Saturday, November 6, 2010

ਦੇਹੁਰਾ ਫਿਰੈ

Page 1164, Line 11
ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥੬॥
भगत जनां कउ देहुरा फिरै ॥३॥६॥
Bẖagaṯ janāʼn ka▫o ḏehurā firai. ||3||6||


Page 1292, Line 18
ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥੩॥੨॥
फेरि दीआ देहुरा नामे कउ पंडीअन कउ पिछवारला ॥३॥२॥
Fer ḏī▫ā ḏehurā nāme ka▫o pandī▫an ka▫o picẖẖvārlā. ||3||2||Page 1164, Line 9

ਹਸਤ ਖੇਲਤ ਤੇਰੇ ਦੇਹੁਰੇ ਆਇਆ 
हसत खेलत तेरे देहुरे आइआ ॥
Hasaṯ kẖelaṯ ṯere ḏehure ā▫i▫ā.
ਭਗਤਿ ਕਰਤ ਨਾਮਾ ਪਕਰਿ ਉਠਾਇਆ ॥੧॥
भगति करत नामा पकरि उठाइआ ॥१॥
Bẖagaṯ karaṯ nāmā pakar uṯẖā▫i▫ā. ||1||
ਹੀਨੜੀ ਜਾਤਿ ਮੇਰੀ ਜਾਦਿਮ ਰਾਇਆ 
हीनड़ी जाति मेरी जादिम राइआ ॥
Hīnṛī jāṯ merī jāḏim rā▫i▫ā.
ਛੀਪੇ ਕੇ ਜਨਮਿ ਕਾਹੇ ਕਉ ਆਇਆ ॥੧॥ ਰਹਾਉ 
छीपे के जनमि काहे कउ आइआ ॥१॥ रहाउ ॥
Cẖẖīpe ke janam kāhe ka▫o ā▫i▫ā. ||1|| rahā▫o.
ਲੈ ਕਮਲੀ ਚਲਿਓ ਪਲਟਾਇ 
लै कमली चलिओ पलटाइ ॥
Lai kamlī cẖali▫o paltā▫e.
ਦੇਹੁਰੈ ਪਾਛੈ ਬੈਠਾ ਜਾਇ ॥੨॥
देहुरै पाछै बैठा जाइ ॥२॥
Ḏehurai pācẖẖai baiṯẖā jā▫e. ||2||
ਜਿਉ ਜਿਉ ਨਾਮਾ ਹਰਿ ਗੁਣ ਉਚਰੈ 
जिउ जिउ नामा हरि गुण उचरै ॥
Ji▫o ji▫o nāmā har guṇ ucẖrai.
ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥੬॥
भगत जनां कउ देहुरा फिरै ॥३॥६॥
Bẖagaṯ janāʼn ka▫o ḏehurā firai. ||3||6||


ਦ੍ਵਾਰਿਕਾ

Page 727, Line 17
ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ॥
कुजा आमद कुजा रफती कुजा मे रवी ॥
Kujā āmaḏ kujā rafṯī kujā me ravī.
Page 727, Line 17
ਦ੍ਵਾਰਿਕਾ ਨਗਰੀ ਰਾਸਿ ਬੁਗੋਈ ॥੧॥
द्वारिका नगरी रासि बुगोई ॥१॥
Ḏavārikā nagrī rās bugo▫ī. ||1||

Bibek Budhi

ਕੇਸ ਦਾਹੜੀ

ਪਰਿਕਰਮਾ

ਦੇਗ ਤੇਗ ਫਤਹਿ

Sapat Sring

ਜੋਗੀ

ਕੁੰਡਲਨੀ
"ਗੁਰਮਤਿ ਅਨੁਸਾਰ ਅਗਿਆਨਤਾ ਦੀ ਗੰਡ ਹੀ ਕੁੰਡਲਨੀ ਹੈ"
ਮਹਾਨ ਕੋਸ਼ ਅਨੁਸਾਰ, ਕੁੰਡਲਨੀ - ਸੰ. ਕੁੰਡਲਿਨੀ. ਸੰਗ੍ਯਾ- ਤੰਤ੍ਰਸ਼ਾਸਤ੍ਰ ਅਤੇ ਯੋਗਮਤ ਅਨੁਸਾਰ ਇੱਕ ਨਾੜੀ, ਜੋ ਸੁਖਮਨਾ ਨਾੜੀ ਦੀ ਜੜ ਵਿੱਚ ਕਿਵਾੜਰੂਪ ਹੋਕੇ ਰਹਿੰਦੀ ਹੈ. ਸਾਢੇ ਤਿੰਨ ਕੁੰਡਲ (ਚੱਕਰ) ਮਾਰਕੇ ਸੱਪ ਦੀ ਤਰਾਂ ਸੌਣ ਕਾਰਣ ਇਸ ਦਾ ਨਾਉਂ 'ਕੁੰਡਲਿਨੀ' ਹੈ. ਯੋਗਾਭ੍ਯਾਸ ਨਾਲ ਕੁੰਡਲਿਨੀ ਜਾਗਦੀ ਹੈ ਅਤੇ ਸੁਖਮਨਾ ਦੇ ਰਸਤੇ ਦਸ਼ਮਦ੍ਵਾਰ ਨੂੰ ਜਾਂਦੀ ਹੈ. ਜਿਉਂ ਜਿਉਂ ਇਹ ਉਪੱਰ ਨੂੰ ਚੜ੍ਹਦੀ ਹੈ, ਤਿਉਂ ਤਿਉਂ, ਯੋਗੀ ਨੂੰ ਆਨੰਦ ਆਉਂਦਾ ਹੈ. ਕੁੰਡਲਿਨੀ ਨੂੰ ਦਸ਼ਮਦ੍ਵਾਰ ਵਿੱਚ ਠਹਿਰਾਉਣਾ ਅਤੇ ਉਸ ਨੂੰ ਫੇਰ ਹੇਠਾਂ ਨਾ ਉਤਰਣ ਦੇਣਾ ਇਹੀ ਯੋਗੀ ਦੀ ਪੁਰਣ ਸਿੱਧੀ ਹੈ. ਇਸ ਦਾ ਨਾਉਂ ਭੁਜੰਗਮਾ ਭੀ ਹੈ।#੨. ਜਲੇਬੀ. ਇੱਕ ਪ੍ਰਕਾਰ ਦੀ ਮਿਠਾਈ। ੩. ਗੁਰਮਤ ਅਨੁਸਾਰ ਅਵਿਦ੍ਯਾ ਦੀ ਗੱਠ ਦਾ ਨਾਉਂ ਕੁੰਡਲਨੀ ਹੈ. ਮਨ ਦੀ ਗੁੰਝਲ. "ਕੁੰਡਲਨੀ ਸੁਰਝੀ ਸਤਸੰਗਤਿ." (ਸਵੈਯੇ ਮਃ ੪. ਕੇ)


ਗੁਰਮਤਿ ਅਨੁਸਾਰ ਅਵਿਦਿਆ/ਅਗਿਆਨਤਾ ਦੀ ਗੰਡ ਦਾ ਨਾਓਂ ਕੁੰਡਲਨੀ ਹੈ ਭਾਵ, ਮਨ ਦੀ ਗੁੰਝਲ, ਉਲਝਣ ਜਾਂ ਮਨ ਅੰਦਰਲੇ ਭਰਮ-ਭੁਲੇਖਿਆਂ ਨੂੰ ਕੁੰਡਲਨੀ ਮੰਨਿਆ ਗਿਆ ਹੈ !


ਕੁੰਡਲਨੀ ਸੁਰਝੀ ਸਤਸੰਗਤਿ ਪਰਮਾਨੰਦ ਗੁਰੂ ਮੁਖਿ ਮਚਾ ॥
kunddalanee surajhee sathasangath paramaanandh guroo mukh machaa ||

ਓਪ੍ਰੋਕਤ ਦੋਹਾਂ ਅਰਥਾਂ ਤੋਂ ਪਤਾ ਲਗਦਾ ਹੈ ਕਿ ਜੋਗੀਆਂ ਦੁਆਰਾ ਮੰਨੀ ਗਈ "ਕਲਪਤਿ ਕੁੰਡਲਨੀ" ਦਾ ਸੰਬੰਦ ਬਾਹਰਲੇ ਜੜ ਸਰੀਰ ਨਾਲ ਹੈ, ਜਦਕਿ ਗੁਰਮਤਿ, "ਕੁੰਡਲਨੀ" ਨੂੰ  ਚੇਤਨ ਸਰੀਰ ਨਾਲ ਸੰਬੰਦਤ ਮੰਨਦੀ ਹੈ !
 ਜੋਗੀ ਬਾਹਰਲੇ ਸਰੀਰ ਤੇ ਮਨੋਕਲਪਤ ਭਰਮਾ ਨਾਲ ਹੀ ਜੁੜੇ ਰਹੇ, ਬਾਹਰਲੇ ਸਰੀਰ ਬਾਰੇ ਤਾਂ ਓਨਾਂ ਨੇ ਕਾਫੀ ਕੁਝ ਜਾਣ ਲਿਆ ਪਰ ਅੰਦਰਲੇ ਸੂਖਮ ਸਰੀਰ ਤਕ ਜੋਗੀਆਂ ਦੀ ਪਹੁੰਚ ਨਹੀਂ ਹੋ ਸਕੀ ! ਜੋਗੀਆਂ ਨੇ ਬਾਹਰਲੇ ਸਰੀਰ ਨੂੰ ਹਮੇਸ਼ਾਂ ਲਈ ਜੀਵਤ ਰਖਣ ਦੀ ਕਲਪਨਾ ਕੀਤੀ ਅਤੇ ਉਪਰਾਲੇ ਕੀਤੇ ! ਇਸੇ ਨੂੰ ਓਨ੍ਹਾਂ ਨੇ ਜਨਮ-ਮਰਨ ਤੋਂ ਛੁਟਕਾਰਾ ਪਾਉਣਾ ਭੀ ਮੰਨ ਲਿਆ ! ਬਾਹਰਲੇ ਸਰੀਰ ਨੂੰ ਛੱਡ ਕੇ ਅੰਦਰਲੀ ਸੂਖਮ ਦੇਹੀ (ਮਨ) ਦੀ ਖੋਜ ਬਾਰੇ ਜੋਗ ਮੱਤ ਚੁੱਪ ਹੈ ਜਾਂ ਇਓਂ ਕਹਿ ਲਵੋ ਕਿ ਨਿਰਾਕਾਰ ਦੀ ਖੋਜ ਦਾ ਵਿਸ਼ਾ ਜੋਗ ਮੱਤ ਹੈ ਹੀ ਨਹੀ ! ਇਸੇ ਲਈ ਗੁਰਬਾਣੀ ਵਿਚ ਅੰਕਿਤ ਹੈ,
"ਸਨਕਾਦਿਕ ਨਾਰਦ ਮੁਨਿ ਸੇਖਾ ॥
sanakaadhik naaradh mun saekhaa ||
ਤਿਨ ਭੀ ਤਨ ਮਹਿ ਮਨੁ ਨਹੀ ਪੇਖਾ ॥੩॥
thin bhee than mehi man nehee paekhaa ||3|| ਅੰਗ ੩੩੦ ਪੰ. ੮ 

ਇਸੀ ਨੇ ਅੱਜ ਤੱਕ ਬੇਅੰਤ ਜੀਵਾਂ ਦਾ ਭਵਸਾਗਰ ਚੋਂ ਛੁਟਕਾਰਾ ਕਰਵਾਇਆ ਵੀ ਹੈ । ਪਹਿਲਾਂ ਭਾਵੇਂ ਉਹ  ਕਿਸੇ ਭੀ ਮੱਤ ਦੇ ਧਾਰਨੀ ਸਨ, ਪਰ ਗੁਰਮਤਿ ਦੇ ਧਾਰਨੀ ਹੋ ਜਾਣ ਅਤੇ ਆਪਣੀ ਪਿਛਲੀ ਮੱਤ ਦਾ ਤਿਆਗ ਕਰ ਦੇਣ ਉਪਰੰਤ ਉਹ ਆਪਣੇ ਮੂਲ ਨਿਰਾਕਾਰ ਵਿੱਚ ਹੀ ਸਮਾ ਗਏ ਜਿਵੇਂ ਕਿ ਇਨ੍ਹਾਂ ਸੱਤਰਾਂ ਤੋਂ ਸਪਸ਼ਟ ਹੋ ਜਾਂਦਾ ਹੈ ।
ਪੰਨਾ 1125, ਸਤਰ 9


                            ਗੁਰ ਕੈ ਸਬਦਿ ਤਰੇ ਮੁਨਿ ਕੇਤੇ; ਇੰਦ੍ਰਾਦਿਕ ਬ੍ਰਹਮਾਦਿ ਤਰੇ ॥
                     Gur kai sabaḏ ṯare mun keṯe inḏrāḏik barahmāḏ ṯare.
                            ਸਨਕ ਸਨੰਦਨ ਤਪਸੀ ਜਨ ਕੇਤੇ; ਗੁਰ ਪਰਸਾਦੀ ਪਾਰਿ ਪਰੇ ॥੧॥
                     Sanak sananḏan ṯapsī jan keṯe gur parsādī pār pare. ||1||
                            ਭਵਜਲੁ, ਬਿਨੁ ਸਬਦੈ ਕਿਉ ਤਰੀਐ? ॥                     Bẖavjal bin sabḏai ki▫o ṯarī▫ai.
                            ਨਾਮ ਬਿਨਾ ਜਗੁ ਰੋਗਿ ਬਿਆਪਿਆ; ਦੁਬਿਧਾ ਡੁਬਿ ਡੁਬਿ ਮਰੀਐ ॥੧॥ ਰਹਾਉ ॥
                     Nām binā jag rog bi▫āpi▫ā ḏubiḏẖā dub dub marī▫ai. ||1|| rahā▫o.
ਜਿਥੋਂ ਤਕ ਕੁੰਡਲਨੀ ਦੇ ਸੋਣ ਜਾਂ ਜਾਗਣ ਦਾ ਸਵਾਲ ਹੈ ਉਥੇ ਸਭ ਤੋਂ ਪਹਿਲੀ ਵਿਚਾਰਨ ਵਾਲੀ ਗੱਲ ਇਹ ਹੈ ਕਿ ਜਾਗਣ ਅਤੇ ਸੌਣ ਦਾ ਸੰਬੰਧ  ਜੀਵ-ਆਤਮਾ (ਚੇਤਨ ਸਤਾ) ਨਾਲ ਹੈ । ਜੜ੍ ਮਾਇਆ ਨੂੰ ਚੇਤਨ ਜਾਨਣ ਕਰਕੇ ਜਾਗਣ ਅਤੇ ਸੌਣ ਦਾ ਭੁਲੇਖਾ ਪੈ ਜਾਣਾ ਹੀ ਅਵਿਦਿਆ ਹੈ । ਸਰੀਰ, ਜੜ੍ ਹੈ ਤੇ ਇਸ ਵਿਚਲੀ ਜੀਵ ਆਤਮਾ ਚੇਤਨ ਹੈ, ਜਿਵੇ ਬੈਟਰੀ ਦਾ ਖੌਲ, ਸੈੱਲ, ਬਲਬ, ਬਟਨ ਜੜ੍ ਹਨ ਪਰ ਰੋਸ਼ਨੀ ਚੇਤਨ ਹੈ । ਇਸ ਲਈ ਜੜ੍ ਵਸਤੂ ਦਾ ਜਾਗਣ ਜਾਂ ਸੌਣ ਨਾਲ ਕੋਈ ਸੰਬੰਧ ਨਹੀ। ਬਾਹਰਲਾ ਪੰਜ ਭੌਤਿਕ ਸਰੀਰ ਭੀ ਉਤਨੀ ਦੇਰ ਹੀ ਸੌਉਂਦਾ ਜਾਂ ਜਾਗਦਾ ਪ੍ਰਤੀਤ ਹੁੰਦਾ ਹੈ, ਜਿਨਾਂ ਚਿਰ ਜੀਵ ਆਤਮਾ ਇਸ ਵਿੱਚ ਮਾਜੂਦ ਹੈ ।.