Thursday, August 25, 2011

Keerti,Keertan,Keertania,Harikirati

ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧
 ੴ ਸਤਿਗੁਰ ਪ੍ਰਸਾਦਿ ॥

 ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥ {ਪੰਨਾ 12}

"ਜੈ ਘਰਿ ਕੀਰਤਿ ਆਖੀਐ" ਸੋਹਿਲਾ ਆ ਗਿਆ ਹੁਣ, ਜਿਹੜੇ ਘਰ ਦੇ ਵਿੱਚ ਬੈਠ ਕੇ ਕੀਰਤੀ ਕਰੀਦੀ ਐ, ਕੀਰਤੀ ਕਿੱਥੇ ਹੁੰਦੀ ਐ ? ਕੀਰਤੀ ਗੁਰਦੁਆਰੋ 'ਚ ਬੈਠ ਕੇ ਹੁੰਦੀ ਐ । ਕੀਰਤੀ ਜਦ ਹੁੰਦੀ ਐ... ਕੀਰਤੀ ਹੁੰਦੀ ਐ 'ਉਸਤਤੀ' "ਤੁਮ੍ਹ੍ਹਰੀ ਉਸਤਤਿ ਤੁਮ ਤੇ ਹੋਇ ॥ {ਪੰਨਾ 266}" ਪਹਿਲੀ ਤਾਂ ਗੱਲ ਇਹ ਐ, ਤੇਰੀ ਉਸਤਤ ਤੇਰੇ ਤੋਂ ਈ ਹੋ ਸਕਦੀ ਐ, ਜਾਂ "ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ॥੮॥੨੧॥ {ਪੰਨਾ 292}" ਹੁਣ ਜਿਹੜਾ ਬੁਲਾਊਗਾ teacher(ਅਧਿਆਪਕ) ਉਹਦੇ ਕੋਲੇ ਜਾਣਾ ਪਊਗਾ, ਜਿੱਥੇ teacher ਹੈ… ਜਿੱਥੇ ਗੁਰੂ ਹੈ ‘ਗੁਰਦੁਆਰੋ’ ਦੇ ਵਿੱਚ, ਉੱਥੇ ਜਦ ਜਾ ਕੇ ਬੈਠਿਆ, ਤਾਂ ਉਹਨੇ ਬੁਲਾਇਆ, ਤਾਂ ਬੋਲਿਆ । ਗੁਰੂ ਘਰ 'ਚ ਬੈਠ ਕੇ ਹੁੰਦੀ ਐ ਏਹੇ ਬਾਣੀ ਉਚਾਰਨ, ਉਹੀ ‘ਗੁਰਦੁਆਰੋ’ ਐ, ਉਹ ‘ਗੁਰੂ ਘਰ’ ਸਾਡੇ ਅੰਦਰ ਐ । ਜਿਹੜਾ ਹਿਰਦਾ ਸਾਫ਼ ਐ ਪਾਕ ਐ ਨਾ, ਪਾਕ-ਪਵਿਤ, ਉਹਨੂੰ ਗੁਰਦੁਆਰੋ ਕਹਿੰਦੇ ਨੇ, ਜਿਹੜਾ ਹਿਰਦਾ ਪਾਕ-ਪਵਿਤ ਐ ਉਹ ਗੁਰਦੁਆਰੋ ਕਹਿੰਦੇ ਨੇ, ਉਹ ਫਿਰ ਢਹਿ ਨੀ ਸਕਦਾ, ਅਕਾਲ ਤਖਤ ਹੋ ਜਾਂਦੈ, ਉਹ ਖਤਮ ਨਹੀਂ ਹੋ ਸਕਦਾ, ਹਮੇਸ਼ਾਂ ਵਾਸਤੇ ਤਖਤ ਹੋ ਜਾਂਦੈ ਉਹੋ, ਉਹਦਾ ਕਾਲ ਨਹੀਂ ਹੈ…ਓਹਦਾ । ਇਹ ਹਿਰਦਾ ਫੁੱਟਦੈ ਹਰ ਵਾਰ, ਉ ਕਬੀਰ ਕਹਿੰਦਾ ਐ ਨਾ "ਮਰਤੇ ਫੂਟਿ ਗੁਮਾਨੀ ॥੩॥ {ਪੰਨਾ 969}" ਗੁਮਾਨੀਆਂ ਦਾ ਹਿਰਦਾ ਫੁੱਟਦੈ, ਫੁੱਟ ਜਾਂਦੈ "ਘਟ ਫੂਟੇ ਘਟਿ ਕਬਹਿ ਨ ਹੋਈ ॥ {ਪੰਨਾ 340}" ਇਹ ਘਟ ਫੁੱਟਦੈ, ਪਰ ਜਦ ਇਹ ਗੁਰਦੁਆਰੋ ਬਣ ਜਾਂਦੈ ਫਿਰ ਨੀ ਫੁੱਟਦਾ, ਫਿਰ ਮਹਿਲ ਬਣ ਜਾਂਦੈ, ਬਸ ਐਨਾ ਫਰਕ ਐ । ਜਦੋਂ ਐਥੇ ਬੈਠ ਕੇ ਕੀਰਤੀ ਹੋ ਜਾਂਦੀ ਐ ਨਾ, ਕੀਰਤੀ ਹਿਰਦੇ 'ਚ, ਫਿਰ ਨੀ ਫੁੱਟਦਾ ਇਹੇ, "ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥" ਜਦੋਂ ਐਥੇ ਬੈਠ ਕੇ ਕੀਰਤੀ ਹੋ ਜਾਂਦੀ ਐ, ਚਾਹੇ ਇੱਕ ਸ਼ਬਦ ਦੀ ਕੀਰਤੀ ਹੋ ਜਾਵੇ…ਹਿਰਦੇ 'ਚ, ਫਿਰ ਇਹ ਹਿਰਦਾ ਨੀ ਫੁੱਟਦਾ ਹਮੇਸ਼ਾਂ ਵਾਸਤੇ ਮਹਿਲ ਬਣ ਜਾਂਦੈ, ਉਹੀ ਐ ਮਹਿਲ ਇਹੇ, ਮਹੱਲਾ ਬਣਦੈ, ਫਿਰ ਇਹ ਮਹਿਲ ਬਣ ਜਾਂਦੈ, ਫਿਰ ਨੀ ਫੁੱਟਦਾ ਇਹੇ, ਫਿਰ ਹਮੇਸ਼ਾਂ ਵਾਸਤੇ ਪੱਕ ਜਾਂਦੈ । ਜਦ ਇੱਥੋਂ ਪੱਕੀ ਬਾਣੀ ਨਿੱਕਲਦੀ ਐ ਨਾ ਪੱਕੀ ਬਾਣੀ, ਨਿਰਾਕਾਰ ਦੀ ਸਹੀ ਵਿਆਖਿਆ ਜਦ ਇੱਥੋਂ ਨਿੱਕਲਦੀ ਐ ਨਾ, ਬਸ ਇਹ ਫਿਰ ਪੱਕਾ ਹੋ ਜਾਂਦੈ, ਫੇਰ ਨੀ ਢਹਿੰਦਾ ਏਹੇ ਘਰ, ਨਹੀਂ ਤਾਂ ਘਰ ਬਣਦੇ ਰਹੇ ਢਹਿੰਦੇ ਰਹੇ "ਐਸੇ ਘਰ ਹਮ ਬਹੁਤੁ ਬਸਾਏ ॥ ਜਬ ਹਮ ਰਾਮ ਗਰਭ ਹੋਇ ਆਏ ॥੧॥ {ਪੰਨਾ 326}" । "ਕਰਤੇ ਕਾ ਹੋਇ ਬੀਚਾਰੋ" ਕਰਤੇ ਕਾ ਬੀਚਾਰ ਹੁੰਦੈ ਜਿੱਥੇ, ਕਿਰਤ ਦਾ ਬੀਚਾਰ ਨਹੀਂ ਹੁੰਦਾ, "ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥" ਕਰਤੇ ਬਾਰੇ ਜੋ ਬੀਚਾਰ ਐ, ਉਹੀ ਕੀਰਤੀ ਐ, ਉਹਦੀ ਵਡਿਆਈ ਐ "ਵਡੇ ਕੀਆ ਵਡਿਆਈਆ {ਪੰਨਾ 475}" ਵੱਡਾ ਕੌਣ ਐ ? ਇਹ ਤਾਂ ਜੀਵ ਤਾਂ ਛੋਟਾ ਐ ਹਮੇਸ਼ਾਂ ਈ, ਜੀਹਨੇ ਜਨਮ ਲਿਆ ਉਹ ਛੋਟਾ ਐ । ਜਨਮ ਲਿਆ ਨਾ, ਕਿਸੇ ਦੇ ਸਾਹਮਣੇ ਲਿਆ ਨਾ ਜਨਮ, ਜਦ ਸਾਹਮਣੇ ਲਿਆ ਉਹਤੋਂ ਜਿਹੜੇ ਪਹਿਲੇ ਤੇ, ਉਹਨਾਂ ਨਾਲੋਂ ਛੋਟਾ ਈ ਐ ਫਿਰ ਏਹੇ । ਜਿਹੜਾ ਸਾਡੇ ਸਾਹਮਣੇ ਜਨਮ ਲਊ, ਸਾਡੇ ਨਾਲੋਂ ਛੋਟਾ ਈ ਹੋਇਆ ਨਾ, ਇਹੀ ਆਪਾਂ ਗਿਣਦੇ ਆਂ ਵੱਡਾ-ਛੋਟਾ, ਵੱਡਾ ਭਾਈ ਛੋਟਾ ਭਾਈ ਕੌਣ ਐ ? ਜਿਹੜਾ ਬਾਅਦ 'ਚ ਜੰਮਿਆ ‘ਛੋਟਾ’ ਐ, ਜਿਹੜਾ ਪਹਿਲਾਂ ਜੰਮਿਆ ‘ਵੱਡਾ’ ਐ । ਜੀਹਨੇ ਜਨਮ ਲਿਆ ਉਹ ਛੋਟਾ ਐ, ਬਸ, ਜਿਹੜਾ ਕਦੇ ਜੰਮਦਾ ਮਰਦਾ ਨੀ ਉਹ ਵੱਡਾ ਐ, ਜਿਹੜਾ ਜੰਮਣ-ਮਰਨ ਦੇ ਵਿੱਚ ਨਹੀਂ ਐ, ਉਹ ਵੱਡਾ ਐ । "ਕਰਤੇ ਕਾ ਹੋਇ ਬੀਚਾਰੋ ॥ ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥” ਇਹ ਜੇ ਗੁਣ ਗਾਇਨ ਵੀ ਕਰਨਾ ਐ ਨਾ, ‘ਬਾਣੀ ਦਾ’ ਕੀਰਤਨ ਵੀ ਕਰਨੈ ਜਾਂ ਇਹਨੂੰ ਗਾਉਣਾ ਵੀ ਐ, ਪੜ੍ਹਣਾ ਵੀ ਐ ਬਾਅਦ 'ਚ ਬਾਣੀ ਨੂੰ, ਉਸੇ ਘਰ 'ਚ ਬੈਠ ਕੇ ਪੜ੍ਹੀ ਜਾਵੇ ਫਿਰ ਗੱਲ ਬਣਦੀ ਐ ਇਹਦੀ । ਜੇ ਓਸ ਘਰ ਤੇ ਬਿਨਾਂ ਪੜ੍ਹੇ ਫਿਰ ਇਹਦਾ ਕੋਈ ਅਸਰ ਨੀ ਹੈ, ਤ੍ਰਿਕੁਟੀ 'ਚ ਬੈਠ ਕੇ ਇਹਦਾ ਕੋਈ ਅਸਰ ਨੀ ਹੈ ਸਾਡੇ ਤੇ ਹੋਣਾ । ਜਿੱਥੇ ਜੀਹਨੇ ਬੈਠ ਕੇ ਉਚਾਰਨ ਕੀਤੀ ਹੈ, ਯਾਨੀ ਇੱਕ ਮਨ ਇੱਕ ਚਿੱਤ ਹੋਏ ਤੇ ਪੜ੍ਹੇ ਬਾਣੀ, ਫਿਰ ਅਸਰ ਕਰਦੀ ਐ, ਵਰਨਾ ਕੋਈ ਅਸਰ ਨੀ ਕਰਦੀ । ਜਿੰਨਾ ਚਿਰ ਇੱਕ ਮਨ ਇੱਕ ਚਿੱਤ ਹੋ ਕੇ ਵਿਚਾਰ ਕਰੇ, ਫੇਰ ਅਸਰ ਕਰਦੀ ਐ ਵਰਨਾ ਅਸਰ ਕੋਈ ਨੀ ਕਰਦੀ, ਜੇ ਮਨ ਕਿਤੇ ਫਿਰਦੈ, ਬਾਣੀ ਪੜ੍ਹ ਰਿਹੈ, ਫਿਰ ਇਹਨੇ ਅਸਰ ਕੀ ਕਰਨੈ ? ਨਾ ਇਹਦੀ ਸਮਝ ਆਵੇ, ਨਾ ਇਹਦਾ ਅਸਰ ਹੋਵੇ । ਜਦ ਧਿਆਨ ਤਾਂ ਲੋਕਾਂ 'ਚ ਐ ਬੈਠੇ ਮੂਹਰੇ ਪਬਲਿਕ 'ਚ, ਕੀਰਤਨ...ਬਾਜੇ ਨਾਲ ਸ਼ਬਦ ਪੜ੍ਹ ਰਿਹੈ, ਕੀਰਤਨ ਤਾਂ ਨੀ ਕਹਿ ਸਕਦਾ ਉਹਨੂੰ ਮੈਂ, ਕੀਰਤਨ ਤਾਂ ਹੁੰਦਾ ਈ ਨੀ ਏਹੇ, ਕੀਰਤਨ ਤਾਂ ਵਿਚਾਰ ਦਾ ਨਉਂ ਐ । ਇਹਨਾਂ ਨੇ ਕੀਰਤਨ ਜਾਨ ਕੇ ਰੱਖ ਲਿਆ ਨਾ, ਕੀਰਤਨ ਨੂੰ ਵਡਿਆਈ ਦਿੱਤੀ ਹੋਈ ਆ ਬਾਣੀ 'ਚ, ਇਹਨਾਂ ਨੇ ਆਹ ਜਿਹੜੇ ਸ਼ਬਦ ਪੜ੍ਹਣੇ ਨੇ, ਸ਼ਬਦ ਚੌਂਕੀ ਦਾ ਨਾਂ ਕੀਰਤਨ ਰੱਖ ਲਿਆ, ਬੜੇ ਬੇਈਮਾਨ ਨੇ ਏਹੇ…ਰਾਗੀ, ਜਾਨ ਕੇ ਨਉਂ ਰੱਖ ਲਿਆ, ਰੱਖਿਆ ਐ ਰਾੜੇ ਆਲੇ ਨੇ, ਰਾੜੇ ਆਲੇ ਤੋਂ ਸ਼ੁਰੂ ਹੋਇਐ, ਪਹਿਲਾਂ ਇਹਨੂੰ ਸ਼ਬਦ...ਸ਼ਬਦ ਚੌਂਕੀ ਦੀ ਅਰਦਾਸ ਹੁਣ ਵੀ ਕਹਿੰਦੇ ਨੇ । ‘ਕੀਰਤਨ’ ਹੋਰ ਚੀਜ਼ ਐ, ਕੀਰਤਨ ਆਲੇ ਦਾ ਇੱਕ ਸ਼ਬਦ ਈ ਐ ਕੀਰਤਨੀਆਂ ਜਿਹੜਾ ਹੈਗਾ, ਉਹ ਤਾਂ "ਕਰ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ ਰਬਾਬਾ ॥ {ਪੰਨਾ 884}" ਉਹ ਐ । "ਕਰ ਕਰਿ ਤਾਲ" ਮਨ ਅਰ ਚਿੱਤ ਦੀ ਤਾਲ ‘ਇੱਕ’ ਹੋਵੇ, ਤਾਂ ਕੀਰਤਨ ਹੁੰਦੈ । 'ਕਰ' ਨੇ ਦੋ, ਮਨ ਅਰ ਚਿੱਤ "ਕਰ ਕਰਿ ਤਾਲ" ਮਨ ਅਰ ਚਿੱਤ ਨੂੰ ਇੱਕ ਤਾਲ ਇੱਕ ਸੁਰ ਕਰ ਇਹਨਾਂ ਨੂੰ, "ਪਖਾਵਜੁ ਨੈਨਹੁ" ਅਖਾਂ ਨੀ, ਅੰਦਰਲੇ ਨੈਣ, ਉਹਦਾ ਪਖਾ ਫਿਰੇ, "ਮਾਥੈ ਵਜਹਿ ਰਬਾਬਾ" ਫੇਰ ਉਹਦੇ 'ਚੋਂ ਰਬਾਬ...ਫੇਰ ਉਹਦੇ 'ਚੋਂ ਆਪੇ ਈ "ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥ {ਪੰਨਾ 917}" ਰਾਗ ਤਾਂ ਆਪੇ ਈ ਫੁੱਟ ਪੈਂਦੈ ਮਥੇ 'ਚੋਂ, ਰਾਗ ਆਪੇ ਈ ਫੁੱਟ ਪੈਂਦੈ, ਰਾਗ ਸਿਖਣ ਦੀ ਲੋੜ ਨੀ ਹੈ, ਰਾਗ ਆਪੇ ਈ ਆ ਜਾਂਦੈ "ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥ {ਪੰਨਾ 917}" ਇਹ ਆ ਕੀਰਤਨੀਆਂ । ਕੀਰਤਨੀਏ ਉਹ ਸੀ ਜਿਹਨਾਂ ਨੇ ਬਾਣੀ ਲਿਖੀ ਐ, ਇਹ ਕੀਰਤਨੀਏ ਨੇ ? ਉਹ ਆ ਕੀਰਤਨੀਏ ਜਿਹਨਾਂ ਨੇ ਬਾਣੀ ਲਿਖੀ ਐ ਉਹ ਕੀਰਤਨੀਏ ਨੇ । ਇਹ ਕੌਣ ਨੇ ? ਇਹ ਨੇ ਰਾਗੀ "ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥ {ਪੰਨਾ 450}" ਇਹ ਰਾਗੀ ਨੇ, ਰਾਗੀ 'ਕੀਰਤਨੀਏ' ਬਣ ਗਏ, ਇਹ ਤਾਂ blackmailer ਨੇ । ਰਾਗੀ ਕਿਉਂ ਨੀ ਕਹਾਏ, ਕੀਰਤਨੀਏ ਕਿਉਂ ਕਹਾਏ ਨੇ? ਰਾਗੀ ਤਾਂ ਕਹਾਉਂਦੇ ਨੇ, ਪਰ ਕੀਰਤਨੀਏ ਕਿਉਂ ਨਾਲ ਕਹਿੰਦੇ ਨੇ ਆਪਨੇ ਆਪ ਨੂੰ? ਕੀਰਤਨੀਏ ਤਾਂ ਫਿਰ ਉਹਨਾਂ ਦੀ ਬਰਾਬਰੀ ਕਰਦੇ ਨੇ ਫਿਰ ਗੁਰੂਆਂ ਦੀ, ਕੀਰਤਨੀਏ ਕਹਿ ਕੇ ਉਹਨਾਂ ਦੀ ਬਰਾਬਰੀ ਕਰਦੇ ਨੇ ਭਗਤਾਂ ਦੀ ਇਹੇ । ਵੇਚਦੇ ਓਂ ਮਾਇਆ ਖਾਤਰ, ਧੰਦਾ ਬਣਾਇਆ ਹੋਇਆ ਥੋਡਾ, ਕਹਿੰਦੇ ਉ ਅਸੀਂ ਕੀਰਤਨੀਏ ਆਂ, ਇਹ ਤਾਂ ਧੰਦੈ ।

"ਤਿਤੁ ਘਰਿ ਗਾਵਹੁ ਸੋਹਿਲਾ" ਸੋਹਿਲਾ ਓਸੇ ਘਰ ਬੈਠ ਕੇ ਗਾਵੋ, 'ਗਾਵਹੁ' ਲਿਖਿਆ ਹੋਇਐ, ਜੇ ਓਸ ਘਰ ਬੈਠ ਕੇ...ਦੇਖੋ! ਜੇ ਓਸ ਘਰ ਬੈਠ ਕੇ ਗਾਵਾਂਗੇ ਤਾਂ ਗਾਇਨ ਐ, ਜੇ ਓਸ ਘਰ ਨਹੀਂ ਬੈਠ ਕੇ ਗਾਵਾਂਗੇ ਫਿਰ ਪੜ੍ਹਣੈ, ਪੜ੍ਹਨ ਅਰ ਗਾਉਣ 'ਚ ਫਰਕ ਐ ਏਹੇ, "ਪੜਿ ਪੜਿ ਗਡੀ ਲਦੀਅਹਿ {ਪੰਨਾ 467}" ਜੇ ਤਾਂ ਐਸ position(ਸਥਿੱਤੀ) 'ਚ ਜਿਹੜੀ ਦੱਸੀ ਐ…ਪੜ੍ਹਾਂਗੇ, ਫੇਰ ਤਾਂ ਗਾਉਣਾ ਬਣਜੂ ਏਹੇ, ਫੇਰ ਪੜ੍ਹਣਾ ਨੀ ਹੈ । ਜੇ ਗਉਣੈ ਤਾਂ ਐਸ ਘਰ ਬੈਠ ਕੇ ਗਾਉ, ਲੋੜ ਨੀ ਹੈ ਕਿਸੇ ਚੀਜ਼ ਦੀ, ਢੋਲਕੀ…ਕਿਸੇ ਚੀਜ਼ ਦੀ ਲੋੜ ਨੀ, ਬਾਜੇ ਦੀ ਲੋੜ ਨਹੀਂ ਹੈ, ਸਮਝੇ ਨੀ... ਕਿਸੇ ਸਾਜ ਦੀ ਲੋੜ ਨਹੀਂ ਹੈ ਬਿਲਕੁੱਲ ਵੀ "ਤਿਤੁ ਘਰਿ ਗਾਵਹੁ ਸੋਹਿਲਾ" ਏਸ ਘਰ ‘ਗਾਇਆ’ ਜਾਊਗਾ, ਜੇ ਏਸ ਘਰ ਦੇ ਬਿਨਾ ਤੁਸੀਂ ਗਾਉਨੇ ਓਂ ਫਿਰ ‘ਪੜ੍ਹਿਆ’ ਹੋਇਐ, ਉਹਨੂੰ ਪੜ੍ਹਨਾ ਕਹਿੰਦੇ ਨੇ "ਪੜਿ ਪੜਿ ਗਡੀ ਲਦੀਅਹਿ {ਪੰਨਾ 467}" ਉਹ ਪੜ੍ਹਨਾ ਈ ਐ, ਉਹ ਪੜ੍ਹਨਾ ਐ ਫਿਰ, ਮਨ ਕਿਤੇ ਫਿਰਦੈ, ਉਹ ਪੜ੍ਹਨੈ । ਪੜ੍ਹਨ ਵਾਲੇ ਦਾ ਮਨ ਇੱਕ ਥਾਉਂ ਨੀ ਹੁੰਦਾ, ਜਰੂਰੀ ਨੀ ਮਨ ਉਹਦਾ ਹੋਵੇ ਇੱਕ ਥਾਂ, ਉਹਨੂੰ ਪਤਾ ਵੀ ਨੀ ਲੱਗਦਾ ਕਈ ਵਾਰ ਮੈਂ ਪੜ੍ਹ ਗਿਆ, ਪਾਠ ਕਰਦਿਆਂ ਕਰਦਿਆਂ ਨੂੰ ਪਤਾ ਨੀ ਹੁੰਦਾ ਕੀ ਪੜ੍ਹ ਰਹੇ ਆਂ ? ਮੂੰਹ ਬੋਲ ਰਿਹੈ, ਧਿਆਨ ਕਿਤੇ ਹੋਰ ਐ, ਦੋਹਾਂ ‘ਪੜ੍ਹਨ ਔਰ ਗਾਉਣ’ ਦੇ ਵਿੱਚ ਇਹ ਫਰਕ ਐ । "ਤਿਤੁ ਘਰਿ ਗਾਵਹੁ ਸੋਹਿਲਾ" ਓਸ ਘਰ ਗਾਇਓ ਇਹਨੂੰ…ਬਾਣੀ ਨੂੰ, ਹੋਰ ਕਿਤੇ ਗਾਉਂਗੇ ਉਹਦਾ ਇੱਕ ਕੌਡੀ ਜਿੰਨਾ ਫਲ ਨੀ ਹੈ । "ਸਿਵਰਿਹੁ ਸਿਰਜਣਹਾਰੋ" ਔਰ ਸਿਰਜਣਹਾਰ ਨੂੰ...ਸਿਰਜਣਹਾਰ ਕੌਣ ਐ ? ਸਿਰਜਣਹਾਰ 'ਹੁਕਮ' ਐ, ਸਾਰੀ ਸ੍ਰਿਸ਼ਟੀ ਜੀਹਨੇ ਸਿਰਜੀ ਐ, ਚੰਦ-ਸੂਰਜ ਬਣਾਏ ਨੇ, ਉਹਦਾ ਸਿਮਰਨ ਕਰਿਓ, ਧਿਆਨ ਉਹਦੇ 'ਚ ਰਖਿਓ, ਧਿਆਨ...ਸਿਰਜਣਹਾਰ ਦੀ ਇੱਕ ਵਡਿਆਈ ਐ ਏਹੇ, ਮਤਲਬ ਐ, ਸਿਰਜਣਹਾਰ ਬਾਰੇ ਈ ਐ ਸਭ ਕੁਛ, ਇਹ ਵਡਿਆਈ ਉਹਦੀ ਐ, ਧਿਆਨ ਉਹਦੇ 'ਚ ਰਖਿਓ ਬਈ ਸਿਰਜਣਹਾਰ ਨੂੰ ਹਰੇਕ ਗੱਲ ਕਹੀ ਹੋਈ ਐ । ਜੇ ਸਿਰਜਣਹਾਰ ਨੂੰ ਗੱਲ ਕਹੀ ਹੋਈ ਐ ਤਾਂ "ਸਭ ਤੇ ਵਡਾ ਸਤਿਗੁਰੁ ਨਾਨਕੁ {ਪੰਨਾ 750}" ਜਦ ਕਹੀ ਐ ਉਹ ਵੀ ਸਿਰਜਣਹਾਰ ਨੂੰ ਈ ਕਹੀ ਹੋਈ ਐ "ਸਭ ਤੇ ਵਡਾ" ਸਤਿਗੁਰ ਨਾਨਕ ਤਾਂ ਕਹਿ ਰਿਹੈ ਸਭ ਤੇ ਵਡਾ ‘ਸਿਰਜਣਹਾਰ’ ਐ ।ਰਾਮ ਨਾਮੁ ਹਰਿ ਕੀਰਤਿ ਗਾਈ ਕਰਿ ਚਾਨਣੁ ਮਗੁ ਦਿਖਾਇਆ ॥
ਸਿਰੀਰਾਗੁ  ਕੀ ਵਾਰ: (ਮਃ ੩)  - ਅੰਗ ੮੬

ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥੩॥
ਆਸਾ (ਮਃ ੧)  - ਅੰਗ ੩੬੦>>>Download - Viaakhiaa<<<