Saturday, May 22, 2010

Itehaas

ਇਤਿਹਾਸ :

ਜਿਥੇ ਨਿਰੇ ਹੀਰੇ ਮੋਤੀ ਪਏ ਹਨ ਉਸ 'ਖਾਨ' 'ਚ ਤਾਂ ਗਏ ਨਹੀਂ, ਕੂੜੇ ਵਾਲੀ ਖਾਨ ਵਿਚ ਜਾ ਵੜੇ, ਕੋਲੇ ਵਾਲੀਆਂ ਖਾਨਾਂ ਵਿੱਚ ਜਾ ਕੇ ਲਭਦੇ ਹਨ । ਜਿਥੇ "ਮਤਿ ਵਿਚਿ ਰਤਨ ਜਵਾਹਰ ਮਾਣਿਕ" ਪਏ ਹਨ ਉਸ 'ਖਾਨ' ਵਿੱਚ ਤਾਂ ਗਏ ਨਹੀਂ, ਉਧਰ ਨੂੰ ਚਲੇ ਗਏ ਜਿਥੇ ਕੁਛ ਹੈ ਹੀ ਨਹੀਂ । ਗੁਰਬਾਣੀ ਨੂੰ ਛੱਡ ਕੇ ਹੋਰ ਹੋਰ ਚੀਜਾਂ ਪੜ੍ਹਦੇ ਹਨ, ਜਾਂ ਇਤਿਹਾਸ ਨੂੰ ਪੜ੍ਹਦੇ ਹਨ । ਇਤਿਹਾਸ ਤਾਂ ਸਮਝ ਲਉ ਕਿ ਸਾਰਾ ਹੁੰਦਾ ਹੀ ਮਿਥਿਹਾਸ ਹੈ, ਜੇ ਇਤਿਹਾਸ ਪੜੋਗੇ ਤਾਂ ਇਤਿਹਾਸ ਤਾਂ ਥੋਨੂੰ ਮਾਇਆ ਨਾਲ ਜੋੜੂਗਾ । ਬ੍ਰਹਮ-ਗਿਆਨੀਆਂ ਨੇ ਅੱਜ ਤੱਕ ਦੋ ਕੰਮ ਨਹੀਂ ਕੀਤੇ, ਇੱਕ ਤਾਂ ਬ੍ਰਹਮ-ਗਿਆਨੀਆਂ ਦਾ ਮੰਦਰ ਨਹੀਂ ਹੁੰਦਾ ਕਿਤੇ ਵੀ, ਅਸੀਂ ਆਹ ਗੁਰਦੁਆਰੇ-ਮੰਦਰ ਬਣਾ ਕੇ ਗਲਤੀ ਕੀਤੀ ਹੈ । ਇਹ ਗੁਰੂ ਨੇ ਚਾਟਸਾਲ ਬਣਾਈ ਸੀ, ਸਕੂਲ/ਕਾਲਿਜ ਬਣਾਏ ਸੀ, ਗੁਰਬਾਣੀ ਪੜਾਉਣ ਦੇ ਅਸਥਾਨ ਬਣਾਏ ਸੀ, ਇਹਨਾਂ ਨੇ ਚੱਕ ਕੇ ਮੰਦਰ ਬਣਾ ਦਿੱਤੇ । ਬ੍ਰਹਮ-ਗਿਆਨੀਆਂ ਦੇ ਮੰਦਰ ਨਹੀਂ ਹੁੰਦੇ, ਕਿਉਂਕਿ ਮੰਦਰ 'ਚ ਚੜ੍ਹਾਵਾ ਆਊਗਾ ਅਤੇ ਚੜ੍ਹਾਵਾ ਮੱਤ ਮਾਰ ਦਿੰਦਾ ਹੈ । ਮੰਦਰ ਦੇ ਵਿੱਚ ਪੂਜਾ ਕੀਹਦੀ ਕਰਨੀ ਹੈ ? ਮੰਦਰ ਉਥੇ ਹੁੰਦਾ ਹੈ ਜਿਥੇ ਕਿਸੇ ਦੀ ਪੂਜਾ ਕਰਨੀ ਹੋਵੇ । ਸਾਡੇ ਤਾਂ ਮਨ 'ਮੰਦਰ' ਹੈ "ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ ॥ {ਪੰਨਾ 795}" ਨਾ ਤਾਂ ਸਾਡੇ ਕੋਈ ਇਸ਼ਨਾਨ ਦਾ ਬਾਹਰ ਤੀਰਥ ਹੁੰਦਾ ਹੈ ਅਤੇ ਨਾ ਹੀ ਮੰਦਰ । ਇਹ ਬ੍ਰਹਮ-ਗਿਆਨੀਆਂ ਦੇ ਹੁੰਦੇ ਹੀ ਨਹੀਂ ਅਤੇ ਨਾ ਹੀ ਇਤਿਹਾਸ ਹੁੰਦਾ ਹੈ । ਇਤਿਹਾਸ ਸਰੀਰ ਨਾਲ ਜੋੜੂਗਾ, ਸੰਸਾਰੀ ਮਾ-ਪਿਉ ਨਾਲ ਜੋੜੂਗਾ, ਜੇ ਗੁਰੁ ਨਾਨਕ ਜੀ ਦਾ ਇਤਿਹਾਸ ਪੜੋਗੇ, ਤਾਂ ਉਹਨਾਂ ਦੇ ਮਾ-ਪਿਉ ਦੁਨਿਆਵੀ ਹਨ, ਜਿਸਨੂੰ ਕਿ ਗੁਰੁ ਨਾਨਕ ਜੀ ਗੁਰਬਾਣੀ ਵਿੱਚ ਨਹੀਂ ਮੰਨਦੇ, ਉਹ ਤਾਂ ਕਹਿੰਦੇ ਹਨ "ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ {ਪੰਨਾ 103}", ਜੇ ਇਤਿਹਾਸ ਨੂੰ ਪੜੋਗੇ ਤਾਂ ਮਾ-ਪਿਉ ਹੋਰ ਹਨ ਅਤੇ ਜੇ ਗੁਰਬਾਣੀ ਤੋਂ ਪੜੋਗੇ ਤਾਂ ਮਾ-ਪਿਉ ਹੋਰ, ਇਹਦੇ ਵਿੱਚ ਹੀ ਫਸ ਕੇ ਰਹਿ ਜਾਵੋਂਗੇ । ਇਤਿਹਾਸ ਨਾਲ ਜੁੜਨ ਵਾਲੇ ਕਦੇ ਨਹੀਂ ਨਿੱਕਲ ਸਕਦੇ, ਉਹ ਸਾਰੇ ਫਸੇ ਹੋਏ ਹਨ ਅਤੇ ਫਸੇ ਹੀ ਰਹਿਣਗੇ । ਗੱਲ ਤਾਂ ਸਾਰੀ ਨਿਰਾਕਾਰ ਦੀ ਹੈ ਅਤੇ ਤੁਸੀਂ ਸਰੀਰ ਨਾਲ ਜੋੜ ਕੇ ਕਰਦੇ ਹੋ, ਜਿਨਾ ਚਿਰ ਸਰੀਰ ਛੱਡਦੇ ਨਹੀਂ ਉਨਾ ਚਿਰ 'ਰਾਮ ਰਤਨੁ' ਨਹੀਂ ਮਿਲਦਾ "ਰਾਮ ਰਤਨੁ ਤਬ ਪਾਈਐ ਜਉ ਪਹਿਲੇ ਤਜਹਿ ਸਰੀਰੁ ॥੩੧॥ {ਪੰਨਾ 1366}"

No comments:

Post a Comment

Note: Only a member of this blog may post a comment.