"ਗੁੱਸੇ ਵਿੱਚ ਨਫਰਤ ਹੁੰਦੀ ਹੈ ਤੇ ਬੀਰ ਰਸ ਵਿੱਚ ਨਫਰਤ ਨਹੀ ਹੁੰਦੀ ।"
ਕ੍ਰੋਧ:
ਰਾਗੜਦੀ ਰੋਸ ਕਰਿ ਜੋਸ ਪਾਗੜਦੀ ਪਾਇਨ ਜਬ ਰੁੱਪਹਿ ॥
{ਦਸਮ ਗਰੰਥ ਸਾਹਿਬ, ਪੰਨਾ 1328}
ਉਹ ਤਾਂ ਗੁੱਸਾ ਕਰਦੇ ਨੇ ਇਹ ਕਹੇ ਤੇ, ਕਿਵੇਂ ਨੀ ਹੁੰਦੀ? ਸਾਰੇ ਕਰਦੇ ਨੇ, ਅਗਿਆਨੀ...
ਜਦ ਰਗੜਾ...ਦੋਹਾਂ ਦਾ...ਜਦ ਖਹਿੰਦੇ ਨੇ...ਖਹਿ ਬਾਜ਼ੀ ਹੁੰਦੀ ਐ ਦੋਹਾਂ ਦੀ, ਉਹਦੇ ਵਿੱਚੋਂ ਗੁੱਸਾ ਤਾਂ ਪੈਦਾ ਹੋਣਾ ਈ ਐ । ਵਿਰੋਧ 'ਚੋਂ ਕ੍ਰੋਧ ਤਾਂ ਪੈਦਾ ਹੋਣਾ ਐ ਨਾ ! ਵਿਰੋਧ ਆ ਗਿਆ ਸੀ ਨਾ! ਕ੍ਰੋਧ ਦਾ ਬੀਜ਼ ਐ ਉਹੋ । ਜਦ ਵਿਰੋਧ ਹੋਇਐ ਕਿਸੇ ਗੱਲ ਦਾ, ਤਾਂ ਉਹਨਾਂ ਨੂੰ ਤਾਂ ਗੁੱਸਾ ਆਉਂਦੈ, ਉਧਰ ਜੋਸ਼ ਐ । ਇੱਕ ਪਾਸੇ ਰੋਸ ਐ...ਇੱਕ ਪਾਸੇ ਜੋਸ਼ ਐ, ਰੋਸ ਅਗਿਆਨਤਾ ਨੂੰ ਐ...ਜੋਸ਼ ਨਾਮ ਨੂੰ ਐ, ਸੱਚ ਨੂੰ ਜੋਸ਼ ਐ...ਉਹਨੂੰ ਰੋਸ ਐ, ਦੋਹਾਂ ਦੇ ਵਿੱਚ...ਚਾਰੇ ਗੁੱਸੇ 'ਚ ਨੇ...ਇਹ ਵੀਰ ਰਸ 'ਚ ਐ । ਇਹ ਰੋਸ...ਗੁੱਸੇ 'ਚ ਨੀ ਹੈ, ਗੁੱਸੇ 'ਚ ਨਫਰਤ ਹੁੰਦੀ ਐ, ਵੀਰ ਰਸ 'ਚ ਨਫਰਤ ਨੀ ਹੁੰਦੀ...ਸਮਝਾਉਣ ਦਾ ਵਿਸ਼ਾ ਹੁੰਦੈ, ਜਿਵੇਂ teacher (ਅਧਿਆਪਕ) ਐ, ਇੱਕ ਬੱਚੇ 'ਤੇ ਗੁੱਸੇ ਹੁੰਦੈ, ਕਾਹਤੋਂ ਹੁੰਦੈ? ਬਈ ਇਹ ਸਮਝਦਾ ਕਿਉਂ ਨੀ? ਸਮਝ ਕਿਉਂ ਨੀ ਰਿਹਾ ਮੇਰੀ ਗੱਲ ਨੂੰ? ਏਸ ਗੱਲ ਦਾ ਗੁੱਸਾ ਐ ਉਹਨੂੰ , ਉਹ ਗੁੱਸਾ ਦੁਸ਼ਮਣ ਵਾਲਾ ਥੋੜੀ ਐ ਉਹਦਾ! ਅਸੀਂ ਆਪਣੀ ਭਾਸ਼ਾ 'ਚ ਉਹਨੂੰ ਚਾਹੇ ਗੁੱਸਾ ਈ ਕਹਿੰਨੇ ਆਂ, ਉਹ ਰੋਸ ਐ...ਗੁੱਸਾ ਨੀ, ਲਫਜ ਹੋਰ ਵਰਤਿਆ ਹੋਇਐ ਉਹਦੇ ਵਾਸਤੇ, ਉਹ ਰੋਸ ਐ । ਅਸੀਂ ਰੋਸ ਨੂੰ ਵੀ ਗਲਤ ਭਾਸ਼ਾ 'ਚ...ਗੁੱਸੇ ਨੂੰ ਰੋਸ ਵੀ ਕਹਿ ਦਿੰਨੇ ਆਂ ਅਸੀਂ, ਸਾਡੀ ਭਾਸ਼ਾ ਈ ਐਹੇ ਜਿਹੀ ਐ, ਰੋਸ ਵੀ ਸਾਡੇ ਖਾਤਰ ਉਹੀ ਐ...ਗੁੱਸਾ ਵੀ ਉਹੀ ਐ, ਦੋਏ ਲਫਜ਼ ਇੱਕੋ ਈ ਨੇ । ਪਰ ਏਥੇ...ਅਸਲ ਦੇ ਵਿੱਚ ਜਿਹੜੀ ਬ੍ਰਹਮ-ਵਿੱਦਿਆ ਐ, ਸੋਧੀ ਹੋਈ ਭਾਸ਼ਾ, ਜਿਹੜੀ ਸ਼ੁੱਧ ਭਾਸ਼ਾ ਐ, ਜੇ ਇਹਦੀ ਕਿਸੇ ਨੂੰ ਸਮਝ ਹੋਵੇ…ਤਾਂ ਰੋਸ ਹੋਰ ਚੀਜ਼ ਐ, ਜਿਵੇਂ ਨਿਆਣਾ ਰੁੱਸ ਗਿਆ...ਆਪਾਂ ਕਹਿੰਦੇ ਨੀ ਰੁੱਸ ਗਿਆ? ਉਹ ਰੁੱਸਣਾ ਕਿਸੇ ਚੀਜ਼ ਦੀ demand (ਮੰਗ) ਐ ਉਹਦੀ...ਜਦ ਪੂਰੀ ਨੀ ਹੁੰਦੀ ਰੁੱਸ ਜਾਂਦੈ ਉਹੋ, ਉਹ ਰੁੱਸਣਾ ਕੋਈ ਹੋਰ ਗੱਲ ਐ । ਜਿੱਥੇ ਕ੍ਰੋਧ ਐ ਉੱਥੇ ਸੁਲਹ ਨੀ ਹੋ ਸਕਦੀ, ਰੋਸ ਦੀ ਤਾਂ ਸੁਲਹ ਐ, ਉਹਦੀ ਗੱਲ ਮੰਨ ਲਉ...ਜਦੇ ਈ ਸੁਲਹ ਐ । ਏਵੇਂ ਈ ਜਦ ਸੱਚ ਨੂੰ ਮੰਨ ਲੈਣ...ਸੁਲਹ ਈ ਐ, ਗੁੱਸਾ ਕਾਹਦਾ ਆਪਣਾ? ਜੇ ਉਹ ਸੱਚ ਨੂੰ ਮੰਨ ਲੈਣ...ਸੁਲਹ ਈ ਐ । ਰੋਸ ਏਸ ਗੱਲ ਦਾ ਐ ਬਈ ਮੰਨਦੇ ਕਿਉਂ ਨੀ...ਫਾਇਦਾ ਤਾਂ ਇਹਨਾਂ ਦਾ ਈ ਐ । ਹੁਣ ਇਹ ਵੀ ਨੀ ਕਹਿ ਸਕਦੇ ਕਿ ਇਹ ਗੱਲ ਝੂਠ ਐ...ਸਾਡੇ ਵਾਲੀ, ਆਪਣੀ ਗੱਲ ਤੋਂ ਪਿੱਛੇ ਵੀ ਨੀ ਹਟ ਸਕਦੇ...ਸੱਚ ਐ । ਪਿੱਛੇ ਹਟ ਨੀ ਸਕਦੇ...ਉਹ ਮੰਨਦੇ ਨੀ, ਉੱਥੇ ਘੁੰਡੀ ਅੜ ਜਾਂਦੀ ਐ ਫਿਰ, ਫੇਰ ਝੜਾਂ ਫਸ ਜਾਂਦੀਆਂ ਨੇ...ਉਹ ਗੁੱਸੇ 'ਚ ਆ । ਇਹੀ ਸੀ...ਇੱਕ ਪਾਸੇ ਰੋਸ ਸੀ, ਇੱਕ ਪਾਸੇ ਕ੍ਰੋਧ ਸੀ ।
ਜਬੈ ਬਾਣ ਲਾਗਯੋ ॥ ਤਬੈ ਰੋਸ ਜਾਗਯੋ ॥
{ਦਸਮ ਗਰੰਥ ਸਾਹਿਬ, ਪੰਨਾ 148}
ਉਹ ਗੁੱਸੇ 'ਚ ਲੜਨ ਆਏ ਸੀ, ਇਹ ਗੁੱਸਾ ਨਹੀਂ ਸੀ ਬਈ ਚਲੋ ਜਿੰਨਾ ਕੁ ਚਿਰ ਲੜਦੇ ਨੇ...ਲੜਦੇ ਨੇ, ਜਦ ਭੱਜ ਜਾਣਗੇ…ਭੱਜ ਜਾਣ...ਪਏ ਭੱਜ ਜਾਣ, ਭੱਜ ਵੀ ਜਾਂਦੇ ਹੁੰਦੇ ਸੀ...ਫਿਰ ਮਗਰ ਨੀ ਸੀ ਜਾਂਦੇ । ਹਾਂ ! ਜਦ ਉਹ ਚੜ੍ਹ ਕੇ ਆਉਂਦੇ ਸੀ ਉਹਨਾਂ ਨੂੰ defence (ਰੱਖਿਆ) ਜਰੂਰ ਕਰਦੇ ਸੀ, ਤਕੜੇ ਹੱਥੀਂ ਕਰਦੇ ਸੀ...ਆਏਂ ਨੀ ਸੀ ਕਰਦੇ... ਹੱਥਾਂ ਬਾਝ ਕਰਾਰਿਆਂ ਦੇ ਫਿਰ ਵੈਰੀ ਮਿੱਤ ਨੀ ਨਾ ਹੁੰਦੇ! ਕਰਾਰੇ ਤਾਂ ਹੱਥ ਲਾਉਣੇ ਈ ਪੈਂਦੇ ਨੇ, ਢਿੱਲੇ ਹੱਥਾਂ ਨਾਲ ਤਾਂ ਹਾਵੀ ਹੋ ਜਾਣਗੇ, ਉਹਨਾਂ ਨੂੰ ਊਈਂ ਭਰਮ ਹੋਜੂਗਾ ਬਈ ਅਸੀਂ ਮਾਰ ਈ ਲਵਾਂਗੇ...ਨੁਕਸਾਨ ਜਿਆਦਾ ਹੋਜੂਗਾ, ਢਿੱਲੇ ਹੱਥਾਂ ਨਾਲ ਨੁਕਸਾਨ ਜਿਆਦਾ ਹੋ ਜਾਂਦਾ ਹੁੰਦੈ ।
ਇੱਕਲੀ ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ
ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।