Wednesday, September 14, 2011

Sikh Leader


ਸਿੱਖ ਲੀਡਰ
ਸਭ ਤੋਂ ਪਹਿਲਾਂ ਇਹ ਦੇਖ ਲੈਣਾ ਜਰੂਰੀ ਹੈ ਕਿ ਗੁਰਮਤਿ (ਗੁਰਬਾਣੀ) ਵਿੱਚ ਸਿੱਖ ਕਿਸ ਵਿਅਕਤੀ ਨੂੰ ਆਖਿਆ ਗਿਆ ਹੈ । ਇਸ ਬਾਰੇ ਗੁਰਬਾਣੀ ਦਾ ਕੀ ਫੁਰਮਾਨ ਹੈ,
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥
ਸੋਰਠਿ (ਮਃ ੩) ਸ੍ਰੀ ਆਦਿ ਗ੍ਰੰਥ – ਅੰਗ ੬੦੧
ਉਪਰੋਕਤ ਮਹਾਂਵਾਕ ਤੋਂ ਸਪਸ਼ਟ ਹੈ ਕਿ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨ ਵਾਲਾ ਹਰ ਵਿਅਕਤੀ ਗੁਰਸਿੱਖ ਹੈ ਅਤੇ ਆਪਨੇ ਮਨ ਦੀ ਮਰਜੀ ਅਨੁਸਾਰ ਚੱਲਣ ਵਾਲਾ ਵਿਅਕਤੀ ਮਨਮੁਖ ਹੈ । ਜੇ ਉਹ ਸਿੱਖਾਂ ਦੇ ਘਰ ਜਨਮ ਲੈਣ ਕਰਕੇ ਆਪਣੇ ਆਪ ਨੂੰ ਸਿੱਖ ਮੰਨਦਾ ਹੈ ਤਾਂ ਉਹ ਗੁਰਮਤਿ ਨੂੰ ਸੋ ਫੀ ਸਦੀ ਨਾ ਮੰਨਣ ਕਰਕੇ ਗੁਰੂ ਤੋਂ ਬੇਮੁੱਖ ਜਰੂਰ ਹੈ । ਉਸਨੂੰ ਗੁਰਸਿੱਖ ਨਹੀਂ ਮੰਨਿਆ ਜਾ ਸਕਦਾ ।
ਦੂਜੇ ਨੰਬਰ ਤੇ ਸਿੱਖਾਂ ਦੇ ਆਗੂ ਜਾਂ ਰਹਿਨੁਮਾ (ਲੀਡਰ) ਲਈ ਗੁਰੂ ਘਰ ਅੰਦਰ ਉਸ ਵਿਅਕਤੀ ਨੂੰ ਚੁਣਿਆ ਜਾਂਦਾ ਸੀ ਜਿਹੜਾ ਬਾਕੀ ਸਾਰੇ ਸਿੱਖਾਂ ਨਾਲੋਂ ਗੁਰਮਤਿ ਦੀ ਸੋਝੀ ਕਰਵਾਉਣ ਵਿੱਚ ਵਧੇਰੇ ਨਿਪੁੰਨ ਹੋਵੇ ਭਾਵੇਂ ਗੁਰਮਤਿ ਦੀ ਸੋਝੀ ਰੱਖਣ ਵਾਲੇ ਹੋਰ ਭੀ ਸਿੱਖ ਹੁੰਦੇ ਸਨ ਜਿਨ੍ਹਾਂ ਨੂੰ ਗੁਰਬਾਣੀ ਅੰਦਰ ਗੁਰਮੁਖੁ ਜਾਂ ਜਨੁ ਦਾ ਦਰਜਾ ਪ੍ਰਾਪਤ ਹੈ । “ਜਨੁ” ਗੁਰਬਾਣੀ ਦੀ ਪੂਰੀ ਜਾਣਕਾਰੀ (ਸੋਝੀ) ਰੱਖਣ ਵਾਲੇ ਨੂੰ ਆਖਿਆ ਜਾਂਦਾ ਹੈ ਅਤੇ “ਜਨਕ ਰਾਜ” ਉਨ੍ਹਾਂ ਜਾਨਕਰ (ਸੂਝਵਾਨਾ) ਵਿਚੋਂ ਸ੍ਰੇਸ਼ਟ ਲਈ ਵਰਤੀ ਗਈ ਸੰਙਿਆ ਹੈ । ਇਸੇ ਲਈ ਭਾਟਾਂ ਨੇ ਗੁਰੁ ਸਾਹਿਬਾਨਾ “ਜਨਕ ਰਾਜ” ਦੀ ਸੰਙਿਆ ਸਵਈਏਆਂ ਅੰਦਰ ਦਿੱਤੀ ਹੋਈ ਹੈ ।
ਜਨਕੁ ਸੋਇ ਜਿਨਿ ਜਾਣਿਆ ਉਨਮਨਿ ਰਥੁ ਧਰਿਆ ॥
ਸਤੁ ਸੰਤੋਖੁ ਸਮਾਚਰੇ ਅਭਰਾ ਸਰੁ ਭਰਿਆ ॥
ਅਕਥ ਕਥਾ ਅਮਰਾ ਪੁਰੀ ਜਿਸੁ ਦੇਇ ਸੁ ਪਾਵੈ ॥
ਇਹੁ ਜਨਕ ਰਾਜੁ ਗੁਰ ਰਾਮਦਾਸ ਤੁਝ ਹੀ ਬਣਿ ਆਵੈ ॥੧੩॥
ਸਵਈਏ ਮਹਲੇ ਚਉਥੇ ਕੇ (ਭਟ ਕਲ੍ਯ੍ਯ) ਸ੍ਰੀ ਆਦਿ ਗ੍ਰੰਥ – ਅੰਗ ੧੩੯੮
ਗੁਰੁ ਨਾਨਕ ਦੇਵ ਜੀ ਸਭ ਤੋਂ ਪਹਿਲਾਂ ਆਪ ਸਿੱਖਾਂ ਦੇ ਰਹਿਨੁਮਾ ਹਨ । ਆਪਨੇ ਬਾਅਦ ਉਨ੍ਹਾਂ ਨੇ ਆਪਨੇ ਹੀ ਵਰਸੋਏ ਲਹਿਣਾਂ ਜੀ ਨੂੰ ਆਪਣੇ ਵਾਲੀ “ਬਿਬੇਕ ਬੁਧਿ” ਬਖ਼ਸ਼ ਕੇ ਆਪਣੀ ਥਾਂ ਸਿੱਖੀ ਦੇ ਪ੍ਰਚਾਰ ਦੀ ਜਿੰਮੇਵਾਰੀ ਉਨ੍ਹਾਂ ਨੂੰ ਸੌਪ ਦਿੱਤੀ । ਤਦ ਉਪਰੰਤ ਗੁਰੁ ਅਮਰਦਾਸ ਜੀ ਨੇ ਗੁਰੁ ਅੰਗਦ ਦੇਵ ਜੀ ਦੀ ਸੰਗਤ ਵਿੱਚ ਰਹਿ ਕੇ ਗੁਰਮਤਿ ਦੀ ਸੋਝੀ ਪ੍ਰਾਪਤ ਹੀ ਨਹੀਂ ਕੀਤੀ ਸਗੋਂ ਗੁਰਬਾਣੀ ਅਨੁਸਾਰ ਆਪਣਾ ਜੀਵਨ ਵੀ ਜੀਵਿਆ । ਬਾਣੀ ਰਾਮਕਲੀ ਅਨੰਦ ਅੰਦਰ ਉਨ੍ਹਾਂ ਦਾ ਫੁਰਮਾਨ ਹੈ,
ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ ਹੋਰੁ ਕਿਆ ਜਾਣਾ ਗੁਣ ਤੇਰੇ ॥
ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ ਪਾਵਹੇ ॥
ਰਾਮਕਲੀ ਅਨੰਦ (ਮਃ ੩) ਸ੍ਰੀ ਆਦਿ ਗ੍ਰੰਥ – ਅੰਗ ੯੧੯
ਕਹਿਣ ਤੋਂ ਭਾਵ ਇਹ ਹੈ ਕਿ ਗੁਰਬਾਣੀ “ਧੁਰ ਕੀ ਬਾਣੀ” ਪਰਮੇਸ਼ਰ ਦਾ ਹੁਕਮ ਸਰੂਪ ਹੈ । ਇਸ ਅਨੁਸਾਰ ਜੀਵਨ ਜਿਉਂਣ ਵਾਲਾ ਵਿਅਕਤੀ ਪਰਮੇਸ਼ਰ ਦੀ ਦਰਗਾਹ ਵਿੱਚ ਪਰਵਾਨ ਚੜ੍ਹ ਜਾਂਦਾ ਹੈ ਅਤੇ ਗੁਰਬਾਣੀ ਦੀ ਪੂਰਨ ਸੋਝੀ ਵਾਲਾ, ਬਿਬੇਕ ਬੁਧਿ ਦਾ ਮਾਲਕ ਵਿਆਕਤੀ ਹੀ ਗੁਰਸਿੱਖਾਂ ਦਾ ਆਗੂ ਗੁਰਮਤਿ ਅਨੁਸਾਰ ਹੋਣਾ ਚਾਹੀਦਾ ਹੈ । ਸ੍ਰੀ ਗੁਰੁ ਗੋਬਿੰਦ ਸਿੰਘ ਜੀ ਤੱਕ ਸਿੱਖਾਂ ਦੇ ਆਗੂ ਅਜਿਹੇ ਹੀ ਸਨ ।
ਭਾਵੇਂ ਗੁਰੁ ਹਰਗੋਬਿੰਦ ਜੀ, ਗੁਰੁ ਹਰਿ ਰਾਇ ਜੀ ਅਤੇ ਗੁਰੁ ਹਰਿ ਕ੍ਰਿਸ਼ਨ ਜੀ ਨੇ ਕੋਈ ਬਾਣੀ ਨਹੀ ਰਚੀ, ਫਿਰ ਭੀ ਉਨ੍ਹਾਂ ਨੂੰ ਗੁਰਮਤਿ ਦੀ ਪੂਰੀ ਸੋਝੀ ਸੀ ਅਤੇ ਸਿੱਖ ਸੰਗਤ ਦੀ ਰਹਿਨੁਮਾਈ ਉਨ੍ਹਾਂ ਨੇ ਬਾ-ਖੂਬਹੀ ਕੀਤੀ । ਦਸਮ ਪਾਤਿਸ਼ਾਹ ਤੋਂ ਬਾਅਦ ਸਾਖਸ਼ੀ ਗੁਰਿਆਈ ਨੂੰ ਇਸ ਲਈ ਸਮਾਪਤ ਕਰ ਦਿੱਤਾ ਗਿਆ ਕਿਓਂਕਿ ਅਜੇਹੀ ਸੋਝੀ ਵਾਲੇ ਵਿਅਕਤੀ ਹਮੇਸ਼ਾ ਸੰਸਾਰ ਵਿੱਚ ਉਪਲਬਧ ਨਹੀਂ ਹੁੰਦੇ । ਇਸੇ ਲਈ ਗੁਰਸਿੱਖਾਂ ਦੀ ਰਹਿਨੁਮਾਈ ਲਈ ਘੱਟੋ-ਘੱਟ “ਪੰਜ” ਪੂਰਨ ਗੁਰਸਿੱਖ, ਤਨ, ਮਨ ਤੇ ਧਨ ਕਰਕੇ ਗੁਰੂ ਨੂੰ ਸਮਰਪਤ “ਪੰਜ ਪਿਆਰੇ” ਥਾਪੇ ਗਏ । ਪੰਜ ਪਿਆਰੇ ਥਾਪਣ ਤੋਂ ਪਹਿਲਾਂ ਉਨ੍ਹਾਂ ਦੀ ਪ੍ਰੀਖਿਆ ਲੈਣ ਲਈ ਗੁਰਬਾਣੀ ਨੂੰ ਹੀ ਅਧਾਰ ਬਣਾਇਆ ਗਿਆ । ਜਿਵੇਂ:-
ਦੇ ਨਾਂ ਭੀ ਕੋਈ ਨਹੀਂ ਜਾਣਦਾ ਪਰ ਨਾਮ ਦੇ ਰੰਗ ਵਿੱਚ ਰੰਗੇ ਹੋਏ ਵਿਅਕਤੀ, ਸਦਾ ਲਈ ਅਮਰ ਹੋ ਜਾਂਦੇ ਹਨ । ਗੁਰਸਿਖਾਂ ਦਾ ਮਨ ਨਾਮ (ਸਚੁ) ਦੇ ਰੰਗ ਵਿੱਚ ਰੰਗਿਆ ਹੁੰਦਾ ਹੈ ਜਿਸ ਉਪਰ ਹੋਰ ਕੋਈ ਦੂਸਰਾ ਰੰਗ ਚੜ੍ਹ ਹੀ ਨਹੀਂ ਸਕਦਾ । ਇਸੇ ਲਈ ਗੁਰਸਿਖਾਂ ਲਈ ਸਦਾ ਹੀ ਸਿੱਖੀ, ਸਿਰ ਨਾਲੋਂ ਕੀਮਤੀ ਰਹੀ ਹੈ । ਖੋਪਰੀਆਂ ਲਹਿੰਦਿਆਂ ਰਹੀਆਂ, ਚਰਖੀਆਂ ਉਤੇ ਚੜ੍ਹਦੇ ਰਹੇ, ਦੇਗਾਂ ਵਿੱਚ ਉਬਲਦੇ ਰਹੇ, ਬੰਦ-ਬੰਦ ਕਟਵਾਂਦੇ ਹੋਏ ਭੀ ਇਸ ਨੂੰ ਖਿੜੇ ਮੱਥੇ ਪਰਮੇਸ਼ਰ ਦਾ ਭਾਣਾ (ਹੁਕਮ) ਮੰਨ ਕੇ ਆਪਣੇ ਲਈ ਇਸਨੂੰ ਇੱਕ ਪ੍ਰੀਖਿਆ ਤੋਂ ਵੱਧ ਕੁਝ ਵੀ ਨਹੀਂ ਮੰਨਿਆ ਕਿ ਸਿਰ ਅਤੇ ਸਿੱਖੀ ਵਿੱਚੋਂ ਇੱਕ ਦੀ ਚੋਣ ਕਰਦੇ ਸਮੇਂ ਕਿਵੇਂ ਅਡੋਲ ਰਹਿ ਕੇ ਸਿੱਖੀ ਬਾਰੇ ਵਿਸ਼ਵਾਸ਼ ਨਹੀਂ ਛੱਡਨਾ ।
ਜਿਵੇਂ ਕਿ ਉਪਰ ਭੀ ਦੱਸਿਆ ਜਾ ਚੁਕਾ ਹੈ ਗੁਰਸਿਖਾਂ (ਖਾਲਸੇ) ਦੀ ਲੜਾਈ ਵਿਚਾਰਧਾਰਕ ਲੜਾਈ ਹੈ । ਸਿੱਖੀ ਇੱਕ ਵਿਚਾਰਧਾਰਾ ਹੈ । ਇਹ ਪਰਮੇਸ਼ਰ ਦੀ ਆਪਣੀ ਦਾਸੀ ਹੋਈ ਵਿਚਾਰਧਾਰਾ ਹੈ ਅਤੇ ਖਾਲਸਾ ਇਸ ਮਤਿ ਦੇ ਪਰਚਾਰ ਦਾ ਝੰਡਾ ਬਰਦਾਰ ਹੈ । ਇਸੇ ਲਈ ਖਾਲਸੇ ਨੂੰ ਕਾਲ ਪੁਰਖ ਕੀ ਫੌਜ ਆਖਿਆ ਗਿਆ ਹੈ । ਗੁਰਮਤਿ, ਅਸੀਮ ਰਾਜ ਦੇ ਮਲਿਕ ਅਕਾਲ ਪੁਰਖ ਦੀ ਮਤਿ, ਉਸਦਾ ਹੁਕਮ ਹੀ ਹੈ ਅਤੇ ਖਾਲਸਾ ਫੌਜ ਪਰਮੇਸ਼ਰ ਦੇ ਹੁਕਮ ਨੂੰ ਸੰਸਾਰ ਦੇ ਝੂਠੇ ਰਾਜਿਆਂ ਦੇ ਮਨਾਂ ਉਪਰ ਲਾਗੂ ਕਰਨ ਹਿੱਤ, ਸੰਸਾਰੀ ਲੋਗਾਂ ਨੂੰ ਇਸ ਹੁਕਮ ਪ੍ਰਤੀ ਜਾਗਰੂਕ ਕਰਕੇ, ਇੱਕ ਮਤਿ ਕਰਨ ਲਈ ਵਚਨ-ਬੱਧ ਹੈ ।
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥
ਰਾਮਕਲੀ ਅਨੰਦ (ਮਃ ੩) ਸ੍ਰੀ ਆਦਿ ਗ੍ਰੰਥ – ਅੰਗ ੯੧੮
ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥੨੦॥
ਸਲੋਕ ਵਾਰਾਂ ਤੇ ਵਧੀਕ (ਮਃ ੧) ਸ੍ਰੀ ਆਦਿ ਗ੍ਰੰਥ – ਅੰਗ ੧੪੧੨


ਇਹ ਗੱਲ ਅਸੀਂ ਸਾਰੇ ਜਾਂਦੇ ਹਾਂ ਕਿ ਇਤਨੀ ਵੱਡੀ ਭੀੜ ਵਿੱਚੋਂ ਕੇਵਲ “ਪੰਜ” ਵਿਅਕਤੀ ਹੀ ਪ੍ਰੀਖਿਆ ਵਿੱਚ ਪਾਸ ਹੋਏ, ਜਿਹੜੇ ਕਿ ਆਉਣ ਵਾਲੀਆਂ ਪਹਾੜਾ ਵਰਗੀਆਂ ਮੁਸ਼ਕੀਲਾਂ ਲਈ ਸਰੀਰਕ ਤੌਰ ਤੇ ਹੱਥ ਦੀਆਂ ਪੰਜ ਉਂਗਲਾਂ ਵਾਂਗ ਵੱਖ-ਵੱਖ ਜਾਪਦੇ ਹੋਏ ਭੀ ਅੰਦਰੋਂ ਇੱਕ ਗੁਰੂ ਵਾਲੇ ਹੋਣ ਕਰਕੇ, ਇੱਕ ਹੀ ਸਨ । ਉਸ ਤੋਂ ਬਾਅਦ ਸੰਸਾਰ ਦੇ ਧਰਮਾਂ ਦੇ ਇਤੇਹਾਸ ਵਿੱਚ ਇੱਕ ਨਵਾਂ ਅਧਿਆਏ ਜੁੜ ਗਿਆ ਜਦੋਂ ਕੀ ਕਿਸੀ ਧਾਰਮਿਕ ਆਗੂ ਨੇ ਇੱਕ ਰੂਪ ਕਰਕੇ ਵਿਚਾਰਧਾਰਾ ਦਾ ਪਰਚਾਰ ਕਰਨ ਦੀ ਜਿੰਮੇਵਾਰੀ ਸੋਉਪੀ । ਇਸ ਤੋਂ ਪਹਿਲਾਂ ਧਰਮਾਂ ਦੇ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਸੀ ਵਾਪਰਿਆ । ਗੁਰੁ ਸਾਹਿਬ ਦੀ “ਪੰਚ ਪ੍ਰਧਾਨੀ” ਧਰਮ ਪ੍ਰਚਾਰ ਦੀ ਪ੍ਰਥਾ ਜਿਓਂ ਦੀ ਤਿਓਂ ਅੱਜ ਤੱਕ ਭੀ ਕਾਇਮ ਹੈ । ਇਸ ਲਈ ਸਿੱਖਾਂ ਦਾ ਆਗੂ (ਲੀਡਰ) ਇੱਕਲਾ ਵਿਅਕਤੀ, ਗੁਰਮਤਿ ਅਨੁਸਾਰ ਹੋ ਹੀ ਨਹੀ ਸਕਦਾ । ਕਿਉਕਿ ਘੱਟੋ-ਘੱਟ “ਪੰਜ ਗੁਰਸਿੱਖ” ਗੁਰਮਤਿ ਦੀ ਵੱਧ ਤੋਂ ਵੱਧ ਸੋਝੀ ਰੱਖਣ ਵਾਲੇ ਮਿਲਕੇ, ਸਿੱਖਾਂ ਦੇ “ਇੱਕ ਆਗੂ” ਦੇ ਬਰਾਬਰ ਹੋ ਸਕਦੇ ਹਨ । ਇੱਕਲਾ ਵਿਅਕਤੀ ਭਾਵੇਂ ਉਹ ਗੁਰਮਤਿ ਦੀ ਪੂਰੀ ਸੋਝੀ ਵੀ ਕਿਉ ਨਾ ਰੱਖਦਾ ਹੋਵੇ, ਗੁਰੁ ਗੋਬਿੰਦ ਸਿੰਘ ਜੀ ਦੀ ਆਗਿਆ ਅਨੁਸਾਰ ਉਹ ਉਨ੍ਹਾਂ ਵਲੋਂ ਚਲਾਏ ਗਏ ਪੰਥ ਦੀ ਅਗਵਾਈ ਨਹੀਂ ਕਰ ਸਕਦਾ । ਕਿਉਂਕਿ ਅਜਿਹਾ ਕਰਨ ਵਾਲਾ ਆਪਣੇ ਗੁਰੂ ਦੀ ਬਰਾਬਰੀ ਕਰਨ ਦਾ ਅਪਰਾਧ ਕਰ ਰਿਹਾ ਹੋਵੇਗਾ । ਹੁਣ ਤੱਕ ਅਸੀਂ ਗੁਰੁ ਸਾਹਿਬਾਨ ਦੀ ਹਾਜਰੀ ਸਮੇਂ ਦੀ ਅਗਵਾਈ, ਜਿਹੜੀ ਕੀ ਉਨ੍ਹਾਂ ਵਲੋਂ ਸਿੱਖ ਪੰਥ ਨੂੰ ਦਿੱਤੀ ਜਾਂਦੀ ਰਹੀ ਬਾਰੇ ਦੱਸਿਆ ਗਿਆ ਹੈ । ਦਸਮ ਪਾਤਿਸ਼ਾਹ ਨੇ ਆਪਣੇ ਸਮੇ ਆਪਣੀ ਅਗਵਾਈ ਦੌਰਾਨ ਹੀ ਇੱਕ ਅਜੇਹਾ ਆਗੂ ਅੱਗੇ ਲਈ ਖੁਦ ਭਾਲਣ ਦਾ ਸੰਕੇਤ ਭੀ ਇਸ ਸਵਈਏ ਵਿੱਚ ਦੇ ਦਿੱਤਾ । ਜਿਸ ਤੋਂ ਓਨ੍ਹਾਂ ਦਾ ਭਾਵ ਇਹ ਹੈ ਕੀ ਅਜੇਹੇ ਗੁਣਾਂ ਵਾਲੇ ਵਿਅਕਤੀਆਂ ਨੂੰ ਭਾਲ ਕੇ ਤੁਸੀਂ ਉਨ੍ਹਾਂ ਤੋਂ ਅਗਵਾਈ ਲੈਂਦੇ ਰਹਿਣਾ ।
ਧੰਨਿ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈ ਜੁਧੁ ਬਿਚਾਰੈ ॥
ਦੇਹ ਅਨਿਤ ਨ ਨਿਤ ਰਹੈ ਜਸੁ ਨਾਵ ਚੜੈ ਭਵ ਸਾਗਰ ਤਾਰੈ ॥
ਧੀਰਜ ਧਾਮ ਬਨਾਇ ਇਹੈ ਤਨ ਬੁਧਿ ਸੁ ਦੀਪਕ ਜਿਉ ਉਜੀਆਰੈ ॥
ਗਿਆਨਹਿ ਕੀ ਬਢਨੀ ਮਨਹੁ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ ॥੨੪੯੨॥
੨੪ ਅਵਤਾਰ ਕ੍ਰਿਸਨ – ੨੪੯੨ – ਸ੍ਰੀ ਦਸਮ ਗ੍ਰੰਥ
ਇਸ ਸਵਈਏ ਦੀਆਂ ਦੋ ਪੰਗਤੀਆਂ ਦਾ ਸਬੰਧ ਗੁਰਮਤਿ ਦੀ ਸੋਝੀ (ਅਧਿਆਤਮਿਕ) ਨਾਲ ਹੈ । ਸਤਿਗੁਰੁ ਜੀ ਆਖ ਰਹੇ ਹਨ ਕਿ ਗੁਰਸਿੱਖ (ਖਾਲਸਾ) ਜੇ ਆਪਣੇ ਮੁੱਖ ਦੁਆਰਾ ਗੁਰਬਾਣੀ (ਹਰਿ ਕੀ ਕਥਾ) ਦਾ ਵਖਿਆਨ ਕਰ ਸਕਣ ਵਾਲਾ ਹੋਵੇ ਅਤੇ ਆਪਣੇ ਚਿੱਤ ਅੰਦਰ ਹਰ ਸਮੇਂ ਗੁਰਮਤਿ ਦੀ ਚੜ੍ਹਦੀ ਕਲਾ ਦੀਆਂ ਵਿਉਂਤਾਂ ਹੀ ਵਿਚਾਰਦਾ ਹੋਵੇ ਤਾਂ ਅਜਿਹਾ ਗੁਰਸਿੱਖ ਧੰਨਭਾਗੀ ਹੁੰਦਾ ਹੈ ।ਕਿਉਂਕਿ ਮਨੁੱਖਾ ਦੇਹੀ ਤਾਂ ਸਦਾ ਰਹਿਣ ਵਾਲੀ ਨਹੀਂ ਹੈ, ਨਾਸਵੰਤ ਹੈ । ਇਸ ਲਈ ਉਸਨੂੰ ਇਸ ਦੇਹੀ ਦੀ ਚਿੰਤਾ ਨਹੀਂ ਹੁੰਦੀ । ਉਹ ਤਾਂ ਕੇਵਲ ਪਰਮੇਸ਼ਰ ਦੇ ਜਸ ਰੂਪੀ ਨਾਵ (ਗੁਰਬਾਣੀ ਰੂਪੀ ਨਾਮ ਦੇ ਜਹਾਜ਼) ਵਿੱਚ ਸਵਾਰ ਰਹਿੰਦਾ ਹੈ । ਪਰਮੇਸ਼ਰ ਦੇ ਭਾਣੇ ਅੰਦਰ ਅਡੋਲ ਰਹਿੰਦਾ ਹੋਇਆ ਆਪਣੇ ਹਿਰਦੇ ਨੂੰ ਅਡੋਲਤਾ ਦਾ ਧਾਮ (ਟਿਕਾਣਾ) ਬਣਾਈ ਰਖਦਾ ਹੈ ਭਾਵ ਉਸਦਾ ਹਿਰਦਾ ਚੱਟਾਨ ਵਾਂਗ ਅਡੋਲ ਅਵਸਥਾ ਵਿੱਚ ਰਹਿੰਦਾ ਹੈ ਅਤੇ ਉਸਦੀ ਬੁਧਿ ਪ੍ਰਚੰਡ ਗਿਆਨ ਦਾ ਪਰਗਾਸ ਬਿਖੇਰਦੀ ਰਹਿੰਦੀ ਹੈ । ਉਹ ਆਪਣੇ ਪ੍ਰਚੰਡ ਗਿਆਨ ਦੁਆਰਾ ਦੂਸਰੇ ਵਿਆਕਤੀਆਂ ਦਾ ਮਾਰਗ ਦਰਸ਼ਨ ਕਰਦਾ ਹੈ । ਉਹ ਆਪਣੇ ਅੰਦਰੋਂ ਹਰ ਪ੍ਰਕਾਰ ਦੇ ਭੈ ਨੂੰ ਬਿਬੇਕ ਬੁਧਿ ਰੂਪੀ ਗਿਆਨ ਖੜਗ ਨਾਲ ਕੱਟ-ਕੱਟ ਕੇ ਬਾਹਰ ਸੁੱਟ ਦਿੰਦਾ ਹੈ ਅਤੇ ਨਿਰਭੈ ਹੋ ਕੇ ਸਚੁ ਦੀ ਗੱਲ ਕਰਦਾ ਹੈ। ਕਿਸੀ ਕੀਮਤ ਤੇ ਭੀ ਉਹ ਝੂਠ ਨਾਲ ਸਮਝੌਤਾ ਨਹੀਂ ਕਰਦਾ । ਅਜਿਹੇ ਗੁਣਾਂ ਵਾਲਾ ਵਿਅਕਤੀ ਜੇ ਮਿਲ ਜਾਵੇ ਤਾਂ ਉਸਨੂੰ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਕਰ ਲੈਣਾ ਚਾਹੀਦਾ ਹੈ ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਉਪਰੋਕਤ ਗੁਣਾਂ ਦੇ ਧਾਰਨੀ ਵਿਅਕਤੀ ਹੋਣ ਹੀ ਨਾ ਫਿਰ ਕੀ ਕੀਤਾ ਜਾਵੇ । ਉਸ ਸਮੇਂ ਅਜਿਹੇ ਵਿਅਕਤੀ ਲੱਭੇ ਜਾ ਸਕਦੇ ਹਨ ਜਿਹੜੇ ਬਾਕੀ ਸਾਰਿਆਂ ਵਿੱਚੋਂ ਗੁਣਵਾਨ ਹੋਣ ਪਰ ਅਜਿਹੇ ਵਿਅਕਤੀ ਹਮੇਸ਼ਾਂ ਲੱਭਣੇ ਹੀ ਪਿਆ ਕਰਦੇ ਹਨ ਕਿਉਂਕਿ ਸੰਸਾਰੀ ਵਡਿਆਈ ਦੀ ਭੁੱਖ ਗੁਰਸਿੱਖਾਂ ਅੰਦਰ ਨਹੀ ਹੁੰਦੀ ਅਤੇ ਜਿਸ ਵਿਅਕਤੀ ਅੰਦਰ ਸੰਸਾਰੀ ਵਡਿਆਈ ਦੀ ਭੁੱਖ ਹੋਵੇ ਉਸਦੀ ਤਾਂ ਸਿੱਖੀ ਹੀ ਸ਼ਕੀ ਬਣ ਜਾਂਦੀ ਹੈ । ਗੁਰਬਾਣੀ ਫੁਰਮਾਨ ਹੈ ਕਿ,
ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ ॥
ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ ॥
ਜਾ ਕੈ ਹਿਰਦੈ ਹਰਿ ਵਸੈ ਸੋ ਪੂਰਾ ਪਰਧਾਨੁ ॥੨॥
ਸਿਰੀਰਾਗੁ (ਮਃ ੫) ਸ੍ਰੀ ਆਦਿ ਗ੍ਰੰਥ – ਅੰਗ ੪੫
ਘਰ ਮੰਦਰ ਖੁਸੀਆ ਤਹੀ ਜਹ ਤੂ ਆਵਹਿ ਚਿਤਿ ॥
ਦੁਨੀਆ ਕੀਆ ਵਡਿਆਈਆ ਨਾਨਕ ਸਭਿ ਕੁਮਿਤ ॥੨॥
ਗਉੜੀ ਕੀ ਵਾਰ:੨ (ਮਃ ੫) ਸ੍ਰੀ ਆਦਿ ਗ੍ਰੰਥ – ਅੰਗ ੩੧੯
ਭਾਵ ਸੰਸਾਰੀ ਮਾਣ ਇਜੱਤ ਦੀ ਭੁਖ ਚਾਰ ਦਿਨ ਦੀ ਝੂਠੀ ਸੋਭਾ ਦਾ ਰੰਗ ਸਦਾ ਰਹਿਣ ਵਾਲਾ ਨਹੀਂ ਹੁੰਦਾ । ਇੱਥੇ ਵੱਡੇ -ਵੱਡੇ ਰਾਜੇ ਮਹਾਂਰਾਜੇ ਹੋਏ ਅਤੇ ਚਲੇ ਗਏ । ਉਨ੍ਹਾਂ ਦਾ ਨਾਮ ਭੀ ਕੋਈ ਨਹੀਂ ਜਾਣਦਾ ।ਹਰਿਨਾਮਿ ਦੇ ਰੰਗ ਵਿੱਚ ਰੰਗੇ ਹੋਏ ਵਿਅਕਤੀ ਸਦਾ ਲਈ ਅਮਰ ਹੋ ਜਾਣਦੇ ਹਨ । ਗੁਰਸਿੱਖਾਂ ਦਾ ਮਨ ਨਾਮ (ਸਚੁ) ਦੇ ਰੰਗ ਵਿੱਚ ਰੰਗਿਆ ਹੁੰਦਾ ਹੈ ਜਿਸ ਉਪਰ ਕੋਈ ਦੂਸਰਾ ਰੰਗ ਚੜ੍ਹ ਹੀ ਨਹੀਂ ਸਕਦਾ । ਗੁਰਸਿੱਖਾਂ ਲਈ ਸਦਾ ਹੀ ਸਿੱਖੀ ਸਿਰ ਨਾਲੋਂ ਕੀਮਤੀ ਰਹੀ ਹੈ । ਖੋਪਰੀਆਂ ਲਹਿੰਦਿਆਂ ਰਹੀਆਂ, ਚਰਖੜੀਆਂ ਉਤੇ ਚੜਦੇ ਰਹੇ, ਦੇਗਾਂ ਵਿੱਚ ਉਬਲਦੇ ਰਹੇ, ਬੰਦ-ਬੰਦ ਕਟਵਾਂਦੇ ਹੋਏ ਭੀ ਇਸ ਨੂੰ ਖਿੜ੍ਹੇ ਮੱਥੇ ਪਰਮੇਸ਼ਰ ਦਾ ਭਾਣਾ (ਹੁਕਮ) ਮੰਨ ਕੇ ਆਪਣੇ ਲਈ ਇਸਨੂੰ ਇੱਕ ਪ੍ਰੀਖਿਆ ਤੋਂ ਵੱਧ ਕੁਝ ਵੀ ਨਹੀਂ ਮੰਨਿਆਂ ਕੀ ਸਿਰ ਅਤੇ ਸਿੱਖੀ ਵਿਚੋਂ ਇੱਕ ਦੀ ਚੋਣ ਸਮੇ ਕਿਵੇਂ ਅਡੋਲ ਰਹਿ ਕੇ ਸਿੱਖੀ ਬਾਰੇ ਵਿਸ਼ਵਾਸ਼ ਨਹੀਓਂ ਛੱਡਨਾ । 
ਜਿਵੇਂ ਉੱਪਰ ਭੀ ਦੱਸਿਆ ਜਾ ਚੁੱਕਾ ਹੈ ਕੀ ਗੁਰਸਿੱਖਾਂ (ਖਾਲਸੇ) ਦੀ ਲੜਾਈ ਵਿਚਾਰਧਾਰਕ ਲੜਾਈ ਹੈ । ਸਿੱਖੀ ਇੱਕ ਵਿਚਾਰਧਾਰਾ ਹੈ ਇਹ ਪਰਮੇਸ਼ਰ ਦੀ ਆਪਣੀ ਦੱਸੀ ਹੋਈ ਵਿਚਾਰਧਾਰਾ ਹੈ ਅਤੇ ਖਾਲਸਾ ਇਸ ਮਤਿ ਦੇ ਪਰਚਾਰ ਦਾ ਝੰਡਾ ਬਰਦਾਰ ਹੈ ।ਇਸੇ ਲਈ ”ਖਾਲਸੇ ਨੂੰ ਕਾਲ ਪੁਰਖ ਕੀ ਫੌਜ” ਆਖਿਆ ਗਿਆ ਹੈ । ਗੁਰਮਤਿ ਅਸੀਮ ਰਾਜ ਦੇ ਮਲਿਕ ਅਕਾਲ ਪੁਰਖ ਦੀ ਮਤਿ (ਉਸਦਾ ਹੁਕਮ ਹੀ) ਹੈ ।ਖਾਲਸਾ ਫੌਜ, ਪਰਮੇਸ਼ਰ ਦੇ ਹੁਕਮ ਨੂੰ ਸੰਸਾਰ ਦੇ ਝੂਠੇ ਰਾਜਿਆਂ ਦੇ ਮਨਾਂ ਉੱਪਰ ਲਾਗੂ ਕਰਨ ਹਿੱਤ ਸੰਸਾਰੀ ਲੋਕਾਂ ਨੂੰ ਇਸ ਹੁਕਮ ਪ੍ਰਤੀ ਜਾਗਰੂਕ ਕਰਕੇ, ਇੱਕਮਤਿ ਕਰਨ ਲਈ ਵਚਨਬੱਧ ਹੈ ।
ਸੋ ਸਿੱਖ ਆਗੂਆਂ ਦੇ ਜਿੰਮੇ ਅੱਜ ਸਾਰੇ ਸੰਸਾਰ ਨੂੰ ਗੁਰਮਤਿ ਦੀ ਸੋਝੀ ਦੁਆਰਾ ਜਾਗਰੂਕ ਕਰਕੇ, ਸੰਸਾਰ ਅੰਦਰ ਹੋ ਰਹੀਆਂ ਬੇ-ਇੰਸਾਫੀਆਂ, ਧਕੇਸ਼ਾਹੀਆਂ ਅਤੇ ਲੁੱਟ-ਖਸੁਟ ਵਿਰੁੱਧ ਆਵਾਜ਼ ਉਠਾਉਣੀ ਹੈ । ਜਿਸ ਦਿਨ ਅਸੀਂ ਸੰਸਾਰ ਦੇ ਦੱਬੇ ਕੁੱਚਲੇ ਲੋਗਾਂ ਨੂੰ ਗੁਰਮਤਿ ਦੀ ਸੋਝੀ ਦੁਆਰਾ ਇੱਕ ਕਰ ਦੇਣ ਵਿੱਚ ਸਫਲ ਹੋ ਜਾਵਾਂਗੇ, ਉਸੇ ਦਿਨ ਸੰਸਾਰ ਅੰਦਰ ਖਾਲਸੇ ਦਾ ਰਾਜ ਭਾਵ ਸਚੁ ਦਾ ਰਾਜ, ਹੱਕ ਇਨਸਾਫ਼ ਦਾ ਰਾਜ, ਪਰਮੇਸ਼ਰ ਦੀ ਮਰਜ਼ੀ ਦਾ ਰਾਜ ਸਥਾਪਤ ਹੋ ਜਾਵੇਗਾ । ਇਹ ਹੈ ਓਹੋ ਕੰਮ ਜਿਹੜਾ ਸਿੱਖ ਲੀਡਰਾਂ ਜਾਂ ਆਗੂਆਂ ਦੇ ਜੁੰਮੇ ਹੈ । ਜਿਸਦੀ ਕਿ ਆਸ ਗੁਰੁ ਨਾਨਕ ਦੇਵ ਤੋਂ ਲੈ ਕੇ ਸਾਰੇ ਗੁਰੁ ਸਾਹਿਬਾਨ, ਗੁਰਸਿੱਖਾਂ ਉਤੇ ਲਗਾਈ ਬੈਠੇ ਹਨ ।
– – – ਧਰਮ ਸਿੰਘ ਨਿਹੰਗ ਸਿੰਘ (੨੦੦੩) – – -

Saturday, September 3, 2011

Teenay Taap

ਸਲੋਕੁ ॥
ਤੀਨਿ ਬਿਆਪਹਿ ਜਗਤ ਕਉ ਤੁਰੀਆ ਪਾਵੈ ਕੋਇ ॥
ਨਾਨਕ ਸੰਤ ਨਿਰਮਲ ਭਏ ਜਿਨ ਮਨਿ ਵਸਿਆ ਸੋਇ ॥੩॥
ਪਉੜੀ ॥
ਤ੍ਰਿਤੀਆ ਤ੍ਰੈ ਗੁਣ ਬਿਖੈ ਫਲ ਕਬ ਉਤਮ ਕਬ ਨੀਚੁ ॥
ਨਰਕ ਸੁਰਗ ਭ੍ਰਮਤਉ ਘਣੋ ਸਦਾ ਸੰਘਾਰੈ ਮੀਚੁ ॥
ਹਰਖ ਸੋਗ ਸਹਸਾ ਸੰਸਾਰੁ ਹਉ ਹਉ ਕਰਤ ਬਿਹਾਇ ॥
ਜਿਨਿ ਕੀਏ ਤਿਸਹਿ ਨ ਜਾਣਨੀ ਚਿਤਵਹਿ ਅਨਿਕ ਉਪਾਇ ॥
ਆਧਿ ਬਿਆਧਿ ਉਪਾਧਿ ਰਸ ਕਬਹੁ ਨ ਤੂਟੈ ਤਾਪ ॥
ਪਾਰਬ੍ਰਹਮ ਪੂਰਨ ਧਨੀ ਨਹ ਬੂਝੈ ਪਰਤਾਪ ॥
ਮੋਹ ਭਰਮ ਬੂਡਤ ਘਣੋ ਮਹਾ ਨਰਕ ਮਹਿ ਵਾਸ ॥
ਕਰਿ ਕਿਰਪਾ ਪ੍ਰਭ ਰਾਖਿ ਲੇਹੁ ਨਾਨਕ ਤੇਰੀ ਆਸ ॥੩॥
ਗਉੜੀ ਥਿਤੀ (ਮਃ ੫) - ਅੰਗ ੨੯੭

>>>Download Mp3 - Teenay Taap - Viaakhiaa<<<



ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ॥
ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ ॥੧॥
ਟੋਡੀ (ਮਃ ੫) - ਅੰਗ ੭੧੪

Thursday, August 25, 2011

Keerti,Keertan,Keertania,Harikirati

ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧
 ੴ ਸਤਿਗੁਰ ਪ੍ਰਸਾਦਿ ॥

 ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥ {ਪੰਨਾ 12}

"ਜੈ ਘਰਿ ਕੀਰਤਿ ਆਖੀਐ" ਸੋਹਿਲਾ ਆ ਗਿਆ ਹੁਣ, ਜਿਹੜੇ ਘਰ ਦੇ ਵਿੱਚ ਬੈਠ ਕੇ ਕੀਰਤੀ ਕਰੀਦੀ ਐ, ਕੀਰਤੀ ਕਿੱਥੇ ਹੁੰਦੀ ਐ ? ਕੀਰਤੀ ਗੁਰਦੁਆਰੋ 'ਚ ਬੈਠ ਕੇ ਹੁੰਦੀ ਐ । ਕੀਰਤੀ ਜਦ ਹੁੰਦੀ ਐ... ਕੀਰਤੀ ਹੁੰਦੀ ਐ 'ਉਸਤਤੀ' "ਤੁਮ੍ਹ੍ਹਰੀ ਉਸਤਤਿ ਤੁਮ ਤੇ ਹੋਇ ॥ {ਪੰਨਾ 266}" ਪਹਿਲੀ ਤਾਂ ਗੱਲ ਇਹ ਐ, ਤੇਰੀ ਉਸਤਤ ਤੇਰੇ ਤੋਂ ਈ ਹੋ ਸਕਦੀ ਐ, ਜਾਂ "ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ॥੮॥੨੧॥ {ਪੰਨਾ 292}" ਹੁਣ ਜਿਹੜਾ ਬੁਲਾਊਗਾ teacher(ਅਧਿਆਪਕ) ਉਹਦੇ ਕੋਲੇ ਜਾਣਾ ਪਊਗਾ, ਜਿੱਥੇ teacher ਹੈ… ਜਿੱਥੇ ਗੁਰੂ ਹੈ ‘ਗੁਰਦੁਆਰੋ’ ਦੇ ਵਿੱਚ, ਉੱਥੇ ਜਦ ਜਾ ਕੇ ਬੈਠਿਆ, ਤਾਂ ਉਹਨੇ ਬੁਲਾਇਆ, ਤਾਂ ਬੋਲਿਆ । ਗੁਰੂ ਘਰ 'ਚ ਬੈਠ ਕੇ ਹੁੰਦੀ ਐ ਏਹੇ ਬਾਣੀ ਉਚਾਰਨ, ਉਹੀ ‘ਗੁਰਦੁਆਰੋ’ ਐ, ਉਹ ‘ਗੁਰੂ ਘਰ’ ਸਾਡੇ ਅੰਦਰ ਐ । ਜਿਹੜਾ ਹਿਰਦਾ ਸਾਫ਼ ਐ ਪਾਕ ਐ ਨਾ, ਪਾਕ-ਪਵਿਤ, ਉਹਨੂੰ ਗੁਰਦੁਆਰੋ ਕਹਿੰਦੇ ਨੇ, ਜਿਹੜਾ ਹਿਰਦਾ ਪਾਕ-ਪਵਿਤ ਐ ਉਹ ਗੁਰਦੁਆਰੋ ਕਹਿੰਦੇ ਨੇ, ਉਹ ਫਿਰ ਢਹਿ ਨੀ ਸਕਦਾ, ਅਕਾਲ ਤਖਤ ਹੋ ਜਾਂਦੈ, ਉਹ ਖਤਮ ਨਹੀਂ ਹੋ ਸਕਦਾ, ਹਮੇਸ਼ਾਂ ਵਾਸਤੇ ਤਖਤ ਹੋ ਜਾਂਦੈ ਉਹੋ, ਉਹਦਾ ਕਾਲ ਨਹੀਂ ਹੈ…ਓਹਦਾ । ਇਹ ਹਿਰਦਾ ਫੁੱਟਦੈ ਹਰ ਵਾਰ, ਉ ਕਬੀਰ ਕਹਿੰਦਾ ਐ ਨਾ "ਮਰਤੇ ਫੂਟਿ ਗੁਮਾਨੀ ॥੩॥ {ਪੰਨਾ 969}" ਗੁਮਾਨੀਆਂ ਦਾ ਹਿਰਦਾ ਫੁੱਟਦੈ, ਫੁੱਟ ਜਾਂਦੈ "ਘਟ ਫੂਟੇ ਘਟਿ ਕਬਹਿ ਨ ਹੋਈ ॥ {ਪੰਨਾ 340}" ਇਹ ਘਟ ਫੁੱਟਦੈ, ਪਰ ਜਦ ਇਹ ਗੁਰਦੁਆਰੋ ਬਣ ਜਾਂਦੈ ਫਿਰ ਨੀ ਫੁੱਟਦਾ, ਫਿਰ ਮਹਿਲ ਬਣ ਜਾਂਦੈ, ਬਸ ਐਨਾ ਫਰਕ ਐ । ਜਦੋਂ ਐਥੇ ਬੈਠ ਕੇ ਕੀਰਤੀ ਹੋ ਜਾਂਦੀ ਐ ਨਾ, ਕੀਰਤੀ ਹਿਰਦੇ 'ਚ, ਫਿਰ ਨੀ ਫੁੱਟਦਾ ਇਹੇ, "ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥" ਜਦੋਂ ਐਥੇ ਬੈਠ ਕੇ ਕੀਰਤੀ ਹੋ ਜਾਂਦੀ ਐ, ਚਾਹੇ ਇੱਕ ਸ਼ਬਦ ਦੀ ਕੀਰਤੀ ਹੋ ਜਾਵੇ…ਹਿਰਦੇ 'ਚ, ਫਿਰ ਇਹ ਹਿਰਦਾ ਨੀ ਫੁੱਟਦਾ ਹਮੇਸ਼ਾਂ ਵਾਸਤੇ ਮਹਿਲ ਬਣ ਜਾਂਦੈ, ਉਹੀ ਐ ਮਹਿਲ ਇਹੇ, ਮਹੱਲਾ ਬਣਦੈ, ਫਿਰ ਇਹ ਮਹਿਲ ਬਣ ਜਾਂਦੈ, ਫਿਰ ਨੀ ਫੁੱਟਦਾ ਇਹੇ, ਫਿਰ ਹਮੇਸ਼ਾਂ ਵਾਸਤੇ ਪੱਕ ਜਾਂਦੈ । ਜਦ ਇੱਥੋਂ ਪੱਕੀ ਬਾਣੀ ਨਿੱਕਲਦੀ ਐ ਨਾ ਪੱਕੀ ਬਾਣੀ, ਨਿਰਾਕਾਰ ਦੀ ਸਹੀ ਵਿਆਖਿਆ ਜਦ ਇੱਥੋਂ ਨਿੱਕਲਦੀ ਐ ਨਾ, ਬਸ ਇਹ ਫਿਰ ਪੱਕਾ ਹੋ ਜਾਂਦੈ, ਫੇਰ ਨੀ ਢਹਿੰਦਾ ਏਹੇ ਘਰ, ਨਹੀਂ ਤਾਂ ਘਰ ਬਣਦੇ ਰਹੇ ਢਹਿੰਦੇ ਰਹੇ "ਐਸੇ ਘਰ ਹਮ ਬਹੁਤੁ ਬਸਾਏ ॥ ਜਬ ਹਮ ਰਾਮ ਗਰਭ ਹੋਇ ਆਏ ॥੧॥ {ਪੰਨਾ 326}" । "ਕਰਤੇ ਕਾ ਹੋਇ ਬੀਚਾਰੋ" ਕਰਤੇ ਕਾ ਬੀਚਾਰ ਹੁੰਦੈ ਜਿੱਥੇ, ਕਿਰਤ ਦਾ ਬੀਚਾਰ ਨਹੀਂ ਹੁੰਦਾ, "ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥" ਕਰਤੇ ਬਾਰੇ ਜੋ ਬੀਚਾਰ ਐ, ਉਹੀ ਕੀਰਤੀ ਐ, ਉਹਦੀ ਵਡਿਆਈ ਐ "ਵਡੇ ਕੀਆ ਵਡਿਆਈਆ {ਪੰਨਾ 475}" ਵੱਡਾ ਕੌਣ ਐ ? ਇਹ ਤਾਂ ਜੀਵ ਤਾਂ ਛੋਟਾ ਐ ਹਮੇਸ਼ਾਂ ਈ, ਜੀਹਨੇ ਜਨਮ ਲਿਆ ਉਹ ਛੋਟਾ ਐ । ਜਨਮ ਲਿਆ ਨਾ, ਕਿਸੇ ਦੇ ਸਾਹਮਣੇ ਲਿਆ ਨਾ ਜਨਮ, ਜਦ ਸਾਹਮਣੇ ਲਿਆ ਉਹਤੋਂ ਜਿਹੜੇ ਪਹਿਲੇ ਤੇ, ਉਹਨਾਂ ਨਾਲੋਂ ਛੋਟਾ ਈ ਐ ਫਿਰ ਏਹੇ । ਜਿਹੜਾ ਸਾਡੇ ਸਾਹਮਣੇ ਜਨਮ ਲਊ, ਸਾਡੇ ਨਾਲੋਂ ਛੋਟਾ ਈ ਹੋਇਆ ਨਾ, ਇਹੀ ਆਪਾਂ ਗਿਣਦੇ ਆਂ ਵੱਡਾ-ਛੋਟਾ, ਵੱਡਾ ਭਾਈ ਛੋਟਾ ਭਾਈ ਕੌਣ ਐ ? ਜਿਹੜਾ ਬਾਅਦ 'ਚ ਜੰਮਿਆ ‘ਛੋਟਾ’ ਐ, ਜਿਹੜਾ ਪਹਿਲਾਂ ਜੰਮਿਆ ‘ਵੱਡਾ’ ਐ । ਜੀਹਨੇ ਜਨਮ ਲਿਆ ਉਹ ਛੋਟਾ ਐ, ਬਸ, ਜਿਹੜਾ ਕਦੇ ਜੰਮਦਾ ਮਰਦਾ ਨੀ ਉਹ ਵੱਡਾ ਐ, ਜਿਹੜਾ ਜੰਮਣ-ਮਰਨ ਦੇ ਵਿੱਚ ਨਹੀਂ ਐ, ਉਹ ਵੱਡਾ ਐ । "ਕਰਤੇ ਕਾ ਹੋਇ ਬੀਚਾਰੋ ॥ ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥” ਇਹ ਜੇ ਗੁਣ ਗਾਇਨ ਵੀ ਕਰਨਾ ਐ ਨਾ, ‘ਬਾਣੀ ਦਾ’ ਕੀਰਤਨ ਵੀ ਕਰਨੈ ਜਾਂ ਇਹਨੂੰ ਗਾਉਣਾ ਵੀ ਐ, ਪੜ੍ਹਣਾ ਵੀ ਐ ਬਾਅਦ 'ਚ ਬਾਣੀ ਨੂੰ, ਉਸੇ ਘਰ 'ਚ ਬੈਠ ਕੇ ਪੜ੍ਹੀ ਜਾਵੇ ਫਿਰ ਗੱਲ ਬਣਦੀ ਐ ਇਹਦੀ । ਜੇ ਓਸ ਘਰ ਤੇ ਬਿਨਾਂ ਪੜ੍ਹੇ ਫਿਰ ਇਹਦਾ ਕੋਈ ਅਸਰ ਨੀ ਹੈ, ਤ੍ਰਿਕੁਟੀ 'ਚ ਬੈਠ ਕੇ ਇਹਦਾ ਕੋਈ ਅਸਰ ਨੀ ਹੈ ਸਾਡੇ ਤੇ ਹੋਣਾ । ਜਿੱਥੇ ਜੀਹਨੇ ਬੈਠ ਕੇ ਉਚਾਰਨ ਕੀਤੀ ਹੈ, ਯਾਨੀ ਇੱਕ ਮਨ ਇੱਕ ਚਿੱਤ ਹੋਏ ਤੇ ਪੜ੍ਹੇ ਬਾਣੀ, ਫਿਰ ਅਸਰ ਕਰਦੀ ਐ, ਵਰਨਾ ਕੋਈ ਅਸਰ ਨੀ ਕਰਦੀ । ਜਿੰਨਾ ਚਿਰ ਇੱਕ ਮਨ ਇੱਕ ਚਿੱਤ ਹੋ ਕੇ ਵਿਚਾਰ ਕਰੇ, ਫੇਰ ਅਸਰ ਕਰਦੀ ਐ ਵਰਨਾ ਅਸਰ ਕੋਈ ਨੀ ਕਰਦੀ, ਜੇ ਮਨ ਕਿਤੇ ਫਿਰਦੈ, ਬਾਣੀ ਪੜ੍ਹ ਰਿਹੈ, ਫਿਰ ਇਹਨੇ ਅਸਰ ਕੀ ਕਰਨੈ ? ਨਾ ਇਹਦੀ ਸਮਝ ਆਵੇ, ਨਾ ਇਹਦਾ ਅਸਰ ਹੋਵੇ । ਜਦ ਧਿਆਨ ਤਾਂ ਲੋਕਾਂ 'ਚ ਐ ਬੈਠੇ ਮੂਹਰੇ ਪਬਲਿਕ 'ਚ, ਕੀਰਤਨ...ਬਾਜੇ ਨਾਲ ਸ਼ਬਦ ਪੜ੍ਹ ਰਿਹੈ, ਕੀਰਤਨ ਤਾਂ ਨੀ ਕਹਿ ਸਕਦਾ ਉਹਨੂੰ ਮੈਂ, ਕੀਰਤਨ ਤਾਂ ਹੁੰਦਾ ਈ ਨੀ ਏਹੇ, ਕੀਰਤਨ ਤਾਂ ਵਿਚਾਰ ਦਾ ਨਉਂ ਐ । ਇਹਨਾਂ ਨੇ ਕੀਰਤਨ ਜਾਨ ਕੇ ਰੱਖ ਲਿਆ ਨਾ, ਕੀਰਤਨ ਨੂੰ ਵਡਿਆਈ ਦਿੱਤੀ ਹੋਈ ਆ ਬਾਣੀ 'ਚ, ਇਹਨਾਂ ਨੇ ਆਹ ਜਿਹੜੇ ਸ਼ਬਦ ਪੜ੍ਹਣੇ ਨੇ, ਸ਼ਬਦ ਚੌਂਕੀ ਦਾ ਨਾਂ ਕੀਰਤਨ ਰੱਖ ਲਿਆ, ਬੜੇ ਬੇਈਮਾਨ ਨੇ ਏਹੇ…ਰਾਗੀ, ਜਾਨ ਕੇ ਨਉਂ ਰੱਖ ਲਿਆ, ਰੱਖਿਆ ਐ ਰਾੜੇ ਆਲੇ ਨੇ, ਰਾੜੇ ਆਲੇ ਤੋਂ ਸ਼ੁਰੂ ਹੋਇਐ, ਪਹਿਲਾਂ ਇਹਨੂੰ ਸ਼ਬਦ...ਸ਼ਬਦ ਚੌਂਕੀ ਦੀ ਅਰਦਾਸ ਹੁਣ ਵੀ ਕਹਿੰਦੇ ਨੇ । ‘ਕੀਰਤਨ’ ਹੋਰ ਚੀਜ਼ ਐ, ਕੀਰਤਨ ਆਲੇ ਦਾ ਇੱਕ ਸ਼ਬਦ ਈ ਐ ਕੀਰਤਨੀਆਂ ਜਿਹੜਾ ਹੈਗਾ, ਉਹ ਤਾਂ "ਕਰ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ ਰਬਾਬਾ ॥ {ਪੰਨਾ 884}" ਉਹ ਐ । "ਕਰ ਕਰਿ ਤਾਲ" ਮਨ ਅਰ ਚਿੱਤ ਦੀ ਤਾਲ ‘ਇੱਕ’ ਹੋਵੇ, ਤਾਂ ਕੀਰਤਨ ਹੁੰਦੈ । 'ਕਰ' ਨੇ ਦੋ, ਮਨ ਅਰ ਚਿੱਤ "ਕਰ ਕਰਿ ਤਾਲ" ਮਨ ਅਰ ਚਿੱਤ ਨੂੰ ਇੱਕ ਤਾਲ ਇੱਕ ਸੁਰ ਕਰ ਇਹਨਾਂ ਨੂੰ, "ਪਖਾਵਜੁ ਨੈਨਹੁ" ਅਖਾਂ ਨੀ, ਅੰਦਰਲੇ ਨੈਣ, ਉਹਦਾ ਪਖਾ ਫਿਰੇ, "ਮਾਥੈ ਵਜਹਿ ਰਬਾਬਾ" ਫੇਰ ਉਹਦੇ 'ਚੋਂ ਰਬਾਬ...ਫੇਰ ਉਹਦੇ 'ਚੋਂ ਆਪੇ ਈ "ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥ {ਪੰਨਾ 917}" ਰਾਗ ਤਾਂ ਆਪੇ ਈ ਫੁੱਟ ਪੈਂਦੈ ਮਥੇ 'ਚੋਂ, ਰਾਗ ਆਪੇ ਈ ਫੁੱਟ ਪੈਂਦੈ, ਰਾਗ ਸਿਖਣ ਦੀ ਲੋੜ ਨੀ ਹੈ, ਰਾਗ ਆਪੇ ਈ ਆ ਜਾਂਦੈ "ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥ {ਪੰਨਾ 917}" ਇਹ ਆ ਕੀਰਤਨੀਆਂ । ਕੀਰਤਨੀਏ ਉਹ ਸੀ ਜਿਹਨਾਂ ਨੇ ਬਾਣੀ ਲਿਖੀ ਐ, ਇਹ ਕੀਰਤਨੀਏ ਨੇ ? ਉਹ ਆ ਕੀਰਤਨੀਏ ਜਿਹਨਾਂ ਨੇ ਬਾਣੀ ਲਿਖੀ ਐ ਉਹ ਕੀਰਤਨੀਏ ਨੇ । ਇਹ ਕੌਣ ਨੇ ? ਇਹ ਨੇ ਰਾਗੀ "ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥ {ਪੰਨਾ 450}" ਇਹ ਰਾਗੀ ਨੇ, ਰਾਗੀ 'ਕੀਰਤਨੀਏ' ਬਣ ਗਏ, ਇਹ ਤਾਂ blackmailer ਨੇ । ਰਾਗੀ ਕਿਉਂ ਨੀ ਕਹਾਏ, ਕੀਰਤਨੀਏ ਕਿਉਂ ਕਹਾਏ ਨੇ? ਰਾਗੀ ਤਾਂ ਕਹਾਉਂਦੇ ਨੇ, ਪਰ ਕੀਰਤਨੀਏ ਕਿਉਂ ਨਾਲ ਕਹਿੰਦੇ ਨੇ ਆਪਨੇ ਆਪ ਨੂੰ? ਕੀਰਤਨੀਏ ਤਾਂ ਫਿਰ ਉਹਨਾਂ ਦੀ ਬਰਾਬਰੀ ਕਰਦੇ ਨੇ ਫਿਰ ਗੁਰੂਆਂ ਦੀ, ਕੀਰਤਨੀਏ ਕਹਿ ਕੇ ਉਹਨਾਂ ਦੀ ਬਰਾਬਰੀ ਕਰਦੇ ਨੇ ਭਗਤਾਂ ਦੀ ਇਹੇ । ਵੇਚਦੇ ਓਂ ਮਾਇਆ ਖਾਤਰ, ਧੰਦਾ ਬਣਾਇਆ ਹੋਇਆ ਥੋਡਾ, ਕਹਿੰਦੇ ਉ ਅਸੀਂ ਕੀਰਤਨੀਏ ਆਂ, ਇਹ ਤਾਂ ਧੰਦੈ ।

"ਤਿਤੁ ਘਰਿ ਗਾਵਹੁ ਸੋਹਿਲਾ" ਸੋਹਿਲਾ ਓਸੇ ਘਰ ਬੈਠ ਕੇ ਗਾਵੋ, 'ਗਾਵਹੁ' ਲਿਖਿਆ ਹੋਇਐ, ਜੇ ਓਸ ਘਰ ਬੈਠ ਕੇ...ਦੇਖੋ! ਜੇ ਓਸ ਘਰ ਬੈਠ ਕੇ ਗਾਵਾਂਗੇ ਤਾਂ ਗਾਇਨ ਐ, ਜੇ ਓਸ ਘਰ ਨਹੀਂ ਬੈਠ ਕੇ ਗਾਵਾਂਗੇ ਫਿਰ ਪੜ੍ਹਣੈ, ਪੜ੍ਹਨ ਅਰ ਗਾਉਣ 'ਚ ਫਰਕ ਐ ਏਹੇ, "ਪੜਿ ਪੜਿ ਗਡੀ ਲਦੀਅਹਿ {ਪੰਨਾ 467}" ਜੇ ਤਾਂ ਐਸ position(ਸਥਿੱਤੀ) 'ਚ ਜਿਹੜੀ ਦੱਸੀ ਐ…ਪੜ੍ਹਾਂਗੇ, ਫੇਰ ਤਾਂ ਗਾਉਣਾ ਬਣਜੂ ਏਹੇ, ਫੇਰ ਪੜ੍ਹਣਾ ਨੀ ਹੈ । ਜੇ ਗਉਣੈ ਤਾਂ ਐਸ ਘਰ ਬੈਠ ਕੇ ਗਾਉ, ਲੋੜ ਨੀ ਹੈ ਕਿਸੇ ਚੀਜ਼ ਦੀ, ਢੋਲਕੀ…ਕਿਸੇ ਚੀਜ਼ ਦੀ ਲੋੜ ਨੀ, ਬਾਜੇ ਦੀ ਲੋੜ ਨਹੀਂ ਹੈ, ਸਮਝੇ ਨੀ... ਕਿਸੇ ਸਾਜ ਦੀ ਲੋੜ ਨਹੀਂ ਹੈ ਬਿਲਕੁੱਲ ਵੀ "ਤਿਤੁ ਘਰਿ ਗਾਵਹੁ ਸੋਹਿਲਾ" ਏਸ ਘਰ ‘ਗਾਇਆ’ ਜਾਊਗਾ, ਜੇ ਏਸ ਘਰ ਦੇ ਬਿਨਾ ਤੁਸੀਂ ਗਾਉਨੇ ਓਂ ਫਿਰ ‘ਪੜ੍ਹਿਆ’ ਹੋਇਐ, ਉਹਨੂੰ ਪੜ੍ਹਨਾ ਕਹਿੰਦੇ ਨੇ "ਪੜਿ ਪੜਿ ਗਡੀ ਲਦੀਅਹਿ {ਪੰਨਾ 467}" ਉਹ ਪੜ੍ਹਨਾ ਈ ਐ, ਉਹ ਪੜ੍ਹਨਾ ਐ ਫਿਰ, ਮਨ ਕਿਤੇ ਫਿਰਦੈ, ਉਹ ਪੜ੍ਹਨੈ । ਪੜ੍ਹਨ ਵਾਲੇ ਦਾ ਮਨ ਇੱਕ ਥਾਉਂ ਨੀ ਹੁੰਦਾ, ਜਰੂਰੀ ਨੀ ਮਨ ਉਹਦਾ ਹੋਵੇ ਇੱਕ ਥਾਂ, ਉਹਨੂੰ ਪਤਾ ਵੀ ਨੀ ਲੱਗਦਾ ਕਈ ਵਾਰ ਮੈਂ ਪੜ੍ਹ ਗਿਆ, ਪਾਠ ਕਰਦਿਆਂ ਕਰਦਿਆਂ ਨੂੰ ਪਤਾ ਨੀ ਹੁੰਦਾ ਕੀ ਪੜ੍ਹ ਰਹੇ ਆਂ ? ਮੂੰਹ ਬੋਲ ਰਿਹੈ, ਧਿਆਨ ਕਿਤੇ ਹੋਰ ਐ, ਦੋਹਾਂ ‘ਪੜ੍ਹਨ ਔਰ ਗਾਉਣ’ ਦੇ ਵਿੱਚ ਇਹ ਫਰਕ ਐ । "ਤਿਤੁ ਘਰਿ ਗਾਵਹੁ ਸੋਹਿਲਾ" ਓਸ ਘਰ ਗਾਇਓ ਇਹਨੂੰ…ਬਾਣੀ ਨੂੰ, ਹੋਰ ਕਿਤੇ ਗਾਉਂਗੇ ਉਹਦਾ ਇੱਕ ਕੌਡੀ ਜਿੰਨਾ ਫਲ ਨੀ ਹੈ । "ਸਿਵਰਿਹੁ ਸਿਰਜਣਹਾਰੋ" ਔਰ ਸਿਰਜਣਹਾਰ ਨੂੰ...ਸਿਰਜਣਹਾਰ ਕੌਣ ਐ ? ਸਿਰਜਣਹਾਰ 'ਹੁਕਮ' ਐ, ਸਾਰੀ ਸ੍ਰਿਸ਼ਟੀ ਜੀਹਨੇ ਸਿਰਜੀ ਐ, ਚੰਦ-ਸੂਰਜ ਬਣਾਏ ਨੇ, ਉਹਦਾ ਸਿਮਰਨ ਕਰਿਓ, ਧਿਆਨ ਉਹਦੇ 'ਚ ਰਖਿਓ, ਧਿਆਨ...ਸਿਰਜਣਹਾਰ ਦੀ ਇੱਕ ਵਡਿਆਈ ਐ ਏਹੇ, ਮਤਲਬ ਐ, ਸਿਰਜਣਹਾਰ ਬਾਰੇ ਈ ਐ ਸਭ ਕੁਛ, ਇਹ ਵਡਿਆਈ ਉਹਦੀ ਐ, ਧਿਆਨ ਉਹਦੇ 'ਚ ਰਖਿਓ ਬਈ ਸਿਰਜਣਹਾਰ ਨੂੰ ਹਰੇਕ ਗੱਲ ਕਹੀ ਹੋਈ ਐ । ਜੇ ਸਿਰਜਣਹਾਰ ਨੂੰ ਗੱਲ ਕਹੀ ਹੋਈ ਐ ਤਾਂ "ਸਭ ਤੇ ਵਡਾ ਸਤਿਗੁਰੁ ਨਾਨਕੁ {ਪੰਨਾ 750}" ਜਦ ਕਹੀ ਐ ਉਹ ਵੀ ਸਿਰਜਣਹਾਰ ਨੂੰ ਈ ਕਹੀ ਹੋਈ ਐ "ਸਭ ਤੇ ਵਡਾ" ਸਤਿਗੁਰ ਨਾਨਕ ਤਾਂ ਕਹਿ ਰਿਹੈ ਸਭ ਤੇ ਵਡਾ ‘ਸਿਰਜਣਹਾਰ’ ਐ ।



ਰਾਮ ਨਾਮੁ ਹਰਿ ਕੀਰਤਿ ਗਾਈ ਕਰਿ ਚਾਨਣੁ ਮਗੁ ਦਿਖਾਇਆ ॥
ਸਿਰੀਰਾਗੁ  ਕੀ ਵਾਰ: (ਮਃ ੩)  - ਅੰਗ ੮੬

ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥੩॥
ਆਸਾ (ਮਃ ੧)  - ਅੰਗ ੩੬੦



>>>Download - Viaakhiaa<<<


Wednesday, August 17, 2011

Bhaadoye

>>>Download Mp3<<<


ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥
ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥
ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥
ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥
ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥
ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥
ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥
ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥੭॥
ਮਾਝ ਬਾਰਹਮਾਹਾ (ਮਃ ੫)  - ਅੰਗ ੧੩੪
>>>ਡਾਉਨਲੋਡ ਵਿਆਖਿਆ mp3<<<

Monday, August 1, 2011

Sarover

ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥
ਗਉੜੀ ਬ.ਅ. (ਮਃ ੫) - ਅੰਗ ੨੫੦

                                     

Saturday, July 30, 2011

Ardaas

ਸਿੱਖਾਂ ਵਿੱਚ ਪ੍ਰਚਲਿਤ ਅਰਦਾਸ ਦਾ ਪਿਛੋਕੜ :- ਧਰਮ ਦਾ ਵਿਸ਼ਾ ਗੁਰਮੁਖਾਂ ਦਾ ਵਿਸ਼ਾ ਹੈ ਵਿਦਵਾਨਾਂ (ਪੰਡਿਤਾਂ) ਦਾ ਨਹੀ ਹੈ । ਵਿਦਵਾਨ ਹਮੇਸ਼ਾਂ ਆਪਣੀ ਬੁਧਿ ਨਾਲ ਸਿਰਫ ਇੱਕ ਪਾਸੇ ਹੀ ਸੋਚਦਾ ਹੈ ਜਦਕਿ ਗੁਰਮੁਖਿ ਕੋਲ ਪਰਮੇਸ਼ਰ ਦੁਆਰਾ ਦਿੱਤੀ ਬਿਬੇਕ ਬੁਧਿ (ਗਿਆਨ ਖੜਗ) ਹੁੰਦੀ ਹੈ ਜਿਸ ਨਾਲ ਉਹ ਧਰਮ ਦੇ ਸਾਰੇ ਮਸਲੇ ਸੁਲਝਾਉਂਦੇ ਹਨ । ਸਿੱਖਾਂ ਦੀ ਜੇ ਖੁਆਰੀ ਹੈ ਤਾਂ ਇਸ ਲਈ ਹੀ ਹੈ ਕਿਉਂਕਿ ਜਿਨ੍ਹਾਂ ਪੰਡਤਾਂ ਦਾ ਪਲਾ ਇਨ੍ਹਾਂ ਤੋਂ ਛੁਡਾਇਆ ਗਿਆ ਸੀ ਉਹ ਪੰਡਿਤ ਸਿੱਖ ਵਿਦਵਾਨ (ਸਨਾਤਨੀ ਸਿੱਖਾਂ) ਦਾ ਰੂਪ ਧਾਰਨ ਕਰਕੇ ਸਿੱਖਾਂ ਵਿੱਚ ਆ ਵੜੇ ਉਨ੍ਹਾਂ ਨੇ ਹੀ ਗੁਰਮਤਿ ਨੂੰ ਸਨਾਤਨੀ ਮਤਿ (ਬ੍ਰਾਹਮਣੀ ਮਤਿ) ਦੇ ਅਨੁਕੂਲ ਅਰਥਾ ਦਿੱਤਾ ।
ਬੰਦਾ ਬਹਾਦਰ ਵੇਲੇ ਤੋਂ ਹੀ ਖਾਲਸਾ, ੨ ਧੜਿਆਂ ਵਿੱਚ ਵੰਡਿਆ ਗਿਆ ਸੀ, ਤੱਤ ਖਾਲਸਾ ਤੇ ਬੰਦੇਈ । ਖਾਲਸੇ ਦਾ ਰਾਜ ਕਾਇਮ ਕਰਨ ਦਾ ਖਿਆਲ ਬੰਦਾ ਬਹਾਦਰ ਦੇ ਦਿਮਾਗ ਕਾਢ ਸੀ ਇਸ ਲਈ ਮਾਤਾ ਸੁੰਦਰੀ ਜੀ ਨੇ ਬੰਦੇ ਬਹਾਦਰ ਨੂੰ ਰਾਜ ਕਾਇਮ ਕਰਨ ਦੇ ਖਿਆਲ ਨੂੰ ਤਿਆਗਣ ਲਈ ਆਖਿਆ ਸੀ ਉਸਦੇ ਨਾ ਮੰਨਣ ਤੇ ਹੀ ਉਸਦੇ ਖਿਲਾਫ਼ ਮਾਤਾ ਜੀ ਵਲੋਂ ਹੁਕਮਨਾਮਾ ਜਾਰੀ ਹੋਇਆ ਸੀ ।
ਇਹ ਧੜੇ ਬਾਅਦ ਵਿੱਚ ਮਿਸਲਾਂ ਅਤੇ ਅਕਾਲੀ ਫੂਲਾ ਸਿੰਘ ਦੇ ਰੂਪ ਵਿੱਚ ਸਾਹਮਣੇ ਆਏ । ਅਸਲ ਖਾਲਸਾ ਫੋਜ਼ ਅਕਾਲੀ ਫੂਲਾ ਸਿੰਘ ਜੀ ਦੀ ਕਮਾਨ ਹੇਠ ਰਹੀ ਅਤੇ ਮਿਸਲਾਂ ਕਾਇਮ ਕਰਨ ਵਾਲੇ ਸਿੰਘਾ ਦਾ ਖਾਲਸਾਈ ਬਾਣਾ ਉਤਾਰ ਕੇ ਰਾਜ ਕਰਨ ਦੀ ਆਗਿਆ ਦਿੱਤੀ ਗਈ ਸੀ । ਗੁਰਬਾਣੀ ਵਿੱਚ ਦਰਜ ਹੈ,


ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥
ਦੇਵਗੰਧਾਰੀ (ਮ: ੫) ਗੁਰੂ ਗ੍ਰੰਥ ਸਾਹਿਬ - ਅੰਗ ੫੩੪



ਰਾਜ ਕਰੇਗਾ ਖਾਲਸਾ ਗੁਰਬਾਣੀ ਦੀ ਇਸ ਪੰਗਤੀ ਦੇ ੧੦੦ਫ਼ੀ ਸਾਡੀ ਵਿਰੋਧ ਵਿੱਚ ਹੈ ਇਸ ਲਈ ਖਾਲਸਾਈ ਫੋਜ਼ ਅਕਾਲੀ ਫੂਲਾ ਸਿੰਘ ਜੀ ਦੀ ਕਮਾਨ ਹੇਠ ਆਜ਼ਾਦ ਰਹੀ ਤੇ ਰਣਜੀਤ ਸਿੰਘ ਦੀ ਫੋਜ਼, ਸਿੱਖ ਫੋਜ਼ ਵਜੋਂ ਖਾਲਸਾਈ ਬਾਣੇ ਤੋਂ ਮਹਿਰੂਮ ਰਹੀ । ਕਿਸੀ ਸਿੱਖ ਫੋਜ਼ (ਤਨਖਾਦਾਰ) ਦੇ ਸਰਦਾਰ ਦਾ ਬਾਣਾ, ਅਕਾਲੀ ਫੂਲਾ ਸਿੰਘ ਦੀ ਨਿਹੰਗ (ਖਾਲਸਾ) ਫੋਜ਼ ਵਾਂਗ ਨਹੀ ਸੀ ਕਿਉਂਕਿ ਗੁਰੂ ਕੀ ਫੋਜ਼ ਨੇ ਤਨ,ਮਨ,ਧਨ ਗੁਰੂ ਨੂੰ ਪਹਿਲਾਂ ਅਰਪਿਆ ਹੁੰਦਾ ਹੈ ।
੧੯੨੫ ਦੀ ਰਹਿਤ ਮਰਿਆਦਾ ਵਿੱਚ ਅਖੌਤੀ ਅਕਾਲੀਆਂ ਦਾ ਬਾਣਾ ਵੀ ਖਾਲਸਾਈ ਬਾਣਾ ਨਹੀ ਹੈ ਅਕਾਲੀਆਂ ਦੀ ਰਹਿਤ ਮਰਿਆਦਾ ਨਾਲ ਨਿਹੰਗ ਸਿੰਘਾਂ ਵਲੋਂ ਬਿਲਕੁਲ ਸਹਿਮਤੀ ਨਹੀ ਸੀ ਤੇ ਨਾ ਹੀ ਗੁਰਦਵਾਰਾ ਐਕਟ ਨੂੰ ਅਸਲੀ ਖਾਲਸੇ (ਨਿਹੰਗ ਸਿੰਘਾ) ਨੇ ਕਦੀ ਪਰਵਾਨ ਨਹੀ ਕੀਤਾ । ਕਿਉਂਕਿ ਅਕਾਲੀਆਂ ਵਿੱਚ ਖਾਲਸਾ ਵਿਰੋਧੀ ਧੀਰਮਲੀਏ, ਰਾਮਰਾਈਏ, ਮੀਣੇ ਮਸੰਦਾ ਦੀ ਭਰਮਾਰ ਸੀ ਇਸ ਲਈ ਉਨ੍ਹਾਂ ਨੇ ਅਰਦਾਸ ਵਿੱਚ ਕੇਵਲ ਦਸਾਂ ਗੂਰੂਆਂ ਦਾ ਨਾਮ ਪਰਵਾਨਤ ਕਰਕੇ ਬਾਕੀ ਦੇ ਭਗਤਾਂ,ਭੱਟਾਂ, ਸਿੱਖਾਂ ਤੋਂ ਅੱਲਗ ਕਰ ਦਿੱਤਾ । ਇਹ ਸਨਾਤਨੀ ਸਿੱਖਾਂ ਦੀ ਚਾਲ ਸੀ ਕਿਉਂਕਿ ਉਹ ਭਗਤਾਂ ਨੂੰ ਨੀਚ ਜਾਤੀ ਦੇ ਮੰਨਦੇ ਸਨ ਜਦਕਿ ਗੁਰਮਤਿ ਜਾਤ-ਪਾਤ ਜਾਂ ਊਚ-ਨੀਚ ਦੇ ਖਿਆਲ ਦੀ ਵਿਰੋਧੀ ਹੈ । ਇਹ ਕਾਰਣ ਸੀ ਜਿਸ ਕਰਕੇ ਨਿਹੰਗ ਸਿੰਘਾਂ ਤੇ ਅਕਾਲੀਆਂ ਵਿੱਚ ਹਮੇਸ਼ਾਂ ਮਤਭੇਦ ਰਹੇ ।
ਅੱਜ ਭਗਤ ਰਵਿਦਾਸ ਜੀ ਦੇ ਪੈਰੋਕਾਰਾਂ ਤੇ ਅਕਾਲੀਆਂ ਵਿੱਚ ਫੁੱਟ ਉਜਾਗਰ ਹੈ ਤੇ ਅੰਦਰਖਾਤੇ ਕਬੀਰ ਜੀ ਤੇ ਹੋਰ ਭਗਤਾਂ ਦੇ ਪੈਰੋਕਾਰਾਂ ਦਾ ਅਕਾਲੀਆਂ ਨਾਲੋਂ ਅਲੱਗ ਹੋ ਕੇ ਆਪਣਾ ਵੱਖਰਾ ਗਰੰਥ ਬਣਾ ਲੈਣ ਦਾ ਖਿਆਲ ਪੈਦਾ ਹੋ ਜਾਣ ਦੀ ਪ੍ਰਬਲ ਸ਼ੰਕਾ ਹੈ । ਇਸ ਲਈ ਸਚੁਖੋਜ ਅਕੈਡਮੀ ਦਾ ਸਟੈਂਡ, ਖਾਲਸਾਈ ਸਟੈਂਡ ਹੋਣ ਕਰਕੇ ਅਕਾਲੀਆਂ ਨਾਲੋਂ ਵੱਖਰਾ ਹੈ ।
ਸਿੱਖਾਂ ਨੂੰ ਬਾਕੀ ਭਗਤਾਂ ਜਾਂ ਗੁਰਬਾਣੀ ਦੇ ਰਾਚੇਤਿਆਂ ਤੋਂ ਵੱਖਰਾ ਤੇ ਕਮਜੋਰ ਕਰਕੇ ਸੀਮਤ ਦਾਇਰੇ ਵਿੱਚ ਬੰਦ ਕਰ ਦਿੱਤਾ ਜਾਵੇ, ਇਸ ਚਾਲ ਨੂੰ ਅੱਜ ਸੂਝਵਾਨ ਸਿੱਖਾਂ ਨੇ ਮਹਿਸੂਸ ਕਰ ਲਿਆ ਹੈ ।


ਸਿੱਖਾਂ ਦੀ ਅਰਦਾਸ ਦਾ ਮੁਢ ਹੀ ਗਲਤ ਹੈ:-
ਜਿਸ ਨਜ਼ਰੀਏ ਨਾਲ ਅੱਜ ਅਭੋਲ ਸਿੱਖ "ਪ੍ਰਥਮਿ ਭਗਉਤੀ ਸਿਮਰ ਕੈ" ਨੂੰ ਪੜ੍ਹ ਰਹੇ ਹਨ ਉਹ ਵਿਅਕਤੀ ਪੂਜਾ ਨਾਲ ਜੋੜਨ ਵਾਲਾ ਸਨਾਤਨੀ ਸਿੱਖਾਂ ਦਾ ਨਜ਼ਰਿਆ ਹੈ ਜਿਸਤੋ ਖਾਲਸਾ ਫੋਜ਼ ਸੀਨੇ-ਬਸੀਨੇ ਜਾਣੂ ਰਹੀ ਹੈ । ਜਿਸਦੇ ਸਿੱਟੇ ਵਜੋਂ ਸਿੱਖ ਸੰਗਤ ਦਾ ਰੁੱਖ ਸਮਝ ਕੇ ਸਚੁਖੋਜ ਅਕੈਡਮੀ ਨੇ ਖਾਲਸਾਈ ਸਟੈਂਡ ਇੰਟਰਨੈਟ ਤੇ ਜਾਹਰ ਕਰ ਦਿੱਤਾ ਹੈ ਤੇ ਨਾਲ ਹੀ ਪੂਰੀ ਚੰਡੀ ਦੀ ਵਾਰ, ਪ੍ਰਥਮਿ ਭਗਉਤੀ ਸਿਮਰ ਕੈ ਤੋਂ ਲੈ "ਦੁਰਗਾ ਪਾਠ ਬਣਾਇਆ ਸਭੇ ਪਉੜੀਆ ॥ ਚੰਡੀ ਦੀ ਵਾਰ - ੫੫ - ਸ੍ਰੀ ਦਸਮ ਗ੍ਰੰਥ ਸਾਹਿਬ" ਤੱਕ ਅਰਥਾ ਦਿੱਤੀ ਹੈ ।

ਪ੍ਰਥਮਿ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ॥
ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ॥
ਅਰਜੁਨ ਹਰਿਗੋਬਿੰਦ ਨੋ ਸਿਮਰੋ ਸ੍ਰੀ ਹਰਿਰਾਇ ॥
ਸ੍ਰੀ ਹਰਿਕ੍ਰਿਸਨਿ ਧਿਆਈਐ ਜਿਸੁ ਡਿਠੇ ਸਭੁ ਦੁਖੁ ਜਾਇ ॥
ਤੇਗ ਬਹਾਦੁਰ ਸਿਮਰੀਐ ਘਰਿ ਨੌ ਨਿਧ ਆਵੈ ਧਾਇ ॥
ਸਭ ਥਾਈ ਹੋਇ ਸਹਾਇ ॥੧॥
ਚੰਡੀ ਦੀ ਵਾਰ - ੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਦਾਸ ਦਾ ਅਰਥ ਹੁੰਦਾ ਹੈ ਬੇਨਤੀ ਕਰਨਾ, ਸੰਸਾਰੀ ਲੋਗ ਮਾਇਆਵੀ ਪਦਾਰਥਾਂ ਦੀ ਅਰਦਾਸ ਕਰਦੇ ਹਨ ਪਰ ਗੁਰਮਤਿ ਅਨੁਸਾਰ ਸਿੱਖਾਂ ਨੂੰ ਹੁਕਮ ਹੈ ਕਿ ਸਚੁ ਤੋਂ ਇਲਾਵਾ ਕੁਝ ਵੀ ਨਹੀਂ ਮੰਗਣਾ ਕਿਉਂਕਿ ਉਹ ਮੰਗਿਆ ਹੋਇਆ ਸਿਰਫ ਦੁੱਖ ਹੀ ਹੋਵੇਗਾ । ਪਰਮੇਸ਼ਰ ਸਿਰਫ ਸਤੁ ਵਾਲੇ ਤੇ ਸੰਤੋਖੀ ਦੀ ਅਰਦਾਸ ਸੁਣਦਾ ਵੀ ਹੈ ਤੇ ਆਪਣੇ ਕੋਲ ਵੀ ਬਠਾਉਂਦਾ ਹੈ । ਜੋ ਮਾਇਆਵੀ ਪਦਾਰਥਾਂ ਦੀ ਅਰਦਾਸ ਕਰਦੇ ਨੇ ਉਨ੍ਹਾਂ ਨੂੰ ਗੁਰਬਾਣੀ ਵਿੱਚ ਲੋਭੀ ਕਿਹਾ ਗਿਆ ਹੈ ਤੇ ਉਸ ਤੇ ਵਿਸ਼ਵਾਸ ਨਾ ਕਰਨ ਦਾ ਹੁਕਮ ਹੈ ।

ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥
ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥
ਗੁਰਿ ਵਣੁ ਤਿਣੁ ਹਰਿਆ ਕੀਤਿਆ ਨਾਨਕ ਕਿਆ ਮਨੁਖ ॥੨॥
ਰਾਮਕਲੀ ਕੀ ਵਾਰ:੨ (ਮ: ੫) - ਅੰਗ ੯੫੮

ਬਾਬੀਹਾ ਸਗਲੀ ਧਰਤੀ ਜੇ ਫਿਰਹਿ ਊਡਿ ਚੜਹਿ ਆਕਾਸਿ ॥
ਸਤਿਗੁਰਿ ਮਿਲਿਐ ਜਲੁ ਪਾਈਐ ਚੂਕੈ ਭੂਖ ਪਿਆਸ ॥
ਜੀਉ ਪਿੰਡੁ ਸਭੁ ਤਿਸ ਕਾ ਸਭੁ ਕਿਛੁ ਤਿਸ ਕੈ ਪਾਸਿ ॥
ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥
ਨਾਨਕ ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ ॥੫੮॥
ਸਲੋਕ ਵਾਰਾਂ ਤੇ ਵਧੀਕ (ਮ: ੩) - ਅੰਗ ੧੪੨੦


ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥
ਸਲੋਕ ਵਾਰਾਂ ਤੇ ਵਧੀਕ (ਮ: ੩) ਗੁਰੂ ਗ੍ਰੰਥ ਸਾਹਿਬ - ਅੰਗ ੧੪੨੦




>>>Download mp3<<<




ਜਿਹੜੀਆਂ ਮੰਗਾਂ ਗੁਰਬਾਣੀ ਦੇ ਵਿੱਚ reject (ਰੱਦ) ਕੀਤੀਆਂ ਹੋਈਆਂ ਨੇ, ਬਈ ਆਹ ਮਿਲਣੀਆਂ ਨਹੀਂ ਹਨ, ਏਦਾਂ ਮਿਲਦੀਆਂ ਨੀ, ਉਹ ਅਸੀਂ ਮੰਗਦੇ ਹਾਂ ਉੱਥੇ ਜਾ ਕੇ । ਉਹ ਤਾਂ ਏਦਾਂ ਮਿਲਦੀਆਂ ਨੀ, ਉਹ ਤਾਂ ਆਪ ਈ ਦੇਈ ਜਾਂਦੈ । ਉਹ ਬਿਨਾਂ ਈ ਮੰਗੇ ਦੇਈ ਜਾਂਦੈ ਸਾਰਿਆਂ ਨੂੰ ਹੀ, ਉਹਦੇ 'ਚ ਕੋਈ ਨੀ ਫਰਕ ਪੈਣਾ ਹੈ । ਜਿਹੜੇ ਸੰਸਾਰੀ ਪਦਾਰਥ ਨੇ ਇਹਨਾਂ ਦਾ ਨੀ ਕੋਈ ਫਰਕ ਪੈਂਦਾ ਹੁੰਦਾ ਏਸ ਗੱਲ ਨਾਲ । ਇਹ ਤਾਂ ਧਾਰਮਿਕ ਬੰਦਿਆਂ ਨੂੰ ਸਗੋਂ ਘੱਟ ਦਿੰਦਾ ਹੁੰਦੈ, ਕਿਉਂਕਿ ਜਹਿਰ ਆ ਏਹੇ । ਜਿਹੜੀ ਜਹਿਰ ਆ ਏਹੇ ਮਾਇਆ ਦੀ, ਧਾਰਮਿਕ ਬੰਦਿਆਂ ਨੂੰ ਤਾਂ ਘੱਟ ਦਿੰਦਾ ਹੁੰਦੈ ਉਹੋ, ਆਪਣੇ ਬੰਦਿਆਂ ਨੂੰ ਜਹਿਰ ਘੱਟ ਦੇਈਦੀ ਐ । ਜਿਹਨਾਂ ਨੇ ਜਿਆਦਾ ਜਹਿਰ ਖਾਣੀ ਆ ਉਹ ਫੇਰ ਗੁਰਦੁਆਰੇ ਜਾਣਾ ਛੱਡ ਦੇਣ, ਗੁਰੂ ਨੂੰ ਮੰਨਣਾ ਹੀ ਛੱਡ ਦੇਣ, ਫੇਰ ਜਹਿਰ ਜਿਆਦਾ ਮਿਲਜੂਗੀ । ਜੇ ਜਹਿਰ ਜਿਆਦਾ ਈ ਲੈਣੀ ਐ, ਅੰਗਰੇਜਾਂ ਨੂੰ ਬਥੇਰੀ ਮਿਲਦੀ ਐ । ਜਿਹੜੇ ਗੁਰਦੁਆਰੇ ਨਹੀਂ ਜਾਂਦੇ ਉਹਨਾਂ ਕੋਲ ਤਾਂ ਮਾਇਆ ਜਿਆਦਾ ਹੈ । ਜੇ ਜਹਿਰ ਈ ਖਾਣੀ ਐ ਤਾਂ ਫਿਰ ਛੱਡ ਦਿਉ, ਫਿਰ ਬਾਗੀ ਹੋ ਜੋ । ਜੇ ਡਾਕਟਰ ਕੋਲ ਜਾਉਂਗੇ ਤਾਂ ਡਾਕਟਰ ਤਾਂ ਸਲਾਹ ਦੇਊ ਕਿ ਭਾਈ ਆਹ ਚੀਜ ਨਾ ਖਾ । ਡਾਕਟਰ ਤਾਂ ਇਹੀ ਸਲਾਹ ਦੇਊਗਾ ਬਈ ਨਾ ! ਏਹਦੇ ਨਾਲ ਤਾਂ ਨੁਕਸਾਨ ਹੋਊਗਾ, ਇਹ ਨੀ ਖਾਣੀ । ਭਗਤ ਜਿੰਨੇ ਵੀ ਸੀਗੇ, ਤਕਰੀਬਨ ਸਾਰੇ ਈ ਗਰੀਬ ਹੋਏ ਨੇ, ਉਹ ਕਹਿੰਦੇ "ਗਰੀਬੀ ਗਦਾ ਹਮਾਰੀ ॥ {ਪੰਨਾ 628}" ਇਹ ਗਰੀਬੀ ਦੀ ਗਦਾ ਨਾਲ ਹੀ ਪਾਰ ਹੁੰਦੈ, ਮਨ ਜਿੱਤਿਆ ਜਾਂਦੈ, ਓਦਾਂ ਨੀ ਜਿੱਤਿਆ ਜਾਂਦਾ । ਅਸੀਂ ਤਾਂ ਉਲਟਾ ਰਸਤਾ ਫੜ ਲਿਆ । ਰਵਿਦਾਸ ਨੇ ਕੀ ਕਿਹਾ ? "ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥੨੪੨॥ {ਪੰਨਾ 1377}", ਕਹਿੰਦਾ, ਸੱਚ ਗੱਲ ਕਹਾਂ ? ਸਾਰੇ ਦੋਜਕ(ਨਰਕ) ਜਾਣਗੇ ਜਿਹੜੇ ਹਰਿ ਨੂੰ ਛੱਡ ਕੇ ਹੋਰ ਕਿਸੇ ਚੀਜ ਦੀ ਆਸ ਰੱਖਣਗੇ । ਜਿਹੜੇ ਗੁਰਦੁਆਰੇ ਜਾ ਕੇ ਹਰਿ ਨੂੰ ਛੱਡ ਕੇ ਹੋਰ ਕਿਸੇ ਚੀਜ ਦੀ ਆਸ ਰੱਖਦੇ ਹਨ, ਉਹ ਦੋਜਕ ਜਾਣਗੇ ਹੀ ਜਾਣਗੇ । ਗੁਰਬਾਣੀ ਦੇ ਵਿੱਚ ਹੀ ਲਿਖਿਆ ਹੋਇਆ ਹੈ ਇਹ ਤਾਂ, ਉਹ ਤਾਂ ਕਹਿੰਦਾ ਦੋਜਕ ਜਾਣਗੇ, ਤੁਸੀਂ ਉਹਤੋਂ ਹੋਰ ਹੀ ਕੁਝ ਮੰਗਦੇ ਹੋ ਜਾ ਕੇ । ਇਹਦਾ ਮਤਲਬ ਹੈ ਤੁਸੀਂ ਕੁਝ ਨੀ ਮੰਗਦੇ ਹੋਰ ਉਹਤੋਂ ਜਾ ਕੇ, ਜਿਹੜੇ ਗੁਰਦੁਆਰੇ ਅਰਦਾਸਾਂ ਕਰਾਉਂਦੇ ਨੇ, ਉਹ ਦੋਜਕ ਦੀ ਅਰਦਾਸ ਹੁੰਦੀ ਆ ਹੋਰ ਨੀ ਕਾਸੇ ਦੀ ਹੁੰਦੀ । "ਕਰਹਿ ਆਨ ਕੀ ਆਸ" ਈ ਆ, ਆਸ ਈ ਲਿਖਿਆ ਹੈ, ਮਿਲਦਾ ਨਹੀਂ ਹੈ, ਮਿਲਿਆ ਨਹੀਂ ਲਿਖਿਆ ਹੋਇਆ । ਮਿਲਦਾ ਕੁਝ ਨਹੀਂ, ਆਸ ਆ ਸਿਰਫ, ਇਹ ਆਸ ਦੋਜਕ ਲੈ ਜਾਂਦੀ ਐ ਜਿਹੜੀ ਅਸੀਂ ਆਸ ਰੱਖ ਕੇ ਗੁਰਦੁਆਰੇ ਜਾਂਦੇ ਹਾਂ । ਮਿਲਦਾ ਫੇਰ ਵੀ ਨਹੀਂ, ਇਹ ਭੁਲੇਖਾ ਹੈ । "ਕਰਹਿ ਆਨ ਕੀ ਆਸ" ਕਹਿ ਰਿਹਾ ਹੈ "ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ" ਹੋਰ ਕਿਸੇ ਚੀਜ ਦੀ ਆਸ ਰੱਖ ਕੇ ਜੇ ਗੁਰਦੁਆਰੇ ਜਾਂਦੈ ਜਾਂ ਅਰਦਾਸ ਕਰਾਉਂਦਾ ਹੈ ਤਾਂ ਇਹ ਸੱਚੀ ਗੱਲ ਹੈ ਕਿ ਦੋਜਕ ਜਾਊਗਾ ਓਹੋ । ਉਹ ਦੋਜਕ ਦੀ ਅਰਦਾਸ ਹੋ ਰਹੀ ਹੈ ਅਸਲ ਵਿੱਚ, ਦੋਜਕ ਦੀ ਭੁੱਖ ਹੈ, ਜੋ ਅਰਦਾਸ ਕਰਦਾ ਹੈ ਉਹਦੇ ਵੱਟੇ ਦੋਜਕ ਮਿਲ ਜਾਣਾ ਹੈ ਉਹਨੂੰ । ਉਹ ਮਿਲੇ ਜਾਂ ਨਾ ਮਿਲੇ ਜਿਹੜੀ ਅਰਦਾਸ ਕਰਨ ਗਿਆ ਹੈ, ਪਰ ਦੋਜਕ ਜਰੂਰ ਮਿਲੂਗਾ, ਉਹ ਤਾਂ ਮਿਲਣਾ ਈ ਮਿਲਣਾ, ਉਹਨੂੰ ਨੀ ਕੋਈ ਹਟਾ ਸਕਦਾ ਦੋਜਕ ਨੂੰ । ਜਿਹੜੀ ਵਸਤੂ ਲੈਣ ਗਿਆ, ਕੀ ਪਤਾ ਉਹਦੇ ਪਹਿਲਾਂ ਹੀ ਲਿਖੀ ਹੋਈ ਹੋਵੇ । ਜੇ ਪਹਿਲਾਂ ਹੀ ਹੁਕਮ ਦੇ ਵਿੱਚ ਲਿਖੀ ਹੋਈ ਹੈ ਫਿਰ ਤਾਂ ਮਿਲ ਜਾਣੀ ਹੈ, ਜੇ ਨਹੀਂ ਲਿਖੀ ਹੋਈ ਤਾਂ ਫਿਰ ਨਹੀਂ ਮਿਲਣੀ, ਉਹ ਤਾਂ ਮਿਲਣੀ ਆ ਹੁਕਮ ਦੇ ਨਾਲ ਈ, ਜੋ ਪਹਿਲਾ ਪ੍ਰੋਗਰਾਮ ਹੈ, ਉਹ ਤਾਂ ਉਹਦੇ ਮੁਤਾਬਕ ਹੀ ਮਿਲਣੀ ਹੈ, ਉਹਦੇ 'ਚ ਨੀ ਕੋਈ ਫਰਕ ਪੈਣਾ । ਦੋਜਕ ਜਰੂਰ ਵਾਧੇ 'ਚ ਮਿਲ ਗਿਆ, ਇਹ ਰੂੰਘੇ 'ਚ ਮਿਲ ਜਾਣੈ 'ਦੋਜਕ', ਰੂੰਘਾ ਦੋਜਕ ਦਾ ਮਿਲ ਜਾਣਾ ਹੈ ਉਹਨੂੰ ।

ਅਰਦਾਸ :

ਦੇਖੋ ! ਗੱਲ ਉਲਟ ਹੋ ਗਈ ਗੁਰਬਾਣੀ ਤੋਂ ਸਾਰੀ, "ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ ॥{ਪੰਨਾ 1417}"ਲਿਖਿਆ ਸੀ, ਪਰ ਕਬਜਾ ਲੋਭੀਆਂ ਦਾ ਹੋ ਗਿਆ, ਜਾਂਦੇ ਵੀ ਲੋਭੀ ਹੀ ਨੇ, ਅਰਦਾਸ ਵੀ ਲੋਭ ਦੀ ਹੀ ਹੁੰਦੀ ਹੈ । ਸਾਰਾ ਕੁਛ ਗੁਰਬਾਣੀ ਦੇ ਉਲਟ ਹੋ ਰਿਹਾ ਹੈ, ਜਾਣਦੇ ਹੋਏ ਵੀ । ਹਟਾਊ ਕੌਣ ? ਕੌਣ ਹਟਾਊ ? ਹਟਾਉਣ ਦੀ ਕਿਸੇ ਨੂੰ ਕੀ ਲੋੜ ਹੈ, ਜਿਹੋ ਜਿਹਾ ਕਰਨਗੇ ਉਹੋ ਜਿਹਾ ਪਾ ਲੈਣਗੇ । ਜੋ ਕਰਦੇ ਨੇ ਓਹੀ ਪਾਉਂਦੇ ਨੇ । ਕਿੰਨੇ ਸਾਲ ਹੋ ਗਏ ਵਿਛੜਿਆਂ ਗੁਰਦੁਆਰਿਆਂ ਦੀ ਅਰਦਾਸ ਕਰਦਿਆਂ ਨੂੰ ? ਪੂਰੀ ਹੋ ਗਈ ? ਨਾਲੇ ਤਾਂ ਕਹਿੰਦੇ "ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥{ਪੰਨਾ 819}", ਕੀ ਥੋਡੇ 'ਚ ਕੋਈ ਜਨ ਹੈ ਹੀ ਨਹੀਂ ? ਜਾਂ ਫਿਰ ਮੰਨੋ ਕਿ ਸਾਡੇ 'ਚ ਕੋਈ ਜਨ ਹੈ ਹੀ ਨਹੀਂ । ਆਹ 50 ਸਾਲ 'ਚ ਕੋਈ ਜਨ ਨਹੀਂ ਪੈਦਾ ਹੋਇਆ ਸਾਡੇ 'ਚ । ਕਿਉਂਕਿ ਜਨ ਕੀ ਅਰਦਾਸ ਤਾਂ ਬਿਰਥੀ ਜਾਂਦੀ ਨਹੀਂ । ਰੋਜ ਕਿੰਨੇ ਵਾਰ ਅਰਦਾਸ ਹੋ ਰਹੀ ਹੈ ਅਰ ਪਤਾ ਨੀ ਕਿੱਥੇ-ਕਿੱਥੇ ਹੋ ਰਹੀ ਹੈ ? ਜਿਹਨਾਂ ਗੁਰਦੁਆਰਿਆਂ ਤੋਂ ਵਿਛੋੜਿਆ ਹੋਇਆ ਹੈ । ਕਿਉਂ ਨੀ ਪੂਰੀ ਹੋਈ ਥੋਡੀ ਅਰਦਾਸ ? ਸਭ ਝੂਠ ਐ । ਇਹ ਅਰਦਾਸ ਗੁਰੂ ਤੋਂ ਖਿਲਾਫ਼ ਐ, ਗੁਰਮਤਿ ਤੋਂ ਈ ਖਿਲਾਫ਼ ਹੈ ਅਰਦਾਸ ਏਹੇ । ਗੁਰੂ ਕਾਹਤੋਂ ਪੂਰੀ ਕਰੇ ? ਇਹ ਤਾਂ ਗੁਰਮਤਿ ਤੋਂ ਖਿਲਾਫ਼ ਆ ਅਰਦਾਸ, ਇਹ ਅਰਦਾਸ ਤਾਂ ਗੁਰਮਤਿ ਤੋਂ ਬਾਗੀ ਕਰਨ ਵਾਲੀ ਆ । ਇਹ ਤਾਂ ਬਗਾਵਤ ਆ ਗੁਰਮਤਿ ਦੇ ਖਿਲਾਫ਼ ਬਗਾਵਤ, ਅਰਦਾਸ ਨੀ ਹੈ ਏਹੇ । ਅਰਦਾਸ ਪੂਰੀ ਉਹ ਹੁੰਦੀ ਐ ਜਿਹੜੀ ਗੁਰੂ ਦੇ ਅਨੁਸਾਰ ਹੋਵੇ । ਸਤੁ ਸੰਤੋਖੁ ਦੀ ਅਰਦਾਸ ਹੁੰਦੀ ਐ, ਜਦ ਸਤੁ ਸੰਤੋਖੁ ਦੀ ਅਰਦਾਸ ਕਰਦਾ ਹੈ, ਫੇਰ ਸੁਣਦੈ, ਵਰਨਾ ਸੁਣਦਾ ਈ ਨੀ । ਇੱਕ ਅਰਦਾਸ ਸੁਣਦੈ ਸਿਰਫ ਓਹੋ, ਬਾਕੀ ਨੀ ਸੁਣਦਾ, ਉਹ ਗੁਰਬਾਣੀ 'ਚ ਈ ਲਿਖੀ ਹੋਈ ਐ, "ਸਤੁ ਸੰਤੋਖੁ ਹੋਵੈ ਅਰਦਾਸਿ ॥ ਤਾ ਸੁਣਿ ਸਦਿ ਬਹਾਲੇ ਪਾਸਿ ॥{ਪੰਨਾ 878}", ਇਹ ਅਰਦਾਸ ਕਰਨੀ ਸੀ, ਇਹ ਕੀਤੀ ਨੀ । ਨਾ ਸਾਨੂੰ ਸਤੁ ਚਾਹੀਦੈ, ਨਾ ਸੰਤੋਖੁ ਚਾਹੀਦੈ, ਇਹ ਤਾਂ ਚਾਹੀਦਾ ਈ ਨੀ । ਜੇ ਇਹ ਨੀ ਚਾਹੀਦਾ ਤਾਂ ਫਿਰ ਉਹ ਤਾਂ ਸਤਿਗੁਰ ਨੇ ਦੇਣਾ ਨੀ, ਜਹਿਰ ਕਾਹਤੋਂ ਦੇਵੇ ਆਪਣਿਆਂ ਨੂੰ ਓਹੋ ? ਸਤਿਗੁਰ ਜਹਿਰ ਨੀ ਦਿੰਦਾ ਆਪਣੇ ਹੱਥ ਨਾਲ, ਜੇ ਤੁਸੀਂ ਖਾਣੀ ਹੈ ਤਾਂ ਖਾਈ ਜਾਉ । ਆਪਣੇ ਹੱਥ ਨਾਲ ਕੋਈ ਆਪਣੀ ਔਲਾਦ ਨੂੰ ਜਹਿਰ ਨੀ ਦਿੰਦਾ, ਤੁਸੀਂ ਖਾਣੀ ਹੈ ਤਾਂ ਖਾਈ ਜਾਉ । "ਸਤੁ ਸੰਤੋਖੁ ਹੋਵੈ ਅਰਦਾਸਿ ॥ ਤਾ ਸੁਣਿ ਸਦਿ ਬਹਾਲੇ ਪਾਸਿ ॥{ਪੰਨਾ 878}", ਫਿਰ ਸੁਣਦਾ ਵੀ ਹੈ ਤੇ ਸੱਦ ਕੇ ਕੋਲ ਵੀ ਬਹਾਲਦੈ, ਇਹ ਤਾਂ ਗੁਰਬਾਣੀ ਕਹਿੰਦੀ ਹੈ । ਇਹ ਅਰਦਾਸ ਕਿਉਂ ਨੀ ਕਰਦੇ, ਉਹ ਕਿਉਂ ਕਰਦੇ ਓਂ ? ਉਹ ਕਿਉਂ ਕਰਦੇ ਓਂ, ਇਹ ਕਿਉਂ ਨੀ ਕਰਦੇ ? ਜੇ ਨਹੀਂ ਕਰਦੇ, ਕੀ ਫੇਰ ਤੁਸੀਂ ਸਿੱਖ ਹੋ ? ਏਥੋਂ ਹੀ ਫੈਸਲਾ ਕਰਲੋ । ਗੁਰੂ ਦੀ ਕਹੀ ਹੋਈ ਅਰਦਾਸ ਕਰਦੇ ਨੀ, ਜਿਹੜੀ ਗੁਰੂ ਨੇ ਵਰਜੀ ਐ ਅਰਦਾਸ ਉਹ ਕਰਦੇ ਓਂ, ਫੇਰ ਕਹਿੰਦੇ ਹੋ ਅਸੀਂ ਸਿੱਖ ਹਾਂ । ਸਿੱਖ ਨੀ, ਅਸੀਂ ਅਪਰਾਧੀ ਹਾਂ ਸਿੱਖੀ ਦੇ ਭੇਸ 'ਚ । ਸਿੱਖੀ ਨੂੰ ਬਦਨਾਮ ਅੱਜ ਦਾ ਸਿੱਖ ਕਰ ਰਿਹਾ ਹੈ, ਸਿੱਖੀ ਦੇ ਵਿਰੋਧ ਦੇ ਵਿੱਚ ਇਹ ਅੱਜ ਆਪ ਹੀ ਖੜਾ ਹੈ । ਹਾਂ, ਇਹ ਆਏਂ ਕਹਿ ਸਕਦਾ, ਦੁਈ ਅਰਦਾਸ ਮਾਇਆ ਦੀ ਨਾ ਕਰਦਾ, ਚਾਹੇ ਸਤੁ ਸੰਤੋਖੁ ਦੀ ਅਰਦਾਸ ਨਾ ਕਰਦਾ । ਕਮ ਸੇ ਕਮ ਵਿਰੋਧੀ ਅਰਦਾਸ ਤਾਂ ਨਾ ਕਰਦਾ, ਚੱਲ ਸਤੁ ਸੰਤੋਖੁ ਦੀ ਅਰਦਾਸ ਨਾ ਕਰਦਾ, ਪਰ ਮਾਇਆ ਦੀ ਤਾਂ ਨਾ ਕਰਦਾ ਅਰਦਾਸ । ਇਹ ਤਾਂ ਵਿਰੋਧੀ ਧੜੇ 'ਚ ਖੜਾ ਹੋ ਗਿਆ ਜਾ ਕੇ, ਸਿੱਖਿਆ ਉਲਟ ਦੇਣ ਲੱਗ ਗਿਆ । ਜੇ ਨਹੀਂ ਗੁਰੂ ਵਾਲੀ ਕਰਨ ਜੋਗਾ ਸੀ ਤਾਂ ਕਰਦਾ ਈ ਨਾ, ਅਰਦਾਸ ਈ ਨਾ ਕਰਦਾ, ਅਰਦਾਸ ਈ ਬੰਦ ਕਰ ਦਿੰਦਾ । ਤੂੰ ਮਾਇਆ ਦੀ ਕਾਹਤੋਂ ਕਰਦੈਂ ? ਲੋਭ ਦੀ ਕਾਹਤੋਂ ਕਰਦੈਂ ? ਲੋਭੀ ਦਾ ਤਾਂ ਕਹਿੰਦੇ ਨੇ ਵੇਸਾਹੁ ਨ ਕੀਜੈ, ਲੋਭੀ ਨੂੰ ਤਾਂ ਚੋਰ ਸਮਝਦੇ ਨੇ ਉਹੋ, ਲੋਭੀ ਨੂੰ ਤਾਂ ਬੇਈਮਾਨ ਸਮਝਦੇ ਨੇ, ਠੱਗ ਸਮਝਦੇ ਨੇ, ਕਹਿੰਦੇ ਇਹਦਾ ਭਰੋਸਾ ਈ ਨਾ ਕਰਿਓ । ਤੇ ਅਸੀਂ ਉਹਨਾਂ 'ਤੇ ਭਰੋਸਾ ਕਰੀ ਬੈਠੇ ਆਂ ।

Wednesday, July 6, 2011

Chintaa

CHINTAA JAA-AY MITAI AHAnKAAR

Sadi Haoumai=hankaar taan javega je asi HUKAM=BHANE vich chalange !
Je asi kehande haan ki sabh kuz parmeshar karda hai..

"FIR MANDE KYON NAHI"

Jo kuz vee ho reha hai...

>Janam Maran
>Vadhaa Ghattaa
>Jas Apjas

Sade vas vich nahi hai..

Je eh sade vas vich nahi hai ta CHINTAA kyon karni hai !

CHINTAA JAA-AY MITAI AHAnKAAR !! 293


Page 293, Line 9
ਚਿੰਤਾ ਜਾਇ ਮਿਟੈ ਅਹੰਕਾਰੁ ॥
चिंता जाइ मिटै अहंकारु ॥
Cẖinṯā jā▫e mitai ahaʼnkār.
Anxiety departs, and ego is eliminated.


ਸਤਿਗੁਰੁ ਮੇਰਾ ਵਡ ਸਮਰਥਾ ॥
ਜੀਇ ਸਮਾਲੀ ਤਾ ਸਭੁ ਦੁਖੁ ਲਥਾ ॥
ਚਿੰਤਾ ਰੋਗੁ ਗਈ ਹਉ ਪੀੜਾ ਆਪਿ ਕਰੇ ਪ੍ਰਤਿਪਾਲਾ ਜੀਉ ॥੨॥
ਮਾਝ (ਮਃ ੫) - ਅੰਗ ੯੯
ਹਉਮੈ ਵਿਚਿ ਸਭੁ ਜਗੁ ਬਉਰਾਨਾ ॥
ਦੂਜੈ ਭਾਇ ਭਰਮਿ ਭੁਲਾਨਾ ॥
ਬਹੁ ਚਿੰਤਾ ਚਿਤਵੈ ਆਪੁ ਨ ਪਛਾਨਾ ॥
ਧੰਧਾ ਕਰਤਿਆ ਅਨਦਿਨੁ ਵਿਹਾਨਾ ॥੧॥
ਗਉੜੀ (ਮਃ ੩) - ਅੰਗ ੧੫੯

ਜਾ ਕੈ ਅਚਿੰਤੁ ਵਸੈ ਮਨਿ ਆਇ ॥
ਤਾ ਕਉ ਚਿੰਤਾ ਕਤਹੂੰ ਨਾਹਿ ॥੨॥
ਗਉੜੀ (ਮਃ ੫) - ਅੰਗ ੧੮੬

ਵਡੇ ਵਡੇ ਜੋ ਦੀਸਹਿ ਲੋਗ ॥
ਤਿਨ ਕਉ ਬਿਆਪੈ ਚਿੰਤਾ ਰੋਗ ॥੧॥
ਗਉੜੀ (ਮਃ ੫) - ਅੰਗ ੧੮੮

ਤਿਸ ਤੇ ਦੂਰਿ ਕਹਾ ਕੋ ਜਾਇ ॥
ਉਬਰੈ ਰਾਖਨਹਾਰੁ ਧਿਆਇ ॥
ਨਿਰਭਉ ਜਪੈ ਸਗਲ ਭਉ ਮਿਟੈ ॥
ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ॥
ਜਿਸੁ ਪ੍ਰਭੁ ਰਾਖੈ ਤਿਸੁ ਨਾਹੀ ਦੂਖ ॥
ਨਾਮੁ ਜਪਤ ਮਨਿ ਹੋਵਤ ਸੂਖ ॥
ਚਿੰਤਾ ਜਾਇ ਮਿਟੈ ਅਹੰਕਾਰੁ ॥
ਤਿਸੁ ਜਨ ਕਉ ਕੋਇ ਨ ਪਹੁਚਨਹਾਰੁ ॥
ਸਿਰ ਊਪਰਿ ਠਾਢਾ ਗੁਰੁ ਸੂਰਾ ॥
ਨਾਨਕ ਤਾ ਕੇ ਕਾਰਜ ਪੂਰਾ ॥੭॥
ਗਉੜੀ ਸੁਖਮਨੀ (ਮਃ ੫) - ਅੰਗ ੨੯੩
>>>Download MP3 - ਚਿੰਤਾ<<<









ਨਾਮੁ ਨਿਧਾਨੁ ਜਾ ਕੇ ਮਨ ਮਾਹਿ ॥
ਤਿਸ ਕਉ ਚਿੰਤਾ ਸੁਪਨੈ ਨਾਹਿ ॥੩॥
ਆਸਾ (ਮਃ ੫) - ਅੰਗ ੩੮੮

ਮਿਟਿ ਗਇਆ ਦੂਖੁ ਬਿਸਾਰੀ ਚਿੰਤਾ ॥
ਫਲੁ ਪਾਇਆ ਜਪਿ ਸਤਿਗੁਰ ਮੰਤਾ ॥੨॥
ਆਸਾ (ਮਃ ੫) - ਅੰਗ ੩੮੮

ਭੇਖੀ ਅਗਨਿ ਨ ਬੁਝਈ ਚਿੰਤਾ ਹੈ ਮਨ ਮਾਹਿ ॥
ਵਰਮੀ ਮਾਰੀ ਸਾਪੁ ਨਾ ਮਰੈ ਤਿਉ ਨਿਗੁਰੇ ਕਰਮ ਕਮਾਹਿ ॥
ਸਤਿਗੁਰੁ ਦਾਤਾ ਸੇਵੀਐ ਸਬਦੁ ਵਸੈ ਮਨਿ ਆਇ ॥
ਮਨੁ ਤਨੁ ਸੀਤਲੁ ਸਾਂਤਿ ਹੋਇ ਤ੍ਰਿਸਨਾ ਅਗਨਿ ਬੁਝਾਇ ॥
ਸੁਖਾ ਸਿਰਿ ਸਦਾ ਸੁਖੁ ਹੋਇ ਜਾ ਵਿਚਹੁ ਆਪੁ ਗਵਾਇ ॥
ਗੁਰਮੁਖਿ ਉਦਾਸੀ ਸੋ ਕਰੇ ਜਿ ਸਚਿ ਰਹੈ ਲਿਵ ਲਾਇ ॥
ਚਿੰਤਾ ਮੂਲਿ ਨ ਹੋਵਈ ਹਰਿ ਨਾਮਿ ਰਜਾ ਆਘਾਇ ॥
ਨਾਨਕ ਨਾਮ ਬਿਨਾ ਨਹ ਛੂਟੀਐ ਹਉਮੈ ਪਚਹਿ ਪਚਾਇ ॥੨॥
ਵਡਹੰਸ ਕੀ ਵਾਰ: (ਮਃ ੩) - ਅੰਗ ੫੮੮

ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥
ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥
ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥
ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥
ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥
ਸੋਰਠਿ ਕੀ ਵਾਰ: (ਮਃ ੪) - ਅੰਗ ੬੫੩

ਸਲੋਕ ਮਃ ੨ ॥
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥
ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥
ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ ॥
ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ ॥
ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥
ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ ॥
ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ ॥੧॥
ਰਾਮਕਲੀ ਕੀ ਵਾਰ:੧ (ਮਃ ੨) - ਅੰਗ ੯੫੫

ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ ॥
ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ ॥
ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ ॥੧॥
ਮਾਰੂ (ਮਃ ੫) - ਅੰਗ ੧੦੧੯

ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥
ਨਾਮੁ ਚਿਤਵੈ ਨਾਮੋ ਪੜੈ ਨਾਮਿ ਰਹੈ ਲਿਵ ਲਾਇ ॥
ਨਾਮੁ ਪਦਾਰਥੁ ਪਾਈਐ ਚਿੰਤਾ ਗਈ ਬਿਲਾਇ ॥
ਸਤਿਗੁਰਿ ਮਿਲਿਐ ਨਾਮੁ ਊਪਜੈ ਤ੍ਰਿਸਨਾ ਭੁਖ ਸਭ ਜਾਇ ॥
ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੨॥
ਕਾਨੜੇ ਕੀ ਵਾਰ: (ਮਃ ੪) - ਅੰਗ ੧੩੧੭

ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥
ਸਲੋਕ ਵਾਰਾਂ ਤੇ ਵਧੀਕ (ਮਃ ੯) - ਅੰਗ ੧੪੨੯


Source and solution of all tension and worries


ਮ:੩ ॥

ਚਿੰਤਾ ਭਿ ਆਪਿ ਕਰਾਇਸੀ ਅਚਿੰਤੁ ਭਿ ਆਪੇ ਦੇਇ ॥
ਨਾਨਕ ਸੋ ਸਾਲਾਹੀਐ ਜਿ ਸਭਨਾ ਸਾਰ ਕਰੇਇ ॥੨੨੦॥


Saturday, June 25, 2011

Naarad


ਨਾਰਦ ਬਚਨ ਬਿਆਸੁ ਕਹਤ ਹੈ ਸੁਕ ਕਉ ਪੂਛਹੁ ਜਾਈ ॥
ਕਹਿ ਕਬੀਰ ਰਾਮੈ ਰਮਿ ਛੂਟਹੁ ਨਾਹਿ ਤ ਬੂਡੇ ਭਾਈ ॥੪॥੧॥
ਮਾਰੂ (ਭ. ਕਬੀਰ)  - ਅੰਗ ੧੧੦੩
>>>Download MP3 - Naarad<<<


Saturday, June 18, 2011

Gurmukhi Mahanbharat

ਅੱਜ ਤੱਕ ਆਪ ਜੀ ਨੇ ਹਿੰਦੂ ਮਤਿ ਵਾਲੀ ਮਹਾਂਭਾਰਤ ਬਾਰੇ ਬਹੁਤ ਕੁਝ ਸੁਣਿਆ ਜਾਂ ਦੇਖਿਆ ਹੋਵੇਗਾ । ਕਈ ਵਿਦਵਾਨਾਂ ਨੇ ਗੁਰਬਾਣੀ ਨੂੰ ਅਰਥਾਉਣ ਵੇਲੇ ਜਾਂ ਟੀਕੇ ਕਰਨ ਵੇਲੇ ਹਿੰਦੂ ਮਤਿ ਵਾਲੇ ਅਰਥਾਂ ਨੂੰ ਹੀ ਪੇਸ਼ ਕੀਤਾ ਹੈ ਪਰ ਅਫਸੋਸ, ਅੱਜ ਤੱਕ ਕਿਸੀ ਨੇ ਵੀ "ਗੁਰਮੁਖਿ ਮਹਾਂਭਾਰਤ ਕੀ ਹੈ" ਦੀ ਗੱਲ ਨਹੀ ਕੀਤੀ । ਧਰਮ ਸਿੰਘ ਨਿਹੰਗ ਸਿੰਘ ਜੀ ਨੇ ਗੁਰਬਾਣੀ ਦੇ ਅਰਥ, ਗੁਰਬਾਣੀ ਵਿੱਚੋਂ ਕਰਕੇ ਗੁਰਬਾਣੀ ਦੇ ਖੋਜੀਆਂ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ । ਆਪ ਜੀ ਇਸ "ਗੁਰਮੁਖਿ ਮਹਾਂਭਾਰਤ" ਨੂੰ ਆਪ ਸੁਣੋ ਤੇ ਹੋਰਨਾਂ ਖੋਜੀਆਂ ਵੀ ਨੂੰ ਦਸੋ । ਅਸੀਂ ਸੱਚ ਖੋਜੁ ਅਕੈਡਮੀ ਦੇ ਸਿਖਿਆਰਥੀ ਆਪ ਜੀ ਲਈ ਨਿਹੰਗ ਸਿੰਘ ਜੀ ਦੀ ਖੋਜੁ ਪੇਸ਼ ਕਰਦੇ ਰਹਾਂਗੇ ।




Gurmukhi Ramayan

ਅੱਜ ਤੱਕ ਆਪ ਜੀ ਨੇ ਹਿੰਦੂ ਮਤਿ ਵਾਲੇ ਰਾਮ ਵਾਲੀ ਰਾਮਾਇਣ ਬਾਰੇ ਬਹੁਤ ਕੁਝ ਸੁਣਿਆ ਜਾਂ ਦੇਖਿਆ ਹੋਵੇਗਾ । ਕਈ ਵਿਦਵਾਨਾਂ ਨੇ ਗੁਰਬਾਣੀ ਨੂੰ ਅਰਥਾਉਣ ਵੇਲੇ ਜਾਂ ਟੀਕੇ ਕਰਨ ਵੇਲੇ ਹਿੰਦੂ ਮਤਿ ਵਾਲੇ ਰਾਮ ਨੂੰ ਹੀ ਪੇਸ਼ ਕੀਤਾ ਹੈ ਪਰ ਅਫਸੋਸ ਅੱਜ ਤੱਕ ਕਿਸੀ ਨੇ ਵੀ "ਗੁਰਮੁਖਿ ਰਾਮਾਇਣ ਕੀ ਹੈ" ਦੀ ਗੱਲ ਨਹੀ ਕੀਤੀ । ਧਰਮ ਸਿੰਘ ਨਿਹੰਗ ਸਿੰਘ ਜੀ ਨੇ ਗੁਰਬਾਣੀ ਦੇ ਅਰਥ ਗੁਰਬਾਣੀ ਵਿੱਚੋਂ ਕਰਕੇ ਗੁਰਬਾਣੀ ਦੇ ਖੋਜੀਆਂ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ । ਆਪ ਜੀ ਇਸ "ਗੁਰਮੁਖਿ ਰਾਮਾਇਣ" ਨੂੰ ਆਪ ਸੁਣੋ ਤੇ ਹੋਰਨਾਂ ਖੋਜੀਆਂ ਵੀ ਨੂੰ ਦਸੋ । ਅਸੀਂ ਸੱਚ ਖੋਜੁ ਅਕੈਡਮੀ ਦੇ ਸਿਖਿਆਰਥੀ ਆਪ ਜੀ ਲਈ ਨਿਹੰਗ ਸਿੰਘ ਜੀ ਦੀ ਖੋਜੁ ਪੇਸ਼ ਕਰਦੇ ਰਹਾਂਗੇ ।


ਜਿਸ ਤਰ੍ਹਾਂ ਦੇ ਰਾਮ ਦੀ ਗੱਲ ਦੁਨੀਆਂ ਮੰਨਦੀ ਹੈ ਅਜਿਹਾ ਰਾਮ ਤਾਂ ਹੋਇਆ ਹੀ ਨਹੀ l ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੋਈ ਵੀ ਸਿੱਖ ਨਿਰਾਕਾਰੀ ਰਾਮ ਦੀ ਗੱਲ ਨਹੀ ਕਰਦਾ । ਇਸ ਤਰਾਂ ਦਾ ਨਾਂ ਤਾਂ ਕੋਈ ਰਾਮ ਹੋਇਆ ਹੈ ਨਾਂ ਹੀ ਗੁਰਬਾਣੀ ਇਸ ਨੂੰ ਕੋਈ ਐਹਮੀਅਤ ਦੇਂਦੀ ਹੈ।

ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥
ਗੋਂਡ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ - ਅੰਗ ੮੭੫


ਗੁਰਬਾਣੀ ਨਿਰਾਕਾਰੀ ਰਾਮ ਦੀ ਗੱਲ ਖੁੱਲ ਕੇ ਕਰਦੀ ਹੈ l ਇਸ ਨੂੰ ਗੁਰਮਤ ਵਿੱਚ ਆਤਮ ਰਾਮ ਵੀ ਕਹਿਆ ਜਾਂਦਾ ਹੈ ਅਤੇ ਇਹ ਘਟ ਘਟ ਵਿੱਚ ਹੈ। ਇਸ ਨੂੰ ਪ੍ਰਭ, ਹਰਿ ਅਤੇ ਗੁਰ ਵੀ ਲਿਖਿਆ ਗਿਆ ਹੈ ਪਰ ਜਾਣੇ-ਅਨਜਾਣੇ ਸਾਰੇ ਟੀਕਾਕਾਰ ਇਸ ਨੂੰ ਵਾਹਿਗੁਰੂ ਜਾਂ ਪਰਮਾਤਮਾ ਲਿਖਦੇ ਹਨ ਜੋ ਕਿ ਸਰਾਸਰ ਗਲਤ ਹੈ। ਇਹ ਜੀਵ ਦਾ ਮੂਲ ਹੈ ਅਤੇ ਮੂਲ ਮੰਤਰ ਇਸ ਇਕ ਸੰਪੂਰਣ ਰਾਮ ਦੇ ਹੀ ਅੱਠ ਗੁਣ ਦਸਦਾ ਹੈ।

ਇਸ ਨੂੰ ਇਸ ਪਰਕਾਰ ਨਾਲ ਗੁਰਬਾਣੀ ਨੇ ਪੇਸ਼ ਕੀਤਾ ਹੈ।.

ਹਰਿ ਆਤਮ ਰਾਮੁ ਪਸਾਰਿਆ ਮੇਰੇ ਗੋਵਿੰਦਾ ਹਰਿ ਵੇਖੈ ਆਪਿ ਹਦੂਰੀ ਜੀਉ ॥੩॥
ਗਉੜੀ (ਮ: ੪) ਗੁਰੂ ਗ੍ਰੰਥ ਸਾਹਿਬ - ਅੰਗ ੧੭੪

ਹਰਿ ਹੀ ਰਾਮ ਹੈ ਅਤੇ ਇਹ ਹਰ ਘਟ ਵਿਚ ਪਸਰਿਆਂ ਹੈ। ਜਦੋਂ ਤਕ ਜੀਵ ਇਸ ਨੂੰ ਨਹੀਂ ਖੋਜਦਾ ਜਨਮ ਮਰਣ ਤੋਂ ਨਹੀਂ ਛੁਟ ਸਕਦਾ।

ਅਨਿਕ ਜੋਨਿ ਜਨਮਹਿ ਮਰਹਿ ਆਤਮ ਰਾਮੁ ਨ ਚੀਨ ॥
ਗਉੜੀ ਬ.ਅ. (ਮ: ੫) ਗੁਰੂ ਗ੍ਰੰਥ ਸਾਹਿਬ - ਅੰਗ ੨੫੪

ਗੁਰਮੁਖਾਂ ਨੇ ਇਸ ਨੂੰ ਖੋਜ ਲਿਆ ਹੈ ਅਤੇ ਆਵਾ ਗਵਣ ਦਾ ਚੱਕਰ ਮਿਟਾ ਲਇਆ ਹੈ।

ਗੁਰਮੁਖਿ ਝਗੜੁ ਚੁਕਾਇਓਨੁ ਇਕੋ ਰਵਿ ਰਹਿਆ ॥
ਸਭੁ ਆਤਮ ਰਾਮੁ ਪਛਾਣਿਆ ਭਉਜਲੁ ਤਰਿ ਗਇਆ ॥
ਜੋਤਿ ਸਮਾਣੀ ਜੋਤਿ ਵਿਚਿ ਹਰਿ ਨਾਮਿ ਸਮਇਆ ॥੧੪॥
ਸੂਹੀ  ਕੀ ਵਾਰ: (ਮ: ੩) ਗੁਰੂ ਗ੍ਰੰਥ ਸਾਹਿਬ - ਅੰਗ ੭੯੦

ਇਸ ਹੀ ਆਤਮਰਾਮ  ਦੀ ਗੱਲ ਇਸ ਪੰਕਤੀ ਵਿਚ ਹੈ।

ਰੋਵੈ ਰਾਮੁ ਨਿਕਾਲਾ ਭਇਆ ॥
ਸੀਤਾ ਲਖਮਣੁ ਵਿਛੁੜਿ ਗਇਆ ॥
ਰੋਵੈ ਦਹਸਿਰੁ ਲੰਕ ਗਵਾਇ ॥
ਜਿਨਿ ਸੀਤਾ ਆਦੀ ਡਉਰੂ ਵਾਇ ॥
ਰਾਮਕਲੀ  ਕੀ ਵਾਰ:੧ (ਮ: ੧) ਗੁਰੂ ਗ੍ਰੰਥ ਸਾਹਿਬ - ਅੰਗ ੯੫੪

ਇਸ ਸੀਤਾ ਨਾਮਕ ਬੁਧੀ ਅਤੇ ਲਖਮਣੁ ਨਾਮਕ ਮਨ ਨੂੰ ਹੀ ਇਸ ਰਾਮ (ਜੀਵ ਦੇ ਮੂਲ) ਦਾ ਮੇਲ ਕਰਵਾਉਣ ਦਾ ਜਤਨ ਗੁਰਬਾਣੀ ਵਿਚ ਹੈ ।

ਜਦੋਂ ਇਹ ਤਿੰਨੋ ਹੀ ਮਿਲ ਜਾਣ ਤਾਂ ਇਹ ਸੰਪੁਰਣ ਮੰਨਿਆ ਜਾਂਦਾ ਹੈ l

ਤ੍ਰਿਤੀਆ ਤੀਨੇ ਸਮ ਕਰਿ ਲਿਆਵੈ ॥.
ਆਨਦ ਮੂਲ ਪਰਮ ਪਦੁ ਪਾਵੈ ॥ ਪੰਨਾ ੩੪੩.

ਇਹ ਤਿੰਨ ਹਨ ਰਾਮ, ਸੀਤਾ ਅਤੇ ਲਖਮਣੁ

ਇਹ ਨਿਰਾਕਾਰੀ ਰਮਾਇਣ ਹੈ। ਇਸ ਨੂੰ ਹੀ ਰਾਜਾ ਰਾਮ ਕੀ ਕਹਾਨੀ ਕਹਿਆ ਗਿਆ ਹੈ।

ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ ॥ ਪੰਨਾ ੯੭੦.

ਇਸ ਨਿਰਾਕਾਰੀ ਰਾਮ ਦੀ ਕਹਾਨੀ ਨੂੰ ਗੁਰਮੁਖ ਨੇ ਬੁਝਣਾ ਹੈ।


ਗੁਰਬਾਣੀ ਵਿੱਚ ਰਾਮਾਇਣ ਵਾਲੇ ਆਏ ਨਾਵਾਂ (ਕਿਰਦਾਰਾਂ) ਦਾ ਜਿਕਰ ਹੈ ਜਿਵੇਂ, ਦਸਰਥ,ਜਨਕ, ਰਾਮ , ਰਾਮਚੰਦ, ਸੀਤਾ,ਲਕਸ਼ਮਨ, ਬਭੀਖਣ ਆਦਿ ਦਾ ਜਿਕਰ ਹੈ ਅਸੀਂ ਜਾਨਣਾ ਚਾਹੁੰਦੇ ਹਾਂ ਕੀ ਇਨ੍ਹਾਂ ਕਿਰਦਾਰਾਂ ਦਾ ਅਰਥ ਗੁਰਬਾਣੀ ਅਨੁਸਾਰ ਕੀ ਹੈ ...? 
ਜਵਾਬ ਜਾਨਣ ਲਈ ਇਹ ਲਿੰਕ ਸੁਣੋ ਜੀ ।



ਇੱਕਲੀ ਇੱਕਲੀ ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ 

ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।



11.0M 01-Gurmukhi Ramayan.mp3
926.5K 02-Gurmukhi Ramayan .mp3
6.1M 03-Gurmukhi Ramayan.mp3
12.1M 04-Gurmukhi Ramayan .mp3
12.6M 05-Gurmukhi Ramayan .mp3

Wednesday, June 15, 2011

Aasaarh

>>>Download mp3<<<


ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥
ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥
ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥
ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥
ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥
ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥
ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ ॥
ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ॥
ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥੫॥
ਮਾਝ ਬਾਰਹਮਾਹਾ (ਮਃ ੫) - ਅੰਗ ੧੩੪

Saturday, June 11, 2011

Kamachhya (Kamakhya)

ਕਮਛ੍ਯਾ/ਕਮਖਿਆ :

"ਕਲੀ ਕਾਰਣੀ ਕਰਮ ਕਰਤਾ ਕਮਛ੍ਯਾ ॥
ਪਰੀ ਪਦਮਿਨੀ ਪੂਰਣੀ ਸਰਬ ਇਛ੍ਯਾ ॥ {ਚੰਡੀ ਚਰਿਤ੍ਰ ੨ ਅ. ੭ - ੨੫੦ - ਸ੍ਰੀ ਦਸਮ ਗ੍ਰੰਥ ਸਾਹਿਬ}"

"ਕਲੀ ਕਾਰਣੀ ਕਰਮ ਕਰਤਾ ਕਮਛ੍ਯਾ ॥" ਇੱਕ 'ਕਮਖਿਆ' ਦੇਵੀ ਹੈ ਇਹਨਾਂ(ਹਿੰਦੂਆਂ) ਦੀ, ਆਸਾਮ 'ਚ ਉਸਦੀ ਪੂਜਾ ਹੁੰਦੀ ਹੈ । 'ਕਮਖਿਆ' ਕੀ ਹੈ ਉਹਦੇ ਬਾਰੇ ਦੱਸਦੇ ਹਨ, ਉਹਨਾਂ ਦੀਆਂ ਦੇਵੀਆਂ ਦੀ ਪੂਜਾ ਨਹੀਂ ਕਰ ਰਹੇ ਸਗੋਂ ਉਹਨਾਂ ਦਾ ਖੰਡਨ ਕਰ ਰਹੇ ਹਨ ਕਿ ਇਧਰ ਧਿਆਨ ਨਹੀਂ ਕਰਨਾ, ਨਹੀਂ ਤਾਂ ਅਸੀਂ(ਭਾਵ ਖਾਲਸਾ) ਵੀ ਉਹਨਾਂ ਸਾਰੀਆਂ ਨਾਲ ਜੁੜ ਜਾਂਦੇ ਜੇ ਉਹਨਾਂ ਨੂੰ ਮੰਨ ਲੈਂਦੇ । ਉਹਨਾਂ ਸਾਰੀਆਂ ਦਾ ਤਾਂ ਖੰਡਨ ਹੋ ਰਿਹਾ ਹੈ, ਪਰ 'ਟੀਕਾਕਾਰ ਪੰਡਿਤ ਨਰਾਇਣ ਸਿੰਘ' ਇਹਨਾਂ ਸਾਰੀਆਂ ਦੀ ਮਾਨਤਾ ਕਰ ਰਿਹਾ ਹੈ ਇਥੇ । ਸਾਡੇ ਵਿਦਵਾਨਾਂ ਨੂੰ ਵੀ ਇਹਨਾਂ ਅਰਥਾਂ ਕਰਕੇ ਹੀ ਅਲਰਜੀ ਹੈ, ਉਹ ਕਹਿੰਦੇ ਹਨ ਕਿ ਸਾਨੂੰ ਤਾਂ ਸਾਰੀਆਂ ਦੇਵੀਆਂ ਨਾਲ ਜੋੜ ਦਿਤਾ ।  ਉਹਨਾਂ ਨੂੰ ਇਹ ਸਮਝ ਨਹੀਂ ਕਿ ਅਰਥ ਗਲਤ ਹਨ, ਦਫ਼ਾ-ਹੋਣਿਆਂ ਨੇ ਇੰਝ ਨਹੀਂ ਸੋਚਿਆ ਕਿ ਅਰਥ ਵੇਖੀਏ ਏਹਦੇ, ਪੰਡਿਤ 'ਤੇ ਸ਼ੱਕ ਤਾਂ ਕੀਤਾ ਨਹੀਂ ਕਿ ਪੰਡਿਤ ਨੇ ਅਰਥ ਗਲਤ ਕਰ ਦਿੱਤੇ । ਜਾਂ ਤਾਂ ਇਹਨਾਂ ਕੋਲ ਬੁਧੀ ਹੀ ਨਹੀਂ ਹੈ, ਅਰਥ ਕਰਨ ਜੋਗੀ ਅਕਾਲ ਹੀ ਨਹੀਂ ਹੈ ।

ਕਮਖਿਆ ਦੇਵੀ ਕੀ ਹੈ, ਕੀ ਕਰਦੀ ਹੈ ਉਹੋ, ਕੀ ਵਰਦਾਨ ਦਿੰਦੀ ਹੈ, ਉਹਦੇ ਦਾਇਰੇ 'ਚ ਕੀ ਆਉਂਦਾ ਹੈ ? "ਕਲੀ ਕਾਰਣੀ ਕਰਮ ਕਰਤਾ ਕਮਛ੍ਯਾ ॥" 'ਕਲੀ ਕਾਰਣੀ' ਕਲੀ ਕਹਿੰਦੇ ਹਨ 'ਕਲਪਨਾ' ਨੂੰ, 'ਕਲਪਨਾ ਦਾ ਕਾਰਣ' ਹੈ ਕਮਖਿਆ, ਇਹ ਤਾਂ ਕਾਲ ਪੈਦਾ ਕਰਦੀ ਹੈ ਥੋਡੇ ਵਾਸਤੇ, {ਕਿਉਂਕਿ ਕਬੀਰ ਜੀ ਕਹਿੰਦੇ ਹਨ ਕਿ "ਕਾਲ ਕਲਪਨਾ ਕਦੇ ਨ ਖਾਇ ॥ {ਪੰਨਾ 343}" ਭਾਵ 'ਕਲਪਨਾ' ਹੀ ਸਾਡਾ ਕਾਲ ਹੈ} 'ਕਮਖਿਆ ਦੇਵੀ' ਤਾਂ ਕਾਲ ਦੇ ਜਾਲ 'ਚ ਫਸਾਉਣ ਵਾਲੀ ਹੈ, ਇਹਦੇ ਨੇੜੇ ਨਾ ਜਾਇਉ । "ਕਰਮ ਕਰਤਾ ਕਮਛ੍ਯਾ" ਇਹੀ ਕਰਮ ਕਰਦੀ ਹੈ, ਜੇ ਕੁਛ ਕਰਦੀ ਹੈ ਤਾਂ ਆਹ ਕਰਦੀ ਹੈ "ਕਰਮ ਕਰਤਾ", ਇਹ ਕਮਖਿਆ ਦੇਵੀ ਹੈ ।

ਕਮਖਿਆ ਕੀ ਹੈ ? ਇੱਕ 'ਨੈਣਾ ਦੇਵੀ' ਹੈ ਇੱਕ 'ਕਮਖਿਆ' ਹੈ, ਕਮਖਿਆ(ਕਮ+ਅੱਖੀਆਂ) ਉਹ ਹੈ ਜਿਸ ਦੀਆਂ ਅੱਖਾਂ ਫੁੱਟੀਆਂ ਹੋਈਆਂ ਹਨ, ਐਵੇਂ ਮਾੜਾ-ਮੋਟਾ ਹੀ ਦਿਸਦਾ ਹੈ ਉਹਨੂੰ, ਉਹਦੇ 'ਚ ਗਿਆਨ ਨਹੀਂ ਹੁੰਦਾ । ਗਿਆਨ ਦੀ ਰੌਸ਼ਨੀ ਘਟਾਉਣ ਵਾਲੀ ਹੈ 'ਕਮਖਿਆ', ਇਹ ਬੁਧਿ ਦਾ ਨਾਸ਼ ਕਰਨ ਵਾਲੀ ਹੈ ਕਮਖਿਆ, ਵੱਡੀਆਂ-੨ ਅੱਖਾਂ ਤੋਂ ਛੋਟੀਆਂ-੨ ਕਰ ਦਿੰਦੀ ਹੈ ਏਹੇ, ਜੇ ਕੀੜੀ ਜਿੰਨੀ ਅੱਖ ਰਹਿ ਜਾਵੇ ਤਾਂ ਆਦਮੀ ਦੱਸੋ ਕੀ ਕਰੂ ਵਿਚਾਰਾ ? ਇਹ ਕਮਖਿਆ ਹੈ, ਅੱਖਾਂ ਦੀ ਲਾਇਟ ਨਹੀਂ ਰਹਿਣ ਦਿੰਦੀ ਏਹੇ ਭਾਵ ਇਹ ਬੁਧੀ ਵਿਚ ਗਿਆਨ ਨਹੀਂ ਰਹਿਣ ਦਿੰਦੀ । ਇਹ ਤਾਂ 'ਕਲੀ ਕਾਰਣੀ' ਹੈ, ਕਲਪਨਾ ਪੈਦਾ ਕਰਦੀ ਹੈ, ਛੂਟ ਦਿੰਦੀ ਹੈ ਕਲਪਨਾ ਕਰਨ ਦੀ, ਇਹ ਕਮਖਿਆ ਦੇਵੀ ਹੈ ।

"ਪਰੀ ਪਦਮਿਨੀ ਪੂਰਣੀ ਸਰਬ ਇਛ੍ਯਾ ॥" ਆਹ ਦੇਖੋ ! ਜਿਹੜੀ ਗੁਰਮਤਿ ਹੈ ਉਹ ਕੀ ਹੈ ? 'ਪਰੀ' । ਸ਼ੁਰੂ ਤੋਂ ਲੈ ਕੇ 'ਪਰੀ' ਹੈ ਮਾਇਆ ਤੋਂ ਪਰ੍ਹੇ ਹੈ, ਉਹ 'ਪਦਮਨੀ' ਹੈ, ਉਹਦੇ ਪੈਰਾਂ 'ਚ ਮਣੀਆਂ ਜੜੀਆਂ ਹੋਈਆਂ ਹਨ "ਮਤਿ ਵਿਚਿ ਰਤਨ ਜਵਾਹਰ ਮਾਣਿਕ {ਪੰਨਾ 2}"  'ਪਦਮਿਨੀ' ਪਦ ਹੁੰਦਾ ਹੈ ਪੈਰ । ਮਣੀਆਂ ਦੇ ਹੀ ਪੈਰ ਹਨ ਉਹਦੇ, ਗੁਣ ਹੀ ਗੁਣ ਹਨ ਸਾਰੇ, ਜਿਹੜੇ ਉਹਦੇ ਚਰਨ ਹਨ ਉਹ ਗੁਣ ਹਨ ਸਾਰੇ ਹੀ "ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ ॥ {ਪੰਨਾ 920}" ਉਹ 'ਪਰੀ' ਹੈ ਭਾਵ ਮਾਇਆ ਤੋਂ ਪਰ੍ਹੇ ਦੀ ਹੈ, ਸਾਰੇ ਉਹਦੇ ਹੀਰੇ ਜੜੇ ਹੋਏ ਹਨ । "ਪੂਰਣੀ ਸਰਬ ਇਛ੍ਯਾ" ਸਾਰੀਆਂ ਇਛਾ ਪੂਰੀਆਂ ਕਰਨ ਵਾਲੀ 'ਉਹੋ' ਹੈ, 'ਕਮਖਿਆ' ਤਾਂ ਇਛਾ ਪੈਦਾ ਕਰਨ ਵਾਲੀ ਹੈ, ਪੂਰੀਆਂ ਕਰਨ ਵਾਲੀ ਨਹੀਂ ਹੈ । ਕਮਖਿਆ 'ਇਛਾ' ਨੂੰ ਪੈਦਾ ਕਰਨ ਦੀ ਤਾਂ ਛੂਟ ਦਿੰਦੀ ਹੈ ਪਰ ਪੂਰੀਆਂ ਨਹੀਂ ਕਰਦੀ, ਪੂਰੀਆਂ ਕਰਨ ਵਾਲੀ 'ਗੁਰਮਤਿ' ਹੈ, 'ਦੋਹਾਂ' ਦਾ ਫਰਕ ਦੱਸ ਦਿੱਤਾ । ਇਹਨਾਂ(ਹਿੰਦੂਆਂ) ਨੇ ਕਮਖਿਆ ਦੇ ਅਰਥ ਲਾ ਲਏ 'ਇਛਾ ਪੂਰੀਆਂ ਕਰਨ ਵਾਲੀ', ਦਸਮ ਪਾਤਸ਼ਾਹ ਕਹਿੰਦੇ ਇਹ ਨਹੀਂ ਹੈ ਕਮਖਿਆ, ਇਹ ਇਛਾ ਪੈਦਾ ਕਰਦੀ ਹੈ ਪੂਰੀਆਂ ਨਹੀਂ ਕਰਦੀ, ਪੂਰੀਆਂ ਕਰਨ ਵਾਲੀ ਤਾਂ 'ਗੁਰਮਤਿ' ਹੈ, ਦੋਹਾਂ ਦਾ ਫਰਕ ਸਮਝਾਇਆ ਹੋਇਆ ਹੈ ।

http://gurmukhisabadkosh.blogspot.in/2011/06/kamachhya-kamakhya.html


Thursday, June 2, 2011

Bhavani




ਅਨਹਦ ਰੂਪ ਅਨਾਹਦ ਬਾਨੀ ॥
ਚਰਨ ਸਰਨਿ ਜਿਹ ਬਸਤ ਭਵਾਨੀ ॥
ਬ੍ਰਹਮਾ ਬਿਸਨੁ ਅੰਤੁ ਨਹੀ ਪਾਇਓ ॥
ਨੇਤਿ ਨੇਤਿ ਮੁਖਚਾਰ ਬਤਾਇਓ ॥੫॥
ਅਕਾਲ ਉਸਤਤਿ - ੫ - ਸ੍ਰੀ ਦਸਮ ਗ੍ਰੰਥ ਸਾਹਿਬ

ਪ੍ਰਥਮ ਕਾਲ ਸਭ ਜਗ ਕੋ ਤਾਤਾ ॥
ਤਾ ਤੇ ਭਯੋ ਤੇਜ ਬਿਖ੍ਯਾਤਾ ॥
ਸੋਈ ਭਵਾਨੀ ਨਾਮੁ ਕਹਾਈ ॥
ਜਿਨਿ ਸਿਗਰੀ ਯਹ ਸ੍ਰਿਸਟਿ ਉਪਾਈ ॥੨੯॥
੨੪ ਅਵਤਾਰ ਮੱਛ - ੨੯ - ਸ੍ਰੀ ਦਸਮ ਗ੍ਰੰਥ ਸਾਹਿਬ

ਤੁਹੀ ਬ੍ਰਾਹਮੀ ਬੈਸਨਵੀ ਸ੍ਰੀ ਭਵਾਨੀ ॥
ਤੁਹੀ ਬਾਸਵੀ ਈਸਵਰੀ ਕਾਰਤਿਕਿਆਨੀ ॥
ਤੁਹੀ ਅੰਬਿਕਾ ਦੁਸਟਹਾ ਮੁੰਡਮਾਲੀ ॥
ਤੁਹੀ ਕਸਟ ਹੰਤੀ ਕ੍ਰਿਪਾ ਕੈ ਕ੍ਰਿਪਾਨੀ ॥੪੩੦॥
੨੪ ਅਵਤਾਰ ਕ੍ਰਿਸਨ - ੪੩੦ - ਸ੍ਰੀ ਦਸਮ ਗ੍ਰੰਥ ਸਾਹਿਬ

ਜਪ ਹੈ ਨ ਭਵਾਨੀ ਅਕਥ ਕਹਾਨੀ ਪਾਪ ਕਰਮ ਰਤਿ ਐਸੇ ॥
ਮਾਨਿ ਹੈ ਨ ਦੇਵੰ ਅਲਖ ਅਭੇਵੰ ਦੁਰਕ੍ਰਿਤੰ ਮੁਨਿ ਵਰ ਜੈਸੇ ॥
ਚੀਨ ਹੈ ਨ ਬਾਤੰ ਪਰ ਤ੍ਰਿਯਾ ਰਾਤੰ ਧਰਮਣਿ ਕਰਮ ਉਦਾਸੀ ॥
ਜਾਨਿ ਹੈ ਨ ਬਾਤੰ ਅਧਕ ਅਗਿਆਤੰ ਅੰਤ ਨਰਕ ਕੇ ਬਾਸੀ ॥੬੯॥
੨੪ ਅਵਤਾਰ ਨਿਹਕਲੰਕ - ੬੯ - ਸ੍ਰੀ ਦਸਮ ਗ੍ਰੰਥ ਸਾਹਿਬ

ਭੂਤਾਂਤਕਿ ਸ੍ਰੀ ਭਗਵਤੀ ਭਵਹਾ ਨਾਮ ਬਖਾਨ ॥
ਸਿਰੀ ਭਵਾਨੀ ਭੈ ਹਰਨ ਸਭ ਕੋ ਕਰੌ ਕਲ੍ਯਾਨ ॥੩੬॥
ਸਸਤ੍ਰ ਮਾਲਾ - ੩੬ - ਸ੍ਰੀ ਦਸਮ ਗ੍ਰੰਥ ਸਾਹਿਬ

ਤੁਹੀ ਜੋਗ ਮਾਯਾ ਤੁਸੀ ਬਾਕਬਾਨੀ ॥
ਤੁਹੀ ਆਪੁ ਰੂਪਾ ਤੁਹੀ ਸ੍ਰੀ ਭਵਾਨੀ ॥
ਤੁਹੀ ਬਿਸਨ ਤੂ ਬ੍ਰਹਮ ਤੂ ਰੁਦ੍ਰ ਰਾਜੈ ॥
ਤੁਹੀ ਬਿਸ੍ਵ ਮਾਤਾ ਸਦਾ ਜੈ ਬਿਰਾਜੈ ॥੨॥
ਚਰਿਤ੍ਰ ੧ - ੨ - ਸ੍ਰੀ ਦਸਮ ਗ੍ਰੰਥ ਸਾਹਿਬ

ਸ੍ਰੀ ਤ੍ਰਿਪਰਾਰਿ ਮਤੀ ਹੁਤੀ ਤਾ ਕੀ ਤ੍ਰਿਯ ਕੌ ਨਾਮ ॥
ਭਜੈ ਭਵਾਨੀ ਕੌ ਸਦਾ ਨਿਸੁ ਦਿਨ ਆਠੌ ਜਾਮ ॥੨॥
ਚਰਿਤ੍ਰ ੯੭ - ੨ - ਸ੍ਰੀ ਦਸਮ ਗ੍ਰੰਥ ਸਾਹਿਬ

ਅਧਿਕ ਸੁਚਿਤ ਹ੍ਵੈ ਕੀਏ ਸੁਮੰਤ੍ਰਾ ॥
ਭਾਂਤਿ ਭਾਂਤਿ ਤਨ ਲਿਖਿ ਲਿਖਿ ਜੰਤ੍ਰਾ ॥
ਕ੍ਰਿਪਾ ਕਰੀ ਜਗ ਮਾਤ ਭਵਾਨੀ ॥
ਇਹ ਬਿਧ ਬਤਿਯਾ ਤਾਹਿ ਬਖਾਨੀ ॥੩੨॥
ਚਰਿਤ੍ਰ ੪੦੪ - ੩੨ - ਸ੍ਰੀ ਦਸਮ ਗ੍ਰੰਥ ਸਾਹਿਬ

Mukh Gi-aanee



ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥
ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥੧॥
ਗਉੜੀ ਬ.ਅ. (ਮਃ ੫)- ਅੰਗ ੨੫੩

ਹ੍ਰਿਦੈ ਕਪਟੁ ਮੁਖ ਗਿਆਨੀ ॥
ਝੂਠੇ ਕਹਾ ਬਿਲੋਵਸਿ ਪਾਨੀ ॥੧॥
ਸੋਰਠਿ (ਭ. ਕਬੀਰ) - ਅੰਗ ੬੫੬

ਜਗੁ ਕਊਆ ਮੁਖਿ ਚੁੰਚ ਗਿਆਨੁ ॥
ਅੰਤਰਿ ਲੋਭੁ ਝੂਠੁ ਅਭਿਮਾਨੁ ॥
ਬਿਨੁ ਨਾਵੈ ਪਾਜੁ ਲਹਗੁ ਨਿਦਾਨਿ ॥੧॥
ਬਿਲਾਵਲੁ (ਮਃ ੩) - ਅੰਗ ੮੩੨

Friday, May 27, 2011

Rajas Tamas Satak

ਕਈ ਕੋਟਿ ਰਾਜਸ ਤਾਮਸ ਸਾਤਕ ॥
ਗਉੜੀ ਸੁਖਮਨੀ (ਮ: ੫) - ਅੰਗ ੨੭੬



Saturday, May 21, 2011

Nij Bhagtee



ਨਿਜ ਧਨੁ ਗਿਆਨੁ ਭਗਤਿ ਗੁਰਿ ਦੀਨੀ ਤਾਸੁ ਸੁਮਤਿ ਮਨੁ ਲਾਗਾ ॥
ਜਲਤ ਅੰਭ ਥੰਭਿ ਮਨੁ ਧਾਵਤ ਭਰਮ ਬੰਧਨ ਭਉ ਭਾਗਾ ॥੩॥
ਗਉੜੀ (ਭ. ਕਬੀਰ) - ਅੰਗ ੩੩੬

ਨਿਜ ਭਗਤੀ ਸੀਲਵੰਤੀ ਨਾਰਿ ॥
ਰੂਪਿ ਅਨੂਪ ਪੂਰੀ ਆਚਾਰਿ ॥
ਜਿਤੁ ਗ੍ਰਿਹਿ ਵਸੈ ਸੋ ਗ੍ਰਿਹੁ ਸੋਭਾਵੰਤਾ ॥
ਗੁਰਮੁਖਿ ਪਾਈ ਕਿਨੈ ਵਿਰਲੈ ਜੰਤਾ ॥੧॥
ਆਸਾ (ਮਃ ੫) - ਅੰਗ ੩੭੦

ਮਿਲਿ ਪਾਰਸ ਕੰਚਨੁ ਹੋਇਆ ॥
ਮੁਖ ਮਨਸਾ ਰਤਨੁ ਪਰੋਇਆ ॥
ਨਿਜ ਭਾਉ ਭਇਆ ਭ੍ਰਮੁ ਭਾਗਾ ॥
ਗੁਰ ਪੂਛੇ ਮਨੁ ਪਤੀਆਗਾ ॥੨॥
ਸੋਰਠਿ (ਭ. ਨਾਮਦੇਵ) - ਅੰਗ ੬੫੭

ਕਵਨ ਜੋਗ ਕਵਨ ਗਿਆਨ ਧਿਆਨਾ ਕਵਨ ਗੁਨੀ ਰੀਝਾਵੈ ॥
ਸੋਈ ਜਨੁ ਸੋਈ ਨਿਜ ਭਗਤਾ ਜਿਸੁ ਊਪਰਿ ਰੰਗੁ ਲਾਵੈ ॥੨॥
ਨਟ (ਮਃ ੫) - ਅੰਗ ੯੭੮

ਜਿ ਮਤਿ ਗਹੀ ਜੈਦੇਵਿ ਜਿ ਮਤਿ ਨਾਮੈ ਸੰਮਾਣੀ ॥
ਜਿ ਮਤਿ ਤ੍ਰਿਲੋਚਨ ਚਿਤਿ ਭਗਤ ਕੰਬੀਰਹਿ ਜਾਣੀ ॥
ਰੁਕਮਾਂਗਦ ਕਰਤੂਤਿ ਰਾਮੁ ਜੰਪਹੁ ਨਿਤ ਭਾਈ ॥
ਅੰਮਰੀਕਿ ਪ੍ਰਹਲਾਦਿ ਸਰਣਿ ਗੋਬਿੰਦ ਗਤਿ ਪਾਈ ॥
ਤੈ ਲੋਭੁ ਕ੍ਰੋਧੁ ਤ੍ਰਿਸਨਾ ਤਜੀ ਸੁ ਮਤਿ ਜਲ੍ਯ੍ਯ ਜਾਣੀ ਜੁਗਤਿ ॥
ਗੁਰੁ ਅਮਰਦਾਸੁ ਨਿਜ ਭਗਤੁ ਹੈ ਦੇਖਿ ਦਰਸੁ ਪਾਵਉ ਮੁਕਤਿ ॥੪॥੧੩॥
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) - ਅੰਗ ੧੩੯੪

What is "Nijj Bhagti". How to do that..

Friday, May 20, 2011

Saardaa

ਮਨੁ ਪਵਨੁ ਦੁਇ ਤੂੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ॥
ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ ॥੩॥
ਗਉੜੀ (ਭ. ਕਬੀਰ) - ਅੰਗ ੩੩੫

ਨਾਰਦ ਸਾਰਦ ਕਰਹਿ ਖਵਾਸੀ ॥
ਪਾਸਿ ਬੈਠੀ ਬੀਬੀ ਕਵਲਾ ਦਾਸੀ ॥੨॥
ਆਸਾ (ਭ. ਕਬੀਰ) - ਅੰਗ ੪੭੯

ਨਾਰਦ ਸਾਰਦ ਸੇਵਕ ਤੇਰੇ ॥
ਤ੍ਰਿਭਵਣਿ ਸੇਵਕ ਵਡਹੁ ਵਡੇਰੇ ॥
ਸਭ ਤੇਰੀ ਕੁਦਰਤਿ ਤੂ ਸਿਰਿ ਸਿਰਿ ਦਾਤਾ ਸਭੁ ਤੇਰੋ ਕਾਰਣੁ ਕੀਨਾ ਹੇ ॥੧੫॥
ਮਾਰੂ ਸੋਲਹੇ (ਮਃ ੧) - ਅੰਗ ੧੦੨੮



ਕਹੂੰ ਸਸਤ੍ਰ ਧਾਰੀ ਕਹੂੰ ਬਿਦਿਆ ਕੇ ਬਿਚਾਰੀ ਕਹੂੰ ਮਾਰੁਤ ਅਹਾਰੀ ਕਹੂੰ ਨਾਰ ਕੇ ਨਿਕੇਤ ਹੋ ॥
ਕਹੂੰ ਦੇਵਬਾਨੀ ਕਹੂੰ ਸਾਰਦਾ ਭਵਾਨੀ ਕਹੂੰ ਮੰਗਲਾ ਮ੍ਰਿੜਾਨੀ ਕਹੂੰ ਸਿਆਮ ਕਹੂੰ ਸੇਤ ਹੋ ॥
ਕਹੂੰ ਧਰਮ ਧਾਮੀ ਕਹੂੰ ਸਰਬ ਠਉਰ ਗਾਮੀ ਕਹੂੰ ਜਤੀ ਕਹੂੰ ਕਾਮੀ ਕਹੂੰ ਦੇਤ ਕਹੂੰ ਲੇਤ ਹੋ ॥
ਕਹੂੰ ਬੇਦ ਰੀਤਿ ਕਹੂੰ ਤਾ ਸਿਉ ਬਿਪਰੀਤ ਕਹੂੰ ਤ੍ਰਿਗੁਨ ਅਤੀਤ ਕਹੂੰ ਸਰਗੁਨ ਸਮੇਤ ਹੋ ॥੪॥੧੪॥
ਅਕਾਲ ਉਸਤਤਿ - ੧੪ - ਸ੍ਰੀ ਦਸਮ ਗ੍ਰੰਥ ਸਾਹਿਬ

ਰੇ ਮਨ ਭਜ ਤੂੰ ਸਾਰਦਾ ਅਨਗਨ ਗੁਨ ਹੈ ਜਾਹਿ ॥
ਰਚੌ ਗ੍ਰੰਥ ਇਹ ਭਾਗਵਤ ਜਉ ਵੈ ਕ੍ਰਿਪਾ ਕਰਾਹਿ ॥੬॥
੨੪ ਅਵਤਾਰ ਕ੍ਰਿਸਨ - ੬ - ਸ੍ਰੀ ਦਸਮ ਗ੍ਰੰਥ ਸਾਹਿਬ

Wednesday, May 18, 2011

Damodar




ਗੋਪਾਲ ਦਾਮੋਦਰ ਦੀਨ ਦਇਆਲ ॥
ਗਉੜੀ ਸੁਖਮਨੀ (ਮਃ ੫) - ਅੰਗ ੨੯੫

ਗੋਬਿਦ ਦਾਮੋਦਰ ਦਇਆਲ ਮਾਧਵੇ ਪਾਰਬ੍ਰਹਮ ਨਿਰੰਕਾਰਾ ॥
ਸੋਰਠਿ (ਮਃ ੫) - ਅੰਗ ੬੧੪

ਦਾਮੋਦਰ ਦਇਆਲ ਸੁਆਮੀ ਸਰਬਸੁ ਸੰਤ ਜਨਾ ਧਨ ਮਾਲ ॥
ਬਿਲਾਵਲੁ (ਮਃ ੫) - ਅੰਗ ੮੨੪

ਦਇਆਲ ਪ੍ਰਭੂ ਦਾਮੋਦਰ ਮਾਧੋ ਅੰਤੁ ਨ ਪਾਈਐ ਗੁਨੀਐ ਰਾਮ ॥
ਰਾਮਕਲੀ (ਮਃ ੫) - ਅੰਗ ੯੨੬

ਮਧੁਸੂਦਨ ਦਾਮੋਦਰ ਸੁਆਮੀ ॥
ਮਾਰੂ ਸੋਲਹੇ (ਮਃ ੫) - ਅੰਗ ੧੦੮੨

ਦਾਮੋਦਰ ਦਇਆਲ ਆਰਾਧਹੁ ਗੋਬਿੰਦ ਕਰਤ ਸਹਾਵੈ ॥
ਸਾਰੰਗ (ਮਃ ੫) - ਅੰਗ ੧੨੧੮

ਸਰੀਰ ਸ੍ਵਸਥ ਖੀਣ ਸਮਏ ਸਿਮਰੰਤਿ ਨਾਨਕ ਰਾਮ ਦਾਮੋਦਰ ਮਾਧਵਹ ॥੫੦॥
ਸਲੋਕ ਸਹਸਕ੍ਰਿਤੀ (ਮਃ ੫) - ਅੰਗ ੧੩੫੮

ਗੋਬਿੰਦ ਦਾਮੋਦਰ ਮਾਧਵੇ ॥੬੨॥
ਸਲੋਕ ਸਹਸਕ੍ਰਿਤੀ (ਮਃ ੫) - ਅੰਗ ੧੩੫੯

Sidhant

Ram Shyam - Dasam Granth

Guru



ਆਮ ਭਾਸ਼ਾ ਵਿੱਚ 'ਹਰਿਜਨ', ਸਰਕਾਰ ਦੀ ਸੂਚੀ ਵਿੱਚ ਸ਼ਾਮਿਲ ਜਾਤੀਆਂ ਨਾਲ ਸੰਬੰਧ ਰਖਣ ਵਾਲੇ ਲੋਕਾਂ ਨੂੰ ਕਹਿੰਦੇ ਨੇ, ਪਰ ਗੁਰਬਾਣੀ ਵਿੱਚ ਆਇਆ 'ਹਰਿਜਨ' ਕੁਝ ਹੋਰ ਮਤਲਬ ਰਖਦਾ ਹੈ
ਧਨੁ ਧਨੁ ਹਰਿ ਜਨ ਜਿਨਿ ਹਰਿ ਪ੍ਰਭੁ ਜਾਤਾ ॥ (੯੬)

ਆਮ ਭਾਸ਼ਾ ਵਿੱਚ 'ਅਨੰਦ' ਆਉਣਾ ਵਧੀਆ ਰੋਟੀ ਖਾ ਲੈਣ ਮਗਰੋਂ ਵੀ ਵਰਤ ਲਿਆ ਜਾਂਦਾ ਹੈ, ਪਰ ਗੁਰਬਾਣੀ ਵਿੱਚ ਆਇਆ 'ਅਨੰਦ' ਬਹੁਤ ਗਹਿਰ ਅਤੇ ਉੱਚ ਕੋਟੀ ਦੀ ਆਤਮਿਕ ਅਵਸਥਾ ਲਈ ਵਰਤਿਆ ਗਿਆ ਹੈ
ਕਹੁ ਨਾਨਕ ਹਰਿ ਮਿਲਿ ਭਏ ਏਕੈ ਮਹਾ ਅਨੰਦ ਸੁਖ ਪਾਏ ॥ (੯੯੯)

ਆਮ ਭਾਸ਼ਾ ਵਿੱਚ ਸ਼ਬਦ 'ਰਾਮ' ਮਿਥਿਹਾਸ ਦੇ ਪਾਤਰ ਅਯੋਧਿਆ ਦੇ ਰਾਜੇ ਰਾਮਚੰਦਰ ਨੂੰ ਕਹਿੰਦੇ ਨੇ, ਪਰ ਗੁਰਬਾਣੀ ਵਿੱਚ ਆਇਆ ਸ਼ਬਦ 'ਰਾਮ' ਸਾਡੀ ਪਰਾਤਮਾ ਜਾਂ ਅੰਤਰ ਵਸਦੇ ਗੋਬਿੰਦ/ਹਰੀ ਲਈ ਵਰਤਿਆ ਗਿਆ ਹੈ
ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ ॥੭॥ (੧੦੩੦)

ਆਮ ਭਾਸ਼ਾ ਵਿੱਚ 'ਰਸ' ਸ਼ਬਦ, ਗੰਨੇ ਜਾਂ ਹੋਰ ਕਿਸੇ ਚੀਜ਼ ਵਿੱਚੋਂ ਆਏ ਸੁਆਦ ਲਈ ਵਰਤ ਲਿਆ ਜਾਂਦਾ ਹੈ, ਪਰ ਗੁਰਬਾਣੀ ਵਿੱਚ ਆਇਆ 'ਰਸ', ਆਤਮ ਚਿੰਤਨ ਦੁਆਰਾ ਇੱਕ ਹੋ ਕੇ ਹੁਕਮ ਨਾਲ ਜੁੜ ਜਾਣ ਲਈ ਵਰਤਿਆ ਗਿਆ ਹੈ
ਆਪੁ ਗਵਾਏ ਹਰਿ ਵਰੁ ਪਾਏ ਤਾ ਹਰਿ ਰਸੁ ਮੰਨਿ ਵਸਾਇਆ ॥ (੪੩੯)

ਠੀਕ ਓਸੇ ਪ੍ਰਕਾਰ ਆਮ ਭਾਸ਼ਾ ਵਿੱਚ 'ਗੁਰੂ' ਸ਼ਬਦ ਕਿਸੇ ਵਿਅਕਤੀ ਦੇ ਵਿਦਿਆ ਦੇ ਦਾਤੇ ਲਈ ਵਰਤਿਆ ਜਾਂਦਾ ਹੈ, ਪਰ ਗੁਰਬਾਣੀ ਵਿੱਚ ਆਇਆ 'ਗੁਰੂ' ਓਸ ਸਰਬ ਵਿਆਪਕ ਅਕਾਲ ਪੁਰਖ ਦੇ ਹੁਕਮ ਲਈ ਵਰਤਿਆ ਗਿਆ ਹੈ |
ਸਿਰੀ ਗੁਰੂ ਸਾਹਿਬੁ ਸਭ ਊਪਰਿ ॥ ਕਰੀ ਕ੍ਰਿਪਾ ਸਤਜੁਗਿ ਜਿਨਿ ਧ੍ਰੂ ਪਰਿ ॥ (੧੪੦੧)

'ਗੁਰਬਾਣੀ' ਜਾਂ 'ਗੁਰੂ ਗਰ੍ਰੰਥ ਸਾਹਿਬ' ਨੂੰ ਅਸੀਂ ਆਮ ਭਾਸ਼ਾ ਵਿੱਚ ਤੇ ਆਪਣਾ ਵਿਦਿਆ ਦਾ ਦਾਤਾ ਕਹਿ ਸਕਦੇ ਹਾਂ, ਪਰ ਗੁਰਬਾਣੀ ਵਿਚਲੇ ਆਏ 'ਗੁਰੂ' ਨੂੰ 'ਗ੍ਰੰਥ ਸਾਹਿਬ' ਲਈ ਨਹੀਂ ਵਰਤ ਸਕਦੇ | ਐਸੇ ਕਿੰਨੇ ਹੀ ਪਰਮਾਣ ਹੋਰ ਮੌਜੂਦ ਨੇ ਗੁਰਬਾਣੀ ਵਿੱਚ, ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਆਮ ਭਾਸ਼ਾ ਵਿੱਚ ਕਿਸੇ ਸ਼ਬਦ ਦੇ ਮਾਇਨੇ, ਗੁਰਬਾਣੀ ਵਿਚਲੇ ਆਤਮਿਕ ਗਿਆਨ ਦੇਣ ਲਈ ਵਰਤੇ ਮਾਇਨਿਆਂ ਤੋਂ ਕਿਤੇ ਵੱਖਰੇ ਨੇ | ਸੋ ਜੇਕਰ ਅਸੀਂ ਗੁਰਬਾਣੀ (ਗ੍ਰੰਥ ਸਾਹਿਬ) ਨੂੰ ਆਮ ਭਾਸ਼ਾ ਵਿੱਚ ਵਾਕਯੀ ਆਪਣਾ ਵਿਦਿਆ ਦਾ ਦਾਤਾ ਗੁਰੂ ਮੰਨਦੇ ਹਾਂ, ਤਾ ਸਾਨੂੰ ਗੁਰਬਾਣੀ ਵਿਚਲੇ ਆਏ ਅਸਲ 'ਗੁਰੂ' ਨੂੰ ਸਮਝਣਾ ਤੇ ਓਸ ਨਾਲ ਜੁੜਨਾ ਪਵੇਗਾ |

ਏ ਅਖਰ:- ਸ਼ਿਆਹੀ ਨਾਲ ਲਿਖੇ ਅਖਰ
ਓਇ ਅਖਰ:- 
ਅ+ਖਰ ਪਰਮੇਸ਼ਰ, ਜੋ ਨਾਸ ਰਹਿਤ ਹੈ ।
  


ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥੧॥
ਗਉੜੀ ਬਾਵਨ ਅਖਰੀ (ਭ. ਕਬੀਰ) - ਅੰਗ ੩੪੦

ਬਾਵਨ ਅਖਰ ਜੋਰੇ ਆਨਿ ॥
ਸਕਿਆ ਨ ਅਖਰੁ ਏਕੁ ਪਛਾਨਿ ॥
ਸਤ ਕਾ ਸਬਦੁ ਕਬੀਰਾ ਕਹੈ ॥
ਪੰਡਿਤ ਹੋਇ ਸੁ ਅਨਭੈ ਰਹੈ ॥
ਪੰਡਿਤ ਲੋਗਹ ਕਉ ਬਿਉਹਾਰ ॥
ਗਿਆਨਵੰਤ ਕਉ ਤਤੁ ਬੀਚਾਰ ॥
ਜਾ ਕੈ ਜੀਅ ਜੈਸੀ ਬੁਧਿ ਹੋਈ ॥
ਕਹਿ ਕਬੀਰ ਜਾਨੈਗਾ ਸੋਈ ॥੪੫॥
ਗਉੜੀ ਬਾਵਨ ਅਖਰੀ (ਭ. ਕਬੀਰ) - ਅੰਗ ੩੪੩

01-ਗੁਰੂ ਕੀ ਹੈ 

01-ਗੁਰੂ ਕੀ ਹੈ 
>>>02-Download<<<

Who is real "GURU" of Sikhs - What is GURU

ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥
ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥੨੩੭॥





Is Human worship allowed in Sikhism....






Thursday, May 5, 2011

Satu Santokhu

ਗੁਰ ਗਮਿ ਪ੍ਰਮਾਣੁ ਤੈ ਪਾਇਓ ਸਤੁ ਸੰਤੋਖੁ ਗ੍ਰਾਹਜਿ ਲਯੌ ॥
ਹਰਿ ਪਰਸਿਓ ਕਲੁ ਸਮੁਲਵੈ ਜਨ ਦਰਸਨੁ ਲਹਣੇ ਭਯੌ ॥੬॥
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) - ਅੰਗ ੧੩੯੨

Sunday, May 1, 2011

Kaamu Krodhu Lobhu Mohu Ahankaraa


“ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ”

"ਸਬਦ ਸੂਰ ਬਲਵੰਤ ਕਾਮ ਅਰੁ ਕ੍ਰੋਧ ਬਿਨਾਸਨ ॥
ਲੋਭ ਮੋਹ ਵਸਿ ਕਰਣ ਸਰਣ ਜਾਚਿਕ ਪ੍ਰਤਿਪਾਲਣ ॥ {ਪੰਨਾ 1391}"

ਕਾਮਨਾ ਅਰ ਕ੍ਰੋਧ ਹੀ ਮਨ ਦਾ ਵਜੂਦ ਹੈ, ਜੇ ਦੋ ਚੀਜਾਂ ਨਹੀਂ ਹਨ ਤਾਂ ਮਨ ਹੈ ਹੀ ਨਹੀਂ, ਮਨ ਦੀ ਸ਼ਕਤੀ ਹੀ ਖਤਮ ਹੈ । ਕਾਮਨਾ-ਇੱਛਾਵਾਂ ਦੇ ਵਿੱਚ ਮਨ ਦੀ ਸ਼ਕਤੀ ਹੈ, ਮਨ ਦਾ ਵਜੂਦ ਹੈ ਅਤੇ ਇੱਛਾ ਦੀ ਪੂਰਤੀ ਦੇ ਜਿਹੜਾ ਮੂਹਰੇ ਆ ਜਾਵੇ, ਕ੍ਰੋਧ ਉਹਦੀ ਊਂ ਖਬਰ ਲੈਂਦੈ, ਕ੍ਰੋਧ ਮੈਂ-ਮੈਂ ਕਰਕੇ ਉੱਤੇ ਚੜ੍ਹਦਾ ਹੈ ਫਿਰ ਉਹਦੇ, ਕਹਿੰਦਾ ਆਜਾ ਤੈਨੂੰ ਤਾਂ ਪਹਿਲਾਂ ਦੱਸਦਾਂ, ਤੂੰ ਹੋ ਨੇੜੇ, ਕ੍ਰੋਧ ਦੀ ਪ੍ਰਧਾਨਗੀ ਰਹਿੰਦੀ ਹੈ । ਪਰ ਜਿੱਥੇ ਦੋਏ ਚੀਜਾਂ ਨਹੀਂ ਹਨ ਉਥੇ ਮਨ surrender(ਆਤਮ ਸਮਰਪਣ) ਹੋ ਜਾਂਦਾ ਹੈ, ਜਦ ਸੈਨਾਪਤੀ arrest(ਗ੍ਰਿਫਤਾਰ) ਕਰਿਆ ਜਾਵੇ, ਹਾਰ ਖਾ ਜਾਵੇ, ਰਾਜਾ ਆਪ ਹੀ ਗ੍ਰਿਫਤਾਰ ਹੋ ਜਾਂਦੈ । ਮਨ ਦਾ ਸੈਨਾਪਤੀ 'ਕ੍ਰੋਧ' ਹੈ, ਜਿੱਥੇ ਕ੍ਰੋਧ ਮਰ ਗਿਆ, ਕ੍ਰੋਧ ਖਤਮ ਹੋ ਗਿਆ, ਤੇ ਮਨ ਕੋਲ ਕੀ ਰਹਿ ਜਾਂਦਾ ਹੈ ? ਮਨ ਹੱਥ ਖੜ੍ਹੇ ਕਰ ਦਿੰਦਾ ਹੈ ਫਿਰ, "ਕਾਮ ਅਰੁ ਕ੍ਰੋਧ ਬਿਨਾਸਨ" ਕਾਮ ਅਰ ਕ੍ਰੋਧ ਦੇ ਨਾਸ ਕਰਨ ਵਾਲਾ ਹੈ ‘ਸ਼ਬਦ’, ਜਿਹੜਾ ਗੁਰਬਾਣੀ ਸੁਣ ਲੈਂਦੈ, ਉਹਦਾ ਕਾਮ-ਕ੍ਰੋਧ ਨਾਸ ਹੋ ਸਕਦਾ ਹੈ ਜੇ ਇਹਨੂੰ ਸਮਝ ਕੇ ਮੰਨ ਲਵੇ । ਇਹ ਓਸ ਸੂਰਮੇ ਦੇ ਮੂੰਹ 'ਤੋਂ ਸ਼ਬਦ ਨਿਕਲਿਆ ਹੋਇਆ ਹੈ, ਇਹਨੂੰ ਸੁਣ ਕੇ ਮੰਨਣ ਵਾਲਾ ਆਪਨੇ ਅੰਦਰ ਕਾਮਨਾਵਾਂ ਅਰ ਕ੍ਰੋਧ ਦਾ ਨਾਸ ਕਰ ਸਕਦੈ । ਸੂਰਮਿਆਂ ਦੇ ਮੂੰਹ 'ਚੋਂ ਨਿਕਲਿਆ ਹੋਇਆ ਸ਼ਬਦ ਹੀ ਸੂਰਮਾ ਹੁੰਦਾ ਹੈ, ਸੂਰੇ ਦੇ ਹਥੋਂ ਚੱਲਿਆ ਹੋਇਆ ਤੀਰ ਹੀ ਕੁਛ ਕਰ ਦਿਖਾਉਂਦੈ, ਕਰ ਦਿਖਾਉਣ ਦੀ ਸਮਰੱਥਾ ਰੱਖਦੈ । ਇਹ ਬਾਣੀ ਦੇ ਬਾਣ ਨੇ, ਇਹ ਬਾਣੀ ਦੇ ਬਾਣ ਐਸੇ ਚੱਲਦੇ ਨੇ, ਮਨ ਦੇ ਸਾਰੇ ਵਿਕਾਰਾਂ ਦਾ ਨਾਸ ਕਰ ਦਿੰਦੇ ਨੇ । ਐਸੇ ਸ਼ਬਦ ਦੇ ਬਾਣ ਵਾਹੇ ਨਾਨਕ ਨੇ, ਲਹਿਣੇ ਦਾ ਮਨ ਧਰਾਸ਼ਾਹੀ ਕਰਤਾ, ਕੋਈ ਜਵਾਬ ਹੀ ਨਹੀਂ ਸੀ ਕਿਸੇ ਗੱਲ ਦਾ, surrender(ਆਤਮ ਸਮਰਪਣ) ਕਰ ਗਿਆ ਮਨ, ਮਨ surrender(ਆਤਮ ਸਮਰਪਣ) ਕਰ ਗਿਆ । ਲਹਿਣੇ ਨੇ ਐਸੇ ਬਾਣੀ ਦੇ ਬਾਣ ਵਾਹੇ, ਅਮਰਦਾਸ ਦਾ ਮਨ surrender(ਆਤਮ ਸਮਰਪਣ) ਕਰ ਗਿਆ, ਸਬਦ ਸੂਰ, ਤਾਂ ਹੈ । ਜੇ ਨਾਨਕ ਨੇ ਇਹਦਾ ਮਨ ਜਿੱਤਿਆ ਸੀ ਤਾਂ ਇਹਨੇ 'ਗਾਂਹ ਵੀ ਜਿੱਤ ਲਿਆ ਕਿਸੇ ਦਾ, ਸਬਦ ਸੂਰ ਕੌਣ ਹੈ ? ਲਹਿਣਾ । 'ਬਲਵੰਤ' ਦਾ ਮਤਲਬ ਸ਼ਕਤੀਸ਼ਾਲੀ ਹੈ, ਬਲ ਵਾਲਾ ਹੈ, ‘ਸਬਦ’ ਬਲ ਵਾਲਾ ਹੈ, ਸਬਦ ਦੇ ਵਿੱਚ ਬਲ ਹੈ । ਬਲ ਕੀ ਹੈ ? ਗਿਆਨ ਹੈ । ਬੁਧ-ਬਲ ਕੀ ਹੁੰਦਾ ਹੈ ? ਗਿਆਨ ਹੈ, ਆਤਮ-ਗਿਆਨ ਹੈ, ਬ੍ਰਹਮ-ਗਿਆਨ ਹੈ ਸਬਦ ਦੇ ਵਿੱਚ, ਸਰਵ-ਉੱਤਮ ਗਿਆਨ ਹੈ, ਸਰਵ-ਉੱਤਮ ਸ਼ਕਤੀ ਹੈ ਸ਼ਬਦਾਂ ਵਿੱਚ, ਸਾਚ ਸ਼ਬਦ ਹੈ, ਸਚ ਦੀ ਸ਼ਕਤੀ ਹੈ ਸ਼ਬਦਾਂ 'ਚ "ਸਬਦ ਸੂਰ ਬਲਵੰਤ ਕਾਮ ਅਰੁ ਕ੍ਰੋਧ ਬਿਨਾਸਨ ॥"

"ਲੋਭ ਮੋਹ ਵਸਿ ਕਰਣ ਸਰਣ ਜਾਚਿਕ ਪ੍ਰਤਿਪਾਲਣ ॥" ਦੇਖੋ ! ਕਾਮਨਾ ਅਰ ਕ੍ਰੋਧ ਦਾ ਨਾਸ ਕਰਨੈ, ਲੋਭ ਅਰ ਮੋਹ ਦਾ ਨਾਸ ਨੀ ਕਰਨਾ, ਇਹਨੂੰ ਵੱਸ ਵਿੱਚ ਕਰਨੈ, ਇਹ ਚਾਹੀਦੇ ਨੇ ਇਹਦੀ ਲੋੜ ਆ । ਇਹਨਾਂ ਦਾ ਨੀ ਨਾਸ ਕਰਨਾ, ਦੇਖੋ ! ਕੀ ਕਹਿ ਰਿਹੈ ? ਕਿਹੜੇ ਭੇਤ ਦੀ ਗੱਲ ਦੱਸੀ ਹੈ ਏਥੇ ? ਅਸੀਂ ਸਾਰਿਆਂ ਦੇ ਹੀ ਖਿਲਾਫ਼ ਆਂ, ਨਹੀਂ, ਇਹਨਾਂ ਨੂੰ control(ਵੱਸ) 'ਚ ਰੱਖਣਾ ਹੈ ਸਿਰਫ । ਲੋਭ ਅਰ ਮੋਹ ਨੂੰ ਵੱਸ ਕਰਨੈ, ਕਾਮ ਅਰ ਕ੍ਰੋਧ ਨੂੰ ਨਾਸ ਕਰਨੈ, ਇਹੀ ਨੇ ਦੁਸ਼ਮਨ ਦੋਏ, ਇਹ ਤਾਂ ਉਹਦੇ ਨਾਲ ਨੇ, ਸਾਰੀ ਜਨਤਾ ਨੀ ਮਾਰੀ ਦੀ ਹੁੰਦੀ । ਜੇ ਕਿਸੇ ਦਾ ਰਾਜ ਖੋਹੀਦੈ, ਪਬਲਿਕ ਥੋੜ੍ਹੀ ਮਾਰੀ ਦੀ ਆ, ਪਬਲਿਕ ਤਾਂ ਓਦਾਂ ਈ ਵਿਚਾਰੀ ਉਹਨਾਂ ਦੇ ਨਾਲ ਹੁੰਦੀ ਐ, ਪਬਲਿਕ ਆਪਣੇ ਨਾਲ ਰਲਾ ਲਈਦੀ ਹੁੰਦੀ ਐ ਸਮਝਾ ਕੇ, ਆਪਣੇ ਵੱਸ 'ਚ ਕਰ ਲਈਦੀ ਹੁੰਦੀ ਐ । ਜਿਹੜਾ ਵੱਸ 'ਚ ਨਾ ਹੋ ਸਕੇ, ਮਾਰੀ ਦਾ ਉਹ ਹੁੰਦੈ, ਕ੍ਰੋਧ ਮਰੇ ਤੇ ਬਿਨਾਂ ਵੱਸ 'ਚ ਨੀ ਆਉਂਦਾ ਕਿਸੇ ਦੇ, ਹੰਕਾਰ ਨੂੰ ਵੱਸ 'ਚ ਨੀ ਕੀਤਾ ਜਾ ਸਕਦਾ । ਕ੍ਰੋਧ ਮਰ ਗਿਆ ਹੰਕਾਰ ਆਪੇ ਈ..... ਦੇਖੋ ! ਹੰਕਾਰ ਦੀ ਗੱਲ ਨੀ ਕੀਤੀ, ਕ੍ਰੋਧ ਦੀ ਕੀਤੀ ਆ, ਹੰਕਾਰ ਦੀ ਸ਼ਕਤੀ ਕ੍ਰੋਧ 'ਚ ਐ, ਕਈ ਵਾਰ ਤੁਹਾਨੂੰ ਪਤਾ ਹੋਊ, ਲੱਕੜ ਜਿਉਂ ਦੀ ਤਿਉਂ ਐਂ, ਪੁਰਾਣੀ ਹੋ ਗਈ, ਤੇੜਾਂ ਫਟ ਗਈਆਂ, ਜੇ ਉਹਨੂੰ ਚੁੱਲ੍ਹੇ 'ਚ ਪਾ ਦੇਈਏ, ਅੱਗ ਨੀ ਹੈ ਉਹਦੇ 'ਚ, ਜਲਦੀ ਨੀ, ਲੱਕੜ ਹੈ, ਵਜਨ ਵੀ ਘਟ ਗਿਆ, ਅੱਗ ਵੀ ਹੈਨੀ, ਅੱਗ ਕਿਥੇ ਚਲੀ ਗਈ ? ਹੰਕਾਰ ਐਹੋ ਜਿਹਾ ਹੋ ਜਾਂਦੈ, ਜਿਹੋ ਜਿਹਾ ਉਹ ਗਲੀ ਹੋਈ ਲੱਕੜ ਐ, ਅੱਗ ਹੈਨੀ, ਚੁੱਲ੍ਹੇ 'ਚ ਪਾ ਲਉਗੇ, ਸਵਾਹ ਹੋਜੂ, ਓਸ ਹੰਕਾਰ ਤੋਂ ਸਾਨੂੰ ਕੋਈ ਖਤਰਾ ਨੀ, ਉਹ ਕੀ ਐ ? ਉਹ ਮਨ ਉਹੋ ਜਿਹਾ ਹੋ ਜਾਂਦਾ ਹੈ । ਕ੍ਰੋਧ ਹੀ ਅੱਗ ਐ, ਜਦ ਅੱਗ ਹੀ ਵਿੱਚ ਨਾ ਰਹੀ ਤਾਂ ਉਹਨੇ ਰਹਿਣਾ ਕੀ ਐ ਫਿਰ ? ਕ੍ਰੋਧ ਦਾ ਨਾਸ ਹੋਊਗਾ, ਫੇਰ ਈ ਗੱਲ ਬਣੂਗੀ, ਕਾਮਨਾਵਾਂ ਦਾ ਨਾਸ ਈ ਹੋਊਗਾ, ਫੇਰ ਗੱਲ ਬਣੂਗੀ । ਪਰ ਮੋਹ ਨੂੰ ਪ੍ਰੇਮ 'ਚ ਬਦਲ ਲੈਣੈ, ਜਦੋਂ ਨਿਰਾਕਾਰ ਦਾ ਮੋਹ ਹੈ ਉਹ ਪ੍ਰੇਮ ਹੁੰਦੈ, ਉਹਨੂੰ ਪ੍ਰੇਮ 'ਚ ਬਦਲ ਲੈਣੈ, ਲੋਭ ਜਿਹੜਾ ਹੈਗਾ, ਲੋਭ ਦਾ ਭਾਂਡਾ ਧੋ ਕੇ ਉਹਦੇ 'ਚ ਨਾਮ ਪਾਉਣ ਲੱਗ ਜਾਣੈ, ਮਾਇਆ ਕੱਢ ਦੇਣੀ ਐ, ਮਾਇਆ ਦੀ ਭੁੱਖ ਨੀ ਰਹਿਣ ਦੇਣੀ, ਭੁੱਖ ਕਾਹਦੀ ਰੱਖਣੀ ਹੈ ? ਨਾਮ ਦੀ । "ਸਾਚੇ ਨਾਮ ਕੀ ਲਾਗੈ ਭੂਖ ॥ {ਪੰਨਾ 9}"

"ਇਹ ਲਾਲਚ ਹਉ ਗੁਨ ਤਉ ਉਚਰੋਂ ॥ (Page 240)" ਲਾਲਚ ਨਹੀਂ ਛੱਡਣਾ ਹੈ, ਲੋਭ ਨੀ ਛੱਡਣਾ, ਲੋਭ ਦਾ ਭਾਂਡਾ ਤਾਂ ਵੱਡਾ ਚਾਹੀਦੈ ਸਵਾਂ । ਜਿਹੜਾ ਖੱਪਰ ਸੀ ਨਾ ਮਾਇਆ ਤੇ ਭਰਦਾ ਨੀ ਸੀ, ਉਹ ਨਾਮ ਨਾਲ ਭਰਨੈ ਹੁਣ ਨਾਮ ਨਾਲ, ਖੱਪਰ ਤਾਂ ਵੱਡਾ ਚਾਹੀਦੈ, ਜਿੱਦਨ ਖੱਪਰ ਭਰ ਗਿਆ ਇਹਨੇ ਨਾਮ ਛੱਡ ਦੇਣੈ, ਫਿਰ ਖਤਰੈ, ਜਦ ਬੱਚਾ ਰੱਜ ਜਾਂਦੈ, ਦੁੱਧ ਚੁੰਘਦਾ-ਚੁੰਘਦਾ ਥਣ ਛੱਡ ਦਿੰਦੈ ਮਾਂ ਦਾ, ਦੁਬਾਰਾ ਹੱਥ ਨੀ ਆਉਣਾ ਫਿਰ । ਹਾਂ….. ਲਗਾਤਾਰ ਭੁੱਖ ਲੱਗੀ ਰਹਿਣੀ ਚਾਹੀਦੀ ਐ, ਲਗਾਤਾਰ ਰਸ ਨਾਮ ਦਾ ਲੈਣਾ ਈ ਚਾਹੀਦੈ, ਤ੍ਰਿਪਤ ਵੀ ਐ ਰਸ ਲਈ ਵੀ ਜਾਂਦੈ । ਇੱਕ ਸਕਿੰਟ ਵਾਸਤੇ ਸੂਰਜ ਨੂੰ ਗਾਇਬ ਕਰ ਦਿਉ, 'ਨੇਰ੍ਹਾ ਜਿਉਂ ਦਾ ਤਿਉਂ ਖੜ੍ਹਾ ਹੋ ਜਾਂਦੈ, ਇੱਕ ਸਕਿੰਟ 'ਚ ਈ 'ਨੇਰ੍ਹਾ ਹੋ ਜਾਂਦੈ ਖੜ੍ਹਾ, ਕਿਤੋਂ ਆਉਂਦਾ ਨੀ 'ਨੇਰ੍ਹਾ ਏਥੇ ਈ ਆ, ਉਨਾ ਈ ਚਿਰ 'ਨੇਰ੍ਹਾ ਗਾਇਬ ਆ ਜਿੰਨਾ ਚਿਰ ਰੌਸ਼ਨੀ ਹੈਗੀ ਆ "ਹਰਿ ਬਿਸਰਤ ਸਦਾ ਖੁਆਰੀ ॥ {ਪੰਨਾ 711}" ਚਾਨਣ ਗਾਇਬ 'ਨੇਰ੍ਹਾ ਹਾਜ਼ਰ, ਉਹੋ ਜਿਹੀ ਹੀ position (ਹਾਲਤ) ਕਰ ਦਿੰਦੈ ਜਿਹੋ ਜਿਹੀ ਪਹਿਲਾਂ ਸੀ, ਜਿਹੜੇ ਜਾਲ 'ਚੋਂ ਨਿੱਕਲ ਕੇ ਆਏ ਆਂ ਓਸੇ ਜਾਲ 'ਚ ਫੇਰ ਫਸਜਾਂ ਗੇ, ਭਰਮ ਦੇ ਜਾਲ 'ਚ ਫੇਰ ਫਸਜਾਂ ਗੇ, ਇਸ ਕਰਕੇ ਲੋਭ ਰੱਖਣ ਵਾਲੀ ਚੀਜ਼ ਐ, ਲੋਭ ਮਾਰਨ ਵਾਲੀ ਚੀਜ਼ ਨੀ, ਲੋਭ ਦਾ ਭਾਂਡਾ ਭੰਨਣ ਵਾਲੀ ਚੀਜ਼ ਨੀ, ਲੋਭ ਦੇ ਭਾਂਡੇ ਨੂੰ ਧੋ ਕੇ ਸੰਵਾਰ ਕੇ ਧੂਪ ਦੇ ਕੇ, ਮਾਇਆ ਦੀ ਭੁੱਖ ਤਿਆਗ ਕੇ, ਦੂਈ ਨਾਮ ਵਾਲੀ ਵਸਤੂ ਪਾਉਣ ਲੱਗ ਜਾਣੈ ਉਹਦੇ 'ਚ । ਸੱਚ ਦਾ ਮੋਹ ਕਰਨੈ, ਆਪਣੇ ਮੂਲ ਦਾ ਮੋਹ ਕਰਨੈ, ਸਾਰੇ ਈ ਪਰਮੇਸ਼ਰ ਦੇ ਨੇ "ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ॥ (Page 51)" "ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥ {ਪੰਨਾ 10}" ਤੇਰੇ ਸਾਰੇ ਜੀਅ ਨੇ, ਫਿਰ ਮੋਹ ਸਾਰਿਆਂ ਜੀਆਂ ਦਾ ਈ ਕਰਨੈ, ਸਾਰੇ ਜੀਆਂ ਨਾਲ ਇੱਕੋ ਜਿਹਾ ਹੀ ਪ੍ਰੇਮ ਕਰਨੈ, ਤੇਰਾ ਅਰ ਮੇਰਾ ਰਹਿਣਾ ਈ ਨੀ ਕੋਈ, ਹੁਣ ਸਰੀਰ ਜਦ ਦੇਖਦੇ ਆਂ ਤਾਂ ਆਪਣੇ ਨਿਆਣੇ ਵੱਖਰੇ ਦੀਂਹਦੇ ਨੇ, ਦੂਏ ਵੱਖਰੇ ਦੀਂਹਦੇ ਨੇ, ਜੇ ਆਤਮਾ ਦੇਖਾਂਗੇ ਤਾਂ ਸਾਰੇ ਜੀਅ ਇੱਕੋ ਜਿਹੇ ਈ ਦੀਂਹਦੇ ਨੇ, ਫਿਰ ਮੋਹ ਨੀ ਹੈ ਫਿਰ ਪ੍ਰੇਮ ਐ । ਆਤਮਕ ਪੱਧਰ(level) 'ਤੇ ਪ੍ਰੇਮ ਹੁੰਦੈ, ਸਰੀਰਕ ਪੱਧਰ(level) 'ਤੇ ਮੋਹ ਹੁੰਦੈ, ਮਾਇਆ ਦਾ ਮੋਹ ਹੁੰਦੈ, ਆਤਮਾ ਦਾ ਪ੍ਰੇਮ ਹੁੰਦੈ । ਮੋਹ ਨੂੰ ਬਦਲ ਕੇ ਪੁੱਠਾ ਕਰਕੇ ਆਤਮਕ ਪੱਧਰ(level) 'ਤੇ ਜੇ ਲੈ ਜਾਈਏ ਫਿਰ ਪ੍ਰੇਮ ਬਣ ਜਾਂਦੈ । ਦੂਆ ਪਾਸਾ ਸਿੱਕੇ ਦਾ ਪ੍ਰੇਮ ਐ, ਇੱਕ ਪਾਸਾ ਮੋਹ ਆ, ਮੋਹ ਵਾਲਾ ਪਾਸਾ ਉੱਪਰ ਐ, ਪ੍ਰੇਮ ਵਾਲਾ ਥੱਲੇ ਆ, ਜਦ ਪਲਟ ਦੇਣੈ, ਪ੍ਰੇਮ ਵਾਲਾ ਉੱਤੇ ਆ ਗਿਆ, ਮੋਹ ਵਾਲਾ ਥੱਲੇ ਆ ਗਿਆ, ਇਹ ਪਲਟਣਾ ਈ ਆ ਪਾਸਾ । "ਲੋਭ ਮੋਹ ਵਸਿ ਕਰਣ ਸਰਣ ਜਾਚਿਕ ਪ੍ਰਤਿਪਾਲਣ ॥"

'ਸਰਣ ਜਾਚਿਕ ਪ੍ਰਤਿਪਾਲਣ' ਉਹਦੇ ਸ਼ਰਨ 'ਚ ਰਹਿਣੈ, ਸ਼ਬਦ ਗੁਰੂ ਦੇ ਸ਼ਰਨ 'ਚ ਰਹਿਣੈ, ਹੁਕਮ ਦੀ ਸ਼ਰਨ 'ਚ ਚਲੇ ਜਾਣੈ ਔਰ ਜਿਹੜਾ ਕਿ ਪ੍ਰਤਿਪਾਲ ਕਰਨ ਵਾਲਾ ਐ । 'ਸਰਣ ਜਾਚਿਕ' ਜਾਚਿਕ ਬਣ ਕੇ ਉਹਦੀ ਸ਼ਰਨ ਰਹਿਣੈ, ਮੰਗਤੇ ਬਣ ਕੇ "ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ {ਪੰਨਾ 666}" ਭੇਖਾਰੀ ਬਣ ਕੇ ਉਹਦੀ ਸ਼ਰਨ 'ਚ ਰਹਿਣੈ, ਸਚੇ ਨਾਮ ਦੀ ਭੁੱਖ ਐ, ਭੁੱਖ ਉਥੋਂ ਪੂਰੀ ਹੋਈ ਜਾਣੀ ਐ । 'ਜਾਚਿਕ ਪ੍ਰਤਿਪਾਲਣ' ਜੋ ਸਾਰੇ ਸੰਸਾਰ ਦੀ ਪ੍ਰਤਿਪਾਲ ਕਰਦੈ, ਉਹਦੀ ਸ਼ਰਨ ਵਿੱਚ ਰਹਿਣੈ, ਇਹੋ ਜਿਹੀ ਜਿੰਦਗੀ ਬਸਰ ਕਰਨੀ ਐ, ਐਸ ਤਰੀਕੇ ਨਾਲ ਜੀਵਨ ਜਿਉਣੈ ।







Saturday, March 19, 2011

Daal



ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥
ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥
ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥
ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥
ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥
ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥੧॥
ਆਸਾ  ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੪੬੮















ਆਉ ਕਲੰਦਰ ਕੇਸਵਾ ॥
ਕਰਿ ਅਬਦਾਲੀ ਭੇਸਵਾ ॥ ਰਹਾਉ ॥
ਭੈਰਉ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ - ਅੰਗ ੧੧੬੭

Mangnaa

ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥
ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥੨੪੨॥
ਸਲੋਕ (ਭ. ਕਬੀਰ) - ਅੰਗ ੧੩੭੭




ਮੰਗਣਾ ਤ ਸਚੁ ਇਕੁ ਜਿਸੁ ਤੁਸਿ ਦੇਵੈ ਆਪਿ ॥
ਗਉੜੀ ਕੀ ਵਾਰ:੨ (ਮਃ ੫) - ਅੰਗ ੩੨੧

ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥
ਰਾਮਕਲੀ ਕੀ ਵਾਰ:੨ (ਮਃ ੫) - ਅੰਗ ੯੫੮

ਪ੍ਰਭੁ ਛੋਡਿ ਹੋਰੁ ਜਿ ਮੰਗਣਾ ਸਭੁ ਬਿਖਿਆ ਰਸ ਛਾਰੁ ॥
ਰਾਮਕਲੀ ਕੀ ਵਾਰ:੨ (ਮਃ ੫) - ਅੰਗ ੯੬੨

Wednesday, March 16, 2011

Kalika



ਸਰਬ ਕਾਲ ਹੈ ਪਿਤਾ ਅਪਾਰਾ ॥
ਦੇਬਿ ਕਾਲਿਕਾ ਮਾਤ ਹਮਾਰਾ ॥
ਬਚਿਤ੍ਰ ਨਾਟਕ ਅ. ੧੪ - ੫ - ਸ੍ਰੀ ਦਸਮ ਗ੍ਰੰਥ ਸਾਹਿਬ

Friday, January 28, 2011

Chaar Purakh Du-ay Naar





Page 1369, Line 6
ਕਬੀਰ ਏਕ ਮਰੰਤੇ ਦੁਇ ਮੂਏ ਦੋਇ ਮਰੰਤਹ ਚਾਰਿ ॥
कबीर एक मरंते दुइ मूए दोइ मरंतह चारि ॥
Kabīr ek maranṯe ḏu▫e mū▫e ḏo▫e maranṯah cẖār.
Kabeer, when one died, two were dead. When two died, four were dead.

ਚਾਰਿ ਮਰੰਤਹ ਛਹ ਮੂਏ ਚਾਰਿ ਪੁਰਖ ਦੁਇ ਨਾਰਿ ॥੯੧॥
चारि मरंतह छह मूए चारि पुरख दुइ नारि ॥९१॥
Cẖār maranṯah cẖẖah mū▫e cẖār purakẖ ḏu▫e nār. ||91||
When four died, six were dead, four males and two females. ||91||

Friday, January 14, 2011

Maaghi

11-Maaghi - Bhai Harjinder Singh Srinagar >>>Download Mp3<<<



11-Maaghi - Nihung Dharam Singh (Viaakheaa)  >>>Download Mp3<<<


18 ਮਾਝ ਬਾਰਹਮਾਹਾ (ਮ: ੫) ਅੰਗ ੧੩੫ ਪੰ. ੧੮ 
ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥
माघि मजनु संगि साधूआ धूड़ी करि इसनानु ॥
Māgẖ majan sang sāḏẖū▫ā ḏẖūṛī kar isnān.

ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥
हरि का नामु धिआइ सुणि सभना नो करि दानु ॥
Har kā nām ḏẖi▫ā▫e suṇ sabẖnā no kar ḏān.

ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥
जनम करम मलु उतरै मन ते जाइ गुमानु ॥
Janam karam mal uṯrai man ṯe jā▫e gumān.

ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ ॥
कामि करोधि न मोहीऐ बिनसै लोभु सुआनु ॥
Kām karoḏẖ na mohī▫ai binsai lobẖ su▫ān.

ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥
सचै मारगि चलदिआ उसतति करे जहानु ॥
Sacẖai mārag cẖalḏi▫ā usṯaṯ kare jahān.

ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥
अठसठि तीरथ सगल पुंन जीअ दइआ परवानु ॥
Aṯẖsaṯẖ ṯirath sagal punn jī▫a ḏa▫i▫ā parvān.

ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥
जिस नो देवै दइआ करि सोई पुरखु सुजानु ॥
Jis no ḏevai ḏa▫i▫ā kar so▫ī purakẖ sujān.

ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥
जिना मिलिआ प्रभु आपणा नानक तिन कुरबानु ॥
Jinā mili▫ā parabẖ āpṇā Nānak ṯin kurbān.

ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥
माघि सुचे से कांढीअहि जिन पूरा गुरु मिहरवानु ॥१२॥
Māgẖ sucẖe se kāʼndẖī▫ah jin pūrā gur miharvān. ||12||