ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।। ਗੁਰਬਾਣੀ ਆਪਣਾ ਸਬਦਕੋਸ਼ (dictionary) ਆਪ ਹੈ । ਗੁਰਬਾਣੀ ਸਮਝਣ ਲਈ ਕਿਸੀ ਵੀ ਸੰਸਾਰੀ (ਗੁਰਬਾਣੀ ਦੀ ਵਿਚਾਰਧਾਰਾ ਤੋਂ ਬਾਹਰਲੇ) ਸਬਦਕੋਸ਼ ਦੀ ਜਰੂਰਤ ਨਹੀ ਹੈ । ਇਸੇ ਲਈ ਸਚੁ ਖੋਜ ਅਕੈਡਮੀ ਵਲੋਂ ਇਹ ਗੁਰਮੁਖਿ ਸਬਦਕੋਸ਼ ਬਣਾਇਆ ਗਿਆ ਹੈ ਤਾਂ ਕਿ ਗੁਰਬਾਣੀ ਦੀ ਖੋਜ ਕਰਨ ਵਾਲਿਆਂ ਨੂੰ ਆਸਾਨੀ ਹੋ ਸਕੇ । ਇਸ ਸਬਦਕੋਸ਼ ਵਿੱਚ ਗੁਰਬਾਣੀ ਦੇ ਅਰਥ ਗੁਰਬਾਣੀ ਵਿਚੋਂ ਹੀ ਦਿੱਤੇ ਗਏ ਹਨ ।
Friday, March 20, 2026
Prem ਪ੍ਰੇਮ
ਪ੍ਰੇਮ ਸੁਧਾ ਰਸੁ ਪੀਵੈ ਕੋਇ II ਜਰਾ ਮਰਣ ਦੁਖੁ ਫੇਰਿ ਨ ਹੋਇ II 343 II, 19.25 Min onwards
…....ਪ੍ਰੇਮ ਨੂੰ ਵੀ ਪਦਾਰਥ ਕਿਹਾ ਹੈ ਨਾਮ ਨੂੰ ਵੀ ਪਦਾਰਥ ਕਿਹਾ ਹੈ,ਪ੍ਰੇਮ ਉਹ ਨਾਮ ਪਦਾਰਥ ਨਹੀਂ ਜਿਹੜਾ ਦਰਗਾਹ ਚੋਂ ਮਿਲਦਾ ਹੈ, ਉਹ ਨਹੀਂ ਹੈਗਾ ਪ੍ਰੇਮ ਪਦਾਰਥ,
ਇਹ ਪ੍ਰੇਮ ਪਦਾਰਥ ਗਿਆਨ ਪਦਾਰਥ ਜੋ ਅਸੀਂ ਹਾਸਲ ਕਰਦੇ ਹਾਂ, ਉਹ ਪਦਾਰਥ ਹੈ ਕਿਉਂਕਿ ਪ੍ਰੇਮ ਪੈਦਾ ਕਰਨਾ ਸਾਡੀ ਜ਼ਿੰਮੇਵਾਰੀ ਹੈ, ਅਸੀਂ ਪੈਦਾ ਕਰ ਸਕਦੇ ਹਾਂ,
ਨਫਰਤ ਵੀ ਪੈਦਾ ਕਰ ਸਕਦੇ ਹਾਂ, ਪ੍ਰੇਮ ਵੀ ਪੈਦਾ ਕਰ ਸਕਦੇ ਹਾਂ, ਇਸ ਕਰਕੇ ਦਰਗਾਹ 'ਚੋਂ ਮਿਲਣ ਵਾਲਾ ਨਹੀਂ ਸਾਡੇ ਵੱਸ ਦੀ ਗੱਲ ਹੈ ….
ਹੈ ਤਾਂ ਪ੍ਰੇਮ ਦਾ ਅਰਥ ਨਾਮ ਹੀ, ਪਰ ਇਹ ਬਿਨਾਂ ਕੰਨਾਂ ਤੋਂ ਸੁਣਨ ਵਾਲਾ ਨਾਮ ਨਹੀਂ ਹੈ …
Subscribe to:
Comments (Atom)
