Saturday, December 10, 2011

Ajamal - Ajaimal


ਅਜਾਮਲੁ:- ਅਜਾ ਦਾ ਅਰਥ ਹੁੰਦਾ ਹੈ ਬੱਕਰਾ, ਮਨ ਨੂੰ ਬੱਕਰਾ ਇਸ ਲਈ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਹੰਕਾਰੀ ਵੀ ਹੈ ਤੇ ਮੈਂ-ਮੈਂ ਵੀ ਬਹੁਤ ਕਰਦਾ ਹੈ । ਮਲੁ ਦਾ ਅਰਥ ਹੁੰਦਾ ਹੈ ਭਲਵਾਨ, ਤਾਕਤਵਰ
ਅਜੈਮਲ:- ਅਜੈ ਦਾ ਅਰਥ ਹੁੰਦਾ ਹੈ ਜਿਸਨੂੰ ਜਿੱਤਿਆ ਨਾ ਜਾ ਸਕੇ, ਸੰਸਾਰ ਦੇ ਲੋਗਾਂ ਦਾ ਮੰਨਣਾ ਹੈ ਕਿ ਮਨ ਨੂੰ ਜਿੱਤਿਆ ਨਹੀ ਜਾ ਸਕਦਾ ਪਰ ਜੇ ਗੁਰਮਤਿ ਮਿਲ ਜਾਵੇ ਤਾਂ ਮਨ ਨੂੰ ਜਿੱਤਿਆ ਜਾ ਸਕਦਾ ਹੈ ।

ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥
ਸੋਰਠਿ (ਮ:੯) ਗੁਰੂ ਗ੍ਰੰਥ ਸਾਹਿਬ - ਅੰਗ ੬੩੨

ਹਰਿ ਹਰਨਾਕਸ ਹਰੇ ਪਰਾਨ ॥
ਅਜੈਮਲ ਕੀਓ ਬੈਕੁੰਠਹਿ ਥਾਨ ॥
ਗੋਂਡ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ - ਅੰਗ ੮੭੪

ਅਜਾਮਲੁ ਵੀ ਲਫਜ ਆਇਆ, ਅਜੈਮਲ ਵੀ ਆਇਆ ਹੈ । ਅਜਾ ਦਾ ਅਰਥ ਹੁੰਦਾ ਹੈ 'ਬੱਕਰਾ', ਉਹ ਇਸ ਕਰਕੇ ਕਹਿੰਦੇ ਹਨ, ਕਿਉਂਕਿ ਮੈਂ ਮੈਂ ਕਰਦਾ ਹੈ ਮਨ ਬੱਕਰੇ ਵਾਂਗੂੰ, ਹੰਕਾਰੀ ਵੀ ਹੁੰਦਾ ਹੈ ਬੱਕਰਾ । ਔਰ ਅਜੈਮਲ ਤਾਂ ਕਹਿੰਦੇ ਨੇ, ਜਿੱਤਿਆ ਨੀ ਜਾਂਦਾ ਜਿਹੜਾ, ਅਜੈ ਹੈ । ਇਹ ਮਨ ਦੇ ਹੀ ਨਾਉਂ ਨੇ ਦੋਏ, ਅਜਾਮਲੁ ਵੀ ਅਤੇ ਅਜੈਮਲ ਵੀ । ਸਾਰੀ ਦੁਨੀਆਂ ਮੰਨਦੀ ਹੈ ਕਿ 'ਮਨ' ਅਜੈ ਹੈ, ਜਿੱਤਿਆ ਨਹੀਂ ਜਾਂਦਾ । ਕਿੱਥੇ ਜਿੱਤਿਆ ਜਾਂਦੈ, ਕੀਹਤੋਂ ਜਿੱਤਿਆ ਜਾਂਦੈ ? ਇਹ ਤਾਂ ਪਰਮੇਸ਼ਰ ਦੀ ਬੁੱਧੀ ਬਿਨਾਂ ਨੀ ਜਿੱਤਿਆ ਜਾਂਦਾ, ਸੰਸਾਰ 'ਚ ਮਨ ਅਜੈ ਹੈ, ਮੰਨਿਆ ਹੋਇਆ ਹੈ ਬਈ ਇਹ ਨੀ ਜਿੱਤਿਆ ਜਾ ਸਕਦਾ । "ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥ {ਪੰਨਾ 632}", ਹੁਣ ਕੀ ਫ੍ਰਾਂਸੀਸੀ ਜਾਣਦੇ ਨੇ ਕਿ ਅਜਾਮਲ ਕਿਹੜਾ ? ਅੰਗਰੇਜ ਜਾਣਦੇ ਨੇ ? ਫਿਰ ਗੁਰਬਾਣੀ ਤਾਂ ਕਹਿੰਦੀ 'ਜਗੁ ਜਾਨੇ' । ਕੀ ਰੂਸੀ ਜਾਣਦੇ ਨੇ ? ਔਰ ਮਨ ਨੀ ਜਿੱਤਿਆ ਜਾਂਦਾ, ਇਹ ਜੱਗ ਜਾਣਦੈ ਸਾਰਾ । ਜੀਹਨੂੰ ਜਗ ਜਾਣਦੈ, ਸਾਡਾ ਓਹੋ ਅਜਾਮਲੁ ਹੈ, ਜੀਹਨੂੰ ਮੁੱਠੀ-ਭਰ ਹਿੰਦੂ ਜਾਣਦੇ ਨੇ, ਉਹ ਇਹਨਾਂ ਦਾ ਅਜਾਮਲੁ ਹੈ । 'ਮਲ' ਭਲਵਾਨ ਨੂੰ ਕਹਿੰਦੇ ਨੇ ਜਿਹੜਾ ਹਾਰ ਨੀ ਮੰਨਦਾ, 

"ਹਉ ਗੋਸਾਈ ਦਾ ਪਹਿਲਵਾਨੜਾ ॥ ਮੈ ਗੁਰ ਮਿਲਿ ਉਚ ਦੁਮਾਲੜਾ ॥
 ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥੧੭॥
 ਵਾਤ ਵਜਨਿ ਟੰਮਕ ਭੇਰੀਆ ॥ ਮਲ ਲਥੇ ਲੈਦੇ ਫੇਰੀਆ ॥
 ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥ {ਪੰਨਾ 74}"