Friday, April 18, 2014

Ucha Dar Babe Nanak Da


ਉੱਚਾ ਦਰ ਬਾਬੇ ਨਾਨਕ ਦਾ

ਇੱਕ ਕੁਚੀਲ ਦੇ ਬਿਨਾਂ, ਜਿਹਨਾਂ ਦੇ ਅੰਦਰ ਗੰਦਗੀ ਐ, ਜਿਹੜੇ ਮਾਇਆ ਦੀ ਓ ਗੱਲ ਕਰਦੇ ਨੇ, ਆਹ ਜਿਵੇਂ ਰੋਜ਼ ਕਰਦੈ ਸਪੋਕਸਮੈਨ, ਮਾਇਆ ਦੀ ਓ ਗੱਲ ਕਰਦੈ, ਗੰਦਗੀ ਐ ਅੰਦਰ ਏਹਦੇ, ਜੋ ਪ੍ਰਚਾਰ ਕਰਦੈ, ਕੁਚੀਲ ਕਰਦੈ ਪ੍ਰਚਾਰ, ਕੁਚੀਲ ਪ੍ਰਚਾਰ ਐ, ਗੁਰ ਨਾਨਕ ਦਾ ਸੁਨੇਹਾ ਘਰ ਘਰ ਪਹੁੰਚਾਉਣੈ...ਗੁਰ ਨਾਨਕ ਦਾ ਸੁਨੇਹਾ ਪਹਿਲਾਂ ਦੱਸ ਤਾਂ ਦੇਹ ਕਿ ਹੈ ਕੀ? ਘਰ-ਘਰ ਕੀ ਪਹੁੰਚਾਉਣੈ? ਜੋ ਪਹੁੰਚਾ ਰਿਹੈ, ਗੁਰ ਨਾਨਕ ਦਾ ਸੁਨੇਹਾ ਨਹੀਂ ਹੈ ਉਹੋ, 'ਊਚਾ ਦਰ' ਬਾਬੇ ਨਾਨਕ ਦਾ ਨੀ ਹੈ । ਨਾਨਕ ਦਾ ਤਾਂ ਕੋਈ ਦਰ-ਘਰ ਈ ਨੀ ਹੈ, ਉਹ ਤਾਂ ਕਹਿੰਦੈ "ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ {ਪੰਨਾ 6}" ਉਹ ਤਾਂ ਪੁੱਛ ਰਿਹੈ... ਜੇ ਨਾਨਕ ਦਾ ਦਰ-ਘਰ ਊਚਾ ਐ, ਤਾਂ ਨਾਨਕ ਹੰਕਾਰੀ ਐ..."ਘਰਿ ਤ ਤੇਰੈ ਸਭੁ ਕਿਛੁ ਹੈ {ਪੰਨਾ 917}" ਕਹਿੰਦੈ, ਨਾਨਕ ਤਾਂ ਇਹ ਕਹਿੰਦੈ । ਨਾਨਕ ਦੇ ਘਰ ਤਾਂ ਕੁਛ ਵੀ ਨੀ, ਨਾਨਕ ਦੇ ਘਰ ਤਾਂ ਫਿਰ 'ਕੇਵਲ ਨਾਮ' ਐ, ਹੋਰ ਕੁਛ ਹੈ ਨੀ । ਨਾਮ ਨੀਵੇਂ ਥਾਂ ਹੁੰਦੈ, ਉੱਚੇ ਨੀ ਹੁੰਦਾ, "ਨਿਵੈ ਸੁ ਗਉਰਾ ਹੋਇ ॥ {ਪੰਨਾ 470}" ਐ, ਨਾਨਕ ਕਹਿੰਦੈ "ਨਿਵੈ ਸੁ ਗਉਰਾ ਹੋਇ ॥", ਤੂੰ ਕਹਿੰਨੈ 'ਊਚਾ ਦਰ ਬਾਬੇ ਨਾਨਕ ਦਾ' । ਇਹ ਕਿੱਥੋਂ ਸਿੱਖ ਲਿਆ ਤੈਂ? ਸਿੱਖ ਕਿੱਥੋਂ ਲਿਆ? ਇਹ ਇਹਦਾ ਚੇਲਾ ਐ...ਐਹ ਡਵਰੂ ਵਾਲੇ ਦਾ...ਹੰਕਾਰ ਬੋਲਦੈ ਉੱਥੇ...ਹੰਕਾਰ ਬੋਲਦੈ, ਮੰਗਦੈ ਰੋਜ ਪੈਸੇ, ਪੈਸਿਆਂ ਦਾ ਕੀ ਕੰਮ? ਇਹੀ ਬੋਲਦੇ ਤੇ...ਗੁਰਮੱਤ ਦੇ ਖਿਲਾਫ਼, ਗੁਰਮੱਤ ਅਰਥਾਈ ਹੋਈ ਐ ‘ਜੋਗ ਦਰਸ਼ਨ’ ਤੇ । ਜੋਗ ਦਰਸ਼ਨ ਦੀ ਜਿਹੜੇ side ਲੈਣਗੇ, ਆਹ ਪਿਆ ਐਥੇ ਉਹਦੇ ਖਾਤਰ । ਉਹਦੇ ਸਿਵਾ, ਜਿਹਨਾਂ ਦੇ ਅੰਦਰ ਲੋਭ ਰੱਤ ਐ, ਜਿਹਨਾਂ ਦੇ ਅੰਦਰ ਮਾਇਆ ਦੀ ਗਿਲਾਨੀ...ਦੁਰਗੰਧ ਐ ਜਿਹਨਾਂ ਦੇ ਵਿੱਚ, ਉਹ ਬੋਲਣਗੇ...ਬਾਕੀ ਨੀ ਕਿਸੇ ਨੇ ਬੋਲਣਾ ਹੁਣ, ਬੋਲਣੈ ਜੀਹਨੇ...ਬੋਲੋ...ਦੁਰਗੰਧ ਸਾਬਤ ਕਰ ਲਉ, ਸਾਬਤ ਹੋਊ ਕਿ ਦੁਰਗੰਧ ਐ ਅੰਦਰ...ਬੋਲੋ...ਬੋਲੋਂਗੇ ਤਾਂ ਕੁਛ ਦੁਨੀਆਂ ਵੀ ਤਾਂ ਦੇਖੂ ਕਿ ਬੋਲਦੇ ਕੀ ਓਂ? ਸਵਾਲ ਤਾਂ ਇਹ ਆ ਕਿ ਬੋਲਦਾ ਕੀ ਐ? ਜਿਹੜੇ ਸਮਝਦੇ ਨੇ ਕਿ ਬੋਲੇ ਤੇ ਬੇਇਜ਼ਤੀ ਐ, ਉਹ ਤਾਂ ਸਿਆਣੇ ਬੋਲਦੇ ਈ ਨੀ ਹੁੰਦੇ, ਇੱਜ਼ਤ ਬਚਾਉਣੀ ਐ ਤਾਂ ਚੁੱਪ ਕਰਨਾ ਪੈਂਦੈ, ਜੇ ਇੱਜ਼ਤ ਬਚਾਉਣੀ ਐ ਤਾਂ ਚੁੱਪ ਕਰਨਾ ਪੈਂਦੈ, ਨਹੀਂ ਤਾਂ ਅੰਦਰ ਜਾਹਰ ਹੋਜੂਗਾ 'ਕੀ ਐ ਥੋਡੇ', ਭਰਿਆ ਹੋਇਆ ਅੰਦਰ ਕੀ ਐ । ਜਿੰਨੀਆਂ ਸੰਸਥਾਵਾਂ ਨੇ ਇਹਨਾਂ ਦੀਆਂ ਈ ਬਣਾਈਆਂ ਹੋਈਆਂ ਨੇ, ਜਿੰਨੀਆਂ donation...., ਕਿੰਨੀਆਂ ਸੰਸਥਾਵਾਂ ਨੇ ਅਮ੍ਰਿਤਸਰ ਬਣਾਈਆਂ ਹੋਈਆਂ? ਸਾਰੀਆਂ ਲੋਕਾਂ ਨੇ ਕੱਢ ਲੈਣੀਆਂ ਨੇ ਹੁਣ, ਮਾਲਵੇ 'ਚ ਕਿੰਨੀਆਂ ਨੇ donation ਵਾਲੀਆਂ? ਇਹਨਾਂ ਦੀਆਂ ਕਿੰਨੀਆਂ ਨੇ? total ਕਰ ਲੈਣ । ਸਿੰਘ ਸਭਾਵਾਂ ਕਿੰਨੀਆਂ ਨੇ? ਕਿਉਂ ਬਣਾਈਆਂ ਨੇ? ਇੱਕ ਮੈਂਬਰ ਬਣਦੈ ਉਹਨਾਂ ਦਾ, ਤਾਂ ਬਣਾਈਆਂ ਨੇ, ਸਾਰਾ network ਤੋੜ ਕੇ ਤਾਰ-ਤਾਰ ਕਰ ਦੇਣੈ ਇਹਨਾਂ ਦਾ, ਕੱਖ ਵੀ ਨੀ ਰਹਿਣ ਦੇਣਾ ਇਹਨਾਂ ਦੇ ਪੱਲੇ ।



ਜ਼ਿਪ ਐਮਪੀ੩ (2.3 MB)

ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ 

ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।

Uchaa Dar Babe Nanak Da 2.3 MB