Thursday, October 11, 2012

Kunjeeਪੰਨਾ 1237 ਸਤਰ 19
ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥
ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥੧॥
ਬਾਣੀ: ਸਾਰੰਗ ਕੀ ਵਾਰ ਰਾਗੁ: ਰਾਗੁ ਸਾਰਗ, ਮਹਲਾ ੪


Teeni Lok

>>>Download mp3 Viaakhiaa<<<

ਇਹੁ ਮਨੁ ਲੇ ਜਉ ਉਨਮਨਿ ਰਹੈ ॥
ਤਉ ਤੀਨਿ ਲੋਕ ਕੀ ਬਾਤੈ ਕਹੈ ॥੩੩॥
ਗਉੜੀ ਬਾਵਨ ਅਖਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੩੪੨

ਤਿੰਨ ਲੋਕ :-
(੧) ਦੇਵਲੋਕ (ਤ੍ਰੇਤਾ)  :- ਜਦੋਂ ਜੀਵ ਕੋਲ ਸਰੀਰ ਨਹੀ ਹੁੰਦਾ ।
(੨) ਮਾਤਲੋਕ  (ਗਰਭ):- ਮਾਂ ਦੇ ਗਰਭ ਵਿੱਚ ।
(੩) ਮਿਰਤਲੋਕ (ਭਵਸਾਗਰ) :- ਇਸ ਸਮੇਂ ਅਸੀਂ ਮਿਰਤਲੋਕ ਵਿੱਚ ਹਾਂ ।


Wednesday, October 10, 2012

Chit

>>>Download mp3 Viaakhiaa<

ਗੁਰਬਾਣੀ ਵਿੱਚ ਇਹ ਦੱਸਿਆ ਗਿਆ ਹੈ ਕੀ ਸਾਡੇ ਮੂਲ ਦੇ ੨ ਹਿੱਸੇ ਹੋਏ ਪਏ ਨੇ ਇਨ੍ਹਾਂ ਦੋਨ੍ਹਾਂ ਲਈ ਗੁਰਬਾਣੀ ਵਿੱਚ ਕਈ ਸਬਦ ਆਏ ਨੇ ਜਿਵੇਂ 
ਿਕ ਆਤਮਾ-ਆਤਮਾ, ਮਨ-ਮਨ, ਦਾਲ, ਰਾਮ-ਲਖਮਣੁ, ਇਨ੍ਹਾਂ ਦਾ ਇੱਕ ਹੋਣਾ ਹੀ ਇੱਕ ਦੇ ਦਰਸ਼ਨ ਜਾਂ ਇੱਕ ਦੀ ਪ੍ਰਾਪਤੀ ਹੈ । 
ਸਾਡੀ ਚੇਤਨਾ ਦਾ ਅੱਧਾ ਭਾਗ ਅੰਤਰ ਆਤਮਾ ਦੀ ਅਵਾਜ਼ ਹੈ ਜੋ ਸਾਡੀ ਬਾਹਰਲੀ ਚੇਤਨਾ (ਜੋ ਤ੍ਰਿਕੁਟੀ ਰਾਹੀਂ ਸੰਸਾਰ ਨਾਲ ਜੁੜਦੀ ਹੈ) ਦੇ ਸੌਣ ਤੋਂ ਬਾਅਦ ਵੀ ਜਾਗਦੀ ਰਹਿੰਦੀ ਹੈ ਕਿਉਂਕਿ ਉਸਦਾ ਕੰਮ ਸਾਹ ਨੂੰ ਚਲਾਉਣਾ ਵੀ ਹੈ । ਇਸਨੂੰ ਚਿੱਤ ਵੀ ਕਹਿੰਦੇ ਨੇ 

Allah

>>>Download mp3 viaakhiaa<<<
ਅੱਲ੍ਹਾ :


ਮਨ ਦਾ ਮੂਲ ਅੱਲ੍ਹਾ ਹੈ । ਜਦੋਂ ਮਨ ਆਪਣੇ ਮੂਲ ਵਿੱਚ ਸਮਾਅ ਜਾਂਦਾ ਹੈ ਤਾਂ ਇਹ ਅੱਲ੍ਹਾ ਬਣ ਜਾਂਦਾ ਹੈ ਇਸ ਨੂੰ ਹੀ ਇੱਕ ਕਹਿੰਦੇ ਨੇ, ਅੱਲ੍ਹਾ 'ਪਰਮੇਸ਼ਰ' ਨਹੀਂ ਹੈ । ਦੁਨੀਆਂ ਦੀਆਂ ਸਾਰੀਆਂ ਮੱਤਾਂ (ਇਸਲਾਮ ਸਮੇਤ) ਸਿਰਫ ਆਪਣੇ ਮੂਲ ਤੱਕ ਹੀ ਸੀਮਤ ਨੇ ਪਰ ਗੁਰਮਤਿ ਇਸ ਤੋਂ ਵੀ ਅੱਗੇ ਤੱਕ ਦੀ ਗੱਲ ਕਰਦੀ ਹੈ ।

ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ ॥
 ਨਾਨਕ ਨਾਮੁ ਹਿਰਦੈ ਵਸੈ ਭੈ ਭਗਤੀ ਨਾਮਿ ਸਵਾਰਿ ॥੯॥੧੪॥੩੬॥
 {ਪੰਨਾ 429}

ਅਲਾਹ ਦੀ ਭਗਤੀ, ਸੰਸਾਰੀ ਭਗਤੀ ਨਾਲੋਂ ਵੱਖਰੀ (ਨਿਰਾਲੀ) ਹੈ, ਕੋਈ ਵੀ ਭਗਤੀ ਅਜਿਹੀ ਨਹੀਂ ਹੈ ਸੰਸਾਰ 'ਚ, ਇਹ ਨਿਰਾਲੀ ਹੈ, ਜਿਵੇਂ ਖਾਲਸਾ ਨਿਰਾਲਾ ਹੈ । "ਜਾਪੈ ਗੁਰ ਵੀਚਾਰਿ" ਗੁਰ ਵੀਚਾਰ ਤੋਂ ਇਹ ਪਤਾ ਲੱਗਦਾ ਹੈ ਭਾਵ ਜੇ ਗਿਆਨ ਵੀਚਾਰ ਕਰੀਏ ਤਾਂ ਫੇਰ ਸਮਝ ਆਉਂਦੀ ਹੈ । "ਨਾਨਕ ਨਾਮੁ ਹਿਰਦੈ ਵਸੈ ਭੈ ਭਗਤੀ ਨਾਮਿ ਸਵਾਰਿ ॥" ਅਲਾਹ ਦੀ ਭਗਤੀ ਨਾਲ ਨਾਮ ਹਿਰਦੇ 'ਚ ਵਸ ਜਾਂਦਾ ਹੈ, ਫਿਰ ਭੈ ਵਿੱਚ ਰਹਿ ਕੇ ਉਹ ਭਗਤੀ ਕਰਦਾ ਹੈ ਅਤੇ ਫਿਰ ਉਹਦਾ ਅੱਗਾ ਨਾਮ ਨਾਲ ਭਾਵ ਗਿਆਨ ਨਾਲ ਸੰਵਰ ਜਾਂਦਾ ਹੈ । ਉਹ ਆਪਣੀ ਸਾਰੀ ਵਿਗੜੀ(ਉਲਝੀ) ਹੋਈ ਤਾਣੀ ਸੁਲਝਾ ਲੈਂਦਾ ਹੈ, "ਰਾਖਿ ਲੇਹੁ ਹਮ ਤੇ ਬਿਗਰੀ ॥ {ਪੰਨਾ 856}", ਉਹਦੇ ਕੋਲੋਂ ਕੜ੍ਹੀ ਵਿਗੜ ਗਈ ਸੀ ਬਣਾਉਂਦੇ-ਬਣਾਉਂਦੇ ਤੋਂ, ਭਗਤੀ ਕਰ ਰਿਹਾ ਸੀ, ਪਰ ਭਗਤੀ ਹੋਰ ਹੀ ਕਰਲੀ । ਜਿਵੇਂ ਕਬੀਰ ਜੀ ਨੇ ਕਰ ਲਈ ਸੀ, ਸਾਰਿਆਂ ਨੇ ਹੋਰ ਹੀ ਕਰ ਲਈ ਸੀ, ਇਸ ਅਲਾਹ ਦੀ ਭਗਤੀ ਨਾਲ ਸਿੱਧੇ ਰਾਹ ਪੈ ਜਾਂਦਾ ਹੈ ।

'ਮੂਲ' ਨੂੰ ਹੀ ਅਲਾਹ ਕਿਹਾ ਗਿਆ ਹੈ, "ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥ {ਪੰਨਾ 1378}" ਰਬ ਵੀ ਏਸੇ ਨੂੰ ਕਹਿੰਦੇ ਹਨ, "ਹੇ ਰਵਿ ਹੇ ਸਸਿ ਹੇ ਕਰੁਨਾਨਿਧ (ਦਸਮ ਗਰੰਥ ਸਾਹਿਬ)" |

"ਅਵਲਿ ਅਲਹ ਨੂਰੁ ਉਪਾਇਆ {ਪੰਨਾ 1349}" ਅਲਾਹ ਦਾ ਨੂਰ 'ਜੀਵ-ਆਤਮਾ' ਹੈ । ਇਥੇ ਵੀ ਅਲਹੁ 'ਮੂਲ' ਵਾਸਤੇ ਹੀ ਆਇਆ ਹੈ, ਪਰਮੇਸ਼ਰ ਵਾਸਤੇ ਨਹੀਂ । ਪਰਮੇਸ਼ਰ ਦੀ ਗੱਲ ਤਾਂ ਗੁਰਬਾਣੀ ਹੀ ਕਰਦੀ ਹੈ, ਇਸਲਾਮ ਮਤਿ ਵੀ ਅਲਾਹ ਤੱਕ ਹੀ ਹੈ, ਪਰਮੇਸ਼ਰ ਤੱਕ ਨਹੀਂ । ਸਾਰੀਆਂ ਮੱਤਾਂ ਏਥੋਂ ਤੱਕ ਹੀ ਹਨ, ਅੱਗੇ ਤਾਂ ਸਿਰਫ਼ ਗੁਰਮਤਿ ਹੀ ਹੈ ।

"ਹਵਾਲ ਮਾਲੂਮੁ ਕਰਦੰ ਪਾਕ ਅਲਾਹ ॥ {ਪੰਨਾ 723}" ਅਸੀਂ ਪਾਕ ਅਲਾਹ ਦਾ ਹਵਾਲ ਮਾਲੂਮੁ ਕਰਨਾ ਹੈ ਭਾਵ ਪਾਕ ਅਲਾਹ ਦਾ ਗਿਆਨ ਲੈਣਾ (ਹਾਸਿਲ ਕਰਨਾ) ਹੈ, ਪਾਕ ਅਲਾਹ ਕੀ ਹੈ, ਅਸੀਂ ਉਹਦੇ ਬਾਰੇ ਜਾਣਕਾਰੀ ਲੈਣੀ ਹੈ, ਗਿਆਨ ਲੈਣਾ ਹੈ ਉਹਦਾ, ਜਾਨਣਾ ਹੈ ਅਲਾਹ ਨੂੰ । "ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ ॥੪॥੧॥ {ਪੰਨਾ 723}" ਦਰਵੇਸ ਬੰਦਾ ਇਹੀ ਅਰਦਾਸ ਕਰਦਾ ਹੈ ਕਿ ਉਹਦੀ (ਅਲਾਹ ਦੀ) ਜਾਣਕਾਰੀ ਮਿਲੇ । ਜਿਹੜੇ ਬੰਦੇ ਦਰਵੇਸ ਹਨ ਉਹਨਾਂ ਦੀ ਇਹੀ ਅਰਦਾਸ ਹੁੰਦੀ ਹੈ, ਹੋਰ ਕੋਈ ਅਰਦਾਸ ਹੀ ਨਹੀਂ ਹੁੰਦੀ ਉਹਨਾਂ ਦੀ 
 ਇਥੇ ਵੀ ਅਲਹੁ 'ਮੂਲ' ਵਾਸਤੇ ਹੀ ਆਇਆ ਹੈ 


ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥
 ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥ {ਪੰਨਾ 727}

ਅਲਾਹ ਨਾਲੋਂ ਪਾਕ ਹੋਰ ਕੁਛ ਹੈ ਹੀ ਨਹੀਂ, ਜੋ ਚੀਜ਼ ਤੁਸੀਂ ਸੰਸਾਰ ਦੇ ਵਿੱਚ ਪਾਕ ਸਮਝਦੇ ਹੋ, ਅਲਾਹ ਉਹਦੇ ਨਾਲੋਂ ਵੀ ਪਾਕ ਹੈ  "ਸਕ ਕਰਉ ਜੇ ਦੂਸਰ ਹੋਇ" ਸ਼ੱਕ ਤਾਂ ਫੇਰ ਕਰੀਏ ਉਹਦੇ 'ਤੇ ਜੇ ਉਹੋ ਜਿਹਾ ਕੋਈ ਹੋਰ ਹੋਵੇ, ਇਥੇ ਉਹਦੇ ਵਰਗੀ ਹੋਰ ਕੋਈ ਚੀਜ਼ ਨਹੀਂ ਹੈ, ਇਸ ਕਰਕੇ 'ਪਾਕੰ ਪਾਕ' ਉਹ ਇਕੱਲਾ ਹੀ ਹੈ  "ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ" ਓਹੀ ਕਿਰਪਾ ਕਰਦਾ ਹੈ ਅਤੇ ਓਹੀ ਕਰੀਮ ਹੈ, ਕਰੀਮ ਵਾਲਾ ਕਰਮ ਉਹ ਆਪ ਹੀ ਕਰਦਾ ਹੈ, ਅਲਾਹ ਹੀ ਕਰੀਮ ਹੈ ਅਤੇ ਅਲਾਹ ਹੀ ਕਰਮ(ਕਿਰਪਾ) ਕਰਦਾ ਹੈ  "ਜਾਨੈ ਸੋਇ" ਸਭ ਕੁਛ ਜਾਣਦਾ ਵੀ ਹੈ ਉਹੋ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ  ਕਿਹੜੀ ਕਿਰਪਾ ਦੀ ਜੀਵ ਨੂੰ ਲੋੜ ਹੈ, ਉਹਨੂੰ ਇਸ ਗੱਲ ਦੀ ਸਮਝ ਹੈ  ਉਹ, ਓਹੋ ਜਿਹੀ ਹੀ ਕਿਰਪਾ ਕਰਦਾ ਹੈ ਜੀਹਦੀ ਸਾਨੂੰ ਲੋੜ ਹੈ, ਐਨੀ ਉਹਨੂੰ ਸਮਝ ਹੈ | ਸਾਡੀ ਲੋੜ ਦਾ ਉਹਨੂੰ ਜਿਆਦਾ ਪਤਾ ਹੈ ਪਰ ਸਾਨੂੰ ਪਤਾ ਨਹੀਂ ਹੈ | ਡਾਕਟਰ ਨੂੰ ਪਤਾ ਹੈ ਕਿ ਮਰੀਜ ਨੂੰ ਕਿਹੜੀ ਦਵਾਈ ਚਾਹੀਦੀ ਹੈ, ਉਹ ਸਾਨੂੰ ਦਵਾਈ ਦੇ ਰਿਹਾ ਹੈ, ਸਾਨੂੰ (ਮਰੀਜ ਨੂੰ) ਕੁਛ ਨਹੀਂ ਪਤਾ ਹੈਗਾ, ਅਸੀਂ ਤਾਂ ਕੁਝ ਹੋਰ ਹੀ ਮੰਗੀ ਜਾਂਦੇ ਹਾਂ ਉਹਦੇ ਕੋਲੋਂ ਕਿ ਆਹ ਕਿਰਪਾ ਕਰ, ਉਹ ਕਿਰਪਾ ਕਰ  ਉਹਨੂੰ ਪਤਾ ਹੈ ਕਿਰਪਾ ਦਾ ਕਿ ਮੈਂ ਕਿਹੜੀ ਕਰਨੀ ਹੈ, ਕਿਹੜੀ ਇਹਨੂੰ ਲੋੜ ਹੈ, "ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥ {ਪੰਨਾ 468}" ਜੀਅ ਨੂੰ ਕਿਹੜੀ ਦਇਆ ਦੀ ਲੋੜ ਹੈ, ਉਹਨੂੰ ਇਸ ਗੱਲ ਦੀ ਸਮਝ ਹੈ 

ਕਰੀਮਾਂ ਰਹੀਮਾਂ ਅਲਾਹ ਤੂ ਗਨੀ ॥
 ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀ ॥੧॥ {ਪੰਨਾ 727}

 ਮੈਂ ਤੇਰੇ ਦਰ 'ਤੇ ਪੇਸ਼ ਹੋਣਾ ਹੈ, ਤੂੰ ਕਰੀਮਾ ਹੈ ਭਾਵ ਕਿਰਪਾ ਕਰਨ ਵਾਲਾ ਹੈਂ, ਰਹੀਮਾ ਭਾਵ ਰਹਿਮ ਦਿਲ ਵੀ ਹੈਂ, ਇਹੀ ਤੈਨੂੰ ਸਾਰਿਆਂ ਨੇ ਮੰਨਿਆ ਹੈ  ਸਾਰੇ ਮੰਨਦੇ ਹਨ ਕਿ ਤੂੰ ਕਰੀਮ ਹੈਂ ਰਹੀਮ ਹੈਂ  ਮੈਂ ਤਾਂ ਤੇਰੇ ਦਰ 'ਤੇ ਹਰ ਵਕਤ ਹਾਜਰ ਹਾਂ, ਮੈਂ ਜੋ ਵੀ ਕੁਛ ਕਰਦਾ ਹਾਂ ਤੈਥੋਂ ਹੁਕਮ ਲੈ ਕੇ ਹੀ ਕਰਦਾ ਹਾਂ, ਮੈਂ ਤਾਂ ਤੇਰੀ ਆਗਿਆ ਦੇ ਵਿੱਚ ਹੀ ਹਾਂ  ਇਥੇ ਵੀ ਅਲਾਹ ਆਪਣੇ 'ਮੂਲ' ਵਾਸਤੇ ਹੀ ਆਇਆ ਹੈ 

ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ ॥
 ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ ॥੬॥ {ਪੰਨਾ 64}

ਇਹ ਵੀ ਉਹੀ ਗੱਲ ਹੈ, 'ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ' ਇਹ ਸਾਰੇ ਅਲਾਹੁ ਦੇ ਹੀ ਗੁਣ ਹਨ  "ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ" ਤੂੰ ਇੱਕੋ ਥਾਂ 'ਤੇ ਥਿਰ ਰਹਿੰਦਾ ਹੈਂ ਪਰ ਦੁਨੀ ਆਵਣ-ਜਾਣ ਵਾਲੀ ਹੈ, ਕਿਉਂਕਿ ਤੂੰ ਦੁਨੀ ਭਾਵ ਮਾਇਆ ਵਿੱਚ ਨਹੀਂ ਰਲਦਾ, ਮਾਇਆ ਤੋਂ ਅਲੱਗ ਰਹਿੰਦਾ ਹੈਂ 

ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥
 ਕੋਈ ਸੇਵੈ ਗੁਸਈਆ ਕੋਈ ਅਲਾਹਿ ॥੧॥
 ਕਾਰਣ ਕਰਣ ਕਰੀਮ ॥
ਕਿਰਪਾ ਧਾਰਿ ਰਹੀਮ ॥੧॥ ਰਹਾਉ ॥ {ਪੰਨਾ 885}

ਤੈਨੂੰ ਕੋਈ ਖੁਦਾ ਕਹਿੰਦਾ ਹੈ ਕੋਈ ਰਾਮ ਕਹਿੰਦਾ ਹੈ, ਕੋਈ ਗੁਸਈਆ ਕਰਕੇ ਤੈਨੂੰ ਸੇਵਦਾ ਹੈ ਕੋਈ ਅਲਾਹ ਕਰਕੇ  ਕਾਰਣ ਕਰਣ ਹੈਂ ਤੂੰ 'ਕਰੀਮ' ਕਿਰਪਾ ਕਰਨ ਵਾਲਾ ਹੈਂ, ਹੇ ਰਹੀਮ ! ਰਹਿਮ ਕਰਨ ਵਾਲੇ ਮੇਰੇ 'ਤੇ ਵੀ ਕਿਰਪਾ ਧਾਰ | ਇਥੇ ਵੀ ਅਲਾਹ ਆਪਣੇ 'ਮੂਲ' ਵਾਸਤੇ ਹੀ ਆਇਆ ਹੈ 

ਸੋਈ ਕੰਮੁ ਕਮਾਇ ਜਿਤੁ ਮੁਖੁ ਉਜਲਾ ॥
 ਸੋਈ ਲਗੈ ਸਚਿ ਜਿਸੁ ਤੂੰ ਦੇਹਿ ਅਲਾ ॥੨॥ {ਪੰਨਾ 397}


 ਹੇ ਅਲਾ ਜਿਸਨੂੰ ਤੂੰ ਅੰਦਰੋਂ ਸੋਝੀ ਦੇਵੇਂ, ਉਹੀ ਇਧਰ (ਸਚ ਵਾਲੇ ਪਾਸੇ) ਲੱਗਦਾ ਹੈ, ਉਹੀ ਮੁਖ ਉੱਜਲ ਹੈ  ਇਥੇ ਵੀ ਅਲਾ ਆਪਣੇ 'ਮੂਲ' ਵਾਸਤੇ ਹੀ ਆਇਆ ਹੈ 

ਮੁਸਲਮਾਨ ਧਰਮ ਦੇ ਵਿੱਚ ਅਲਾਹ ਤੋਂ ਅੱਗੇ ਤਾਂ ਗੱਲ ਹੈ ਹੀ ਨਹੀਂ, ਸਾਰੀਆਂ ਮੱਤਾਂ ਏਥੇ ਹੀ ਬੰਦ ਹਨ, 2 ਪਦਾਰਥਾਂ 'ਤੇ ਹੀ ਬੰਦ ਹਨ 
 ਅੱਗੇ ਦਾ ਰਸਤਾ ਇੱਕੋ ਹੀ ਹੈ, ਜਦ ਕਬੀਰ ਜੀ ਨੇ ਕਿਹਾ "ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥ {ਪੰਨਾ 331}" ਛੁੱਟਣ ਦੀ ਵਿਧੀ ਹੈ ਹੀ ਇੱਕ ਅਤੇ ਉਹਨੂੰ ਕੋਈ ਵਿਰਲਾ ਜਾਣਦਾ ਹੈ, ਉਹ ਹੈ ਗੁਰਮਤਿ  ਸਾਰੀਆਂ ਮੱਤਾਂ ਨੂੰ ਗੁਰਮਤਿ ਨੇ ਉਪਦੇਸ਼ ਦਿੱਤਾ ਹੈ, ਜੇ ਕਿਸੇ ਮਤਿ ਨੂੰ ਉਪਦੇਸ਼ ਨਹੀਂ ਦਿੱਤਾ ਤਾਂ ਉਹ ਵੇਦ ਮਤਿ ਹੈ, ਇਹ ਕਿਹਾ ਹੈ ਕਿ ਜਿਹੜੀ ਵੇਦ ਮਤਿ ਹੈ, ਇਹੀ ਇੱਕੋ ਮਤਿ ਹੈ  "ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥ {ਪੰਨਾ 1350}" ਤਾਂ ਅਲੱਗ ਗੱਲ ਹੈ ਕਿ ਉਹਦੇ 'ਚ ਸਚ ਵੀ ਹੈ ਝੂਠ ਵੀ ਹੈ  ਦਸਮ ਪਾਤਸ਼ਾਹ ਨੇ ਕਿਹਾ "ਕਹੂੰ ਬੇਦ ਬਾਨੀ ਕਹੂੰ ਸਾਰਦਾ ਭਵਾਨੀ" ਸਾਰਦਾ ਭਵਾਨੀ ਵੀ ਤੈਨੂੰ ਹੀ ਕਹਿੰਦੇ ਹਨ, ਬੇਦ ਬਾਣੀ ਵੀ ਤੈਨੂੰ ਹੀ ਕਹਿੰਦੇ ਹਨ  ਉਹ ਨਾਮ ਜੋ ਪਿਛੋਂ ਚਲੇ ਆਏ ਹਨ ਉਹ ਲੈ ਲਏ, ਉਹਨਾਂ ਨਾਲ ਕੋਈ alergy ਨਹੀਂ ਹੈ  ਇਹਨਾਂ ਨੇ ਮਤਿ ਤੋਂ ਜਿਹੜਾ ਰਾਹ ਬਦਲ ਲਿਆ ਸੀ , ਅਰਥਾਂ ਦੇ ਅਨਰਥ ਕਰਕੇ ਦੂਜੇ ਪਾਸੇ ਲੈ ਗਏ ਸੀ, ਮਾਇਆ ਦੇ ਵਿੱਚ ਹੀ ਘੁਮਾ ਦਿੱਤੀ ਸੀ ਗੱਲ, ਤਿੰਨ ਲੋਕ 'ਚ ਹੀ ਰਹਿ ਗਏ ਸੀ, ਉਸ ਵਿਚੋਂ ਬਾਹਰ ਕਢਿਆ ਹੈ