Tuesday, March 4, 2014

Teerath Isnaanu Bhakhantu

ਤੀਰਥੁ, ਇਸਨਾਨੁ, ਭਾਖੰਤੁ:

"ਸਚੁ ਤੀਰਥੁ ਸਚੁ ਇਸਨਾਨੁ ਅਰੁ ਭੋਜਨੁ ਭਾਉ ਸਚੁ ਸਦਾ ਸਚੁ ਭਾਖੰਤੁ ਸੋਹੈ ॥ 
{ਪੰਨਾ 1392}"

ਤੀਰਥ ਐ ਜਿਹੜਾ ਬਾਹਰਲਾ ਤੀਰਥ ਐ ਨਾ ! ਉਹ ਹੈਨੀ...ਇਹਦਾ ਮਤਲਬ ਐ ਬਾਹਰਲਾ ਤੀਰਥ ਖਤਮ । ਬਾਹਰਲੇ ਤੀਰਥ ਸੱਚ ਹੈ ਈ ਨੀ ਝੂਠੇ ਨੇ ਇਹ ਤਾਂ, ਸਾਡੇ ਬਣਾਏ ਹੋਏ ਨੇ…ਆਦਮੀ ਦੇ । ਇਹ ਤੀਰਥ ਹੋਰ ਚੀਜ਼ ਐ, ਉਹ ਤੀਰਥ ਹੋਰ ਚੀਜ਼ ਐ । ਕਹਿੰਦੇ...ਇਹਦੇ ਕਿਨਾਰੇ 'ਤੇ ਤੀਰਥ ਬਣਦੇ ਨੇ...ਸਰੋਵਰ ਹੋਵੇ ਚਾਹੇ...ਚਾਹੇ ਕੋਈ ਦਰਿਆ ਹੋਵੇ । ਜੇ ਤਾਂ ਹਿਰਦਾ ਸਰੋਵਰ ਐ, ਗਿਆਨ ਦਾ ਸਰੋਵਰ ਐ...ਤਾਂ ਵੀ ਇਹ ਤੀਰਥ ਏਥੇ ਈ ਐ, ਇਹਦੇ ਵਿੱਚੇ ਈ ਐ...ਇਸ਼ਨਾਨ ਕਰਨਾ । ਇਹ ਕੀ ਐ ?

ਅਸਮਾਨ ਮ੍ਯ੍ਯਿਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥
ਤਿਲੰਗ (ਭ. ਕਬੀਰ)  {ਪੰਨਾ 727}

'ਆਕਾਸ਼ ਗੰਗਾ' ਜਿਹੜੀ ਹਿਰਦੇ 'ਚ ਚੱਲ ਰਹੀ ਐ...'ਗੁਰਮੱਤ ਵਿਚਾਰਧਾਰਾ'...ਇਹ ਤੀਰਥ ਐ । 'ਗੁਰਮੱਤ ਵਿਚਾਰਧਾਰਾ' ਈ ਤੀਰਥ ਐ, ਇਹਦੇ ਵਿੱਚ ਗੁਸਲ ਕਰੇ, ਇਹਦੇ ਵਿੱਚ ਨਹਾ, ਨਹਾ ਕੇ ਮਨ ਨੇ ਆਪਣੀ ਮੈਲ ਉਤਾਰਨੀ ਐਂ, ਇਹ ਤੀਰਥ ਐ ਹੁਣ ।

ਤਨਿ ਧੋਤੈ ਮਨੁ ਹਛਾ ਨ ਹੋਇ ॥ {ਪੰਨਾ 558}

ਧੋਣਾ ਤਾਂ ਮਨ ਐ, ਤੇ ਧੋਨੇ ਆਂ ਤਨ । ਮਨ ਨੂੰ ਜੇ ਧੋਣਾ ਐ ਤਾਂ ਤੀਰਥ ਅੰਦਰ ਐ ਫਿਰ, ਫਿਰ ਤੀਰਥ ਕੀ ਐ? ਫਿਰ ਵਿਚਾਰਧਾਰਾ ਤੀਰਥ ਐ...ਗੁਰਮੱਤ ਵਿਚਾਰ-ਧਾਰਾ, ਧਾਰਾ ਕੀ ਐ? ਧਾਰਾ ਕਾਹਦੀ ਹੁੰਦੀ ਐ? ਇਹ ਵਿਚਾਰਧਾਰਾ ਜਿਹੜੀ ਹੈ...'ਧਾਰਾ' ਉਹ ਦਰਿਆ ਦੀ ਧਾਰਾ ਐ...ਵਿਚਾਰਧਾਰਾ ਦੇ ਵਿੱਚ ਇਸ਼ਨਾਨ ਕਰਨੈ...ਮਨ ਨੂੰ ਧੋਣੈ "ਮਨੁ ਧੋਵਹੁ ਸਬਦਿ ਲਾਗਹੁ" ਆਹ ਸ਼ਬਦ ਗੁਰ ਉਪਦੇਸ਼ ਦੇ ਨਾਲ ਮਨ ਧੋਵੋ "ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥ {ਪੰਨਾ 919}" ਇਹ ਤੀਰਥ ਐ ।

"ਸਚੁ ਤੀਰਥੁ ਸਚੁ ਇਸਨਾਨੁ ਅਰੁ ਭੋਜਨੁ ਭਾਉ ਸਚੁ ਸਦਾ ਸਚੁ ਭਾਖੰਤੁ ਸੋਹੈ ॥ 
{ਪੰਨਾ 1392}"

ਤੀਰਥ ਐ...ਹਮੇਸ਼ਾਂ ਰਹਿਣ ਵਾਲਾ ਐ 'ਸੱਚ' ਐ, ਭੋਜਨ ਐ...ਹਮੇਸ਼ਾਂ ਈ ਸੱਚ ਰਹਿੰਦਾ ਏ ਜਿਹੜਾ...ਭੋਜਨ ਖਾਧਾ ਐ । ਜੇ ਭੋਜਨ ਉਹ ਖਾਊ…ਹਮੇਸ਼ਾਂ ਰਹਿਣ ਵਾਲਾ, ਤਾਂ ਹਮੇਸ਼ਾਂ...ਤਾਂਹੀ ਨੀ ਇਹ ਮਰਦਾ । ਸੱਚ ਜਿਹੜਾ ਖਾਣ ਲੱਗੂ...ਉਹ ਮਰਦਾ ਨੀ, ਸੱਚ ਨੀ ਮਰਦਾ...ਸੱਚ ਮਰਨ ਦਿੰਦਾ ਨੀ, ਨਾ ਸੱਚ ਮਰਦੈ...ਨਾ ਸੱਚ 'ਜੁੜੇ ਹੋਏ ਨੂੰ ਆਪਣੇ ਨਾਲ' ਮਰਨ ਦਿੰਦੈ । ਜਿੰਨਾ ਚਿਰ ਸਰੀਰ ਵੀ ਸੱਚ ਨਾਲ ਜੁੜਿਆ ਹੋਇਆ ਹੈ ਨਾ! ਬਾਹਰਲਾ ਮਿੱਟੀ ਦਾ! ਅੰਦਰਲਾ ਸੱਚ ਐ...ਜਿਹੜਾ ਸਤ ਸਰੂਪ ਐ ਅੰਦਰਲਾ...ਬੋਲਦੈ...ਆਤਮਾ! ਜਿੰਨਾ ਚਿਰ ਇਹਦੇ ਨਾਲ ਸਰੀਰ ਜੁੜਿਆ ਹੋਇਐ ਨਾ! ਸਰੀਰ ਨਾਲ ਉਹ ਜੁੜਿਆ ਹੋਇਐ...ਅੰਦਰਲਾ, ਉਨਾ ਚਿਰ ਸਰੀਰ ਵੀ ਨੀ ਮਰਦਾ, ਜਦ ਉਹ ਛੱਡ ਦਿੰਦੈ...ਤਾਂ ਮਰਦੈ । ਜਿਹੜਾ ਸੱਚ...ਸੱਚ ਜੀਹਦੇ ਨਾਲ ਜੁੜਿਆ ਹੋਇਐ, ਉਨਾ ਚਿਰ ਮਰਦਾ ਨੀ ਹੈ ਉਹੋ, ਜਦ ਸੱਚ ਉਹਨੂੰ ਛੱਡ ਦਿੰਦੈ, ਉਹ ਮਰ ਜਾਂਦੈ ਫਿਰ । ਜਿਹੜਾ ਸੱਚ ਨਾਲ ਆਪ ਜੁੜ ਜੇ ਨਾਂ ਉਹ ਮਰਦੈ, ਸੱਚ ਤਾਂ ਮਰਦਾ ਹੈ ਓ ਨੀ, ਸੱਚ ਤਾਂ ਮਰਨ ਦਿੰਦਾ ਵੀ ਨੀ ਜੇ ਨਾ ਚਾਹੇ, ਜੇ ਸੱਚ ਨਹੀਂ ਚਾਹੁੰਦਾ...ਇਹ ਮਰੇ...ਤਾਂ ਨਹੀਂ ਮਰਦਾ । ਜੀਹਨੂੰ ਉਹ ਚਾਹੁੰਦੈ...ਉਹ ਮਰਦੈ, ਜੀਹਨੂੰ ਉਹ ਨਹੀਂ ਚਾਹੁੰਦਾ...ਉਹ ਨਹੀਂ ਮਰਦਾ । ਇਸ ਕਰਕੇ ਸੱਚ ਦਾ ਭੋਜਨ ਐ ਜਿਹੜਾ ਖਾਊਗਾ, ਸੱਚ ਦਾ ਆਧਾਰ ਹੋਊਗਾ, ਉਹ ਮਰੂ ਕਿਵੇਂ? ਹਮੇਸ਼ਾਂ ਰਹੂ ਉਹੋ । ਜੀਹਦਾ ਖਾਣਾ ਸੱਚ ਐ ਪਹਿਨਣ ਸੱਚ ਐ, ਉਹ ਕਿਵੇਂ ਮਰਜੂਗਾ? ਮਰੂਗਾ...ਜਿਹੜਾ...ਝੂਠ ਖਾਣਾ ਝੂਠ ਪਹਿਨਣਾ ਜੀਹਦਾ । ਦੁਨਿਆਵੀ ਮਾਇਆ-ਧਾਰੀ ਮਰਨਗੇ, ਸਾਕਤ ਮਰਨਗੇ

 "ਸਾਕਤ ਮਰਹਿ ਸੰਤ ਸਭਿ ਜੀਵਹਿ ॥ {ਪੰਨਾ 326}

ਸੰਤਾਂ ਦਾ ਸੱਚ ਖਾਣਾ ਸੱਚ ਪਹਿਨਣਾ ਐ, ਸਿੱਖ ਦਾ ਸੱਚ ਖਾਣਾ ਸੱਚ ਪਹਿਨਣਾ ਐ, ਖਾਲਸੇ ਦਾ ਸੱਚ ਖਾਣਾ ਸੱਚ ਪਹਿਨਣਾ ਐ, ਖਾਲਸਾ ਅਮਰ ਐ । ਜੇ ਕਿਸੇ ਨੇ ਅਮਰ ਹੋਣੈ ਇਹੀ ਤਰੀਕਾ ਐ, ਦੂਆ ਤਰੀਕਾ ਕੋਈ ਨੀ ਹੈ । ਗੁਰਬਾਣੀ ਦੂਆ ਤਰੀਕਾ ਨਹੀਂ ਮੰਨਦੀ, ਜੇ ਦੂਆ ਤਰੀਕਾ ਗੁਰਬਾਣੀ 'ਚ ਹੈ ਤਾਂ ਕੋਈ ਦੱਸੇ, ਹੋਰ ਕਿਸੇ ਧਰਮ ਦੇ ਵਿੱਚ ਜੇ ਕੋਈ ਤਰੀਕਾ ਹੈ…ਤਾਂ ਦੱਸੇ, ਕਿਸੇ ਧਰਮ 'ਚ ਇਹ ਗੱਲ ਹੈ ਓ ਨੀ, ਜਿਕਰ ਈ ਨੀ ਹੈ, ਬਾਕੀ ਗਰੰਥਾਂ 'ਚ ਤਾਂ ਜਿਕਰ ਈ ਨੀ ਹੈ ਇਹੇ ।

"ਸਦਾ ਸਚੁ ਭਾਖੰਤੁ ਸੋਹੈ ॥"

"ਸਦਾ ਸਚੁ ਭਾਖੰਤੁ ਸੋਹੈ ॥" ਸਦਾ...ਸਦਾ ਲਫਜ ਕਿਉਂ ਲਾਇਐ? ਕਿਉਂਕਿ ਉਹਨੇ ਮਰਨਾ ਨੀ ਨਾ ਹੈ ਹੁਣ! ਏਸੇ ਕਰਕੇ ਲਿਖਿਐ...ਰੋਵੈ ਅਰ ਗਾਵਹਿ, 'ਰੋਵੈ ਅਰ ਗਾਵਹਿ' ਜਿਹੜੇ ਏਸੇ ਕਰਕੇ "ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ {ਪੰਨਾ 6}" ਜਿਹੜੇ ਤੈਨੂੰ ਗਾਉਂਦੇ ਨੇ, ਉਹ ਗਾਉਂਦੇ ਈ ਰਹਿੰਦੇ ਨੇ ਫਿਰ, ਭਗਤ ਜਿਹੜੇ ਨੇ...ਗਾਉਂਦੇ ਈ ਰਹਿੰਦੇ ਨੇ, ਉਹ present(ਵਰਤਮਾਨ) ਤਾਂ ਵਰਤੇ ਹੋਏ ਨੇ tense(ਕਾਲ), present tense(ਵਰਤਮਾਨ ਕਾਲ) ਤਾਂ ਵਰਤੇ ਹੋਏ ਨੇ, ਕਿਉਂਕਿ ਸੱਚਖੰਡ ਦੇ ਵਿੱਚ...

"ਕਵਣੁ ਕਹੈ ਸ੍ਰੀ ਗੁਰੁ ਮੁਯਉ ॥੧॥ {ਪੰਨਾ 1409}"

ਜਿਹੜਾ ਸਤਿਗੁਰ ਨੂੰ ਮੋਇਆ ਮੰਨਦੈ, ਉਹ ਸਿੱਖ ਹੈ ਨਹੀਂ, ਉਹ ਮੂਰਖ ਐ ਕੋਈ । ਓ ਬਰਸੀਆਂ ਕੀਹਦੀਆਂ ਮਨਾਉਂਦੇ ਨੇ ਏਹੇ? ਮਰੇ ਹੋਏ ਦੀਆਂ ਮਨਾਈ ਦੀਆਂ ਨੇ, ਜਿਉਂਦਿਆਂ ਦੀਆਂ ਨੀ ਮਨਾਈ ਦੀਆਂ । ਪਰ ਇਹ ਤਾਂ ਮਾਇਆ ਨਾਲ ਜੁੜੇ ਹੋਏ ਨੇ, ਇਹ ਤਾਂ ਸਰੀਰ ਨੂੰ ਗੁਰੂ ਮੰਨਦੇ ਨੇ, ਇਹਨਾਂ ਦਾ ਸਰੀਰ ਗੁਰੂ ਐ, ਆਤਮਾ ਤੱਕ ਨੀ ਪਹੁੰਚੇ ਅਜੋਂ...ਬਰਸੀਆਂ ਮਨਾਉਣ ਵਾਲੇ, ਐਹ ਕੈਲੰਡਰ ਬਣਾਉਣ ਵਾਲੇ ਆਤਮਾ ਤੱਕ ਨੀ...ਜਿੱਦਣ ਆਤਮਾ ਤੱਕ ਪਹੁੰਚ ਗਏ, ਇਹ ਭੁੱਲ ਜਾਣਗੇ...ਕੈਲੰਡਰ ਕੀ ਹੁੰਦੇ ਨੇ? ਇਹ ਤਾਂ ਅੰਨ੍ਹੇ ਨੇ, ਇਹ ਤਾਂ ਪੰਡਿਤ ਨੇ, ਮਾਇਆਧਾਰੀ ਨੇ, ਅੰਨ੍ਹੇ-ਬੋਲੇ ਨੇ । ਦੂਏ ਧਰਮ ਜੋ ਕੁਛ ਕਰਦੇ ਨੇ, ਉਹੀ ਇਹ ਕਰਦੇ ਨੇ । ਸਾਡਾ ਧਰਮ ਹੋਰ, ਉਹ ਧਰਮ ਹੋਰ, ਤੁਸੀਂ ਉਹਦੇ ਨਾਲ ਰਲਾਤਾ? ਊਂ ਕਹਿੰਨੇ ਓਂ ਸਾਡਾ ਧਰਮ ਸਰਵ-ਸ੍ਰੇਸ਼ਟ ਐ, ਸ੍ਰੇਸ਼ਟ ਕਾਹਦਾ ਬਈ? ਕਾਹਦੀ ਸ੍ਰੇਸ਼ਟਤਾ ਐ ਤੁਹਾਡੀ? ਉਹਨਾਂ ਦਾ ਕੈਲੰਡਰ ਸੀ...ਤੁਸੀਂ ਬਣਾ ਲਿਆ, ਉਹਨਾਂ ਦਾ ਰਾਜ ਸੀ...ਤੁਸੀਂ ਕਰਨ ਨੂੰ ਫਿਰਦੇ ਓਂ, ਉਹਨਾਂ ਦੇ ਮੰਦਰ ਸੀ...ਤੁਸੀਂ ਬਣਾਉਨੇ ਓਂ, ਉਹਨਾਂ ਦੇ ਸੋਨੇ ਚੜ੍ਹੇ ਨੇ, ਵਧੀਆ ਨੇ, ਉਚੇ ਨੇ...ਤੁਸੀਂ ਬਣਾਉਨੇ ਓਂ, ਧਰਮ ਕਾਹਦਾ ਰਹਿ ਗਿਆ ਤੁਹਾਡਾ? ਕਿਤੇ ਤੁਸੀਂ ਮੁਕਤੀ ਦੀ ਗੱਲ ਕਰਦੇ ਓਂ? ਕਿਤੇ ਚਾਰ-ਪਦਾਰਥ ਦੀ ਗੱਲ ਕਰਦੇ ਓਂ? ਥੋਡਾ target(ਨਿਸ਼ਾਨਾ) ਹੈ ਗੁਰਬਾਣੀ ਵਾਲਾ? ਜੀਹਦਾ ਗੁਰਬਾਣੀ ਵਾਲਾ target(ਨਿਸ਼ਾਨਾ) ਈ ਨੀ ਉਹ ਆਪਣੇ ਆਪ ਨੂੰ ਜੇ ਸਿੱਖ ਕਹਿੰਦੈ...ਮੈਂ ਸਿੱਖ ਹਾਂ, ਉਹ ਬੜੇ ਭੁਲੇਖੇ 'ਚ ਐ । ਦੁਨੀਆਂ ਨੇ ਨੀ ਮੰਨਣਾ ਹੁਣ...ਬਈ ਤੁਸੀਂ ਸਿੱਖ ਹੋਂ, ਦੁਨੀਆਂ ਤਾਂ ਹੁਣ ਵੀ ਨੀ ਮੰਨਦੀ, ਕਹੇ ਪਰ ਕੋਈ...ਕੌਣ ਲੜੇ ਇਹਨਾਂ ਨਾਲ? ਗਲ ਪਾਉਣੇ ਨੇ? ਕੀ ਲੋੜ ਐ ਕਿਸੇ ਨੂੰ ਕਹਿਣ ਦੀ? ਕੱਲ ਨੂੰ ਤੁਸੀਂ court(ਅਦਾਲਤ) 'ਚ ਚਲੇ ਜਾਉਂਗੇ, ਬਈ ਸਾਡੇ ਧਰਮ ਨੂੰ hurt(ਠੇਸ) ਕਰਤਾ ਜੀ...ਸਾਡੇ ਜੀ ਉਹੋ...ਵਲੂੰਦੜੇ ਗਏ ਸਾਡੇ ਉਹੋ...ਫਲਾਣੇ ਹੋ ਗਏ, ਜਿਹੜੇ ਇਹਨਾਂ ਦੇ ਨੇ...ਹਿਰਦੇ ਵਲੂੰਦੜੇ ਗਏ, ਉਹ ਬਣੇ ਬਣਾਏ ਉਹੀ ਲਫਜ ਨੇ ਦੋ ਕੁ...ਤਿੰਨ ਕੁ, ਉਹ ਲਿਖ ਦਿੰਦੇ ਨੇ ਏਹੇ । ਹਿਰਦੇ ਤਾਂ ਵਲੂੰਦੜੇ ਜਾਣੇ ਈ ਨੇ, ਸੱਚ ਬੋਲੋ...ਫਿਰ ਹਿਰਦੇ ਤਾਂ ਵਲੂੰਦੜੇ ਜਾਣਗੇ ਈ । ਉਹਨਾਂ ਦੇ ਨੀ ਵਲੂੰਦੜ ਹੋਏ ਜਿਹਨਾਂ ਦੇ ਖਿਲਾਫ਼ ਬੋਲੇ ਤੁਸੀਂ ਦੂਏ ਧਰਮਾਂ ਦੇ? ਉਹਨਾਂ ਦੇ ਵਲੂੰਦੜੇ ਨੀ ਹੋਏ? ਥੋਡੇ ਜਿਆਦਾ ਹਿਰਦੇ ਨਰਮ ਨੇ? ਸੱਚ ਨਾਲ ਜੀਹਦਾ ਹਿਰਦਾ ਵਲੂੰਦੜਿਆ ਜਾਵੇ, ਉਹ ਕੂੜਿਆਰ ਹੁੰਦੈ, ਸਿੱਖ ਨੀ ਹੁੰਦਾ । ਕੂੜਿਆਰਾਂ ਦੇ ਹਿਰਦੇ ਵਲੂੰਦੜੇ ਗਏ ਥੇ, ਤਾਂਹੀ ਤਾਂ ਐਨੀਆਂ...ਗੁਰੂ ਘਰ ਦੇ ਨਾਲ ਉਹਨਾਂ ਵੈਰ ਕਰਕੇ ਗੁਰੂ-ਘਰ ਨੂੰ ਮਿਟਾਇਐ । ਜੀਹਦਾ ਹਿਰਦਾ ਵਲੂੰਦੜਿਆ ਜਾਂਦੈ, ਉਹ ਗੁਰਮੁਖ ਨਹੀਂ ਹੈ, ਉਹ ਗੁਰਸਿੱਖ ਨਹੀਂ ਹੈ । ਸੱਚ ਜੀਹਨੂੰ ਕੌੜਾ ਲੱਗਦੈ, ਉਹਦਾ ਹਿਰਦਾ ਵਲੂੰਦੜਿਆ ਜਾਂਦੈ, ਜੀਹਨੂੰ ਸੱਚ ਮਿੱਠਾ ਲੱਗਦੈ, ਉਹਦੇ ਤਾਂ ਹਿਰਦੇ ਨੂੰ ਕੋਈ ਚੀਜ਼ ਕੱਟਦੀਓ ਆ ਕੇ ਹੈਨੀ । ਸੱਚ ਨੂੰ ਤਾਂ ਕੋਈ ਕੱਟ ਈ ਨੀ ਸਕਦਾ, ਵਲੂੰਦੜਿਆ ਕਿਵੇਂ ਜਾਊਗਾ ਹਿਰਦਾ, ਜਿਹੜਾ ਸਚਿਆਰਾ ਐ, ਉਹਦਾ?

"ਸਦਾ ਸਚੁ ਭਾਖੰਤੁ ਸੋਹੈ ॥"

"ਸਦਾ ਸਚੁ ਭਾਖੰਤੁ" ਭਾਖਦੈ...ਬੋਲਦੈ, ਸਦਾ ਸੱਚ ਬੋਲਦੈ, ਅਰ 'ਸੋਹੈ'...ਸੋਹਣਾ ਲੱਗਦੈ...ਸੋਂਹਦੈ, ਉਹ ਨਹੀਂ ਮਰਦਾ, ਸਦਾ ਈ ਸੱਚ ਭਾਖਦੈ । ਇਹ ਕਿੱਥੇ ਭਾਖਦੈ? ਸੱਚਖੰਡ 'ਚ । ਕਿੱਥੋਂ ਪਤਾ ਲੱਗਿਆ? ਪਤਾ ਲੱਗਿਆ ਉਥੋਂ..."ਪ੍ਰਥਮੇ ਵਸਿਆ ਸਤ ਕਾ ਖੇੜਾ ॥ {ਪੰਨਾ 886}" ਜਿਥੇ ਸੱਤ ਕਾ ਖੇੜਾ ਵਸਿਆ ਹੋਇਆ ਸੀ ਨਾ! ਸੱਚਖੰਡ ਵਿੱਚ ਸਾਰੇ ਈ ਖੇੜੇ ਵਿੱਚ ਸੀ, ਉੱਥੇ ਸਤਜੁਗ ਸੀ ਉੱਥੇ...ਉਦੋਂ । ਸਤਜੁਗ ਦੇ ਵਿੱਚ "ਸਤਜੁਗਿ ਸਚੁ ਕਹੈ ਸਭੁ ਕੋਈ ॥ {ਪੰਨਾ 880}" ਸਤਜੁਗ ਦੇ ਵਿੱਚ ਸਾਰੇ ਈ ਸੱਚ ਕਹਿਣ ਦੀ ਸਮਰਥਾ ਰੱਖਦੇ ਨੇ...ਸੱਚ ਕਹਿੰਦੇ ਸੀ, ਸਤਜੁਗ ਦੇ ਵਿੱਚ ਸਾਰੇ ਈ ਸੱਚ ਕਹਿੰਦੇ ਨੇ, 'ਸੀ' ਨੀ, 'ਕਹਿੰਦੇ ਨੇ' "ਕਹੈ" ਕਹਿ ਰਹੇ ਨੇ, ਸਤਜੁਗ ਹੁਣ ਵੀ ਐ, ਸੱਚਖੰਡ 'ਚ ਸਤਜੁਗ ਐ, ਸਾਰੇ ਸੱਚ ਬੋਲਦੇ ਨੇ ਉੱਥੇ । ਜਿਹੜਾ ਐਥੇ ਸੱਚ ਬੋਲਦੈ, ਉੱਥੇ ਵੀ ਜਾ ਕੇ ਸੱਚ ਈ ਬੋਲਦੈ, ਸੱਚ ਬੋਲਣ ਦੀ practice(ਅਭਿਆਸ/ਸਾਧਨਾ) ਏਥੇ ਕਰਨੀ ਐਂ, ਜੀਹਦੀ practice(ਅਭਿਆਸ/ਸਾਧਨਾ) ਪੱਕੀ ਹੋ ਗਈ, ਉੱਥੇ ਜਾ ਕੇ ਸੱਚ ਬੋਲ ਸਕੂਗਾ । ਐਥੇ ਤਾਂ practice(ਅਭਿਆਸ/ਸਾਧਨਾ) ਈ ਕਰਨੀ ਐਂ ਨਾ ਸੱਚ ਬੋਲਣ ਦੀ! ਇੱਕ ਸੁਰ ਹੋਣੈ ਸੱਚ ਨਾਲ, ਜਿਹੜਾ ਇੱਕ ਸੁਰ ਹੋ ਗਿਆ, ਬੋਲਣ ਦੀ practice(ਅਭਿਆਸ/ਸਾਧਨਾ) ਹੋ ਗਈ...ਸੱਚ, ਉਹਨੂੰ 'ਸੁਰ' ਕਹਿੰਦੇ ਨੇ, ਸੁਰ-ਸਾਧਨਾ ਹੋ ਗਈ, ਇਹ ਸਾਰੰਗੀ ਦੀ ਸੁਰ-ਸਾਧਨਾ ਕਰਨ ਲੱਗ ਗਏ । ਓ ਸੁਰ-ਸਾਧਨਾ ਤਾਂ ਆਹ ਬੋਲਣ ਦੀ ਐ...ਸੱਚ "ਸਦਾ ਸਚੁ ਭਾਖੰਤੁ ਸੋਹੈ ॥" ਆਹ ਸੁਰ-ਸਾਧਨਾ ਐ । "ਸਤਜੁਗਿ ਸਚੁ ਕਹੈ ਸਭੁ ਕੋਈ ॥" ਕਿਉਂ ਕਹੈ? "ਘਰਿ ਘਰਿ ਭਗਤਿ ਗੁਰਮੁਖਿ ਹੋਈ ॥" ਹਰ ਹਿਰਦੇ ਵਿੱਚ ਗੁਰਮੁਖੀ ਭਗਤੀ ਏਥੇ ਪ੍ਰਗਟ ਐ । ਐਥੇ ਜੀਹਦੇ ਅੰਦਰ ਗੁਰਮੁਖੀ ਬੁੱਧੀ ਜਾਗ ਪੈਂਦੀ ਐ, ਬੁੱਧ ਬਦਲ ਜਾਂਦੀ ਐ, ਸੱਚ ਬੋਲਣ ਲੱਗ ਜਾਂਦੈ, ਉਹੀ ਸੱਚਖੰਡ ਜਾਂਦੈ, ਉਹੀ ਉੱਥੇ ਜਾ ਕੇ ਸੱਚ ਬੋਲਦਾ ਰਹਿੰਦੈ "ਸਦਾ ਸਚੁ ਭਾਖੰਤੁ ਸੋਹੈ ॥" ਜੋ 'ਸੋਹੈ'...ਹੈਗਾ, ਉਹਦੀ ਬਰਸੀ ਕਿਵੇਂ ਮਨਾਈ ਜਾ ਸਕਦੀ ਐ? ਪਰ ਇਹਨਾਂ ਨੂੰ ਕੀ ਪਤੈ? ਇਹ ਤਾਂ ਅੱਖਾਂ ਨਾਲ ਦੇਖਣ ਜਾਣਦੇ ਨੇ, ਏਦੂੰ 'ਗਾਹਾਂ ਇਹਨਾਂ ਨੂੰ ਦੀਂਹਦਾ ਈ ਕੱਖ ਨੀ ਵਿਚਾਰਿਆਂ ਨੂੰ ।

ਸਚੁ ਪਾਇਓ ਗੁਰ ਸਬਦਿ ਸਚੁ ਨਾਮੁ ਸੰਗਤੀ ਬੋਹੈ ॥'ਸਚੁ ਪਾਇਓ' ਸੱਚ ਪਾਇਆ ਕਿੱਥੋਂ ਆ ਉਹਨਾਂ ਨੇ ਭਾਈ? ਕਿਵੇਂ ਸੱਚ ਬੋਲਣ ਲੱਗ ਗਏ ਉਹੋ? ਦੂਏ ਕਿਉਂ ਨੀ ਬੋਲ ਸਕਦੇ? ਆਹ ਜਿਹੜਾ ਗੁਰ ਸ਼ਬਦ ਐ, ਗੁਰ ਉਪਦੇਸ਼ ਐ ਨਾ...ਗੁਰਬਾਣੀ, ਏਥੋਂ ਪਹਿਲਾਂ ਤਾਂ ਸੱਚ ਸਮਝਿਐ ਉਹਨਾਂ ਨੇ । ਸੱਚ ਪਾਇਆ ਦਾ ਮਤਲਬ 'ਸੱਚ ਸਮਝਿਐ', ਸੱਚ ਜਾਣਿਐ । "ਸਚੁ ਪਾਇਓ ਗੁਰ ਸਬਦਿ ਸਚੁ ਨਾਮੁ ਸੰਗਤੀ ਬੋਹੈ ॥" ਫਿਰ ਸੱਚ ਦੀ ਸੰਗਤ ਕੀਤੀ ਐ, 'ਅੰਦਰਲਾ' ਜਿਹੜਾ ਆਪਣਾ 'ਮੂਲ' ਐ 'ਸਤ ਸਰੂਪ', ਉਹਦੀ ਸੰਗਤ ਕੀਤੀ ਐ, ਉਹਦੇ ਨਾਲ ਇੱਕ ਹੋ ਗਏ, ਫੇਰ ਉਹੋ ਜਾ ਕੇ ਕਿਤੇ ਬੋਹਥ ਵਿੱਚ ਵੜੇ ਨੇ, ਫੇਰ ਜਾ ਕੇ ਲੋਕਾਂ ਨੂੰ ਪਾਰ ਕਰਨ ਲੱਗੇ ਨੇ...ਦੂਜਿਆਂ ਨੂੰ । ਪਹਿਲਾਂ ਆਪ ਜਪਿਐ, ਫਿਰ ਜਪਾਉਣ ਲੱਗਿਐ, ਜਦ ਜਪਾਉਣ ਲੱਗਦੈ ਫਿਰ 'ਬੋਹੈ' ਬਣ ਜਾਂਦੈ...ਆਪ ਜਹਾਜ਼ ਬਣ ਜਾਂਦੈ, ਆਪ ਪੁਲ ਦਾ ਰੂਪ ਬਣ ਜਾਂਦੈ । ਕਿਸ਼ਤੀ ਐ ਇਧਰੋਂ ਉਧਰ ਪਾਰ ਕਰ ਆਉਂਦੀ ਐ ਜਿਵੇਂ...ਫੇਰ ਆ ਜਾਂਦੀ ਐ, ਫੇਰ ਪਾਰ ਕਰ ਆਉਂਦੀ ਐ, ਆਪਣੇ ਨਾਲ ਰਲਾ ਕੇ, ਦੂਜੇ ਨੂੰ ਪੜ੍ਹਾ ਕੇ...ਉਹੋ ਜਿਹਾ...ਆਪਣੇ ਵਰਗਾ ਈ ਕਰ ਲੈਣਾ...'ਬੋਹੈ' ।

ਜਿਸੁ ਸਚੁ ਸੰਜਮੁ ਵਰਤੁ ਸਚੁ ਕਬਿ ਜਨ ਕਲ ਵਖਾਣੁ ॥
 ਦਰਸਨਿ ਪਰਸਿਐ ਗੁਰੂ ਕੈ ਸਚੁ ਜਨਮੁ ਪਰਵਾਣੁ ॥੯॥

"ਜਿਸੁ ਸਚੁ ਸੰਜਮੁ ਵਰਤੁ ਸਚੁ" ਜੀਹਦਾ ਸੰਜਮ 'ਸੱਚ' ਐ, ਸੰਜਮ 'ਸੱਚ' ਐ...ਥੋੜਾ-ਥੋੜਾ-ਥੋੜਾ-ਥੋੜਾ ਚਾਹੇ ਪ੍ਰਾਪਤ ਕਰੇ, ਪਰ ਕਰਨਾ ਸੱਚ ਈ ਪ੍ਰਾਪਤ ਐ, ਹੋਰ ਕੁਛ ਪ੍ਰਾਪਤ ਨੀ ਕਰਨਾ । ਚਾਹੇ ਇੱਕ ਦਮ ਨਾ ਪ੍ਰਾਪਤ ਹੋਵੇ...ਥੋੜਾ-ਥੋੜਾ ਸੱਚ ਦੀ ਸਮਝ ਆਵੇ...ਪਰ ਕਰਨਾ ਸੱਚ ਈ ਪ੍ਰਾਪਤ ਐ, ਹੋਰ ਕੁਛ ਨੀ ਪ੍ਰਾਪਤ ਕਰਨਾ । ਥੋੜੀ-ਥੋੜੀ ਸਮਝ ਆਵੇ ਚਾਹੇ ਗੁਰਬਾਣੀ ਦੇ ਵਿੱਚੋਂ ਸੱਚ ਦੀ, ਪਰ ਲਗਾਤਾਰ ਸੰਜਮ ਦੇ ਨਾਲ ਲੱਗਿਆ ਰਹੇ...ਜੁੜਿਆ ਰਹੇ, ਜੰਮਿਆ ਰਹੇ ਇਸ ਤਲ 'ਤੇ, ਜੰਮ ਕੇ ਕੰਮ ਕਰੇ...ਲਗਾਤਾਰ । 'ਵਰਤੁ ਸਚੁ' ਸੱਚ ਦਾ ਈ ਆਦਾਨ-ਪ੍ਰਦਾਨ ਕਰੇ, 'ਵਰਤ' ਦਾ ਮਤਲਬ ਇਹ ਨੀ ਹੈ ਬਈ ਵਰਤ ਰੱਖ ਲਵੇ...ਸੱਚ ਖਾਵੇ ਈ ਨਾ । ਵਰਤਾਰਾ ਸੱਚ ਦਾ ਰੱਖੇ, ਸੱਚ ਈ ਦਵੇ...ਸੱਚ ਈ ਲਵੇ, ਸੱਚ ਸੁਣੇ...ਸੱਚ ਦੱਸੇ, ਸੱਚ ਦਾ ਵਪਾਰ ਕਰੇ, ਸੱਚ...ਨਾਮ ਦਾ ਵਪਾਰੀ ਹੋਵੇ, ਸੱਚ ਕਿਸੇ ਤੋਂ ਲਵੇ ਵੀ ਕਿਸੇ ਨੂੰ ਦਵੇ ਵੀ, ਆਦਾਨ-ਪ੍ਰਦਾਨ ਸੱਚ ਦਾ ਈ ਕਰੇ, ਵਪਾਰ ਕਰੇ ਤਾਂ ਸੱਚ ਦਾ ਈ ਕਰੇ, ਵਪਾਰ ਕਰੇ ਤੇ ਵੀ ਵਧਦੈ, ਖਰਚੇ ਤੇ ਵੀ ਵਧਦੈ । "ਕਬਿ ਜਨ ਕਲ ਵਖਾਣੁ ॥" 'ਕਬਿ ਜਨ ਕਲ' ਇਹ ਗੱਲ ਆਖ ਰਿਹੈ ।

ਦਰਸਨਿ ਪਰਸਿਐ ਗੁਰੂ ਕੈ ਸਚੁ ਜਨਮੁ ਪਰਵਾਣੁ ॥੯॥

"ਦਰਸਨਿ ਪਰਸਿਐ ਗੁਰੂ ਕੈ" ਜੇ ਪਹਿਲਾਂ ਇਹ ਕੰਮ ਕਰ ਰਿਹੈ ਕੋਈ...ਗੁਰਬਾਣੀ ਸਮਝ ਕੇ 'ਗਾਹਾਂ ਸਮਝਾ ਰਿਹੈ, ਆਪਣੇ ਤੋਂ ਜਿਆਦਾ ਆਲੇ ਨਾਲ ਸਮਝ ਰਿਹੈ ਜਾਂ ਦੋਏ ਇੱਕੋ ਜਿਹੇ ਨੇ, ਸ਼ਬਦ ਵਿਚਾਰ ਕਰਕੇ ਕੁਛ ਹੋਰ ਤਰੱਕੀ ਰੋਜ਼ ਕਰ ਰਹੇ ਨੇ ਬੈਠ ਕੇ, ਬਰਾਬਰ ਦੇ ਵੀ ਨੇ ਦੋਏ, ਜੁੜ-ਮਿਲ ਕੇ, ਸੰਗਤ ਵਿੱਚ ਬੈਠ ਕੇ, ਵਿਚਾਰਾਂ ਕਰ-ਕਰਕੇ ਰੋਜ਼ ਕੁਛ ਨਾ ਕੁਛ ਸਮਝ ਰਹੇ ਨੇ, ਉਹਤੋਂ ਬਾਅਦ ਵਰਤ ਵੀ ਸੱਚ ਐ, ਸੰਜਮ ਨਾਲ ਜੁੜ ਕੇ ਕਮਾਈ ਵੀ ਸੱਚ ਦੀ ਕਰਦੇ ਨੇ, ਆਦਾਨ-ਪ੍ਰਦਾਨ ਵੀ ਸੱਚ ਦਾ ਕਰਦੇ ਨੇ, ਉਹਤੋਂ ਬਾਅਦ ਸੱਚ ਦਾ ਦਰਸ਼ਨ ਪਰਸਨ ਹੋਜੂਗਾ ਉਹਨੂੰ...ਸ਼ਬਦ ਦਾ ਅੰਦਰੋਂ, ਉਹਦੇ ਅੰਦਰ ਸੱਚ ਪਰਗਟ ਹੋਜੂ...ਸ਼ਬਦ ਗੁਰੂ ਅਦਰੋਂ ਪਰਗਟ ਹੋਜੂਗਾ ਫਿਰ...ਨਾਮ ਅੰਦਰੋਂ ਪਰਗਟ ਹੋਊਗਾ ਫਿਰ, ਉਹਨੂੰ 'ਸਚੁ ਜਨਮੁ ਪਰਵਾਣੁ' ਕਹਿੰਦੇ ਨੇ । ਉਹੀ ਜਨਮ ਐ ਸੱਚ ਦਾ...ਅੰਦਰੋਂ ਸੱਚ ਦਾ ਜਨਮ ਹੋ ਗਿਆ ਉਹਦੇ, ਜਨਮ ਪਦਾਰਥ ਮਿਲ ਜਾਣੈ ਉਹਨੂੰ । ਉਹ ਜਿਹੜਾ ਜਨਮ ਐ...ਉਹੀ ਪਰਵਾਨ ਐ ਦਰਗਾਹ 'ਚ, ਆਹ ਜਨਮ ਪਰਵਾਨ ਨੀ ਹੈਗਾ, ਇਹ ਤਾਂ ਐਥੇ-ਐਥੇ ਈ ਪਰਵਾਨ ਐ । ਉਹ ਦਰਵੇਸ ਐ 'ਦਰ-ਵੇਸ', ਉਹ ਕਹਿੰਦੇ ਨੇ, ਉਹ ਦਰ 'ਚ ਜਾਣ ਵਾਲਾ ਜਿਹੜਾ ਜਨਮ ਐ ਨਾ! ਉਹ ਦਰ ਦਾ ਵੇਸ ਐ, ਓਸ ਵੇਸ ਨੂੰ ਈ entry(ਦਾਖਲਾ) ਐ...ਦਰਗਾਹ 'ਚ, ਤਾਂ ਕਿਹੈ "ਦਰ ਦਰਵੇਸੀ ਗਾਖੜੀ {ਪੰਨਾ 1377}" ਓਏ ਦਰ ਦੇ ਵਿੱਚ ਪ੍ਰਵੇਸ਼ ਕਰਨਾ, ਉਹ ਜਨਮ ਦੇ ਬਿਨਾਂ...ਜੀਹਦੇ ਅੰਦਰ ਸੱਚ ਦਾ ਜਨਮ ਨੀ ਹੋਇਆ...ਜਿਹੜਾ ਇੱਕ ਹੋ ਕੇ ਉੱਗਿਆ ਨੀ, ਉਹਨੂੰ ਪ੍ਰਵੇਸ਼ ਕਿੱਥੇ ਮਿਲਜੂ ਉੱਥੇ? ਐਡੀ ਸੌਖੀ ਗੱਲ ਨਹੀਂ ਹੈ । "ਚੋਪੜੀ ਪਰੀਤਿ ॥ {ਪੰਨਾ 1384}" ਐਥੇ ਤਾਂ ਚੋਪੜੀ ਪ੍ਰੀਤ ਐ ਸਾਡੀ, ਚੋਪੜੀਆਂ ਹੋਈਆਂ ਗੱਲਾਂ ਕਰਦੇ ਆਂ, ਰੁਖੀ ਸੁਖੀ ਖਾਣ ਨੂੰ ਕੋਈ ਤਿਆਰ ਨੀ, ਲੋਭ-ਲਾਲਚ ਦਾ ਪ੍ਰਚਾਰ ਐ...ਉਹ ਚੰਗਾ ਲੱਗਦੈ ਲੋਕਾਂ ਨੂੰ । ਚੋਪੜੀ ਹੋਈ ਗੱਲ ਨਾਲ ਪ੍ਰੀਤ ਐ, ਕਹਿੰਦਾ...ਨਹੀਂ ਜੀ...ਸਾਖੀ ਸੁਣਾਉ...ਫਲਾਣੀ, ਗੁਰਬਾਣੀ ਨੂੰ ਰਹਿਣ ਦਿਉ...ਇਹ ਨੀ...ਗੁਰਬਾਣੀ ਤਾਂ ਹੋਰ ਕੁਛ ਕਹਿੰਦੀ ਐ...ਇਹ ਤਾਂ ਔਖੀ ਗੱਲ ਐ...ਗੁਰਬਾਣੀ ਤਾਂ ਜੁੱਤੀਆਂ ਮਾਰਦੀ ਐ...ਇਹ ਨੀ ਚੰਗੀ ਲੱਗਦੀ ਹੈ, ਚੰਗੀਓ ਈ ਨੀ ਲੱਗਦੀ ਹੈ public(ਜਨਤਾ) ਨੂੰ ਏਹੇ... ਸਿੱਖਾਂ ਨੂੰ । "ਚੋਪੜੀ ਪਰੀਤਿ" ਐ...ਚੰਗੀ ਲੱਗਦੀ, ਜਿਹੜੀ ਚੋਪੜੀ ਮਿਲਦੀ ਐ ਖਾਣ ਨੂੰ "ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥ {ਪੰਨਾ 1379}" ਇਹ ਵੀ ਗੱਲ ਐ "ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥" ਚੋਪੜੀਆਂ-ਚੋਪੜੀਆਂ ਸੁਣੀ ਜਾਉ...'ਗਾਹਾਂ "ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ ॥੨੭॥ {ਪੰਨਾ 315}" ਘਾਣੀ ਵਾਂਗੂੰ ਪੀੜ ਦੂਗਾ, ਆਹ ਚੋਪੜੀਆਂ ਗੱਲਾਂ ਸੁਣਾਉਂਦੇ ਆ ਨਾ ਸੰਤ, ਵਿੱਚੇ ਸੰਤ ਪੀੜੇ ਜਾਣੇ ਨੇ...ਵਿੱਚੇ ਚੇਲੇ ਪੀੜੇ ਜਾਣੇ ਨੇ, ਜਿਵੇਂ ਪੰਡਤ ਸੀ...

ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ ॥੧੦੪॥ {ਪੰਨਾ 1370}

ਸਚੁ ਤੀਰਥੁ ਸਚੁ ਇਸਨਾਨੁ ਅਰੁ ਭੋਜਨੁ ਭਾਉ ਸਚੁ ਸਦਾ ਸਚੁ ਭਾਖੰਤੁ ਸੋਹੈ ॥

ਸਚੁ ਪਾਇਓ ਗੁਰ ਸਬਦਿ ਸਚੁ ਨਾਮੁ ਸੰਗਤੀ ਬੋਹੈ ॥

ਜਿਸੁ ਸਚੁ ਸੰਜਮੁ ਵਰਤੁ ਸਚੁ ਕਬਿ ਜਨ ਕਲ ਵਖਾਣੁ ॥

ਦਰਸਨਿ ਪਰਸਿਐ ਗੁਰੂ ਕੈ ਸਚੁ ਜਨਮੁ ਪਰਵਾਣੁ ॥੯॥
ਪੰਨਾ 1392ਮੁਰ ਪਿਤ ਪੂਰਬ ਕੀਯਿਸਿ ਪਯਾਨਾ ॥
 ਭਾਂਤਿ ਭਾਂਤਿ ਕੇ ਤੀਰਿਥ ਨਾਨਾ ॥
ਜਬ ਹੀ ਜਾਤਿ ਤ੍ਰਿਬੇਣੀ ਭਏ ॥
 ਪੁੰਨ ਦਾਨ ਦਿਨ ਕਰਤ ਬਿਤਏ ॥੧॥
               (ਸ੍ਰੀ ਮੁਖਵਾਕ ਪਾ:੧੦ ਬਚਿਤ੍ਰ ਨਾਟਕ)

No comments:

Post a Comment

Note: Only a member of this blog may post a comment.