Tuesday, January 11, 2011

Kamlaapati



ਕਮਲਾ ਪਤੀ:

"ਧੂਪ ਦੀਪ ਘ੍ਰਿਤ ਸਾਜਿ ਆਰਤੀ ॥
ਵਾਰਨੇ ਜਾਉ ਕਮਲਾ ਪਤੀ ॥ {ਪੰਨਾ 695}"

ਕਮਲ 'ਹਿਰਦਾ' ਹੁੰਦਾ ਹੈ, ਹਿਰਦੇ 'ਚ ਰਹਿਣ ਵਾਲਾ 'ਕਮਲਾ ਪਤੀ' ਹੈ । ਇਹਨਾਂ (ਹਿੰਦੂਆਂ) ਨੇ ਕਮਲਾ ਕਿਸੇ ਜਨਾਨੀ ਦਾ ਨਾਮ ਰਖਿਆ ਹੋਇਆ ਹੈ, ਵਿਸ਼ਨੂੰ ਦੇ ਘਰਵਾਲੀ ਦਾ । ਇਹ ਹੁਣ ਇਹਨਾਂ ਦੀ ਗਲਤੀ ਹੈ ਕਿ ਸਾਡੀ ਗਲਤੀ ਹੈ ਏਹੇ ? ਸਾਡੇ ਤਾਂ ਹੈ "ਹਿਰਦੈ ਕਮਲੁ ਪ੍ਰਗਾਸਿਆ {ਪੰਨਾ 26}" ਸਾਡੇ ਤਾਂ 'ਹਿਰਦੇ' ਨੂੰ ਕਮਲ ਕਹਿੰਦੇ ਹਨ । ਜਦ ਖੇੜਾ ਹੋ ਜਾਂਦਾ ਹੈ, ਹਿਰਦਾ ਖਿੜ ਜਾਂਦਾ ਹੈ, 'ਚਾਰੇ ਪਦਾਰਥ' ਮਿਲ ਜਾਂਦੇ ਹਨ, ਨਾਮ ਮਿਲ ਜਾਂਦਾ ਹੈ, ਉਹ ਜਿਹੜਾ ਹਿਰਦੇ 'ਚ ਵਸ ਗਿਆ, ਉਹ 'ਕਮਲਾ ਪਤੀ' ਹੈ । ਹੁਣ ਇਹਨਾਂ (ਹਿੰਦੂਆਂ) ਦਾ 'ਕਮਲਾ ਪਤੀ' ਅਤੇ ਸਾਡਾ 'ਕਮਲਾ ਪਤੀ' ਕਿਵੇਂ ਰਲ ਜਾਵੇਗਾ ? ਇਹਨਾਂ ਦੇ 'ਸੰਸਾਰੀ ਮਾਇਆ' ਦਾ ਨਾਮ ਲਛਮੀ ਹੈ , ਸਾਡੇ 'ਨਾਮ ਧਨ' ਦਾ ਨਾਮ ਲਖਮੀ ਹੈ । ਸਾਡੇ ਲਖਮੀ ਹੈ, ਲਛਮੀ ਨਹੀਂ ਹੈ, ਜੇ ਲਛਮੀ ਵੀ ਹੈ ਤਾਂ ਉਹਦਾ ਅਰਥ ਵੀ ਸਾਡੇ ਜੋਤ ਹੀ ਹੈ ।

ਜਿਹੜੇ ਲੋਕ ਸੰਸਾਰੀ ਧਨ ਨਾਲ ਜੁੜ ਗਏ, ਉਹਨਾਂ ਦੀ ਲਛਮੀ ਦੇ ਹਥਾਂ 'ਚੋਂ ਹੀਰੇ ਮੋਤੀ ਨਿਕਲਦੇ ਹਨ, ਪਰ ਸਾਡੇ ਨਿਕਲਦੇ ਹਨ 'ਗੁਣ', "ਸਗਲ ਗੁਣਾ ਗਲਿ ਹਾਰੁ {ਪੰਨਾ 937}" ਸਾਡੇ ਇਹ 'ਧਨ' ਹੈ । ਇਹ ਮੂਲ ਫਰਕ ਹੈ, ਇਸ ਕਰਕੇ ਹੀ ਰੌਲਾ ਪਿਆ ਹੋਇਆ ਹੈ, ਜਿਹੜੇ ਮਾਇਆਧਾਰੀ ਹਨ ਉਹਨਾਂ ਦੇ ਅਰਥ ਸਾਡੇ ਨਾਲ ਨਹੀਂ ਮਿਲਦੇ । 'ਮਨ' ਦੇ ਖਾਣ ਵਾਸਤੇ 'ਸੰਸਾਰੀ ਧਨ' ਦਾ ਕੁਛ ਵੀ ਨਹੀਂ ਆਉਂਦਾ, ਸਿਰਫ 'ਸਰੀਰ' ਵਾਸਤੇ ਆਉਂਦਾ ਹੈ । ਇਸ ਦੇ ਉਲਟ 'ਨਾਮ ਧਨ' "ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥ {ਪੰਨਾ 450}" ਉਹਦੇ ਵਾਸਤੇ ਹੈ । 'ਸੰਸਾਰੀ ਧਨ' ਏਥੇ-ਏਥੇ ਹੀ 'ਸਰੀਰ' ਵਾਸਤੇ ਹੀ ਹੈ, ਹੁਣ 'ਦੋਵੇਂ ਧਨ' ਅੱਡ-ਅੱਡ ਹਨ, ਜਿਹੜਾ ਦੇਹ (ਸਰੀਰ) 'ਤੇ ਖੜ੍ਹਾ ਹੈ ਮੂਰਤੀ ਪੂਜਕ ਹੈ, ਉਹ 'ਸੰਸਾਰੀ ਧਨ' ਨਾਲ ਜੁੜਿਆ ਹੋਇਆ ਹੈ, ਅਸੀਂ 'ਨਾਮ ਧਨ' ਨਾਲ ਜੁੜੇ ਹੋਏ ਹਾਂ । ਇਸ ਕਰਕੇ ਏਥੇ ਆ ਕੇ ਅਰਥ ਬਦਲ ਜਾਂਦੇ ਹਨ ।

"ਮੰਗਲਾ ਹਰਿ ਮੰਗਲਾ ॥ ਨਿਤ ਮੰਗਲੁ ਰਾਜਾ ਰਾਮ ਰਾਇ ਕੋ ॥ {ਪੰਨਾ 695}" ਮੰਗਲ 'ਰਾਜਾ ਰਾਮ ਰਾਇ' ਦਾ ਕਰਨਾ ਹੈ, ਮੰਗਲਾਚਰਨ (ਉਸਤਤੀ) 'ਰਾਜਾ ਰਾਮ ਰਾਇ' ਦੀ ਕਰਨੀ ਹੈ, ਹੁਣ 'ਰਾਮ ਰਾਇ' ਲਿਆ ਕੇ ਵਾੜ ਲਿਆ ਉਥੇ, 'ਸੀਤਾ' ਨਾਲ 'ਰਾਮ ਰਾਇ' ਦਾ ਸੰਬੰਧ ਹੈ 'ਲਛਮੀ' ਨਾਲ ਤਾਂ ਕੋਈ ਹੈ ਨਹੀਂ । 'ਰਾਮ ਰਾਇ' ਸਾਡਾ ਕੌਣ ਹੈ ? "ਸਭੈ ਘਟ ਰਾਮੁ ਬੋਲੈ {ਪੰਨਾ 988}"
"ਤੁਹੀ ਨਿਰੰਜਨੁ ਕਮਲਾ ਪਾਤੀ ॥ {ਪੰਨਾ 695}" ਉਹੀ 'ਕਮਲਾ ਪਤੀ' ਫਿਰ ਆ ਗਿਆ, 'ਕਮਲਾ ਪਤੀ ਅਤੇ ਕਮਲਾ ਪਾਤੀ' ਇੱਕੋ ਹੀ ਗੱਲ ਹੈ ।



No comments:

Post a Comment

Note: Only a member of this blog may post a comment.