Saturday, October 2, 2010

ਤਰਕ - ਅਵਤਰਕ

ਇਕ ਬਹੁਤ ਹੀ ਸਰਲ ਜਿਹੀ ਉਧਾਰਨ ਗੁਰਬਾਣੀ ਵਿਚੋਂ ਲੈਂਦੇ ਹਾਂ : -

ਅਵਤਰਕ :


Page 4, Line 5
ਨਾਨਕੁ ਨੀਚੁ ਕਹੈ ਵੀਚਾਰੁ ॥
नानकु नीचु कहै वीचारु ॥
Nānak nīcẖ kahai vīcẖār.


ਗੁਰੂ ਨਾਨਕ ਸਾਹਿਬ ਜੀ ਆਪਣੇ ਆਪ ਨੂੰ  "ਨੀਚ" ਦਸਦੇ ਹਨ | ਹੁਣ ਜੇ ਅੱਜ ਦੇ ਪੰਡਿਤ ਯਾ ਕੋਈ ਹੋਰ, ਇਸ ਗਲ ਤੇ ਅੜ ਜਾਵਣ ਕੀ "ਬਾਬਾ ਨਾਨਕ ਨੀਚ ਸਨ", ਤੇ ਸਾਰੇ ਪਾਸੇ ਇਹ ਪ੍ਰਚਾਰ ਕਰੀ ਜਾਵਣ ਕੀ ਗੁਰ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਨੀਚ ਕਿਹਾ ਹੈ, ਇਸ ਲਈ ਅਸੀਂ ਵੀ ਗੁਰ ਨਾਨਕ  ਨੂੰ ਨੀਚ ਕਹਾਂਗੇ|

ਇਹ ਅਵਤਰਕ ਹੈ | ਇਸ ਨੂੰ ਹੁਜਤ ਵੀ ਕਹਿੰਦੇ ਹਨ |

ਕਿਓਂਕਿ ਗੁਰੂ ਗਰੰਥ ਸਾਹਿਬ ਵਿਚ ਧੁਰ ਕੀ ਬਾਨੀ ਆਪ ਫਰਮਾਉਂਦੀ ਹੈ :

Page 15, Line 9
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥
जिथै नीच समालीअनि तिथै नदरि तेरी बखसीस ॥४॥३॥
Jithai nīcẖ samālī▫an ṯithai naḏar ṯerī bakẖsīs. ||4||3||

ਸਚਖੰਡ ਦੀ ਆਵਾਜ਼ ਹੈ :

Page 266, Line 7
ਆਪਸ ਕਉ ਜੋ ਜਾਣੈ ਨੀਚਾ ॥
आपस कउ जो जाणै नीचा ॥
Āpas ka▫o jo jāṇai nīcẖā.



Page 266, Line 7
ਸੋਊ ਗਨੀਐ ਸਭ ਤੇ ਊਚਾ ॥
सोऊ गनीऐ सभ ते ऊचा ॥
So▫ū ganī▫ai sabẖ ṯe ūcẖā.




ਅਵਤਰਕ ਨਾਲ ਲੋਕ ਆਪਣੇ ਸੰਸਾਰਿਕ ਯਾ ਅੰਤਰਿਕ ਮਨੋਰਥ ਪੂਰੇ ਕਰਦੇ ਹਨ |

ਤਰਕ :

ਜੇ ਤੁਸੀਂ ਮਨਦੇ ਹੋ ਕਿ ਪਰਮੇਸ਼ਰ ਸਰਬ ਜੀਵਾਂ ਵਿਚ ਹੈ, ਤਾਂ ਜਾਤ ਪਾਤ ਵਿਚ ਕਿਓਂ ਯਕੀਨ ਕਰਦੇ ਹੋ ?


Page 324, Line 16
ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥
गरभ वास महि कुलु नही जाती ॥
Garabẖ vās mėh kul nahī jāṯī.
Page 324, Line 16
ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥
ब्रहम बिंदु ते सभ उतपाती ॥१॥
Barahm binḏ ṯe sabẖ uṯpāṯī. ||1||

ਜਿਸ ਬੁਤ (ਪਥਰ) ਦਾ ਨਿਰਮਾਤਾ ਤੂੰ ਹੈਂ, ਓਹ ਤੇਰਾ ਨਿਰਮਾਤਾ ਕਿੰਵੇ ਹੋ ਸਕਦਾ ਹੈ ?

Page 654, Line 5
ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥
बुत पूजि पूजि हिंदू मूए तुरक मूए सिरु नाई ॥
Buṯ pūj pūj hinḏū mū▫e ṯurak mū▫e sir nā▫ī.

ਤਰਕ ਵਿਚ ਸੰਦੇਸ਼ ਹੁੰਦਾ ਹੈ | ਭਰਮ ਨੂੰ ਕਟਣ ਦੀ ਸ਼ਕਤੀ ਹੁੰਦੀ ਹੈ | ਕੋਈ ਦਲੀਲ, ਤਰਕ ਦੇ ਸਾਹਮਣੇ ਟਿਕ ਨਹੀਂ ਸਕਦੀ | ਤਰਕ ਕਰਨ ਵਾਲੇ ਨੂੰ ਪਹਿਲਾਂ ਆਪਣੇ ਆਪ ਨੂੰ ਤਰਕ ਦੇ ਕਾਬਿਲ ਬਣਾਉਣਾ ਪਵੇਗਾ, ਗੁਰਮਤਿ ਹਾਸਿਲ ਕਰਕੇ |

No comments:

Post a Comment

Note: Only a member of this blog may post a comment.