Tuesday, June 22, 2010

Asipaan


ਅਸਿਪਾਨਿ :

"ਸ੍ਰੀ ਅਸਿਪਾਨਿ ਕ੍ਰਿਪਾ ਤੁਮਰੀ ਕਰਿ ਮੈ ਨ ਕਹਿਯੋ ਸਭ ਤੋਹਿ ਬਖਾਨਿਯੋ ॥੮੬੩॥" {ਦਸਮ ਗਰੰਥ ਸਾਹਿਬ}

'ਮੈਂ' ਨੂੰ 'ਅਸਿ' ਕਹਿੰਦੇ ਹਨ । "ਅਸਿ ਕ੍ਰਿਪਾਨ, ਖੰਡੋ ਖੜਗ" ਏਹਦੇ ਨਾਲ 'ਖੰਡਾ' ਬਣਦਾ ਹੈ । 'ਅਸਿ' ਮੇਰੀ ਮਰਜੀ ਅਤੇ ਗੁਰ ਕੀ ਮਰਜੀ, ਏਹਦੇ ਨਾਲ 'ਖੰਡਾ' ਬਣਦਾ ਹੈ । ਜਿਹੜੀ 'ਮੈਂ' ਨੂੰ 'ਪਾਨਿ' ਚੜ੍ਹਨੀ ਹੈ ਭਾਵ ਮਨਮਤਿ ਨੂੰ ਰੰਗ ਚੜ੍ਹਨਾ ਹੈ 'ਨਾਮ' ਦਾ, ਉਹ 'ਅਸਿਪਾਨਿ' ਹੈ ।
ਜਾਂ
ਮੇਰੇ ਪੀਣ ਵਾਲੀ ਚੀਜ਼ । 'ਪਾਨਿ' ਮੈਹਣੇ ਪੀਣਾ ਵੀ ਹੁੰਦਾ ਹੈ । 'ਅਸਿਪਾਨਿ' ਹੁੰਦਾ ਹੈ 'ਨਾਮ ਅਮ੍ਰਿਤ', ਜੀਹਨੂੰ ਪੀ ਕੇ ਮੈਂ ਅਮਰ ਹੋਣਾ ਹੈ ਉਹ 'ਅਸਿਪਾਨਿ' ਹੈ, 'ਰਾਮ ਉਦਕਿ' ।

"ਮੈ ਨ ਕਹਿਯੋ ਸਭ ਤੋਹਿ ਬਖਾਨਿਯੋ" ਮੈਂ ਕੁਛ ਨਹੀਂ ਕਿਹਾ, ਤੈਂ ਬਖਾਨਿਯਾ ਹੈ ਜੋ ਵੀ ਕੁਛ ਮੈਂ ਕਿਹਾ ਹੈ । ਜਿਵੇਂ 'ਨਾਨਕ' ਬੁਲਾਇਆ ਬੋਲਦਾ ਹੈ, ਉਹੀ ਗੱਲ ਇਥੇ ਕਹੀ ਗਈ ਹੈ । 'ਨਾਮ' ਦਾ ਜਿਹੜਾ ਵਿਖਿਆਨ ਹੋਇਆ ਹੈ ਉਹ ਤੇਰਾ ਹੈ । 'ਨਾਮ' ਨਾਲ ਹੀ ਵਿਖਿਆਨ ਹੋਇਆ ਹੈ । 'ਨਾਮ' ਨੂੰ ਹੀ 'ਅਸਿਪਾਨਿ' ਕਿਹਾ ਹੋਇਆ ਹੈ । ਜਿਹੜਾ 'ਨਾਮ ਅਮ੍ਰਿਤ' ਹੁੰਦਾ ਹੈ ਉਹ ਪੀਣ ਵਾਲੀ ਚੀਜ਼ ਹੈ "ਏਕ ਬੂੰਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ ॥ ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ ॥ {ਪੰਨਾ 858}", ਜੋ 'ਮੈਂ' ਪੀਣਾ ਹੈ, 'ਸਰੀਰ' ਨੇ ਨੀ ਪੀਣਾ । ਜੋ 'ਨਾਮ ਅਮ੍ਰਿਤ', 'ਆਤਮਾ' ਨੇ ਪੀਣਾ ਹੈ ਉਹਦੀ ਗੱਲ ਹੈ । ਉਹ ਕੀ ਹੈ ? ਉਹ 'ਰਾਮ ਉਦਕਿ' ਹੈ "ਰਾਮ ਉਦਕਿ ਮੇਰੀ ਤਿਖਾ ਬੁਝਾਨੀ ॥{ਪੰਨਾ 323}" ਜਿਹੜੀ ਤ੍ਰਿਸ਼ਨਾ ਬੁਝੀ ਹੈ ਉਹ 'ਰਾਮ ਉਦਕਿ' ਨਾਲ ਹੀ ਬੁਝੀ ਹੈ । ਇਹ 'ਅਸਿਪਾਨਿ' ਹੈ, 'ਰਾਮ ਉਦਕਿ' 'ਅਸਿਪਾਨਿ' ਹੈ । ਜੀਹਦੇ ਨਾਲ ਤ੍ਰਿਸ਼ਨਾ ਬੁਝੀ ਹੈ । 'ਰਾਮ ਉਦਕਿ' ਕੀ ਹੈ ? 'ਰਾਮ ਉਦਕਿ' 'ਨਾਮ' ਹੀ ਹੈ "ਰਾਮ ਉਦਕਿ ਮੇਰੀ ਤਿਖਾ ਬੁਝਾਨੀ ॥{ਪੰਨਾ 323}", 'ਉਦਕਿ' ਜਲ ਨੂੰ ਕਹਿੰਦੇ ਹਨ, 'ਨਾਮ ਅਮ੍ਰਿਤ' = 'ਰਾਮ ਉਦਕਿ' ।




No comments:

Post a Comment

Note: Only a member of this blog may post a comment.