Sunday, March 22, 2026

Nindaa

ਨਿੰਦਾ......ਅਉਗੁਣ ਕਿਸੇ ਦਾ ਦੱਸਣਾ ਨਿੰਦਾ ਨਹੀਂ ਹੈ, ਤੇਰੀ ਅੱਖ ਵਿੱਚ ਲਾਲੀ ਹੈ ਭਾਈ ਇਸ ਦਾ ਇਲਾਜ ਕਰ ਲੈ ਇਹ ਕੋਈ ਨਿੰਦਾ ਨਹੀਂ ਹੈ, ….. ਸਚੁ ਤੇ ਸ਼ੰਕਾ ਕਰਨੀ ਨਿੰਦਾ ਹੈ, ਸਚੁ ਤੇ ਸ਼ੰਕਾ ਕਰਕੇ ਸਚੁ ਤੋਂ ਹਟਵਾਂ ਪ੍ਰਚਾਰ ਬਣਾ ਲੈਣਾ ਇਹ ਨਿੰਦਾ ਹੈ, ਨਿੰਦਾ ਤਾਂ ਸਚੁ ਦੀ ਹੋ ਸਕਦੀ ਹੈ, ਝੂਠ ਦੀ ਕਾਹਦੀ ਨਿੰਦਾ, ….

Friday, March 20, 2026

Prem ਪ੍ਰੇਮ

ਪ੍ਰੇਮ ਸੁਧਾ ਰਸੁ ਪੀਵੈ ਕੋਇ II ਜਰਾ ਮਰਣ ਦੁਖੁ ਫੇਰਿ ਨ ਹੋਇ II 343 II, 19.25 Min onwards …....ਪ੍ਰੇਮ ਨੂੰ ਵੀ ਪਦਾਰਥ ਕਿਹਾ ਹੈ ਨਾਮ ਨੂੰ ਵੀ ਪਦਾਰਥ ਕਿਹਾ ਹੈ,ਪ੍ਰੇਮ ਉਹ ਨਾਮ ਪਦਾਰਥ ਨਹੀਂ ਜਿਹੜਾ ਦਰਗਾਹ ਚੋਂ ਮਿਲਦਾ ਹੈ, ਉਹ ਨਹੀਂ ਹੈਗਾ ਪ੍ਰੇਮ ਪਦਾਰਥ, ਇਹ ਪ੍ਰੇਮ ਪਦਾਰਥ ਗਿਆਨ ਪਦਾਰਥ ਜੋ ਅਸੀਂ ਹਾਸਲ ਕਰਦੇ ਹਾਂ, ਉਹ ਪਦਾਰਥ ਹੈ ਕਿਉਂਕਿ ਪ੍ਰੇਮ ਪੈਦਾ ਕਰਨਾ ਸਾਡੀ ਜ਼ਿੰਮੇਵਾਰੀ ਹੈ, ਅਸੀਂ ਪੈਦਾ ਕਰ ਸਕਦੇ ਹਾਂ, ਨਫਰਤ ਵੀ ਪੈਦਾ ਕਰ ਸਕਦੇ ਹਾਂ, ਪ੍ਰੇਮ ਵੀ ਪੈਦਾ ਕਰ ਸਕਦੇ ਹਾਂ, ਇਸ ਕਰਕੇ ਦਰਗਾਹ 'ਚੋਂ ਮਿਲਣ ਵਾਲਾ ਨਹੀਂ ਸਾਡੇ ਵੱਸ ਦੀ ਗੱਲ ਹੈ …. ਹੈ ਤਾਂ ਪ੍ਰੇਮ ਦਾ ਅਰਥ ਨਾਮ ਹੀ, ਪਰ ਇਹ ਬਿਨਾਂ ਕੰਨਾਂ ਤੋਂ ਸੁਣਨ ਵਾਲਾ ਨਾਮ ਨਹੀਂ ਹੈ …

Tuesday, March 17, 2026

Khimaa ਖਿਮਾ

ਖਿਮਾ ਗਰੀਬੀ ਅਨਦ ਸਹਜ ਜਪਤ ਰਹਹਿ ਗੁਣਤਾਸ II 253 II (35.04 Min onwards), ਜੇ ਖਿਮਾ ਗਰੀਬੀ ਹੈ ਤਾਂ ਅਨੰਦ ਸਹਜ ਹੈ, ਖਿਮਾ ਗਰੀਬੀ ਬਿਨਾਂ ਸਹਿਜ ਅਨੰਦ ਨਹੀਂ ਹੈ, .... ਖਿਮਾ ਹੁੰਦਾ ਤਿਆਗ, ਵਿਕਾਰਾਂ ਦੇ ਤਿਆਗ ਨੂੰ ਖਿਮਾ ਕਹਿੰਦੇ ਨੇ, ਖਿਮਾ ਦਾ ਮਤਲਬ ਛੱਡ ਦੇਣਾ, ਤਿਆਗ ਕਰ ਦੇਣਾ, ਛਮਾ ਕਰੋ, ਮਾਫ ਕਰ ਦੇਣਾ ਕਿਸੇ ਨੂੰ, ਇਹਨੂੰ ਵੀ ਖਿਮਾ ਕਹਿੰਦੇ ਨੇ, ਕਿਸੇ ਦਾ ਗੁੱਸਾ ਨਾ ਰੱਖਣਾ, ਕਿਸੇ ਤੇ ਗੁੱਸਾ ਕਰਨਾ ਹੀ ਨਾ, ....ਇਸ ਐਂਗਲ (Angle) ਵਿੱਚ ਖਿਮਾ ਹੈ ਬਾਹਰਲੀ, ਜਿਹੜਾ ਅਸੀਂ ਵਰਤਦੇ ਹਾਂ ਖਿਮਾ ਵਿੱਚ, ਖਿਮਾ ਵਿੱਚ ਵਰਤਾਓ ਹੈ, ...ਇੱਕ ਖਿਮਾ ਆਪਣੇ ਆਪ ਨਾਲ, ਉਥੇ ਹੈਗਾ ਤਿਆਗ, …

Wednesday, March 11, 2026

Gur Gopiaa ਗੁਰੁ ਗੋਪਿਆ

ਜਿਨਾਂ ਨੇ ਆਪਣਾ ਗੁਰੁ  ਗੋਪ ਲਿਆ, ਆਪਣੇ ਅੰਤਰ ਆਤਮਾ ਦੀ ਆਵਾਜ਼ ਨੂੰ ਦਬਾ ਲਿਆ, ਅੰਦਰੋਂ ਤਾਂ ਆਵਾਜ਼ ਕੁਝ ਹੋਰ ਆਈ ਹੈ, ਬਾਹਰ ਕੁਝ ਹੋਰ ਬੋਲ ਦਿੱਤਾ, …...... ਉਹਨਾਂ ਨੇ ਆਪਣਾ ਗੁਰੁ  ਗੋਪ ਲਿਆ, ਗੁਪਤ ਕਰ ਲਿਆ, ….....

Sunday, March 8, 2026

Dubidhaa ਦੁਬਿਧਾ

ਦੁਬਿਧਾ ਮੇਟਿ ਖਿਮਾ ਗਹਿ ਰਹਹੁ II ਕਰਮ ਧਰਮ ਕੀ ਸੂਲ ਨ ਸਹਹੁ II 343 II, (19.40 Minute onwards) ….. ਦੁਬਿਧਾ ਕੀ ਹੈ? ਮਾਇਆ ਦੀ ਵੀ ਭੁੱਖ ਹੈ ਸਾਨੂੰ ਤੇ ਨਾਮ ਦੀ ਵੀ ਭੁੱਖ ਹੈ, ਇਹ ਦੁਬਿਧਾ ਹੈ, ਭੁੱਖਾਂ ਦੋ ਨੇ, ਸਰੀਰ ਜਿਉ ਦੋ ਨੇ, ਇਹ ਦੁਬਿਧਾ ਛੱਡ ਦਿਓ, ਦੁਬਿਧਾ ਛੁੱਟੁਗੀ ਕਿਵੇਂ? ਖਿਮਾ ਦਾ ਮਤਲਬ ਤਿਆਗ ਦੇਣਾ ਦੁਬਿਧਾ… ਸਰੀਰ ਵਾਲੀ ਜ਼ਿੰਮੇਵਾਰੀ ਤਿਆਗ ਦਿਓ ਦੁਬਿਧਾ ਤਾਂ ਛੁੱਟਗੀ, ਨਹੀਂ ਛੁਟਣੀ ਨਹੀਂ ਹੈ ਇਹ ਗੁਰਬਾਣੀ ਕਹਿੰਦੀ ਹੈ, ਜੇ ਦੁਬਿਧਾ ਮਿਟਾ ਦੇਈ ਏ, ਨਿਊਟ੍ਰਲ ਗੀਅਰ ਕਰ ਦੇਈ ਏ, ਨਿਊਟ੍ਰਲ ਗੀਅਰ ਕੀ ਹੈ? ਬਸ, ਆਪਣੀ ਮਰਜ਼ੀ ਛੱਡ ਤੀ

Friday, March 6, 2026

Bhau ਭਉ

ਹਮਰਾ ਭਰਮੁ ਗਇਆ ਭਉ ਭਾਗਾ II ਜਬ ਰਾਮ ਨਾਮ ਚਿਤੁ ਲਾਗਾ II 655 II, (2.58 Minute onwards) ਜਦੋਂ ਦਾ ਰਾਮ ਨਾਮ ਨਾਲ ਚਿਤੁ ਲੱਗਿਆ, ਭਰਮ ਵੀ ਚਲਾ ਗਿਆ ਭਉ ਵੀ ਭੱਜ ਗਿਆ, ਡਰ ਵੀ ਭੱਜ ਗਿਆ, ਭਰਮ ਵੀ ਨਾਸ ਹੋ ਗਿਆ, ਦੋਏ ਇਕੱਠੇ ਹੁੰਦੇ ਨੇ, ਭਰਮ ਔਰ ਭੈ ਜਿੰਨਾ ਚਿਰ ਭਰਮ ਹੈ, ਭੈ ਹੈ, ਜਬ ਭਰਮ ਗਿਆ ਭਉ ਭਾਗਾ, ਭਉ ਤਾ ਕਿਛੁ ਥਾ ਹੀ ਨਹੀਂ, ਭਉ ਤਾਂ ਇਕ ਬਣਾਉਟੀ ਗੱਲ ਸੀ, ਭਉ ਭਾਗਾ ਜਬ ਰਾਮ ਨਾਮ ਚਿਤੁ ਲਾਗਾ …....