Thursday, August 23, 2012

Halaalu

ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ ॥
ਬਾਣੀ: ਸਲੋਕ ਭਗਤ ਕਬੀਰ ਜੀਉ ਕੇ     ਰਾਗੁ: ਰਾਗੁ ਜੈਜਾਵੰਤੀ,     ਭਗਤ ਕਬੀਰ

>>>ਆਡੀਓ ਸੁਣਨ ਲਈ ਇਥੇ ਦਬਾਉ<<<
>>>ਡਾਉਨਲੋਡ ਐਮਪੀ੩<<<

Wednesday, August 22, 2012

Amritu

ਅੰਮ੍ਰਿਤੁ :-

"ਸਲੋਕ ਮਹਲਾ ੨ ॥
 ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥
 ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥ {ਪੰਨਾ 1238}"

"ਜਿਨ ਵਡਿਆਈ ਤੇਰੇ ਨਾਮ ਕੀ" ਜਿੰਨ੍ਹਾਂ ਦੇ ਕੋਲ ਤੇਰੇ ਨਾਮ (ਜਸ) ਦੀ ਵਡਿਆਈ ਹੈ, ਜਿਹੜੇ ਤੇਰਾ ਜਸ ਕਰਨ ਦੇ ਸਮਰੱਥ ਹਨ, "ਤੇ ਰਤੇ ਮਨ ਮਾਹਿ" ਉਹਨਾਂ ਦੇ ਆਪਣੇ ਮਨ ਦੇ ਵਿੱਚ ਸੱਚ ਦਾ ਰੰਗ ਚੜ੍ਹ ਆਇਆ । ਉਹ (ਮਨ,ਬੁਧਿ,ਹਿਰਦਾ) ਅੰਦਰੋਂ ਤੇਰੇ (ਸੱਚ ਦੇ) ਰੰਗ ਵਿੱਚ ਰੰਗੇ ਪਏ ਹਨ, ਭਿੱਜੇ ਪਏ ਹਨ ਸੱਚ ਵਿੱਚ ਓਹੋ ।
                                                    "ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥" ਨਾਨਕ ਜੀ ਕਹਿੰਦੇ ਹਨ ਕਿ ਅੰਮ੍ਰਿਤ 'ਇੱਕੋ' ਹੀ ਹੈ, ਦੂਜਾ ਕੋਈ ਅੰਮ੍ਰਿਤ ਨਹੀਂ ਹੈ । ਇਹ ਬਾਹਰਲੇ ਬਾਮ੍ਹਣ ਦੇ ਬਣਾਏ ਹੋਏ 36 ਅੰਮ੍ਰਿਤ ਹਨ, ਜਿਹੜੇ ਮਾਇਆ ਦੇ ਬਣੇ ਹੋਏ ਹਨ, ਜਿਹਨਾਂ ਨੂੰ ਮਾਇਆ ਦਾ ਸਰੀਰ ਹੀ ਖਾਂਦਾ ਹੈ । 'ਆਤਮਾ' ਦੇ ਖਾਣ ਵਾਲਾ 'ਇੱਕੋ' ਹੀ ਅੰਮ੍ਰਿਤ ਹੈ, ਉਹ ਹੈ 'ਨਾਮ ਅੰਮ੍ਰਿਤ' । ਉਹ ਖਾਧਾ ਵੀ ਜਾ ਸਕਦਾ ਹੈ ਅਤੇ ਪੀਤਾ ਵੀ ਜਾ ਸਕਦਾ ਹੈ "ਜਿਨ ਕਉ ਲਗੀ ਪਿਆਸ ਅੰਮ੍ਰਿਤੁ ਸੇਇ ਖਾਹਿ ॥ {ਪੰਨਾ 962}", ਉਹ ਪਿਆਸ ਵੇਲੇ ਖਾਧਾ ਜਾਂਦਾ ਹੈ ਅਤੇ ਭੁੱਖ ਵੇਲੇ ਪੀਤਾ ਵੀ ਜਾਂਦਾ ਹੈ, ਕਿਉਂਕਿ ਨਾ ਤਾਂ ਪੀਣ ਵਾਲੀ ਚੀਜ਼ ਹੈ ਉਹੋ ਤੇ ਨਾ ਹੀ ਖਾਣ ਵਾਲੀ । ਆਹ ਜਿਹੜੇ ਅੰਮ੍ਰਿਤ ਹਨ ਇਹ 36 ਹਨ । ਜਦੋਂ 'ਪਾਹੁਲ' ਨੂੰ ਅਸੀਂ ਅੰਮ੍ਰਿਤ ਕਹਿ ਦਿੱਤਾ ਸੀ ਤਾਂ ਏਹੀ ਗਲਤੀ ਕੀਤੀ ਸੀ । ਗਲਤੀ ਕੀਤੀ ਨਹੀਂ ਸੀ, ਅਸਲ 'ਚ ਗਲਤੀ ਜਾਣ-ਬੁੱਝ ਕੇ ਕਰਵਾਈ ਸੀ ਸਾਥੋਂ, ਕਿ ਇਹਨਾਂ ਦੀ 'ਪਾਹੁਲ' ਨੂੰ ਅੰਮ੍ਰਿਤ ਕਹਿ ਕੇ ਕੌਡੀਓਂ ਖੋਟੀ ਕਰ ਦੇਈਏ, 36 ਅੰਮ੍ਰਿਤ already (ਪਹਿਲਾਂ ਹੀ) ਹਨ, 37ਵਾਂ ਨੰਬਰ ਹੋਜੂਗਾ । 'ਪਾਹੁਲ' ਮਿਲੀ ਸੀ ਸਿਰ ਦੇ ਕੇ, ਹੁਣ ਅੰਮ੍ਰਿਤ ਦਿੰਦੇ ਹਾਂ ਅਸੀਂ ਰਿਸ਼ਵਤ ਦੇ ਕੇ, ਬਈ ! ਆਹ ਰਿਸ਼ਵਤ ਲੈ ਲੋ, ਅੰਮ੍ਰਿਤ ਛਕ ਲਉ, ਕਿਰਪਾਨਾਂ free (ਮੁਫਤ), ਕਛਹਿਰੇ free (ਮੁਫਤ), ਹੁਣ ਇਹ ਕੁਛ ਚੱਲਦੈ । ਕਿਉਂਕਿ ਅੰਮ੍ਰਿਤ ਜੋ ਕਹਿ ਦਿੱਤਾ 'ਪਾਹੁਲ' ਨੂੰ , ਅੰਮ੍ਰਿਤ ਤਾਂ ਮਾਇਆ ਰੂਪ ਹੈ, 37ਵੇਂ ਨੰਬਰ 'ਤੇ ਆ ਗਿਆ । '1 ਨੰਬਰ' ਦੀ ਚੀਜ਼ ਨੂੰ 37ਵੇਂ ਨੰਬਰ 'ਤੇ ਕਰ ਦਿੱਤਾ ਬੜੀ ਸ਼ਰਾਰਤ ਨਾਲ । "ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥" ਜਦ ਨਾਨਕ ਜੀ ਕਹਿੰਦੇ ਹਨ ਕਿ ਦੂਜਾ ਅੰਮ੍ਰਿਤ ਹੈ ਹੀ ਨਹੀਂ ਹੈ ਕੋਈ, ਤੇ ਇੱਥੇ ਤਾਂ 36 ਅੰਮ੍ਰਿਤ ਹਨ ਸਾਡੇ ਕੋਲ ਗੁਰਬਾਣੀ 'ਚ "ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥ {ਪੰਨਾ 269}" ਉਹ ਕਿੱਥੇ ਲੈ ਕੇ ਜਾਉਂਗੇ ? ਉਹ 36 ਅੰਮ੍ਰਿਤ "ਬਿਖਿਆ ਅੰਮ੍ਰਿਤੁ ਏਕੁ ਹੈ{ਪੰਨਾ 937}" । ਜਿਹੜਾ ਮੂੰਹ ਨਾਲ ਖਾਣ ਵਾਲਾ ਅੰਮ੍ਰਿਤ ਹੈ, ਉਹ ਬਿਖਿਆ ਹੀ ਹੈ ਫਿਰ । ਉਸ ਹਿਸਾਬ ਨਾਲ ਉਹ ਅੰਮ੍ਰਿਤ ਵੀ ਬਿਖਿਆ ਹੈ।

"ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥
ਤਿਨ੍ਹ੍ਹੀ ਪੀਤਾ ਰੰਗ ਸਿਉ ਜਿਨ੍ਹ੍ਹ ਕਉ ਲਿਖਿਆ ਆਦਿ ॥ {ਪੰਨਾ 1238}"

ਨਾਨਕ ਜੀ ਕਹਿੰਦੇ ਹਨ ਕਿ ਉਹ ਅੰਮ੍ਰਿਤ ਜਿਹੜਾ ਹੈਗਾ 'ਇੱਕ', ਉਹ ਹੈ ਕਿੱਥੇ, ਕਿੱਥੋਂ ਮਿਲਦੈ ? "ਨਾਨਕ ਅੰਮ੍ਰਿਤੁ ਮਨੈ ਮਾਹਿ" ਮਨ ਦੇ ਅੰਦਰ ਹੁੰਦਾ ਹੈ ਅੰਮ੍ਰਿਤ, ਬਾਹਰ ਹੁੰਦਾ ਹੀ ਨਹੀਂ । ਕਿਵੇਂ ਪਿਲਾ ਦਿਉਂਗੇ ਤੁਸੀਂ ਬਾਟੇ ਦੇ ਵਿੱਚ ਅੰਮ੍ਰਿਤ ? ਬਾਟੇ 'ਚ ਪਾ ਕੇ ਪਿਲਾ ਕੇ ਦਿਖਾਉ ਕਿਹੜਾ ਪਿਲਾ ਦੇਊਗਾ ? ਚੂਲੀ ਨਾਲ ਕੌਣ ਅੰਮ੍ਰਿਤ ਦੇ ਸਕਦੈ, ਉਹ ਤਾਂ ਮਨ ਤੋਂ ਬਾਹਰ ਆਉਂਦਾ ਹੀ ਨਹੀਂ ? ਅੰਮ੍ਰਿਤ ਆਪਣੇ ਆਪਣੇ ਮਨ ਦੇ ਅੰਦਰ ਹੈ, ਅੰਦਰ ਹੀ ਪੀਣਾ ਹੈ, ਬਾਹਰ ਆ ਹੀ ਨਹੀਂ ਸਕਦਾ । "ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥" ਪ੍ਰਾਪਤੀ ਕਿਵੇਂ ਹੁੰਦੀ ਹੈ ? ਗੁਰ ਕਿਰਪਾ ਨਾਲ, ਗੁਰਬਾਣੀ ਦੇ ਗਿਆਨ ਨਾਲ ਪੀਤਾ ਜਾਂਦੈ, ਪੀਣ ਦੀ ਸੋਝੀ ਆਉਂਦੀ ਹੈ । ਪਹਿਲਾਂ ਤਾਂ ਅੰਦਰੋਂ ਲੱਭਣਾ ਹੈ, ਲੱਭਣ ਦੀ ਜੁਗਤ ਹੈ, ਇਹੀ ਤਾਂ ਵਿਧੀ ਹੈ, ਵਿਧੀ ਪੂਰਵਕ ਪੀ ਹੁੰਦਾ ਹੈ, ਪੀਣ ਦੀ ਵਿਧੀ ਸਿੱਖਣੀ ਪੈਂਦੀ ਹੈ ਗੁਰਬਾਣੀ ਤੋਂ । ਪ੍ਰਾਪਤੀ ਹੈ ਅੰਦਰੋਂ, ਉਹ ਕਿਵੇਂ ਹੋਣੀ ਹੈ ? "ਸਤਿਗੁਰ ਤੇ ਨਾਮੁ ਪਾਈਐ{ਪੰਨਾ 946}" 'ਨਾਮ ਅੰਮ੍ਰਿਤ' ਸਤਿਗੁਰ ਤੋਂ ਪਾਇਆ ਜਾਂਦਾ ਹੈ । "ਤਿਨ੍ਹ੍ਹੀ ਪੀਤਾ ਰੰਗ ਸਿਉ" ਪੀਤਾ ਕੀਹਣੇ ਹੈ ? "ਰੰਗ ਸਿਉ" ਰੰਗ ਨਾਲ, ਰੰਗ ਜਦੇ ਈ ਚੜ੍ਹ ਜਾਂਦੈ ਨਾਮ ਦਾ ਪੀਂਦੀ ਸਾਰ ਹੀ, ਸੱਚ ਦਾ ਰੰਗ ਚੜ੍ਹ ਜਾਂਦਾ ਹੈ । 'ਕੱਲਾ ਗਿਆਨ ਨਹੀਂ ਹੈ, ਰੰਗ ਵੀ ਚੜ੍ਹਦਾ ਹੈ ਭਾਵ ਜੀਵਨ ਵੀ ਬਦਲਦਾ ਹੈ । "ਜਿਨ੍ਹ੍ਹ ਕਉ ਲਿਖਿਆ ਆਦਿ ॥" ਜਿਹਨਾਂ ਨੇ ਜੰਮਣ ਤੋਂ ਪਹਿਲਾਂ ਹੀ ਲਿਖ ਲਿਆ ਸੀ, ਬਈ ਪੀਣਾ ਹੈ ਐਤਕੀਂ । ਉਹਨਾਂ (ਸੱਚਖੰਡ ਵਾਲਿਆਂ) ਨੇ ਵੀ ਕਹਿ ਦਿੱਤਾ ਸੀ ਕਿ ਤੈਨੂੰ ਮਿਲ ਵੀ ਜਾਊ, ਬਈ ਕੋਈ ਨੀ ਮਿਲੂਗਾ ਵੀ ਐਤਕੀਂ, ਪਰ ਤਕੜਾ ਹੋ ਕੇ ਰਹੀਂ । ਉਹ ਕਹਿੰਦਾ ਸੀ ਬਈ ਐਤਕੀਂ ਅੰਮ੍ਰਿਤ ਪੀਣਾ ਹੈ, ਕਿਰਪਾ ਰੱਖਿਓ ਮੇਰੇ 'ਤੇ , ਉਹ ਕਹਿੰਦੇ ਕੋਈ ਨੀ ਮਿਲਜੂਗਾ ਤੈਨੂੰ, ਤਕੜਾ ਰਹੀਂ ਪਰ, ਦੁਨੀਆਂ ਦੇ ਵਿੱਚ ਜਿਹੜੇ ਝਮੇਲੇ ਆ, ਝੱਖੜ-ਝੋਲਿਆਂ ਤੋਂ ਜੇ ਤਕੜਾ ਹੋ ਕੇ ਰਹੇਂਗਾ ਤਾਂ ਮਿਲਜੂਗਾ ।
Ardh Uradh


ਆਖਣਿ ਅਉਖਾ ਸੁਨਣਿ ਅਉਖਾ ਆਖਿ ਨ ਜਾਪੀ ਆਖਿ ॥
ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ ॥
{ਪੰਨਾ 1239}

ਸੱਚ ਆਖਣਾ ਬਹੁਤ ਔਖਾ ਹੈ 'ਆਖਣਿ ਅਉਖਾ', ਦੂਜੇ ਦੀ ਤਸੱਲੀ ਕਰਾਉਣੀ ਬਹੁਤ ਔਖੀ ਹੈ । ਧਰਮ ਦੇ ਨਾਂ 'ਤੇ ਉਸ ਦੀ ਤਸੱਲੀ ਕਰਾਉਣੀ, ਜੀਹਨੂੰ ਕਹਿੰਦੇ ਆ ਖੁਦਾ ਇੱਕ ਹੈ, ਜੰਮਦਾ ਨੀ ਮਰਦਾ ਨੀ, ਉਹਦਾ ਕੋਈ ਮਾਂ-ਪਿਉ ਹੈ ਨੀ, ਅੱਖਾਂ ਨੂੰ ਦਿਸਦਾ ਨੀ । ਏਸ ਜੜ 'ਤੇ, ਏਸ ਮੂਲ 'ਤੇ ਸਾਰੇ ਹੀ ਧਰਮ ਖੜ੍ਹੇ ਹਨ, ਪਰ ਉਹਦੇ ਬਾਰੇ ਕੁਛ ਗਿਆਨ ਕਰਾਉਣਾ ਬਹੁਤ ਅਉਖਾ ਹੈ । ਗਿਆਨ ਦੇ ਵਿੱਚ ਉਹਦਾ ਦਰਸ਼ਨ ਕਰਾਉਣਾ ਬਹੁਤ ਅਉਖਾ ਹੈ, ਉਹਦੇ ਬਾਰੇ ਕਥਨ ਕਰਨਾ ਬਹੁਤ ਅਉਖਾ ਹੈ 'ਆਖਣਿ ਅਉਖਾ' । 'ਸੁਨਣਿ ਅਉਖਾ' ਆਖਣਾ ਤਾਂ ਅਉਖਾ ਹੈ ਹੀ ਹੈ , ਲੋਕਾਂ ਨੂੰ ਤਾਂ ਉਹਦਾ ਸੁਣਨਾ ਵੀ ਅਉਖਾ ਲੱਗਦਾ ਹੈ , ਸੁਣ ਵੀ ਨੀ ਸਕਦੇ ਲੋਕ ਤਾਂ, "ਨਾਮੁ ਸੁਨਤ ਜਨੁ ਬਿਛੂਅ ਡਸਾਨਾ" {ਪੰਨਾ 893}, ਸੁਣਨ ਵਾਲਿਆਂ ਦੇ ਬਿੱਛੂ ਲੜ ਜਾਂਦੈ, ਕਿਉਂਕਿ ਦੂਜੇ ਪਾਸੇ ਨੂੰ ਜੋ ਲਿਜਾ ਰਹੇ ਨੇ ਓਹੋ । ਅੰਧੀ ਧਾਤ ਹੈ, ਅੰਧੀ ਧਾਤ ਵਾਲਿਆਂ ਨੂੰ ਅਉਖਾ ਹੈ , ਉਹ ਕਹਿੰਦੇ ਆਜੋ-ਆਜੋ ਇਹਦੀ ਗੱਲ ਨਾ ਸੁਣੋ । 'ਆਖਿ ਨ ਜਾਪੀ ਆਖਿ' ਜਿਹੜੇ ਆਖ ਰਹੇ ਨੇ, ਆਖਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਤੋਂ ਅਜੇ ਬਿਆਨ ਕੀਤਾ ਨੀ ਜਾ ਸਕਦਾ । ਬਿਆਨ ਕਰਨ ਵਾਲਿਆਂ ਤੋਂ ਵੀ ਬਿਆਨ ਨੀ ਕੀਤਾ ਜਾ ਸਕਦਾ, ਕਿਉਂਕਿ ਬਿਆਨ ਤੋਂ ਗੱਲ ਪਰ੍ਹੇ ਆ । ਅਸਲ ਗੱਲ ਬਿਆਨ ਤੋਂ ਵੀ ਪਰ੍ਹੇ ਆ, "ਬੋਲ ਅਬੋਲ ਮਧਿ ਹੈ ਸੋਈ" {ਪੰਨਾ 340}, ਕੁਛ ਬੋਲ ਦਿੱਤਾ, ਕੁਛ ਬੋਲਿਆ ਨਹੀਂ ਜਾ ਸਕਦਾ । ਜਿਹੜਾ ਨਹੀਂ ਬੋਲਿਆ ਜਾ ਸਕਦਾ ਉਥੋਂ ਬੁੱਝਣ ਵਾਲੀ ਗੱਲ ਸ਼ੁਰੂ ਹੋ ਜਾਂਦੀ ਹੈ । ਅਸਲ ਗੱਲ ਫੇਰ ਵੀ ਨਹੀਂ ਆਖੀ ਜਾ ਰਹੀ, ਬਹੁਤ ਕੁਛ ਆਖਿਆ ਹੈ, ਅਸਲੀ ਗੱਲ ਫੇਰ ਵੀ ਰਹਿ ਗਈ, ਨਹੀਂ ਆਖੀ ਗਈ । 'ਆਖਿ ਨ ਜਾਪੀ' ਆਖਣ ਵਾਲੀ ਗੱਲ, 'ਨ ਜਾਪੀ ਆਖਿ' ਆਖੀ ਨਹੀਂ ਗਈ । ਬਹੁਤ ਕੁਛ ਆਖਿਆ ਗਿਆ, ਫੇਰ ਵੀ ਆਖਣ ਵਾਲੀ ਗੱਲ ਨਹੀਂ ਆਖੀ ਗਈ, ਰਹਿ ਗਈ ਉਹੋ । "ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ ॥" 'ਇਕਿ ਆਖਿ' ਇਕਿ ਆਖਦੇ ਨੇ 'ਆਖਹਿ', 'ਸਬਦੁ ਭਾਖਹਿ' ਸ਼ਬਦ ਕਹਿੰਦੇ ਵੀ ਹਨ, ਆਹ ਸ਼ਬਦ, ਉਪਦੇਸ਼ ਵੀ ਦੇ ਰਹੇ ਹਨ ਜਿਵੇਂ ਗੁਰਮੁਖ ਨੇ, "ਅਰਧ ਉਰਧ ਦਿਨੁ ਰਾਤਿ" ਇੱਕ ਮਨ ਇੱਕ ਚਿੱਤ ਹੋ ਕੇ ਗੱਲ ਕਰ ਰਹੇ ਨੇ, ਭਾਵੇਂ ਦਿਨ ਰਾਤ ਕਰ ਰਹੇ ਨੇ ਗੱਲ ਉਹੋ, ਫੇਰ ਵੀ ਪੂਰੀ ਗੱਲ ਸਹੀ ਉਹਨਾਂ ਤੋਂ ਆਖਣ ਤੋਂ ਪਰ੍ਹੇ ਹੀ ਰਹਿ ਜਾਂਦੀ ਹੈ । ਦਿਨ ਰਾਤ ਕੋਸ਼ਿਸ਼ ਕਰ ਰਹੇ ਨੇ, ਬਹੁਤ ਗੁਰਬਾਣੀ ਲਿਖੀ ਗਈ, ਪਰ ਅਸਲ ਗੱਲ ਫੇਰ ਵੀ ਉਥੇ ਹੀ ਖੜ੍ਹੀ ਹੈ, ਬੁੱਝਣ ਵਾਲੀ ਗੱਲ/ਬੁਝਾਰਤ ਫੇਰ ਉਥੇ ਹੀ ਖੜ੍ਹੀ ਹੈ, ਬੁਝਾਰਤ ਜਿਉਂ ਦੀ ਤਿਉਂ ਖੜ੍ਹੀ ਹੈ । 'ਅਰਧ ਉਰਧ' ਮਨ ਅਰ ਚਿੱਤ, "ਧਧਾ ਅਰਧਹਿ ਉਰਧ ਨਿਬੇਰਾ ॥ ਅਰਧਹਿ ਉਰਧਹ ਮੰਝਿ ਬਸੇਰਾ ॥ ਅਰਧਹ ਛਾਡਿ ਉਰਧ ਜਉ ਆਵਾ ॥ ਤਉ ਅਰਧਹਿ ਉਰਧ ਮਿਲਿਆ ਸੁਖ ਪਾਵਾ ॥੨੫॥ {ਪੰਨਾ 341}" । 'ਅਰਧ ਉਰਧ' 'ਕਠੇ ਹੋਏ ਨੇ, ਮਨ 'ਕਠੇ ਨੇ । ਜਦ ਮਨ ਮਾਇਆ ਤੋਂ ਪੁਠਾ ਹੋ ਜਾਂਦਾ ਹੈ ਫਿਰ 'ਉਰਧ' ਹੋ ਜਾਂਦਾ ਹੈ ।Saturday, August 4, 2012

Krishan Charan Badhik


ਚਰਨ ਬਧਿਕ:

"ਚਰਨ ਬਧਿਕ ਜਨ ਤੇਊ ਮੁਕਤਿ ਭਏ ॥ {ਪੰਨਾ 345}"

ਸਿਖਿਆਰਥੀ: ਇਹ ਚਰਨ ਬਧਿਕ ਕਿਹਨੂੰ ਕਿਹਾ ਹੈ?

ਧਰਮ ਸਿੰਘ ਜੀ: ਜਿਹੜੇ ਸ਼ਬਦ ਨਾਲ ਜੁੜ ਜਾਣ, ਜਿਹੜੇ ਗੁਰਬਾਣੀ ਦੇ ਗੁਣਾਂ ਨੂੰ ਧਾਰਨ ਕਰ ਲੈਣ । 'ਚਰਨ' ਗੁਣ ਹੁੰਦੇ ਨੇ, ਗੁਰ ਕੇ ਜਿਹੜੇ ਚਰਨ ਨੇ ਨਾ!...ਗੁਰ ਕੇ ਚਰਨ, ਜਿਹੜੇ ਗੁਣ ਨੇ ਜਿੰਨੇ, ਉਹ 'ਚਰਨ' ਨੇ । ਚਰਨ ਦਾ ਮਤਲਬ ਹੁੰਦਾ ਹੈ part(ਹਿੱਸਾ), ਚਰਨ ਦਾ ਮਤਲਬ ਪੈਰ ਨੀ ਹੁੰਦਾ, part(ਹਿੱਸਾ) ਹੁੰਦਾ ਹੈ । 'ਬਧਿਕ' ਜਿਹੜਾ ਇਹਨਾਂ ਨਾਲ ਬੱਝ ਜਾਵੇ, ਧਾਰਨ ਕਰ ਲਵੇ । ਗੁਣਾਂ ਨਾਲ ਜਿਹੜਾ ਮਰ ਜਾਵੇ, ਆਏਂ ਕਹਿ ਲੋ । ਜੀਹਦੇ ਔਗੁਣਾਂ ਨੂੰ ਗੁਣ ਮਾਰ ਲੈਣ, ਔਗੁਣ ਜੇ ਹੈ ਤਾਂ ਮਨ ਹੈ, ਔਗੁਣ ਖਤਮ ਤਾਂ ਮਨ ਖਤਮ, ਸਮਝੇ ਨੀ? ਹੰਕਾਰ ਖਤਮ ਮਨ ਖਤਮ, ਲੋਭ ਖਤਮ ਮਨ ਖਤਮ, ਕ੍ਰੋਧ ਖਤਮ ਮਨ ਖਤਮ, ਔਗੁਣਾਂ ਦਾ ਨਉਂ ਮਨ ਐ, ਜੇ ਔਗੁਣ ਨਹੀਂ ਹੈਗੇ ਤੇ ਫਿਰ ਤਾਂ 'ਕੱਲਾ ਈ ਐ...ਇੱਕੋ ਐ ।

ਸਿਖਿਆਰਥੀ: "ਚਰਨ ਬਧਿਕ ਜਨ ਤੇਊ ਮੁਕਤਿ ਭਏ ॥"

ਧਰਮ ਸਿੰਘ ਜੀ: ਮੁਕਤ ਉਹੀ ਐ ਜਿਹੜਾ ਆਪਣੇ ਔਗੁਣ ਮਾਰ ਲਵੇ ਅਤੇ ਗੁਣ ਧਾਰਨ ਕਰ ਲਵੇ । ਗੁਰ ਧਾਰਨ ਕਰ ਲੈਣੇ, ਔਗੁਣ ਮਾਰ ਲੈਣੇ, ਗੱਲ ਇੱਕੋ ਈ ਐ, ਔਗੁਣਾਂ ਦੀ ਜਗ੍ਹਾ ਗੁਣ ਲੈਂਦੇ ਨੇ, ਔਗੁਣ 'ਗੁਣਾਂ' 'ਚ ਬਦਲ ਜਾਂਦੇ ਨੇ, ਆਏਂ ਕਹਿ ਲੋ, ਇਵੇਂ 'ਇਹ' ਮਰ ਕੇ ਅਮਰ ਹੋ ਜਾਂਦੈ 'ਮਨ' । ੧ ਦੇ ਨਾਲ ਗੁਣ ਹੀ ਗੁਣ ਜੁੜੇ ਹੋਏ ਨੇ, ਔਗੁਣ ਨੀ ਹੈ ਕੋਈ ਵੀ, ਉਹ ਜਿਹੜਾ ਨਿਰਵੈਰ ਨਹੀਂ ਹੈ, ਇਹੇ ਔਗੁਣ ਐ...ਵੈਰ-ਵਿਰੋਧ ਰਖਦੈ, ‘ਨਿਰਵੈਰੁ’ ਹੋ ਗਿਆ ਤਾਂ ਗੁਣ ਹੋ ਗਿਆ । ‘ਅਕਾਲ ਮੂਰਤਿ’ ਐ, ਇਹ ਗੁਣ ਐ, ਜਿੰਨਾ ਚਿਰ ਸਰੀਰ ਨਾਲ ਜੁੜਿਆ ਹੋਇਐ, ਇਹ ਔਗੁਣ ਐ, ਮਾਇਆਧਾਰੀ ਐ ਉਹਨੂੰ ਮਾਇਆਧਾਰੀ ਕਹਿੰਦੇ ਨੇ “ਅਤਿ ਅੰਨਾ ਬੋਲਾ ॥ {ਪੰਨਾ 313}", ਸਰੀਰਧਾਰੀ ਐ ਮਾਇਆਧਾਰੀ ਐ, 'ਮਾਇਆ' ਦਾ ਮਤਲਬ ਪੈਸਾ ਨੀ ਹੁੰਦਾ ਰੁਪਿਆ-ਪੈਸਾ ਨੀ ਹੁੰਦੀ, ਜਿੰਨਾ ਚਿਰ ਦੇਹ ਨਾਲ ਜੁੜਿਆ ਹੋਇਐ, ਮਾਇਆਧਾਰੀ ਕਹਿੰਦੇ ਨੇ ਇਹਨੂੰ । ਕਿਉਂ? ਐਹ ਬਾਹਰਲੀਆਂ ਅੱਖਾਂ ਨਾਲ ਦੇਖਦੈ, ਅੰਦਰਲੀ ਅੱਖ ਨਾਲ ਤਾਂ ਦੇਖ ਨੀ ਸਕਦਾ ਉਨਾ ਚਿਰ ਉਹੋ । ਅੰਨ੍ਹਾ ਉਹਨੂੰ ਕਹਿੰਦੇ ਨੇ ਜਿਹੜਾ ਸਚ ਨੂੰ ਨਾ ਪਛਾਣ ਸਕੇ, ਅੰਦਰਲੀ ਅੱਖ ਜੀਹਦੀ ਖੁੱਲ੍ਹੀ ਨਾ ਹੋਵੇ ।

ਸਿਖਿਆਰਥੀ: ਇਹਦਾ ਕਿਉਂਕਿ ਅਰਥ ਇਹਨੇ ਕੀਤਾ ਸੀ ਬਈ ਜੀਹਨੇ ਕ੍ਰਿਸ਼ਨ ਦੇ ਪੈਰ 'ਤੇ ਕੋਈ ਮਾਰਿਆ, ਉਹ 'ਚਰਨ ਬਧਿਕ...

ਧਰਮ ਸਿੰਘ ਜੀ: ਓ ਛੱਡ ਪਰ੍ਹੇ ਉਹੋ, ਛੱਡੋ ਉਹਨਾਂ ਦੀਆਂ ਗੱਲਾਂ ਨੂੰ । ਕ੍ਰਿਸ਼ਨ ਨੂੰ ਮਾਰਨੈ, ਠੀਕ ਐ! ਮਾਰਨਾ ਤਾਂ ਹੈਓ ਕ੍ਰਿਸ਼ਨ ਨੂੰ ਮਨ ਨੂੰ, ਗੁਣਾਂ ਨਾਲ ਮਾਰਨੈ । ਉਹ ਤਾਂ ਇੱਕ 'ਬਧਕ' ਐ, ਉਹਦਾ ਤੀਰ ਮਰਾਉਂਦੇ ਨੇ ਪੈਰ 'ਚ 'ਸ਼ਿਕਾਰੀ' ਦਾ, ਉਹ ਨੀ ਹੈਗਾ ਏਹੇ ਸਾਡਾ । ਔਰ ਇੱਕ ਹੋਰ ਗੱਲ ਐ, ਪੈਰ 'ਚ ਤੀਰ ਲੱਗੇ ਤੇ ਆਦਮੀ ਮਰਦਾ ਨੀ ਹੁੰਦਾ । ਉਹਨਾਂ ਨੇ ਚਰਨ ਦਾ ਅਰਥ ਪੈਰ ਬਣਾ ਲਿਆ, ਗਲਤੀ ਇਹ ਕੀਤੀ । ਕਿਉਂ? ਜਾਣ-ਬੁੱਝ ਕੇ ਬਣਾਇਆ, "ਪੰਡਿਤ ਪਾੜੀ ਬਾਟ ॥੧੩੭॥ {ਪੰਨਾ 1371}" ਐ ਨਾ! ਬਾਟ ਏਵੇਂ ਪਾੜ ਹੋਊਗੀ, ਜਦ ਜਾਣ-ਬੁੱਝ ਕੇ ਬਾਟ ਪਾੜੀ ਐ...।

ਸਿਖਿਆਰਥੀ: ਅਰਥ ਵੀ illogical(ਤਰਕਹੀਣ) ਕਰ ਗਏ ।

ਧਰਮ ਸਿੰਘ ਜੀ: ਹਾਂ...ਜਿਹੜੀ ਕਹਾਣੀ ਘੜ੍ਹ ਲਈ ਉਹ ਝੂਠੀ ਐ, "ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ॥ ਨਾਮ ਬਿਨਾ ਸਭਿ ਕੂੜੁ ਗਾਲ੍ਹ੍ਹੀ ਹੋਛੀਆ ॥੧॥ {ਪੰਨਾ 761}" ਹੋਛੀ ਕਹਾਣੀ ਘੜ੍ਹ ਲਈ ।

ਸਿਖਿਆਰਥੀ: ਇਥੇ ਜਿਹੜਾ "ਸਿਮ੍ਰਿਤਿ ਬੇਦ" ਇਥੇ ਬੇਦ means(ਮਤਲਬ) ਕੀ ਐ?

ਧਰਮ ਸਿੰਘ ਜੀ: 'ਬੇਦ' ਐ ਸਿਮ੍ਰਿਤਿ ਦਾ 'ਗਿਆਨ' । ਬੇਦ ਬਾਅਦ 'ਚ ਆਇਆ ਨਾ! ਜੇ ਪਹਿਲਾਂ ਬੇਦ ਆਉਂਦਾ, ਫੇਰ ਦੂਏ ਬੇਦ ਦੀ ਗੱਲ ਆਉਂਦੀ । "ਸਿਮ੍ਰਿਤਿ ਬੇਦ" ਐ ਜੇ, ਤਾਂ ਸਿਮ੍ਰਿਤਿ ਦਾ 'ਗਿਆਨ' ਅਰਥ ਆਊ ਇਹਦਾ । ਮਨੂੰ ਸਿਮ੍ਰਿਤਿ 'ਚ ਜੋ ਗਿਆਨ ਐ ਨਾ! ਅਰ ਉਹਦੇ ਮੁਤਾਬਿਕ ਜਿਹੜੀਆਂ ਪੋਥੀਆਂ ਲਿਖੀਆਂ ਨੇ ਸ਼ਾਸਤਰ...ਕਹਾਣੀਆਂ, ਇਹ ਸਭ ਝੂਠ ਐ, ਝੂਠ ਐ ਏਹੇ, ਝੂਠੀਆਂ ਨੇ, ਨਾਮ ਨੀ ਹੈ ਇਹਨਾਂ 'ਚ "ਨਾਮ ਬਿਨਾ ਸਭਿ ਕੂੜੁ" ਨਾਮ ਇਹਨਾਂ 'ਚ ਹੈਨੀ, ਝੂਠ ਐ । ਸਚ ਹੈਨੀ, ਨਾਮ ਦਾ ਮਤਲਬ ਸਚ ਹੁੰਦੈ ।

ਸਿਖਿਆਰਥੀ: ਆਪਾਂ ਪੜਿਆ ਜਿਹੜਾ ਥੋੜ੍ਹਾ ਜਿਹਾ...ਝੂਠ ਈ ਐ ।

ਧਰਮ ਸਿੰਘ ਜੀ: ਹਾਂ ਹਾਂ...ਨਾਮ ਬਿਨਾਂ ਨੇ, ਸਭ ਕੂੜ ਐ, “ਗਾਲ੍ਹ੍ਹੀ ਹੋਛੀਆ” ਹੋਛੀਆਂ ਗੱਲਾਂ ਨੇ ਇਹੇ । ਹੋਛੀਆਂ ਦਾ ਮਤਲਬ ਐ ਛੇਤੀਓ ਝੂਠ ਜਾਹਰ ਹੋ ਜਾਂਦੈ, ਇਹਦੀ ਜੜ ਉੱਤੇ ਈ ਪਈ ਐ ।