ਅਬਧ:-
"ਕਬੀਰ ਧਰਤੀ ਅਰੁ ਆਕਾਸ ਮਹਿ ਦੁਇ ਤੂੰ ਬਰੀ ਅਬਧ ॥
ਖਟ ਦਰਸਨ ਸੰਸੇ ਪਰੇ ਅਰੁ ਚਉਰਾਸੀਹ ਸਿਧ ॥੨੦੨॥
{ਸਲੋਕ ਭਗਤ ਕਬੀਰ ਜੀਉ ਕੇ, ਪੰਨਾ 1375}"
ਦੁਇ ਲਫਜ਼ ਐ 'ਦੁਈ', ਦੁਈ 'ਮਾਇਆ' ਨੂੰ ਕਹਿੰਦੇ ਨੇ "ਕਬੀਰ ਧਰਤੀ ਅਰੁ ਆਕਾਸ ਮਹਿ ਦੁਇ ਤੂੰ ਬਰੀ ਅਬਧ ॥" 'ਅਬਧ' ਐ ਜੀਹਦਾ 'ਬਧ' ਨੀ ਕੀਤਾ ਜਾ ਸਕਦਾ, ਕੱਟੀ ਨੀ ਜਾ ਸਕਦੀ । ਇਹ ਜਿਹੜੀ ਕਲਪਨਾ ਐ ਨਾ ਕਲਪਨਾ, ਇਹ ਮਾਇਆ ਦਾ ਸਾਖਸ਼ਾਤ ਰੂਪ ਐ । ਏਸ ਰੂਪ ਦੇ ਵਿੱਚ ਮਾਇਆ ਚਿੰਬੜਦੀ ਐ ਚੇਤਨ ਨਾਲ...ਇੱਛਾ ਬਣ ਕੇ । ਜਿਹੜੀ ਇਛਾ ਐ ਮਾਇਆ ਦੀ ਨਾ ਜਿਹੜੀ ਇਛਾ "ਬਿਨੁ ਦੇਖੇ ਉਪਜੈ ਨਹੀ ਆਸਾ ॥ {ਪੰਨਾ 1167}" ਮਾਇਆ ਨੂੰ ਦੇਖ ਕੇ ਇਹਦੀ ਇਛਾ ਉਪਜਦੀ ਐ, ਮਾਇਆ ਨੂੰ ਦੇਖ ਕੇ >>ਇੱਛਾ<< ਨਾ ਉਪਜੇ, ਇਹ ਬਹੁਤ ਔਖੀ ਗੱਲ ਐ, ਔਰ ਦੇਖ ਲਈਏ...ਇੱਛਾ ਨਾ ਉਪਜੇ, ਇਹ ਕਹਿੰਦੇ ਬਹੁਤ ਔਖੀ ਗੱਲ ਐ । ਧਰਤੀ ਅਰ ਆਕਾਸ਼ ਦੇ ਵਿੱਚ ਮਾਇਆ ਹੈ, ਇਹ ਬੜੀ ਅਬਧ ਐ, ਧਰਤੀ ਅਰ ਆਕਾਸ਼ ਦੇ ਵਿੱਚ ਜਿਹੜੀ ਕਲਪਨਾ ਐ, ਜਾਣੀ...ਆਕਾਸ਼ ਇਥੇ ਜਿਹੜਾ ਹੈਗਾ...ਧਰਤੀ ਅਸਲ 'ਚ 'ਹਿਰਦਾ' ਐ, ਆਕਾਸ਼ 'ਦਿਮਾਗ' ਐ, ਆਪਾਂ ਆਏਂ ਲੈਣੈ । ਆਕਾਸ਼ 'ਦਿਮਾਗ' ਐ, ਧਰਤੀ 'ਹਿਰਦਾ' ਐ, ਇਹਦੇ ਵਿਚਾਲੇ-ਵਿਚਾਲੇ ਕਲਪਨਾ ਐ । ਅੱਖਾਂ ਨੇ ਦੇਖੀ ਚੀਜ਼, ਦਿਲ ਦੇ ਵਿੱਚ ਉਹਦੀ ਜੜ ਚਲੀ ਗਈ, ਦਿਲ ਵਿੱਚ ਇੱਛਾ ਪੈਦਾ ਹੋ ਗਈ ਉਹਦੀ, ਮਨ ਵਿੱਚ ਇੱਛਾ ਪੈਦਾ ਹੋ ਗਈ । ਉਹਦੇ ਵਿੱਚ ਆ ਗਈ ਹੁਣ ਇਹੇ...ਦੋਹਾਂ ਦੇ ਵਿੱਚ ਆ ਗਈ, ਦਿਮਾਗ ਅਰ ਮਨ ਦੇ ਵਿਚਾਲੇ ਆ ਗਈ, ਇਥੋਂ ਇਹਨੂੰ ਕੱਟ ਕੇ ਬਾਹਰ ਕਢ ਦੇਈਏ ਇੱਛਾ ਨੂੰ...ਬੜਾ ਔਖਾ ਐ । ਅਖਾਂ ਦੇਖਣ..."ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ {ਪੰਨਾ 922}" ਤਾਂ ਹੀ ਕਿਹਾ ਐ ਅਖਾਂ ਨੂੰ, "ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ {ਪੰਨਾ 922}" ਤੁਸੀਂ ਜੇ ਮਾਇਆ ਨੂੰ ਦੇਖੋਂਗੇ ਤਾਂ ਇੱਛਾ ਪੈਦਾ ਹੋਊਗੀ...ਇਹਨੂੰ ਦੇਖੋ ਈ ਨਾ ਮਾਇਆ ਨੂੰ । ਇਹਨੂੰ ਕਿਹਾ ਐ ਬਈ ਇਹ ਬੜੀ ਅਬਧ ਐ, ਇਹਦੀ ਇੱਛਾ ਮਾਇਆ ਦੀ ਬੜੀ ਅਬਧ ਆ, ਕੱਟੀ ਨੀ ਜਾ ਸਕਦੀ । ਇਹਨੂੰ ਈ ਕੱਟ ਰਹੇ ਨੇ ਜੋਗੀ, 'ਚਉਰਾਸੀਹ ਸਿਧ' ਇਸੇ ਨੂੰ ਕੱਟ ਰਹੇ ਨੇ, ਸਾਰੇ 'ਖਟ ਦਰਸਨ' ਏਸੇ ਦਾ ਇਲਾਜ ਕਰ ਰਹੇ ਨੇ, "ਖਟ ਦਰਸਨ ਸੰਸੇ ਪਰੇ ਅਰੁ ਚਉਰਾਸੀਹ ਸਿਧ ॥੨੦੨॥" ਅਰ ਉਹਨਾਂ ਨੇ ਮੰਨ ਲਿਆ ਸਾਰਿਆਂ ਨੇ ਨ-ਕਟੀ, ਨ-ਕਟੀ...ਨਕਟੀ, ਨਹੀਂ ਕੱਟੀ ਜਾ ਸਕਦੀ, ਏਸੇ ਫਿਕਰ 'ਚ ਲੱਗੇ ਹੋਏ ਨੇ ਕੱਟਣ ਨੂੰ...ਤੈਨੂੰ...'ਅਬਧ' ਐਂ, ਪਰ "ਕਿਨਹਿ ਬਿਬੇਕੀ ਕਾਟੀ ਤੂੰ ॥ {ਪੰਨਾ 476}" ਬਿਬੇਕੀਆਂ ਨੇ ਕਿਸੇ-ਕਿਸੇ ਨੇ ਤੈਨੂੰ ਕੱਟ ਵੀ ਦਿੱਤਾ ਐ । ਚਉਰਾਸੀ ਸਿਧਾਂ ਨੇ, ਅਰ ਖਟ ਦਰਸਨ ਵਾਲਿਆਂ ਤੇ...’ਪੰਡਿਤ’ ਖਟ ਦਰਸਨ ਵਾਲਾ ਐ...ਰਿਸ਼ੀ-ਮੁਨੀ ਅਰ ਚਉਰਾਸੀ ਸਿਧ, ਇਹਨਾਂ ਤੇ ਨੀ ਕੱਟ ਹੋਈ । ਉਹ ਸੰਸੇ 'ਚ ਨੇ ਤੈਨੂੰ ਕੱਟਣ ਦੇ ਫਿਕਰ 'ਚ ਨੇ ਕੱਟਣ ਦੇ, ਉਹਨਾਂ ਤੇ ਕੱਟ ਨੀ ਹੋਈ, ਪਰ ਕਿਸੇ ਬਿਬੇਕੀ ਨੇ ਤੈਨੂੰ ਕੱਟਤਾ “ਕਿਨਹਿ ਬਿਬੇਕੀ ਕਾਟੀ ਤੂੰ ॥”,"ਨਕਟੀ ਕੋ ਠਨਗਨੁ ਬਾਡਾ ਡੂੰ ॥ ਕਿਨਹਿ ਬਿਬੇਕੀ ਕਾਟੀ ਤੂੰ ॥ {ਪੰਨਾ 476}" ਕੋਈ ਵਿਰਲੇ ਨੇ ਬਿਬੇਕੀ ਜਿਹੜੇ ਤੈਨੂੰ ਕੱਟ ਦਿੰਦੇ ਨੇ, ਨਹੀਂ ਤਾ 'ਅਬਧ' ਮੰਨਿਆ ਹੋਇਐ ਲੋਕਾਂ ਨੇ ਤੈਨੂੰ । ਚਉਰਾਸੀ ਸਿਧਾਂ ਨੇ 'ਅਬਧ' ਮੰਨਿਆ ਹੋਇਐ, ਖਟ ਦਰਸਨਾਂ ਨੇ ਵੀ ਤੈਨੂੰ 'ਅਬਧ' ਮੰਨਿਆ ਹੋਇਐ...ਬਈ ਨਹੀਂ ਕੱਟੀ ਜਾ ਸਕਦੀ । ਇਸ ਕਰਕੇ ਉਹ ਕਹਿੰਦੇ ਨੇ ਜੀਵਨ ਨੂੰ...ਜਿਉਂਦੇ ਨੂੰ ਮੁਕਤੀ ਨਹੀਂ ਮਿਲ ਸਕਦੀ, ਮਰੇ ਤੇ ਮੁਕਤੀ ਮਿਲਣੀ ਐ, ਮਰੇ ਤੇ ਈ ਮਾਇਆ ਦੀ ਇੱਛਾ ਜਾਣੀ ਐ, ਪਹਿਲਾਂ ਨੀ ਜਾਣੀ ।
"ਖਟ ਦਰਸਨ ਸੰਸੇ ਪਰੇ ਅਰੁ ਚਉਰਾਸੀਹ ਸਿਧ ॥੨੦੨॥" ਛੇ (ਖਟ) ਦਰਸ਼ਨ ਨੇ ਰਿਸ਼ੀਆਂ ਦੇ...ਜਿਹੜੇ ਪੰਡਤ ਪੜ੍ਹਦੇ ਨੇ...ਛੇ ਸ਼ਾਸ਼ਤਰ ! ਉਹ ਵੀ ਏਸੇ ਚਿੰਤਾ 'ਚ ਨੇ...ਖਹਿੜਾ ਛੁਡਾਉਣ ਦੇ…ਮਾਇਆ ਤੋਂ, ਚਉਰਾਸੀ ਸਿਧ ਵੀ ਏਸੇ ਦੀ ਕਲਪਨਾ ਨੂੰ ਈ ਕੱਟ ਰਹੇ ਨੇ, ਹੋਰ ਕੀ ਕਰਦੇ ਨੇ ਲੋਕ? ਉਹਨਾਂ ਤੇ ਨੀ ਕੱਟੀ ਜਾ ਰਹੀ ਤੂੰ, ਪਰ "ਕਿਨਹਿ ਬਿਬੇਕੀ ਕਾਟੀ ਤੂੰ ॥" ਆਂ, ਗਿਆਨਵਾਨ ਨੇ ਤੈਨੂੰ ਕੱਟਿਐ, ਉਹ ਗਿਆਨ ਕਿਹੜਾ ਐ? ਉਹ ਗਿਆਨ ਐ 'ਆਤਮ-ਗਿਆਨ' । ਆਤਮਾ ਦੇ ਕਿਸ ਕੰਮ ਆਉਨੀ ਐਂ ਤੂੰ? ਸਰੀਰ ਦੇ ਕੰਮ ਆਏਂਗੀ । ਆਤਮਾ ਦੀ ਕੋਈ ਲੋੜ ਪੂਰੀ ਨੀ ਕਰਦੀ ਮਾਇਆ, ਬੱਸ ਜਿਹੜਾ ਆਤਮਾ ਦੀ ਲੋੜ ਤੇ ਰਖੂਗਾ ਸੂਈ...ਜਿੰਦਗੀ ਦਾ ਸਫਰ ਆਤਮਾ ਦੀ ਲੋੜ ਤੇ ਆ ਕੇ ਟਿਕਜੂਗਾ...ਬਈ ਆਤਮਾ ਦੀ ਲੋੜ ਜਿਹੜੀ ਐ...ਉਹ ਲੋੜ ਐ ਪਹਿਲੀ, ਸਰੀਰ ਦੀ ਲੋੜ ਤਾਂ ਪਰਮੇਸ਼ਰ ਦੇ ਅਖਤਿਆਰ ਐ...ਉਹ ਕੱਟੂਗਾ । ਸਰੀਰ ਦੀ ਲੋੜ ਦੀ ਜਿੰਮੇਵਾਰੀ ਪਰਮੇਸ਼ਰ ਦੀ ਐ, "ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥ ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥ {ਪੰਨਾ 10}" ਕੂੰਜ ਬੱਚੇ ਛੱਡ ਕੇ ਆ ਜਾਂਦੀ ਐ, ਜੀਹਨੇ ਪੈਦਾ ਕੀਤੇ ਨੇ, ਉਹ ਪਾਲਦਾ ਐ । ਇਹ ਜਿਹੜਾ ਵਿਸ਼ਵਾਸ ਕਰੂਗਾ, ਉਹ ਇਹਨੂੰ ਕੱਟ ਸਕਦੈ, ਵਰਨਾਂ ਨੀ ਕੱਟ ਹੁੰਦੀ ਏਹੇ ।
No comments:
Post a Comment
Note: Only a member of this blog may post a comment.