Saturday, October 9, 2010

Raamdaas Gur(u)

ਰਾਮਦਾਸ  ਗੁਰੁ :- ਰਾਮਦਾਸ ਜੀ ਦੀ ਅੰਤਰ ਆਤਮਾ ਦੀ ਅਵਾਜ਼ (ਗਿਆਨ), ਮਨ ਦਾ ਮੂਲ

ਗੁਰਬਾਣੀ ਵਿੱਚ ਗੁਰੁ ਸਬਦ, ਅੰਤਰ-ਆਤਮਾ ਦੀ ਅਵਾਜ਼ (ਗਿਆਨ) ਲਈ ਆਇਆ ਹੈ,
ਗੁਰਵਾਕ ਹੈ !

Page 864, Line 16
ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ ॥
गुरु मेरा गिआनु गुरु रिदै धिआनु ॥
Gur merā gi▫ān gur riḏai ḏẖi▫ān.

ਇਥੇ ਮਹਲਾ ੫ ਜੀ ਲਿਖ ਰਹੇ ਨੇ ਕਿ ਮੈਂ ਆਪਣਾ ਗੁਰੁ ਆਪਣੇ ਗਿਆਨ (ਅੰਤਰ-ਆਤਮਾ ਦੀ ਅਵਾਜ਼ ) ਜੋ ਮੇਰੇ ਹਿਰਦੇ ਵਿੱਚ ਪਹਿਲਾਂ ਤੂੰ ਹੀ ਹੈ, ਨੂੰ ਮੰਨਦਾ ਹਾਂ !

Page 279, Line 9
ਮਨ ਮਹਿ ਆਪਿ ਮਨ ਅਪੁਨੇ ਮਾਹਿ ॥
मन महि आपि मन अपुने माहि ॥
Man mėh āp man apune māhi.

Page 968, Line 9
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥
धंनु धंनु रामदास गुरु जिनि सिरिआ तिनै सवारिआ ॥
Ḏẖan ḏẖan Rāmḏās gur jin siri▫ā ṯinai savāri▫ā.

ਰਾਮਦਾਸ ਜੀ ਦਾ ਗੁਰੁ (ਰਾਮਦਾਸ ਜੀ ਦਾ ਗੁਰਦੇਵ, ਪ੍ਰਾਤਮਾ)  ਇਸ ਲਈ ਧੰਨ-ਧੰਨ ਹੈ ਕਿਓਂਕਿ ਜਿਸ ਸਬਦ ਗੁਰੂ (ਹੁਕਮ) ਨੇ ਓਹਨਾ ਨੂੰ ਸਿਰਜਿਆ ਸੀ ਓਸੇ ਹੀ ਸਬਦ ਗੁਰੂ ਨੇ ਓਹਨਾ ਨੂੰ ਸਵਾਰ ਦਿੱਤਾ !

Page 968, Line 9
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥
पूरी होई करामाति आपि सिरजणहारै धारिआ ॥
Pūrī ho▫ī karāmāṯ āp sirjaṇhārai ḏẖāri▫ā.

ਪੂਰੀ ਕਰਾਮਾਤ ਇਹ ਹੋਈ ਕਿ ਰਾਮਦਾਸ ਜੀ ਦੀ ਬੁਧਿ ਬਦਲ ਕੇ ਬਿਬੇਕ ਬੁਧ ਰੂਪ ਹੋ ਗਈ ! ਕਿਓਂਕਿ ਗੁਰਬਾਣੀ ਅਨੁਸਾਰ ਮਨ ਬੁਧਿ ਦਾ ਬਦਲ ਜਾਣਾ ਹੀ ਕਰਾਮਾਤ ਜਾਂ ਸਿਧਿ ਦੀ ਪ੍ਰਾਪਤੀ ਹੈ ! ਸਿਰਜਨਹਾਰੇ (ਸਬਦ ਗੁਰੂ) ਨੇ ਰਾਮਦਾਸ ਜੀ ਨੂੰ ਆਪਣੇ ਵਿੱਚ ਲੀਨ ਕਰ ਲਿਆ !

Page 339, Line 9
ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥
कहि कबीर बुधि हरि लई मेरी बुधि बदली सिधि पाई ॥२॥२१॥७२॥
Kahi Kabīr buḏẖ har la▫ī merī buḏẖ baḏlī siḏẖ pā▫ī. ||2||21||72||

Page 923, Line 2
ਗੁਰ ਸਬਦਿ ਸਮਾਵਏ ਅਵਰੁ ਨ ਜਾਣੈ ਕੋਇ ਜੀਉ ॥
गुर सबदि समावए अवरु न जाणै कोइ जीउ ॥
Gur sabaḏ samāv▫e avar na jāṇai ko▫e jī▫o.