ਪਾਤਾਲ ਪੁਰੀ ਜੈਕਾਰ ਧੁਨਿ ਕਬਿ ਜਨ ਕਲ ਵਖਾਣਿਓ ॥
ਸਵਈਏ ਮਹਲੇ ਪਹਿਲੇ ਕੇ (ਭਟ ਕਲ੍ਯ੍ਯ) - ੧੩੯੦
ਪਾਤਾਲ ਪੁਰੀ ਕੀ ਹੈ,,ਹਿਰਦਾ,,,ਕਿਉਂ ਕਿਹਾ ਪਾਤਾਲ ਪੁਰੀ,,,ਪੈਰਾਂ ਦੇ ਥੱਲੇ ਹੈ ਪਾਤਾਲ,,,ਹਿਰਦੇ ਵਿੱਚ ਚਰਨ ਵਸ ਜਾਂਦੇ ਹਨ ਸਦਾ ਵਾਸਤੇ,,ਗੁਰ ਕੇ ਚਰਨ ਰਿਦੈ ਪਰਵੇਸਾ॥,,ਜਦੋਂ ਗੁਰ ਕੇ ਚਰਨ ਹਿਰਦੇ ਵਿੱਚ ਆ ਗਏ ਪਾਤਾਲ ਪੁਰੀ ਬਣ ਗਿਆ,,ਜੈਕਾਰ ਧੁਨਿ,,ਓਥੋਂ ਦਰਗਾਹੋਂ ਆਈ ਹੈ ਧੁਨਿ,,ਤਾਂ ਜੈਕਾਰ ਧੁਨ ਹੈ,,ਗੁਰਬਾਣੀ ਪਰਮੇਸ਼ਰ ਦੀ ਉਸਤਤਿ ਹੈ,,ਜੈ ਜੈ ਹੈ,,ਹਿਰਦੇ ਵਿੱਚੋਂ ਉਠਦੀ ਹੈ ਉਹਦੀ ਜੈ ਜੈ ਕਾਰ,,ਆਪੇ ਹੀ ਬਾਣੀ ਪੈਦਾ ਹੁੰਦੀ ਹੈ,,ਜੈਕਾਰ ਧੁਨ ਆਪੇ ਹੀ ਹੁੰਦੀ ਹੈ,,ਆਪੇ ਹੀ ਪਰਮੇਸ਼ਰ ਦੀ ਉਸਤਤਿ ਹੁੰਦੀ ਹੈ,,ਕਬਿ ਕਲ ਨੇ ਵੀ ਉਸੇ ਜੈਕਾਰ ਧੁਨ ਦਾ ਬਖਿਆਨ ਕੀਤਾ ਹੈ ਜੋ ਉਸ ਅੰਦਰ ਜੈਕਾਰ ਧੁਨ ਪੈਦਾ ਹੋਈ ਹੈ,,
No comments:
Post a Comment
Note: Only a member of this blog may post a comment.