Wednesday, September 14, 2011

Sikh Leader


ਸਿੱਖ ਲੀਡਰ
ਸਭ ਤੋਂ ਪਹਿਲਾਂ ਇਹ ਦੇਖ ਲੈਣਾ ਜਰੂਰੀ ਹੈ ਕਿ ਗੁਰਮਤਿ (ਗੁਰਬਾਣੀ) ਵਿੱਚ ਸਿੱਖ ਕਿਸ ਵਿਅਕਤੀ ਨੂੰ ਆਖਿਆ ਗਿਆ ਹੈ । ਇਸ ਬਾਰੇ ਗੁਰਬਾਣੀ ਦਾ ਕੀ ਫੁਰਮਾਨ ਹੈ,
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥
ਸੋਰਠਿ (ਮਃ ੩) ਸ੍ਰੀ ਆਦਿ ਗ੍ਰੰਥ – ਅੰਗ ੬੦੧
ਉਪਰੋਕਤ ਮਹਾਂਵਾਕ ਤੋਂ ਸਪਸ਼ਟ ਹੈ ਕਿ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨ ਵਾਲਾ ਹਰ ਵਿਅਕਤੀ ਗੁਰਸਿੱਖ ਹੈ ਅਤੇ ਆਪਨੇ ਮਨ ਦੀ ਮਰਜੀ ਅਨੁਸਾਰ ਚੱਲਣ ਵਾਲਾ ਵਿਅਕਤੀ ਮਨਮੁਖ ਹੈ । ਜੇ ਉਹ ਸਿੱਖਾਂ ਦੇ ਘਰ ਜਨਮ ਲੈਣ ਕਰਕੇ ਆਪਣੇ ਆਪ ਨੂੰ ਸਿੱਖ ਮੰਨਦਾ ਹੈ ਤਾਂ ਉਹ ਗੁਰਮਤਿ ਨੂੰ ਸੋ ਫੀ ਸਦੀ ਨਾ ਮੰਨਣ ਕਰਕੇ ਗੁਰੂ ਤੋਂ ਬੇਮੁੱਖ ਜਰੂਰ ਹੈ । ਉਸਨੂੰ ਗੁਰਸਿੱਖ ਨਹੀਂ ਮੰਨਿਆ ਜਾ ਸਕਦਾ ।
ਦੂਜੇ ਨੰਬਰ ਤੇ ਸਿੱਖਾਂ ਦੇ ਆਗੂ ਜਾਂ ਰਹਿਨੁਮਾ (ਲੀਡਰ) ਲਈ ਗੁਰੂ ਘਰ ਅੰਦਰ ਉਸ ਵਿਅਕਤੀ ਨੂੰ ਚੁਣਿਆ ਜਾਂਦਾ ਸੀ ਜਿਹੜਾ ਬਾਕੀ ਸਾਰੇ ਸਿੱਖਾਂ ਨਾਲੋਂ ਗੁਰਮਤਿ ਦੀ ਸੋਝੀ ਕਰਵਾਉਣ ਵਿੱਚ ਵਧੇਰੇ ਨਿਪੁੰਨ ਹੋਵੇ ਭਾਵੇਂ ਗੁਰਮਤਿ ਦੀ ਸੋਝੀ ਰੱਖਣ ਵਾਲੇ ਹੋਰ ਭੀ ਸਿੱਖ ਹੁੰਦੇ ਸਨ ਜਿਨ੍ਹਾਂ ਨੂੰ ਗੁਰਬਾਣੀ ਅੰਦਰ ਗੁਰਮੁਖੁ ਜਾਂ ਜਨੁ ਦਾ ਦਰਜਾ ਪ੍ਰਾਪਤ ਹੈ । “ਜਨੁ” ਗੁਰਬਾਣੀ ਦੀ ਪੂਰੀ ਜਾਣਕਾਰੀ (ਸੋਝੀ) ਰੱਖਣ ਵਾਲੇ ਨੂੰ ਆਖਿਆ ਜਾਂਦਾ ਹੈ ਅਤੇ “ਜਨਕ ਰਾਜ” ਉਨ੍ਹਾਂ ਜਾਨਕਰ (ਸੂਝਵਾਨਾ) ਵਿਚੋਂ ਸ੍ਰੇਸ਼ਟ ਲਈ ਵਰਤੀ ਗਈ ਸੰਙਿਆ ਹੈ । ਇਸੇ ਲਈ ਭਾਟਾਂ ਨੇ ਗੁਰੁ ਸਾਹਿਬਾਨਾ “ਜਨਕ ਰਾਜ” ਦੀ ਸੰਙਿਆ ਸਵਈਏਆਂ ਅੰਦਰ ਦਿੱਤੀ ਹੋਈ ਹੈ ।
ਜਨਕੁ ਸੋਇ ਜਿਨਿ ਜਾਣਿਆ ਉਨਮਨਿ ਰਥੁ ਧਰਿਆ ॥
ਸਤੁ ਸੰਤੋਖੁ ਸਮਾਚਰੇ ਅਭਰਾ ਸਰੁ ਭਰਿਆ ॥
ਅਕਥ ਕਥਾ ਅਮਰਾ ਪੁਰੀ ਜਿਸੁ ਦੇਇ ਸੁ ਪਾਵੈ ॥
ਇਹੁ ਜਨਕ ਰਾਜੁ ਗੁਰ ਰਾਮਦਾਸ ਤੁਝ ਹੀ ਬਣਿ ਆਵੈ ॥੧੩॥
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ਸ੍ਰੀ ਆਦਿ ਗ੍ਰੰਥ – ਅੰਗ ੧੩੯੮
ਗੁਰੁ ਨਾਨਕ ਦੇਵ ਜੀ ਸਭ ਤੋਂ ਪਹਿਲਾਂ ਆਪ ਸਿੱਖਾਂ ਦੇ ਰਹਿਨੁਮਾ ਹਨ । ਆਪਨੇ ਬਾਅਦ ਉਨ੍ਹਾਂ ਨੇ ਆਪਨੇ ਹੀ ਵਰਸੋਏ ਲਹਿਣਾਂ ਜੀ ਨੂੰ ਆਪਣੇ ਵਾਲੀ “ਬਿਬੇਕ ਬੁਧਿ” ਬਖ਼ਸ਼ ਕੇ ਆਪਣੀ ਥਾਂ ਸਿੱਖੀ ਦੇ ਪ੍ਰਚਾਰ ਦੀ ਜਿੰਮੇਵਾਰੀ ਉਨ੍ਹਾਂ ਨੂੰ ਸੌਪ ਦਿੱਤੀ । ਤਦ ਉਪਰੰਤ ਗੁਰੁ ਅਮਰਦਾਸ ਜੀ ਨੇ ਗੁਰੁ ਅੰਗਦ ਦੇਵ ਜੀ ਦੀ ਸੰਗਤ ਵਿੱਚ ਰਹਿ ਕੇ ਗੁਰਮਤਿ ਦੀ ਸੋਝੀ ਪ੍ਰਾਪਤ ਹੀ ਨਹੀਂ ਕੀਤੀ ਸਗੋਂ ਗੁਰਬਾਣੀ ਅਨੁਸਾਰ ਆਪਣਾ ਜੀਵਨ ਵੀ ਜੀਵਿਆ । ਬਾਣੀ ਰਾਮਕਲੀ ਅਨੰਦ ਅੰਦਰ ਉਨ੍ਹਾਂ ਦਾ ਫੁਰਮਾਨ ਹੈ,
ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ ਹੋਰੁ ਕਿਆ ਜਾਣਾ ਗੁਣ ਤੇਰੇ ॥
ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ ਪਾਵਹੇ ॥
ਰਾਮਕਲੀ ਅਨੰਦ (ਮਃ ੩) ਸ੍ਰੀ ਆਦਿ ਗ੍ਰੰਥ – ਅੰਗ ੯੧੯
ਕਹਿਣ ਤੋਂ ਭਾਵ ਇਹ ਹੈ ਕਿ ਗੁਰਬਾਣੀ “ਧੁਰ ਕੀ ਬਾਣੀ” ਪਰਮੇਸ਼ਰ ਦਾ ਹੁਕਮ ਸਰੂਪ ਹੈ । ਇਸ ਅਨੁਸਾਰ ਜੀਵਨ ਜਿਉਂਣ ਵਾਲਾ ਵਿਅਕਤੀ ਪਰਮੇਸ਼ਰ ਦੀ ਦਰਗਾਹ ਵਿੱਚ ਪਰਵਾਨ ਚੜ੍ਹ ਜਾਂਦਾ ਹੈ ਅਤੇ ਗੁਰਬਾਣੀ ਦੀ ਪੂਰਨ ਸੋਝੀ ਵਾਲਾ, ਬਿਬੇਕ ਬੁਧਿ ਦਾ ਮਾਲਕ ਵਿਆਕਤੀ ਹੀ ਗੁਰਸਿੱਖਾਂ ਦਾ ਆਗੂ ਗੁਰਮਤਿ ਅਨੁਸਾਰ ਹੋਣਾ ਚਾਹੀਦਾ ਹੈ । ਸ੍ਰੀ ਗੁਰੁ ਗੋਬਿੰਦ ਸਿੰਘ ਜੀ ਤੱਕ ਸਿੱਖਾਂ ਦੇ ਆਗੂ ਅਜਿਹੇ ਹੀ ਸਨ ।
ਭਾਵੇਂ ਗੁਰੁ ਹਰਗੋਬਿੰਦ ਜੀ, ਗੁਰੁ ਹਰਿ ਰਾਇ ਜੀ ਅਤੇ ਗੁਰੁ ਹਰਿ ਕ੍ਰਿਸ਼ਨ ਜੀ ਨੇ ਕੋਈ ਬਾਣੀ ਨਹੀ ਰਚੀ, ਫਿਰ ਭੀ ਉਨ੍ਹਾਂ ਨੂੰ ਗੁਰਮਤਿ ਦੀ ਪੂਰੀ ਸੋਝੀ ਸੀ ਅਤੇ ਸਿੱਖ ਸੰਗਤ ਦੀ ਰਹਿਨੁਮਾਈ ਉਨ੍ਹਾਂ ਨੇ ਬਾ-ਖੂਬਹੀ ਕੀਤੀ । ਦਸਮ ਪਾਤਿਸ਼ਾਹ ਤੋਂ ਬਾਅਦ ਸਾਖਸ਼ੀ ਗੁਰਿਆਈ ਨੂੰ ਇਸ ਲਈ ਸਮਾਪਤ ਕਰ ਦਿੱਤਾ ਗਿਆ ਕਿਓਂਕਿ ਅਜੇਹੀ ਸੋਝੀ ਵਾਲੇ ਵਿਅਕਤੀ ਹਮੇਸ਼ਾ ਸੰਸਾਰ ਵਿੱਚ ਉਪਲਬਧ ਨਹੀਂ ਹੁੰਦੇ । ਇਸੇ ਲਈ ਗੁਰਸਿੱਖਾਂ ਦੀ ਰਹਿਨੁਮਾਈ ਲਈ ਘੱਟੋ-ਘੱਟ “ਪੰਜ” ਪੂਰਨ ਗੁਰਸਿੱਖ, ਤਨ, ਮਨ ਤੇ ਧਨ ਕਰਕੇ ਗੁਰੂ ਨੂੰ ਸਮਰਪਤ “ਪੰਜ ਪਿਆਰੇ” ਥਾਪੇ ਗਏ । ਪੰਜ ਪਿਆਰੇ ਥਾਪਣ ਤੋਂ ਪਹਿਲਾਂ ਉਨ੍ਹਾਂ ਦੀ ਪ੍ਰੀਖਿਆ ਲੈਣ ਲਈ ਗੁਰਬਾਣੀ ਨੂੰ ਹੀ ਅਧਾਰ ਬਣਾਇਆ ਗਿਆ । ਜਿਵੇਂ:-
ਦੇ ਨਾਂ ਭੀ ਕੋਈ ਨਹੀਂ ਜਾਣਦਾ ਪਰ ਨਾਮ ਦੇ ਰੰਗ ਵਿੱਚ ਰੰਗੇ ਹੋਏ ਵਿਅਕਤੀ, ਸਦਾ ਲਈ ਅਮਰ ਹੋ ਜਾਂਦੇ ਹਨ । ਗੁਰਸਿਖਾਂ ਦਾ ਮਨ ਨਾਮ (ਸਚੁ) ਦੇ ਰੰਗ ਵਿੱਚ ਰੰਗਿਆ ਹੁੰਦਾ ਹੈ ਜਿਸ ਉਪਰ ਹੋਰ ਕੋਈ ਦੂਸਰਾ ਰੰਗ ਚੜ੍ਹ ਹੀ ਨਹੀਂ ਸਕਦਾ । ਇਸੇ ਲਈ ਗੁਰਸਿਖਾਂ ਲਈ ਸਦਾ ਹੀ ਸਿੱਖੀ, ਸਿਰ ਨਾਲੋਂ ਕੀਮਤੀ ਰਹੀ ਹੈ । ਖੋਪਰੀਆਂ ਲਹਿੰਦਿਆਂ ਰਹੀਆਂ, ਚਰਖੀਆਂ ਉਤੇ ਚੜ੍ਹਦੇ ਰਹੇ, ਦੇਗਾਂ ਵਿੱਚ ਉਬਲਦੇ ਰਹੇ, ਬੰਦ-ਬੰਦ ਕਟਵਾਂਦੇ ਹੋਏ ਭੀ ਇਸ ਨੂੰ ਖਿੜੇ ਮੱਥੇ ਪਰਮੇਸ਼ਰ ਦਾ ਭਾਣਾ (ਹੁਕਮ) ਮੰਨ ਕੇ ਆਪਣੇ ਲਈ ਇਸਨੂੰ ਇੱਕ ਪ੍ਰੀਖਿਆ ਤੋਂ ਵੱਧ ਕੁਝ ਵੀ ਨਹੀਂ ਮੰਨਿਆ ਕਿ ਸਿਰ ਅਤੇ ਸਿੱਖੀ ਵਿੱਚੋਂ ਇੱਕ ਦੀ ਚੋਣ ਕਰਦੇ ਸਮੇਂ ਕਿਵੇਂ ਅਡੋਲ ਰਹਿ ਕੇ ਸਿੱਖੀ ਬਾਰੇ ਵਿਸ਼ਵਾਸ਼ ਨਹੀਂ ਛੱਡਨਾ ।
ਜਿਵੇਂ ਕਿ ਉਪਰ ਭੀ ਦੱਸਿਆ ਜਾ ਚੁਕਾ ਹੈ ਗੁਰਸਿਖਾਂ (ਖਾਲਸੇ) ਦੀ ਲੜਾਈ ਵਿਚਾਰਧਾਰਕ ਲੜਾਈ ਹੈ । ਸਿੱਖੀ ਇੱਕ ਵਿਚਾਰਧਾਰਾ ਹੈ । ਇਹ ਪਰਮੇਸ਼ਰ ਦੀ ਆਪਣੀ ਦਾਸੀ ਹੋਈ ਵਿਚਾਰਧਾਰਾ ਹੈ ਅਤੇ ਖਾਲਸਾ ਇਸ ਮਤਿ ਦੇ ਪਰਚਾਰ ਦਾ ਝੰਡਾ ਬਰਦਾਰ ਹੈ । ਇਸੇ ਲਈ ਖਾਲਸੇ ਨੂੰ ਕਾਲ ਪੁਰਖ ਕੀ ਫੌਜ ਆਖਿਆ ਗਿਆ ਹੈ । ਗੁਰਮਤਿ, ਅਸੀਮ ਰਾਜ ਦੇ ਮਲਿਕ ਅਕਾਲ ਪੁਰਖ ਦੀ ਮਤਿ, ਉਸਦਾ ਹੁਕਮ ਹੀ ਹੈ ਅਤੇ ਖਾਲਸਾ ਫੌਜ ਪਰਮੇਸ਼ਰ ਦੇ ਹੁਕਮ ਨੂੰ ਸੰਸਾਰ ਦੇ ਝੂਠੇ ਰਾਜਿਆਂ ਦੇ ਮਨਾਂ ਉਪਰ ਲਾਗੂ ਕਰਨ ਹਿੱਤ, ਸੰਸਾਰੀ ਲੋਗਾਂ ਨੂੰ ਇਸ ਹੁਕਮ ਪ੍ਰਤੀ ਜਾਗਰੂਕ ਕਰਕੇ, ਇੱਕ ਮਤਿ ਕਰਨ ਲਈ ਵਚਨ-ਬੱਧ ਹੈ ।
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥
ਰਾਮਕਲੀ ਅਨੰਦ (ਮਃ ੩) ਸ੍ਰੀ ਆਦਿ ਗ੍ਰੰਥ – ਅੰਗ ੯੧੮
ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥੨੦॥
ਸਲੋਕ ਵਾਰਾਂ ਤੇ ਵਧੀਕ (ਮਃ ੧) ਸ੍ਰੀ ਆਦਿ ਗ੍ਰੰਥ – ਅੰਗ ੧੪੧੨


ਇਹ ਗੱਲ ਅਸੀਂ ਸਾਰੇ ਜਾਂਦੇ ਹਾਂ ਕਿ ਇਤਨੀ ਵੱਡੀ ਭੀੜ ਵਿੱਚੋਂ ਕੇਵਲ “ਪੰਜ” ਵਿਅਕਤੀ ਹੀ ਪ੍ਰੀਖਿਆ ਵਿੱਚ ਪਾਸ ਹੋਏ, ਜਿਹੜੇ ਕਿ ਆਉਣ ਵਾਲੀਆਂ ਪਹਾੜਾ ਵਰਗੀਆਂ ਮੁਸ਼ਕੀਲਾਂ ਲਈ ਸਰੀਰਕ ਤੌਰ ਤੇ ਹੱਥ ਦੀਆਂ ਪੰਜ ਉਂਗਲਾਂ ਵਾਂਗ ਵੱਖ-ਵੱਖ ਜਾਪਦੇ ਹੋਏ ਭੀ ਅੰਦਰੋਂ ਇੱਕ ਗੁਰੂ ਵਾਲੇ ਹੋਣ ਕਰਕੇ, ਇੱਕ ਹੀ ਸਨ । ਉਸ ਤੋਂ ਬਾਅਦ ਸੰਸਾਰ ਦੇ ਧਰਮਾਂ ਦੇ ਇਤੇਹਾਸ ਵਿੱਚ ਇੱਕ ਨਵਾਂ ਅਧਿਆਏ ਜੁੜ ਗਿਆ ਜਦੋਂ ਕੀ ਕਿਸੀ ਧਾਰਮਿਕ ਆਗੂ ਨੇ ਇੱਕ ਰੂਪ ਕਰਕੇ ਵਿਚਾਰਧਾਰਾ ਦਾ ਪਰਚਾਰ ਕਰਨ ਦੀ ਜਿੰਮੇਵਾਰੀ ਸੋਉਪੀ । ਇਸ ਤੋਂ ਪਹਿਲਾਂ ਧਰਮਾਂ ਦੇ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਸੀ ਵਾਪਰਿਆ । ਗੁਰੁ ਸਾਹਿਬ ਦੀ “ਪੰਚ ਪ੍ਰਧਾਨੀ” ਧਰਮ ਪ੍ਰਚਾਰ ਦੀ ਪ੍ਰਥਾ ਜਿਓਂ ਦੀ ਤਿਓਂ ਅੱਜ ਤੱਕ ਭੀ ਕਾਇਮ ਹੈ । ਇਸ ਲਈ ਸਿੱਖਾਂ ਦਾ ਆਗੂ (ਲੀਡਰ) ਇੱਕਲਾ ਵਿਅਕਤੀ, ਗੁਰਮਤਿ ਅਨੁਸਾਰ ਹੋ ਹੀ ਨਹੀ ਸਕਦਾ । ਕਿਉਕਿ ਘੱਟੋ-ਘੱਟ “ਪੰਜ ਗੁਰਸਿੱਖ” ਗੁਰਮਤਿ ਦੀ ਵੱਧ ਤੋਂ ਵੱਧ ਸੋਝੀ ਰੱਖਣ ਵਾਲੇ ਮਿਲਕੇ, ਸਿੱਖਾਂ ਦੇ “ਇੱਕ ਆਗੂ” ਦੇ ਬਰਾਬਰ ਹੋ ਸਕਦੇ ਹਨ । ਇੱਕਲਾ ਵਿਅਕਤੀ ਭਾਵੇਂ ਉਹ ਗੁਰਮਤਿ ਦੀ ਪੂਰੀ ਸੋਝੀ ਵੀ ਕਿਉ ਨਾ ਰੱਖਦਾ ਹੋਵੇ, ਗੁਰੁ ਗੋਬਿੰਦ ਸਿੰਘ ਜੀ ਦੀ ਆਗਿਆ ਅਨੁਸਾਰ ਉਹ ਉਨ੍ਹਾਂ ਵਲੋਂ ਚਲਾਏ ਗਏ ਪੰਥ ਦੀ ਅਗਵਾਈ ਨਹੀਂ ਕਰ ਸਕਦਾ । ਕਿਉਂਕਿ ਅਜਿਹਾ ਕਰਨ ਵਾਲਾ ਆਪਣੇ ਗੁਰੂ ਦੀ ਬਰਾਬਰੀ ਕਰਨ ਦਾ ਅਪਰਾਧ ਕਰ ਰਿਹਾ ਹੋਵੇਗਾ । ਹੁਣ ਤੱਕ ਅਸੀਂ ਗੁਰੁ ਸਾਹਿਬਾਨ ਦੀ ਹਾਜਰੀ ਸਮੇਂ ਦੀ ਅਗਵਾਈ, ਜਿਹੜੀ ਕੀ ਉਨ੍ਹਾਂ ਵਲੋਂ ਸਿੱਖ ਪੰਥ ਨੂੰ ਦਿੱਤੀ ਜਾਂਦੀ ਰਹੀ ਬਾਰੇ ਦੱਸਿਆ ਗਿਆ ਹੈ । ਦਸਮ ਪਾਤਿਸ਼ਾਹ ਨੇ ਆਪਣੇ ਸਮੇ ਆਪਣੀ ਅਗਵਾਈ ਦੌਰਾਨ ਹੀ ਇੱਕ ਅਜੇਹਾ ਆਗੂ ਅੱਗੇ ਲਈ ਖੁਦ ਭਾਲਣ ਦਾ ਸੰਕੇਤ ਭੀ ਇਸ ਸਵਈਏ ਵਿੱਚ ਦੇ ਦਿੱਤਾ । ਜਿਸ ਤੋਂ ਓਨ੍ਹਾਂ ਦਾ ਭਾਵ ਇਹ ਹੈ ਕੀ ਅਜੇਹੇ ਗੁਣਾਂ ਵਾਲੇ ਵਿਅਕਤੀਆਂ ਨੂੰ ਭਾਲ ਕੇ ਤੁਸੀਂ ਉਨ੍ਹਾਂ ਤੋਂ ਅਗਵਾਈ ਲੈਂਦੇ ਰਹਿਣਾ ।
ਧੰਨਿ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈ ਜੁਧੁ ਬਿਚਾਰੈ ॥
ਦੇਹ ਅਨਿਤ ਨ ਨਿਤ ਰਹੈ ਜਸੁ ਨਾਵ ਚੜੈ ਭਵ ਸਾਗਰ ਤਾਰੈ ॥
ਧੀਰਜ ਧਾਮ ਬਨਾਇ ਇਹੈ ਤਨ ਬੁਧਿ ਸੁ ਦੀਪਕ ਜਿਉ ਉਜੀਆਰੈ ॥
ਗਿਆਨਹਿ ਕੀ ਬਢਨੀ ਮਨਹੁ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ ॥੨੪੯੨॥
੨੪ ਅਵਤਾਰ ਕ੍ਰਿਸਨ – ੨੪੯੨ – ਸ੍ਰੀ ਦਸਮ ਗ੍ਰੰਥ
ਇਸ ਸਵਈਏ ਦੀਆਂ ਦੋ ਪੰਗਤੀਆਂ ਦਾ ਸਬੰਧ ਗੁਰਮਤਿ ਦੀ ਸੋਝੀ (ਅਧਿਆਤਮਿਕ) ਨਾਲ ਹੈ । ਸਤਿਗੁਰੁ ਜੀ ਆਖ ਰਹੇ ਹਨ ਕਿ ਗੁਰਸਿੱਖ (ਖਾਲਸਾ) ਜੇ ਆਪਣੇ ਮੁੱਖ ਦੁਆਰਾ ਗੁਰਬਾਣੀ (ਹਰਿ ਕੀ ਕਥਾ) ਦਾ ਵਖਿਆਨ ਕਰ ਸਕਣ ਵਾਲਾ ਹੋਵੇ ਅਤੇ ਆਪਣੇ ਚਿੱਤ ਅੰਦਰ ਹਰ ਸਮੇਂ ਗੁਰਮਤਿ ਦੀ ਚੜ੍ਹਦੀ ਕਲਾ ਦੀਆਂ ਵਿਉਂਤਾਂ ਹੀ ਵਿਚਾਰਦਾ ਹੋਵੇ ਤਾਂ ਅਜਿਹਾ ਗੁਰਸਿੱਖ ਧੰਨਭਾਗੀ ਹੁੰਦਾ ਹੈ ।ਕਿਉਂਕਿ ਮਨੁੱਖਾ ਦੇਹੀ ਤਾਂ ਸਦਾ ਰਹਿਣ ਵਾਲੀ ਨਹੀਂ ਹੈ, ਨਾਸਵੰਤ ਹੈ । ਇਸ ਲਈ ਉਸਨੂੰ ਇਸ ਦੇਹੀ ਦੀ ਚਿੰਤਾ ਨਹੀਂ ਹੁੰਦੀ । ਉਹ ਤਾਂ ਕੇਵਲ ਪਰਮੇਸ਼ਰ ਦੇ ਜਸ ਰੂਪੀ ਨਾਵ (ਗੁਰਬਾਣੀ ਰੂਪੀ ਨਾਮ ਦੇ ਜਹਾਜ਼) ਵਿੱਚ ਸਵਾਰ ਰਹਿੰਦਾ ਹੈ । ਪਰਮੇਸ਼ਰ ਦੇ ਭਾਣੇ ਅੰਦਰ ਅਡੋਲ ਰਹਿੰਦਾ ਹੋਇਆ ਆਪਣੇ ਹਿਰਦੇ ਨੂੰ ਅਡੋਲਤਾ ਦਾ ਧਾਮ (ਟਿਕਾਣਾ) ਬਣਾਈ ਰਖਦਾ ਹੈ ਭਾਵ ਉਸਦਾ ਹਿਰਦਾ ਚੱਟਾਨ ਵਾਂਗ ਅਡੋਲ ਅਵਸਥਾ ਵਿੱਚ ਰਹਿੰਦਾ ਹੈ ਅਤੇ ਉਸਦੀ ਬੁਧਿ ਪ੍ਰਚੰਡ ਗਿਆਨ ਦਾ ਪਰਗਾਸ ਬਿਖੇਰਦੀ ਰਹਿੰਦੀ ਹੈ । ਉਹ ਆਪਣੇ ਪ੍ਰਚੰਡ ਗਿਆਨ ਦੁਆਰਾ ਦੂਸਰੇ ਵਿਆਕਤੀਆਂ ਦਾ ਮਾਰਗ ਦਰਸ਼ਨ ਕਰਦਾ ਹੈ । ਉਹ ਆਪਣੇ ਅੰਦਰੋਂ ਹਰ ਪ੍ਰਕਾਰ ਦੇ ਭੈ ਨੂੰ ਬਿਬੇਕ ਬੁਧਿ ਰੂਪੀ ਗਿਆਨ ਖੜਗ ਨਾਲ ਕੱਟ-ਕੱਟ ਕੇ ਬਾਹਰ ਸੁੱਟ ਦਿੰਦਾ ਹੈ ਅਤੇ ਨਿਰਭੈ ਹੋ ਕੇ ਸਚੁ ਦੀ ਗੱਲ ਕਰਦਾ ਹੈ। ਕਿਸੀ ਕੀਮਤ ਤੇ ਭੀ ਉਹ ਝੂਠ ਨਾਲ ਸਮਝੌਤਾ ਨਹੀਂ ਕਰਦਾ । ਅਜਿਹੇ ਗੁਣਾਂ ਵਾਲਾ ਵਿਅਕਤੀ ਜੇ ਮਿਲ ਜਾਵੇ ਤਾਂ ਉਸਨੂੰ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਕਰ ਲੈਣਾ ਚਾਹੀਦਾ ਹੈ ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਉਪਰੋਕਤ ਗੁਣਾਂ ਦੇ ਧਾਰਨੀ ਵਿਅਕਤੀ ਹੋਣ ਹੀ ਨਾ ਫਿਰ ਕੀ ਕੀਤਾ ਜਾਵੇ । ਉਸ ਸਮੇਂ ਅਜਿਹੇ ਵਿਅਕਤੀ ਲੱਭੇ ਜਾ ਸਕਦੇ ਹਨ ਜਿਹੜੇ ਬਾਕੀ ਸਾਰਿਆਂ ਵਿੱਚੋਂ ਗੁਣਵਾਨ ਹੋਣ ਪਰ ਅਜਿਹੇ ਵਿਅਕਤੀ ਹਮੇਸ਼ਾਂ ਲੱਭਣੇ ਹੀ ਪਿਆ ਕਰਦੇ ਹਨ ਕਿਉਂਕਿ ਸੰਸਾਰੀ ਵਡਿਆਈ ਦੀ ਭੁੱਖ ਗੁਰਸਿੱਖਾਂ ਅੰਦਰ ਨਹੀ ਹੁੰਦੀ ਅਤੇ ਜਿਸ ਵਿਅਕਤੀ ਅੰਦਰ ਸੰਸਾਰੀ ਵਡਿਆਈ ਦੀ ਭੁੱਖ ਹੋਵੇ ਉਸਦੀ ਤਾਂ ਸਿੱਖੀ ਹੀ ਸ਼ਕੀ ਬਣ ਜਾਂਦੀ ਹੈ । ਗੁਰਬਾਣੀ ਫੁਰਮਾਨ ਹੈ ਕਿ,
ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ ॥
ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ ॥
ਜਾ ਕੈ ਹਿਰਦੈ ਹਰਿ ਵਸੈ ਸੋ ਪੂਰਾ ਪਰਧਾਨੁ ॥੨॥
ਸਿਰੀਰਾਗੁ (ਮਃ ੫) ਸ੍ਰੀ ਆਦਿ ਗ੍ਰੰਥ – ਅੰਗ ੪੫
ਘਰ ਮੰਦਰ ਖੁਸੀਆ ਤਹੀ ਜਹ ਤੂ ਆਵਹਿ ਚਿਤਿ ॥
ਦੁਨੀਆ ਕੀਆ ਵਡਿਆਈਆ ਨਾਨਕ ਸਭਿ ਕੁਮਿਤ ॥੨॥
ਗਉੜੀ ਕੀ ਵਾਰ:੨ (ਮਃ ੫) ਸ੍ਰੀ ਆਦਿ ਗ੍ਰੰਥ – ਅੰਗ ੩੧੯
ਭਾਵ ਸੰਸਾਰੀ ਮਾਣ ਇਜੱਤ ਦੀ ਭੁਖ ਚਾਰ ਦਿਨ ਦੀ ਝੂਠੀ ਸੋਭਾ ਦਾ ਰੰਗ ਸਦਾ ਰਹਿਣ ਵਾਲਾ ਨਹੀਂ ਹੁੰਦਾ । ਇੱਥੇ ਵੱਡੇ -ਵੱਡੇ ਰਾਜੇ ਮਹਾਂਰਾਜੇ ਹੋਏ ਅਤੇ ਚਲੇ ਗਏ । ਉਨ੍ਹਾਂ ਦਾ ਨਾਮ ਭੀ ਕੋਈ ਨਹੀਂ ਜਾਣਦਾ ।ਹਰਿਨਾਮਿ ਦੇ ਰੰਗ ਵਿੱਚ ਰੰਗੇ ਹੋਏ ਵਿਅਕਤੀ ਸਦਾ ਲਈ ਅਮਰ ਹੋ ਜਾਣਦੇ ਹਨ । ਗੁਰਸਿੱਖਾਂ ਦਾ ਮਨ ਨਾਮ (ਸਚੁ) ਦੇ ਰੰਗ ਵਿੱਚ ਰੰਗਿਆ ਹੁੰਦਾ ਹੈ ਜਿਸ ਉਪਰ ਕੋਈ ਦੂਸਰਾ ਰੰਗ ਚੜ੍ਹ ਹੀ ਨਹੀਂ ਸਕਦਾ । ਗੁਰਸਿੱਖਾਂ ਲਈ ਸਦਾ ਹੀ ਸਿੱਖੀ ਸਿਰ ਨਾਲੋਂ ਕੀਮਤੀ ਰਹੀ ਹੈ । ਖੋਪਰੀਆਂ ਲਹਿੰਦਿਆਂ ਰਹੀਆਂ, ਚਰਖੜੀਆਂ ਉਤੇ ਚੜਦੇ ਰਹੇ, ਦੇਗਾਂ ਵਿੱਚ ਉਬਲਦੇ ਰਹੇ, ਬੰਦ-ਬੰਦ ਕਟਵਾਂਦੇ ਹੋਏ ਭੀ ਇਸ ਨੂੰ ਖਿੜ੍ਹੇ ਮੱਥੇ ਪਰਮੇਸ਼ਰ ਦਾ ਭਾਣਾ (ਹੁਕਮ) ਮੰਨ ਕੇ ਆਪਣੇ ਲਈ ਇਸਨੂੰ ਇੱਕ ਪ੍ਰੀਖਿਆ ਤੋਂ ਵੱਧ ਕੁਝ ਵੀ ਨਹੀਂ ਮੰਨਿਆਂ ਕੀ ਸਿਰ ਅਤੇ ਸਿੱਖੀ ਵਿਚੋਂ ਇੱਕ ਦੀ ਚੋਣ ਸਮੇ ਕਿਵੇਂ ਅਡੋਲ ਰਹਿ ਕੇ ਸਿੱਖੀ ਬਾਰੇ ਵਿਸ਼ਵਾਸ਼ ਨਹੀਓਂ ਛੱਡਨਾ । 
ਜਿਵੇਂ ਉੱਪਰ ਭੀ ਦੱਸਿਆ ਜਾ ਚੁੱਕਾ ਹੈ ਕੀ ਗੁਰਸਿੱਖਾਂ (ਖਾਲਸੇ) ਦੀ ਲੜਾਈ ਵਿਚਾਰਧਾਰਕ ਲੜਾਈ ਹੈ । ਸਿੱਖੀ ਇੱਕ ਵਿਚਾਰਧਾਰਾ ਹੈ ਇਹ ਪਰਮੇਸ਼ਰ ਦੀ ਆਪਣੀ ਦੱਸੀ ਹੋਈ ਵਿਚਾਰਧਾਰਾ ਹੈ ਅਤੇ ਖਾਲਸਾ ਇਸ ਮਤਿ ਦੇ ਪਰਚਾਰ ਦਾ ਝੰਡਾ ਬਰਦਾਰ ਹੈ ।ਇਸੇ ਲਈ ”ਖਾਲਸੇ ਨੂੰ ਕਾਲ ਪੁਰਖ ਕੀ ਫੌਜ” ਆਖਿਆ ਗਿਆ ਹੈ । ਗੁਰਮਤਿ ਅਸੀਮ ਰਾਜ ਦੇ ਮਲਿਕ ਅਕਾਲ ਪੁਰਖ ਦੀ ਮਤਿ (ਉਸਦਾ ਹੁਕਮ ਹੀ) ਹੈ ।ਖਾਲਸਾ ਫੌਜ, ਪਰਮੇਸ਼ਰ ਦੇ ਹੁਕਮ ਨੂੰ ਸੰਸਾਰ ਦੇ ਝੂਠੇ ਰਾਜਿਆਂ ਦੇ ਮਨਾਂ ਉੱਪਰ ਲਾਗੂ ਕਰਨ ਹਿੱਤ ਸੰਸਾਰੀ ਲੋਕਾਂ ਨੂੰ ਇਸ ਹੁਕਮ ਪ੍ਰਤੀ ਜਾਗਰੂਕ ਕਰਕੇ, ਇੱਕਮਤਿ ਕਰਨ ਲਈ ਵਚਨਬੱਧ ਹੈ ।
ਸੋ ਸਿੱਖ ਆਗੂਆਂ ਦੇ ਜਿੰਮੇ ਅੱਜ ਸਾਰੇ ਸੰਸਾਰ ਨੂੰ ਗੁਰਮਤਿ ਦੀ ਸੋਝੀ ਦੁਆਰਾ ਜਾਗਰੂਕ ਕਰਕੇ, ਸੰਸਾਰ ਅੰਦਰ ਹੋ ਰਹੀਆਂ ਬੇ-ਇੰਸਾਫੀਆਂ, ਧਕੇਸ਼ਾਹੀਆਂ ਅਤੇ ਲੁੱਟ-ਖਸੁਟ ਵਿਰੁੱਧ ਆਵਾਜ਼ ਉਠਾਉਣੀ ਹੈ । ਜਿਸ ਦਿਨ ਅਸੀਂ ਸੰਸਾਰ ਦੇ ਦੱਬੇ ਕੁੱਚਲੇ ਲੋਗਾਂ ਨੂੰ ਗੁਰਮਤਿ ਦੀ ਸੋਝੀ ਦੁਆਰਾ ਇੱਕ ਕਰ ਦੇਣ ਵਿੱਚ ਸਫਲ ਹੋ ਜਾਵਾਂਗੇ, ਉਸੇ ਦਿਨ ਸੰਸਾਰ ਅੰਦਰ ਖਾਲਸੇ ਦਾ ਰਾਜ ਭਾਵ ਸਚੁ ਦਾ ਰਾਜ, ਹੱਕ ਇਨਸਾਫ਼ ਦਾ ਰਾਜ, ਪਰਮੇਸ਼ਰ ਦੀ ਮਰਜ਼ੀ ਦਾ ਰਾਜ ਸਥਾਪਤ ਹੋ ਜਾਵੇਗਾ । ਇਹ ਹੈ ਓਹੋ ਕੰਮ ਜਿਹੜਾ ਸਿੱਖ ਲੀਡਰਾਂ ਜਾਂ ਆਗੂਆਂ ਦੇ ਜੁੰਮੇ ਹੈ । ਜਿਸਦੀ ਕਿ ਆਸ ਗੁਰੁ ਨਾਨਕ ਦੇਵ ਤੋਂ ਲੈ ਕੇ ਸਾਰੇ ਗੁਰੁ ਸਾਹਿਬਾਨ, ਗੁਰਸਿੱਖਾਂ ਉਤੇ ਲਗਾਈ ਬੈਠੇ ਹਨ ।
– – – ਧਰਮ ਸਿੰਘ ਨਿਹੰਗ ਸਿੰਘ (੨੦੦੩) – – -