ਕਾਮਧੇਨ -ਕਾਮਧੇਨਾ
ਜੋ ਇੱਛਾ ਪੂਰੀਆਂ ਕਰੇ ਸਾਰੀਆਂ "ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥ {ਪੰਨਾ 669}" "ਕਾਮਧੇਨ ਹਰਿ ਹਰਿ ਗੁਣ ਗਾਮ ॥ {ਪੰਨਾ 265}" ਹਰਿ ਗੁਣ ਗਾਉਣੇ ਹੀ ਕਾਮਧੇਨ ਹੈ, ਇਹਦੇ ਨਾਲ ਹੀ ਹਰ ਇੱਛਾ ਪੂਰੀ ਹੋਊਗੀ । ਕਾਮਧੇਨ 'ਨਾਮ' ਨੂੰ ਕਿਹਾ ਹੈ, ਨਾਮ 'ਕਾਮਧੇਨੁ' ਹੈ, ਸਾਰੀਆਂ ਕਾਮਨਾਵਾਂ..."ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ॥ {ਪੰਨਾ 747}" ਦੇਖੋ! ਪੰਗਤੀ ਕੋਈ ਨਾ ਕੋਈ ਆ ਜਾਣੀ ਹੈ ਜੀਹਦੇ 'ਚ ਅਰਥ ਆ ਜਾਣੇ ਤੁਹਾਨੂੰ । ਐਸ ਤਰੀਕੇ ਨਾਲ ਬਾਣੀ ਰਚੀ ਹੋਈ ਹੈ ਕਿ ਤੁਹਾਡਾ ਅਰਥ ਆਪ ਹੀ ਨਿੱਕਲਣਾ ਵਿੱਚੋਂ ਈ ਗੁਰਬਾਣੀ 'ਚੋਂ ਹੀ । ਜਿਹੜਾ “ਅਗਮ ਅਪਾਰਾ” ਪਾਇਆ ਹੈ ਉਹ 'ਕਾਮਧੇਨ' ਹੈ, "ਸਭੇ ਇਛਾ ਪੂਰੀਆ" ਕਾਮਧੇਨ ਹੋ ਗਈ ਨਾ ਇੱਛਾ ਪੂਰੀਆਂ ਕਰਨ ਵਾਲੀ "ਜਾ ਪਾਇਆ ਅਗਮ..." 'ਅਗਮ ਅਪਾਰਾ' ਹੀ 'ਕਾਮਧੇਨ' ਹੈ, result (ਸਿੱਟਾ) ਇਹ ਨਿੱਕਲਿਆ ਹੈ । ਆਪਾਂ ਅਰਥ ਕਰਨੇ ਈ ਨੇ, ਕਰੇ ਕਰਾਏ ਈ ਨੇ, ਲੱਭਣੇ ਈ ਨੇ, ਅਰਥ ਤਾਂ ਕਰੇ ਕਰਾਏ ਈ ਪਏ ਨੇ ਗੁਰਬਾਣੀ 'ਚ, ਤਾਂ ਹੀ ਕਿਹਾ "ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ ॥੨॥ {ਪੰਨਾ 432}"
No comments:
Post a Comment
Note: Only a member of this blog may post a comment.