Saturday, November 30, 2013

Sewa Kau Duei Bhale Ikk Santu Ikku Raamu


ਕਬੀਰ ਸੇਵਾ ਕਉ ਦੁਇ ਭਲੇ ਏਕੁ ਸੰਤੁ ਇਕੁ ਰਾਮੁ ॥
ਰਾਮੁ ਜੁ ਦਾਤਾ ਮੁਕਤਿ ਕੋ ਸੰਤੁ ਜਪਾਵੈ ਨਾਮੁ ॥੧੬੪॥
ਸਲੋਕ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੧੩੭੩

Aoudhootu

ਅਉਧੂਤੁ


ਸਿਖਿਆਰਥੀ : " ਰਾਮਕਲੀ ਮਹਲਾ ੧ ॥ ਸੁਣਿ ਮਾਛਿੰਦ੍ਰਾ ਨਾਨਕੁ ਬੋਲੈ ॥ ਵਸਗਤਿ ਪੰਚ ਕਰੇ ਨਹ ਡੋਲੈ ॥ {ਪੰਨਾ 877}"

ਧਰਮ ਸਿੰਘ ਜੀ : ਨਾਨਕ ਕਹਿੰਦਾ ਮਾਛਿੰਦ੍ਰਾ ਸੁਣੀਂ ਮੇਰੀ ਗੱਲ, ਕੀ? 'ਵਸਗਤਿ ਪੰਚ ਕਰੇ' ਜਿਹੜਾ...ਪੰਚ ਇੱਥੇ ਪੰਜ ਨੀ ਹੈ, ਪੰਚ ਇੱਥੇ ਮਨ ਹੈ, ਜੇ ਆਪਣੇ ਮਨ ਨੂੰ...ਮਨ ਚੌਧਰੀ ਬਣਿਆ ਬੈਠਾ ਹੈ ਨਾ । ਆਹ ਜਿਹੜਾ ਮਨ ਹੈ ਨਾ ਪੰਚ, ਆਕੀ ਬਣਿਆ ਬੈਠੈ ਮਵਾਸੀ ਰਾਜਾ, ਇਹਨੂੰ ਜੇ ਕੋਈ ਵੱਸ ਕਰ ਲਵੇ, ਫਿਰ ਨੀ ਡੋਲਦਾ ਉਹੋ । ਬੇਕਾਬੂ ਮਨ ਡੋਲਦੈ, ਮਨ ਤੇਰਾ ਕਾਬੂ 'ਚ ਨੀ…ਤਾਂ ਡੋਲਦੈਂ ਤੂੰ, ਜੇ ਮਨ ਕਾਬੂ 'ਚ ਹੋਵੇ ਤੇਰੇ, ਡੋਲਦਾ ਈ ਨੀ, ਮਨ ਨੂੰ ਕਾਬੂ ਕਰ ਲੈ ।
ਸਿਖਿਆਰਥੀ : ਅਛਾ ਜੀ! ਪੰਚ ਜੀਹਦੇ ਕੋਲ ਪੰਜ ਰੋਗ ਐ, ਉਹੀ ਪੰਚ ਮਨ ਐ ਹੈਂ ਜੀ?
ਧਰਮ ਸਿੰਘ ਜੀ : ਆਹ! ਪੰਜ ਤੱਤਾਂ ਨਾਲ ਜੁੜਿਆ ਹੋਇਐ, ਪੰਜ ਰੋਗ ਨੇ, ਪੰਜ ਵਿਕਾਰ ਨੇ, ਪੰਜ ਗਿਆਨ ਇੰਦਰਿਆਂ 'ਚ ਘੁੰਮਦੈ, ਇਹ ਮਨ ਐ, ਇਹਨੂੰ ਈ ਵੱਸ 'ਚ ਕਰਲੈ, ਬਾਕੀ ਸਭ ਕੁਛ ਵੱਸ 'ਚ ਈ ਐ ।
ਸਿਖਿਆਰਥੀ : ਅਛਾ ਜੀ! ਕਿਉਂਕਿ ਮੂਹਰੇ ਔਂਕੜ ਨੀ ਪੰਚ 'ਤੇ ਹੈਗਾ । ਪਰ ਪੰਚ 'ਤੇ ਔਂਕੜ ਹੁੰਦਾ ਵੀ ਨੀ, ਪੰਚ ਹਮੇਸ਼ਾਂ ਮੁਕਤਾ ਈ ਲਿਖਦੇ ਐਂ । ਪੰਚ ਦੋ ਅਰਥਾਂ 'ਚ ਆਉਂਦੈ, ਨਾਲੇ ਤਾਂ ਇਹ ਆਉਂਦੈ supreme ਜਾਂ ਉੱਤਮ, ਤੇ ਜਾਂ ਫਿਰ ਇਹ ਪੰਜ ਦੀ sense 'ਚ ਆਉਂਦੈ ।

ਧਰਮ ਸਿੰਘ ਜੀ : adjective(ਵਿਸ਼ੇਸ਼ਣ) ਐ ਨਾ ਏਹੇ ।
ਸਿਖਿਆਰਥੀ : ਹਾਂ, ਇਹਦਾ 'ਗਾਹਾਂ ਜਿਹੜਾ ਨਉਂ ਲੱਗਿਆ ਹੈਗਾ, ਉਹਤੋਂ ਪਤਾ ਲੱਗਦੈ ਬਈ ਇਹ singular ਹੈਗਾ...ਇੱਕ-ਵਚਨ ਐ ਕਿ ਬਹੁ-ਵਚਨ ਐ ।
ਧਰਮ ਸਿੰਘ ਜੀ : ਹਾਂ ਜੀ ਹਾਂ ਜੀ, ਉਥੇ ਐ "ਕਹਤ ਕਬੀਰ ਪੰਚ ਕੋ ਝਗਰਾ ਝਗਰਤ ਜਨਮੁ ਗਵਾਇਆ ॥ {ਪੰਨਾ 482}", "ਪੰਚ ਪਰਧਾਨੁ" ਉਥੇ ਵੀ ਤਾਂ ਪੰਚ ਹੀ ਆਇਆ ਹੋਇਆ ਹੈ । ਗੁਰਮੁਖ 'ਪੰਚ' ਹੈ ਅਸਲ 'ਚ, ਪਰ ਇਹ ਮਨਮੁਖ ਵੀ ਪੰਚ ਬਣੇ ਹੋਏ ਨੇ ਨਾ, ਗੁਰੂ ਬਣੇ ਬੈਠੇ ਨੇ...।

ਸਿਖਿਆਰਥੀ : ਠੀਕ ਐ ਜੀ, "ਐਸੀ ਜੁਗਤਿ ਜੋਗ ਕਉ ਪਾਲੇ ॥ ਆਪਿ ਤਰੈ ਸਗਲੇ ਕੁਲ ਤਾਰੇ ॥੧॥"
ਧਰਮ ਸਿੰਘ ਜੀ : 'ਪਾਲੇ' ਨੀ, 'ਪਾ' ਅਲੱਗ ਐ, 'ਲੇ' ਅਲੱਗ ਐ । ਪਾਲਣਾ ਨੀ ਹੈ, ਪ੍ਰਾਪਤ ਕਰਨ ਦੀ ਗੱਲ ਐ ।

ਸਿਖਿਆਰਥੀ : ਪਾ ਲਵੇ, ਹੈਂ ਜੀ?
ਧਰਮ ਸਿੰਘ ਜੀ : ਹਾਂ...ਪਾ ਲਈਦੀ ਹੈ, ਜਾਂ ਪਾ ਲੈਂਦਾ ਹੈ । "ਐਸੀ ਜੁਗਤਿ ਜੋਗ ਕਉ ਪਾ ਲੇ ॥ ਆਪਿ ਤਰੈ ਸਗਲੇ ਕੁਲ ਤਾਰੇ ॥੧॥" ਆਪ ਤਰ ਜਾਂਦੈ, ਸਾਰੀ ਕੁੱਲ ਨੂੰ ਤਾਰਦੈ । ਕੁੱਲ ਕੀ ਐ? ਇੱਕੋ ਈ ਕੁੱਲ ਐ ਸਾਡੀ ਸਾਰਿਆਂ ਦੀ "ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ॥ {ਸ੍ਰੀ ਦਸਮ ਗਰੰਥ ਸਾਹਿਬ}" ਮਾਨਸ-ਮਾਨਸ ਨੂੰ ਤਾਰ ਸਕਦੈ ।

ਸਿਖਿਆਰਥੀ : "ਸੋ ਅਉਧੂਤੁ ਐਸੀ ਮਤਿ ਪਾਵੈ ॥ ਅਹਿਨਿਸਿ ਸੁੰਨਿ ਸਮਾਧਿ ਸਮਾਵੈ ॥੧॥ ਰਹਾਉ ॥"
ਧਰਮ ਸਿੰਘ ਜੀ : 'ਐਸੀ ਮਤਿ ਪਾਵੈ' ਜਿਹੜਾ ਐਸੀ ਮੱਤ ਪ੍ਰਾਪਤ ਕਰ ਲੈਂਦਾ ਹੈ, ਉਹੀ 'ਅਉਧੂਤੁ' ਐ ਅਸਲ ਦੇ ਵਿੱਚ । ਜੇ ਮਨ ਉਹਦਾ ਸ਼ਾਂਤ ਈ ਨੀ ਹੋਇਆ, ਉਹ 'ਅਉਧੂਤੁ' ਕਾਹਦਾ? ਜੇ ਜੋਗ ਈ ਨੀ, ਆਪਨੇ ਮੂਲ ਨਾਲ ਜੁੜਿਆ ਈ ਨੀ ਹੋਇਆ, 'ਅਉਧੂਤੁ' ਕਾਹਦਾ? "ਅਹਿਨਿਸਿ ਸੁੰਨਿ ਸਮਾਧਿ ਸਮਾਵੈ ॥" ਸਮਾਧਿ ‘ਲਗਾਵੈ’ ਨੀ, ਸਮਾਧਿ ‘ਸਮਾਵੈ’, ਜੇ ਮਨ ਸਮਾਅ ਜਾਵੇ ਆਪਣੇ ਮੂਲ 'ਚ, ਫੇਰ ਸਮਾਧਿ 'ਸੁੰਨਿ ਸਮਾਧਿ' ਐ । 'ਸੁੰਨਿ ਸਮਾਧਿ' ਲਗਾਈਦੀ ਨੀ, 'ਸੁੰਨਿ ਸਮਾਧਿ' 'ਚ ‘ਸਮਾਈਦਾ’ ਹੁੰਦੈ । ਦੇਖੋ! ਕੀ ਕਿਹਾ ਹੋਇਐ? ਕਿੰਨਾ ਲਫਜ਼ ਦਾ ਫਰਕ ਐ, ਸਾਰੀ philosophy ਓ ਈ ਬਦਲ ਕੇ ਰੱਖਤੀ ਉਹਨਾਂ ਦੀ, ਭਾਸ਼ਾ ਈ ਬਦਲ ਕੇ ਰੱਖਤੀ । ਉਹ ਸਮਾਧਿ ‘ਲਗਾਉਂਦੇ’ ਨੇ, ਸਮਾਧਿ ‘ਸਮਾਉਂਦੇ’ ਨੀ ਹਨ, ਸਮਾਉਣ ਦਾ ਨਉਂ 'ਸਮਾਧਿ' ਐ "ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥ {ਪੰਨਾ 633} ਜਿਵੇਂ ਪਾਣੀ, ਪਾਣੀ 'ਚ ਮਿਲ ਜਾਂਦੈ, ਆਏਂ ਸਮਾਅ ਜਾਵੇ, ਇਹੀ ਜੋਗ ਐ, ਏਸੇ ਨੂੰ ਜੋਗ ਕਹਿੰਨੇ ਆਂ ਅਸੀਂ, ਏਸੇ ਨੂੰ ਲਿਵ-ਲੀਨ ਕਹਿੰਨੇ ਆਂ ਅਸੀਂ, ਇਹ ਲਿਵ-ਲੀਨ ਐ ।

ਸਿਖਿਆਰਥੀ : ਸੁੰਨ ਦਾ ਭਾਵ ਇੱਥੇ ਮਨ ਐ ਜੀ ਫਿਰ?
ਧਰਮ ਸਿੰਘ ਜੀ : ਸੁੰਨ ਦਾ ਮਤਲਬ ਹੁੰਦੈ ਸ਼ਾਂਤ ਹੋ ਜਾਣਾ ਮਨ ਦਾ, ਲਹਿਰਾਂ ਬੰਦ ਹੋ ਜਾਣੀਆਂ, ਜਿਵੇਂ ਪਾਣੀ 'ਚ ਲਹਿਰਾਂ ਬੰਦ ਹੋ ਗਈਆਂ, ਸ਼ਾਂਤ ਹੋ ਗਿਆ, ਲੋਭ ਦਾ ਕੋਈ ਪ੍ਰਭਾਵ ਨੀ ਨਾ ਜਦ ਪੈਂਦਾ ਆਤਮਾ 'ਤੇ, ਫੇਰ ਸੁੰਨ ਐ ।
ਸਿਖਿਆਰਥੀ : ਇਸ ਤਰ੍ਹਾਂ ਤਾਂ ਨੀ ਗੱਲ ਕਹਿਣਾ ਚਾਹੁੰਦੇ ਕਿ 'ਅਹਿਨਿਸਿ' ਮਤਲਬ ਦਿਨ ਰਾਤ ਜਿਹੜਾ ਮਨ ਐ ਸੁੰਨ ਐ, ਸਮ-ਆਧ ਜਿਹੜਾ ਦੂਸਰਾ ਅਧਾ ਚਿੱਤ ਐ, ਉਹਦੇ ਵਿੱਚ ਸਮਾਇਆ ਰਹੇ?
ਧਰਮ ਸਿੰਘ ਜੀ : ਉਹੀ ਤਾਂ ਹੈ, ਹੋਰ ਕੀ ਐ? ਜਦ ਲਹਿਰ ਉੱਠਦੀ ਨੀ, ਪਾਣੀ...ਲਹਿਰਾਂ ਦਾ ਪਾਣੀ ਦੂਏ ਪਾਣੀ 'ਚ ਸਮਾਇਆ ਹੋਇਆ ਈ ਐ, ਹੋਰ ਕੀ ਹੋਇਆ ਹੋਇਐ? ਲਹਿਰ ਉੱਠਦੀ ਕਦ ਐ? ਜਦ ਹਵਾ ਚੱਲਦੀ ਐ । ਲੋਭ ਦੀ ਸ਼ਕਤੀ ਨਾਲ ਲਹਿਰ ਉੱਠਦੀ ਐ । ਲੋਭ ਦੀ ਸ਼ਕਤੀ ਏਹਦੇ 'ਤੇ ਕੰਮ ਈ ਨਾ ਕਰੇ । ਜੋ ਦੇਖਦੈ, ਦੇਖਣ ਨਾਲ ਈ ਦ੍ਰਿਸ਼ਟੀ ਬਦਲਦੀ ਐ "ਬਿਨੁ ਦੇਖੇ ਉਪਜੈ ਨਹੀ ਆਸਾ ॥ ਜੋ ਦੀਸੈ ਸੋ ਹੋਇ ਬਿਨਾਸਾ ॥ {ਪੰਨਾ 1167}" ਦੇਖਣਾ ਈ ਬੰਦ ਕਰਤਾ, "ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ {ਪੰਨਾ 922}" ਮਾਇਆ ਨੂੰ ਦੇਖੋ ਈ ਨਾ, ਜੇ ਮਾਇਆ ਦੇਖੋਂਗੇ ਤਾਂ ਉਹਦਾ ਲੋਭ ਹੋਊਗਾ, ਤਾਂ ਲਹਿਰ ਉਠੂਗੀ । ਦ੍ਰਿਸ਼ਟੀਕੋਣ ਈ ਬਦਲਤਾ ਦੇਖਣ ਦਾ...ਅਖਾਂ ਦਾ, ਕੀ ਦੇਖਣੈ, ਕੀ ਨਹੀਂ ਦੇਖਣਾ, ਮਾਇਆ ਨਹੀਂ ਦੇਖਣੀ "ਜਾਣਹੁ ਜੋਤਿ ਨ ਪੂਛਹੁ ਜਾਤੀ {ਪੰਨਾ 349}" ਜਾਤ ਨਹੀਂ ਦੇਖਣੀ, ਜੋਤ ਜਾਨਣੀ ਐ, ਅਕਲ ਕਿੰਨੀ ਐ, ਬੁੱਧੀ ਕਿੰਨੀ ਐ । ਸਾਨੂੰ ਉਹਦੇ ਗਿਆਨ ਤਾਈਂ ਮਤਲਬ ਐ, ਸਾਨੂੰ ਉਹਦੀ ਜਾਤ ਤਾਈਂ ਕੋਈ ਮਤਲਬ ਨੀ, ਦ੍ਰਿਸ਼ਟੀਕੋਣ ਈ ਹੋਰ ਐ...ਬਦਲਤਾ ।

ਸਿਖਿਆਰਥੀ : "ਭਿਖਿਆ ਭਾਇ ਭਗਤਿ ਭੈ ਚਲੈ ॥ ਹੋਵੈ ਸੁ ਤ੍ਰਿਪਤਿ ਸੰਤੋਖਿ ਅਮੁਲੈ ॥"
ਧਰਮ ਸਿੰਘ ਜੀ : 'ਭਿਖਿਆ ਭਾਇ' ਜਿਹੜੀ ਭਿਖਿਆ ਦੀ ਇਛਾ ਏ ਨਾ, 'ਭਾਇ' ਹੁੰਦੀ ਐ ਇਛਾ । ਭਿਖਿਆ ਤਾਂ ਜਰੂਰ ਚਾਹੀਦੀ ਐ, ਭਿਖਿਆ ਦੀ ਇਛਾ ਕੀ ਐ? ਭਗਤੀ ਦੀ ਇਛਾ ਰਹੇ ਅਸਲ 'ਚ । ਭਗਤੀ ਕੀ ਐ? ਗੁਰ ਕੀ ਮੱਤ ਲੈਣ ਦੀ, "ਗੁਰ ਕੀ ਮਤਿ ਤੂੰ ਲੇਹਿ ਇਆਨੇ ॥ {ਪੰਨਾ 288}" ਗੁਰ ਕੀ ਮੱਤ ਦੀ ਹੀ ਭੁੱਖ ਰਹੇ ਹਰ ਵਕਤ, ਸਾਰੀ ਗੁਰਬਾਣੀ ਦੀ ਸੋਝੀ ਆ ਜਾਵੇ ਫਟਾ-ਫਟ, ਵਧ ਤੋਂ ਵਧ ਗੁਰਬਾਣੀ ਦਾ ਗਿਆਨ ਹਾਸਲ ਕਰ ਲਵਾਂ...ਇਹ ਭੁੱਖ ਰਹੇ ਮਨ 'ਚ । 'ਭੈ ਚਲੈ' ਔਰ ਭਾਣੇ 'ਚ ਰਹੇ, ਆਪਣਾ ਭਾਣਾ ਖਤਮ ਕਰਨਾ...ਆਪਣੇ ਭਾਣੇ 'ਚੋਂ ਬਾਹਰ ਆਉਣਾ, ਗੁਰ ਕੇ ਭਾਣੇ ਚੱਲਣਾ...ਇਹ result(ਨਤੀਜਾ) ਐ...ਭਗਤੀ ਦਾ, ਇਹੀ ਭਗਤੀ ਐ । ਮਨ ਨੂੰ ਮਨਾਉਣਾ, ਗੁਰਮਤਿ ਮਨ ਨੂੰ ਮਨਾ ਰਹੀ ਐ, ਆਪਣਾ ਭਾਣਾ ਤਿਆਗ ਕਰ, ਆਪਣੀ ਮਰਜੀ ਤਿਆਗ ਕਰ, ਗੁਰ ਕੀ ਮਰਜੀ ਅਨੁਸਾਰ ਚੱਲ, ਇਹ ਭਗਤੀ ਦਾ ਪ੍ਰੈਕਟੀਕਲ ਐ, ਪ੍ਰੈਕਟੀਕਲ ਰੂਪ ਇਹ ਐ, ਭੈਅ 'ਚ ਰਹਿਣੈ । ਐਸੀ ਭਗਤੀ ਦੇਹ ਜਿਹੜੀ ਮੈਂ ਤੇਰੀ ਭੈਅ 'ਚ ਰਹਾਂ, ਆਪਣਾ ਭਾਣਾ ਛੱਡਦਾਂ, ਉਹ ਭਗਤੀ ਦੀ ਭੁੱਖ ਰਹੇ 'ਭੈ ਚਲੈ ॥'

ਸਿਖਿਆਰਥੀ : 'ਭਾਇ ਭਗਤਿ' ਪ੍ਰੇਮਾ ਭਗਤੀ ਐ ਜੀ?
ਧਰਮ ਸਿੰਘ ਜੀ : 'ਭਾਇ ਭਗਤਿ' ਪ੍ਰੇਮਾ ਭਗਤੀ ਨੀ, 'ਭਾਇ' ਭੁੱਖ ਐ, ਭਾਉਂਦੀ ਐ ਜਿਹੜੀ ਤੈਨੂੰ ਭਗਤੀ । ਜਿਹੜੀ ਤੈਨੂੰ ਭਗਤੀ ਭਾਵੇ, ਉਹ ਭਗਤੀ ਹੋਵੇ, ਭੈਅ 'ਚ ਚੱਲਣ ਦੀ ਭਗਤੀ ਭਾਵੇ, ਰਿਧੀ-ਸਿਧੀ ਦੀ ਪ੍ਰਾਪਤੀ ਦੀ ਭਗਤੀ ਨਾ ਹੋਵੇ ।
ਸਿਖਿਆਰਥੀ : "ਹੋਵੈ ਸੁ ਤ੍ਰਿਪਤਿ ਸੰਤੋਖਿ ਅਮੁਲੈ ॥"
ਧਰਮ ਸਿੰਘ ਜੀ : ਜੀਹਦਾ ਕੋਈ ਮੁੱਲ ਨੀ, ਜਿਹੜਾ ਕਿਸੇ ਕੀਮਤ 'ਤੇ ਸੰਤੋਖ ਟੁੱਟਦਾ ਈ ਨੀ, ਤਿੰਨੇ ਲੋਕਾਂ ਦੇ ਰਾਜ ਨਾਲ ਵੀ ਸੰਤੋਖ ਨੀ ਟੁੱਟਦਾ ਜਿਹੜਾ, ਅਮੁੱਲ ਸੰਤੋਖ ਦੀ ਪ੍ਰਾਪਤੀ ਕਰਦੈ, ਉਹਦੀ ਪ੍ਰਾਪਤੀ ਹੋ ਜਾਂਦੀ ਐ ਉਹਨੂੰ । ਐਸਾ ਸੰਤੋਖ ਚਾਹੀਦੈ, ਜੀਹਦੇ ਨਾਲ ਤੂੰ ਤ੍ਰਿਪਤ ਹੋ ਜਾਵੇਂ, ਜਿਹੜੇ ਸੰਤੋਖ ਨਾਲ ਰੱਜ ਜਾਵੇਂ ਤੂੰ, ਰਾਜਾ ਬਣ ਜਾਵੇਂ, ਉਹ ਸੰਤੋਖ ਚਾਹੀਦੈ, ਮੰਗਤਾ ਨਾ ਰਹੇਂ ।
ਸਿਖਿਆਰਥੀ : ਠੀਕ ਐ, ਤਾਂਹੀ ਫਿਰ ਮੁੰਦਾਵਣੀ 'ਚ ਸੰਤੋਖ ਦੀਉ ਗੱਲ ਹੋਈ ਐ ਦੁਬਾਰਾ, ਹੈਂ ਜੀ?
ਧਰਮ ਸਿੰਘ ਜੀ : ਹਾਂਜੀ ਹਾਂਜੀ ਹਾਂਜੀ ਹਾਂਜੀ ।
ਸਿਖਿਆਰਥੀ : ਠੀਕ ਐ ਜੀ, ਇਹੀ ਸਭ ਤੋਂ ਅਮੁੱਲੀ ਵਸਤੂ ਐ, ਹੈਂ ਜੀ?
ਧਰਮ ਸਿੰਘ ਜੀ : ਏਸੇ ਦੀ ਤਾਂ ਸਿਖਿਆ ਐ ਸਾਰੀ ਗੁਰਬਾਣੀ 'ਚ ।
ਸਿਖਿਆਰਥੀ : "ਧਿਆਨ ਰੂਪਿ ਹੋਇ ਆਸਣੁ ਪਾਵੈ ॥ ਸਚਿ ਨਾਮਿ ਤਾੜੀ ਚਿਤੁ ਲਾਵੈ ॥੨॥"
ਧਰਮ ਸਿੰਘ ਜੀ : ਤਾੜੀ ਚਿੱਤ ਨੇ ਲਾਉਣੀ ਐਂ । ਏਥੇ ਤਾੜੀ ਦੀ ਗੱਲ ਆ ਗਈ ਹੁਣ, 'ਮਨ' ਧਿਆਨ ਰੂਪ ਹੋ ਜਾਵੇ ਹੁਣ, 'ਮਨ' ਧਿਆਨ ਸਿੰਘ ਬਣ ਗਿਆ ਹੁਣ, ਮਨ ਨੀ ਰਿਹਾ "ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ {ਪੰਨਾ 879}" "ਧਿਆਨ ਮਹਿ ਜਾਨਿਆ" ਮਨ ਮਹਿ ਜਾਨਿਆ, ਜੋ ਮਨ ਦੇ ਵਿੱਚ ਸੀ ਉਹ ਜਾਨ ਲਿਆ । ਧਿਆਨ ਰੂਪ ਹੋ ਜਾਵੇ "ਧਿਆਨ ਰੂਪਿ ਹੋਇ ਆਸਣੁ ਪਾਵੈ ॥" ਜਦ ਧਿਆਨ ਰੂਪ ਹੋ ਜਾਂਦੈ 'ਮਨ', ਧਿਆਨ ਈ ਮਨ ਐ, ਬੱਸ ਧਿਆਨ ਹੋ ਕੇ ਰਹਿ ਗਿਆ । ਫਿਰ ਆਸਣ ਕੀ ਐ? ਨਾਮ ਦਾ ਆਸਣ ਪਾਉਂਦਾ ਏਹੇ, ਨਾਮ ਦਾ ਆਧਾਰ ਪਾਉਂਦੈ, ਆਧਾਰ ਆਸਣ ਹੁੰਦੈ "ਨਾਮੁ ਅਧਾਰੁ ਦੀਜੈ {ਪੰਨਾ 530}" ਨਾਮ ਦੇ ਆਸਣ 'ਤੇ ਚੜ੍ਹ ਜਾਂਦੈ...ਫਿਰ ਨਾਮ ਦੇ...ਜਹਾਜ਼ 'ਤੇ ਸਵਾਰ ਹੋ ਜਾਂਦੈ, ਨਾਮ ਦੀ ਟੇਕ ਮਿਲ ਜਾਂਦੀ ਐ, ਪ੍ਰਾਪਤ ਹੋ ਜਾਂਦੈ 'ਆਸਣੁ ਪਾਵੈ ॥', "ਸਚਿ ਨਾਮਿ ਤਾੜੀ ਚਿਤੁ ਲਾਵੈ ॥੨॥" ਸਚ ਨਾਮ ਨਾਲ ਜੁੜ ਕੇ...ਚਿੱਤ ਹਮੇਸ਼ਾਂ ਜਾਗ੍ਰਿਤ ਅਵਸਥਾ ਵਿੱਚ ਰਹਿੰਦੈ, ਫੇਰ "ਗੁਰਮੁਖਿ ਜਾਗੈ ਨੀਦ ਨ ਸੋਵੈ ॥ {ਪੰਨਾ 944}" ਇਹ ਤਾੜੀ ਐ, ਫੇਰ ਨੀ ਨੀਂਦ ਐ ਕਦੇ ਵੀ, "ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥ {ਪੰਨਾ 44}" ਉਥੇ ਕੀ ਐ? "ਤਿਥੈ ਊਂਘ ਨ ਭੁਖ ਹੈ {ਪੰਨਾ 1414}" ਉਥੇ ਊਂਘ ਅਰ ਭੁੱਖ ਦੋਏ ਚੀਜਾਂ ਨੀ ਹਨ । ਸਤ ਸੰਤੋਖ ਹੈ...ਭੁੱਖ ਹੈਨੀ, ਤਾੜੀ ਹੈ...ਊਂਘ ਹੈਨੀ, ਨੀਂਦ ਹੈਨੀ । ਜੇ ਨੀਂਦ ਹੈ ਤਾਂ ਤਾੜੀ ਹੈਨੀ, ਸੁਪਨਾ ਸ਼ੁਰੂ ਹੋਜੂਗਾ, ਜੇ ਤਾੜੀ ਐ ਤਾਂ ਨੀਂਦ ਹੈਨੀ, ਨੀਂਦ ਹੈਨੀ ਤਾਂ ਸੁਪਨਾ ਹੈਨੀ ।
ਸਿਖਿਆਰਥੀ : "ਨਾਨਕੁ ਬੋਲੈ ਅੰਮ੍ਰਿਤ ਬਾਣੀ ॥ ਸੁਣਿ ਮਾਛਿੰਦ੍ਰਾ ਅਉਧੂ ਨੀਸਾਣੀ ॥"
ਧਰਮ ਸਿੰਘ ਜੀ : ਅਉਧੂ ਕੌਣ ਹੁੰਦੈ? ਇਹਦੀ ਨਿਸ਼ਾਨੀ ਦੱਸੀ ਐ, ਅਉਧੂ ਨੂੰ define(ਪਰਿਭਾਸ਼ਤ) ਕੀਤੈ...ਸ਼ਬਦ ਦੇ ਵਿੱਚ । ਅਉਧੂ ਬਣੇ ਫਿਰਦੇ ਸੀ ਏਹੇ, ਜਿਆਦਾ ਭੰਗ ਪੀ ਲੈਣੀ, ਜਿਆਦਾ ਨਸ਼ਾ ਪੀ ਲੈਣਾ, ਗੁੰਮ-ਸੁੰਮ ਹੋ ਕੇ ਚੁੱਪ ਕਰਕੇ ਬੈਠੇ ਰਹਿਣਾ...ਬੁੱਜ ਬਣਕੇ, ਗਿਆਨ ਤੋਂ ਹੀਣੇ । ਉਹ ਕਹਿੰਦੇ, ਐਹੋ ਜਿਹੇ ਅਉਧੂ ਨੀ ਹੁੰਦੇ, ਅਉਧੂ ਦੀ ਨਿਸ਼ਾਨੀ ਏਹੇ ਐ "ਨਾਨਕੁ ਬੋਲੈ ਅੰਮ੍ਰਿਤ ਬਾਣੀ ॥" ਨਾਨਕ ਕਹਿੰਦੈ...ਅਮ੍ਰਿਤ ਬਚਨ ਬੋਲੇ ਫਿਰ ਉਹੋ, ਐਸੀ ਬਾਣੀ ਬੋਲੇ, ਜਿਹੜੀ...ਅਮ੍ਰਿਤ ਬਚਨ ਹੋਣ ਜਿਹੜੇ, ਅਮਰ ਕਰ ਦੇਣ ਵਾਲੀ ਬਾਣੀ ਹੋਵੇ, ਜਨਮ-ਮਰਨ ਕੱਟ ਦੇਣ ਵਾਲੀ ਬਾਣੀ ਹੋਵੇ, ਸਿਖਿਆ ਬੋਲੇ, ਤਾਂ ਅਉਧੂ ਐ । 'ਅੰਮ੍ਰਿਤ ਬਾਣੀ' ਨਾਨਕ ਨੀ ਬੋਲ ਰਿਹਾ 'ਅੰਮ੍ਰਿਤ ਬਾਣੀ', ਨਾਨਕ ਕਹਿੰਦਾ ਉਹ ਆਦਮੀ ਅਉਧੂਤ ਤਾਂ ਏ, ਜੇ 'ਅਮ੍ਰਿਤ ਬਾਣੀ' ਬੋਲੇ ਉਹੋ । ਨਾਨਕ ਕਹਿੰਦਾ ਮੈਂ ਅਉਧੂਤ ਆਂ...ਅਸਲ ਦੇ ਵਿੱਚ । ਅਉਧੂਤ ਉਹ ਆ ਜਿਹੜਾ 'ਅਮ੍ਰਿਤ ਬਾਣੀ' ਬੋਲੇ, ਜੇ ਨਾਨਕ 'ਅਮ੍ਰਿਤ ਬਾਣੀ' ਬੋਲਦੈ, ਨਾਨਕ ਅਉਧੂਤ ਐ ਅਸਲੀ ਤਾਂ, ਅਉਧੂ ਦੀ ਨਿਸ਼ਾਨੀ ਐ ਏਹੇ, ਅਉਧੂ ਦੇ ਲਛਣ ਨੇ ਏਹੇ, ਅਉਧੂ ਏਹੋ ਜਿਹਾ ਹੁੰਦੈ ।
ਸਿਖਿਆਰਥੀ : "ਆਸਾ ਮਾਹਿ ਨਿਰਾਸੁ ਵਲਾਏ ॥ ਨਿਹਚਉ ਨਾਨਕ ਕਰਤੇ ਪਾਏ ॥੩॥"
ਧਰਮ ਸਿੰਘ ਜੀ : ਜਿਹੜੀਆਂ ਸੰਸਾਰੀ ਇਛਾਵਾਂ ਤੋਂ ਨਿਰਾਸ਼ ਹੋਇਆ ਨਾ... ਉਹ ਜਿਹੜੀ ਨਾਮ ਦੀ ਇਛਾ ਐ, ਉਹਦੇ ਵਿਚੇ ਈ ਲਪੇਟ ਕੇ ਰਖੇ ਉਹਨਾਂ ਨੂੰ, ਬਾਹਰ ਨਾ ਕਢੇ, ਜਿਹੜੀਆਂ ਅਵਰੇ ਆਸ ਤੋਂ ਨਿਰਾਸ਼ ਹੋਇਐ ਉਹਨਾਂ ਨੂੰ, ਉਹ ਜਿਹੜੀ ਆਸ ਐ ਨਾ...ਏਕ ਆਸ, ਉਹਦੇ ਵਿਚ ਲਵੇਟ ਕੇ ਰਖੇ, ਉਹ ਇਛਾ ਨੀ ਬਾਹਰ ਕਢਣੀ, ਪੁੜੀ ਦੇ ਵਿੱਚ ਹੋਰ ਕੁਛ ਐ, ਪੁੜੀ ਦੇ ਬਾਹਰਲਾ ਜਿਹੜਾ ਹੈਗਾ...ਉਹ ਨਾਮ ਐ । ਨਾਮ ਦੀ ਜਿਹੜੀ ਹੈ ਇਛਾ...ਉਹਦੇ ਵਿੱਚ ਦੂਜੀਆਂ...ਮਾਇਆ ਦੀਆਂ ਇਛਾਵਾਂ ਨੂੰ ਲਵੇਟ ਦੇਵੇ, ਕਿਉਂ? ਭਵ-ਸਾਗਰ ਤਾਂ ਸੁਖ-ਸਾਗਰ ਦੇ ਵਿਚੇ ਈ ਐ, ਜੇ ਨਾਮ ਮਿਲ ਗਿਆ ਤਾਂ ਬਾਕੀ ਸਭ ਕੁਛ ਵਿਚੇ ਈ ਆ ਗਿਆ, "ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥ {ਪੰਨਾ 1382}" ਜੇ ਨਾਮ ਦੇ ਨਾਲ ਜੁੜ ਜਾਏ ਤਾਂ ਸਭ ਜੱਗ ਤੇਰਾ ਈ ਐ ਫਿਰ, ਤੈਥੋਂ ਦੂਰ ਕੀ ਐ? ਉਹ ਵਿਚੇ ਈ ਲਵੇਟ ਦੇ ਇਹਦੇ, ਅੰਦਰੇ ਈ ਬੰਦ ਕਰਦੇ ਇਹਨਾਂ ਨੂੰ, "ਆਸਾ ਮਾਹਿ ਨਿਰਾਸੁ ਵਲਾਏ ॥" ਨਿਰਾਸਾਂ...ਜਿਹੜੀਆਂ ਆਸਾਂ ਤੋਂ ਨਿਰਾਸ਼ ਹੋਇਐਂ ਦੁਨੀਆ ਦੀਆਂ ਆਸਾਂ ਤੋਂ, ਉਹਨੂੰ, ਜਿਹੜੀ ਆਸ ਐ ਨਾਮ ਦੀ, ਉਹਦੇ ਵਿੱਚ ਲਪੇਟ ਕੇ ਰੱਖ...ਵਲਾ ਕੇ ਰੱਖ । "ਨਿਹਚਉ ਨਾਨਕ ਕਰਤੇ ਪਾਏ ॥" ਜਿਹੜਾ ਕਰਤਾ ਪੁਰਖ ਐ...ਸ਼ਬਦ ਗੁਰੂ ਐ...ਕਰਤਾ ਐ ਜਿਹੜਾ...ਸ਼ਬਦ ਐ...ਜੀਹਨੇ ਸਾਰਾ ਸੰਸਾਰ ਪੈਦਾ ਕੀਤੈ, ਉਹ ਕਹਿੰਦੇ definite(ਨਿਸ਼ਚਿਤ) ਐ ਉਹਦੇ ਨਾਲ ਜੁੜ ਜਾਣਾ ਉਹਦਾ...ਉਹਦੇ ਤੱਕ ਪਹੁੰਚ ਜਾਣਾ, 'ਕਰਤੇ ਪਾਏ ॥'
ਸਿਖਿਆਰਥੀ : "ਪ੍ਰਣਵਤਿ ਨਾਨਕੁ ਅਗਮੁ ਸੁਣਾਏ ॥ ਗੁਰ ਚੇਲੇ ਕੀ ਸੰਧਿ ਮਿਲਾਏ ॥"
ਧਰਮ ਸਿੰਘ ਜੀ : ਫੇਰ ਕੀ ਕਰਦੈ ਉਹੋ ਜੇ ਹੁਕਮ ਤੱਕ ਪਹੁੰਚ ਜਾਂਦੈ...ਨਾਮ ਨਾਲ ਜੁੜ ਜਾਂਦੈ, ਫੇਰ 'ਗਾਹਾਂ ਕੀ ਨਿਸ਼ਾਨੀ ਐ? ਕੀ ਸਬੂਤ ਐ? ਉਹਦਾ ਇਹ ਸਬੂਤ ਐ "ਪ੍ਰਣਵਤਿ ਨਾਨਕੁ ਅਗਮੁ ਸੁਣਾਏ ॥" ਨਾਨਕ ਕਹਿੰਦੈ, ਉਹ ਐਸੀਆਂ ਗੱਲਾਂ ਸੁਣਾਉਂਦੈ ਜਿਹੜੀਆਂ ਮਨੁੱਖੀ ਬੁੱਧੀ ਤੋਂ ਪਰ੍ਹੇ ਦੀਆਂ ਹੁੰਦੀਆਂ ਨੇ, ਸੰਸਾਰ ਦੀ ਜਿੰਨੀ ਬੁੱਧੀ ਐ...ਜਿੰਨੇ ਗਰੰਥ ਸੰਸਾਰ ਦੇ ਨੇ, ਉਹਨਾਂ ਤੋਂ ਪਰ੍ਹੇ ਦੀ ਗੱਲ ਹੁੰਦੀ ਐ । ਕਵਿਤਾ ਦੇ ਵਿੱਚ ਤਾਂ ਲਿਖੇ ਹੋਏ ਹੁੰਦੇ ਨੇ ਜਰੂਰ...ਗਰੰਥ, ਪਰ ਉਹਨਾਂ ਦੀ ਵਿਆਖਿਆ ਨੀ ਕੋਈ ਕਰਦਾ ਹੁੰਦਾ, ਉਹ ਚੀਜ਼ ਜਿਹੜੀ ਲਿਖੀ ਹੋਈ ਐ । ਵਿਆਖਿਆ ਕੁਛ ਹੋਰ ਕਰਦੇ ਹੁੰਦੇ ਨੇ, ਲਿਖਿਆ ਹੋਇਆ ਕੁਛ ਹੋਰ ਹੁੰਦੈ । ਉਹ ਵਿਆਖਿਆ ਐਸੀ ਸੁਣਾਉਂਦੈ ਉਹਨਾਂ ਦੀ ਕਰਕੇ...'ਅਗਮੁ', ਮਨੁੱਖੀ ਬੁੱਧੀ ਹੈਰਾਨ ਹੋ ਜਾਂਦੀ ਐ ਬਈ ਇਹ ਆਏਂ ਗੱਲ ਸੀ? ਅਸੀਂ ਤਾਂ ਆਹ ਸਮਝਦੇ ਸੀ । "ਗੁਰ ਚੇਲੇ ਕੀ ਸੰਧਿ ਮਿਲਾਏ ॥" ਜਿਹੜਾ ਮਨ ਐ ਔਰ ਚਿੱਤ ਐ, ਗੁਰ-ਚੇਲਾ ਐ, ਉਹਨਾਂ ਦੀ ਏਕਤਾ ਕਰ ਦਿੰਦੈ । ਜੇ ਗੁਰ ਚੇਲੇ ਦੀ ਸੰਧੀ ਮਿਲ ਜਾਂਦੀ ਐ...ਫੇਰ ਅਗੰਮ ਗੱਲ ਐ, ਜੇ ਗੁਰ ਚੇਲੇ ਦੀ ਸੰਧਿ ਨਹੀਂ ਮਿਲਦੀ, ਫਿਰ ਉਹ ਅਗੰਮੀ ਗੱਲ ਹੈ ਨੀ, ਫੇਰ ਉਹ ਅਗੰਮੀ ਪ੍ਰਚਾਰ ਨਹੀਂ ਹੈ ।
ਸਿਖਿਆਰਥੀ : ਗੁਰ ਅਰ ਚੇਲਾ ਦੋਹੇਂ ਚੇਤਨ ਐ, ਹੈਂ ਜੀ? ਮਨ ਤੇ ਚਿੱਤ?
ਧਰਮ ਸਿੰਘ ਜੀ : ਹਾਂ ਜੀ ਹਾਂ ਜੀ ।
ਸਿਖਿਆਰਥੀ : "ਦੀਖਿਆ ਦਾਰੂ ਭੋਜਨੁ ਖਾਇ ॥ ਛਿਅ ਦਰਸਨ ਕੀ ਸੋਝੀ ਪਾਇ ॥੪॥੫॥"ਧਰਮ ਸਿੰਘ ਜੀ : ਜੋ ਦੀਕਸ਼ਾ ਮਿਲੀ ਐ ਸਿਖਿਆ 'ਚੋਂ...ਜੋ ਨਾਮ ਮਿਲਿਐ, ਇਹੀ ਤਾਂ ਭੋਜਨ ਐ, ਇਹਨੂੰ ਭੋਜਨ ਇਹੀ ਬਣਾਵੇ, ਗਿਆਨ ਜਿਹੜਾ ਹੈਗਾ "ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥ {ਪੰਨਾ 273}" ਈ ਰਹੇ । ਗੁਰਬਾਣੀ ਦੀ ਦੀਕਸ਼ਾ..ਸਿਖਿਆ ਐ, ਇਹਦੇ 'ਚੋਂ ਜੋ ਗਿਆਨ ਮਿਲਿਐ...ਦੀਖਿਆ, ਦੀਖਿਆ ਉਹ ਐ ਜੋ ਸਮਝ ਆਇਆ ਗੁਰਬਾਣੀ 'ਚੋਂ, ਉਹਨੂੰ ਭੋਜਨ ਬਣਾ ਕੇ ਉਹ ਖਾਵੇ ਮਨ, ਉਹ ਆਤਮਾ ਦਾ ਭੋਜਨ ਬਣੇ ਉਹੋ, ਤਾਂ ਛੇ ਦਰਸ਼ਨ ਦੀ ਸੋਝੀ ਹੁੰਦੀ ਐ । ਫਿਰ ਛੇ ਦਰਸ਼ਨ ਜਿਹੜੇ ਇਹਨਾਂ ਆਲੇ ਨੇ ਨਾ? ਉਹ ਨੀ ਹੈਂ ਇਹ ਛੇ ਦਰਸ਼ਨ ਹੋਰ ਐਂ ਫਿਰ । ਇਹਨਾਂ ਆਲੇ ਜੇ ਛੇ ਦਰਸ਼ਨ ਹੁੰਦੇ, ਉਹਦੀ ਸੋਝੀ ਕੀ ਆਉਣੀ ਸੀ? ਉਹ ਤਾਂ ਪਹਿਲਾਂ ਪਤਾ ਈ ਐ । ਇਹਨਾਂ ਆਲੇ ਛੇ ਦਰਸ਼ਨ ਨੀ, ਅਸਲੀ ਛੇ ਦਰਸ਼ਨ ਦਾ, ਤਾਂ ਪਤਾ ਲੱਗਦੈ ਕਿ ਕਿਹੜੇ ਨੇ? ਜੀਹਨੂੰ ਕਿਹਾ "ਛਿਅ ਘਰ ਛਿਅ ਗੁਰ ਛਿਅ ਉਪਦੇਸ ॥ ਗੁਰੁ ਗੁਰੁ ਏਕੋ ਵੇਸ ਅਨੇਕ ॥੧॥ {ਪੰਨਾ 12}" ਫੇਰ ਉਹ ਦੱਸੂ...ਪਤਾ ਲੱਗੂ ਬਈ ਉਹ ਕੀ ਗੱਲ ਕਹੀ ਸੀ, ਆਹ ਅਵਸਥਾ ਪ੍ਰਾਪਤ ਹੋਊ ਤਾਂ ਉਹ ਸਮਝ 'ਚ ਆਊਗੀ...ਵਰਨਾ ਨੀ ਉਹਦੀ ਸਮਝ ਆਉਣੀ, ਉਹ ਤਾਂ ਛੇ ਸ਼ਾਸ਼ਤਰ ਈ ਮੰਨੀ ਜਾਂਦੇ ਨੇ ।

ਸਿਖਿਆਰਥੀ : ਠੀਕ ਐ ਜੀ, ਆਹ ਦਾਰੂ ਸ਼ਬਦ ਦਾ ਕੀ ਭਾਵ ਬਣਦੈ ਜੀ "ਦੀਖਿਆ ਦਾਰੂ ਭੋਜਨੁ ਖਾਇ ॥"
ਧਰਮ ਸਿੰਘ ਜੀ : 'ਦਾਰੂ' ਦਵਾਈ ਹੁੰਦੀ ਐ "ਦੁਖੁ ਦਾਰੂ ਸੁਖੁ ਰੋਗੁ ਭਇਆ {ਪੰਨਾ 469}" 'ਦੀਖਿਆ' ਅਸਲ 'ਚ 'ਦਵਾਈ' ਐ, ਇਹ 'ਦੀਖਿਆ' 'ਚ ਈ 'ਦਾਰੂ' ਐ...'ਨਾਮ ਦਾਰੂ' ਐ, ਨਾਮ 'ਦੀਖਿਆ' ਦੇ ਵਿਚੇ ਈ ਐ ਨਾ? ਬੋਲਿਆ ਜੋ ਉਹ 'ਸਿਖਿਆ' ਐ , ਜੋ ਵਿਚੋਂ ਪ੍ਰਾਪਤ...ਸਮਝ ਆਈ ਐ ਉਹ 'ਦੀਖਿਆ' ਐ । 'ਦੀਖਿਆ' 'ਚੋਂ ਜੋ ਸਮਝ ਆਈ ਐ...ਦ੍ਰਿਸ਼ਟਮਾਨ ਹੋਇਐ, ਉਹੀ ਤਾਂ 'ਦਾਰੂ' ਐ, ਉਹੀ ਤਾਂ 'ਨਾਮ' ਐ, ਓਸੇ ਦਾ ਭੋਜਨ ਖਾਣੈ । ਜੇ ਏਹੀ ਭੋਜਨ ਹੋਵੇ ਇਹਦਾ, ਫੇਰ ਛੇ ਦਰਸ਼ਨ ਦੀ ਸਮਝ ਆਉਂਦੀ ਐ ।
ਸਿਖਿਆਰਥੀ : ਅਛਾ! ਛੇ ਦਰਸ਼ਨ ਇਹਨਾਂ ਨੇ ਲਿਖੇ ਆ ਜੀ...ਛੇ ਭੇਖ...ਜੋਗੀ, ਜੰਗਮ, ਸਨਿਆਸੀ, ਬੋਧੀ, ਸਰੇਵੜੇ ਤੇ ਬੈਰਾਗੀ ।
ਧਰਮ ਸਿੰਘ ਜੀ : ਆਹੋ ਇਹਨਾਂ ਦੇ ਏਹੀ ਨੇ ਨਾ? ਗੁਰਬਾਣੀ ਦੇ ਇਹ ਨੀ ਹਨ ।

Malechh

ਮਲੇਛ ਕੋਣ ਹੈ? ਮਲੇਛ ਖਾਲਸਾ ਕੋਣ ਹੈ?


Mahaa Kaal Asi Jhaaraa


ਜਾ ਪਰ ਮਹਾ ਕਾਲ ਅਸਿ ਝਾਰਾ ॥
ਏਕ ਸੁਭਟ ਤੇ ਦ੍ਵੈ ਕਰਿ ਡਾਰਾ ॥
ਜੌ ਦ੍ਵੈ ਨਰ ਪਰ ਟੁਕ ਅਸਿ ਧਰਾ ॥
ਚਾਰਿ ਟੂਕ ਤਿਨ ਦ੍ਵੈ ਕੈ ਕਰਾ ॥੧੯੨॥
ਚਰਿਤ੍ਰ ੪੦੪ - ੧੯੨ - ਸ੍ਰੀ ਦਸਮ ਗ੍ਰੰਥ ਸਾਹਿਬ

Tani Chandanu Mastaki Paatee

"ਤਨਿ ਚੰਦਨੁ ਮਸਤਕਿ ਪਾਤੀ ॥"

   ੴ ਸਤਿਗੁਰ ਪ੍ਰਸਾਦਿ ॥ 
"ਪ੍ਰਭਾਤੀ ਭਗਤ ਬੇਣੀ ਜੀ ਕੀ 
ਤਨਿ ਚੰਦਨੁ ਮਸਤਕਿ ਪਾਤੀ ॥ ਰਿਦ ਅੰਤਰਿ ਕਰ ਤਲ ਕਾਤੀ ॥ ਠਗ ਦਿਸਟਿ ਬਗਾ ਲਿਵ ਲਾਗਾ ॥ ਦੇਖਿ ਬੈਸਨੋ ਪ੍ਰਾਨ ਮੁਖ ਭਾਗਾ ॥੧॥ ਕਲਿ ਭਗਵਤ ਬੰਦ ਚਿਰਾਂਮੰ ॥ ਕ੍ਰੂਰ ਦਿਸਟਿ ਰਤਾ ਨਿਸਿ ਬਾਦੰ ॥੧॥ ਰਹਾਉ ॥ ਨਿਤਪ੍ਰਤਿ ਇਸਨਾਨੁ ਸਰੀਰੰ ॥ ਦੁਇ ਧੋਤੀ ਕਰਮ ਮੁਖਿ ਖੀਰੰ ॥ ਰਿਦੈ ਛੁਰੀ ਸੰਧਿਆਨੀ ॥ ਪਰ ਦਰਬੁ ਹਿਰਨ ਕੀ ਬਾਨੀ ॥੨॥ ਸਿਲ ਪੂਜਸਿ ਚਕ੍ਰ ਗਣੇਸੰ ॥ ਨਿਸਿ ਜਾਗਸਿ ਭਗਤਿ ਪ੍ਰਵੇਸੰ ॥ ਪਗ ਨਾਚਸਿ ਚਿਤੁ ਅਕਰਮੰ ॥ ਏ ਲੰਪਟ ਨਾਚ ਅਧਰਮੰ ॥੩॥ ਮ੍ਰਿਗ ਆਸਣੁ ਤੁਲਸੀ ਮਾਲਾ ॥ ਕਰ ਊਜਲ ਤਿਲਕੁ ਕਪਾਲਾ ॥ ਰਿਦੈ ਕੂੜੁ ਕੰਠਿ ਰੁਦ੍ਰਾਖੰ ॥ ਰੇ ਲੰਪਟ ਕ੍ਰਿਸਨੁ ਅਭਾਖੰ ॥੪॥ ਜਿਨਿ ਆਤਮ ਤਤੁ ਨ ਚੀਨ੍ਹ੍ਹਿਆ ॥ ਸਭ ਫੋਕਟ ਧਰਮ ਅਬੀਨਿਆ ॥ ਕਹੁ ਬੇਣੀ ਗੁਰਮੁਖਿ ਧਿਆਵੈ ॥ ਬਿਨੁ ਸਤਿਗੁਰ ਬਾਟ ਨ ਪਾਵੈ ॥੫॥੧॥ {ਪੰਨਾ 1351}"

"ਤਨਿ ਚੰਦਨੁ ਮਸਤਕਿ ਪਾਤੀ ॥"

ਇਹ ਵੈਸ਼ਨੂੰ ਭਗਤ 'ਵਿਸ਼ਨੂੰ' ਨਾਲ ਸੰਬੰਧਤ ਹਨ, ਸ਼ਿਵ ਜੀ ਵਾਲੇ ਨਹੀਂ ਹਨ ਏਹੇ । ਸ਼ੈਵ ਹੋਰ ਹਨ, ਉਹ ਸਮਾਧੀ ਲਾਉਂਦੇ ਹਨ, ਸਮਾਧੀ ਤਾਂ ਵੈਸ਼ਨੂੰ ਵਾਲੇ ਵੀ ਲਾਉਂਦੇ ਹਨ, ਪਰ ਇਹ ਹੋਰ ਤਰ੍ਹਾਂ ਦੀ ਲਾਉਂਦੇ ਹਨ, ਇਹਨਾਂ ਕੋਲ ਮਾਲਾ ਹੁੰਦੀ ਹੈ, ਸ਼ਿਵ ਜੀ ਵਾਲਿਆਂ ਕੋਲ ਮਾਲਾ ਨਹੀਂ ਹੁੰਦੀ ।

"ਤਨਿ ਚੰਦਨੁ" ਇਹ ਸਰੀਰ 'ਤੇ ਚੰਦਨ ਦਾ ਲੇਪ ਕਰ ਕੇ ਰਖਦੇ ਹਨ, ਚੰਦਨ ਦਾ ਲੇਪ ਇਸ ਕਰਕੇ ਕਰਦੇ ਹਨ ਤਾਂ ਕਿ ਮਖੀ ਨਾ ਬੈਠੇ, ਮਖੀ ਪਰੇਸ਼ਾਨ ਕਰਦੀ ਹੈ, ਚੰਦਨ 'ਤੇ ਮਖੀ ਨਹੀਂ ਬਹਿੰਦੀ । ਕਬੀਰ ਜੀ ਕਹਿੰਦੇ ਹਨ ਕਿ ਇਹ ਮਥੇ ਨੂੰ ਚੰਦਨ ਲਾ ਕੇ ਬੈਠੇ ਰਹਿੰਦੇ ਹਨ ਕਿਉਂਕਿ ਉਹਦੀ ਸੁਗੰਧੀ ਨਾਲ ਜੀਅ ਲੱਗਿਆ ਰਹਿੰਦਾ ਹੈ ਅਤੇ ਮਖੀ ਵੀ ਨਹੀਂ ਬਹਿੰਦੀ, ਕੰਨਾਂ ਦੇ ਨਾਲ ਏਹੇ ਸਰੀਰ ਵਿਚਲੀ ਆਵਾਜ਼ ਦੀ ਟੈੰ-ਟੈੰ ਸੁਣਦੇ ਹਨ, ਤਾਂ ਹੀ ਉਹ ਕਹਿੰਦੇ ਹਨ "ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ ॥ {ਪੰਨਾ 476}" ਨਾ ਮੈਨੂੰ ਚੰਦਨ ਦੀ ਲੋੜ ਹੈ, ਕਿਉਂਕਿ ਇਹ ਵੀ ਮਾਇਆ ਹੈ, ਇਹਦੇ ਆਸਰੇ ਮੈਂ ਨਹੀਂ ਬਹਿੰਦਾ, ਨਾ ਹੀ ਮੈਨੂੰ ਸਰੀਰ ਦੇ ਵਿਚੋਂ (Heart Beat ਵਗੈਰਾ ਚੋਂ) ਪੈਦਾ ਹੋਣ ਵਾਲੇ ਸ਼ਬਦਾਂ ਦੀ ਲੋੜ ਹੈ ਜਿਹੜੇ ਕਿ ਧਿਆਨ ਨਾਲ ਸੁਣੇ ਤੋਂ ਸੁਣਦੇ ਹਨ, ਇਹ ਵੀ ਮਾਇਆ ਹੀ ਹੈ, ਮੈਨੂੰ ਮਾਇਆ ਦੀ ਲੋੜ ਨਹੀਂ ਹੈ । ਚੰਦਨ ਦੇ ਲਾਉਣ ਦਾ ਕਾਰਨ ਸਿਰਫ ਮਖੀ ਹੈ ਕਿਉਂਕਿ "ਮਾਖੀ ਚੰਦਨੁ ਪਰਹਰੈ ਜਹ ਬਿਗੰਧ ਤਹ ਜਾਇ ॥੬੮॥ {ਪੰਨਾ 1368}" ਚੰਦਨ ਲਾਉਂਦੇ ਹਨ ਅਤੇ "ਮਸਤਕਿ ਪਾਤੀ" ਤੁਲਸੀ ਦੇ ਪੱਤੇ ਚੰਦਨ ਨਾਲ ਚਿਪਕਾ ਕੇ ਰਖਦੇ ਹਨ ।

"ਰਿਦ ਅੰਤਰਿ ਕਰ ਤਲ ਕਾਤੀ ॥" ਹਿਰਦੇ ਦੇ ਵਿੱਚ ਕਲਪਨਾ ਦੀ ਕਾਤੀ ਹੈ, ਮਾਇਆ ਦੀ ਹੀ ਇਛਾ ਹੈ, ਕੂੜ ਦਾ ਛੁਰਾ ਹੈ ਹਿਰਦੇ ਦੇ ਵਿੱਚ, ਇਹਨਾਂ ਦੇ ਹਿਰਦੇ ਵਿੱਚ ਆਪਣੀ ਮਰਜੀ(ਭਾਣਾ) ਹੈ, ਪਰਮੇਸ਼ਰ ਦੀ ਮਰਜੀ(ਭਾਣਾ) ਨਹੀਂ ਹੈ । ਇਹ ਆਪਣੇ ਭਾਣੇ ਚੱਲਦੇ ਹਨ, ਆਪਣੀ ਮਰਜੀ ਦੀ ਭਗਤੀ ਕਰਦੇ ਹਨ, ਜਿਹੋ ਜਿਹੀ ਭਗਤੀ ਇਹਨੂੰ ਪਸੰਦ ਹੈ ਉਹ ਭਗਤੀ ਕਰਦਾ ਹੈ, ਇਹ ਭਗਤੀ ਦਰਗਾਹ ਦੀ ਦੱਸੀ ਹੋਈ ਨਹੀਂ ਹੈ ਅਤੇ ਦਰਗਾਹ ਦੇ ਵਿੱਚ ਇਹ ਭਗਤੀ ਪ੍ਰਵਾਨ ਵੀ ਨਹੀਂ ਹੈ । "ਕਰ ਤਲ ਕਾਤੀ" ਹੈ ਏਹੇ, ਥੱਲੇ ਮਨ ਦੇ ਵਿੱਚ ਲਕੋਈ ਹੋਈ ਕਾਤੀ ਹੈ ਏਹੇ, ਜਿਵੇਂ ਕੋਈ ਥੱਲੇ ਲੁਕਾ ਕੇ ਰਖੇ ਛੁਰੀ । ਦਿਖਾਵਾ ਤਾਂ ਭਗਤੀ ਦਾ ਕਰਦਾ ਹੈ, ਅਸਲ ਦੇ ਵਿੱਚ ਜਿਹੜੇ ਸ਼ਰਧਾਵਾਨ ਹਨ, ਉਹਨਾਂ ਨੂੰ ਠੱਗਣ ਵਾਸਤੇ ਹੈ ਸਭ ਕੁਛ, ਲੋਕ ਜਿੰਨਾ ਵਿਸ਼ਵਾਸ ਕਰਨਗੇ, ਜਿਵੇਂ ਬਗਲਾ 'ਸਮਾਧ' ਲਾਉਂਦਾ ਹੈ, ਡੱਡੀ ਕੋਲੇ ਆਉਂਦੀ ਹੈ, ਉਹ ਉਦੋਂ ਹੀ ਫੜ੍ਹ ਕੇ ਛਕ ਲੈਂਦਾ ਹੈ । ਇਹਨਾਂ ਦਾ ਮਾਇਆ ਦੇ ਵਾਸਤੇ ਹੀ ਹੈ ਸਭ-ਕੁਛ, ਭੁਖ ਮਾਇਆ ਦੀ ਹੀ ਹੈ ਅੰਦਰ ।

"ਠਗ ਦਿਸਟਿ ਬਗਾ ਲਿਵ ਲਾਗਾ ॥ ਦੇਖਿ ਬੈਸਨੋ ਪ੍ਰਾਨ ਮੁਖ ਭਾਗਾ ॥੧॥" ਓਹੀ ਗੱਲ ਹੈ, ਬਗਲੇ ਵਾਂਗੂੰ ਜੇ ਕੋਈ ਨੇੜ ਨੂੰ ਆਇਆ ਤਾਂ ਠੱਗੀ ਮਾਰ ਲਈ ਉਹਦੇ ਨਾਲ । ਵਿਸ਼ਵਾਸ ਦਿਵਾਉਣਾ ਕਿ ਮੈਂ ਧਾਰਮਿਕ ਹਾਂ, ਕਿਉਂਕਿ ਵਿਸ਼ਵਾਸ ਦਿਵਾ ਕੇ ਹੀ ਠੱਗਿਆ ਜਾ ਸਕਦਾ ਹੈ ਕਿਸੇ ਨੂੰ, ਜਿਹੜਾ ਥੋਡੇ 'ਤੇ ਵਿਸ਼ਵਾਸ ਨਹੀਂ ਕਰਦਾ ਉਹਦੇ ਨਾਲ ਤੁਸੀਂ ਠੱਗੀ ਨਹੀਂ ਮਾਰ ਸਕਦੇ । ਇਹ ਲੋਕ ਧਾਰਮਿਕ ਬਣਨ ਦਾ ਢੌਂਗ ਕਰਕੇ ਵਿਸ਼ਵਾਸ ਦਿਵਾ ਲੈਂਦੇ ਹਨ, ਫਿਰ ਠੱਗੀ ਮਾਰ ਲੈਂਦੇ ਹਨ । ਇਹੀ ਤਕਨੀਕ ਹੈ ਇਹਨਾਂ ਕੋਲ ਅਤੇ ਸੰਤਾਂ ਕੋਲ, ਕਿਉਂਕਿ ਸੰਤ ਅਤੇ ਪੰਡਿਤ ਇੱਕੋ ਹੀ ਗੱਲ ਹੈ, ਇਹ ਸਾਰੇ ਵੈਸ਼ਨੂੰ ਭਗਤ ਹੀ ਹਨ ।

"ਕਲਿ ਭਗਵਤ ਬੰਦ ਚਿਰਾਂਮੰ ॥ ਕ੍ਰੂਰ ਦਿਸਟਿ ਰਤਾ ਨਿਸਿ ਬਾਦੰ ॥੧॥ ਰਹਾਉ ॥" ਕੂੜ ਦ੍ਰਿਸ਼ਟੀ ਨਾਲ ਰੱਤਾ ਹੋਇਆ ਹੈ, ਜਿਹੜੀ ਦ੍ਰਿਸ਼ਟੀ ਤ੍ਰਿਕੁਟੀ ਵਿਚ ਹੈ ਉਹ ਕ੍ਰੂਰ ਦ੍ਰਿਸ਼ਟੀ ਹੈ, ਮਾਇਆ ਦੀ ਦ੍ਰਿਸ਼ਟੀ ਕ੍ਰੂਰ ਦ੍ਰਿਸ਼ਟੀ ਹੈ, ਰਿਧੀਆਂ-ਸਿਧੀਆਂ ਦੀ ਪ੍ਰਾਪਤੀ ਦੀ ਦ੍ਰਿਸ਼ਟੀ ਕ੍ਰੂਰ ਦ੍ਰਿਸ਼ਟੀ ਹੈ, ਜਿਹੜੀ ਭਗਤੀ ਮਾਇਆ ਦੀ ਭੁਖ ਦੀ ਤ੍ਰਿਪਤੀ ਜਾਂ ਮਨੋ-ਕਾਮਨਾਵਾਂ ਦੀ ਪੂਰਤੀ ਵਾਸਤੇ ਹੈ ਉਹ ਕ੍ਰੂਰ ਦ੍ਰਿਸ਼ਟੀ ਹੈ । ਇਛਾ ਕਾਹਦੀ ਹੈ ਭਗਤੀ 'ਚੋਂ ? ਮਾਇਆ ਦੀ । ਇਹੀ ਕ੍ਰੂਰ ਦ੍ਰਿਸ਼ਟੀ ਹੈ, ਦ੍ਰਿਸ਼ਟੀ 'ਮਾਇਆ/ਝੂਠ' 'ਤੇ ਹੀ ਹੈ । "ਕਲਿ ਭਗਵਤ ਬੰਦ ਚਿਰਾਂਮੰ ॥" ਭਗਵੰਤ ਨੇ ਜਿਹੜੀ ਕਲਪਨਾ(ਕਲਿ) ਨੂੰ ਹਮੇਸ਼ਾਂ ਵਾਸਤੇ (ਚਿਰਾਂਮੰ) ਬੰਦ ਕਰਨ ਨੂੰ ਕਹਿਣਾ ਸੀ, ਜਿਹੜੀ ਕਲਪਨਾ ਨੇ ਅਨਹਦ ਸੁੰਨ ਹੋਣਾ ਸੀ, ਉਹ ਤਾਂ ਕੀਤਾ ਨਹੀਂ, ਉਹਦੀ ਬਜਾਏ ਮਾਇਆ ਵਾਲੀ ਕ੍ਰੂਰ ਦ੍ਰਿਸ਼ਟੀ ਹੈ, ਸਗੋਂ ਅੰਤਰ-ਆਤਮਾ ਦੀ ਆਵਾਜ਼ ਹਮੇਸ਼ਾਂ ਵਾਸਤੇ ਦਬਾਅ ਕੇ ਰਖੀ ਹੋਈ ਹੈ, ਪਰ ਚਾਹੀਦਾ ਤਾਂ ਇਹ ਸੀ ਕਿ ਅੰਤਰ-ਆਤਮਾ ਦੀ ਆਵਾਜ਼ ਨਾਲ ਮਨ ਦੀ ਇਛਾ ਨੂੰ ਦਬਾਉਂਦਾ, ਪਰ ਇਸਦੇ ਉਲਟ ਮਨ ਦੀਆਂ ਇਛਾਵਾਂ ਦੇ ਨਾਲ ਅੰਤਰ-ਆਤਮਾ ਦੀ ਆਵਾਜ਼ ਦਬਾਈ ਹੋਈ ਹੈ, ਮਾਇਆ/ਝੂਠ ਨੇ ਸਚ ਨੂੰ ਦਬਾਇਆ ਹੋਇਆ ਹੈ । ਹਿਰਦੇ ਵਿੱਚ ਕੂੜ ਦੀ ਪ੍ਰਧਾਨਗੀ ਹੈ ।

"ਨਿਤਪ੍ਰਤਿ ਇਸਨਾਨੁ ਸਰੀਰੰ ॥ ਦੁਇ ਧੋਤੀ ਕਰਮ ਮੁਖਿ ਖੀਰੰ ॥" ਜੇ ਨਿਤਪ੍ਰਤਿ ਇਸ਼ਨਾਨ ਕਰਦਾ ਵੀ ਹੈ ਤਾਂ ਬਾਹਰਲੇ ਸਰੀਰ ਦਾ ਹੀ ਕਰਦਾ ਹੈ । ਇਥੇ ਨਿਤਪ੍ਰਤਿ ਸ਼ਬਦ ਵਰਤਿਆ ਹੈ, ਉਥੇ 'ਦਿਨਸ-ਰਾਤ' ਵਰਤਿਆ ਹੈ "ਸੋਚ ਕਰੈ ਦਿਨਸੁ ਅਰੁ ਰਾਤਿ ॥ {ਪੰਨਾ 265}" 'ਨਿਤਪ੍ਰਤਿ' ਦਾ ਮਤਲਬ ਹੈ ਰੋਜ ਇੱਕ ਵਾਰ ਜਾਂ ਰੋਜ਼ਾਨਾ, ਉਹ ਹੈ ਦਿਨਸ-ਰਾਤ ਲਗਾਤਾਰ, ਲਗਾਤਾਰ ਕੋਈ ਨਹੀਂ ਇਸ਼ਨਾਨ ਕਰਦਾ । ਇਸ ਕਰਕੇ "ਸੋਚ" ਦੇ ਅਰਥ 'ਇਸ਼ਨਾਨ ਕਰਨਾ' ਤਾਂ ਗਰਬ ਗੰਜਨੀ ਵਾਲੇ ਨੇ ਕੀਤੇ ਸੀ, ਪ੍ਰੋਫ਼. ਸਾਹਿਬ ਸਿੰਘ ਨੇ ਉਹਦੀ ਨਕਲ ਮਾਰ ਲਈ, ਉਹਨੇ ਇਹ ਨਹੀਂ ਦੇਖਿਆ ਕਿ ਨਿਤਪ੍ਰਤਿ ਸ਼ਬਦ ਹੈ, ਲਗਾਤਾਰ ਇਸ਼ਨਾਨ ਤਾਂ "ਨਿਤ ਨਿਤ ਮੇਂਡੁਕ ਨਾਵਹਿ ॥ {ਪੰਨਾ 484}" ਲਿਖਿਆ ਹੋਇਆ ਹੈ, ਨਿਤਪ੍ਰਤਿ ਲਫਜ ਵਰਤਿਆ ਹੋਇਆ ਹੈ ਏਥੇ । ਉਥੇ ਸੋਚ ਦਾ ਅਰਥ ਚਿੰਤਾ ਹੈ "ਸੋਚ ਕਰੈ ਦਿਨਸੁ ਅਰੁ ਰਾਤਿ ॥ ਮਨ ਕੀ ਮੈਲੁ ਨ ਤਨ ਤੇ ਜਾਤਿ ॥ {ਪੰਨਾ 265}" ਉਥੇ ਇਸ਼ਨਾਨ ਨਹੀਂ ਹੈ "ਸੋਚ ਕਰੈ ਦਿਨਸੁ ਅਰੁ ਰਾਤਿ" ਹੈ । ਚਿੰਤਾ/ਸੋਚ ਤਾਂ ਹੈ 'ਦਿਨਸੁ ਅਰੁ ਰਾਤਿ' ਭਗਤੀ ਦੀ, ਤਾਂ ਹੀ ਤਿਆਗੀ ਹੋਇਆ ਘਰ-ਬਾਰ ਛੱਡੀ ਬੈਠਾ ਹੈ, ਪਰ ਮਨ ਦੀ ਮੈਲ ਤਨ ਕਰਕੇ ਨਹੀਂ ਜਾਂਦੀ ਹੁੰਦੀ । ਇਸ਼ਨਾਨ ਤਨ ਦਾ ਕਰਦਾ ਹੈ, ਸਾਧਨਾ ਤਾਂ ਤਨ ਦੀ ਕਰਦਾ ਹੈ 'ਮਨ' ਦੀ ਨਹੀਂ ਕਰਦਾ, ਮਨ ਨੂੰ ਨਹੀਂ ਸਾਧਦਾ "ਮਨ ਸਾਧੇ ਸਿਧਿ" ਹੁੰਦੀ । ਸਾਧਨਾ ਤਾਂ ਕਰਦਾ ਹੈ ਤਨ ਦੇ ਤਲ 'ਤੇ. ਜਿਉਂਦਾ ਤਾਂ ਹੈ ਤਨ ਦੇ ਤਲ 'ਤੇ, ਇਛਾਵਾਂ ਪੂਰੀਆਂ ਨੇ ਤਨ ਦੇ ਤਲ 'ਤੇ, ਇਹ ਗੱਲ ਸੀ ।

"ਦੁਇ ਧੋਤੀ ਕਰਮ ਮੁਖਿ ਖੀਰੰ ॥" ਦੋ ਧੋਤੀਆਂ ਰਖਦਾ ਹੈ "ਦੁਇ ਧੋਤੀ ਬਸਤ੍ਰ ਕਪਾਟੰ ॥ {ਪੰਨਾ 470}", "ਮੁਖਿ ਖੀਰੰ" ਕੀ ਹੈ ? ਦੂਧਾ-ਧਾਰੀ ਹੈ, ਕਹਿੰਦਾ ਜੀ ਦੁਧ ਹੀ ਪੀਂਦੇ ਹਾਂ, ਹੋਰ ਅੰਨ ਨਹੀਂ ਖਾਂਦੇ ।

"ਰਿਦੈ ਛੁਰੀ ਸੰਧਿਆਨੀ ॥ ਪਰ ਦਰਬੁ ਹਿਰਨ ਕੀ ਬਾਨੀ ॥੨॥" ਪਰ ਦਰਬ ਹਿਰਨ ਦੀ ਆਦਤ ਹੈ ਇਹਨੂੰ, ਕਿ ਮੇਰੇ ਕੋਈ ਅੜਿੱਕੇ ਚੜ੍ਹ ਜਾਵੇ, ਸੇਵਕ ਹੋ ਜਾਵੇ, ਮੇਰੇ 'ਤੇ ਕੋਈ ਵਿਸ਼ਵਾਸ ਕਰ ਲਵੇ । ਉਹਦੀ ਸਾਰੀ ਸੰਪਤੀ ਮੇਰੇ ਕੋਲ ਕਿਵੇਂ ਆ ਜਾਵੇ ? ਇਹ ਛੁਰੀ ਹਰ ਵਖਤ ਹਿਰਦੇ ਵਿਚ ਸਿੰਨ੍ਹ ਕੇ ਰਖਦਾ ਹੈ । ਇਹਦੀ ਤਾਕ ਵਿੱਚ ਰਹਿੰਦਾ ਹੈ ਕਿ ਜਿਹੜਾ ਅੜਿੱਕੇ ਆ ਗਿਆ ਉਹ ਨਹੀਂ ਛੱਡਣਾ । ਇਹ ਛੁਰੀ ਹਰ ਵਖਤ ਸਿੰਨ੍ਹ ਕੇ ਰਖਦਾ ਹੈ "ਸੰਧਿਆਨੀ", ਕਦੇ ਵੀ ਇਸ ਛੁਰੀ ਨੂੰ ਮਿਆਨ 'ਚ ਨਹੀਂ ਪਾਉਂਦਾ, ਨਾ ਹੀ ਕਿਤੇ ਰਖ ਕੇ ਭੁੱਲਦਾ ਹੈ, ਬਈ ਜੇ ਭੁੱਲ ਗਿਆ ਤਾਂ ਕਿਤੇ ਲਭਣੀ ਪਵੇ, ਇਸ ਕਰਕੇ ਹਰ ਵਖਤ ਛੁਰੀ ਤਿਆਰ ਰਖਦਾ ਹੈ, ਕਿ ਜਦੋਂ ਕੋਈ ਮਿਲ ਗਿਆ ਤਾਂ ਉਦੋਂ ਹੀ ਝਟਕਾ ਕਰ ਦੇਣਾ ਹੈ, ਜਿਥੇ ਮਿਲ ਗਿਆ ਉਥੇ ਹੀ ਹਲਾਲ ਕਰ ਲੈਣਾ ਹੈ, ਆਏਂ ਰਖਦਾ ਹੈ ਛੁਰੀ "ਹਥਿ ਛੁਰੀ ਜਗਤ ਕਾਸਾਈ ॥ {ਪੰਨਾ 471}"

"ਸਿਲ ਪੂਜਸਿ ਚਕ੍ਰ ਗਣੇਸੰ ॥ ਨਿਸਿ ਜਾਗਸਿ ਭਗਤਿ ਪ੍ਰਵੇਸੰ ॥" 'ਸਿਲ ਪੂਜਸਿ' ਪਥਰ ਪੂਜਾ ਕਰਦਾ ਹੈ, ਸਿਲ/ਪਥਰ ਦੀ ਮੂਰਤੀ ਬਣਾ ਕੇ ਪੂਜਦਾ ਹੈ । ਗਣੇਸ਼ ਦੇ ਜੋ ਚਕ੍ਰ ਦੱਸੇ ਹਨ ਉਹ ਕਢਦਾ ਹੈ, ਗਣੇਸ਼ ਦਾ ਉਪਾਸਕ ਹੈ । ਗਣੇਸ਼ ਨੇ ਚੱਕਰ 'ਚ ਪਾਇਆ ਹੋਇਆ ਹੈ, ਗਣੇਸ਼ ਵਾਲੀ ਭਗਤੀ 'ਚ ਚੱਕਰ 'ਚ ਪਿਆ ਹੋਇਆ ਹੈ, ਗਣੇਸ਼ ਵਾਲੇ ਭਰਮ ਜਾਲ 'ਚ ਫਸਿਆ ਹੋਇਆ ਹੈ । "ਮੈ ਨ ਗਨੇਸ਼ਹਿ ਪ੍ਰਿਥਮ ਮਨਾਊਂ ॥" ਤਾਂ ਹੀ ਦਸਮ ਪਾਤਸ਼ਾਹ ਨੇ ਕਿਹਾ ਹੈ "ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊਂ ॥" ਜੋ 'ਗਰੰਥ' ਗਣੇਸ਼ ਨੇ ਲਿਖੇ ਹਨ ਉਹਦੇ ਚੱਕਰ 'ਚ ਪਿਆ ਹੋਇਆ ਹੈ, ਸਾਰੇ ਗ੍ਰੰਥਾਂ ਨੂੰ ਗਣੇਸ਼ ਦੀ ਲਿਖਤ ਮੰਨਦੇ ਹਨ ਏਹੇ(ਹਿੰਦੂ), ਸਾਰਿਆਂ ਨਾਲੋਂ ਜਿਆਦਾ ਵਿਦਵਾਨ ਗਣੇਸ਼ ਨੂੰ ਮੰਨਦੇ ਹਨ । "ਨਿਸਿ ਜਾਗਸਿ ਭਗਤਿ ਪ੍ਰਵੇਸੰ ॥" ਰਾਤ ਭਰ ਜਾਗਦੇ ਰਹਿਣ ਨੂੰ ਭਗਤੀ 'ਚ ਪ੍ਰਵੇਸ਼ ਸਮਝਦਾ ਹੈ, ਭਾਵ ਕਿ ਜਗਰਾਤੇ ਕਰਦਾ ਹੈ, ਜਗਰਾਤੇ ਦੀ ਰੀਸੇ 'ਰੈਨ-ਸਬਾਈ' ਕਰਨ ਲੱਗ ਗਏ, ਇਹ ਵੀ ਹਿੰਦੂ ਹੀ ਹਨ । ਜਿੰਨ੍ਹਾਂ ਨੇ ਰੈਨ-ਸਬਾਈਆਂ ਸ਼ੁਰੂ ਕੀਤੀਆਂ ਹਨ ਉਹ ਸਾਰੇ ਹੀ ਸਨਾਤਨੀ ਸਿਖ ਹਨ । ਜਿਹੜੇ ਸਨਾਤਨੀ 'ਸਿਖ' ਹੋ ਗਏ, ਇਹਨਾਂ ਨੇ ਰੈਨ-ਸਬਾਈਆਂ ਸ਼ੁਰੂ ਕਰ ਲਈਆਂ, ਉਹ ਜਗਰਾਤੇ ਸੀ ਇਹ ਰੈਨ-ਸਬਾਈ ਹੋ ਗਈ, ਗੱਲ ਉਹੀ ਹੈ ।

"ਪਗ ਨਾਚਸਿ ਚਿਤੁ ਅਕਰਮੰ ॥ ਏ ਲੰਪਟ ਨਾਚ ਅਧਰਮੰ ॥੩॥" ਪੈਰਾਂ ਕਰਕੇ ਨਚਦੇ ਹਨ "ਵਾਇਨਿ ਚੇਲੇ ਨਚਨਿ ਗੁਰ ॥ ਪੈਰ ਹਲਾਇਨਿ ਫੇਰਨ੍ਹ੍ਹਿ ਸਿਰ ॥ ਉਡਿ ਉਡਿ ਰਾਵਾ ਝਾਟੈ ਪਾਇ ॥ {ਪੰਨਾ 465}" ਉਹ ਸਰੀਰ ਕਰਕੇ ਨਚਦੇ ਹਨ ਪੈਰਾਂ ਨਾਲ । ਇਹ ਲੰਪਟ ਨਾਚ ਹੈ, ਪਖੰਡ ਹੈ ਏਹੇ ਸਾਰਾ । "ਨਾਚਨੁ ਸੋਇ ਜੁ ਮਨ ਸਿਉ ਨਾਚੈ ॥ {ਪੰਨਾ 872}" ਸਰੀਰ ਤੋਂ ਅਲੱਗ ਹੋ ਕੇ ਮਨ ਦੇ ਨਾਲ ਬੁਧਿ ਨਚੇ, ਉਹ ਖੁਸ਼ੀ ਹੈ ਹੋਰ ਗੱਲ ਹੈ ਉਹੋ । ਜਿਥੇ ਸਰੀਰ involve(ਸ਼ਾਮਿਲ) ਹੋ ਗਿਆ ਧਰਮ 'ਚ, ਉਹ 'ਅਕਰਮ' ਹੋ ਗਿਆ 'ਪਖੰਡ' ਹੋ ਗਿਆ ।

"ਮ੍ਰਿਗ ਆਸਣੁ ਤੁਲਸੀ ਮਾਲਾ ॥ ਕਰ ਊਜਲ ਤਿਲਕੁ ਕਪਾਲਾ ॥" ਮ੍ਰਿਗ ਦੀ ਸ਼ਾਲ/ਖੱਲ(ਮ੍ਰਿਗਸ਼ਾਲਾ) 'ਤੇ ਬਹਿ ਕੇ ਮਾਲਾ ਫੇਰਦਾ ਹੈ, ਤਪ ਕਰਦਾ ਹੈ, ਜਾਂ ਜੋ ਵੀ ਭਗਤੀ ਕਰਦਾ ਹੈ । ਤੁਲਸੀ ਦੀ ਮਾਲਾ ਰਖੀ ਹੋਈ ਹੈ 'ਮ੍ਰਿਗਸ਼ਾਲਾ' 'ਤੇ ਬੈਠ ਕੇ ਫੇਰਦਾ ਹੈ । ਦੇਖੋ ! ਮਾਸ ਤਾਂ ਖਾਂਦਾ ਨਹੀਂ, ਪਰ ਚੰਮ ਦੇ ਉੱਤੇ ਬਹਿੰਦਾ ਹੈ, ਚੰਮ 'ਤੇ ਕਾਹਤੋਂ ਬਹਿੰਦਾ ਹੈ ਫਿਰ ? ਚਮੜਾ ਤਾਂ ਹੀ ਆਊ ਜੇ ਪਹਿਲਾਂ ਮਰੂ । ਐਹੋ ਜਿਹਾ ਧਰਮ ਹੈ ਇਹਨਾਂ ਦਾ, ਕਹਿੰਦੇ ਗੁੜ ਤਾਂ ਖਾਣਾ ਨਹੀਂ ਪਰ ਗਦਾਣਾ ਜਿੰਨਾ ਮਰਜੀ ਦੇ ਦਿਉ ਪੀਣ ਨੂੰ, ਗੁੜ ਨੂੰ ਨਹੀਂ ਹਥ ਲਾਉਣਾ ਪਰ ਗਦਾਣਾ ਪੀ ਲਵਾਂਗੇ, ਉਹਦੇ 'ਚ ਵੀ ਤਾਂ ਗੁੜ ਹੀ ਪਿਆ ਹੋਇਆ ਹੈ । ਜਦ ਥੋਡੇ ਮ੍ਰਿਗਸ਼ਾਲਾ ਆ ਗਈ ਭਗਤੀ ਦੇ ਵਿੱਚ, ਫਿਰ ਮਾਸ ਤਾਂ ਵਿਚੇ ਹੀ ਆ ਗਿਆ । ਸਰੀਰ ਸਾਰਾ ਮਾਸ ਹੀ ਹੈ ਉੱਤੇ ਬੈਠਾ ਹੈ ਜਿਹੜਾ, ਇਹਨੂੰ ਕਿਤੇ ਹੋਰ ਸੁੱਟ ਆਉ ਫਿਰ । "ਕਰ ਊਜਲ ਤਿਲਕੁ ਕਪਾਲਾ" ਸਾਰਾ ਮਥਾ ਹੀ ਤਿਲਕ ਲਾ ਕੇ ਚਿੱਟਾ ਕਰ ਲੈਂਦਾ ਹੈ, ਚੰਦਨ ਘਸਾ ਕੇ ਪਾਉਂਦਾ ਹੈ ਵਿੱਚ ਚਿੱਟਾ ਜਿਹਾ, ਫਿਰ ਚਿੱਟਾ ਹੀ ਦਿਸਦਾ ਹੈ ਉਹੋ ।

Ajai Gang Jalu Atalu


ਅਜੈ ਚਵਰੁ:


ਸਿਖਿਆਰਥੀ: "ਅਜੈ ਚਵਰੁ ਸਿਰਿ ਢੁਲੈ ਨਾਮੁ ਅੰਮ੍ਰਿਤੁ ਮੁਖਿ ਲੀਅਉ ॥ {ਪੰਨਾ 1409}"

ਧਰਮ ਸਿੰਘ ਜੀ: "ਅਜੈ ਚਵਰੁ ਸਿਰਿ ਢੁਲੈ" ਚਵਰ ਵੀ ਅਜੈ ਐ...ਚਉਰ...'ਸਿਰਿ ਢੁਲੈ' ਸਿਰ 'ਤੇ ਢੁਲ ਰਿਹੈ ਚਵਰ...ਚਉਰ । "ਅੰਮ੍ਰਿਤੁ ਮੁਖਿ ਲੀਅਉ ॥" ਮੂੰਹ ਦੇ ਵਿੱਚ ਕੀ ਐ? ਮੂੰਹ 'ਚ ਅਮ੍ਰਿਤ ਐ । 'ਅਜੈ ਚਵਰੁ' ਕੀ ਐ? 'ਅਜੈ ਚਵਰੁ' ਹੁਕਮ ਐ, ਜਿਹੜਾ ‘ਹੁਕਮ’ ਸਿਰ 'ਤੇ ਐ । ਜਿਹੜਾ ਸਿਰ 'ਤੇ ਹਥ ਐ ਉਹੀ 'ਅਜੈ ਚਵਰੁ' ਐ, "ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ {ਪੰਨਾ 1402}" ਅਜੈ ਤਾਂਹੀ ਐ, ਮੇਟ ਨੀ ਸਕਦਾ ਉਹਨੂੰ ਕੋਈ । ਜੀਹਦੇ 'ਤੇ ਉਹਦਾ ਹਥ ਐ, ਉਹਨੂੰ ਕੋਈ...ਮਤਲਬ ਐ...ਹਥ ਨੂੰ ਪਰ੍ਹੇ ਨੀ ਹਟਾ ਸਕਦਾ । ਜੇ ਸਿਰ 'ਤੇ ਹੋਵੇ ਉਹਦੀ ਮੇਹਰ, ਉਹ ‘ਮੇਹਰ’ ਨੂੰ ਕੋਈ ਪ੍ਰਭਾਵਿਤ ਕਰਕੇ ਪਰਲੇ ਪਾਸੇ ਹਟਾ ਦੇਵੇ, ਫਿਰ ਉਹ ‘ਅਜੈ’ ਨੀ ਰਹਿਣੀ । ਉਹਦੀ ਮੇਹਰ...ਕਿਸੇ ਨੂੰ ਪੁਛ ਕੇ ਦਿੰਦਾ ਨੀ, ਕਿਸੇ...ਜੇ ਖੋਹਂਦਾ ਐ ਤਾਂ ਨਾ ਕਿਸੇ ਦੀ ਸਲਾਹ ਲੈਂਦੈ, ਜੇ ਕਿਸੇ ਨੂੰ ਦਿੰਦਾ ਐ ਤਾਂ ਨੀ ਕਿਸੇ ਦੀ ਸਲਾਹ ਲੈਂਦਾ, 'ਅਜੈ' ਐ ਨਾ? "ਚਵਰੁ ਸਿਰਿ ਢੁਲੈ ਨਾਮੁ ਅੰਮ੍ਰਿਤੁ ਮੁਖਿ ਲੀਅਉ ॥" ਅਮ੍ਰਿਤ ਨਾਮ ਐ ਜੀਹਦੇ ਮੁਖ ਦੇ ਵਿੱਚ, ਜੀਹਦੇ ਅੰਦਰੋਂ ਬਾਣੀ ਦਾ ਪ੍ਰਵਾਹ ਨਿੱਕਲਦੈ, ਇਹ ਸਮਝੋ ਉਹਦੇ ਸਿਰ 'ਤੇ ਉਹਦਾ ਹਥ ਐ । ਪਰਮੇਸ਼ਰ ਦਾ ਹਥ ਐ ਉਹਦੀ ਕਿਰਪਾ ਐ, ਉਹ ਬੁਲਾਉਂਦਾ ਐ, ਤਾਂ ਬੋਲਦੈ ।

ਸਿਖਿਆਰਥੀ: "ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ ॥"

ਧਰਮ ਸਿੰਘ ਜੀ: ਆਹ ਹੁਣ ਤਾਂ ਸਿਧਾ ਈ ਆ ਗਿਆ, ਇਹਦਾ ਕੀ ਕਰਨਗੇ?

ਸਿਖਿਆਰਥੀ: ਹਾਂਜੀ, ਇਹ ਪੰਗਤੀ ਤੋਂ ਬਚਣਾ ਬਹੁਤ ਔਖਾ ਐ ।

ਧਰਮ ਸਿੰਘ ਜੀ: ਇਥੋਂ ਕੌਣ ਬਚੂਗਾ? ਗੁਰ ਅਰਜਨ ਦੇ ਸਿਰ 'ਤੇ ਛਤਰ ਆਪ ਪਰਮੇਸ਼ਰ ਨੇ ਦਿੱਤੈ । ਚੌਥੇ ਪਾਤਸ਼ਾਹ ਨੇ ਨੀ ਦਿੱਤਾ 'ਪਹਿਲੀ ਤਾਂ ਗੱਲ ਏਹੇ ਐ' । ਫੇਰ ਗੱਲ ਏਹੇ ਐ ਕਿ 'ਗੁਰੂ' ਪਰਮੇਸ਼ਰ ਈ ਐ, ਪਰਮੇਸ਼ਰ ਤੋਂ ਵੱਡਾ ਕੋਈ ਨੀ ਹੈ । ਹੁਣ ਜੀਹਦੇ ਸਿਰ 'ਤੇ ਪਰਮੇਸ਼ਰ ਨੇ ਛਤਰ ਦਿੱਤੈ, ਉਹਨੂੰ ਵਿਅਕਤੀ ਨੀ ਕਹਾਂਗੇ, ਤਾਂ ਕੀ ਕਹਾਂਗੇ? ਇਹ ਭਗਤ ਵੀ ਸਾਰੇ ਵਿਅਕਤੀ ਨੇ, ਆਹ ਭੱਟ ਵੀ ਓ...ਭੱਟਾਂ ਦੇ ਸਿਰ 'ਤੇ ਵੀ ਉਹੀ ਛਤਰ ਐ, ਇਹ ਵਿਅਕਤੀ ਨੀ ਸੀ, ਤਾਂ ਇਹ ਕੀ ਸੀ ਫਿਰ? ਜੇ ਕੋਈ ਅੰਨ੍ਹਾ ਹੋ ਜਾਵੇ ਜਾਣ-ਬੁਝ ਕੇ, ਉਹਨੂੰ ਕੀ ਕਰੀਏ ਅਸੀਂ?

ਸਿਖਿਆਰਥੀ: ਇਹਨਾਂ ਨੇ ਕੀਤੇ ਆ ਜੀ 'ਗੁਰੂ ਅਰਜਨ ਦੇਵ ਜੀ ਦੇ ਸਿਰ ਤੇ ਇਹ ਛਤਰ ਪਰਮੇਸ਼ਰ ਨੇ ਆਪ ਬਖਸ਼ਿਆ ਹੈ ।

ਧਰਮ ਸਿੰਘ ਜੀ: ਹਾਂ, ਅਰਥ ਤਾਂ ਇਹੀ ਕਰਨੇ ਪੈਣਗੇ, ਬਚ ਈ ਨੀ ਸਕਦੇ ਏਥੋਂ ਏਹੇ, ਕਿਵੇਂ ਬਚਣਗੇ ਏਥੋਂ? ਪਰਮੇਸ਼ਰ ਦੀ ਕਿਰਪਾ ਐ, ਹਥ ਐ ਉਹਦਾ ਸਿਰ 'ਤੇ, ਜੇ ਹਥ ਐ ਤਾਂ ਪਰਮੇਸ਼ਰ ਤਾਂ ਆਪ ਹੋ ਨੀ ਸਕਦੇ ਉਹੋ ।

ਸਿਖਿਆਰਥੀ: ਪਰਮੇਸ਼ਰ ਤੋਂ ਥੱਲੇ ਆ, ਹਾਂਜੀ ।

ਧਰਮ ਸਿੰਘ ਜੀ: ਥੱਲੇ ਨੇ, ਗੁਰੂ ਤਾਂ ਫਿਰ ਪਰਮੇਸ਼ਰ ਐ, ਪਰਮੇਸ਼ਰ ਤਾਂ ਗੁਰੂ ਐ ਫਿਰ ਉਹੋ ।

ਸਿਖਿਆਰਥੀ: ਹਾਂਜੀ, "ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ ॥"

ਧਰਮ ਸਿੰਘ ਜੀ: ਆਹ ਦੇਖੋ! "ਮਿਲਿ ਨਾਨਕ ਅੰਗਦ ਅਮਰ ਗੁਰ" ਨਾਨਕ, ਅੰਗਦ, ਅਮਰ ਗੁਰ ਮਿਲ ਕੇ, ਕੀਹਦੇ ਨਾਲ? ਸ਼ਬਦ ਗੁਰੂ ਨਾਲ ਮਿਲ ਕੇ, ਵਿਚਾਰਧਾਰਾ ਨਾਲ ਮਿਲ ਕੇ, ਗੁਰਮਤਿ ਵਿਚਾਰਧਾਰਾ ਨਾਲ ਮਿਲ ਕੇ । "ਗੁਰੁ ਰਾਮਦਾਸੁ ਹਰਿ ਪਹਿ ਗਯਉ ॥" ਅਰ ਗੁਰ ਰਾਮਦਾਸ, ਗੁਰ ਅੱਗੇ ਆ ਗਿਆ ਨਾ, ਤਿੰਨ ਗੁਰ ਮਿਲ ਕੇ, ਰਾਮਦਾਸ ਨੂੰ ਫਿਰ ਅੱਡ ਕਰਤਾ, ਫਿਰ ਅੱਡ ਕਰਤਾ । ਤਿੰਨੇ ਨੇ, ਚੌਥਾ ਕਦੇ ਨੀ 'ਕੱਠਾ ਨਾਲ ਰਖਿਆ ਇਹਨਾਂ ਦੇ, ਆਏਂ ਬੇਦੀ-ਸੋਢੀ ਨੇ, ਐਵੇਂ ਨੀ ਬੇਦੀ-ਸੋਢੀ ਉਥੇ ਕਹਿਤਾ, ਇਹ ਫੇਰ ਉਹੀ ਐ । ਹੁਣ ਇਹ ਕਿਉਂ ਐ, ਇਹ ਤਿੰਨ ਜਗ੍ਹਾ ਕਿਉਂ ਆਇਐ? ਤਿੰਨ-ਚਾਰ ਜਗ੍ਹਾ ਇਹੀ ਗੱਲ ਕਿਉਂ ਆਈ ਐ? ਫੇਰ ਸੁੰਦਰ ਨੇ 'ਸਦ' ਅੱਡ...ਅਮਰਦਾਸ ਦੀ 'ਸਦ' ਐ, ਅੰਗਦ ਦੀ ਨੀ ਹੈ, ਨਾਨਕ ਦੀ ਨੀ ਹੈ । ਤਿੰਨਾਂ ਦੀ 'ਸਦ' 'ਕੱਠੀਓ ਐ 'ਇੱਕ', ਏਥੇ ਵੀ ਤਿੰਨ 'ਕੱਠੇ ਈ ਨੇ, 'ਸਦ' ਵੀ 'ਕੱਠੀ ਐ । ਇਹ ਬੁਝਾਰਤ ਕੀ ਐ? ਇਹ ਬੁਝਾਰਤ ਏਥੋਂ ਨੀ ਸੀ ਪਤਾ ਲੱਗਣਾ, ਉਥੋਂ ਈ ਪਤਾ ਲੱਗਣਾ ਸੀ 'ਦਸਮ ਗਰੰਥ' ਤੋਂ ਈ, ਇਹ ਬੁਝਾਰਤ ਈ ਖੁੱਲ੍ਹੀ ਐ ਉਥੇ, ਇਹ ਬੁਝਾਰਤ, ਬੁਝਾਰਤ ਈ ਰਹਿ ਜਾਣੀ ਸੀ, ਜੇ ਉਥੇ ਨਾ ਖੋਲਦੇ 'ਬਚਿੱਤਰ ਨਾਟਕ' ਦੇ ਵਿੱਚ । ਇਹ ਕੀ ਜਾਣਨ? ਮੂਰਖ ਕੀ ਜਾਣੇ? ਉਹ ਤਾਂ ਉਹ ਗੱਲ ਹੋ ਗਈ ਕਹਿੰਦਾ 'ਬਾਗਾ ਤੇਰੀ ਜੜ ਵਧੇ, ਭੌਰਿਆ ਜੁਗ ਜੁਗ ਜੀਅ, ਉੱਜੜ ਖੇੜਾ ਫਿਰ ਵਸੇ, ਮੂਰਖ ਜਾਣੇ ਕੀ ।' ਇਹ ਤਾਂ ਖੇੜਾ ਉੱਜੜ ਕੇ ਵੱਸਦੈ ''ਬਸੈ ਤ ਉਡਰਿ ਜਾਹਿ ॥ {ਪੰਨਾ 1382}" ਜੇ ਵਸਣੈ ਤਾਂ ਉੱਡ ਜਾਹ, ਉੱਜੜ ਜਾਹ । ਸੰਸਾਰ 'ਚੋਂ ਉੱਜੜ ਕੇ ਈ ਆਪਣੇ ਘਰ ਵੱਸ ਸਕਦੈ, ਸੰਸਾਰ 'ਚੋਂ ਉੱਜੜੂ ਤਾਂ ਹੀ ਵਸੂਗਾ ਨਿੱਜ ਘਰ ਜਾ ਕੇ 'ਉੱਜੜ ਖੇੜਾ ਫਿਰ ਵਸੇ, ਮੂਰਖ ਜਾਣੇ ਕੀ ।' ਮੂਰਖਾਂ ਨੂੰ ਕੀ ਪਤਾ ਐ, ਕੀ ਬੁਝਾਰਤਾਂ ਨੇ ਏਹੇ? ਚੁੱਪ ਕਰ ਜਾਣਗੇ ਕੋਈ ਨੀ ! ਆਪ ਈ ਚੁੱਪ ਕਰ ਜਾਣਗੇ, ਇਹ ਛੇਤੀਓ ਈ ਚੁੱਪ ਕਰ ਜਾਂਦੇ ਹੁੰਦੇ ਨੇ ਵਿਦਵਾਨ, ਵਿਦਵਾਨਾਂ ਦੇ ਪੱਲੇ ਈ ਕੁਛ ਨੀ ਹੁੰਦਾ ।

ਸਿਖਿਆਰਥੀ: "ਹਰਿਬੰਸ ਜਗਤਿ ਜਸੁ ਸੰਚਰ੍ਯ੍ਯਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ ॥੧॥"

ਧਰਮ ਸਿੰਘ ਜੀ: ਆਹ ਦੇਖਲੋ! 'ਹਰਿਬੰਸ' ਹਰਿਬੰਸ ਉਹਦਾ ਨਉਂ ਐ ਭੱਟ ਦਾ "ਹਰਿਬੰਸ ਜਗਤਿ ਜਸੁ ਸੰਚਰ੍ਯ੍ਯਉ" ਹਰਿਬੰਸ ਕਹਿੰਦਾ ਜੀਹਨੇ ਸੰਸਾਰ ਦੇ ਵਿੱਚ ਜਸ 'ਕੱਠਾ ਕੀਤੈ ਐ ਨਾ...ਜਸ, ਜੀਹਨੇ ਪਰਮੇਸ਼ਰ ਦਾ ਜਸ ਗਾਇਐ, ਉਹਦਾ ਸੰਸਾਰ ਨੇ ਤਾਂ ਜਸ ਆਪ ਈ ਕੀਤੈ । ਜੀਹਨੇ ਸੰਸਾਰ ਦੇ ਵਿੱਚ ਜਸ ਖੱਟ ਲਿਆ "ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ ॥੧॥" ਉਹਨੂੰ ਮਰਿਆ ਹੋਇਆ, ਸ੍ਰੀ ਗੁਰ ਨੂੰ ਕੌਣ ਕਹੂਗਾ ਮਰਿਆ ਹੋਇਐ? ਐਹ ਵਿਦਵਾਨ ਤਾਂ ਫਿਰ ਇਹ ਮੰਨਦੇ ਨੇ...ਇੱਕ ਪਾਸੇ ਤਾਂ ਵਿਅਕਤੀ ਨੀ ਮੰਨਦੇ, ਇੱਕ ਪਾਸੇ ਬਰਸੀਆਂ ਮਨਾਉਂਦੇ ਨੇ, ਓ ਬਰਸੀਆਂ ਕੀਹਦੀਆਂ ਮਨਾਈ ਦੀਆਂ ਨੇ ਫਿਰ? ਕੈਲੰਡਰ ਕੀਹਦੇ ਨਉਂ 'ਤੇ ਬਣਾਈ ਦੇ ਨੇ? ਵਿਅਕਤੀ ਦੇ ਨਉਂ 'ਤੇ ਪਹਿਲਾਂ ਬਣੇ ਹੋਏ ਐ, ਤੁਸੀਂ ਤਾਂ ਵਿਅਕਤੀ ਮੰਨਦੇ ਓ, ਸਾਬਤ ਕਰਦੇ ਓ, ਤੁਸੀਂ ਤਾਂ ਮੰਨਦੇ ਓ ਬਈ ਉਹ ਮਰਗੇ । ਓ ਜਿਉਂਦਿਆਂ ਦੀਆਂ ਬਰਸੀਆਂ ਮਨਾਈ ਦੀਆਂ ਨੇ? ਕਰਮ ਕੀ ਕਰਦੇ ਨੇ, ਮੂੰਹ ਤੇ ਕੀ ਬੋਲਦੇ ਨੇ? ਕਥਨੀ ਕੀ ਐ, ਕਰਨੀ ਕੀ ਐ? ਕਰਨੀ ਅਰ ਕਥਨੀ 'ਚ ਫਰਕ ਐ ਵਿਦਵਾਨ ਦੇ । ਉਹ ਕਹਿੰਦੈ "ਕਵਣੁ ਕਹੈ ਸ੍ਰੀ ਗੁਰੁ ਮੁਯਉ ॥੧॥" 'ਗੁਰੂ' ਨੀ ਹੈ ਲਫਜ਼ ਫੇਰ ਵੀ 'ਗੁਰ' ਈ ਵਰਤਿਐ "ਕਵਣੁ ਕਹੈ ਸ੍ਰੀ ਗੁਰੁ ਮੁਯਉ ॥੧॥" ਉਹਨੂੰ ਮੋਇਆ ਕੌਣ ਕਹਿੰਦੈ? ਜੋਤੀ ਜੋਤਿ ਸਮਾਉਣਾ ਕਹਿ ਦਿੰਨੇ ਆਂ, ਮੋਇਆ ਨੀ ਕਹਿੰਦੇ, ਫਿਰ ਬਰਸੀਆਂ ਮਨਾਉਂਨੇ ਆਂ, ਉਹ ਕਾਹਦੀ ਮਨਾਉਂਨੇ ਆਂ? ਜਨਮ ਪਦਾਰਥ ਮਿਲਿਆ ਮੰਨਦੇ ਆਂ, ਜਾਂ ਨਹੀਂ ਮੰਨਦੇ? ਫਿਰ "ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥ {ਪੰਨਾ 394}" ਦਾ ਕੀ ਬਣੂਗਾ? ਕੁਛ ਜਵਾਬ ਨੀ ਇਹਨਾਂ ਕੋਲ, ਪੰਡਤ ਨੇ ਏਹੇ, ਹਾਂ...ਸੰਪਰਦਾਇਕ ਨੇ, ਸੰਪਰਦਾਈ ਨੇ, ਈਰਖਾਲੂ ਨੇ, ਅਗਿਆਨੀ ਨੇ, rigid ਨੇ, ਮੂਰਖ ਨੇ, ਪਖੰਡੀ...ਸਾਰੇ ਈ, ਇਹਨਾਂ 'ਚ ਕੱਟੜਵਾਦ, ਅਗਿਆਨੀ ਨੇ, ਗਿਆਨ ਨਹੀਂ ਐ, ਗਿਆਨ ਵਾਲੀ ਕੋਈ ਗੱਲ ਨੀ ।

Naa Kachhu Aaeibo Naa Kachhu Jaaibo


ਪੀਪਾ ॥
 ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥
ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥੧॥
 ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ ॥
 ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥੧॥ ਰਹਾਉ ॥
 ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥
 ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥੨॥੩॥ (ਪੰਨਾ 695, ਸਤਰ 13)Ikatu Patari Bhari Ourkat Kurkat

ਇਕਤੁ ਪਤਰਿ ਭਰਿ ਉਰਕਟ ਕੁਰਕਟ

ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ ॥
{ਪੰਨਾ 476}


ਦੋ ਪੱਤਰ ਨੇ ਸਾਡੇ ਕੋਲ, ਉਹਨੇ ਇੱਕ ਸਾਖੀ ਘੜ ਲਈ...ਉਲਝ ਗਿਆ ਨਾ ਆ ਕੇ ! ਸਾਖੀ ਘੜੀ ਪੰਡਿਤ ਨੇ, ਉਹੀ ਸਾਖੀ...ਸਾਖੀਆਂ ਦੇ ਖਿਲਾਫ਼ ਐ...ਸਾਹਿਬ ਸਿਉਂ, ਪਰ ਅਰਥ ਇਹਦੇ ਵਾਲੇ ਈ ਕਰ ਰਿਹੈ...ਪੰਡਿਤ ਵਾਲੇ, ਲੱਭਿਆ ਕੁਛ ਨੀ ਨਾ! ਬੁੱਧੀ ਹੈਨੀ ਸੀ, ਬੁੱਧੀ ਕਿੱਥੋਂ ਸੀ ਵਿਚਾਰੇ ਕੋਲ...ਵਿਦਵਾਨ ਕੋਲ ਬੁੱਧੀ ਹੁੰਦੀ ਐ ਕਿਤੇ? ਉਹ ਤਾਂ ਬੜਾ ਚਾਲੂ ਆਦਮੀ ਐ...ਪੰਡਿਤ ਬੜਾ ਚਾਲੂ ਐ, ਪੰਡਿਤ ਧਾਰਮਿਕ ਆਦਮੀ ਐ...ਕਾਸ਼ੀ ਦਾ ਪੜਿਆ ਹੋਇਆ...ਉਹ ਚਾਲੂ ਐ, ਪਰ ਸਾਹਿਬ ਸਿਉਂ ਕੋਲ ਕੀ ਸੀ ਵਿਚਾਰੇ ਕੋਲ? ਕੁਛ ਵੀ ਨੀ । ਇਹਦੇ ਕੋਲ ਤਾਂ ਕੁਛ ਵੀ ਨੀ ਹੈਗਾ, ਉਹ ਤਾਂ ਫਿਰ ਐਸਾ ਇਹਦੇ ਮਗਰ ਲੱਗਿਆ ਜਾ ਕੇ...ਸਵੱਈਆਂ 'ਚ ਆ ਕੇ ਤਾਂ ਇਹਦੀ ਮੱਤ ਈ ਮਾਰੀ ਗਈ...ਸਾਹਿਬ ਸਿਉਂ ਦੀ, ਆਏਂ ਲੱਗਦੈ ਬਈ ਮੱਤ ਮਾਰੀ ਗਈ... ਹਾਰ ਮੰਨ ਗਿਆ...ਹਥਿਆਰ ਸੁੱਟ ਗਿਆ, ਜਿਵੇਂ ਉਹ ਕਹਿੰਦੈ...ਉਵੇਂ ਈ ਲਿਖੀ ਜਾਂਦੈ ਮਗਰ...ਬਿੱਲਕੁੱਲ ਈ ਮਗਰ ਲੱਗਿਆ ਹੋਇਐ, ਸਾਰਾ ਕੁਛ ਈ ਭੁੱਲ ਗਿਆ ਗੁਰਬਾਣੀ ਨੂੰ ਜਾ ਕੇ ਸਵੱਈਆਂ 'ਚ । ਜਿੱਥੇ-ਜਿੱਥੇ ਐਹੋ-ਜਿਹੇ ਸ਼ਬਦ ਆਏ ਨੇ ਉੱਥੇ ਵੀ ਮੱਤ ਮਾਰੀ ਗਈ ਉਹਦੀ, ਮੱਤ ਕਾਹਦੀ ਮਾਰੀ ਗਈ, ਮੱਤ ਤਾਂ ਜੇ ਹੁੰਦੀ?...ਤਾਂ ਮਾਰੀ ਜਾਂਦੀ...ਹੈਓ ਨੀ ਸੀ । ਮੱਤ ਤਾਂ…ਉਹਦੀ ਮਾਰ ਹੁੰਦੀ ਐ, ਜੀਹਦੇ ਕੋਲ ਪਹਿਲਾਂ ਹੋਵੇ, ਜਾਗੀ ਨੀ ਮੱਤ…ਆਏਂ ਕਹਿ ਲਉ, ਉਹਦੀ ਮੱਤ ਜਾਗੀ ਨੀ...ਜਾਗਿਆ ਨੀ ਉਹ ਬਈ ਇਹ ਕੀ ਹੋ ਰਿਹੈ? ਬਈ ਕੀ ਕਰ ਰਿਹੈ, ਕੀ ਲਿਖ ਰਿਹੈ? ਉਹ ਕਹਿ ਦਿੰਦਾ ਬਈ ਮੇਰੀ ਸਮਝ 'ਚ ਨੀ ਆਈ...ਮੈਂ ਨੀ ਇਹਦੇ ਅਰਥ ਕਰ ਸਕਦਾ...ਸ਼ਬਦ ਦੇ, ਇਹ ਜੋ ਅਰਥ ਕਰ ਰਿਹੈ ਉਹ ਗਲਤ ਨੇ, ਮੈਨੂੰ ਇਹਦੀ ਸਮਝ ਨੀ, ਜਿਹੜੇ-ਜਿਹੜੇ ਸ਼ਬਦ ਸਮਝ ਥੇ ਉਹ ਕਰ ਦਿੰਦਾ...ਬਾਕੀ ਛੱਡ ਦਿੰਦਾ ਟੀਕਾ । ਉਹਨੇ ਸਾਰਾ ਟੀਕਾ ਕਰ ਕੇ ਅਪਰਾਧ ਈ ਕੀਤੈ, ਚੰਗਾ ਨੀ ਕੰਮ ਕੀਤਾ, ਉਲਝਨ ਪਾ 'ਤੀ । ਜਿਹੜੀ ਗੱਲ ਦਾ ਨਾ ਪਤਾ ਹੋਵੇ...ਉਹ ਮੰਨ ਜਾਵੇ...ਕਹਿ ਦੇਵੇ ਮੈਨੂੰ ਨੀ ਪਤਾ ਹੈਗਾ ਏਸ ਗੱਲ ਦਾ, ਮੇਰੀ ਸਮਝ ਤੇ ਬਾਹਰ ਐ ਇਹ ਗੱਲ, ਠੀਕ...ਚੰਗੀ ਗੱਲ ਐ । ਜਾਣ-ਬੁੱਝ ਕੇ ਗਲਤੀ ਕਰਨੀ, ਗਲਤੀਆਂ ਹੋ ਗਈਆਂ ਹੋਣ ਗੀਆਂ...ਫਿਰ ਅਰਦਾਸ ਕਰਨੀ, ਇਹ ਕਿੱਥੇ ਲਿਖਿਐ? ਜਦ ਥੋਨੂੰ ਪਤਾ ਐ ਗਲਤੀ ਐ...ਉੱਥੇ ਕਹਿ ਦਿਉ ਬਈ ਅਸੀਂ ਨੀ ਇਹਦੇ ਅਰਥ ਕਰਨੇ, ਇਹਦੀ ਸਮਝ ਨੀ ਲੱਗ ਰਹੀ ਕਿ ਗੱਲ ਕੀ ਐ । ਇੱਕ ਅੱਧਾ ਜੇ ਸ਼ਬਦ ਚਾਰ ਛੱਡ ਵੀ ਦੇਊ...ਛੱਡ ਦੇਵੇ, ਜਿੰਨੇ ਕੁ ਪਤੈ ਉਨੇ ਕੁ ਅਰਥਾ ਦੇਵੇ, ਕੋਈ ਹੋਰ ਕਰ ਲਊ ਆ ਕੇ, ਪਰ ਜਿਹੜੇ ਗਲਤ ਅਰਥ ਕਰਤੇ, ਗਲਤ ਲੈ ਕੇ ਬਹਿ ਗਏ ਹੁਣ ਲੋਕ, ਉਹਨਾਂ ਦਾ ਕੀ ਬਣੂਗਾ? ਉਹਨਾਂ ਨੇ ਤਾਂ ਸਾਹਿਬ ਸਿਉਂ 'ਤੇ ਵਿਸ਼ਵਾਸ ਕਰ ਲਿਆ...ਬਈ ਸਾਹਿਬ ਸਿਉਂ ਤਾਂ ਸਿੱਖ ਸੀ, ਉਹਨੇ ਵਧੀਆ ਅਰਥ ਕੀਤੇ ਹੋਣੇ ਨੇ, ਉਹ ਤਾਂ ਪੱਥਰ ਸੀਗੇ, ਪੱਥਰਾਂ ਨੇ ਆਪਣੇ ਲਿਖ ਲਿਆ, ਮਿਸ਼ਨਰੀ ਤਾਂ ਸਾਰੇ ਪੱਥਰ ਨੇ, ਪੱਥਰਾਂ 'ਤੇ ਲਿਖਿਆ ਗਿਆ...ਮਿਟਾਵੇ ਕੌਣ? ਉਹ ਤਾਂ ਪੱਥਰ ਨੇ ਸਾਰੇ ਈ ਏਹੇ, ਇਹਨਾਂ ਦੇ ਮਨ ਤਾਂ ਪੱਥਰ ਨੇ, ਪੱਥਰ 'ਤੇ ਜੋ ਲਿਖਿਆ ਗਿਆ...ਲਿਖਿਆ ਗਿਆ । ਵਿਦਵਾਨਾਂ ਦਾ ਹਿਰਦਾ ਪੱਥਰ ਈ ਹੁੰਦੈ, ਜੋ ਪੜ੍ਹ ਲਿਆ...ਮੰਨ ਲਿਆ...ਬਾਅਦ ਦੇ ਵਿੱਚ... ਬੱਸ ਓਸੇ 'ਤੇ ਏ ਖੜ੍ਹੇ ਰਹਿੰਦੇ ਹੁੰਦੇ ਨੇ ।

ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ ॥
                                              {ਪੰਨਾ 476}

ਦੋ ਸਰੀਰ ਨੇ ਸਾਡੇ, ਇੱਕ ਨਿਰਾਕਾਰੀ ਸਰੀਰ ਐ...ਇੱਕ ਬਾਹਰਲਾ ਐ । ਜਿਹੜਾ ਤਾਂ ਬਾਹਰਲਾ ਸਰੀਰ ਐ...ਇਹਦੇ 'ਚ ਤਾਂ ਉਰਕਟ ਕੁਰਕਟ ਭਰਿਆ ਹੋਇਐ...ਗੰਦ ਮੰਦ ਭਰਿਆ ਹੋਇਐ । ਦੇਖ ਲਉ ਵਿੱਚੋਂ ਖੋਲ੍ਹ ਕੇ ਇਹਦੇ ਵਿੱਚੋਂ ਕੀ ਕੀ ਨਿਕਲਦੈ...ਉਰਕਟ ਕੁਰਕਟ ਈ ਐ, ਬਾਹਰ ਜਿਹੜਾ ਖਾਨੇ ਆਂ ਮਾਇਆ ਦਾ...ਇਸੇ ਦਾ ਉਰਕਟ ਕੁਰਕਟ ਐ, ਜਿਵੇਂ ਆਪਾਂ ਕੂੜਾ ਹੂੰਝ ਕੇ dustbin (ਕੂੜਾਦਾਨ)...ਇਹ ਤਾਂ dustbin (ਕੂੜਾਦਾਨ) ਈ ਐ...dustbin (ਕੂੜਾਦਾਨ) ਨਾਲੋਂ ਵੀ ਭੈੜਾ ਐ, ਜੋ ਆਪਾਂ ਸਾਗ-ਸਬਜ਼ੀ ਛਿਲਦੇ ਆਂ...ਉਹ dustbin(ਕੂੜਾਦਾਨ) 'ਚ ਰੱਖਦੇ ਆਂ...ਰੱਖ ਦਿੰਨੇ ਆਂ, ਜੋ ਖਾ ਲੈਨੇ ਆਂ...ਜੋ ਮੈਲ ਬਾਹਰ ਨਿੱਕਲਦੀ ਐ...dustbin (ਕੂੜਾਦਾਨ) 'ਚ ਪਾ ਕੇ ਦਿਖਾਉ...ਉਹ ਰਸੋਈ 'ਚ ਰੱਖ ਕੇ ਦਿਖਾਉ, ਇਹ ਤਾਂ dustbin (ਕੂੜਾਦਾਨ) ਨਾਲੋਂ ਵੀ ਭੈੜਾ ਐ । ਉਲਟੀ ਆ ਜਾਵੇ...ਉਹ dustbin (ਕੂੜਾਦਾਨ) 'ਚ ਨੀ ਰੱਖ ਸਕਦੇ, ਬਦਬੂ ਆ ਜਾਂਦੀ ਐ ਉੱਥੋਂ, dustbin (ਕੂੜਾਦਾਨ) ਨਾਲੋਂ ਭੈੜਾ ਹੋਇਆ ਕਿ ਨਾ ਹੋਇਆ? ਉਰਕਟ ਕੁਰਕਟ ਤਾਂ ਕਿਹਾ ਹੋਇਐ...ਕੂੜਾ-ਕਰਕਟ! ਇਹ ਤਾਂ ਕੂੜਾ ਕਰਕਟ ਐ...ਵਿੱਚ ਤਾਂ ਪਾਇਆ ਹੋਇਆ, ਜਿਵੇਂ dustbin(ਕੂੜਾਦਾਨ) ਹੁੰਦੀ ਐ! ਪਾ ਲਿਆ ਉਹਦੇ 'ਚ 'ਗਾਹਾਂ ਸੜ ਕੇ...ਦੇਖੋ! ਸੜ ਤਾਂ dustbin(ਕੂੜਾਦਾਨ) 'ਚ ਵੀ ਜਾਂਦੀ ਐ ਨਾ ਚੀਜ਼ ਪਾਈ ਹੋਈ, ਪਰ ਇਹ ਬਾਹਰਲਾ ਸਰੀਰ ਤਾਂ ਇੱਕ dustbin (ਕੂੜਾਦਾਨ) ਐ...ਆਏਂ ਕਹਿ ਲਉ, ਬਈ ਲਈ ਕੋਈ ਚੀਜ਼...ਖਾ ਲਈ...ਸੁੱਟ ਦਿੱਤੀ ਇਹਦੇ 'ਚ...'ਗਾਹਾਂ ਸੜਦੀ ਰਹੀ...ਪਈ । "ਇਕਤੁ ਪਤਰਿ ਭਰਿ ਪਾਨੀ ॥" ਪਾਨੀ... ਸਾਰਿੰਗ-ਪਾਨੀ, ਅੰਦਰਲੇ ਦੇ ਵਿੱਚ ਕੀ ਐ? 

"ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥ ਦੇਹੀ ਮਹਿ ਇਸ ਕਾ ਬਿਸ੍ਰਾਮੁ ॥ {ਪੰਨਾ 293}"

ਅੰਦਰਲੀ ਦੇਹੀ 'ਚ ਉਹ ਐ, ਬਦੇਹੀ 'ਚ ਉਰਕਟ ਕੁਰਕਟ ਐ, "ਦੇਹੀ ਗੁਪਤ ਬਿਦੇਹੀ ਦੀਸੈ ॥ {ਪੰਨਾ 900}" ਜਿਹੜੀ ਦੀਂਹਦੀ ਐ...ਬਦੇਹੀ...ਇਹਦੇ 'ਚ ਉਰਕਟ ਕੁਰਕਟ ਐ, ਜਿਹੜੀ ਅੰਦਰਲੀ ਦੇਹੀ ਐ...ਉੱਥੇ ਅਮ੍ਰਿਤ ਐ...ਉੱਥੇ 'ਰਾਮ ਉਦਕ' ਐ । ਬੰਬੀਹਾ ਜੇ ਤ੍ਰਿਕੁਟੀ 'ਚ ਰਹੂਗਾ ਤਾਂ ਅਮ੍ਰਿਤ ਨਹੀਂ ਮਿਲਦਾ, ਜੇ ਉੱਥੇ ਚਲਿਆ ਜਾਊ...ਹਿਰਦੇ 'ਚ, ਉੱਥੇ ਅਮ੍ਰਿਤ ਹੈਗਾ ਐ, ਉੱਥੇ ਸਾਰਿੰਗ-ਪਾਨੀ 'ਕਠੇ ਹੋ ਜਾਂਦੇ ਨੇ । ਸਾਰਿੰਗ ਜਿਹੜਾ ਏਥੇ ਬੈਠਾ ਨਾ ਦਿਮਾਗ 'ਚ ਜਿੰਨਾ ਚਿਰ...ਖੋਪੜੀ 'ਚ ! ਇਹਨੂੰ ਅਮ੍ਰਿਤ ਨੀ ਮਿਲਿਆ ਕਦੇ ਵੀ । ਹਿਰਦੇ 'ਚ ਅਮ੍ਰਿਤ ਐ...ਉੱਥੇ ਚਲਿਆ ਜਾਵੇ...ਉੱਥੇ ਬੈਠੇ...ਉੱਥੇ ਅਮ੍ਰਿਤ...ਤਹਿ 

"ਭਰਿ ਭਰਿ ਪੀਉ ਕਬੀਰ ॥੧੭੦॥ {ਪੰਨਾ 1373}"

ਕਬੀਰ ਨੇ ਉੱਥੇ ਬਹਿ ਕੇ ਪੀਤੈ । "ਇਕਤੁ ਪਤਰਿ ਭਰਿ ਪਾਨੀ ॥" ਉਹਦੇ ਵਿੱਚ ਨਾਮ ਭਰਿਆ ਹੋਇਐ, ਅੰਤਰ-ਆਤਮਾ ਦੀ ਆਵਾਜ਼ ਅੰਦਰੋਂ ਈ ਆਉਂਦੀ ਐ ਨਾ! ਓਏ ਅੰਤਰ-ਆਤਮਾ ਦੀ ਆਵਾਜ਼ ਈ ਪਾਨੀ ਐ...ਹੋਰ ਕੀ ਐ?

"ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ ॥੧॥"

"ਆਸਿ ਪਾਸਿ ਪੰਚ ਜੋਗੀਆ ਬੈਠੇ" ਬਾਹਰ-ਬਾਹਰ ਤਾਂ ਪੰਜ ਜੋਗੀ ਬੈਠੇ ਨੇ ਜੁੜੇ ਹੋਏ...ਕਿਹੜੇ? ਪੰਜੇ ਤੱਤ ਜੁੜੇ ਬੈਠੇ ਨੇ । ਜੁੜੇ ਹੋਏ ਨੇ ਨਾ? ਤਾਂ ਇਹਨੂੰ ਜੋਗ ਕਹਿੰਦੇ ਨੇ, ਹੁਣ ਇਹ ਜਿਹੜਾ ਛੇਵਾਂ ਕੁਛ ਬਣ ਗਿਆ...ਇਹ ਕੀ ਐ? ਪਾਣੀ ਐ ਇਹੇ? ਨਹੀਂ ਹੈ । ਮਿੱਟੀ ਐ ਇਹੇ? ਨਹੀਂ ਹੈ । ਹਵਾ ਐ ਇਹੇ? ਨਹੀਂ ਹੈ । ਅੱਗ ਐ ਇਹੇ? ਨਹੀਂ ਹੈ । ਆਕਾਸ਼ ਐ ਇਹੇ? ਨਹੀਂ ਹੈ । ਜਦ ਜੁੜੇ ਨੇ ਜੋਗੀ ਤਾਂ ਇੱਕ ਚੀਜ਼ ਨਵੀਂ ਪੈਦਾ ਹੋ ਗਈ ਜਿਹੜੀ...ਪੰਜਾਂ ਦਾ ਈ ਵਜੂਦ ਮਿਟ ਗਿਆ, ਪੰਜੇ ਈ ਹਨ ਨਹੀਂ...ਕੋਈ ਹੋਰ ਚੀਜ਼ ਬਣ ਗਈ, ਇਹਨੂੰ ਕਹਿੰਦੇ ਨੇ ਜੋਗ । ਜਿਵੇਂ ਪੰਜੇ ਤੱਤ ਬਣ ਕੇ ਸਰੀਰ ਬਣਾਇਐ...ਇਹਨੂੰ ਕਹਿੰਦੇ ਨੇ ਜੋਗ, ਨਵੀਂ ਕੋਈ ਚੀਜ਼ ਬਣ ਗਈ । ਆਏਂ ਚਾਹੀਦੈ ਜੋਗ...ਜੋਗੀ ਨੂੰ ਕਿਹੈ...ਜੋਗ ਆਏਂ ਨੀ ਹੈ..ਆਹ ਜੋਗ ਨੀ ਜਿਹੜਾ ਤੂੰ ਸੁਰਤ ਜੋੜਦੈਂ...ਜਦੇ ਤੋੜ ਲੈਨੈਂ, "ਕਬੀਰ ਹਰਦੀ ਪੀਅਰੀ ਚੂੰਨਾਂ ਊਜਲ ਭਾਇ ॥ ਰਾਮ ਸਨੇਹੀ ਤਉ ਮਿਲੈ ਦੋਨਉ ਬਰਨ ਗਵਾਇ ॥੫੬॥ ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ ਰਹਾਇ ॥ ਬਲਿਹਾਰੀ ਇਹ ਪ੍ਰੀਤਿ ਕਉ ਜਿਹ ਜਾਤਿ ਬਰਨੁ ਕੁਲੁ ਜਾਇ ॥੫੭॥ {ਪੰਨਾ 1367}" ਹਲਦੀ ਕਹਿੰਦਾ ਪੀਲੀ ਹੁੰਦੀ ਐ ਨਾ! ਚੂਨਾ ਕੀ ਹੁੰਦੈ? ਚਿੱਟਾ । ਜੇ ਦੋਹਾਂ ਨੂੰ ਮਿਲਾ ਦੇਈਏ...ਨਾ ਪੀਲੀ ਰਹੀ, ਨਾ ਚਿੱਟਾ ਰਿਹਾ, ਤੀਜਾ ਰੰਗ ਬਣ ਗਿਆ, ਤਿੱਖਾ ਜਿਹਾ ਸੰਦਲੀ ਰੰਗ ਬਣ ਜਾਂਦੈ...ਤਿੱਖਾ ਜਿਹਾ । ਹਲਦੀ ਪੀਲੀ ਨੀ ਰਹਿੰਦੀ...ਚੂਨਾ ਚਿੱਟਾ ਨੀ ਰਹਿੰਦਾ, ਤੀਜੀ ਚੀਜ਼ ਬਣ ਗਈ ਨਾ! ਆਹ ਕਹਿੰਦੇ ਜੋਗ ਹੁੰਦੈ, ਇਹਨੂੰ ਕਹਿੰਦੇ ਨੇ ਜੋਗ, ਤੀਸਰੀ ਚੀਜ਼ ਬਣ ਗਈ । ਮਨ ਔਰ ਚਿੱਤ ਦਾ ਜੋਗ ਹੋਇਆ...ਇੱਕ ਹੋ ਗਏ ਨਾ! ਇੱਕ ਹੋ ਕੇ ਬਿਰਛ ਬਣ ਗਏ...ਦੋਏ ਨੀ ਰਹੇ, ਇਹ ਹੁੰਦੈ ਜੋਗ, ਇਹਨੂੰ ਕਿਹੈ ਜੋਗ...ਆਹ ਜੋਗ ਨੀ ਹੈ ਜਿਹੜਾ ਇਹ ਕਰਦੇ ਨੇ । ਜੋਗ ਹੁੰਦਾ ਕੀ ਐ? ਕਿਵੇਂ ਹੁੰਦੈ? ਜੋਗ ਹੋਇਆ ਹੋਇਆ ਵਿੱਛੜ ਕੇ ਦਿਖਾਵੇ ਫਿਰ, ਹਲਦੀ ਨੂੰ ਹਲਦੀ ਬਣਾ ਕੇ ਦਿਖਾਉ ਬਾਹਰ ਕੱਢ ਕੇ ਬਾਅਦ 'ਚ...ਚੂਨੇ ਦਾ ਚੂਨਾ ਬਣਾ ਕੇ ਦਿਖਾਉ ਹੁਣ । ਚੂਨਾ ਚਿੱਟਾ ਹੁੰਦਾ ਐ ਨਾ! ਸਫੇਦੀ ਨੀ ਕਰ ਸਕਦਾ ਹੁਣ । ਚੂਨਾ ਤਾਂ ਹੋਜੂਗਾ, ਪਰ ਰੰਗ ਨਾ ਹਲਦੀ ਵਾਲਾ...ਨਾ ਚੂਨੇ ਵਾਲਾ, ਰੰਗ ਨਵਾਂ ਬਣ ਗਿਆ ।

"ਇਕਤੁ ਪਤਰਿ ਭਰਿ ਪਾਨੀ ॥ ਆਸਿ ਪਾਸਿ ਪੰਚ ਜੋਗੀਆ ਬੈਠੇ" ਆਲੇ ਦੁਆਲੇ ਤਾਂ ਬੈਠੇ ਨੇ ਪੰਜ ਤੱਤ...ਸਰੀਰ, "ਬੀਚਿ ਨਕਟ ਦੇ ਰਾਨੀ ॥੧॥" ਵਿੱਚ ਕੀ ਐ? ਅੰਦਰ ਕੀ ਐ? ਅੰਦਰ ਐ ਕਲਪਨਾ । ਹਿਰਦੇ 'ਚ ਕਲਪਨਾ, ਨਕਟੀ ਬਹਿ ਗਈ ਆਪ "ਨਕਟ ਦੇ ਰਾਨੀ", ਏਸੇ ਕਰਕੇ ਤਾਂ ਰਾਮ ਦੀ ਆਵਾਜ਼ ਨੀ ਸੁਣਦੀ, "ਰਾਜਿ ਮਾਲਿ ਮਨਿ ਸੋਰੁ ॥" ਸ਼ੁਰੂ ਕਰ ਲਿਆ, ਉਹਨੇ ਆਪਣੇ ਸਾਜ-ਚਿਮਟੇ ਖੜਕਾਉਣੇ ਸ਼ੁਰੂ ਕਰਤੇ, ਚੰਮ ਕੁੱਟੀ ਜਾਂਦੇ ਨੇ...ਚਿਮਟੇ ਵਜਾਈ ਜਾਂਦੇ ਨੇ, ਲੋਹਾ ਖੜਕੀ ਜਾਂਦੈ ਤੇ ਚੰਮ ਕੁੱਟ ਹੁੰਦੈ । ਓ ਇਹ ਤਾਂ ਜੰਗਾਂ 'ਚ ਹੁੰਦਾ ਸੀ...ਯੁਧਾਂ 'ਚ, ਲੋਹੇ ਤੇ ਲੋਹਾ ਖੜਕਦਾ ਸੀ ਤੇ ਧੌਂਸੇ 'ਤੇ ਚੋਟ ਵੱਜਦੀ ਸੀ, ਐਸਾ ਈ ਸੰਤ ਕਰਨ ਲੱਗ ਗਏ ਇਹ ਕੰਮ, ਐਹੋ ਜਿਹੀ ਜੰਗ ਨੀ ਸੀ ਕਰਨੀ, ਸ਼ਬਦ ਵਿਚਾਰ ਵਾਲੀ ਜੰਗ ਕਰਨੀ ਸੀ । ਜੰਗ ਕਰਨੀ ਸੀ ਜਿਹੋ ਜਿਹੀ ਉਹ ਵਾਰਾਂ 'ਚ ਲਿਖੀ ਹੋਈ ਹੈ ਉਹ, ਚਿਮਟੇ ਤਾਂ ਲੋਹੇ ਨਾਲ ਲੋਹਾ ਈ ਖੜਕਦੈ, ਖੜਕਾਉਂਦੇ ਫਿਰ...ਤਲਵਾਰਾਂ ਖੜਕਾਉਂਦੇ ਜਾ ਕੇ । ਗੁਰੂਆਂ ਨੇ ਨੀ ਐਹੋ ਜਿਹੇ ਚਿਮਟੇ ਖੜਕਾਏ, ਲੋਹੇ ਨਾਲ ਲੋਹਾ ਖੜਕਾਇਐ...ਜੰਗ ਕੀਤੀ ਐ ਜਦ, ਲੋਹੇ ਨਾਲ ਲੋਹਾ ਖੜਕਦੈ ਜੰਗ ਵਿੱਚ...ਜੰਗ ਦੇ ਮੈਦਾਨ 'ਚ, ਤੁਸੀਂ ਚਿਮਟੇ ਖੜਕਾਉਣ ਲੱਗ ਗਏ । ਤੇ ਉੱਥੇ ਧੌਂਸੇ ਵੱਜਦੇ ਨੇ, ਖੱਲ ਦੇ ਉੱਤੇ ਚੋਟ ਪੈਂਦੀ ਐ, ਤੁਸੀਂ ਐਥੇ ਢੋਲਕੀ ਕੁੱਟਣ ਲੱਗ ਗਏ...ਤਪਲੇ ਕੁੱਟਣ ਲੱਗ ਗਏ । ਉੱਥੇ ਓਹੋ ਜਿਹਾ ਕੁਛ ਕਰਦੇ, ਐਹੇ ਜਿਹਾ ਕੁਛ ਨੀ ਕੀਤਾ ਹੈਗਾ ਕਿਸੇ ਨੇ...ਨਾ ਐਹੋ ਜਿਹਾ ਕਰਨ ਦੀ ਲੋੜ ਸੀ ਸਾਨੂੰ । ਜਿੰਨ੍ਹਾਂ ਨੇ ਐਹੋ ਜਿਹਾ ਕੁਛ ਸ਼ੁਰੂ ਕੀਤੈ, ਮੱਤ ਵੀ ਉਹਨਾਂ ਦੀ ਮਾਰੀ ਗਈ...ਮਾਇਆਧਾਰੀ ਵੀ ਹੋ ਗਏ ਸਾਰੇ ਉਹੋ...ਗੁਰਮੱਤ ਵੀ ਛੱਡ ਗਏ ਸਾਰੇ । ਗੁਰਮੱਤ ਉਨਾ ਚਿਰ ਈ ਰਹੀ ਐ...ਜਿੰਨਾ ਚਿਰ ਲੋਹੇ ਨਾਲ ਲੋਹਾ ਤਲਵਾਰ ਰਹੀ ਐ, ਅਰ ਸ਼ਬਦ ਵਿਚਾਰ ਰਿਹੈ...ਵਿਚਾਰਧਾਰਾ ਰਹੀ ਐ, ਉਧਰ ਤਲਵਾਰ ਦੀ ਧਾਰ ਰਹੀ ਐ...ਉਧਰ ਵਿਚਾਰ ਦੀ ਧਾਰ ਰਹੀ ਐ...ਸਹੀ । ਹੁਣ ਦੋਏ ਧਾਰਾਂ ਨੀ ਹਨ, ਨਾ ਤਲਵਾਰ ਦੀ ਧਾਰ ਰਹੀ...ਨਾ ਵਿਚਾਰ ਦੀ ਧਾਰ ਰਹੀ, ਦੋਏ ਧਾਰਾਂ ਛੱਡਤੀਆਂ, ਚਿਮਟੇ ਲੈ ਲਏ...ਢੋਲਕੀਆਂ ਲੈ ਲਈਆਂ...ਗੱਡੀਆਂ ਲੈ ਲਈਆਂ, ਗੁਰੂ ਨਾਲ ਜੋੜਨ ਲੱਗੇ ਨੇ! ਤੁਸੀਂ ਆਪ ਈ ਜੁੜ ਜਾਉ ਗੁਰੂ ਨਾਲ, ਤੁਸੀਂ ਦੂਏ ਨੂੰ ਤਾਂ ਕੀ ਜੋੜਨੈ? ਗੁਰੂ ਨਾਲ ਤਾਂ ਆਪ...ਜੇ ਗੁਰੂ ਨਾਲ ਜੁੜਦੇ ਤਾਂ ਸਿੱਖ ਕਹਾਉਂਦੇ । ਦੇਖੋ! ਗੁਰੂ ਨਾਲ ਜੁੜਦੇ...ਸਿੱਖ ਕਹਾਉਂਦੇ, ਕਹਾਉਂਦੇ ਨੇ ‘ਸੰਤ’...ਕਹਿੰਦੇ ਨੇ ਗੁਰੂ ਨਾਲ ਜੋੜਦੇ ਆਂ, ਤੁਸੀਂ ਤਾਂ ਆਪ ਈ ਨੀ ਜੁੜੇ, ਧੋਤੀਆਂ ਲਾਹ ਕੇ...ਕਛਹਿਰੇ ਪਾ ਕੇ ਵੀ ਨੀ ਜੁੜੇ ਹੋਏ, ਸਿੱਖ ਨੀ ਬਣੇ...ਸਿੱਖ ਨੀ ਕਹਾਏ...ਬੇਇਜ਼ਤੀ ਮੰਨਦੇ ਨੇ ਸਿੱਖ ਕਹਾਉਣ ਦੀ? ਸਿੱਖ ਕਹਾਉਣ ਦੀ ਬੇਇਜ਼ਤੀ ਮੰਨਦੇ ਨੇ, ਸਿੱਖ ਨੂੰ ਘਟੀਆ ਸ਼ਬਦ ਸਮਝਦੇ ਨੇ...ਤਾਂ ‘ਸੰਤ’ ਬਣਦੇ ਨੇ, ਸਿੱਖ ਨੂੰ ਤਾਂ ਘਟੀਆ ਸਮਝਦੇ ਨੇ ਏਹੇ, ਨਹੀਂ ਤਾਂ ਸਿੱਖ ਨਾ ਕਹਾਉਣ! ਹਾਲਾਂਕਿ ਗੁਰਬਾਣੀ ਸਿੱਖ ਨੂੰ ਵਧੀਆ ਕਹਿੰਦੀ ਐ ਸੰਤ ਨਾਲੋਂ । 


"ਬੀਚਿ ਨਕਟ ਦੇ ਰਾਨੀ" ਵਿੱਚ ਕੀ ਐ? ਨਕਟੀ, ਜੀਹਨੂੰ ਨਾਂ-ਕੱਟੀ ਜਾਣ ਵਾਲੀ ਕਲਪਨਾ ਕਹਿੰਦੇ ਨੇ...ਉਹ ਬੈਠੀ ਐ ਵਿੱਚ, ਪੈਦਾ ਕੀ ਹੁੰਦੈ ਇਹਦੇ ਵਿੱਚੋਂ...ਸਰੀਰ 'ਚੋਂ ਹੁਣ ਪੈਦਾ ਕੀ ਹੁੰਦੈ? ਪੈਦਾ ਹੁੰਦੀ ਐ ਕਲਪਨਾ । ਕਿਉਂਕਿ ਬਾਹਰਲੇ ਜਿਹੜੇ ਪੰਜ ਤੱਤ ਨੇ ਉਹਨਾਂ ਪ੍ਰਭਾਵ ਪਾ ਦਿੱਤਾ ਨਾ ਆਪਣਾ! ਮਾਇਆ ਨੇ ਪ੍ਰਭਾਵ ਪਾਇਆ ਨੀ? ਬਾਹਰਲੇ ਸਰੀਰ ਦਾ...ਬਾਹਰਲੇ ਤੱਤਾਂ ਦਾ, ਅੰਦਰ ਪ੍ਰਭਾਵ ਪੈਣ ਲੱਗ ਗਿਆ, ਉੱਥੋਂ ਕੀ ਪੈਦਾ ਹੋ ਗਈ? ਉੱਥੋਂ ਲੋਭ, ਮੋਹ, ਹੰਕਾਰ, ਕਲਪਨਾ, ਇੱਛਾਵਾਂ ਮਾਇਆ ਦੀਆਂ, ਮਾਇਆ ਦੀ ਭੁੱਖ, ਇਹ ਪੈਦਾ ਹੋ ਗਈ ।


"ਨਕਟੀ ਕੋ ਠਨਗਨੁ ਬਾਡਾ ਡੂੰ ॥"

ਬੱਸ ਸੰਸਾਰ 'ਚ ਇਹਦਾ ਈ ਡੰਕਾ ਵੱਜਦੈ ਮਾਇਆ ਦਾ ਹੁਣ, "ਕਉਨ ਵਡਾ ਮਾਇਆ ਵਡਿਆਈ ॥ {ਪੰਨਾ 188}" ਮਾਇਆ ਦੀਆਂ ਈ ਗੱਲਾਂ ਹੁੰਦੀਆਂ ਨੇ...ਕੋਈ ਮੱਤ ਲੈ ਲਉ ਤੁਸੀਂ, ਦੁਨੀਆਂ 'ਚ ਕੋਈ ਮੱਤ ਲੈ ਲਉ...ਵਡਿਆਈ ਕੀ ਕਰਦੇ ਨੇ ਬੰਦੇ ਬਹਾਦਰ ਦੀ? ਉਹਨੇ ਜੀ ਮਾਮਲਾ ਮੁਆਫ ਕਰਤਾ, ਲੋਕਾਂ ਨੂੰ ਮਾਲਕ ਬਣਾਤਾ ਜਮੀਨ ਦੇ, ਲੈ ਲਉ! ਗੁਰਮੱਤ ਦੀ ਕੋਈ ਗੱਲ ਨੀ ਦੱਸੀ ਉਹਨੇ, ਸਿੱਖੀ ਦੀ ਨੀ ਕੋਈ ਗੱਲ ਕਰੀ, ਸਿੱਖੀ ਦੀ ਗੱਲ ਕੀ ਕੀਤੀ ਇਹ ਦੱਸੋ? ਸਿੱਖੀ ਦੀ ਕੀ ਸੇਵਾ ਕੀਤੀ ਉਹਨੇ? ਕੁਛ ਵੀ ਨੀ । ਲੋਕਾਂ ਨੂੰ ਜਮੀਨ ਦੇ ਮਾਲਕ ਬਣਾਤਾ...ਮਾਇਆਧਾਰੀ ਨੇ ਨਾ! ਮਾਇਆਧਾਰੀਆਂ ਨੂੰ ਤਾਂ ਏਹੀ ਗੱਲ ਚੰਗੀ ਲੱਗਦੀ ਐ ਨਾ...ਮਾਲਕ ਬਣਾਉਣ ਦੀ, ਮਾਇਆਧਾਰੀ ਨੇ...
ਮਾਇਆਧਾਰੀਆਂ ਦੀ ਦ੍ਰਿਸ਼ਟੀ ਐ । ਸਿੱਖੀ ਦਾ ਕੀ ਕੀਤਾ ਉਹਨੇ? ਕੁਛ ਵੀ ਨੀ । ਆਹ ਦੂਏ ਭਰਤੀ ਕਰ ਲਏ...ਸਨਾਤਨੀ, ਲੋਭੀ ਪੈਦਾ ਕਰ ਲਏ...ਲੋਭੀ ਨਾਲ ਰਲਾ ਲਏ, ਪੈਰੋ-ਪੈਰ ਖਾਲਸਾ ਪਿੱਛੇ ਹਟਦਾ ਚਲਾ ਗਿਆ ਉਹਤੇ ।

"ਨਕਟੀ ਕੋ ਠਨਗਨੁ ਬਾਡਾ ਡੂੰ ॥ ਕਿਨਹਿ ਬਿਬੇਕੀ ਕਾਟੀ ਤੂੰ ॥੧॥ ਰਹਾਉ ॥" 

ਸੰਸਾਰ ਦੇ ਵਿੱਚ ਨਕਟੀ ਦਾ ਈ ਡੰਕਾ ਵੱਜਦੈ, ਮਾਇਆ ਦਾ ਡੰਕਾ ਵੱਜਦੈ, ਇਹ ਕਲਪਨਾ...ਆਪਣੇ ਜੋ ਭਾਣੇ ਚੱਲਦੈ ਨਾ ਆਦਮੀ! "ਕਹੀ ਨ ਉਪਜੈ ਉਪਜੀ ਜਾਣੈ {ਪੰਨਾ 475}" ਹਰ ਆਦਮੀ ਦੇ ਅੰਦਰੋਂ...ਜਿਹੜੀ ਆਪਣੇ ਅੰਦਰੋਂ ਪੈਦਾ ਹੁੰਦੀ ਐ ਨਾ!...ਉਹਨੂੰ ਵਡਿਆਈ ਗੱਲ ਵੱਡੀ ਐ, ਆਪਣੀ-ਆਪਣੀ ਮਰਜੀ ਚੰਗੀ ਲੱਗਦੀ ਐ ਹਰੇਕ ਨੂੰ, ਗੁਰਮੱਤ ਨੀ ਚੰਗੀ ਲੱਗਦੀ । ਮਾਇਆ ਦੀ ਓ ਗੱਲ ਚੰਗੀ ਲੱਗਦੀ ਐ ਸਭ ਨੂੰ । ਮਾਇਆ ਦੀ ਗੱਲ ਮਗਰ...ਮਨੋ-ਕਾਮਨਾਵਾਂ ਕਿਤੇ ਈ ਕਹਿ ਦਿਉ ਕਿ ਪੂਰੀਆਂ ਹੁੰਦੀਆਂ ਨੇ...ਸਾਰੇ ਈ ਤੁਰ ਪੈਣਗੇ...ਭੀੜ ਲੱਗਜੂ ਗੀ । ਜੇ ਮਨੋ-ਕਾਮਨਾਵਾਂ ਛੱਡਣ ਦੀ ਗੱਲ ਕਰ ਦਿਉ...ਕੋਈ ਨੀ ਆਉਂਦਾ ਦੂਏ ਦਿਨ, ਜੇ ਗੁਰਮੱਤ ਦਾ ਪ੍ਰਚਾਰ ਕਰਨ ਲੱਗ ਜਾਉ...ਦੂਸਰੇ ਦਿਨ ਖਾਲੀ । ਫਿਰ ਕਿਹੜੀ ਗੱਲ ਦਾ ਗੁਰੂ ਐ ਥੋਡਾ? ਕਿਹੜੀ ਗੱਲ ਦੇ ਸਿੱਖ ਹੋਂ ਤੁਸੀਂ? ਕੀਹਦੇ ਸਿੱਖ ਹੋਂ? ਮਾਇਆ ਦੇ? ਮਾਇਆ ਦੇ ਸਿੱਖ ਨੇ ਸਾਰੇ ਈ । ਗੁਰੂ ਦੀ ਗੱਲ ਕਰੀਏ...ਦੂਏ ਦਿਨ ਗੁਰਦੁਆਰਾ ਖਾਲੀ । "ਨਕਟੀ ਕੋ ਠਨਗਨੁ ਬਾਡਾ ਡੂੰ ॥" ਜੇ ਕਵੀਸ਼ਰ ਗੱਲਾਂ ਕਰਨ, ਰਾਗੀ-ਢਾਡੀ ਉੱਚੀਆਂ ਬਾਹਾਂ ਕਰ-ਕਰ ਕੇ ਕਰਨ...ਉੱਥੇ ਬੜੀ ਭੀੜ, ਸਾਕੇ ਸਣਾਉਂਦੇ ਨੇ ਨਾ ਉਹੋ! ਉੱਥੇ ਭੀੜ ਹੋਜੂ । ਮਾਇਆਧਾਰੀ ਨੇ...ਮਾਇਆਧਾਰੀਆਂ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ।

"ਨਕਟੀ ਕੋ ਠਨਗਨੁ ਬਾਡਾ ਡੂੰ ॥ ਕਿਨਹਿ ਬਿਬੇਕੀ ਕਾਟੀ ਤੂੰ ॥੧॥"

'ਕਿਨਹਿ ਬਿਬੇਕੀ ਕਾਟੀ ਤੂੰ' ਨਕਟੀ ਕਿਹੈ ਸੰਸਾਰ ਦੀਆਂ ਮੱਤਾਂ ਨੇ ਤੈਨੂੰ...ਨਹੀਂ ਕੱਟੀ ਜਾ ਸਕਦੀ ਕਲਪਨਾ, ਕੋਈ ਇਲਾਜ ਨੀ ਇਹਦਾ ਸਾਡੇ ਕੋਲ, ਵਿਦਵਾਨ ਕਹਿੰਦੇ ਨੇ ਜਿੰਨਾ ਚਿਰ ਆਦਮੀ ਜਿਉਂਦੈ...ਕਲਪਨਾ ਨਹੀਂ ਬੰਦ ਕੀਤੀ ਜਾ ਸਕਦੀ, ਮਨ ਦੇ ਵਿੱਚ ਇੱਛਾਵਾਂ ਪੈਦਾ ਹੋ ਗਈਆਂ...ਨਹੀਂ ਰੋਕੀਆਂ ਜਾ ਸਕਦੀਆਂ, ਸਾਰੇ ਵਿਦਵਾਨ ਮੰਨਦੇ ਨੇ ਇਸ ਗੱਲ ਨੂੰ...Communist (ਕਮਿਉਨਿਸਟ) ਤਾਂ ਖਾਸ ਕਰਕੇ ਮੰਨਦੇ ਸੀ, ਦੂਏ ਵੀ ਮੰਨਦੇ ਈ ਨੇ, ਅਸਲ 'ਚ ਵਿਦਵਾਨ ਈ ਸਾਰੇ Communist (ਕਮਿਉਨਿਸਟ) ਨੇ, ਜਿੰਨੇ ਵਿਦਵਾਨ ਨੇ...ਸਾਰੇ ਈ Communist (ਕਮਿਉਨਿਸਟ) ਨੇ ਏਹੇ, ਥੋੜੇ ਜਿਹੇ ਕੋਈ ਘੱਟ ਐ...ਕੋਈ ਜਿਆਦਾ ਐ, ਕੋਈ ਤਾਂ ਬਿੱਲਕੁੱਲ ਈ ਜਿਆਦਾ ਐ, ਜਿਹੜੇ ਘੱਟ ਨੇ...ਅਸਰ ਉਹਨਾਂ 'ਤੇ ਵੀ Communists(ਕਮਿਉਨਿਸਟਾਂ) ਦਾ ਈ ਐ । Communist (ਕਮਿਉਨਿਸਟ) ਦਾ ਮਤਲਬ ਏਹੇ ਐ...ਗੁਰਬਾਣੀ 'ਤੇ ਭਰੋਸਾ ਨਾ ਕਰਨਾ, ਭਰੋਸਾ ਨੀ ਹੈ ਉਹਨਾਂ ਨੂੰ...ਗੁਰਬਾਣੀ 'ਤੇ । ਉਹਨਾਂ ਦੀ ਆਪਣੀ ਜੋ ਬੁੱਧੀ ਐ ਨਾ!...ਜੋ ਆਪਣੀ ਪੜ੍ਹਾਈ ਪਹਿਲਾਂ ਉਹਨਾਂ ਨੇ ਕੀਤੀ ਐ...basic(ਮੁੱਢਲੀ), ਉਹ ਗੁਰਬਾਣੀ ਤੋਂ ਬਾਗੀ ਕਰਨ ਵਾਲੀ ਐ...ਸਾਰੀ ਪੜ੍ਹਾਈ, ਲੋਭ ਪੈਦਾ (create) ਕਰਨ ਵਾਲੀ ਐ ਨਾ ! ਲੋਭ ਨਾਲ ਜੋੜਨ ਵਾਲੀ ਐ ਨਾ ! ਸੰਸਾਰੀ ਵਡਿਆਈ ਵਾਲੀ ਪੜ੍ਹਾਈ ਐ ਨਾ ! ਉਹ ਨੀ ਮੰਨਦੇ ਏਸ ਗੱਲ ਨੂੰ ਕਿ ਕੱਟੀ ਜਾ ਸਕਦੀ ਐ...

"ਨਕਟੀ ਕੋ ਠਨਗਨੁ ਬਾਡਾ ਡੂੰ ॥ ਕਿਨਹਿ ਬਿਬੇਕੀ ਕਾਟੀ ਤੂੰ ॥੧॥"

ਦੇਖੋ ! ਵਿਦਵਾਨ ਨੇ ਨੀ ਕੱਟੀ, ਪੰਡਿਤ ਨੇ ਨੀ ਕੱਟੀ, ਸੰਤ ਨੇ ਨੀ ਕੱਟੀ, ਸਾਧ ਨੇ ਨੀ ਕੱਟੀ...ਕਲਪਨਾ, ਸਾਰੇ ਫੇਲ੍ਹ ਨੇ । ਸੰਤ ਕਿਹੜੀ ਗੱਲ ਦੀ ਆਕੜ ਕਰੀ ਫਿਰਦੇ ਨੇ? ਕਿਸੇ ਸੰਤ ਨੇ ਕੱਟੀ ਐ ? ਸਾਧ ਕਬੀਰ ਵੇਲੇ ਸੀਗੇ...ਸੰਤ ਸੀਗੇ, ਸਾਰੇ ਈ ਸੀਗੇ, ‘ਬਿਬੇਕੀ’ ਨੀ ਸੀ ਕੋਈ ਪਰ । ਬਿਬੇਕੀ ਕੋਈ ਨੀ ਸੀ, ਬਿਬੇਕੀ ਨਵਾਂ ਲਫਜ ਘੜਿਐ, "ਕਿਨਹਿ ਬਿਬੇਕੀ ਕਾਟੀ ਤੂੰ", ਬਿਬੇਕੀ ਕੌਣ ਐ ? ਜੀਹਦੇ ਕੋਲ ਬਿਬੇਕ ਬੁੱਧ ਐ, ਜੀਹਦਾ ਗੁਰੂ ‘ਬਿਬੇਕ’ ਐ...

"ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ ॥੪॥੫॥ {ਪੰਨਾ 793}"

ਜੀਹਨੂੰ ਧੁਰ ਦਰਗਾਹ ਦੇ ਵਿੱਚੋਂ ਆਈ ਐ ਨਾ ਸਮਝ ! "ਬਿਬੇਕ ਬੁਧਿ ਸਤਿਗੁਰ ਤੇ ਪਾਈ {ਪੰਨਾ 711}" ਐ ਜੀਹਨੇ, ਪਰਮੇਸ਼ਰ ਦੀ ਬੁੱਧੀ ਐ ਜੀਹਦੇ ਕੋਲ...ਪਰਮੇਸ਼ਰ ਦਾ ਗਿਆਨ ਐ, ਉਹ 'ਬਿਬੇਕੀ' ਐ, ਉਹਨੇ ਕੱਟੀ ਐ ।

ਸੰਸਾਰੀ ਮੱਤ ਵਾਲੇ ਨੇ ਕਿਸੇ ਨੇ ਕੱਟੀਓ ਈ ਨੀ, ਜੀਹਨੇ ਮੱਤ ਬਣਾਈ ਐ ਸੰਸਾਰੀ... ਉਹਤੇ ਨੀ ਕੱਟੀ ਗਈ, ਜਦ ਮਹਾਤਮਾ ਬੁੱਧ ਤੇ ਖੁਦ ਨੀ ਕੱਟ ਹੋਈ...ਕਲਪਨਾ, ਉਹਦੇ ਚੇਲੇ ਕਿਵੇਂ ਕੱਟ ਦੇਣਗੇ ? ਸਨਕ-ਸਨੰਦਨ ਤੇ ਆਪ ਨੀ ਕੱਟ ਹੋਈ, ਉਹਦੇ ਚੇਲੇ ਕਿਵੇਂ ਕੱਟ ਦੇਣਗੇ ? ਕਲਪਨਾ ਕੱਟਣ ਦੀ ਗੱਲ ਕ੍ਰਿਸ਼ਨ ਨੇ ਨੀ ਕੀਤੀ...ਚੇਲੇ ਕਿਵੇਂ ਕੱਟ ਦੇਣਗੇ ? ਰਾਮ ਨੇ ਨੀ ਕੀਤੀ, ਕਲਪਨਾ ਕੱਟਣ ਦੀ ਤਾਂ ਗੱਲ ਕ੍ਰਿਸ਼ਨ ਨੇ ਕੀਤੀ ਨੀ ! ਐਨੀ ਗੱਲ ਕੀਤੀ ਐ ਬਈ ਆਤਮਾ ਹੁੰਦੀ ਐ...ਆਤਮਾ ਦੀਂਹਦੀ ਨੀ ਹੁੰਦੀ...ਆਤਮਾ ਅਮਰ ਹੈ...ਮਰਦੀ ਹੈਨੀ, ਐਨੀ ਗੱਲ ਕੀਤੀ ਐ । ਕਲਪਨਾ ਕੱਟਣ ਦੀ ਗੱਲ ਗੀਤਾ 'ਚ ਹੈਓ ਨੀ, ਚਾਰ ਪਦਾਰਥਾਂ ਦੀ ਗੱਲ ਗੀਤਾ 'ਚ ਹੈਓ ਨੀ, ਮੁਕਤੀ ਤੋਂ 'ਗਾਹਾਂ ਗੱਲ ਈ ਨੀ ਹੈ...ਕਿਸੇ ਗਰੰਥ 'ਚ ।

ਸਾਡੇ ਕੋਲ ਮੁਕਤੀ ਤੋਂ 'ਗਾਹਾਂ ਦੀ ਗੱਲ ਐ..."ਮੁਕਤਿ ਬਪੁੜੀ ਭੀ ਗਿਆਨੀ ਤਿਆਗੇ ॥ {ਪੰਨਾ 1078}" ਜਿਹੜੇ ਬਿਬੇਕੀ ਨੇ...ਮੁਕਤੀ ਤਿਆਗ ਦਿੰਦੇ ਨੇ, ਦੂਏ ਮੁਕਤੀ ਭਾਲਦੇ ਨੇ । ਜਿਹੜੇ ਭਾਲਦੇ ਨੇ ਉਹਨਾਂ ਨੂੰ ਮਿਲੀ ਨੀ, ਜਿਹਨਾਂ ਨੂੰ ਮਿਲੀ ਐ...ਉਹਨਾਂ ਨੇ ਤਿਆਗ ਦਈ । ਜਿਹਨਾਂ ਨੂੰ ਮਿਲੀ ਐ...ਉਹਨਾਂ ਨੇ ਤਿਆਗੀ ਐ, ਜਿਹੜੇ ਭਾਲਦੇ ਨੇ ਮੁਕਤੀ...ਉਹਨਾਂ ਨੂੰ ਮਿਲੀ ਕੋਈ ਨੀ, ਕਿਉਂ ? ਮੁਕਤੀ ਦਾ ਥਹੁ ਈ ਨਹੀਂ ਸੀ ਉਹਨਾਂ ਨੂੰ । ਮੁਕਤੀ ਦੀ ਸੋਝੀਓ ਹੈਨੀ ਸੀ, ਸਮਝ ਈ ਹੈਨੀ ਸੀ, ਉਹਨਾਂ ਨੇ ਆਪਣਾ ਮਨ ਨੀ ਕੁੱਟਿਆ, ਜੀਹਨੇ ਮਨ ਨੀ ਕੁੱਟਿਆ...ਉਹਨੂੰ ਮੁਕਤੀ ਨਹੀਂ ਮਿਲਦੀ । ਆਪਣੇ ਮਨ ਦੀ ਤਾਂ ਮਰਜੀ ਚਲਾਈ ਐ...ਮੁਕਤੀ ਕਿਵੇਂ ਮਿਲ ਜਾਂਦੀ? ਮਨ ਦੀ ਥਪੜਾਈ ਨੀ ਕੀਤੀ ਜੀਹਨੇ...ਉਹਨੂੰ ਮੁਕਤੀ ਨਹੀਂ ਮਿਲੀ, ਕਬੀਰ ਕਹਿੰਦੈ...

"ਕੂਟਨੁ ਸੋਇ ਜੁ ਮਨ ਕਉ ਕੂਟੈ ॥ {ਪੰਨਾ 872}"

ਥਪੜਾਈ ਮਨ ਦੀ ਕਰੋ...ਜਿਹੜਾ ਮੰਨਦਾ ਨੀ । ਜਿਹੜਾ ਬੱਚਾ ਪੜ੍ਹਦਾ ਨੀ...ਥਪੜਾਈ ਹੁੰਦੀ ਨੀ ਕਾਲਜਾਂ-ਸਕੂਲਾਂ 'ਚ? ਅੱਗੇ ਹੁੰਦੀ ਸੀ, ਜੇ ਹੁਣ ਨਹੀਂ ਹੁੰਦੀ...ਪੜ੍ਹਦਾ ਵੀ ਹੁਣ ਕੋਈ ਨੀ ।

"ਕੂਟਨੁ ਸੋਇ ਜੁ ਮਨ ਕਉ ਕੂਟੈ ॥ ਮਨ ਕੂਟੈ ਤਉ ਜਮ ਤੇ ਛੂਟੈ ॥"

ਨਹੀਂ ਜਮ ਤੇ ਨੀ ਛੁੱਟ ਸਕਦਾ ! ਫਿਰ ਇਹ ਵੀ ਨੀ...ਬਈ ਕੁੱਟ ਕੇ "ਕੁਟਿ ਕੁਟਿ ਮਨੁ ਕਸਵਟੀ ਲਾਵੈ ॥" ਫਿਰ ਕਸਵੱਟੀ 'ਤੇ ਲਾਵੇ ਬਈ ਇਹਦੇ 'ਚ ਕਸਰ ਤਾਂ ਨੀ ਰਹਿ ਗਈ? ਫਿਰ ਇਹਦੇ ਨਾਲ ਮਿਲਦਾ ਕੀ ਐ ?

"ਸੋ ਕੂਟਨੁ ਮੁਕਤਿ ਬਹੁ(ਥਹੁ) ਪਾਵੈ ॥੧॥"

ਸਿਰਫ ਮੁਕਤੀ ਦੀ ਸਮਝ ਆਉਂਦੀ ਐ...ਅਜੋਂ ਮੁਕਤੀ ਮਿਲਦੀ ਨੀ "ਸੋ ਕੂਟਨੁ ਮੁਕਤਿ ਥਹੁ ਪਾਵੈ ॥੧॥"...ਥਹੁ, ਮੁਕਤੀ ਦੀ ਸਮਝ ਈ ਆਉਂਦੀ ਐ...ਥਹੁ, ਬਈ ਆਹ ਰਸਤਾ ਮੁਕਤੀ ਦਾ ਐ, ਐਨੀ ਸਮਝ ਆਉਂਦੀ ਐ...ਆਹ ਕੁਛ ਕਰਨ ਨਾਲ...ਅਜੋਂ ਮੁਕਤੀ ਨੀ ਮਿਲੀ । ਇਹ ਕੰਮ...ਆਹ ਕੰਮ ਈ ਨੀ ਕੀਤਾ ਕਿਸੇ ਨੇ ਪਹਿਲਾਂ ਤਾਂ, ਕੋਈ ਮੱਤ ਨੀ...ਇਹ ਕੰਮ ਕੀਤਾ ਹੋਵੇ ਜੀਹਨੇ । ਤਨ ਵਿੱਚੋਂ ਮਨ ਤਾਂ ਖੋਜਿਆ ਨੀ, ਜੇ ਮਨ ਖੋਜਦੇ...ਫਿਰ ਕੁੱਟਦੇ, ਕੁੱਟਣਾ ਤਾਂ ਬਾਅਦ ਦੀ ਗੱਲ ਐ...ਪਹਿਲਾਂ ਖੋਜਿਆ ਈ ਨੀ । ਕੁੱਟਣਾ ਤਾਂ ਬਾਅਦ ਦੀ ਗੱਲ ਐ...ਮਨ ਈ ਨੀ ਲੱਭਿਆ ਤਾਂ ਕੁੱਟਣਾ ਕੀਹਨੂੰ ਸੀ? ਕਿਸੇ ਨੂੰ ਥਹੁ ਨੀ ਹੈ ਮੁਕਤੀ ਦਾ "ਮੁਕਤਿ ਥਹੁ ਪਾਵੈ" 'ਥਹੁ' ਦਾ 'ਬਹੁ' ਬਣਾਤਾ ਇਹਨਾਂ ਨੇ...ਕਈਆਂ ਨੇ, ਇਹਦਾ ਝਗੜਾ ਐ, ਪਾਠ ਅੰਤਰ ਐ...'ਥਹੁ ਔਰ ਬਹੁ' ਦਾ, ਦੋ ਬੀੜਾਂ ਨੇ...ਕੁਛ ਥਹੁ ਐ…ਕੁਛ ਬਹੁ ਐ । ਜਿਹੜੀਆਂ ਬੀੜਾਂ ਚਾਰ ਦਮਦਮੀ ਨੇ...ਉਹਨਾਂ 'ਚ ਵੀ ਫਰਕ ਐ 'ਥਹੁ ਅਰ ਬਹੁ' ਦਾ, ਥਹੁ ਆ ਕਿਸੇ 'ਚ...ਕਿਸੇ 'ਚ ਬਹੁ ਆ । ਥਹੁ ਠੀਕ ਐ...ਬਹੁ ਨੀ ਹੈ, ਕਿਉਂ? ਮੁਕਤੀ ਬਹੁਤੀ-ਥੋੜੀ ਨੀ ਹੁੰਦੀ । ਮੁਕਤੀ...ਮੁਕਤੀ ਐ, ਇਹ quantity(ਮਾਤਰਾ) ਨੀ ਹੁੰਦੀ ਮੁਕਤੀ ਦੀ, ਬਹੁਤੀ-ਥੋੜੀ ਮੁਕਤੀ ਦੀ quantity(ਮਾਤਰਾ) ਨੀ, ਮੁਕਤੀ ਤਾਂ ਮੁਕਤੀ ਐ ਬੱਸ, ਬਹੁਤੀ ਅਰ ਥੋੜੀ ਦੀ ਗੱਲ ਨੀ ਹੁੰਦੀ ਏਹੇ "ਮੁਕਤਿ ਥਹੁ ਪਾਵੈ ॥੧॥"

"ਨਕਟੀ ਕੋ ਠਨਗਨੁ ਬਾਡਾ ਡੂੰ ॥ ਕਿਨਹਿ ਬਿਬੇਕੀ ਕਾਟੀ ਤੂੰ ॥੧॥" "ਨਕਟੀ ਕੋ ਠਨਗਨੁ ਬਾਡਾ ਡੂੰ ॥" ਜਿਹੜੀ ਨਕਟੀ ਐ ਨਾ ਮਾਇਆ! ਇਹਦੀਓ ਜੈ-ਜੈ ਕਾਰ ਐ ਸੰਸਾਰ 'ਚ "ਠਨਗਨੁ ਬਾਡਾ ਡੂੰ" ਇਹਦਾ ਈ ਡਉਰੂ...ਇਹਦਾ ਈ ਡੰਕਾ ਵੱਜਦੈ, ਉਹ ਜਿਹੜਾ ਸ਼ਿਵਜੀ ਦਾ ਡਉਰੂ ਐ...ਇਹ ਵੀ ਡਉਰੂ ਈ ਐ...ਵੱਜਦਾ ਦੋਏ...ਅੰਦਰ ਦੋਏ, ਧਰਮ ਦੀ ਗੱਲ ਵੀ ਐ...ਮਾਇਆ ਦੀ ਗੱਲ ਵੀ ਐ, ਦੋਏ ਡਉਰੂ ਵੱਜਦਾ ਐ ਨਾ! ਮਨ ਮਾਇਆ 'ਤੇ ਮਸਤ ਐ, ਚਿੱਤ ਆਏਂ ਕਹਿੰਦੈ...ਨਹੀਂ ਯਾਰ ਨਾਲ ਧਰਮ ਵੀ ਚਾਹੀਦੈ...ਨਾਲ ਧਰਮ ਵੀ ਚਾਹੀਦੈ । ਮਾਇਆ ਤਾਂ ਤਾਂਹੀ ਰਹੂਗੀ ਜੇ ਧਰਮ ਰਹੂਗਾ, ਧਰਮ ਵੀ ਨਾਲ ਚਾਹੀਦੈ...ਮਾਇਆ ਵੀ ਚਾਹੀਦੀ ਐ, ਮਾਇਆ ਤਾਂ ਖੈਰ ਚਾਹੀਦੀਓ ਚਾਹੀਦੀ ਐ, ਧਰਮ ਵੀ ਨਾਲ ਮਾੜਾ-ਮੋਟਾ ਜਰੂਰ ਚਾਹੀਦੈ, ਬਦਨਾਮੀ ਨੀ ਨਾ ਚਾਹੀਦੀ! ਬੱਸ ਇਹ ਹੈ...ਧਰਮ ਦਾ ਕਰਮ ਵੀ ਲੋਕ ਕਰਦੇ ਨੇ...ਪਰ ਮਾਇਆ ਨੂੰ ਨੀ ਛੱਡ ਸਕਦੇ, ਹਾਂ...ਧਰਮ ਕਰਕੇ ਫਿਰ ਮੰਗਦੇ ਮਾਇਆ ਈ ਨੇ, ਬਈ ਮਾਇਆ ਹੋਰ ਦੇ ਦੇ ਹੁਣ...

"ਦੇ ਦੇ ਮੰਗਹਿ ਸਹਸਾ ਗੂਣਾ {ਪੰਨਾ 466}"

ਮਾਇਆ ਦਿੰਦੇ ਨੇ ਧਰਮ ਦੇ ਕਰਮ ਨੂੰ, ਹਜ਼ਾਰ ਗੁਣਾ ਹੋਰ ਦੇਹ ਹੁਣ, ਜੇ ਇੱਕ ਲੱਖ ਦਿੱਤੈ...ਇੱਕ ਹਜ਼ਾਰ ਲੱਖ ਦੇਹ ਹੋਰ ਹੁਣ ਮੈਨੂੰ ਇਹਦੇ ਬਦਲੇ 'ਸਹਸਾ ਗੂਣਾ' ਹਜ਼ਾਰਾਂ ਗੁਣਾ ਹੋਰ ਮੰਗਦੇ ਨੇ, ਸੈਂਕੜੇ ਗੁਣਾ ਹੋਰ ਮੰਗਦੇ ਨੇ, "ਸੋਭ ਕਰੇ ਸੰਸਾਰੁ ॥" ਸੰਸਾਰ 'ਚ ਸੋਭਾ ਵੀ ਐ, ਬਈ ਦੇਖੋ ਜੀ ਉਹਨੇ...ਕਰੋੜ ਰੁਪਿਆ ਅਮਿਤਾਬ ਬਚਨ ਨੇ ਉੱਥੇ ਦਾਨ ਕਰਤਾ ! ਸੋਭਾ ਸੰਸਾਰੀ ਐ ਨਾ ! ਬੱਸ ਸੰਸਾਰੀਓ ਸੋਭਾ ਐ...'ਗਾਹਾਂ ਕੋਈ ਨੀ ਪੁੱਛਦਾ ਇਹਨੂੰ, ਐਹੋ ਜਿਹੀਆਂ ਗੱਲਾਂ ਨੂੰ ਕੋਈ ਨੀ ਪੁੱਛਦਾ ਦਰਗਾਹ 'ਚ, ਦਰਗਾਹ ਦੇ ਵਿੱਚ ਨੀ ਐਹ ਗੱਲਾਂ ਦੀ ਕੋਈ ਪੁੱਛ ਹੈਗੀ...ਸੰਸਾਰੀ-ਸੰਸਾਰੀ ਗੱਲਾਂ ਨੇ, "ਸੋਭ ਕਰੇ ਸੰਸਾਰੁ ॥" ਸੰਸਾਰੀ ਸੋਭਾ ਐ ।

"ਸਗਲ ਮਾਹਿ ਨਕਟੀ ਕਾ ਵਾਸਾ ਸਗਲ ਮਾਰਿ ਅਉਹੇਰੀ ॥"

ਸਾਰਿਆਂ 'ਚ ਨਕਟੀ ਦਾ ਵਾਸਾ ਐ ਏਹੇ...ਕਲਪਨਾ ਦਾ, ਔਰ ਸਾਰਿਆਂ ਦਾ ਈ ਕਾਲ 'ਕਲਪਨਾ' ਐ । ਸਾਰਿਆਂ ਨੂੰ ਮਾਰ ਵੀ ਰਹੀ ਐ, ਖਾ ਵੀ ਰਹੀ ਐ ਇਹੀ ਸਰਪਨੀਓ ਖਾ ਰਹੀ ਐ "ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ ॥{ਪੰਨਾ 510}" "ਸਗਲ ਮਾਰਿ" ਸਾਰਿਆਂ ਨੂੰ ਮਾਰ ਵੀ ਏਹੀ ਰਹੀ ਐ ਔਰ ਸਾਰਿਆਂ 'ਚ ਵੱਸਦੀ ਵੀ ਐ ਸੱਪਣੀ ਏਹੇ । ਕਾਲ ਐ ਕਲਪਨਾ...ਸਾਰਿਆਂ ਦਾ ਕਾਲ ਵੀ ਏਹੀ ਐ, ਖਾਈ ਵੀ ਇਹ ਜਾਂਦੀ ਐ, ਬੁੱਧੀ ਨੂੰ ਵੀ ਇਹ ਨਾਸ ਕਰੀ ਜਾਂਦੀ ਐ, ਔਰ ਸਾਰਿਆਂ 'ਚ ਇਹ ਵੱਸਦੀ ਵੀ ਐ । ਕੋਈ ਨੀ ਅੰਦਰੋਂ ਆਪਣਿਓਂ ਭਜਾਉਂਦਾ ਇਹਨੂੰ, ਕਿਉਂਕਿ ਮਿੱਠਾ ਜੋ ਲੋਭ ਐ ਨਾ! ਮੋਹ ਮਿੱਠਾ ਲਾਇਆ ਹੋਇਆ ਐ ਨਾ! "ਸਗਲ ਮਾਰਿ" ਸਾਰਿਆਂ ਨੂੰ ਮਾਰ ਵੀ ਰਹੀ ਐ, "ਅਉਹੇਰੀ" ਉਹ 'ਮੈਂ ਦੇਖ ਲਈ' ਕਹਿੰਦਾ...ਮੈਨੂੰ ਦੀਂਹਦੀ ਐ, ਮੈਂ ਤਾਂ ‘ਹੇਰੀ’ ਐ...ਮੈਂ ਦੇਖ ਲਈ, ਤਾਂਹੀ ਤਾਂ ਮੈਂ ਘਰੋਂ ਕੱਢੀ ਐ, ਮੈਨੂੰ ਤਾਂ ਦੇ ਗਈ ਦਿਖਾਈ ਏਹੇ । 'ਹੇਰਨਾ' ਹੁੰਦਾ ਹੈ 'ਦੇਖਣਾ', ਮੈਂ ਦੇਖ ਲਈ ਏਹੇ 'ਅਉਹੇਰੀ', 'ਹੇਰਨਾ' ਹੁੰਦਾ ਹੈ 'ਦੇਖਣਾ', ਇਹ ਮੈਂ ਦੇਖ ਲਈ...ਮੈਨੂੰ ਦੀਂਹਦੀ ਐ । ਨਾਨਕ ਨੂੰ ਦੀਂਹਦੈ ਕੁਛ, ਕੀ ਦੀਂਹਦੈ? "ਬਿਨੁ ਨਾਵੈ ਜਗੁ ਕਮਲਾ ਫਿਰੈ {ਪੰਨਾ 643}" ਸਾਰੇ ਲੋਕ ਨਾਮ ਜਪਦੇ ਨੇ...ਮਾਲਾ ਫੇਰਦੇ ਨੇ, ਉਹ ਕਹਿੰਦੇ "ਬਿਨੁ ਨਾਵੈ ਜਗੁ" ਸਾਰਾ "ਕਮਲਾ ਫਿਰੈ, ਗੁਰਮੁਖਿ ਨਦਰੀ ਆਇਆ ॥ {ਪੰਨਾ 643}" ਉਹਨੂੰ ਦੀਂਹਦੈ ਬਈ ਜਗ ਕਮਲਾ ਹੋਇਐ ਮਾਲਾ ਵਾਲੇ ਸਾਰੇ, ਉਹ ਕਹਿੰਦੇ ਨੇ ਅਸੀਂ ਨਾਮ ਜਪਦੇ ਆਂ । ਉਹਨੂੰ ਦੀਂਹਦਾ ਐ ਨਾ! ਇਹ ਤਾਂ ਨਾਨਕ ਨੂੰ ਦੀਂਹਦਾ ਐ ਨਾ! ਕਿਸੇ ਗੁਰਮੁਖਿ ਨੂੰ ਦੀਂਹਦਾ ਐ ਨਾ! ਆਪਣੀ ਨੀ ਗੱਲ ਕੀਤੀ, ਓ ਗੁਰਮੁਖ ਸਾਰੇ...ਪਹਿਲਾਂ ਭਗਤ ਹੋ ਲਏ ਨਾ...ਸਾਰੇ, ਤਾਂ ਕਰਕੇ "ਗੁਰਮੁਖਿ ਨਦਰੀ ਆਇਆ" ਲਿਖਿਐ । ਕਹਿੰਦੇ ਗੁਰਮੁਖਾਂ ਨੇ ਤਾਂ ਇਹ ਦੇਖਿਐ...ਬਈ ਨਾਮ ਤੋਂ ਬਿਨਾਂ ਸਾਰਾ ਜਗ ਕਮਲਾ ਹੋਇਆ ਫਿਰਦੈ । ਨਾਮ ਸਿਰਫ ਗੁਰਮੁਖਾਂ ਕੋਲ ਐ, ਹੋਰ ਕਿਤੇ ਨਾਮ ਹੁੰਦਾ ਈ ਨੀ, ਇਹ ਵਿਚਾਰਧਾਰਾ ਈ ਨਾਮ ਐ ਇਹਦੇ ਵਿੱਚ, ਹੋਰ ਨਾਮ ਹੈ ਈ ਨੀ ਕਿਤੇ, ਏਸ ਨਾਮ ਦੀ ਸਮਝ ਈ ਨੀ ਹੈ ਕਿਸੇ ਨੂੰ, ਆਹ ਗੱਲ ਕਹਿ ਰਹੇ ਨੇ ਉਹੋ "ਗੁਰਮੁਖਿ ਨਦਰੀ ਆਇਆ" ਗੁਰਮੁਖਾਂ ਨੇ ਸਪੱਸ਼ਟ ਦੇਖ ਲਿਆ, ਉਹਨਾਂ ਨੇ ਸਪੱਸ਼ਟ ਦੇਖ ਲਈ ਮਾਇਆ ਸਭ ਨੂੰ ਖਾਈ ਜਾਂਦੀ ਐ । ਸਾਰੀਆਂ ਮੱਤਾਂ ਇਹਦੇ ਨਾਲ ਜੋੜ ਦੀਆਂ ਨੇ, ਜਿਹੜੀਆਂ ਮੱਤਾਂ ਇਹਦੇ ਨਾਲ ਜੋੜ ਦੀਆਂ ਨੇ, ਫੇਰ ਉਹਨਾਂ ਕੋਲ ਨਾਮ ਹੈ ਕਿੱਥੇ? ਉਹਨਾਂ ਕੋਲ ਨਾਮ ਹੈ ਕਿੱਥੇ? ਉਹ ਤਾਂ ਮਾਇਆ ਨਾਲ ਜੋੜ ਰਹੇ ਨੇ, ਉਹ ਤਾਂ ਧਰਮ ਸਾਰਿਆਂ ਨੂੰ ਫਾਂਸੀ ਦੇ ਰਿਹੈ...ਮਰਵਾ ਰਿਹੈ, ਨਰਕ 'ਚ ਨੂੰ ਧੱਕ ਰਿਹੈ ਏਹੇ...ਧਰਮ, ਭਰਮ ਛੁਡਾਉਣ ਵਾਲਾ ਸੀਗਾ...ਜਮ ਦੇ ਜਾਲ 'ਚੋਂ ਕੱਢਣ ਵਾਲਾ...ਇਹ ਜਮ ਦੇ ਜਾਲ 'ਚ ਫਸਾ ਰਿਹੈ । "ਸਗਲ ਮਾਰਿ ਅਉਹੇਰੀ" ਮੈਂ ਦੇਖ ਲਈ ਸਾਰਿਆਂ ਨੂੰ ਮਾਰ ਵੀ ਏਹੀ ਰਹੀ ਐ, ਚੰਗੀ ਵੀ ਏਹੀ ਲੱਗਦੀ ਐ...ਪਿਆਰੀ ਵੀ ਏਹੀ ਲੱਗਦੀ ਐ, ਔਰ ਸਾਰਿਆਂ ਨੂੰ ਖਾ ਵੀ ਏਹੀ ਰਹੀ ਐ "ਸਗਲ ਮਾਹਿ ਨਕਟੀ ਕਾ ਵਾਸਾ ਸਗਲ ਮਾਰਿ ਅਉਹੇਰੀ ॥"

"ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ ਬਰੀ ਤਿਸੁ ਚੇਰੀ ॥੨॥"

ਸਗਲਿਆਂ ਦੀ ਭੈਣ-ਭਾਣਜੀ ਐ...ਐਨ ਰੱਖਦੇ ਨੇ...ਰਿਸ਼ਤੇਦਾਰ ਬਣਾ ਕੇ ਰੱਖੀ ਐ ਘਰ ਸਾਰਿਆਂ ਨੇ, ਭੈਣ-ਭਾਣਜੀ ਐ...ਸਾਰਿਆਂ ਦੀ । "ਜਿਨਹਿ ਬਰੀ ਤਿਸੁ ਚੇਰੀ" 'ਜਿਨਹਿ ਬਰੀ' ਜੀਹਨੇ ਇਹਨੂੰ ਕਾਬੂ 'ਚ ਕੀਤੈ...ਕਾਬੂ...ਕੀਤੈ ਕਲਪਨਾ ਨੂੰ...control ਕੀਤੈ...ਕਾਬੂ ਕੀਤੈ, 'ਤਿਸੁ ਚੇਰੀ' ਉਹਦੀ ਚੇਰੀ ਬਣ ਗਈ, ਉਹਦੇ ਅਧੀਨ ਚੱਲਦੀ ਐ ਫਿਰ, ਜੀਹਨੇ ਨੱਥ ਪਾ ਲਈ ਇਹਦੇ, ਓ ਨੱਥ ਤਾਂਹੀ ਪਾਉਂਦੇ ਥੇ...ਲੜਕੀਆਂ ਦੇ, ਜਦ ਬਰੀ ਜਾਂਦੀ ਐ...ਨੱਥ ਪਹਿਲਾਂ ਪੈ ਜਾਂਦੀ ਐ, ਬਰੀ ਲਫਜ਼ ਐਥੇ ਆਇਆ ਹੋਇਐ । ਨੱਥ ਕਾਹਤੇ ਪਾਉਂਦੇ ਥੇ? ਬਈ ਹੁਣ ਤੂੰ ਬੇਕਾਬੂ ਨੀ ਹੈਂ...ਕਾਬੂ 'ਚ ਐਂ । ਜਿਹੜੇ ਬਰਾਬਰੀ ਦੀ ਗੱਲ ਕਰਦੇ ਨੇ...ਬੇਵਕੂਫ਼ ਨੇ, ਇਹਨਾਂ ਨੂੰ ਪਤਾ ਈ ਨੀ ਹੈ, ਨੱਥ ਦਾ ਮਤਲਬ ਈ ਏਹੇ ਐ । ਉਹ ਨਾਥ ਐ ਆਦਮੀ...ਤੇਰੇ ਨੱਥ ਪਾਈ ਹੋਈ ਐ, ਜਿਵੇਂ ਚਲਾਊ...ਉਵੇਂ ਚੱਲਣਾ ਪਊਗਾ । ਪਾਉਂਦੇ ਥੇ ਨਾ ਨੱਥ? "ਨਕਿ ਨਥ ਖਸਮ ਹਥ {ਪੰਨਾ 653}" ਗੁਰਬਾਣੀ 'ਚ ਨੀ ਲਿਖਿਆ ਹੋਇਐ? ਇਹ ਸਿੱਖਾਂ ਨੂੰ ਤਾਂ ਪਤਾ ਈ ਨੀ ਬਈ ਔਰਤ ਦਾ ਦਰਜਾ ਹੁੰਦਾ ਕੀ ਐ ਗੁਰਬਾਣੀ 'ਚ? ਇਹਨਾਂ ਨੂੰ ਬੜਾ ਪਤੈ? ਇਹਨਾਂ ਨੂੰ ਸਿੱਖੀ ਦਾ ਈ ਗਿਆਨ ਹੈਨੀ, ਇਹ ਤਾਂ ਜਿਹੜੀ ਆਪ ਸਮਝਦੇ ਨੇ...ਉਹਨੂੰ ਸਿੱਖੀ ਮੰਨਦੇ ਨੇ, ਜਿਹੜੀ ਇਹਨਾਂ ਦੀ ਆਪਣੀ ਮਰਜੀ ਐ, ਉਹੀ ਸਿੱਖੀ ਐ ਇਹਨਾਂ ਵਾਸਤੇ, ਬਈ ਜੋ ਸੰਸਾਰ ਕਹਿ ਰਿਹੈ ਨਾ! ਬਈ ਉਹ ਸਿੱਖੀ ਐ, 21ਵੀਂ ਸਦੀ ਦੀ ਸਿੱਖੀ ਇਹਨਾਂ ਦੀ ਹੋਰ ਐ...ਬਰਾਬਰੀ ਵਾਲੀ, ਗੁਰਬਾਣੀ ਨੀ ਮੰਨਦੀ ਬਰਾਬਰੀ ਨੂੰ ਇਹੇ । ਤੁਸੀਂ ਸਿੱਖ ਰਹਿਣਾ ਐ ਤਾਂ ਰਹੋ, ਨਹੀਂ ਜਾਉ...ਭੱਜੋ...ਛੱਡੋ ਪਰ੍ਹੇ, ਸਿੱਖੀ ਥੋਡੀ ਮਗਰ ਆਉਂਦੀ ਐ!? ਜੇ ਸਾਰੀ ਦੁਨੀਆਂ ਸਿੱਖੀ ਤੋਂ ਖਿਲਾਫ਼ ਵੀ ਹੋਜੂ, ਹੁਣ ਕਿਹੜਾ ਸਿੱਖੀ ਨੂੰ ਮੰਨਦੀ ਐ ਕੋਈ ਦੁਨੀਆਂ, ਕੌਣ ਮੰਨਦੈ? ਗੁਰਬਾਣੀ ਆਪਣੀ ਗੱਲ ਕਰੂਗੀ, ਕੋਈ ਮੰਨੋ...ਕੋਈ ਨਾ ਮੰਨੋ, ਸੱਚ ਆਪਣੇ ਵਿੱਚ ਗੰਧਲ ਨੀ ਪਾ ਸਕਦਾ, ਕੋਈ ਇਹਨੂੰ ਸੁਣੋ...ਕੋਈ ਨਾ ਸੁਣੋ, ਕੋਈ ਮੰਨੋ...ਕੋਈ ਨਾ ਮੰਨੋ । "ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ ਬਰੀ ਤਿਸੁ ਚੇਰੀ ॥੨॥" ਹਾਂ 'ਜਿਨਹਿ ਬਰੀ ਤਿਸੁ ਚੇਰੀ' ਜੀਹਨੇ ਇਹਦੇ ਨੱਥ ਪਾ ਲਈ, ਉਹਦੀ ਚੇਰੀ ਐ...ਦਾਸੀ ਐ ਉਹਦੀ ।

"ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ ॥"

ਹਾਂ 'ਹਮਰੋ ਭਰਤਾ, ਬਡੋ ਬਿਬੇਕੀ' ਬਿਬੇਕ ਬੁੱਧ ਕਹਿੰਦੀ ਐ, ਉਹ ਬਿਬੇਕੀ 'ਵੱਡਾ' ਐ, ਬਿਬੇਕ ਬੁੱਧ ਐ ਨਾ! ਬਿਬੇਕ ਬੁੱਧ ਐ, ਓਸੇ ਨੇ ਬਿਬੇਕ ਬੁੱਧ ਬਖਸ਼ੀ ਐ...ਓਸੇ ਨੇ ਭਰੀ ਐ ਬੁੱਧ ਇਹਦੇ 'ਚ...ਰੌਸ਼ਨੀ ਓਸੇ ਦੀ ਆ ਰਹੀ ਐ । 'ਹਮਰੋ ਭਰਤਾ, ਬਡੋ ਬਿਬੇਕੀ' ਵੱਡਾ ਐ ਸਾਰਿਆਂ ਨਾਲੋਂ...ਬਿਬੇਕੀ ਐ ਉਹੋ 'ਆਪੇ ਸੰਤੁ ਕਹਾਵੈ', ਸੰਤ 'ਉਹ' ਐ, ਸੰਤ ਕੋਈ ਸੰਸਾਰ 'ਚ ਹੁੰਦਾ ਈ ਨੀ ਹੋਰ, ਸੰਤ ਤਾਂ ਜਨਮ ਲੈਂਦਾ ਈ ਨੀ, ਇਹ ਸੰਤ ਬਣੇ ਫਿਰਦੇ ਨੇ, "ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ ॥" ਉਹ ਐ ‘ਸੰਤ’, ਉਹ ਸੰਤ ਕਹਾਉਂਦੈ...ਬਈ ਮੈਂ ਸੰਤ ਆਂ, ਇਹ 'ਸੰਤ' ਕੀਹਨੂੰ ਪੁੱਛ ਕੇ ਕਹਾਉਂਦੇ ਨੇ? ਇਹ ਸਾਰੇ 'ਬਨਾਰਸ ਕੇ ਠੱਗ' ਨੇ...ਜਿਹੜੇ ਸੰਤ ਕਹਾਉਂਦੇ ਸੀ "ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ ॥"

"ਓਹੁ ਹਮਾਰੈ ਮਾਥੈ ਕਾਇਮੁ ਅਉਰੁ ਹਮਰੈ ਨਿਕਟਿ ਨ ਆਵੈ ॥੩॥"

ਜਿੰਨਾ ਚਿਰ ਉਹ ਮੇਰੇ ਸਾਹਮਣੇ ਕਾਇਮ ਐ, ਜਿੰਨਾ ਚਿਰ ਮੈਨੂੰ ਉਹ ਰੌਸ਼ਨੀ ਦੇ ਰਿਹੈ...ਦਿਖਾ ਰਿਹੈ, ਜਿੰਨਾ ਚਿਰ ਸੂਰਜ ਮੇਰੇ ਸਾਹਮਣੇ...ਉਹਦਾ ਰੌਸ਼ਨੀ ਦੇ ਰਿਹੈ ਮੈਨੂੰ, ਮੇਰੇ ਮੂਹਰੇ ਕਾਇਮ ਐ ਉਹੋ...ਰੌਸ਼ਨੀ, ਮੇਰੇ ਨੇੜੇ ਹੋਰ ਭਰਮ ਨੀ ਆ ਸਕਦਾ...ਕੋਈ ਮੱਤ ਮੇਰੇ ਨੇੜੇ ਨੀ ਆ ਸਕਦੀ...ਕਿਸੇ ਦਾ ਮੇਰੇ 'ਤੇ ਅਸਰ ਨੀ ਹੋ ਸਕਦਾ...ਕੋਈ ਦੇਵੀ-ਦੇਵਤਾ ਮੇਰੇ 'ਤੇ ਪ੍ਰਭਾਵ ਨੀ ਪਾ ਸਕਦਾ...ਕਿਸੇ ਤੋਂ ਮੈਨੂੰ ਭੈ ਨੀ ਲੱਗਦੀ । ਸੱਚ ਬੋਲਣ ਵਾਸਤੇ...ਨਿਰਭੈ ਹੋਣਾ ਪੈਂਦੈ, ਦੇਵੀ-ਦੇਵਤਿਆਂ ਦੀ ਜਿਹੜੇ ਲੋਕਾਂ ਨੂੰ...ਧਰਮਾਂ ਦੀ ਭੈ ਐ, ਉਹ ਤਿਆਗਣੀ ਪੈਂਦੀ ਐ, ਤਿਆਗੀਓ ਜਾਂਦੀ ਐ, ਰੱਖਿਆ ਹੋਇਆ ਕੀ ਐ ਇਹਨਾਂ ਗੱਲਾਂ 'ਚ...ਝੂਠ ਦੇ ਵਿੱਚ...ਕੀ ਰੱਖਿਆ ਹੋਇਐ? ਝੂਠ 'ਚ ਕੁਛ ਨੀ ਰੱਖਿਆ ਹੋਇਆ, ਸਿੱਖ ਵੀ ਡਰਾਏ ਹੋਏ ਨੇ...ਕਰਾਮਾਤਾਂ ਨਾਲ ।

"ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ ॥
ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ ॥੪॥੪॥"

ਨਾਕੋਂ ਕਿਵੇਂ ਕਾਟੀ ਐ? ਮਾਇਆ ਕਾਟੀ ਐ ਨਾਕੋਂ, ਨੱਕ ਦੇ ਉੱਤੇ...ਐਥੇ ਲਾ ਕੇ ਨਾ ਉਹੋ...ਸਰੀਰ ਨੂੰ...ਚੰਦਨ...ਬਹਿੰਦੇ ਸੀ, ਨੱਕ 'ਚ smell(ਵਾਸ਼ਨਾ) ਆਉਂਦੀ ਰਹਿੰਦੀ ਸੀ...ਜੀਅ ਲੱਗਿਆ ਰਹਿੰਦਾ ਸੀ ਕੁਛ ਚਿਰ, ਮੱਖੀ ਨੀ ਸੀ ਬਹਿੰਦੀ, ਸਮਾਧੀ ਵਾਲਿਆਂ ਨੂੰ...ਮੱਖੀ ਬੈਠੇ...ਮੱਖੀ ਝੱਲਣੀ ਪੈਂਦੀ ਐ, ਮੱਖੀ ਝੱਲਦੇ ਸੀ...ਸਮਾਧੀ ਟੁੱਟਦੀ ਐ, ਇਹਨਾਂ ਨੂੰ ਲੱਕੜ ਵਾਂਗੂੰ...ਪੱਥਰ ਵਾਂਗੂੰ ਆਏਂ ਬੈਠਨਾ ਪੈਂਦੈ, ਮੱਖੀ ਬਹਿੰਦੀ ਐ...ਪਰੇਸ਼ਾਨ ਕਰਦੀ ਐ, ਇਹ ਚੰਦਨ ਲਾਉਂਦੇ ਥੇ, ਚੰਦਨ ਦੇ ਆਸਰੇ ਬਹਿੰਦੇ ਸੀ । ਕਹਿੰਦਾ ਨੱਕੋਂ ਕੱਟਤੀ...ਮੈਨੂੰ ਚੰਦਨ ਦੀ ਕੋਈ ਲੋੜ ਨੀ ਸਮਾਧੀ ਲਾਉਣ ਵਾਸਤੇ, ਮੇਰੀ ‘ਸਹਿਜ ਸਮਾਧ’ ਲੱਗੀ ਹੋਈ ਐ, ਉਹ ‘ਸੁੰਨ ਸਮਾਧ’ ਲਾਉਂਦੇ ਸੀ, 'ਨਾਕਹੁ ਕਾਟੀ' ਮੈਨੂੰ ਕਿਸੇ smell(ਵਾਸ਼ਨਾ) ਦੀ ਲੋੜ ਨੀ "ਚੋਆ ਚੰਦਨੁ ਮਰਦਨ ਅੰਗਾ ॥ {ਪੰਨਾ 325}" ਮੈਨੂੰ ਲੋੜ ਨਹੀਂ ਹੈ...ਮੇਰੇ ਧਰਮ 'ਚ...ਏਸ ਧਰਮ 'ਚ ਲੋੜ ਨਹੀਂ ਹੈ । 'ਕਾਨਹੁ ਕਾਟੀ' ਕੰਨਾਂ ਤੋਂ ਵੀ ਕੱਟਤੀ, ਕੰਨਾਂ 'ਚ ਸੁਣਨ ਵਾਲੀ ਕੋਈ ਗੱਲ ਨਹੀਂ ਹੈ, ਬਾਹਰੋਂ ਜਿਹੜੀ ਸੁਣਦੀ ਸੀ ਨਾ ਕੰਨਾਂ 'ਚੋਂ ਆਕਾਸ਼ਵਾਣੀ...ਉਹ ਵੀ ਕੱਟਤੀ, ਪਹਿਲਾਂ ਇਹਨੂੰ ਇਹ ਸੀ ਕਿ ਬਾਹਰੋਂ ਸੁਣੂ ਕੁਛ, ਜਦ ਮਾਲਾ ਫੇਰਦਾ ਥਾ...ਆਕਾਸ਼ਵਾਣੀ ਸੁਣੀ ਸੀ ਬਾਹਰੋਂ ਸੁਣੂਗੀ ਕੰਨਾਂ 'ਚ ਦੀ, ਉਹ ਵੀ ਕੱਟਤੀ...ਬਾਹਰੋਂ ਕੁਛ ਨੀ ਸੁਣਨਾ, 'ਕਾਟਿ ਕੂਟਿ ਕੈ ਡਾਰੀ' ਬਾਹਰੋਂ ਮਾਇਆ ਈ ਸੁਣੂ...ਕੰਨਾਂ ਥਾਣੀ, ਹੋਰ ਕੀ ਸੁਣੂ? ਬਾਹਰੋਂ...ਆਹ ਜਿਹੜੀ smell(ਵਾਸ਼ਨਾ) ਐ...ਮਾਇਆ ਦੀ ਐ, ਜੇ ਇਹਦੇ ਆਸਰੇ ਸਮਾਧੀ ਐ...ਸਮਾਧੀ ਮਾਇਆ ਦੀ ਐ ਇਹੇ, ਏਸ ਕਰਕੇ ਕੱਟਤੀ । ਨੱਕ ਅਰ ਕੰਨ ਦਾ ਆਸਰਾ ਈ ਕੱਟਤਾ...ਬਾਹਰਲਾ, ਇਹ ਬਾਹਰ ਨਾਲ ਜੋੜਦੈ, ਨੱਕ ਔਰ ਕੰਨ ਬਾਹਰ ਨਾਲ ਜੋੜਦੇ ਨੇ, ਅੱਖਾਂ ਤਾਂ ਸਮਾਧੀ ਵਾਲੇ ਮੀਚ ਲੈਂਦੇ ਹੁੰਦੇ ਨੇ...ਅੱਖਾਂ ਦਾ ਤਾਂ ਰੌਲਾ ਈ ਨੀ, ਰਹਿ ਗਏ ਨੱਕ ਅਰ ਕੰਨ । ਇਹੀ ਤ੍ਰਿਕੁਟੀ 'ਚ ਤਿੰਨ ਚੀਜਾਂ ਨੇ...ਦੋਏ ਅੱਖਾਂ, ਦੋਏ ਕੰਨ, ਤੇ ਨੱਕ, ਇਹ ਤ੍ਰਿਕੁਟੀ 'ਚ ਸਿੱਧਾ ਜਾਂਦੇ ਨੇ...connection(ਸੰਬੰਧ)ਐ "ਤੀਨਿ ਨਦੀ ਤਹ ਤ੍ਰਿਕੁਟੀ ਮਾਹਿ ॥ {ਪੰਨਾ 344}" ਇਹ ਸਿੱਧਾ ਨੱਕ ਦੀ smell(ਵਾਸ਼ਨਾ)...ਬਦਬੂ ਜਾਂ ਖੁਸ਼ਬੂ ਸਿੱਧੀ ਦਿਮਾਗ 'ਚ ਜਾਂਦੀ ਐ...ਸਮਾਧੀ ਤੋੜ ਦਿੰਦੀ ਐ...ਧਿਆਨ ਤੋੜ ਦਿੰਦੀ ਐ, ਕੰਨਾਂ ਦੇ ਵਿੱਚ ਆਵਾਜ਼ ਜਾਂਦੀ ਐ...ਧਿਆਨ ਤੋੜ ਦਿੰਦੀ ਐ, ਅੱਖਾਂ ਮੀਚ ਲਈਦੀਆਂ ਨੇ, ਕੰਨ ਨੀ ਨਾ...ਕੰਨ ਵੀ ਜੋਗੀ ਊਂ ਤਾਂ ਬੰਦ ਕਰਦੇ ਸੀ, "ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ ॥" ਸੁੱਟ ਦਿੱਤੀ ਪਰ੍ਹੇ ।

"ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ ॥੪॥੪॥"

'ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ' ਕਹਿੰਦੇ ਸੰਤਾਂ ਦੀ ਤਾਂ 'ਮਾਇਆ' ਬੈਰਨ ਐ । ਸੰਸਾਰੀ ਮਾਇਆ 'ਸੰਤਨ ਕੀ ਬੈਰਨਿ' ਐ, ਖਾਲਸੇ ਦੀ ਬੈਰਨ ਐ, ਤਿੰਨ ਲੋਕ ਤੈਨੂੰ ਪਿਆਰ ਕਰਦਾ ਹੋਊ...ਕਰਦਾ ਰਹੇ, ਖਾਲਸਾ ਨੀ ਪਿਆਰ ਕਰ ਸਕਦਾ ਮਾਇਆ ਨੂੰ, ਕਬੀਰ ਖਾਲਸਾ ਈ ਆ ਨਾ ! 'ਸੰਤਨ ਕੀ ਬੈਰਨਿ' ਐ ਮਾਇਆ । ਸੰਤ...ਐ ਚਿਮਟੇ ਵਾਲਿਆਂ ਦੀ ਬੈਰਨ ਕਿਉਂ ਨੀ? ਕਬੀਰ ਕਹਿ ਰਿਹੈ...ਜਾਣ ਕੇ ਕਹਿ ਰਿਹੈ 'ਸੰਤਨ ਕੀ ਬੈਰਨਿ', ਜਿਹੜੇ ਅਸਲੀ ਸੰਤ ਨੇ ਉਹਨਾਂ ਦੀ ਬੈਰਨ ਐ ਇਹੇ...ਮਾਇਆ, ਏਸ ਕਰਕੇ ਜਿਹੜਾ ਅੰਦਰ ਸੰਤ ਐ...ਉਹ ਮਾਇਆ ਤੋਂ ਅਲਿਪਤ ਰਹਿੰਦੈ ਪਰ੍ਹੇ...ਸਾਹ ਲੈਂਦੈ...ਮਾਇਆ ਤੋਂ ਅਲਿਪਤ ਐ, ਪਰ੍ਹੇ ਬੈਠਾ ਐ ਨਾ ਮਾਇਆ ਤੋਂ! ਇਹ ਮਾਇਆ 'ਚ ਕਿਉਂ ਧਸੇ ਹੋਏ ਨੇ? ਇਹ ਜਵਾਬ ਲੱਭ ਲੈਣ ਹੁਣ ਸਾਰੇ ਈ, ਕਬੀਰ ਕਹੀ ਜਾਂਦੈ ਕੁਛ । ਕਬੀਰ ਨੇ ਹਈ-ਤਈ ਫੇਰਤੀ ਸਾਰੇ ਸੰਤਾਂ ਦੀ...ਇਹ ਜਵਾਬ ਲੱਭ ਲੈਣ ਹੁਣ । ਇਹ ਗੁਰਬਾਣੀ ਦੇ ਨੇੜੇ ਆ ਕੇ ਇਹਨਾਂ ਨੇ ਗਲਤੀ ਕੀਤੀ ਐ, ਮੱਖੀ ਬਹਿ ਗਈ ਸੀਰੇ 'ਤੇ, ਨਾ ਤਾਂ ਉੱਡਣ ਜੋਗੀ ਰਹੀ, ਹੁਣ ਐਥੇ ਈ ਪ੍ਰਾਣ ਦੇਣੇ ਪੈਣਗੇ ਸੰਤਾਂ ਨੂੰ, ਛੱਡਦਾ ਸੀਰਾ ਵੀ ਨੀ ਇਹਨਾਂ ਨੂੰ । ਜਾਂ ਤਾਂ ਸਿੱਖੀ ਛੱਡਜੋ ਜਾਂ ਮਾਇਆ ਛੱਡਦੋ, ਜਾਂ ਸਿੱਖੀ ਛੱਡਦੋ ਜਾਂ ਮਾਇਆ ਛੱਡਦੋ, "ਮਖੀ ਮਿਠੈ ਮਰਣਾ ॥ {ਪੰਨਾ 1286}" ਇਹ ਮਾਇਆ ਨੂੰ ਆਏ ਥੇ ਨਾ! ਐਥੇ ਈ ਮੌਤ ਹੋਊਗੀ ਹੁਣ ਸਾਰਿਆਂ ਦੀ, ਜਾਂ ਧੋਤੀਆਂ ਪਾ ਲਉ...ਮਾਲਾ, ਪਿੱਛੇ ਮੁੜਜੋ, ਜਟਾਂ-ਜੁਟਾਂ ਰੱਖਲੋ ਆਪਣੀਆਂ, ਜੇ ਬਚਣਾ ਐ ਤਾਂ ਪਿੱਛੇ ਮੁੜਜੋ...।

Saturday, November 23, 2013

ਸਿਵ ਲਿੰਗ

1. Dasam Granth Sahib on Idol Worship: 

ਮਾਟੀ ਕੇ ਸਿਵ ਬਨਾਏ ਪੂਜਿ ਕੈ ਬਹਾਇ ਆਏ ਆਇ ਕੈ ਬਨਾਏ ਫੇਰਿ ਮਾਟੀ ਕੇ ਸੁਧਾਰਿ ਕੈ ॥
ਤਾ ਕੇ ਪਾਇ ਪਰਿਯੋ ਮਾਥੋ ਘਰੀ ਦ੍ਵੈ ਰਗਰਿਯੋ ਐ ਰੇ ਤਾ ਮੈ ਕਹਾ ਹੈ ਰੇ ਦੈ ਹੈ ਤੋਹਿ ਕੌ ਬਿਚਾਰਿ ਕੈ ॥
ਲਿੰਗ ਕੀ ਤੂ ਪੂਜਾ ਕਰੈ ਸੰਭੁ ਜਾਨਿ ਪਾਇ ਪਰੈ ਸੋਈ ਅੰਤ ਦੈ ਹੈ ਤੇਰੇ ਕਰ ਮੈ ਨਿਕਾਰਿ ਕੈ ॥
ਦੁਹਿਤਾ ਕੌ ਦੈ ਹੈ ਕੀ ਤੂ ਆਪਨ ਖਬੈ ਹੈ ਤਾ ਕੌ ਯੌ ਹੀ ਤੋਹਿ ਮਾਰਿ ਹੈ ਰੇ ਸਦਾ ਸਿਵ ਖ੍ਵਾਰਿ ਕੈ ॥੨੦॥
ਚਰਿਤ੍ਰ ੨੬੬ - ੨੦ - ਸ੍ਰੀ ਦਸਮ ਗ੍ਰੰਥ ਸਾਹਿਬ


2. The terrible verbal attack against Orthodox Idol(Ling) worshiper
by Gur Gobind Singh in Dasam Granth (Charitar 266):

ਮਾਟੀ ਕੇ ਸਿਵ ਬਨਾਏ ਪੂਜਿ ਕੈ ਬਹਾਇ ਆਏ ਆਇ ਕੈ ਬਨਾਏ ਫੇਰਿ ਮਾਟੀ ਕੇ ਸੁਧਾਰਿ ਕੈ ॥
ਤਾ ਕੇ ਪਾਇ ਪਰਿਯੋ ਮਾਥੋ ਘਰੀ ਦ੍ਵੈ ਰਗਰਿਯੋ ਐ ਰੇ ਤਾ ਮੈ ਕਹਾ ਹੈ ਰੇ ਦੈ ਹੈ ਤੋਹਿ ਕੌ ਬਿਚਾਰਿ ਕੈ ॥
ਲਿੰਗ ਕੀ ਤੂ ਪੂਜਾ ਕਰੈ ਸੰਭੁ ਜਾਨਿ ਪਾਇ ਪਰੈ ਸੋਈ ਅੰਤ ਦੈ ਹੈ ਤੇਰੇ ਕਰ ਮੈ ਨਿਕਾਰਿ ਕੈ ॥
ਦੁਹਿਤਾ ਕੌ ਦੈ ਹੈ ਕੀ ਤੂ ਆਪਨ ਖਬੈ ਹੈ ਤਾ ਕੌ ਯੌ ਹੀ ਤੋਹਿ ਮਾਰਿ ਹੈ ਰੇ ਸਦਾ ਸਿਵ ਖ੍ਵਾਰਿ ਕੈ ॥੨੦॥
ਚਰਿਤ੍ਰ ੨੬੬ - ੨੦ - ਸ੍ਰੀ ਦਸਮ ਗ੍ਰੰਥ ਸਾਹਿਬ3. Gur Gobind Singh ji explaining how Idol worshiper is an Animal..

ਪਾਹਨ ਕੌ ਸਿਵ ਤੂ ਜੋ ਕਹੈ ਪਸੁ ਯਾ ਤੇ ਕਛੂ ਤੁਹਿ ਹਾਥ ਨ ਐ ਹੈ ॥
ਤ੍ਰੈਯਕ ਜੋਨਿ ਜੁ ਆਪੁ ਪਰਾ ਹਸਿ ਕੈ ਤੁਹਿ ਕੋ ਕਹੁ ਕਾ ਬਰੁ ਦੈ ਹੈ ॥
ਆਪਨ ਸੋ ਕਰਿ ਹੈ ਕਬਹੂੰ ਤੁਹਿ ਪਾਹਨ ਕੀ ਪਦਵੀ ਤਬ ਪੈ ਹੈ ॥
ਜਾਨੁ ਰੇ ਜਾਨੁ ਅਜਾਨ ਮਹਾ ਫਿਰਿ ਜਾਨ ਗਈ ਕਛੁ ਜਾਨਿ ਨ ਜੈ ਹੈ ॥੨੧॥
ਚਰਿਤ੍ਰ ੨੬੬ - ੨੧ - ਸ੍ਰੀ ਦਸਮ ਗ੍ਰੰਥ ਸਾਹਿਬThursday, November 7, 2013

Gurparsaadi


ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰ ਪ੍ਰਸਾਦਿ ॥