Tuesday, September 27, 2011

Akath

"ਸਾਤੋ ਅਕਾਸ ਸਾਤੋ ਪਤਾਰ ॥" ਸੱਤੇ ਅਕਾਸ਼, ਸੱਤੇ ਪਤਾਲਾਂ ਦੇ ਵਿੱਚ, "ਬਿਥਰਿਓ ਅਦ੍ਰਿਸਟ ਜਿਹ ਕਰਮ ਜਾਰਿ ॥"ਉਹਦਾ ਕਰਮਜਾਲ ਬਿਖਰਿਆ ਹੋਇਆ ਹੈ । ਕਰਮ ਦਾ ਜਾਲ ਉਹਨੇ ਬਿਖਾਰਿਆ ਹੋਇਆ ਹੈ । ਦੇਖੋ ! ਆਖਰੀ ਪੰਗਤੀ ਇੱਕ ਹੈਗੀ ਐ, ਇਹ 72 ਸੀ, 72ਵੀਂ ਪੂਰੀ ਨੀ ਕੀਤੀ, ਪੰਗਤੀ ਵਿਚਾਲੇ ਛੱਡਤੀ । ਪੂਰਾ ਨੀ ਕੀਤਾ ਇਹ ਅਗਲਾ ਸਲੋਕ, "ਸਾਤੋ ਅਕਾਸ ਸਾਤੋ ਪਤਾਰ ॥ ਬਿਥਰਿਓ ਅਦ੍ਰਿਸਟ ਜਿਹ ਕਰਮ ਜਾਰਿ ॥" 72 ਨੀ ਲਿਖਿਆ ਅੰਕ, 71 ਪੂਰਾ ਲਿਖਿਆ । ਇੱਕ ਪੰਗਤੀ ਛੱਡਤੀ, ਏਥੇ ਕਿਉਂਕਿ 'ਅਕਾਲ ਉਸਤਤਿ' ਹੈ ਏਹੇ, ਆਖਰੀ ਪੰਗਤੀ ਵਿਚਾਲੇ ਛੱਡ ਕੇ 'ਉਸਤਤ ਸੰਪੂਰਣ' ਲਿਖਤੀ, ਬਈ ਮੇਰੀ ਬੱਸ ਹੋ ਗਈ ਤੇਰੀ ਉਸਤਤਿ ਮੁੱਕ ਨਹੀਂ ਸਕਦੀ । ਤੇਰੀ ਉਸਤਤਿ ਨੀ ਮੁੱਕਣੀ, ਮੇਰੀ ਬੱਸ ਹੋਈ ਐ ।
ਆਮ ਤੋਰ ਤੇ "ਅਕਥ" ਦਾ ਅਰਥ ਸਾਡੇ ਟੀਕਾਕਾਰ ਨੇ "ਜੋ ਕਥਨ ਨਹੀ ਕੀਤਾ ਜਾ ਸਕਦਾ" ਕੀਤੇ ਨੇ ਪਰ ਇਸਦਾ ਅਰਥ ਹੈ ਕਿ ਪਰਮੇਸ਼ਰ ਦੀ ਉਸਤੱਤ ਇਨ੍ਹੀਂ ਵੱਡੀ ਹੈ ਜੋ ਕਿ ਸਾਰੀ ਦੀ ਸਾਰੀ ਕਥਨ ਨਹੀਂ ਹੋ ਸਕਦੀ ।

ਜਪ ਹੈ ਨ ਭਵਾਨੀ ਅਕਥ ਕਹਾਨੀ ਪਾਪ ਕਰਮ ਰਤਿ ਐਸੇ ॥
ਮਾਨਿ ਹੈ ਨ ਦੇਵੰ ਅਲਖ ਅਭੇਵੰ ਦੁਰਕ੍ਰਿਤੰ ਮੁਨਿ ਵਰ ਜੈਸੇ ॥
ਚੀਨ ਹੈ ਨ ਬਾਤੰ ਪਰ ਤ੍ਰਿਯਾ ਰਾਤੰ ਧਰਮਣਿ ਕਰਮ ਉਦਾਸੀ ॥
ਜਾਨਿ ਹੈ ਨ ਬਾਤੰ ਅਧਕ ਅਗਿਆਤੰ ਅੰਤ ਨਰਕ ਕੇ ਬਾਸੀ ॥੬੯॥
੨੪ ਅਵਤਾਰ ਨਿਹਕਲੰਕ - ੬੯ - ਸ੍ਰੀ ਦਸਮ ਗ੍ਰੰਥ

ਤੇਰੀ ਅਕਥ ਕਥਾ ਕਥਨੁ ਨ ਜਾਈ ॥
ਗੁਣ ਨਿਧਾਨ ਸੁਖਦਾਤੇ ਸੁਆਮੀ ਸਭ ਤੇ ਊਚ ਬਡਾਈ ॥ ਰਹਾਉ ॥
ਸੋਰਠਿ (ਮ: ੫) ਸ੍ਰੀ ਆਦਿ ਗ੍ਰੰਥ - ਅੰਗ ੬੧੦

ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ
 ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ ਰਹਾਉ ॥
ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥
ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥
ਸੂਹੀ (ਮ: ੪) ਸ੍ਰੀ ਆਦਿ ਗ੍ਰੰਥ - ਅੰਗ ੭੩੩

No comments:

Post a Comment

Note: Only a member of this blog may post a comment.