Wednesday, August 28, 2013

Haumai


ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥
   ਹਉਮੈ ਕਰਿ ਕਰਿ ਜੰਤ ਉਪਾਇਆ ॥

M੩U ਐਮਪੀ੩ 


              "ਹਉ ਵਿਚਿ ਮਾਇਆ ਹਉ ਵਿਚਿ ਛਾਇਆ" ਜਿੰਨੀ ਮਾਇਆ ਸਭ ਹਉਮੈ ਦਾ ਕਾਰਣ ਹੈ, ਗੁਰਦੁਆਰਿਆਂ ਵਿੱਚ ਮਾਇਆ ਦਾ ਵੜਨਾ, ਹਉਮੈ ਤਾਂ ਵੜਗੀ ਆ ਕੇ, ਸਾਰਿਆਂ 'ਚ ਹਉਮੈ ਭਰੀ ਹੋਈ ਐ, ਲੀਡਰਾਂ 'ਚ, ਅਰ ਏਹਦਾ ਈ ਭਰਮ, 'ਛਾਇਆ' ਪਈ ਹੋਈ ਐ, ਮੱਤ ਮਾਰੀ ਗਈ, ਛਾਇਆ ਨੇ ਮੱਤ ਮਾਰਤੀ । "ਹਉਮੈ ਕਰਿ ਕਰਿ ਜੰਤ ਉਪਾਇਆ" ਓਏ ਜੰਤ ਦਾ ਜਨਮ ਈ ਹਉਮੈ ਕਰਕੇ ਹੋਇਆ ਸੀ, ਓ ਗੁਰਦੁਆਰਿਆਂ 'ਚ ਤਾਂ ਜਨਮ ਮਰਨ ਕੱਟ ਹੋਣਾ ਤਾ ਤੁਸੀਂ ਇਥੇ ਮਾਇਆ ਵਾੜ ਲੀ, ਏਹਦੇ ਕਰਕੇ ਤਾਂ ਜਨਮ ਹੋਇਐ । ਇਥੇ ਹਉਮੈ ਕੱਟਣੀ ਸੀ, ਆ ਕੇ, ਇਥੇ ਮਾਇਆ ਦੀ ਲੋੜ ਨਹੀਂ ਸੀ, ਇਥੇ ਤਾਂ ਮਾਇਆ ਤੋਂ ਵਿਰੋਧੀ ਪ੍ਰਚਾਰ ਦੀ ਲੋੜ ਸੀ, ਇਥੇ "ਗਰੀਬੀ ਗਦਾ ਹਮਾਰੀ" ਦੀ ਲੋੜ ਸੀ, ਇਥੇ ਲੋੜ ਸੀ "ਗਰੀਬੀ ਗਦਾ ਹਮਾਰੀ" ਦੀ, ਤੁਸੀਂ ਲਿਆ ਕੇ ਮਾਇਆ ਵਾੜ ਲੀ, ਥੋਡੀ ਹਉਮੈ ਕਿਵੇਂ ਕੱਟੀ ਜਾਊਗੀ ? ਕੱਟੀ ਵੀ ਨਹੀਂ ਗਈ, ਕੱਟੀ ਵੀ ਨਹੀਂ ਜਾ ਰਹੀ, ਇਹ ਤਾਂ ਸਾਹਮਣੇ ਈਐ ਨਾ ! ਕੱਟ ਕੇ ਦਿਖਾਉ ਹਉਮੈ ਕਿਸੇ ਦੀ, ਜਾ ਕੱਟ ਕੇ ਦਿਖਾਉ, ਆਪਨੀਓ ਕੱਟ ਕੇ ਦਿਖਾਉ ਕਿਸੇ ਦੀ ਕੀ ਕੱਟਣੀ ਐ ? ਜਿਹੜੇ ਬੈਠੇ ਆ ਹਉਮੈ ਕੱਟ ਕੇ ਦਿਖਾਉ ਆਪਣੀ, ਆਪਣੇ ਅੰਦਰੋਂ, ਜਥੇਦਾਰ ਈ ਕੱਟ ਕੇ ਦਿਖਾਉਣ, ਛੱਡ ਕੇ ਦਿਖਾਉਣ ਹਉਮੈ, ਫਿਰ ਮੰਨਾਂਗੇ ਅਸੀਂ। ਪ੍ਰੈਕਟੀਕਲ ਕਰਕੇ ਦਿਖਾਉ ਹੁਣ ਤਾਂ ਗੱਲ ਬਣੂ ਗੀ, ਕੁਛ ਕਰਕੇ ਦਿਖਾਉ ਤਾਂ ਗੱਲ ਬਣੂਗੀ, ਗੱਲਾਂ ਨਾਲ ਨੀ ਸਰਨਾ ਹੁਣ ।

   ਹਉਮੈ ਬੂਝੈ ਤਾ ਦਰੁ ਸੂਝੈ ॥

           "ਹਉਮੈ ਬੂਝੈ, ਤਾ ਦਰੁ ਸੂਝੈ" ਹਉਮੈ ਦਾ ਜੇ ਪਤਾ ਹੁੰਦਾ, ਤਾਂ ਛੱਡ ਨਾ ਦੇਵੇ, ਹਉਮੈ ਦਾ ਪਤਾ ਈ ਨੀ ਲੱਗਦਾ । ਹਉਮੈ ਬੁੱਝਣੀ ਬੜੀ ਔਖੀ ਗੱਲ ਐ । ਜਿੰਨੇ ਧਾਰਮਿਕ ਆਦਮੀ ਧਰਮ ਕਰਮ ਕਰਨ ਵਾਲੇ ਸੀ, ਉਹਨਾਂ ਨੂੰ ਹਉਮੈ ਦਾ ਨੀ ਪਤਾ ਲੱਗਿਆ, ਸਭ ਤੋਂ ਔਖੀ ਗੱਲ ਹਉਮੈ ਬੁੱਝਣੀ ਐ । ਦੇਖੋ ! ਲੋਭ ਦਾ ਸਾਨੂੰ ਪਤਾ ਲੱਗਦੈ, ਮੋਹ ਦਾ ਸਾਨੂੰ ਮਹਿਸੂਸ ਹੁੰਦੈ, ਕ੍ਰੋਧ ਦਾ ਤਾਂ ਗੁਆਂਢੀਆਂ ਨੂੰ ਵੀ ਪਤਾ ਲੱਗ ਜਾਂਦੈ, ਕ੍ਰੋਧ ਦਾ ਤਾਂ ਬਹੁਤ ਦੂਰ-ਦੂਰ ਤੱਕ ਸੇਕ ਆਉਣ ਲੱਗ ਜਾਂਦੈ, ਆਪ ਵੀ ਕਹਿੰਦੈ, ਯਾਰ ਗੁੱਸਾ ਆ ਗਿਆ ਸੀ ਓਦੋਂ ਕੀ ਕਰੀਏ, ਆਪ ਵੀ ਮੰਨ ਲੈਂਦੈ ਗੁੱਸੇ ਨੂੰ । ਹਉਮੈ ਨੂੰ ਨੀ ਕੋਈ ਮੰਨਦਾ । ਲੋਭ ਦਾ ਵੀ ਪਤਾ ਲੱਗਦੈ, ਹਉਮੈ ਦਾ ਨੀ ਪਤਾ ਲੱਗਦਾ, ਹਉਮੈ ਦਾ ਨੀ ਪਤਾ ਲੱਗਦਾ ਹੈ । ਹਉਮੈ ਤਾਂ ਏਹਦਾ ਵਜੂਦ ਏ ਐ, ਏਸ ਕਰਕੇ ਜਿੰਨੇ ਧਰਮ ਦੇ ਕਰਮ ਕਰੇ ਹਉਮੈ ਵਿੱਚ ਬਦਲੀ ਗਏ ਏਹਨੂੰ ਪਤਾ ਈ ਨੀ ਲੱਗਿਆ, "ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ" ਕਰੇ ਆ ਨਾ, ਧਰਮ ਸੀ ਨਾ ਏਹੇ, "ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ" ਬੁਧਿ 'ਚ ਹਉਮੈ ਵਧਗੀ । ਜੇ ਪਤਾ ਲੱਗ ਜਾਂਦਾ, ਵਧਣ ਦਿੰਦੇ ?

ਸਭ ਤੋਂ ਔਖੀ ਗੱਲ ਆ ਹਉਮੈ ਬੁੱਝਣਾ । ਇਸੇ ਕਰਕੇ "ਹਉਮੈ ਬੂਝੈ, ਤਾ ਦਰੁ ਸੂਝੈ" । ਜੀਹਨੇ ਹਉਮੈ ਬੁੱਝ ਲੀ, ਉਹਨੂੰ ਤਾਂ ਦਸਮ ਦੁਆਰ ਦਿਸ ਜਾਂਦੈ । ਓਹ ਜਿਹੜੇ ਦਸਮ ਦੁਆਰ ਕਹਿੰਦੇ ਨੇ ਨਾ, ਦਿਮਾਗ ਨੂੰ, ਉਹਨਾਂ ਦਾ ਈ ਤਾਂ ਦਿਮਾਗ ਖਰਾਬ ਐ । ਦਿਮਾਗ ਕੀਹਨੇ ਖਰਾਬ ਕੀਤੈ ? ਦਿਮਾਗ ਕੀਤੈ ਹਉਮੈ ਨੇ ਖਰਾਬ ਉਹਨਾਂ ਦਾ । ਹਉਮੈ ਤੋਂ ਗ੍ਰਸਤ ਨੇ ਜਿਹੜੇ ਦਿਮਾਗ 'ਚ ਕਹਿੰਦੇ ਨੇ 'ਦਸਮ ਦੁਆਰ' ਨੂੰ । ਜਿੱਦਣ ਉਹਨਾਂ ਨੇ ਹਉਮੈ ਬੁੱਝ ਲੀ, ਜਿੱਦਣ ਉਹਨਾਂ ਨੂੰ ਪਤਾ ਲੱਗ ਗਿਆ ਸਾਡਾ ਦਿਮਾਗ ਖਰਾਬ ਐ, ਓਦਣ ਉਹਨਾਂ ਨੂੰ ਦਸਮ ਦੁਆਰ ਦਾ ਵੀ ਪਤਾ ਲੱਗਜੂਗਾ, "ਦਰੁ ਸੂਝੈ" ਓਦਣ ਉਹਨਾਂ ਨੂੰ ਪਤਾ ਲੱਗਜੂਗਾ ਦਸਮ ਦੁਆਰ ਕਿਥੇ ਹੁੰਦੈ ।

ਹਉਮੈ ਕਿਵੇਂ ਬੁੱਝੀ ਜਾਊਗੀ ?

               "ਤਿਨ ਅੰਤਰਿ ਹਉਮੈ ਕੰਡਾ ਹੇ ॥ ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥" ਹਉਮੈ ਦਾ ਕੰਡੈ, ਜਿਹੜੀ ਚਿੰਤਾ ਐ ਨਾ ਚਿੰਤਾ ਅੰਦਰ, ਇਹ ਹਉਮੈ ਦਾ ਕੰਡੈ । ਚਿੰਤਾ ਦਾ ਪਤਾ ਹੈ, ਹਉਮੈ ਦਾ ਨੀ ਪਤਾ । ਹਉਮੈ, 'ਚਿੰਤਾ' ਦਾ ਕਾਰਣ, ਬੱਸ ! ਜਿਦਣ ਚਿੰਤਾ ਜਿੰਨਾ ਚਿਰ ਹੈਗੀ, ਓਨਾ ਚਿਰ ਹਉਮੈ ਹੈਗੀ, ਹਉਮੈ ਦਾ ਨੀ ਪਤਾ ਲੱਗਣਾ ਕਿਸੇ ਨੂੰ ਵੀ, ਕਾਰਨ ਤੋਂ ਪਤਾ ਲਗੂ । ਡਾਕਟਰ ਮੂੰਹ ਦੇਖ ਕੇ ਨੀ ਦੱਸ ਸਕਦਾ ਕਿਸੇ ਦਾ ਵੀ ਕਿ ਕਿੰਨਾ ਬੁਖਾਰ ਐ ? ਥਰਮਾਮੀਟਰ ਲਾਉਣਾ ਪੈਂਦਾ ਉਹਨੂੰ, ਚਾਹੇ ਡਾਕਟਰ ਕਿੱਡਾ ਈ ਹੋਵੇ । ਥਰਮਾਮੀਟਰ ਐ ਸਾਡੇ ਕੋਲ, ਇਹ ਦੇਖਣ ਦਾ । ਚਿੰਤਾ ਜਿੰਨੀ ਹੈਗੀ ਓਨੀ ਹਉਮੈ ਐ, ਜਿਆਦਾ ਚਿੰਤਾ ਐ ਤਾਂ ਜਿਆਦਾ ਹਉਮੈ ਐ, ਥੋੜੀ ਚਿੰਤਾ ਐ ਤਾਂ ਥੋੜੀ ਹਉਮੈ ਐ । "ਚਿੰਤਾ ਜਾਇ ਮਿਟੈ ਅਹੰਕਾਰੁ", ਹੰਕਾਰ ਓਦਣ ਮਿਟੂਗਾ, ਜਿੱਦਣ ਚਿੰਤਾ ਮਿਟਗੀ ਤੁਹਾਡੇ ਅੰਦਰੋਂ । ਇਹ ਨਿਸ਼ਾਨੀ ਐ ਬੱਸ ! ਹੋਰ ਕੋਈ ਨਿਸ਼ਾਨੀ ਨੀ । ਥਰਮਾਮੀਟਰ ਨੇ ਦੱਸ ਦੇਣੈ ਬੁਖਾਰ ਹੈਨੀ, ਚਿੰਤਾ ਦਾ ਸਾਨੂੰ ਪਤਾ ਲਗਦੈ, ਹੈ । ਜਿੰਨਾ ਚਿਰ ਅੰਦਰ ਚਿੰਤੈ, ਓਨਾ ਚਿਰ ਹਉਮੈ ਹੈ, ਇਹ ਤਰੀਕਾ ਕਿਸੇ ਨੇ ਨੀ ਦੱਸਿਆ, ਗੁਰਬਾਣੀ ਨੇ ਦੱਸਿਐ ।
              
                ਹਉਮੈ ਦਾ ਨਹੀਂ ਪਤਾ ਲੱਗਣਾ, ਬੱਡਿਆਂ-ਬੱਡਿਆਂ ਨੂੰ ਨੀ ਲੱਗਿਆ ਪਤਾ ਹਉਮੈ ਦਾ, "ਜਿਤੇ ਰਾਮ ਸੇ ਕ੍ਰਿਸਨ ਹੁਇ ਬਿਸਨ ਆਏ ॥ ਤਿਤਿਓ ਕਾਲ ਖਾਪਿਓ ਨ ਤੇ ਕਾਲ ਘਾਏ" ਨਹੀਂ ਹਉਮੈ ਦਾ ਪਤਾ ਲੱਗਿਆ, "ਜਿਤੇ ਔਲੀਆ ਅੰਬੀਆ ਗੌਸ ਹ੍ਵੈ ਹੈਂ ॥ ਸਭੈ ਕਾਲ ਕੇ ਅੰਤ ਦਾੜਾ ਤਲੈ ਹੈਂ", ਕਿਉਂ? ਹਉਮੈ ਦਾ ਨੀ ਪਤਾ ਲੱਗਿਆ, ਕਿਸੇ ਨੂੰ ਹਉਮੈ ਦਾ ਨੀ ਪਤਾ ਲੱਗਿਆ ਸਾਰਿਆਂ ਨੂੰ, ਜਿੰਨੇ ਬੱਡੇ-ਬੱਡੇ ਅਵਤਾਰ ਹੋਏ ਨੇ, ਹਉਮੈ ਦਾ ਨੀ ਪਤਾ ਲੱਗਿਆ ਕਿਸੇ ਨੂੰ ਵੀ, ਜਿੰਨੀਆਂ ਮੱਤਾਂ ਨੇ ਐ ਦੁਈਆ ਬਣਾਈਆਂ, ਸਾਰੇ ਹਉਮੈ ਤੋਂ ਗ੍ਰਸਤ ਨੇ ਕਿਸੇ ਨੂੰ ਹਉਮੈ ਦਾ ਨੀ ਪਤਾ ਲੱਗਿਆ ।

               ਜੋ ਕੁਛ ਆਦਮੀ ਪੁੰਨ ਦਾਨ ਕਰਦੈ, ਤੀਰਥ ਕਰਦੈ, ਕਿਸੇ ਨੂੰ ਹਉਮੈ ਦਾ ਨੀ ਪਤਾ ਲੱਗਿਆ, "ਤੈਸਾ ਮਾਨੁ ਤੈਸਾ ਅਭਿਮਾਨੁ" ਜਦੇ ਹਉਮੈ ਬਣ ਜਾਂਦੀ ਐ, ਜੋ ਕਰਦਾ ਐ, ਹਉਮੈ 'ਚ ਬਦਲ ਜਾਂਦੈ, ਜੋ ਕਰਦਾ ਹਉਮੈ 'ਚ ਬਦਲ ਜਾਂਦੈ । ਇਸ ਕਰਕੇ "ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ", "ਕਰਮ ਕਰਤ ਹੋਵੈ ਨਿਹਕਰਮ" ਵਾਲੀ ਗੱਲ ਐ ਜਿਹੜੀ, ਇਹ ਐ ਹਉਮੈ ਤੋਂ ਬਚ ਕੇ ਕਰਨਾ, ਕਰਨਾ ਵੀ ਆ ਹਉਮੈ ਤੋਂ ਵੀ ਬਚ ਜਾਣੈ, ਇਹ ਗਿਆਨ ਮਾਰਗ ਐ । ਹਉਮੈ ਦਾ ਨੀ ਪਤਾ ਲੱਗਣਾ, "ਹਉਮੈ ਬੂਝੈ, ਤਾ ਦਰੁ ਸੂਝੈ" ਦੇਖੋ ! ਕਿੱਡੀ ਵੱਡੀ ਗੱਲ ਕਹਿ ਤੀ, ਕਿੱਡੀ ਵੱਡੀ ਗੱਲ ਐ, "ਹਉਮੈ ਬੂਝੈ, ਤਾ ਦਰੁ ਸੂਝੈ", ਉਹਨੂੰ ਦੁਆਰੈ ਦਿੱਖ ਜਾਣੈ, ਬਈ ਏਸ ਦੁਆਰੇ ਥਾਣੀ ਨਿੱਕਲ ਕੇ ਉਹਨੇ ਪਾਰ ਚਲਾ ਜਾਣੈ । ਮੁਕਤ ਦੁਆਰਾ ਐ, ਹਉਮੈ ਬੁੱਝ ਲਏ ਜੇ । ਫੇਰ ਤਾਂ ਦਰਵਾਜਾ ਖੋਲ੍ਹਿਆ, ਬਾਹਰ ।
           
             "ਹਉਮੈ ਬੂਝੈ, ਤਾ ਦਰੁ ਸੂਝੈ" ! ਨਹੀਂ ਤਾਂ ਕੀ ? "ਗਿਆਨ ਵਿਹੂਣਾ ਕਥਿ ਕਥਿ ਲੂਝੈ" ਗੱਲ ਤਾਂ ਗਿਆਨ ਦੀ ਹੋਈ ਨਾ ! ਨਾਮ ਦੀ ਤਾਂ ਗੱਲ ਹੈਨੀ ਏਥੇ, ਨਾਮ ਦੀ ਤਾਂ ਗੱਲ ਨੀ ਕੀਤੀ, ਗਿਆਨ ਦੀ ਕੀਤੀ ਆ ਗੱਲ ਏਥੇ । ਨਾ ਜਪ ਦੀ ਨਾ ਤਪ ਦੀ, ਛੁਟਕਾਰਾ ਕਾਹਦੇ ਨਾਲ ਐ "ਗਿਆਨ ਵਿਹੂਣਾ ਕਥਿ ਕਥਿ ਲੂਝੈ" ਨਹੀਂ ਗੱਲਾਂ ਬਥੇਰੀਆਂ ਕਥਨ ਕਰਦੈ, ਬੜੇ ਲੈਕਚਰ ਕਰਦੈ, ਬੜੇ ਉਪਦੇਸ ਕਰਦੈ, ਗਿਆਨ ਹੈਨੀ, ਸਮਝ ਹੈਨੀ, ਸਮਝ ਤੋਂ ਸਖਣੇ ਨੇ ਲੋਕ ਸਾਰੇ "ਕਥਿ ਕਥਿ ਲੂਝੈ", ਜਿੰਨਾ ਕਥਨ ਕਰੀ ਜਾਂਦੈ ਓਨਾ ਈ ਉਲਝੀ ਜਾਂਦੈ । ਆਪਣੇ ਕਥਨਾਂ 'ਚ ਈ ਉਲਝ ਗਏ, ਜਿੰਨੇ ਬੀ, ਆਹ ਸਾਰੇ ਕਥਾਵਾਚਕ ਉਲਝੇ ਪਏ ਨੇ,ਆਪਣੇ ਕਥਨਾਂ 'ਚ ਈ ਉਲਝੇ ਪਏ ਨੇ, ਟੀਕੇ ਆਪਣੇ, ਜਿੰਨੇ ਟੀਕੇ ਲਿਖੇ ਨੇ ਸਾਰੇ ਉਲਝੇ ਪਏ ਨੇ ।

                           ਪੁੰਨ ਪਾਪ ਨੂੰ ਵੀ ਮੰਨੀ ਜਾਂਦੇ ਨੇ, ਗੁਰਬਾਣੀ ਨੂੰ ਵੀ ਅਰਥਾਈ ਜਾਂਦੇ ਨੇ, ਇਹ ਵੀ ਲਿਖੀ ਜਾਂਦੇ ਨੇ "ਪਾਪ ਪੁੰਨ ਹਮਰੈ ਵਸਿ ਨਾਹਿ", ਪੁੰਨ ਪਾਪ ਨੂੰ ਮੰਨੀ ਵੀ ਜਾਂਦੇ ਨੇ । ਇਹ ਵੀ ਲਿਖੀ ਜਾਂਦੇ ਨੇ "ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ", "ਤਿਨਿ ਚੇਲੇ ਪਰਵਾਣੁ" ਵੀ ਮੰਨੀ ਜਾਂਦੇ ਨੇ । ਤਿੰਨੇ ਚੇਲੇ ਪ੍ਰਵਾਨ ਮੰਨੀ ਜਾਂਦੇ ਨੇ, "ਕੇਤੇ ਬਰਮੇ ਘਾੜਤਿ ਘੜੀਅਹਿ" ਵੀ ਮੰਨੀ ਜਾਂਦੇ ਨੇ । ਉਲਝੇ ਨੀ ਹੋਏ ਤਾਂ ਹੋਰ ਕੀ ਨੇ, ਗਿਆਨ ਵਿਹੂਣੇ ਨੇ ਸਾਰੇ, "ਕਥਿ ਕਥਿ ਲੂਝੈ", ਉਲਝੀ ਜਾਂਦੇ ਨੇ, ਸਾਰੇ ਵਿਦਵਾਨ 'ਗਿਆਨ ਵਿਹੂਣੇ' ਕਥਨ ਦੇ ਵਿੱਚ ਉਲਝੇ ਹੋਏ ਨੇ ।

~: ਧਰਮ ਸਿੰਘ ਨਿਹੰਗ ਸਿੰਘ ਜੀ :~

ਪੂਰੀ ਵਿਆਖਿਆ ਲਈ ਦਬਾਉ 








No comments:

Post a Comment

Note: Only a member of this blog may post a comment.