Monday, March 3, 2014

Durga Daa Sher

 ਕੇਸਰੀਆ (ਦੁਰਗਾ ਦਾ ਸ਼ੇਰ) 

"ਕੇਸਰੀਆ ਬਾਹੀ ਕਊਮਾਰੀ ॥
ਭੈਖੰਡੀ ਭੈਰਵਿ ਉਧਾਰੀ ॥੪੫॥ 
{ਪਾਰਸਨਾਥ ਰੁਦ੍ਰ - ੪੫ - ਸ੍ਰੀ ਦਸਮ ਗ੍ਰੰਥ ਸਾਹਿਬ}"

'ਕੇਸਰੀਆ ਬਾਹੀ' ਹੈ, ਆ ਬਾਹੀ ਨੀ ਹੈ । 'ਬਾਹੀ' ਹੁੰਦੈ ਜੀਹਦਾ ਬਾਹਨ ਹੋਵੇ, 'ਕੇਸਰੀਆ' ਹੁੰਦੈ ਸ਼ੇਰ । "ਕੇਸਰੀਆ ਬਾਹੀ ਕਊਮਾਰੀ ॥" 'ਕੇਸਰੀਆ ਬਾਹੀ' ਐ, ਸ਼ੇਰ 'ਤੇ ਸਵਾਰੀ ਨੀ ਕਰਦੀ? ਬਾਹਨ ਐ ਉਹਦਾ 'ਸ਼ੇਰ' । ਸ਼ੇਰ 'ਤੇ ਸਵਾਰੀ ਕਰਨ ਵਾਲੀ ਐਂ, ਓ 'ਨਿਰਭੈ' ਐ, ਜਿਹੜਾ 'ਤੱਤ ਗਿਆਨ' ਐ ਇਹਨੂੰ ਸ਼ੇਰ ਕਹਿੰਦੇ ਨੇ, ਬਿਬੇਕ ਦੀ ਸਵਾਰੀ ਐ ਤੇਰੀ, ਬਿਬੇਕ 'ਸ਼ੇਰ' ਐ, ਨਿਰਭੈ ਹੋ ਕੇ ਬੋਲਦਾ ਹੈ ਨਾ, ਗੁਰਮੁਖ ਜਿਹੜਾ ਹੁੰਦੈ, ਉਹ ਫਿਰ... ਜਿਹੜਾ 'ਮਨਮੁਖ ਬੁੱਕ ਨਾ ਜਾਣਦਾ' ਦਾਅਵੇ ਨਾਲ ਮਨਮੁਖ ਗੱਲ ਨੀ ਕਰ ਸਕਦਾ, ਗੁਰਮੁਖ ਦਾਅਵੇ ਨਾਲ ਗੱਲ ਕਰਦੇ ਨੇ ਸਾਰੀ ਗੁਰਬਾਣੀ 'ਚ, ਹਰ ਗੱਲ ਦਾਅਵੇ ਨਾਲ ਕੀਤੀ ਹੋਈ ਐ, ਕਿਸੇ ਨੇ ਅੱਜ ਤਾਈਂ challenge(ਚਨੌਤੀ) ਵੀ ਨੀ ਕੀਤੀ । ਗੁਰਬਾਣੀ ਦੀ ਗੱਲ ਨੂੰ ਕੋਈ ਚੈਲੇਂਜ ਨਹੀਂ ਕਰ ਸਕਦਾ ਹੁੰਦਾ । ਤਦ ਚੈਲੇਂਜ ਹੁੰਦੀ ਐ ਜਦ ਅਰਥਾਂ ਦੇ ਅਨਰਥ ਹੋ ਜਾਣ, ਅਸੀਂ ਹੀ ਉਲਟੇ ਅਰਥ ਕਰ ਲਈਏ, ਫਿਰ ਤਾਂ ਚੈਲੇਂਜ ਹੋ ਈ ਜਾਣੈ ਉਹਨੇ । "ਕੇਸਰੀਆ ਬਾਹੀ ਕਊਮਾਰੀ ॥" 'ਕਊਮਾਰੀ' ਕਊ ਕੀ ਐ? ਕਊ ਐ ਜਿਹੜਾ ਹੰਕਾਰ ਐ ਨਾ ਕਊਆ, "ਜਗੁ ਕਊਆ ਮੁਖਿ ਚੁੰਚ ਗਿਆਨੁ ॥ {ਪੰਨਾ 832}" ਉਹ ਜਿਹੜਾ...ਇਹਦੀ ਹੰਕਾਰੀ ਵਿਰਤੀ ਐ ਨਾ? ਹੰਕਾਰ 'ਤੇ ਪ੍ਰਹਾਰ ਕਰਨ ਵਾਲੀ ਐਂ, ਹਉਮੈ/ਹੰਕਾਰ 'ਤੇ ਪ੍ਰਹਾਰ ਕਰਨ ਵਾਲੀ ਐਂ 'ਕਊ ਮਾਰੀ', ਭਰਮ 'ਤੇ ਚੋਟ ਕਰਨ ਵਾਲੀ ਐਂ...ਆਏਂ ਕਹਿ ਲਉ, ਕਊਆ ਕਾਲਾ ਹੁੰਦਾ ਐ ਨਾ? ਬਈ ਕਊਆ ਕਿਤੇ ਚਿੱਟਾ ਨੀ ਹੁੰਦਾ ਉਹ ਕਹਿੰਦੇ ਨੇ ।

"ਭੈਖੰਡੀ ਭੈਰਵਿ ਉਧਾਰੀ ॥" 'ਭੈਖੰਡੀ' ਭੈਅ ਦਾ ਤਾਂ ਖੰਡਨ ਕਰਦੀ ਐਂ, 'ਭੈਰਵਿ' ਐਂ, 'ਭੈਰਵਿ' ਐਂ, ਆਪਣੀ ਭੈਅ ਦੇ ਵਿੱਚ ਆਪ ਮੌਜੂਦ ਹੁੰਨੀ ਐਂ, ਜਿਹੜਾ ਤੇਰੀ ਭੈਅ 'ਚ ਆ ਜਾਵੇ, ਉਹ ਤੇਰੀ ਸ਼ਰਨ 'ਚ ਆ ਗਿਆ । ਤੇਰੇ ਹੁਕਮ ਦੀ ਭੈਅ ਦੇ ਵਿੱਚ ਆ ਜਾਵੇ, ਹੁਕਮ 'ਚ ਤੂੰ ਆਪ ਈ ਐਂ...ਮੌਜੂਦ ਹੁੰਦੀ, 'ਭੈਰਵਿ' ਭੈ 'ਚ ਰਵੀ ਹੋਈ ਐਂ, "ਡਡਾ ਡਰ ਉਪਜੇ ਡਰੁ ਜਾਈ ॥ {ਪੰਨਾ 341}" ਉਹ ਗੱਲ ਐ, ਚਾਰ ਅਖਰਾਂ 'ਚ ਵਿਆਖਿਆ ਕਰਤੀ...ਉਹ ਸਾਰੇ ਦੀ 'ਭੈ-ਖੰਡੀ ਭੈ-ਰਵਿ' "ਡਡਾ ਡਰ ਉਪਜੇ ਡਰੁ ਜਾਈ ॥ ਤਾ ਡਰ ਮਹਿ ਡਰੁ ਰਹਿਆ ਸਮਾਈ ॥ {ਪੰਨਾ 341}" ਆਪਣੀ ਭੈਅ 'ਚ ਆਪ ਮੌਜੂਦ ਐਂ, ਜਿਹੜਾ ਤੇਰੀ ਭੈ 'ਚ ਰਹੇ, ਤੂੰ ਉਹਦੀ ਰਖਸ਼ਕ ਬਣ ਜਾਨੀ ਐਂ, ਉਹਦੀ ਰਖਿਆ ਕਰਦੀ ਐਂ ਫਿਰ, 'ਉਧਾਰੀ' ਉਧਾਰ ਦਿੰਨੀ ਐਂ ਉਹਨੂੰ ਰਖਿਆ ਕਰਕੇ, ਫਿਰ ਕੌਣ ਨੇੜੇ ਆਜੂ ਉਥੇ "ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥ {ਪੰਨਾ 858}" ਚਾਰ-ਚਾਰ ਸ਼ਬਦਾਂ ਦੇ ਵਿੱਚ ਪੂਰਾ...ਕਿੰਨਾ ਕੁਛ ਭਰਿਆ ਪਿਆ, ਸ਼ਬਦ ਤਾਂ ਚਾਰ ਈ ਨੇ "ਭੈਖੰਡੀ ਭੈਰਵਿ ਉਧਾਰੀ ॥"

No comments:

Post a Comment

Note: Only a member of this blog may post a comment.