂ ਉਹਨੇ ਆਪ ਉੱਦਮ ਨਾਲ ਆਪ ਛਕਣਾ ਤੇ ਲੋਕਾਂ ਨੂੰ ਛਕਾਉਣਾ ਏਹੇ "ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ {ਪੰਨਾ 306}" ਅਭਿਆਗਤ ਨੇ ਤਾਂ ਇਹ ਕੰਮ ਕਰਨੈ । ਇਹ ਭੋਜਨ ਉਹਨੂੰ ਕੋਈ ਨੀ ਦੇ ਸਕਦਾ ਹੈਗਾ, ਸਗੋਂ ਉਹਨੂੰ..." ਘਾਲਿ ਖਾਇ ਕਿਛੁ ਹਥਹੁ ਦੇਇ ॥ {ਪੰਨਾ 1245}" ਆਪ ਉਹਨੂੰ ਵਿਚਾਰ ਕਰਕੇ ਆਪਣੀ ਖੁਰਾਕ ਆਪ ਪੈਦਾ ਕਰਨੀ ਪਊਗੀ ਅੰਤਰ-ਆਤਮਾ ਦੀ ਤੇ ਦੂਜਿਆਂ ਨੂੰ ਦੱਸਣਾ ਪਊ, ਫੇਰ ਉਹ 'ਪਰਮ ਪਦੁ' ਐ, 'ਅਭੈ ਨਿਰੰਜਨ ਪਰਮ ਪਦੁ' ਐ, ਵਰਨਾ ਨੀ ਹੁੰਦਾ । ਗੁਰਮੁਖਾਂ ਨੇ...ਜਿਹਨਾਂ ਨੇ ਗੁਰਬਾਣੀ ਲਿਖੀ ਐ, ਉਹਨਾਂ ਨੇ ਸਾਰਿਆਂ ਨੇ ਇਹ ਕੰਮ ਕੀਤੈ, ਉਹ ਉਹਨਾਂ ਦੀ ਗੱਲ ਕਰਦੇ ਨੇ, ਜਿਹੜੇ ਏਸ ਅਵਸਥਾ ਵਾਲੇ ਹੁੰਦੇ ਨੇ, ਆਹ ਕੰਮ ਕਰਦੇ ਹੁੰਦੇ ਨੇ । ਉਹਨਾਂ ਨੇ ਗੁਰਬਾਣੀ ਲਿਖੀ ਐ, ਗਿਆਨ ਦਿੱਤੈ ਲੋਕਾਂ ਨੂੰ ਦੱਸਿਐ, ਦੂਜਿਆਂ ਨੇ ਕਿਸੇ ਨੇ ਦੱਸਿਆ ਕੋਈ ਨੀ, ਦੱਸਦੇ ਕੁਛ ਨੀ, ਕਹੀ ਜਾਂਦੇ ਨੇ ।



                       

Shivling-Pathar Puja

Mahakaal Asi Jharaa

Bhog

Anti Dasam - The Meenas are trying their best to pollute real essence of Bani of Gur Gobind Singh i.e Sri Dasam Granth Sahib, with their filthy and sex obsessed thoughts and interpretations. 

These audio clips are just brief clips taken from Katha of Nihang Dharam Singh, so that you can have just an idea about concept. To know in whole please listen full vyakhya at Sri Dasam Granth Sahib.



Wednesday, January 22, 2014

Ramanand Ji


ਰਾਮਾਨੰਦ ਜੀ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਕਤ ਜਾਈਐ ਰੇ ਘਰ ਲਾਗੋ ਰੰਗੁ ॥
ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥
ਏਕ ਦਿਵਸ ਮਨ ਭਈ ਉਮੰਗ ॥
ਘਸਿ ਚੰਦਨ ਚੋਆ ਬਹੁ ਸੁਗੰਧ ॥
ਪੂਜਨ ਚਾਲੀ ਬ੍ਰਹਮ ਠਾਇ ॥
ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥
ਜਹਾ ਜਾਈਐ ਤਹ ਜਲ ਪਖਾਨ ॥
ਤੂ ਪੂਰਿ ਰਹਿਓ ਹੈ ਸਭ ਸਮਾਨ ॥
ਬੇਦ ਪੁਰਾਨ ਸਭ ਦੇਖੇ ਜੋਇ ॥
ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥
ਸਤਿਗੁਰ ਮੈ ਬਲਿਹਾਰੀ ਤੋਰ ॥
ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥
ਰਾਮਾਨੰਦ ਸੁਆਮੀ ਰਮਤ ਬ੍ਰਹਮ ॥
ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥੧॥
ਬਸੰਤੁ (ਭ. ਰਾਮਾਨੰਦ) ਪੰਨਾ - ੧੧੯੫

Mithaa

ਮਿਠਾ ਸੋ ਜੋ ਭਾਵਦਾ ਸਜਣੁ ਸੋ ਜਿ ਰਾਸਿ ॥
ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੨॥
ਗੂਜਰੀ  ਕੀ ਵਾਰ:੧ (ਮ: ੩) ਪੰਨਾ - ੫੧੭






Gurmukh(i) da Aacharan..








ਗੁਰਮੁਖਿ ਅਸਟ ਸਿਧੀ ਸਭਿ ਬੁਧੀ..





ਹਾਥੀ ਕੀ ਪੁਕਾਰ ਪਲ ਪਾਛੈ ਪਹੁੰਚਤ ਤਾਹਿ
 ਚੀਟੀ ਕੀ ਚਿੰਘਾਰ ਪਹਿਲੇ ਹੀ ਸੁਨੀਅਤੁ ਹੈਂ ॥੪॥੨੫੬॥
(ਅਕਾਲ ਉਸਤਤਿ ਸ਼੍ਰੀ ਮੁਖਵਾਕ ਪਾ:੧੦)