Wednesday, August 22, 2012

Amritu

ਅੰਮ੍ਰਿਤੁ :-

"ਸਲੋਕ ਮਹਲਾ ੨ ॥
 ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥
 ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥ {ਪੰਨਾ 1238}"

"ਜਿਨ ਵਡਿਆਈ ਤੇਰੇ ਨਾਮ ਕੀ" ਜਿੰਨ੍ਹਾਂ ਦੇ ਕੋਲ ਤੇਰੇ ਨਾਮ (ਜਸ) ਦੀ ਵਡਿਆਈ ਹੈ, ਜਿਹੜੇ ਤੇਰਾ ਜਸ ਕਰਨ ਦੇ ਸਮਰੱਥ ਹਨ, "ਤੇ ਰਤੇ ਮਨ ਮਾਹਿ" ਉਹਨਾਂ ਦੇ ਆਪਣੇ ਮਨ ਦੇ ਵਿੱਚ ਸੱਚ ਦਾ ਰੰਗ ਚੜ੍ਹ ਆਇਆ । ਉਹ (ਮਨ,ਬੁਧਿ,ਹਿਰਦਾ) ਅੰਦਰੋਂ ਤੇਰੇ (ਸੱਚ ਦੇ) ਰੰਗ ਵਿੱਚ ਰੰਗੇ ਪਏ ਹਨ, ਭਿੱਜੇ ਪਏ ਹਨ ਸੱਚ ਵਿੱਚ ਓਹੋ ।
                                                    "ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥" ਨਾਨਕ ਜੀ ਕਹਿੰਦੇ ਹਨ ਕਿ ਅੰਮ੍ਰਿਤ 'ਇੱਕੋ' ਹੀ ਹੈ, ਦੂਜਾ ਕੋਈ ਅੰਮ੍ਰਿਤ ਨਹੀਂ ਹੈ । ਇਹ ਬਾਹਰਲੇ ਬਾਮ੍ਹਣ ਦੇ ਬਣਾਏ ਹੋਏ 36 ਅੰਮ੍ਰਿਤ ਹਨ, ਜਿਹੜੇ ਮਾਇਆ ਦੇ ਬਣੇ ਹੋਏ ਹਨ, ਜਿਹਨਾਂ ਨੂੰ ਮਾਇਆ ਦਾ ਸਰੀਰ ਹੀ ਖਾਂਦਾ ਹੈ । 'ਆਤਮਾ' ਦੇ ਖਾਣ ਵਾਲਾ 'ਇੱਕੋ' ਹੀ ਅੰਮ੍ਰਿਤ ਹੈ, ਉਹ ਹੈ 'ਨਾਮ ਅੰਮ੍ਰਿਤ' । ਉਹ ਖਾਧਾ ਵੀ ਜਾ ਸਕਦਾ ਹੈ ਅਤੇ ਪੀਤਾ ਵੀ ਜਾ ਸਕਦਾ ਹੈ "ਜਿਨ ਕਉ ਲਗੀ ਪਿਆਸ ਅੰਮ੍ਰਿਤੁ ਸੇਇ ਖਾਹਿ ॥ {ਪੰਨਾ 962}", ਉਹ ਪਿਆਸ ਵੇਲੇ ਖਾਧਾ ਜਾਂਦਾ ਹੈ ਅਤੇ ਭੁੱਖ ਵੇਲੇ ਪੀਤਾ ਵੀ ਜਾਂਦਾ ਹੈ, ਕਿਉਂਕਿ ਨਾ ਤਾਂ ਪੀਣ ਵਾਲੀ ਚੀਜ਼ ਹੈ ਉਹੋ ਤੇ ਨਾ ਹੀ ਖਾਣ ਵਾਲੀ । ਆਹ ਜਿਹੜੇ ਅੰਮ੍ਰਿਤ ਹਨ ਇਹ 36 ਹਨ । ਜਦੋਂ 'ਪਾਹੁਲ' ਨੂੰ ਅਸੀਂ ਅੰਮ੍ਰਿਤ ਕਹਿ ਦਿੱਤਾ ਸੀ ਤਾਂ ਏਹੀ ਗਲਤੀ ਕੀਤੀ ਸੀ । ਗਲਤੀ ਕੀਤੀ ਨਹੀਂ ਸੀ, ਅਸਲ 'ਚ ਗਲਤੀ ਜਾਣ-ਬੁੱਝ ਕੇ ਕਰਵਾਈ ਸੀ ਸਾਥੋਂ, ਕਿ ਇਹਨਾਂ ਦੀ 'ਪਾਹੁਲ' ਨੂੰ ਅੰਮ੍ਰਿਤ ਕਹਿ ਕੇ ਕੌਡੀਓਂ ਖੋਟੀ ਕਰ ਦੇਈਏ, 36 ਅੰਮ੍ਰਿਤ already (ਪਹਿਲਾਂ ਹੀ) ਹਨ, 37ਵਾਂ ਨੰਬਰ ਹੋਜੂਗਾ । 'ਪਾਹੁਲ' ਮਿਲੀ ਸੀ ਸਿਰ ਦੇ ਕੇ, ਹੁਣ ਅੰਮ੍ਰਿਤ ਦਿੰਦੇ ਹਾਂ ਅਸੀਂ ਰਿਸ਼ਵਤ ਦੇ ਕੇ, ਬਈ ! ਆਹ ਰਿਸ਼ਵਤ ਲੈ ਲੋ, ਅੰਮ੍ਰਿਤ ਛਕ ਲਉ, ਕਿਰਪਾਨਾਂ free (ਮੁਫਤ), ਕਛਹਿਰੇ free (ਮੁਫਤ), ਹੁਣ ਇਹ ਕੁਛ ਚੱਲਦੈ । ਕਿਉਂਕਿ ਅੰਮ੍ਰਿਤ ਜੋ ਕਹਿ ਦਿੱਤਾ 'ਪਾਹੁਲ' ਨੂੰ , ਅੰਮ੍ਰਿਤ ਤਾਂ ਮਾਇਆ ਰੂਪ ਹੈ, 37ਵੇਂ ਨੰਬਰ 'ਤੇ ਆ ਗਿਆ । '1 ਨੰਬਰ' ਦੀ ਚੀਜ਼ ਨੂੰ 37ਵੇਂ ਨੰਬਰ 'ਤੇ ਕਰ ਦਿੱਤਾ ਬੜੀ ਸ਼ਰਾਰਤ ਨਾਲ । "ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥" ਜਦ ਨਾਨਕ ਜੀ ਕਹਿੰਦੇ ਹਨ ਕਿ ਦੂਜਾ ਅੰਮ੍ਰਿਤ ਹੈ ਹੀ ਨਹੀਂ ਹੈ ਕੋਈ, ਤੇ ਇੱਥੇ ਤਾਂ 36 ਅੰਮ੍ਰਿਤ ਹਨ ਸਾਡੇ ਕੋਲ ਗੁਰਬਾਣੀ 'ਚ "ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥ {ਪੰਨਾ 269}" ਉਹ ਕਿੱਥੇ ਲੈ ਕੇ ਜਾਉਂਗੇ ? ਉਹ 36 ਅੰਮ੍ਰਿਤ "ਬਿਖਿਆ ਅੰਮ੍ਰਿਤੁ ਏਕੁ ਹੈ{ਪੰਨਾ 937}" । ਜਿਹੜਾ ਮੂੰਹ ਨਾਲ ਖਾਣ ਵਾਲਾ ਅੰਮ੍ਰਿਤ ਹੈ, ਉਹ ਬਿਖਿਆ ਹੀ ਹੈ ਫਿਰ । ਉਸ ਹਿਸਾਬ ਨਾਲ ਉਹ ਅੰਮ੍ਰਿਤ ਵੀ ਬਿਖਿਆ ਹੈ।

"ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥
ਤਿਨ੍ਹ੍ਹੀ ਪੀਤਾ ਰੰਗ ਸਿਉ ਜਿਨ੍ਹ੍ਹ ਕਉ ਲਿਖਿਆ ਆਦਿ ॥ {ਪੰਨਾ 1238}"

ਨਾਨਕ ਜੀ ਕਹਿੰਦੇ ਹਨ ਕਿ ਉਹ ਅੰਮ੍ਰਿਤ ਜਿਹੜਾ ਹੈਗਾ 'ਇੱਕ', ਉਹ ਹੈ ਕਿੱਥੇ, ਕਿੱਥੋਂ ਮਿਲਦੈ ? "ਨਾਨਕ ਅੰਮ੍ਰਿਤੁ ਮਨੈ ਮਾਹਿ" ਮਨ ਦੇ ਅੰਦਰ ਹੁੰਦਾ ਹੈ ਅੰਮ੍ਰਿਤ, ਬਾਹਰ ਹੁੰਦਾ ਹੀ ਨਹੀਂ । ਕਿਵੇਂ ਪਿਲਾ ਦਿਉਂਗੇ ਤੁਸੀਂ ਬਾਟੇ ਦੇ ਵਿੱਚ ਅੰਮ੍ਰਿਤ ? ਬਾਟੇ 'ਚ ਪਾ ਕੇ ਪਿਲਾ ਕੇ ਦਿਖਾਉ ਕਿਹੜਾ ਪਿਲਾ ਦੇਊਗਾ ? ਚੂਲੀ ਨਾਲ ਕੌਣ ਅੰਮ੍ਰਿਤ ਦੇ ਸਕਦੈ, ਉਹ ਤਾਂ ਮਨ ਤੋਂ ਬਾਹਰ ਆਉਂਦਾ ਹੀ ਨਹੀਂ ? ਅੰਮ੍ਰਿਤ ਆਪਣੇ ਆਪਣੇ ਮਨ ਦੇ ਅੰਦਰ ਹੈ, ਅੰਦਰ ਹੀ ਪੀਣਾ ਹੈ, ਬਾਹਰ ਆ ਹੀ ਨਹੀਂ ਸਕਦਾ । "ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥" ਪ੍ਰਾਪਤੀ ਕਿਵੇਂ ਹੁੰਦੀ ਹੈ ? ਗੁਰ ਕਿਰਪਾ ਨਾਲ, ਗੁਰਬਾਣੀ ਦੇ ਗਿਆਨ ਨਾਲ ਪੀਤਾ ਜਾਂਦੈ, ਪੀਣ ਦੀ ਸੋਝੀ ਆਉਂਦੀ ਹੈ । ਪਹਿਲਾਂ ਤਾਂ ਅੰਦਰੋਂ ਲੱਭਣਾ ਹੈ, ਲੱਭਣ ਦੀ ਜੁਗਤ ਹੈ, ਇਹੀ ਤਾਂ ਵਿਧੀ ਹੈ, ਵਿਧੀ ਪੂਰਵਕ ਪੀ ਹੁੰਦਾ ਹੈ, ਪੀਣ ਦੀ ਵਿਧੀ ਸਿੱਖਣੀ ਪੈਂਦੀ ਹੈ ਗੁਰਬਾਣੀ ਤੋਂ । ਪ੍ਰਾਪਤੀ ਹੈ ਅੰਦਰੋਂ, ਉਹ ਕਿਵੇਂ ਹੋਣੀ ਹੈ ? "ਸਤਿਗੁਰ ਤੇ ਨਾਮੁ ਪਾਈਐ{ਪੰਨਾ 946}" 'ਨਾਮ ਅੰਮ੍ਰਿਤ' ਸਤਿਗੁਰ ਤੋਂ ਪਾਇਆ ਜਾਂਦਾ ਹੈ । "ਤਿਨ੍ਹ੍ਹੀ ਪੀਤਾ ਰੰਗ ਸਿਉ" ਪੀਤਾ ਕੀਹਣੇ ਹੈ ? "ਰੰਗ ਸਿਉ" ਰੰਗ ਨਾਲ, ਰੰਗ ਜਦੇ ਈ ਚੜ੍ਹ ਜਾਂਦੈ ਨਾਮ ਦਾ ਪੀਂਦੀ ਸਾਰ ਹੀ, ਸੱਚ ਦਾ ਰੰਗ ਚੜ੍ਹ ਜਾਂਦਾ ਹੈ । 'ਕੱਲਾ ਗਿਆਨ ਨਹੀਂ ਹੈ, ਰੰਗ ਵੀ ਚੜ੍ਹਦਾ ਹੈ ਭਾਵ ਜੀਵਨ ਵੀ ਬਦਲਦਾ ਹੈ । "ਜਿਨ੍ਹ੍ਹ ਕਉ ਲਿਖਿਆ ਆਦਿ ॥" ਜਿਹਨਾਂ ਨੇ ਜੰਮਣ ਤੋਂ ਪਹਿਲਾਂ ਹੀ ਲਿਖ ਲਿਆ ਸੀ, ਬਈ ਪੀਣਾ ਹੈ ਐਤਕੀਂ । ਉਹਨਾਂ (ਸੱਚਖੰਡ ਵਾਲਿਆਂ) ਨੇ ਵੀ ਕਹਿ ਦਿੱਤਾ ਸੀ ਕਿ ਤੈਨੂੰ ਮਿਲ ਵੀ ਜਾਊ, ਬਈ ਕੋਈ ਨੀ ਮਿਲੂਗਾ ਵੀ ਐਤਕੀਂ, ਪਰ ਤਕੜਾ ਹੋ ਕੇ ਰਹੀਂ । ਉਹ ਕਹਿੰਦਾ ਸੀ ਬਈ ਐਤਕੀਂ ਅੰਮ੍ਰਿਤ ਪੀਣਾ ਹੈ, ਕਿਰਪਾ ਰੱਖਿਓ ਮੇਰੇ 'ਤੇ , ਉਹ ਕਹਿੰਦੇ ਕੋਈ ਨੀ ਮਿਲਜੂਗਾ ਤੈਨੂੰ, ਤਕੜਾ ਰਹੀਂ ਪਰ, ਦੁਨੀਆਂ ਦੇ ਵਿੱਚ ਜਿਹੜੇ ਝਮੇਲੇ ਆ, ਝੱਖੜ-ਝੋਲਿਆਂ ਤੋਂ ਜੇ ਤਕੜਾ ਹੋ ਕੇ ਰਹੇਂਗਾ ਤਾਂ ਮਿਲਜੂਗਾ ।
No comments:

Post a Comment

Note: Only a member of this blog may post a comment.