Thursday, December 8, 2011

Aqal Liv

   "ਸਦਾ ਅਕਲ ਲਿਵ ਰਹੈ ਕਰਨ ਸਿਉ ਇਛਾ ਚਾਰਹ ॥ {ਪੰਨਾ 1392}"

ਅਕਲ ਇੱਕ ਥਾਂ ਜੁੜੀ ਰਹਿੰਦੀ ਹੈ, ਅਕਲ ਬਹੁਤਾ ਏਧਰ-ਓਧਰ ਨਹੀਂ ਭੱਜਦੀ । ਲਿਵ ਕੀਹਦੀ ਲੱਗਣੀ ਐ ? ਅਕਲ ਦੀ ਹੀ ਲਿਵ ਲੱਗਣੀ ਹੈ । ਅਕਲ ਹੀ ਦੁਖੀ ਕਰਦੀ ਹੈ । ਜਿਹੜਾ 'ਬਿਕਲ' ਲਫਜ ਹੈ, ਜੀਹਨੂੰ ਅਸੀਂ ਬੇ-ਅਕਲ ਕਹਿੰਦੇ ਹਾਂ, ਉਸਦਾ ਵਿਆਕੁਲ ਦੇ ਨਾਲ ਬਹੁਤ ਗਹਿਰਾ ਸੰਬੰਧ ਹੈ । ਜਿਹੜਾ ਬੁੱਧੀ ਹੀਣ ਹੈ ਉਹ ਵਿਆਕੁਲ ਰਹਿੰਦਾ ਹੈ, ਕਿਉਂਕਿ ਉਹਦੀ ਬੁੱਧੀ ਇੱਕ ਥਾਂ ਟਿਕਦੀ/ਖੜਦੀ ਨਹੀਂ ਹੈ । ਬੁੱਧੀ ਡੋਲਦੀ ਹੈ ਜਾਂ ਮਨ ਡੋਲਦਾ ਹੈ, ਇੱਕੋ ਹੀ ਗੱਲ ਹੈ, ਮਨ ਅਰ ਬੁੱਧੀ ਦੋ ਨਹੀਂ ਹਨ । ਅਸਲ 'ਚ ਗੱਲ ਇਹ ਕਹਿਣੀ ਚਾਹੁੰਦਾ ਹੈ ਕਿ ਮਨ ਦੀ ਲਿਵ ਨਹੀਂ ਹੁੰਦੀ, ਅਕਲ ਦੀ ਲਿਵ ਹੁੰਦੀ ਹੈ । ਜਦ ਅਸੀਂ ਮਨ ਦੀ ਲਿਵ ਕਹਿੰਦੇ ਹਾਂ ਤਾਂ ਸਾਨੂੰ ਇਹ ਭੁਲੇਖਾ ਜਿਹਾ ਹੁੰਦਾ ਹੈ ਕਿ ਮਨ ਨੀ ਕਾਬੂ ਆਉਂਦਾ, ਅਸਲ 'ਚ ਅਕਲ ਦਾ ਆਪਣੇ ਆਪ 'ਤੇ ਕਾਬੂ ਨਹੀਂ ਹੈ । ਜਦ ਅਸੀਂ ਕਹਿੰਦੇ ਹਾਂ ਕਿ ਸਾਡਾ ਆਪਣੇ ਆਪ 'ਤੇ ਕਾਬੂ ਨਹੀਂ ਹੈ, ਅਕਲ ਦਾ ਆਪਣੇ ਆਪ 'ਤੇ ਕਾਬੂ ਨਹੀਂ ਹੈ । ਅਕਲ ਦਾ ਸੰਤੁਲਣ ਵਿਗੜਿਆ ਹੋਇਆ ਹੈ, ਸਾਡੀ ਸੋਚ ਸੰਤੁਲਿਤ ਨਹੀਂ ਹੈ, ਇੱਕ ਤਰਫੀ ਸੋਚ ਹੈ । ਸੋਚ ਮਾਇਆ ਵੱਲ ਜਿਆਦਾ inclined/ਝੁਕੀ ਹੋਈ ਹੈ, ਬਹੁਤੀ ਹੀ ਝੁਕੀ ਹੋਈ ਹੈ, ਦੂਜੇ ਪਾਸੇ ਦਾ ਪੱਲੜਾ ਉੱਤੇ ਟੰਗਿਆ ਹੋਇਆ ਹੈ ।
                                                     ਸੋਚ ਐਨੀ ਸੰਤੁਲਿਤ ਬਣਾ ਦੇਣੀ ਹੈ, ਜੋਗੀਆਂ ਨੇ ਕੀ ਕੀਤਾ ਕਿ ਮਾਇਆ ਵੱਲੋਂ ਬਿਲਕੁੱਲ ਹੀ ਉੱਤੇ ਚੁੱਕਤੀ, ਉਹ ਵੀ ਗਲਤ ਹੈ । ਇਹ ਵੀ ਨਹੀਂ ਹੋ ਸਕਦਾ ਕਿ ਅਸੀਂ ਮਾਇਆ (ਬਾਹਰਲੇ ਸਰੀਰ) ਦੀ ਅਣਦੇਖੀ ਕਰ ਦੇਈਏ, ਇਹ ਵੀ ਨਹੀਂ ਹੋ ਸਕਦਾ ਕਿ ਬਾਹਰਲੇ ਸਰੀਰ ਦੀ ਦੇਖ-ਰੇਖ ਦੇ ਵਿੱਚ ਅੰਦਰਲੇ ਸਰੀਰ ਦੀ ਅਣਦੇਖੀ ਕਰ ਦੇਈਏ । ਇਹ ਸੰਤੁਲਿਤ ਸੋਚ ਹੈ । ਜਿੰਨੀ ਲੋੜ ਹੈ ਉਨੀ ਬਾਹਰਲੇ ਸਰੀਰ ਦੀ ਦੇਖ-ਰੇਖ ਜਰੂਰੀ ਹੈ, ਲੋੜ ਤੋਂ ਵੱਧ ਗਲਤ ਹੈ । ਅੰਦਰਲੀ ਲੋੜ ਪੂਰੀ ਹੋ ਜਾਵੇ ਇਸ ਜਨਮ ਦੇ ਵਿੱਚ, ਇਹ ਬੜੀ ਔਖੀ ਗੱਲ ਹੈ, ਇਸ ਕਰਕੇ ਉੱਥੇ ਧਿਆਨ maximum/ਜਿਆਦਾ ਚਾਹੀਦਾ ਹੈ । ਜਿੰਨਾ ਕੰਮ ਹੋ ਜਾਵੇ ਉਨਾ ਹੀ ਚੰਗਾ ਹੈ, "ਕਾਲਿ ਕਰੰਤਾ ਅਬਹਿ ਕਰੁ" ਤਾਂ ਹੀ ਕਹਿਆ ਹੋਇਆ ਹੈ, "ਅਬ ਕਰਤਾ ਸੁਇ ਤਾਲ ॥ {ਪੰਨਾ 1371}" ਇਹ ਹੈ ਅਕਲ ਲਿਵ । ਅਕਲ ਲਿਵ ਦਾ ਮਤਲਬ ਇਹ ਨਹੀਂ ਹੈ ਕਿ ਇੱਕ ਥਾਂ 'ਤੇ ਟਿਕਾ ਲਉ ਤੇ ਸੋਚਣਾ ਹੀ ਬੰਦ ਕਰ ਦਿਉ ।
                               ਅਕਲ ਨੂੰ ਸੰਤੁਲਿਤ ਰੱਖ ਕੇ ਜਾਗ੍ਰਿਤ ਅਵਸਥਾ ਵਿੱਚ (Aware) ਰਹੋ । ਜਾਗ੍ਰਿਤ/ਸਹਿਜ ਅਵਸਥਾ ਵਿੱਚ ਰਹੋ,"ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥ {ਪੰਨਾ 478}" ਸਹਿਜ ਅਵਸਥਾ ਵਿੱਚ ਰਹਿਣਾ, ਜੋ ਕੰਮ ਕਰਨ ਆਏ ਹਾਂ, Present ਵਿੱਚ ਰਹੋ । ਨਾ future 'ਚ ਜਾਉ, ਨਾ past ਵਿੱਚ, ਜੋ ਹੋ ਚੁੱਕਿਆ ਹੈ ਉਹ ਨਾ ਮਹਿਸੂਸ ਕਰੋ । future or past ਦੀ ਲੋੜ ਨਹੀਂ, ਜੋ ਹੋ ਗਿਆ ਉਹ ਹੋ ਹੀ ਗਿਆ ਹੁਣ, ਉਹਤੋਂ ਸਿੱਖਿਆ ਲਉ 'ਗਾਹਾਂ ਨੂੰ ਉਹੋ ਜਿਹਾ ਨਾ ਹੋਵੇ, ਸਿੱਖਿਆ ਤਾਂ ਅੰਦਰ ਲਈ ਹੋਈ ਹੈ ਉਹਤੋਂ । 'ਗਾਹਾਂ ਨੂੰ ਕੀ ਹੋਊ ਕੀ ਨਾ ਹੋਊ ਆਪਾਂ ਨੂੰ ਕੋਈ ਪਤਾ ਨਹੀਂ । Present ਦਾ maximum (ਵੱਧ ਤੋਂ ਵੱਧ) ਲਾਭ ਉਠਾਉ । ਇਹ ਅਕਲ ਲਿਵ ਹੈ । ਲਿਵ ਦਾ ਇਹ ਨਹੀਂ ਹੈ ਕਿ ਇੱਕ ਥਾਂ ਧਿਆਨ ਟਿਕਾ ਕੇ ਸੋਚਣਾ ਹੀ ਬੰਦ ਕਰ ਦੇਣੈ, ਉਹ ਤਾਂ ਬੁੱਧੀਹੀਨ ਹੋ ਗਿਆ, ਬੁੱਧੀ ਤੋਂ ਕੰਮ ਲੈਣਾ ਹੀ ਬੰਦ ਕਰਤਾ । ਅਕਲ ਲਿਵ ਦਾ ਮਤਲਬ ਬੁੱਧੀਹੀਨ ਹੋਣਾ ਨਹੀਂ ਹੈ, ਬਲਕਿ ਬੁੱਧੀ ਤੋਂ ਸੰਤੁਲਿਤ ਤਰੀਕੇ ਨਾਲ ਕੰਮ ਲੈਣਾ ਹੈ ।
                                                   ਬੁੱਧੀ ਤੋਂ ਕੰਮ ਲੈਣੈ "ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ {ਪੰਨਾ 1245}" ਅਕਲ ਇਹ ਨਹੀਂ ਹੈ ਕਿ ਵਾਦ-ਵਿਵਾਦ ਲੋਕਾਂ ਨਾਲ ਕਰੀ ਜਾਈਏ ਅਤੇ ਸਾਰੀ ਅਕਲ ਗਵਾ ਲਈਏ, ਇਹਨੂੰ ਅਕਲ ਨਹੀਂ ਕਹਿੰਦੇ । ਗੁਰਬਾਣੀ ਤਾਂ ਇਹਨੂੰ ਅਕਲ ਮੰਨਦੀ ਨਹੀਂ, ਪਰ ਵਿਦਵਾਨ ਏਸੇ ਕੰਮ 'ਚ ਲੱਗੇ ਹੋਏ ਹਨ । ਪਹਿਲਾਂ ਪੰਡਿਤ ਵੀ ਲੱਗੇ ਹੋਏ ਸਨ, ਅੱਜ ਸਾਡੇ ਸਿੱਖ ਵਿਦਵਾਨ ਵੀ ਲੱਗੇ ਹੋਏ ਹਨ । ਵਿਦਵਾਨ ਏਥੇ ਤੱਕ ਹੀ ਸੀਮਤ ਹੁੰਦੇ ਹਨ, "ਅਕਲਿ ਗਵਾਈਐ ਬਾਦਿ" ਤੱਕ । ਜਿਹੜੇ ਆਪਣੀ ਅਕਲ ਨੂੰ ਵਾਦ-ਵਿਵਾਦ 'ਚ ਪਾ ਕੇ ਰੱਖਦੇ ਹਨ, ਉਹ ਵਿਦਵਾਨ ਹੁੰਦੇ ਨੇ, ਸਿੱਖ ਨਹੀਂ ਹੁੰਦੇ, ਕਿਉਂਕਿ ਗੁਰਬਾਣੀ ਦੱਸਦੀ ਹੈ ਇਹ ਗੱਲ । ਜੀਹਨੇ ਪੜ੍ਹ ਕੇ ਬੁੱਝਿਆ ਹੈ ਉਹ ਅਕਲ ਹੈ, ਅਸਲ 'ਚ ਅਕਲ ਓਹੋ ਹੀ ਹੈ ਜਿਹੜੀ ਪੜ੍ਹ ਕੇ ਬੁੱਝਦੀ ਹੈ ਕੁਝ । "ਅਕਲੀ ਪਾਈਐ ਮਾਨੁ"ਤਾਂ ਹੀ ਮਾਣ ਪ੍ਰਾਪਤ ਹੋਊ ਜੇ ਪੜ੍ਹ ਕੇ ਬੁੱਝਾਂਗੇ ।
                                                    "ਅਕਲੀ ਸਾਹਿਬੁ ਸੇਵੀਐ" ਸਾਹਿਬ ਦੀ ਜਿਹੜੀ ਸੇਵਾ ਹੈ, ਇਹ ਵੀ ਅਕਲ ਨਾਲ ਕਰਨੀ ਹੈ, ਸਰੀਰ ਨਾਲ ਨੀ ਕਰਨੀ ਬਾਹਰਲੇ ਨਾਲ, ਅਕਲ ਨਾਲ ਕਰਨੀ ਹੈ । ਬਾਹਰਲੇ ਸਰੀਰ ਦੀ ਸੇਵਾ, ਸੇਵਾ ਨਹੀਂ ਹੈ, ਉੱਦਮ ਹੈ ਓਹੋ । ਅਕਲ ਨਾਲ ਸੇਵਾ ਕਰਨੀ ਹੈ ਬੱਸ । ਕਾਰ-ਸੇਵਾ ਵਾਲੀ ਸੇਵਾ, ਅਕਲ ਦੀ ਨਹੀਂ ਹੈ, ਉਹ ਸਰੀਰ ਨਾਲ ਹੋ ਰਹੀ ਹੈ । ਜੋ ਸਰੀਰ ਨਾਲ ਹੋ ਰਹੀ ਹੈ, ਉਹ ਅਕਲ ਦੀ ਸੇਵਾ ਨਹੀਂ ਹੈ, ਅਕਲ ਦੀ ਸੇਵਾ ਅਲੱਗ ਗੱਲ ਹੈ । ਅਕਲ ਦੀ ਸੇਵਾ ਦਰਗਾਹ ਵਿੱਚ ਕੰਮ ਆਉਂਦੀ ਹੈ, ਸਰੀਰ ਦੀ ਸੇਵਾ ਦਰਗਾਹ 'ਚ ਕੰਮ ਨੀ ਆਉਂਦੀ, ਇਹ ਤਾਂ ਅਕਲ ਦੀ ਸੇਵਾ ਨੂੰ ਸਮਝਣ ਤੱਕ ਹੀ ਕੰਮ ਆਉਂਦੀ ਹੈ । ਜੇ ਆਉਂਦੀ ਹੈ ਕੰਮ ਤਾਂ ਫੁੱਲ ਤੱਕ ਹੀ ਲੈ ਕੇ ਜਾਂਦੀ ਹੈ, ਫਲ ਨਹੀਂ ਹੈ । ਫਲ ਕਿਹੜੀ ਸੇਵਾ ਨੂੰ ਲੱਗਦਾ ਹੈ ? ਅਕਲ ਵਾਲੀ ਸੇਵਾ ਨੂੰ ਫਲ ਲੱਗਦਾ ਹੈ । ਫਲ ਕੀ ਹੈ ? ਫਲ ਹੈ 'ਮਾਣ', ਮਾਨਤਾ ਪ੍ਰਾਪਤ ਦਰਗਾਹ 'ਚ ।
                                                              ਪੜ੍ਹ ਕੇ ਜਿਹੜਾ ਬੁੱਝਣਾ "ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥ {ਪੰਨਾ 1245}" ਅਸਲ ਤਾਂ ਰਾਹ ਏਹੇ ਹੈ, ਬਾਕੀ ਤਾਂ ਸਭ ਸ਼ੈਤਾਨ ਨੇ ਜਿਹੜੇ ਗੱਲਾਂ ਕਰ ਰਹੇ ਨੇ । ਜੋ ਪ੍ਰਚਾਰ ਅੱਜ ਸਿੱਖ ਪ੍ਰਚਾਰਕ ਕਰ ਰਹੇ ਨੇ, ਸਭਨਾਂ ਦਾ ਮਨ 'ਸ਼ੈਤਾਨ', ਆਹ ਦਿਮਾਗ 'ਚ ਬੈਠਾ ਹੈ । ਜਿਹੜੇ ਦਿਮਾਗ ਨੂੰ ਮੰਨਦੇ ਨੇ 'ਦਸਮ ਦੁਆਰ' ਉਹ ਸਭ ਸ਼ੈਤਾਨ ਦੇ ਘਰ 'ਚ ਬੈਠੇ ਹਨ । 'ਰਾਜ ਕਰੇਗਾ ਖਾਲਸਾ' ਸ਼ੈਤਾਨ ਦਾ ਘਰ ਹੈ, ਸਿੱਖ ਇੱਕ ਕੌਮ ਹੈ, ਇਤਿਹਾਸ ਬਿਨਾਂ ਕੌਮਾਂ ਨਹੀਂ ਰਹਿੰਦੀਆਂ, ਇਹ ਸਭ ਸ਼ੈਤਾਨ ਦੀਆਂ ਗੱਲਾਂ ਨੇ, ਗੁਰਬਾਣੀ ਦੀ ਗੱਲ ਨਹੀਂ ਹੈ । ਜੋ ਗੁਰਬਾਣੀ ਵਿੱਚ ਗੱਲ ਲਿਖੀ ਹੋਈ ਹੈ, ਇਹ ਸ਼ੈਤਾਨ ਨੂੰ ਕਾਬੂ ਕਰਨ ਦੀ ਗੱਲ ਹੈ, 'ਮਨ' ਸ਼ੈਤਾਨ ਹੈ । ਗੁਰਬਾਣੀ ਤਾਂ ਮਨ ਨੂੰ ਕਾਬੂ ਕਰਦੀ ਹੈ । ਦੂਜੀ ਤਾਂ ਸਾਰੀ ਸ਼ੈਤਾਨ ਦੀ ਸਿੱਖਿਆ ਹੈ, ਸ਼ੈਤਾਨ ਦੀ ਸਿੱਖਿਆ ਨੇ ਹੀ ਸਾਨੂੰ ਸਿੱਖੀ ਤੋਂ ਦੂਰ ਕਰ ਦਿੱਤਾ । ਗੁਰਬਾਣੀ ਤਾਂ ਸ਼ੈਤਾਨ ਨੂੰ 'ਮਨ' ਨੂੰ ਕਾਬੂ ਕਰਨ ਵਾਲੀ ਚੀਜ ਹੈ, ਪਰ 'ਮਨ' ਕਾਬੂ ਕਿਸੇ ਦੇ ਹੋਣਾ ਚਾਹੁੰਦਾ ਨਹੀਂ । ਮਨ ਕਦੋਂ ਚਾਹੁੰਦਾ ? ਮੈਂ ਕਿਸੇ ਦੇ ਕਾਬੂ ਆਵਾਂ, ਮੈਨੂੰ ਕੋਈ ਕਾਬੂ ਕਰੇ ?

            ਇਹ ਤਾਂ ਸ਼ੈਤਾਨਾਂ ਨੇ ਕਹਿ ਦਿੱਤਾ ਕਿ ਭਗਤਾਂ ਨੇ ਭਗਵਾਨ ਨੂੰ ਵੱਸ 'ਚ ਕਰ ਲਿਆ ਪ੍ਰੇਮ ਦੀਆਂ ਪਾ ਕੇ ਡੋਰੀਆਂ । "ਤੂ ਭਗਤਾ ਕੈ ਵਸਿ" {ਪੰਨਾ 962}"  ਕਹਿੰਦੇ ਤੂੰ ਤਾਂ ਭਗਤਾਂ ਦੇ ਵੱਸ ਐਂ, ਪੁੱਠੇ ਅਰਥ ਕਰ ਲਏ ਗੁਰਬਾਣੀ ਦੇ । ਕੀਹਨੇ ਕਰ ਲਏ ? ਸ਼ੈਤਾਨ ਨੇ । "ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥ {ਪੰਨਾ 1245}" ਇਹ ਅਕਲ ਲਿਵ ਆ ਅਕਲ ਲਿਵ ।"ਅਕਲੀ ਪੜ੍ਹ੍ਹਿ ਕੈ ਬੁਝੀਐ" ਆਪ ਪੜ੍ਹਨੀ ਐ ਗੁਰਬਾਣੀ, ਅਕਲ ਨਾਲ ਪੜ੍ਹਨੀ ਐ ਅਤੇ ਅਕਲ ਨਾਲ ਬੁੱਝਣੀ ਐ । ਇਹ ਅਕਲ ਲਿਵ ਐ, ਹਰ ਵਕਤ ਅਕਲ ਦੇ ਸਿਰ 'ਤੇ ਰਹਿਣਾ ਹੈ, ਅਕਲ ਦੀ ਰੌਸ਼ਨੀ 'ਚ ਚੱਲਣਾ ਹੈ ਹਰ ਕਦਮ ਅਕਲ ਦੀ ਰੌਸ਼ਨੀ 'ਚ ਰੱਖਣਾ ਹੈ । "ਸਦਾ ਅਕਲ ਲਿਵ ਰਹੈ ਕਰਨ ਸਿਉ ਇਛਾ ਚਾਰਹ ॥ {ਪੰਨਾ 1392}" 'ਕਰਨ ਸਿਉ', ਕਰਨਾ ਕੀ ਹੈ ? ਅਕਲ ਦੀ ਲਿਵ 'ਚ ਚੱਲਣਾ ਹੈ, ਕਰਨਾ ਕੀ ਹੈ ? "ਇਛਾ ਚਾਰਹ", ਇੱਛਾ ਅਰ ਕਰਨ, ਆਚਰਨ, ਅਕਲ ਦੀ ਰੌਸ਼ਨੀ 'ਚ ਹੋਣਾ ਚਾਹੀਦਾ ਹੈ । ਗੁਰਬਾਣੀ 'ਚੋਂ ਜੋ ਸਮਝਿਆ ਹੈ ਉਹਦੀ ਰੌਸ਼ਨੀ 'ਚ ਹੀ ਆਚਰਨ ਹੋਣਾ ਚਾਹੀਦਾ ਹੈ, ਉਹਦੀ ਰੌਸ਼ਨੀ 'ਚ ਹੀ ਚੱਲਣਾ ਚਾਹੀਦਾ ਹੈ, ਉਹਦੀ ਰੌਸ਼ਨੀ 'ਚ ਹੀ ਇੱਛਾ ਪੈਦਾ ਹੋਣੀ ਚਾਹੀਦੀ ਹੈ ।
                                               ਜਿਹੜੀ ਇੱਛਾ ਗੁਰਬਾਣੀ ਕਹਿੰਦੀ ਹੈ ਕਿ ਗਲਤ ਹੈ, ਉਹ ਇੱਛਾ ਪੈਦਾ ਨਹੀਂ ਹੋਣ ਦੇਣੀ ਚਾਹੀਦੀ, ਓਸ ਇੱਛਾ ਦਾ ਨਾਸ ਕਰੋ । ਆਚਰਨ ਇੱਛਾ ਦੇ ਨਾਲ ਬਣਨਾ ਹੈ ਸਾਡਾ, ਅਸਲ ਦੇ ਵਿੱਚ ਇੱਛਾ ਹੀ ਆਚਰਨ ਦਾ ਰੂਪ ਬਣਦੀ ਹੈ । ਜੇ 'ਸਾਚੇ ਨਾਮ ਕੀ ਭੂਖ' ਹੈ ਤਾਂ ਆਚਰਨ ਓਹੇ ਜਿਹਾ ਹੋਜੂ, ਜੇ ਮਾਇਆ ਦੀ ਭੁੱਖ ਹੈ ਤਾਂ ਆਚਰਨ ਓਹੇ ਜਿਹਾ ਹੋਜੂ । "ਇਛਾ ਚਾਰਹ" ਜਿਹੜੀ ਅੰਦਰ ਇੱਛਾ ਹੈ, ਓਸੇ ਦੀ ਹੀ ਪੂਰਤੀ ਹੈ । ਜੋ ਸਾਡੇ ਅੰਦਰ ਇੱਛਾ ਪੈਦਾ ਹੋਊਗੀ, ਅਕਲ ਨੇ ਹੀ ਇੱਛਾ ਪੈਦਾ ਕਰਨੀ ਹੈ, ਉਹਦੇ ਅਨੁਸਾਰ ਹੀ ਸਾਡਾ ਆਚਰਨ ਹੋਊਗਾ । ਇੱਛਾ ਦੀ ਪੂਰਤੀ ਹੀ ਆਚਰਨ ਹੈ ਸਾਡਾ , ਉਸ ਇੱਛਾ ਦੀ ਤ੍ਰਿਪਤੀ ਵਾਸਤੇ ਇੱਛਾ ਨੂੰ ਹੀ ਚਾਰਾ ਪਉਣੈ, ਪੱਠੇ ਪਾਉਣੇ ਨੇ । ਇੱਛਾ ਪੂਰੀ ਕਿਵੇਂ ਹੋਊ ? ਉਹਦੇ ਵਾਸਤੇ ਪੱਠੇ ਚਾਹੀਦੇ ਨੇ ਹੁਣ । ਭੁੱਖ ਦੀ ਤ੍ਰਿਪਤੀ ਤਾਂ ਹੀ ਹੋਊ ਜੇ ਉਹਦੇ ਪੱਠੇ ਹੋਣਗੇ ਉਹੋ ਜਿਹੇ ।
                                                                        ਉਹ ਇੱਛਾਵਾਂ ਨੂੰ ਚਰਾਉਂਦੇ ਨੇ ਜਿਹੜੇ ਕਹਿੰਦੇ ਨੇ "ਕ੍ਰਿਸਨ ਚਰਾਵਤ ਗਾਊ ਰੇ ॥ {ਪੰਨਾ 338}" ਜੋ ਇੱਛਾਵਾਂ ਪੈਦਾ ਹੋਈਆਂ ਨੇ ਅੰਦਰ ਉਹਨਾਂ ਨੂੰ ਹੀ ਚਾਰਾ/ਪੱਠੇ ਪੈਂਦੇ ਨੇ, ਉਹਨਾਂ ਦੀ ਪੂਰਤੀ ਵਾਸਤੇ ਹੀ ਭੱਜਿਆ ਫਿਰਦਾ ਹੈ ਆਦਮੀ । ਪਰ ਇਹ ਅਕਲ ਦੱਸੂਗੀ ਕਿ ਇਹ ਇੱਛਾ ਗਲਤ ਹੈ ਜਾਂ ਠੀਕ ਹੈ ਜਿਹੜਾ ਕੰਮ ਹੈ । ਜੇ ਇੱਛਾ ਇਹ ਪੈਦਾ ਹੋ ਗਈ, ਏਹਦੇ ਮਗਰ ਲੱਗ ਗਏ ਤਾਂ ਫਿਰ ਨੁਕਸਾਨ ਹੈ ਜਾਂ ਫਾਇਦਾ ਹੈ ? ਇਹ ਅਕਲ ਦੇ level ਦੇ ਉੱਤੇ ਹਰ-ਵਖਤ ਰੱਖੋ । ਜਿਹੜੀ ਇੱਛਾ ਨੁਕਸਾਨ ਕਰਦੀ ਹੈ, ਉਹਨੂੰ ਤਿਆਗੋ, ਬਈ ਇਹ ਨੀ ਕਰਨੀ । "ਕਰਨ ਸਿਉ ਇਛਾ ਚਾਰਹ" ਇੱਛਾ ਦੀ ਤਾਂ ਪੂਰਤੀ ਕਰਨੀ ਹੈ, ਜੇ ਨਾਮ ਦੀ ਇੱਛਾ ਹੈ ਤਾਂ ਉਹਦੀ ਪੂਰਤੀ ਕਰੂਗਾ, ਜੇ ਮਾਇਆ ਦੀ ਇੱਛਾ ਹੈ ਤਾਂ ਉਹਦੀ ਪੂਰਤੀ ਕਰੂਗਾ । ਮਾਇਆ ਦੀ ਇੱਛਾ ਜਹਿਰ/ਬਿਖ ਦੀ ਇੱਛਾ ਹੈ, ਨਾਮ ਦੀ ਇੱਛਾ ਅਮ੍ਰਿਤ ਦੀ ਇੱਛਾ ਹੈ । ਅਮ੍ਰਿਤ ਦੀ ਇੱਛਾ ਹੈ ਤਾਂ ਮਿਰਤਿਊ ਤੋਂ ਰਹਿਤ ਹੋਊ, ਜਨਮ-ਮਰਨ ਕੱਟਿਆ ਜਾਊ । ਜਹਿਰ ਖਾਊ ਤਾਂ ਮਰੂਗਾ ਹੀ ਮਰੂਗਾ, ਕੋਈ ਬਚਾਅ ਨੀ ਸਕਦਾ । ਏਥੋਂ ਈ ਅਕਲ ਲਿਵ ਐ, ਹੁਣ ਕਿਹੜਾ ਆਚਰਨ ਕਰਨਾ ਹੈ ਕਿਹੜਾ ਨਹੀਂ ਕਰਨਾ ? ਏਥੋਂ ਫੈਸਲਾ ਕਰਨਾ ਹੈ ।


~: ਧਰਮ ਸਿੰਘ ਨਿਹੰਗ ਸਿੰਘ :~




Tuesday, December 6, 2011

Durgaa Koti Jaa Kai Mardan(u) Karai

Page 1162, Line 18
ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ॥
दुरगा कोटि जा कै मरदनु करै ॥
Ḏurgā kot jā kai marḏan karai.

>>>Download mp3<<<

Dharam Raa-ay Ab Kahaa Karaigo

Page 614, Line 6
ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ ॥੩॥

धरम राइ अब कहा करैगो जउ फाटिओ सगलो लेखा ॥३॥

Ḏẖaram rā▫e ab kahā karaigo ja▫o fāti▫o saglo lekẖā. 3
What can the Righteous Judge of Dharma do now? All my accounts have been torn up. 3

>>>Download mp3<<<

Chhi-a Ghar Chhi-a Gur Chhi-a Oupdays

Page 12, Line 16
ਛਿਅ ਘਰ ਛਿਅ ਗੁਰ ਛਿਅ ਉਪਦੇਸ ॥
छिअ घर छिअ गुर छिअ उपदेस ॥
Cẖẖi▫a gẖar cẖẖi▫a gur cẖẖi▫a upḏes.

Page 12, Line 17
ਗੁਰੁ ਗੁਰੁ ਏਕੋ ਵੇਸ ਅਨੇਕ ॥੧॥
गुरु गुरु एको वेस अनेक ॥१॥
Gur gur eko ves anek. 1

>>>Download mp3<<<

Saturday, December 3, 2011

Sikh Jogi (Yogee)

ਸਿੱਖ ਜੋਗੀ ਉਸ ਵਕ਼ਤ ਹੁੰਦਾ ਜਦੋਂ ਇੱਕ ਹੋ (ਮੂਲ ਨਾਲ ਜੁੜ) ਜਾਂਦਾ ਹੈ । ਸਿੱਖ ਨੇ ਰਾਗੀ ਨਹੀ ਹੋਣਾ ਸਗੋਂ ਬੈਰਾਗੀ ਹੋਣਾ ਹੈ । ਮਨ ਦਾ ਅਡੋਲ ਹੋ ਜਾਣਾ ਹੀ ਜੋਗੀ ਹੋਣਾ ਹੁੰਦਾ ਹੈ । ਸੁੰਨ ਹੋਣਾ ਬੈਰਾਗ ਹੁੰਦਾ ਹੈ ਤੇ ਅਨਹਦ ਸੁੰਨ ਹੋਣਾ ਜੋਗ ਹੈ ।



>>>Download mp3<<<

Monday, November 28, 2011

Ayhi Bhe Daat Tayree Daataar


"ਏਹਿ ਭਿ ਦਾਤਿ ਤੇਰੀ ਦਾਤਾਰ"
"ਜੇਵਡੁ ਆਪਿ ਤੇਵਡ ਤੇਰੀ ਦਾਤਿ ॥ {ਪੰਨਾ 9}" ਜਿੱਡਾ ਵੱਡਾ ਉਹ ਆਪ ਹੈ, ਓਡੀ ਵੱਡੀ ਉਹਦੀ ਦਾਤਿ ਹੈ । ਇਹ ਵੀ ਗੱਲ ਹੈ ਕਿ ਮਾਇਆ ਦੀਆਂ ਦਾਤਾਂ ਐਨੀਆਂ ਵੱਡੀਆਂ ਨਹੀਂ ਹਨ । ਇਹ ਜਿਹੜੀ ਦਾਤਿ ਹੈ, ਇਹ ਹੋਰ ਹੈ, ਇਹ 'ਨਾਮ' ਦੀ ਦਾਤਿ ਆ । ਦਾਤਿ ਏਥੇ ਇੱਕ ਵਚਨ ਹੈ । ਟੀਕਾਕਾਰਾਂ ਨੂੰ ਇਹਨਾਂ ਗੱਲਾਂ ਦਾ ਨੀ ਪਤਾ ਲੱਗਿਆ, ਉਹ ਤਾਂ ਵਿਚਾਰੇ ਮਾਇਆਧਾਰੀ ਵਿਦਵਾਨ ਸੀ । ਜਿੱਡਾ ਵੱਡਾ ਤੂੰ ਆਪ ਐਂ, ਓਡੀ ਵੱਡੀਓ ਤੇਰੀ ਦਾਤਿ ਐ । ਅਸਲ 'ਚ, ਜੀਹਨੂੰ ਤੈਂ 'ਦਾਤਿ' ਮੰਨ ਕੇ ਦਾਨ ਦਿੱਤਾ ਹੈ, ਉਹ 'ਦਾਤਿ' ਹੋਰ ਹੈ, ਜੀਹਨੂੰ ਅਸੀਂ 'ਦਾਤਿ' ਮੰਨਦੇ ਹਾਂ ਉਹ ਹੋਰ ਹੈ । ਅਸੀਂ ਤਾਂ ਜ਼ਹਿਰ ਨੂੰ ਦਾਤਿ ਮੰਨ ਲਿਆ, ਮਾਇਆ ਤਾਂ ਜ਼ਹਿਰ ਹੈ, ਅਸੀਂ ਇਹਨੂੰ ਦਾਤਿ ਮੰਨ ਲਿਆ ।

ਕਾਰ 'ਤੇ ਲਿਖਾ ਲੈਂਦੇ ਹਾਂ "ਏਹਿ ਭਿ ਦਾਤਿ ਤੇਰੀ ਦਾਤਾਰ ॥ {ਪੰਨਾ 5}" ਕੀ ਲਿਖਾਉਂਦੇ ਨੀ?? ਮਾਇਆ ਧਾਰੀ ਨੇ, ਸਿੱਖ ਨਹੀਂ ਹਨ ਓਹੋ। ਪੰਗਤੀ ਗੁਰਮਤਿ ਦੀ ਲਿਖਦੇ ਹਨ, ਪਰ ਹੈਗੇ ਗੁਰਮਤਿ ਦੇ ਵਿਰੋਧੀ । ਜਿਹੜੇ ਇਹ ਪੰਗਤੀ ਲਿਖਦੇ ਨੇ, ਉਹ ਗੁਰਮਤਿ ਦੇ ਧੁਰ ਅੰਦਰੋਂ ਵਿਰੋਧੀ ਹਨ । ਉਹ ਤਾਂ ਮਾਇਆ/ਜ਼ਹਿਰ ਨੂੰ ਦਾਤਿ ਮੰਨਦੇ ਹਨ । ਖਬਰਾ ! ਟੱਬਰ ਹੀ ਮਾਰ ਦੇਣਾ ਹੈ ਕਾਰ ਨੇ ?? ਸਾਰਾ ਟੱਬਰ ਹੀ ਕਿਤੇ ਆ ਜਾਣਾ ਅੜਿੱਕੇ, ਕੀ 'ਦਾਤਿ' ਹੈ ਫਿਰ ਓਹੋ? ਮਰਦੇ ਈ ਨੇ ਰੋਜ ਟੱਬਰ ਕਾਰਾਂ ਦੇ ਵਿੱਚ ਆ ਕੇ ।

ਓ ਉਹਨਾਂ ਨੂੰ ਨਾਮ ਦਾ ਪਤਾ ਹੀ ਨਹੀਂ, ਨਾਮ ਨੂੰ ਕੀ ਜਾਣਨ ਉਹ ਕਿ 'ਨਾਮ' ਕੀ ਹੁੰਦਾ ਹੈ ? ਇਹ ਦਾਤਾਂ ਕੀ ਹਨ ਜਿੰਨ੍ਹਾਂ ਨੂੰ ਅਸੀਂ 'ਦਾਤਿ' ਮੰਨਦੇ ਆਂ, ਇਹ ਦਾਤਾਂ ਪਤਾ ਕੀ ਹਨ ? ਇਹ ਹਨ "ਦਾਤਿ ਪਿਆਰੀ ਵਿਸਰਿਆ ਦਾਤਾਰਾ ॥ {ਪੰਨਾ 676}" ਇਹ ਦਾਤਾਰ ਨੂੰ ਭੁਲਾਉਣ ਵਾਲੀ ਦਾਤਿ ਹੈ । ਦਾਤਿ ਹੀ ਯਾਦ ਹੈ, ਕਾਰ 'ਤੇ ਹੀ ਨਿਗ੍ਹਾ ਹੈ ਉਹਨਾਂ ਦੀ, ਦਾਤਾਰ ਦਾ ਨੀ ਉਹਨਾਂ ਨੂੰ ਪਤਾ । ਜਦੋਂ ਲਿਖਾਉਂਦੇ ਹਨ "ਏਹਿ ਭਿ ਦਾਤਿ ਤੇਰੀ ਦਾਤਾਰ ॥ {ਪੰਨਾ 5}" ਤਾਂ ਦਾਤਿ(ਕਾਰ) ਉੱਤੇ ਹੀ ਨਿਗ੍ਹਾ ਹੈ ਫੇਰ ! ਨਿਗ੍ਹਾ ਕਾਹਦੇ 'ਤੇ ਹੈ, ਦੇਖ ਕੀ ਰਹੇ ਨੇ? "ਏਹਿ ਭਿ ਦਾਤਿ" ਦਾਤਿ ਨੂੰ ਦੇਖ ਕੇ 'ਦਾਤਾਰ' ਨੂੰ ਦੱਸ ਰਹੇ ਆ ਕਿ 'ਇਹ' ਤੇਰੀ ਦਾਤਿ ਹੈ । ਦਾਤਿ ਨੂੰ ਦੇਖ ਰਹੇ ਓਂ, ਦਾਤਾਰ ਨੂੰ ਤਾਂ ਨੀ ਦੇਖ ਰਹੇ ।

Misuse (ਦੁਰ-ਵਰਤੋਂ) ਕਰ ਰਹੇ ਹਨ ਕਿੱਡੀ ਵੱਡੀ ਪੰਗਤੀ ਦੀ । ਨਿਰਾਦਰੀ ਕਰ ਰਹੇ ਹਨ ਬਾਣੀ ਦੀ । "ਜੇਵਡੁ ਆਪਿ ਤੇਵਡ ਤੇਰੀ ਦਾਤਿ ॥ {ਪੰਨਾ 9}" ਕੀ ਇਹ ਕਾਰ ਓਹਦੇ ਜਿੱਡੀ ਹੈ ਫਿਰ? ਉਹਦੇ ਬਰਾਬਰ ਬਣਾਤੀ ਤੁਸੀਂ ਕਾਰ? ਪਰਮੇਸ਼ਰ ਦੇ ਬਰਾਬਰ ਹੋ ਗਈ ਫਿਰ ਕਾਰ? ਮੱਤ ਮਾਰੀ ਹੋਈ ਆ ਸਿੱਖਾਂ ਦੀ । ਜਿੱਡਾ ਵੱਡਾ ਤੂੰ ਆਪ ਹੈਂ ਓਡੀ ਵੱਡੀ ਤੇਰੀ ਦਾਤਿ ਹੈ, ਤੇਰਾ ਨਾਮ ਵੀ ਓਡਾ ਹੀ ਵੱਡਾ ਹੈ । ਨਾਮ ਦੇ ਵਿੱਚ ਤੇਰੀਆਂ ਸ਼ਕਤੀਆਂ ਹੀ ਹਨ, ਹੋਰ ਕੀ ਹੈ ?

"ਸਾਚੇ ਨਾਮ ਕੀ ਤਿਲੁ ਵਡਿਆਈ ॥ ਆਖਿ ਥਕੇ ਕੀਮਤਿ ਨਹੀ ਪਾਈ ॥ {ਪੰਨਾ 9}" ਜੇ ਕਾਰ 'ਦਾਤਿ' ਹੈ, ਫਿਰ ਤਾਂ ਕੀਮਤ ਪੈ ਗਈ ! "ਜੇਵਡੁ ਆਪਿ ਤੇਵਡ ਤੇਰੀ ਦਾਤਿ ॥ {ਪੰਨਾ 9}" ਇਹ ਮੱਤ ਮਾਰੀ ਹੋਈ ਤੋਂ ਹਟਾਇਆ ਕਿਉਂ ਨਹੀਂ ਕਿਸੇ ਨੇ ਇੰਝ ਕਹਿਣ ਤੋਂ ? ਮੱਤ ਸਾਰਿਆਂ ਦੀ ਮਾਰੀ ਪਈ ਹੈ, ਕਿਉਂਕਿ ਮਾਇਆ ਵਿਆਪ ਗਈ ! ਜੇ ਮਾਇਆ ਵਿਆਪੂ ਤਾਂ ਮੱਤ ਮਾਰ ਹੋਣੀ ਹੀ ਹੈ । ਅਰਦਾਸਾਂ ਜੋ ਕਰਾਉਂਦੇ ਹਨ ਜਾ ਕੇ, ਬਈ ਅਸੀਂ ਜੀ ਕਾਰ ਲੈ ਕੇ ਆਏ ਹਾਂ, ਪਹਿਲਾਂ ਕਿਸੇ ਗੁਰਦੁਆਰੇ ਚੱਲੀਏ । ਉਹ ਅਰਦਾਸ ਕਰਦੇ ਹਨ ਕਿ ਜੀ ਬੜੀ ਮੇਹਰ ਕੀਤੀ ਆ ਇਹਨਾਂ 'ਤੇ, ਇਹ ਕੀਤਾ ਓਹ ਕੀਤਾ । ਇਹ ਨਹੀਂ ਪਤਾ ਕਿ ਨਹਿਰ 'ਚ ਸਣੇ ਟੱਬਰ ਲੈ ਕੇ ਵੜ ਜਾਣਾ ਹੈ ਏਹਨੇ, ਇਹ ਵੀ ਨੀ ਪਤਾ, ਕੀ ਪਤਾ ? ਕੀ ਪਤਾ ਕੀ ਹੋਣਾ ਹੈ ?

ਜਦ ਤੁਸੀਂ ਏਥੇ ਆ ਕੇ ਮਾਇਆ 'ਤੇ ਖੜ੍ਹ ਗਏ, ਸਿੱਖੀ ਤਾਂ ਛੱਡਤੀ ਫਿਰ ਤੁਸੀਂ, ਸਿੱਖੀ ਕਿਥੇ ਆ ਤੁਹਾਡੇ ਚ? ਸਿੱਖੀ ਕਿਥੇ ਰਹਿ ਗਈ? ਏਹ ਸੰਸਾਰ ਤਾਂ ਜੇਲ੍ਹ ਹੈ, ਜੇਲ੍ਹ 'ਚ ਹੀ ਖੁਸ਼ ਹੋਂ ਤੁਸੀਂ । ਪਰ ਸਿੱਖੀ ਤਾਂ ਹੈ ਜੇਲ੍ਹ ਚੋਂ ਛੁਟਕਾਰੇ ਦਾ ਸਾਧਣ । ਸਿੱਖੀ ਉਹਦੇ ਵਾਸਤੇ ਹੈ ਜਿਹੜਾ ਸੰਸਾਰ ਨੂੰ ਜੇਲ੍ਹ ਮੰਨਦਾ ਹੈ, ਇਹਨਾਂ ਦਾਤਾਂ ਨੂੰ ਖਿਡਾਉਣੇ ਮੰਨਦਾ ਹੈ । ਜਿਵੇਂ ਮਾਂ ਆਪਣੇ ਨਿਆਣੇ ਨੂੰ ਗੋਦੀ ਚੁੱਕਣ ਦੀ ਬਜਾਇ ਖਿਡਾਉਣੇ ਦੇ ਦਿੰਦੀ ਹੈ, ਬਈ ਖੇਡਦਾ ਰਹੇ ਮੇਰੇ ਕੰਨ ਨਾ ਖਾਵੇ, ਮੈਥੋਂ ਪਰ੍ਹੇ ਰਹੇ, ਖਿਡਾਉਣਿਆਂ ਨਾਲ ਪਰਚਿਆ ਰਹੇ । ਜੇ ਤੁਸੀਂ ਖਿਡਾਉਣੇ/ਸੰਸਾਰ ਨਾਲ ਪਰਚ ਗਏ, ਫਿਰ ਸ਼ਬਦ ਦਾ ਪਰਚਾ ਕਿਥੋਂ ਰਹਿ ਗਿਆ ? "ਪਰਚਾ ਸ਼ਬਦ ਦਾ, ਪੂਜਾ ਅਕਾਲ ਕੀ, ਦੀਦਾਰ ਖਾਲਸੇ ਦਾ" ਕਿਥੇ ਰਹਿ ਗਿਆ ? ਇਹ ਕਿਥੇ ਗਿਆ ?

ਦੀਦਾਰ ਕਾਰ ਦਾ, ਪਰਚਾ ਕਾਰ ਦਾ, ਅਰ ਪੂਜਾ? ਪੂਜਾ ਮਾਇਆ ਦੀ । ਅਰਦਾਸ ਮਾਇਆ ਦੀ, ਮਾਇਆ ਵਾਸਤੇ, ਪੂਜਾ ਮਾਇਆ ਦੀ, ਦੀਦਾਰ ਵੀ ਮਾਇਆ ਦਾ । ਇਹ ਤਾਂ ਮਾਇਆਧਾਰੀ ਨੇ ਅੰਨ੍ਹੇ ਬੋਲੇ ਨੇ ਸਾਰੇ, ਉਂਝ ਇਹ ਕਹਿੰਦੇ ਹਨ ਕਿ ਅਸੀਂ ਸਿੱਖ ਹਾਂ !ਸਿੱਖੀ ਦਾ ਘਰ ਬਹੁਤ ਦੂਰ ਹੈ, ਓਹ ਰਸਤਾ ਹੋਰ ਹੈ । ਐਵੇਂ ਭੁਲੇਖਾ ਪਾਲੀ ਬੈਠੇ ਹਨ ਕਿ ਅਸੀਂ ਸਿੱਖ ਹਾਂ !!!

"ਮ: ੩ ॥ ਮਾਇਆਧਾਰੀ ਅਤਿ ਅੰਨਾ ਬੋਲਾ ॥ ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥ {ਪੰਨਾ 313}"




Saturday, November 26, 2011

Sant



ਹੁਣ ਇਹ ਸਮਝ ਨਹੀ ਆਉਂਦੀ ਕਿ ਅੱਜ ਆਪਣੇ ਆਪ ਨੂੰ ਸੰਤ ਕਹਾਉਣ ਵਾਲੇ ਭੇਖਧਾਰੀਆਂ ਕੋਲ ਗੁਰਮਤਿ ਦੀ ਸਮਝ ਕਿਥੋਂ ਆਈ ? ਜਦਕਿ ਸੰਤਮੱਤ ਨੇ ਤਾਂ ਅੱਜ ਤੱਕ ਗੁਰਮਤਿ ਨੂੰ ਕਬੂਲ ਹੀ ਨਹੀ ਕੀਤਾ, ਉਹ ਤਾਂ ਸਗੋਂ ਗੁਰਮਤਿ ਨੂੰ ਕੁਰਾਹੇ ਪਾ ਦੇਣ ਦੇ ਉਪਰਾਲੇ ਹੀ ਕਰਦੇ ਰਹੇ ਹਨ । ਇਸੇ ਲਈ ਅੱਜ ਦੇ ਇਹ ਅਖੋਤੀ ਸੰਤ, ਜੋਗੀਆਂ ਵਾਲੀਆਂ ਗੱਲਾਂ ਹੀ ਕਰਦੇ ਹਨ । ਗੁਰਮਤਿ ਦੀ ਤਾਂ ਇਨ੍ਹਾਂ ਨੂੰ ਅਜੇ ਤੱਕ ਸਮਝ ਹੀ ਨਹੀ ਆਈ ।

ਤ੍ਵਪ੍ਰਸਾਦਿ ॥ ਸ੍ਵੈਯੇ ॥
ਸ੍ਰਾਵਗ ਸੁਧ ਸਮੂਹ ਸਿਧਾਨ ਕੇ ਦੇਖਿ ਫਿਰਿਓ ਘਰਿ ਜੋਗਿ ਜਤੀ ਕੇ ॥
ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ॥
ਸਾਰੇ ਹੀ ਦੇਸ ਕੋ ਦੇਖਿ ਰਹਿਯੋ ਮਤ ਕੋਊ ਨ ਦੇਖੀਅਤ ਪ੍ਰਾਨ ਪਤੀ ਕੇ ॥
ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂੰ ਤੇ ਏਕ ਰਤੀ ਬਿਨੁ ਏਕ ਰਤੀ ਕੇ ॥੧॥੨੧॥
ਅਕਾਲ ਉਸਤਤਿ - ੨੧ - ਸ੍ਰੀ ਦਸਮ ਗ੍ਰੰਥ ਸਾਹਿਬ



ਜਿਸਨੇ ਲੰਮਾਂ ਚੋਲਾ ਪਾਇਆ ਹੋਵੇ ਉਸਨੂੰ ਦੁਨੀਆਂ ਦੇ ਲੋਗ ਸੰਤ ਕਹਿੰਦੇ ਹਨ ਪਰ ਗੁਰਬਾਣੀ ਉਨ੍ਹਾਂ ਨੂੰ ਬਨਾਰਸ ਕੇ ਠੱਗ ਆਖਦੀ ਹੈ । ਫਿਰ ਸਵਾਲ ਉਠਦਾ ਹੈ ਕੀ ਅਸਲ ਵਿੱਚ ਸੰਤ ਕੋਣ ਹੋਇਆ । ਆਉ ਜੀ ਇਹ ਜਾਨਣ ਲਈ ਸੁਖਮਨੀ ਬਾਣੀ ਵਿਚਲੀ ੧੩ਵੀ ਅਸ਼ਟਪਦੀ ਦੀ ਵਿਆਖਿਆ ਧਰਮ ਸਿੰਘ ਨਿਹੰਗ ਸਿੰਘ ਜੀ ਤੋਂ ਸੁਣਦੇ ਹਾਂ ਤੇ ਜਾਣਦੇ ਹਾਂ ਕਿ ਗੁਰਬਾਣੀ ਵਿੱਚ ਸੰਤ ਕਿਸਨੂੰ ਕਿਹਾ ਗਿਆ ਹੈ ਕਿਉਂਕਿ ਇਸ ਅਸ਼ਟਪਦੀ ਦੀ ਵਿਆਖਿਆ ਬਹੁਤ ਹੀ ਗਲਤ ਢੰਗ ਨਾਲ ਇਹ ਬਨਾਰਸ ਕੇ ਠੱਗ ਕਰਦੇ ਨੇ ।






Friday, October 28, 2011

Chaar Jug

ਗੁਰਬਾਣੀ ਅਨੁਸਾਰ ਚਾਰ ਜੁਗ ਇੱਕੋ ਸਮੇਂ ਵਰਤਦੇ ਨੇ ਭਾਵ ਚਾਰ ਜੁਗ ਅਵਸਤਾਵਾਂ ਦਾ ਨਾਮ ਹੈ ਨਾ ਕੀ ਸਮੇ ਦਾ, ਇਨ੍ਹਾਂ ਜੁਗਾਂ ਨੂੰ ਅਸੀ ਬੁਝਣਾ ਹੈ, ਗੁਰਵਾਕ ਹੈ

ਗੁਪਤੇ ਬੂਝਹੁ ਜੁਗ ਚਤੁਆਰੇ ॥
ਘਟਿ ਘਟਿ ਵਰਤੈ ਉਦਰ ਮਝਾਰੇ ॥
ਜੁਗੁ ਜੁਗੁ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵੀਚਾਰਾ ਹੇ ॥੩॥
ਮਾਰੂ ਸੋਲਹੇ (ਮ: ੧)- ਅੰਗ ੧੦੨੬

ਪਰ ਸਾਡੇ ਟੀਕਿਆ ਵਿੱਚ ਚਾਰ ਜੁਗਾਂ ਦਾ ਅਰਥ ਹਿੰਦੂ ਗ੍ਰੰਥਾਂ ਵਿੱਚੋਂ ਲਿਆ ਗਿਆ ਹੈ । ਸਹੀ ਜੁਗਾਂ ਬਾਰੇ ਜਾਨਣ ਲਈ ਆਪ ਜੀ ਇਹ ਰਿਕਾਰਡਿੰਗ ਸੁਣੋ ਜੀ ।
>>>Download mp3<<<

Sabhiaachaar

Saturday, October 8, 2011

Sarab Kalaa Samrath

ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥
ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥੧॥
ਗਉੜੀ ਬ.ਅ. (ਮ: ੫)- ਅੰਗ ੨੫੬

Tuesday, October 4, 2011

Jhaalaaghay

ਆਮ ਤੋਰ ਤੇ ਝਾਲਾਘੇ ਦਾ ਅਰਥ ਸਵੇਰ ਕੀਤਾ ਜਾਂਦਾ ਪਰ ਇਸਦਾ ਅਰਥ ਹੈ ਝੱਲਾ, ਮਚਲਾ, ਕੰਮ ਚੋਰ, ਆਲਸੀ

ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ॥
ਗਉੜੀ ਬ.ਅ. (ਮ: ੫) - ਅੰਗ ੨੫੫

Guru

ਅੱਜ ਤੱਕ ਦੇ ਜਿੰਨੇ ਵੀ ਗੁਰਬਾਣੀ ਦੀ ਵਿਆਖਿਆ ਕਰਨ ਵਾਲੇ (ਟੀਕਾਕਾਰ ) ਹੋਏ ਨੇ ਉਨ੍ਹਾਂ ਵਿੱਚੋਂ ਕੋਈ ਵੀ ਗੁਰਬਾਣੀ ਦੁਆਰਾ ਦਸਿਆ ਗਿਆ ਗੁਰੂ ਕੋਣ ਹੈ ...? ਇਹ ਨਹੀ ਦੱਸ ਸਕਿਆ । ਸਚੁਖੋਜ ਅਕੈਡਮੀ ਵਲੋਂ ਇਸ ਵਿਸ਼ੇ ਤੇ ਖੋਜ ਕੀਤੀ ਜਾ ਰਹੀ ਹੈ ।

Tuesday, September 27, 2011

Akath

"ਸਾਤੋ ਅਕਾਸ ਸਾਤੋ ਪਤਾਰ ॥" ਸੱਤੇ ਅਕਾਸ਼, ਸੱਤੇ ਪਤਾਲਾਂ ਦੇ ਵਿੱਚ, "ਬਿਥਰਿਓ ਅਦ੍ਰਿਸਟ ਜਿਹ ਕਰਮ ਜਾਰਿ ॥"ਉਹਦਾ ਕਰਮਜਾਲ ਬਿਖਰਿਆ ਹੋਇਆ ਹੈ । ਕਰਮ ਦਾ ਜਾਲ ਉਹਨੇ ਬਿਖਾਰਿਆ ਹੋਇਆ ਹੈ । ਦੇਖੋ ! ਆਖਰੀ ਪੰਗਤੀ ਇੱਕ ਹੈਗੀ ਐ, ਇਹ 72 ਸੀ, 72ਵੀਂ ਪੂਰੀ ਨੀ ਕੀਤੀ, ਪੰਗਤੀ ਵਿਚਾਲੇ ਛੱਡਤੀ । ਪੂਰਾ ਨੀ ਕੀਤਾ ਇਹ ਅਗਲਾ ਸਲੋਕ, "ਸਾਤੋ ਅਕਾਸ ਸਾਤੋ ਪਤਾਰ ॥ ਬਿਥਰਿਓ ਅਦ੍ਰਿਸਟ ਜਿਹ ਕਰਮ ਜਾਰਿ ॥" 72 ਨੀ ਲਿਖਿਆ ਅੰਕ, 71 ਪੂਰਾ ਲਿਖਿਆ । ਇੱਕ ਪੰਗਤੀ ਛੱਡਤੀ, ਏਥੇ ਕਿਉਂਕਿ 'ਅਕਾਲ ਉਸਤਤਿ' ਹੈ ਏਹੇ, ਆਖਰੀ ਪੰਗਤੀ ਵਿਚਾਲੇ ਛੱਡ ਕੇ 'ਉਸਤਤ ਸੰਪੂਰਣ' ਲਿਖਤੀ, ਬਈ ਮੇਰੀ ਬੱਸ ਹੋ ਗਈ ਤੇਰੀ ਉਸਤਤਿ ਮੁੱਕ ਨਹੀਂ ਸਕਦੀ । ਤੇਰੀ ਉਸਤਤਿ ਨੀ ਮੁੱਕਣੀ, ਮੇਰੀ ਬੱਸ ਹੋਈ ਐ ।




ਆਮ ਤੋਰ ਤੇ "ਅਕਥ" ਦਾ ਅਰਥ ਸਾਡੇ ਟੀਕਾਕਾਰ ਨੇ "ਜੋ ਕਥਨ ਨਹੀ ਕੀਤਾ ਜਾ ਸਕਦਾ" ਕੀਤੇ ਨੇ ਪਰ ਇਸਦਾ ਅਰਥ ਹੈ ਕਿ ਪਰਮੇਸ਼ਰ ਦੀ ਉਸਤੱਤ ਇਨ੍ਹੀਂ ਵੱਡੀ ਹੈ ਜੋ ਕਿ ਸਾਰੀ ਦੀ ਸਾਰੀ ਕਥਨ ਨਹੀਂ ਹੋ ਸਕਦੀ ।

ਜਪ ਹੈ ਨ ਭਵਾਨੀ ਅਕਥ ਕਹਾਨੀ ਪਾਪ ਕਰਮ ਰਤਿ ਐਸੇ ॥
ਮਾਨਿ ਹੈ ਨ ਦੇਵੰ ਅਲਖ ਅਭੇਵੰ ਦੁਰਕ੍ਰਿਤੰ ਮੁਨਿ ਵਰ ਜੈਸੇ ॥
ਚੀਨ ਹੈ ਨ ਬਾਤੰ ਪਰ ਤ੍ਰਿਯਾ ਰਾਤੰ ਧਰਮਣਿ ਕਰਮ ਉਦਾਸੀ ॥
ਜਾਨਿ ਹੈ ਨ ਬਾਤੰ ਅਧਕ ਅਗਿਆਤੰ ਅੰਤ ਨਰਕ ਕੇ ਬਾਸੀ ॥੬੯॥
੨੪ ਅਵਤਾਰ ਨਿਹਕਲੰਕ - ੬੯ - ਸ੍ਰੀ ਦਸਮ ਗ੍ਰੰਥ

ਤੇਰੀ ਅਕਥ ਕਥਾ ਕਥਨੁ ਨ ਜਾਈ ॥
ਗੁਣ ਨਿਧਾਨ ਸੁਖਦਾਤੇ ਸੁਆਮੀ ਸਭ ਤੇ ਊਚ ਬਡਾਈ ॥ ਰਹਾਉ ॥
ਸੋਰਠਿ (ਮ: ੫) ਸ੍ਰੀ ਆਦਿ ਗ੍ਰੰਥ - ਅੰਗ ੬੧੦

ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ
 ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ ਰਹਾਉ ॥
ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥
ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥
ਸੂਹੀ (ਮ: ੪) ਸ੍ਰੀ ਆਦਿ ਗ੍ਰੰਥ - ਅੰਗ ੭੩੩





Friday, September 23, 2011

Kirtaniaa Vs Ragi


ਗਾਇ ਹਾਰੇ ਗੰਧ੍ਰਬ ਬਜਾਏ ਹਾਰੇ ਕਿੰਨਰ ਸਭ ਪਚਿ ਹਾਰੇ ਪੰਡਿਤ ਤਪੰਤਿ ਹਾਰੇ ਤਾਪਸੀ ॥੨੦॥੯੦॥
ਅਕਾਲ ਉਸਤਤਿ - ੯੦ - ਸ੍ਰੀ ਦਸਮ ਗ੍ਰੰਥ ਸਾਹਿਬ



Haray Krishan-Kharag Singh-Sir Talee Tay

Shrdaa

Saturday, September 17, 2011

Asun(i)


ਅਸੁਨਿ :

"ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥ {ਪੰਨਾ 135}"

'ਅਸੁ' ਹੁੰਦਾ ਹੈ 'ਮੈਂ' । "ਅਸ ਕ੍ਰਿਪਾਨ ਖੰਡੋ ਖੜਗ", 'ਅਸ' ਹੁੰਦੀ ਹੈ 'ਹਉਮੈ ਦੀ ਤਲਵਾਰ', 'ਕਲ ਕਾਤੀ', 'ਕਲਪਨਾ ਰੂਪੀ ਤਲਵਾਰ', 'ਮੇਰੀ ਮਰਜੀ', ਇਹ 'ਅਸ' ਹੈ । 'ਕ੍ਰਿਪਾਨ' ਕਿਰਪਾ ਹੈ, 'ਗੁਰ ਕਾ ਭਾਣਾ' । ਇਹਦੇ ਨਾਲ 'ਖੰਡਾ' ਬਣਦਾ ਹੈ, "ਅਸ ਕ੍ਰਿਪਾਨ ਖੰਡੋ ਖੜਗ", ਇਹ 'ਖੰਡਾ' ਹੈ, ਇੱਕ ਪਾਸੇ ਧਾਰ 'ਸਾਡੀ ਮਰਜੀ' ਦੀ ਹੈ, ਇੱਕ ਪਾਸੇ 'ਉਹਦੀ ਮਰਜੀ' ਦੀ ਧਾਰ ਹੈ । ਮਨਮੁਖਾਂ (ਜਨਰਲ ਆਦਮੀ) ਦੇ ਹਿਰਦੇ ਵਿੱਚ 'ਦੋਵੇਂ ਧਾਰਾਂ' ਹੁੰਦੀਆਂ ਹਨ । ਮਨੁੱਖ (ਮਾਣਸ) ਜਦ ਪੈਦਾ ਹੁੰਦਾ ਹੈ ਤਾਂ ਉਹਦੇ ਹਿਰਦੇ ਵਿੱਚ ਦੋਵੇਂ ਧਾਰਾਂ ਹੁੰਦੀਆਂ ਹਨ । ਪਰ 'ਇੱਕ ਧਾਰ' ਨੇ ਕੰਮ ਕਰਨਾ ਹੈ, ਇੱਕ ਨੇ ਨਹੀਂ ਕਰਨਾ, 'ਇੱਕ ਪਾਸੇ' ਨੂੰ ਖੰਡਾ ਚੱਲਣਾ ਹੈ, ਦੋਵੇਂ ਪਾਸਿਆਂ ਨੂੰ ਨਹੀਂ ਚਲਾਉਣਾ । ਖੰਡੇ ਨੂੰ ਉਧਰ ਨੂੰ ਵਰਤਣਾ ਹੈ ਜਿਧਰ 'ਗੁਰ ਕੀ ਮਰਜੀ' ਵਾਲੀ ਧਾਰ ਹੈ, 'ਗਿਆਨ ਖੜਗ ਵਾਲੀ ਧਾਰ ਹੈ । ਜਿਧਰਲੇ ਪਾਸੇ ਗੁਰ ਕਾ ਭਾਣਾ/ਮਰਜੀ ਵਾਲੀ ਧਾਰ ਹੈ, ਉਧਰਲੇ ਪਾਸੇ ਨੇ ਹੀ ਚੱਲਣਾ ਹੈ, 'ਦੂਜੇ ਪਾਸੇ ਵਾਲੀ ਧਾਰ' ਨੇ ਤਾਂ ਉਹਦੇ ਪਿੱਛੇ-ਪਿੱਛੇ ਹੀ ਰਹਿਣਾ ਹੈ । ਜੇ 'ਦੂਜੀ ਧਾਰ' ਚਲਾ ਦਿੱਤੀ ਤਾਂ ਉਹਨੇ ਭਰਮ ਪਉਣੈ, ਉਹ ਭਰਮ ਵਾਲੀ ਹੈ, ਉਹ ਨੁਕਸਾਨ ਕਰਨ ਵਾਲੀ ਹੈ । ਇਸ ਕਰਕੇ ਖੰਡੇ ਨੂੰ circle 'ਚ ਹੀ ਚੱਲਦਾ ਰਹਿਣਾ ਹੈ, 'ਇੱਕ ਧਾਰ' ਤੋਂ ਹੀ ਕੰਮ ਲੈਣਾ ਹੈ 'ਦੂਜੀ' ਤੋਂ ਕੰਮ ਹੀ ਨਹੀਂ ਲੈਣਾ । ਪਰ ਇਹ ਦੂਜੇ (ਆਪਣੀ ਮਰਜੀ ਵਾਲੇ) ਪਾਸੇ ਹੀ ਪਿਆ ਹੈ । ਕਿੰਨੇ ਚਿਰ ਦਾ ਪਿਆ ਹੈ ਕਹਿੰਦਾ ਕਿੰਨੇ ਜੁੱਗ ਲੰਘ ਗਏ ਓਸੇ ਪਾਸੇ ਹੀ ਪਿਆਂ, ਆਪਣੀ ਮਰਜੀ ਹੀ ਚੱਲਦੀ ਐ । ਹੁਣ ਮਨੁੱਖਾ ਜਨਮ 'ਚ ਆ ਕੇ ਆਪਣੀ ਮਰਜੀ ਛੱਡਣੀ ਹੈ, ਬਿਲਕੁੱਲ ਹੀ ਤਿਆਗ ਦੇਣੀ ਹੈ । ਪਿਛਲੇ ਜਨਮਾਂ 'ਚ ਬਿਲਕੁੱਲ ਨਹੀਂ ਤਿਆਗੀ 'ਆਪਣੀ ਮਰਜੀ' । ਤਿਆਗੀ ਹੀ ਨਹੀਂ ਜਾ ਸਕੀ ਬਿਲਕੁੱਲ ਵੀ, ਹੁਣ ਬਿਲਕੁੱਲ ਹੀ ਤਿਆਗ ਦੇਣੀ ਹੈ ।

"ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥ {ਪੰਨਾ 135}" 

ਮੇਰੇ ਅੰਦਰ, 'ਅਸ' ਦਾ ਮਤਲਬ ਹੈ 'ਮੇਰਾ/ਮੈਂ' । ਅਸ+ਉਨਿ = ਅਸੁਨਿ = ਮੇਰੇ ਅੰਦਰ = ਮੈਨੂੰ । 'ਪ੍ਰੇਮ ਉਮਾਹੜਾ' ਪ੍ਰੇਮ ਦਾ ਉਮਾਹੜਾ ਆਇਆ ਹੈ । ਪ੍ਰੇਮ ਉਮੜ ਪਿਆ ਮੇਰੇ ਅੰਦਰ, "ਕਿਉ ਮਿਲੀਐ ਹਰਿ ਜਾਇ" ਐਨਾ ਕਾਹਲਾ ਪੈ ਗਿਆ ਮਨ, ਕਿ ਕਿਸ ਤਰੀਕੇ ਨਾਲ ਕਿਹੜੀ ਘੜੀ ਹਰਿ ਨੂੰ ਜਾ ਕੇ ਮਿਲ ਲੀਏ । ਕਿਉਂਕਿ ਜੋ ਪਿੱਛੇ ਸੁਣ ਲਿਆ, ਉਹਦਾ ਗਿਆਨ ਹੋ ਗਿਆ ।

"ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥ {ਪੰਨਾ 135}"

ਮਨ ਕਰਕੇ, ਤਨ ਕਰਕੇ ਹਿਰਦੇ ਵਿੱਚ ਬਹੁਤ ਜਿਆਦਾ (ਘਣੀ) ਪਿਆਸ ਹੈ, ਕਿ ਕੋਈ ਛੇਤੀ ਮਿਲਾ ਦੇਵੇ, ਕੋਈ ਰਾਹ ਐਸਾ ਪਤਾ ਲੱਗੇ... ਇਹ ਕੀਹਦੀ ਅਵਸਥਾ ਹੈ ? ਗੁਰੁ ਅੰਗਦ ਜੀ ਦੀ, ਗੁਰੁ ਅਮਰਦਾਸ ਜੀ ਦੀ ਮਿਲਣ ਤੋਂ ਪਹਿਲਾਂ ਦੀ ਅਵਸਥਾ ਹੈ । ਕਬੀਰ ਜੀ ਦੀ, ਫਰੀਦ ਜੀ ਦੀ ਗਿਆਨ ਮਿਲਣ ਤੋਂ ਪਹਿਲਾਂ ਦੀ ਅਵਸਥਾ ਹੈ । ਸਾਰਿਆਂ ਦੀ ਹੀ ਇਹ ਅਵਸਥਾ ਹੁੰਦੀ ਹੈ, ਜਿਹੜਾ ਵਿਅਕਤੀ 'ਸੰਤੋਖ' ਤੱਕ ਪਹੁੰਚ ਗਿਆ ਅੱਗੇ ਦਾ ਪਤਾ ਨਹੀਂ ਹੈ, ਉਹਦੀ ਇਹ ਅਵਸਥਾ ਹੁੰਦੀ ਹੈ ।

"ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥ {ਪੰਨਾ 135}"

ਕਹਿੰਦੇ ਸੰਤ ਜਿਹੜੇ ਨੇ, ਏਸ ਪ੍ਰੇਮ ਦੇ ਵਿੱਚ, ਜੇ ਏਥੋਂ ਤੱਕ ਪ੍ਰੇਮ 'ਚ ਪਹੁੰਚ ਜਾਵੇ ਕੋਈ, ਅੱਗੇ ਸੰਤ ਜੇ ਕੋਈ ਹੋਵੇ, ਉਹ ਸਹਾਇਤਾ ਕਰ ਦੇਵੇ ਅੱਗੇ । ਸਹਾਈ ਨੇ ਪ੍ਰੇਮ ਕੇ, ਸੰਤ ਕੋਲ ਕੁਛ ਨੀ । ਏਸ ਪ੍ਰੇਮ ਦੇ ਸੰਤ ਸਹਾਈ ਨੇ ਸਿਰਫ, ਸਹਾਇਤਾ ਕਰ ਦਿੰਦਾ ਕੋਈ ਗੱਲ ਦੱਸ ਦਿੰਦੈ, ਸਮਝਾ ਦਿੰਦੈ । "ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥ {ਪੰਨਾ 135}" ਉਹਨਾਂ ਦੇ ਪਿੱਛੇ ਲੱਗੀਏ, ਉਹਨਾਂ ਨੂੰ ਪੁੱਛੀਏ ਕਿ ਤੁਸੀਂ ਕਿਵੇਂ ਕੀਤੈ ? ਸੰਤ ਕੀ ਹੁੰਦੈ ? ਸੰਤ ਉਹ ਹੈ, ਜੀਹਦੇ ਕੋਲ ਸੱਚ ਹੁੰਦਾ ਹੈ "ਨਾਨਕ ਸੰਤੁ ਮਿਲੈ ਸਚੁ ਪਾਈਐ {ਪੰਨਾ 938}", ਜੀਹਨੇ ਸੱਚ ਤੱਕ ਪਹੁੰਚ ਕੇ ਸੱਚ ਦੀ ਪ੍ਰਾਪਤੀ ਕਰ ਲਈ, ਉਹ 'ਸੰਤ' ਹੈ । ਇਹਨੂੰ ਅਜੇ ਸੱਚ ਦਾ ਪਤਾ ਨਹੀਂ, ਕਹਿੰਦੇ ਓਸ ਸੰਤ ਨੂੰ ਟੋਲੀਏ, ਜੀਹਦੇ ਕੋਲ ਸੱਚ ਹੋਵੇ । ਉਹ ਸੱਚ ਫੇਰ ਉਹਦੇ ਕੋਲੋਂ ਲਈਏ ਜੋ ਸਹਾਈ ਹੋਵੇ, ਧਰਮ ਦਾ ਸੱਚਾ ਗਿਆਨ ਲੈ ਕੇ ਫੇਰ ਉਹਨੂੰ ਕਮਾਈਏ, ਫੇਰ ਉਹ ਅਵਸਥਾ ਆਵੇ ।

"ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥ {ਪੰਨਾ 135}"

ਪ੍ਰਭ ਤੋਂ ਬਿਨਾਂ ਸੁੱਖ ਨਹੀਂ ਪਾਇਆ ਜਾ ਸਕਦਾ । ਹੁਣ ਪ੍ਰਭ ਨੂੰ ਕੁਛ ਲੋਕ ਬਾਹਰ ਬਣਾਈ ਬੈਠੇ ਹਨ, ਬਾਹਰ ਟੋਲਦੇ ਨੇ, ਬਾਹਰ ਮਿਲ ਨਹੀਂ ਰਿਹਾ । ਪ੍ਰਭ ਹੈ ਅੰਦਰ, ਕਹੀ ਵੀ ਜਾਂਦੇ ਹਨ ਕਿ ਅੰਦਰ ਹੈ, ਪਰ ਜਿਹੜੀਆਂ ਸਾਖੀਆਂ ਹਨ, ਉਹ ਸਾਬਤ ਕਰਦੀਆਂ ਹਨ ਕਿ ਬਾਹਰੋਂ ਮਿਲਿਆ, ਫਲਾਣੇ ਨੂੰ ਮਿਲਿਆ, ਉਹਨੂੰ ਮਿਲਿਆ, ਉਹਨੂੰ ਮਿਲਿਆ । ਇਹ ਸਾਖੀਆਂ ਦੁਬਿਧਾ ਖੜੀਆਂ ਕਰਦੀਆਂ ਹਨ, ਧਰਮ ਦੇ ਵਿੱਚ ਸਾਖੀਆਂ ਕੁਝ ਹੋਰ ਕਹਿੰਦੀਆਂ ਹਨ, ਅਸਲੀਅਤ ਕੁਛ ਹੋਰ ਹੈ । ਉਹ ਜਿਹੜੀਆਂ ਝੂਠੀਆਂ ਸਾਖੀਆਂ ਘੜੀਆਂ, ਇਹ ਦੁਬਿਧਾ ਖੜੀਆਂ ਕਰਦੀਆਂ ਹਨ । ਫੇਰ ਉਹ 'ਸੰਤ', ਓਸ ਝੂਠ ਦਾ ਪਰਦਾਫਾਸ਼ ਕਰਦਾ ਹੈ, ਖੋਟੇ-ਖਰੇ ਦੀ ਪਹਿਚਾਨ ਸਮਝਾਉਂਦਾ ਹੈ, ਤਾਂ ਉਹ ਝੂਠ (ਸਾਖੀਆਂ) ਨੂੰ ਛੱਡਦਾ ਹੈ । ਉਹ ਜਿੰਨਾ ਚਿਰ ਝੂਠ ਜਿਹੜੀਆਂ ਸਾਖੀਆਂ ਹਨ, ਉਹਨਾਂ ਨੂੰ ਅੰਦਰੋਂ ਧੋ ਨਹੀਂ ਦਿੰਦਾ, ਉਹਨਾਂ ਦੀ ਮਾਨਤਾ ਕੱਢ ਨਹੀਂ ਦਿੰਦਾ, ਉਨਾ ਚਿਰ 'ਗਾਹਾਂ ਨਹੀਂ ਜਾ ਸਕਦਾ । ਸਾਖੀਆਂ ਹੀ ਘੇਰਦੀਆਂ ਨੇ, ਹੋਰ ਕੀ ਘੇਰਦੀਆਂ ਨੇ ਮੂਹਰੇ ਤੇ ? ਝੂਠ ਘੇਰ ਲੈਂਦਾ ਹੈ , ਝੂਠ ਉਲਝਾਵੇ 'ਚ ਪਾ ਦਿੰਦਾ ਹੈ । "ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥ {ਪੰਨਾ 135}" ਪ੍ਰਭ ਤੋਂ ਬਿਨਾਂ ਤਾਂ ਸੁੱਖ ਮਿਲ ਹੀ ਨਹੀਂ ਸਕਦਾ, ਦੂਜੀ ਕੋਈ ਜਗ੍ਹਾ ਹੀ ਨਹੀਂ ਹੈ ਜਿਥੋਂ ਸੁੱਖ ਮਿਲੇ, ਹੋਰ ਜਗ੍ਹਾ ਤਾਂ ਹੈ ਹੀ ਨਹੀਂ ਕੋਈ ।

"ਜਿੰਨ੍ਹ੍ਹੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥ {ਪੰਨਾ 135}"

ਜਿੰਨ੍ਹਾਂ ਨੇ ਪ੍ਰੇਮ ਰਸ ਚਖ ਲਿਆ, ਉਹ ਤ੍ਰਿਪਤ ਨੇ 'ਆਘਾਇ' ਰੱਜੇ ਅਨੰਦੁ ਰਹਿੰਦੇ ਨੇ ਓਹੋ । ਉਹਨਾਂ ਦੇ ਅੰਦਰ ਕੋਈ ਮਾਇਆ ਦੀ ਭੁੱਖ, ਕੋਈ ਤ੍ਰਿਸ਼ਨਾ ਰੂਪੀ ਚੀਜ਼ ਹੈ ਹੀ ਨਹੀਂ, ਕੋਈ ਮਾਇਆ ਦਾ ਸੰਕਲਪ ਹੈ ਹੀ ਨਹੀਂ, ਕੋਈ ਸੰਸਾਰੀ ਇੱਜ਼ਤ ਦੀ ਭੁੱਖ ਹੈ ਹੀ ਨਹੀਂ ।

"ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥ {ਪੰਨਾ 135}"

ਉਹ ਆਪਾ ਤਿਆਗਦੇ ਹਨ, ਉਹ ਕਹਿੰਦੇ ਹਨ ਅਸੀਂ ਤਾਂ ਕੁਛ ਵੀ ਨਹੀਂ "ਮੈ ਨਾਹੀ ਕਛੁ ਹਉ ਨਹੀ {ਪੰਨਾ 858}" ਆਪਣੀ ਹਸਤੀ ਮਿਟਾ ਦਿੰਦੇ ਨੇ ਓਹੋ । ਆਪ ਤਿਆਗ ਬੇਨਤੀ ਕਰਦੇ ਹਨ, ਪਰ 'ਆਹ ਸੰਤ' ਕੁਛ ਹੋਰ ਹੀ ਕਰਦੇ ਹਨ, ਆਪਣੇ ਆਪ ਨੂੰ ਮੰਨਦੇ ਹਨ ਸੰਤ, ਕਿ ਅਸੀਂ ਤਾਂ ਜੀ ਉਹ ਹਾਂ ਉਹ ਹਾਂ । ਜਿੰਨ੍ਹਾਂ ਦੇ ਚੇਲੇ ਬਣਦੇ ਨੇ ਆਪ, ਉਹਨਾਂ ਨੂੰ ਗੁਰੂ ਬਣਾਉਂਦੇ ਨੇ, ਬਰਸੀਆਂ ਮਨਾਉਂਦੇ ਨੇ, ਉਹਨਾਂ ਵਾਸਤੇ ਝੂਠ ਬੋਲਦੇ ਨੇ, ਉਹਨਾਂ ਵਿੱਚ ਸ਼ਕਤੀਆਂ ਦੱਸਦੇ ਨੇ, ਤਾਂ ਹੀ ਆਪਣੀ ਇੱਜ਼ਤ ਹੋਊ ਬਈ ਇਹਨਾਂ ਨੂੰ ਦੇ ਗਏ, ਸਾਡੇ 'ਤੇ ਵੀ ਕਿਰਪਾ ਕਰ ਗਏ, ਉਹਨਾਂ ਦੀ ਕਿਰਪਾ ਹੋ ਗਈ, ਬਈ ਅਗਲੇ ਨੂੰ ਭਰਮ ਹੋ ਜਾਵੇ ਕਿ ਏਹਦੇ ਕੋਲ ਪਤਾ ਨੀ ਕੀ ਹੈ ? ਆਹ ਕੁਛ ਹੈ ਇਹਨਾਂ ਕੋਲ, ਸਾਰਾ fraud ਸਾਰਾ ਝੂਠ । "ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥ {ਪੰਨਾ 135}" ਉਹ ਤਾਂ ਪ੍ਰਭੂ ਨੂੰ ਕਹਿੰਦੇ ਹਨ ਕਿ ਤੂੰ ਲੜ ਲਾ ਲੈ, ਮੇਰੇ 'ਚ ਕੁਛ ਨਹੀਂ ਹੈ, ਮੈਂ ਕੁਛ ਨਹੀਂ ਕਰ ਸਕਦਾ, ਇਹ ਤਾਂ ਕਰਦੇ ਨੇ ਭਗਤ, ਇਹ ਤਾਂ ਗੁਰੂਆਂ ਨੇ ਕੀਤਾ ਹੈ ਆਪ, ਪਰ ਸੰਤ ਕੁਛ ਹੋਰ ਹੀ ਕਰਦੇ ਹਨ । ਜੇ ਇਹਦਾ ਪ੍ਰਚਾਰ ਕਰਨ ਫਿਰ ਆਪਣੇ ਪੱਲੇ ਕੱਖ ਨਹੀਂ ਰਹਿੰਦਾ, ਇਹ ਇਹਨਾਂ ਨੂੰ ਬਰਦਾਸ਼ਤ ਨਹੀਂ ਕਿ ਸਾਡੀ ਇੱਜ਼ਤ ਨਾ ਹੋਵੇ । ਆਪਣੀ ਇੱਜ਼ਤ ਘਟਾਉਣੀ ਉਹਨਾਂ ਨੂੰ ਬਰਦਾਸ਼ਤ ਨਹੀਂ ਹੈ, ਇਸ ਕਰਕੇ ਪੜਦਾ ਰੱਖਣਾ, fraud ਰੱਖਣਾ, ਪਤਾ ਨਾ ਲੱਗਣ ਦੇਣਾ ਕਿ ਮੇਰੇ ਕੋਲ ਗਿਆਨ ਹੈ ਕਿ ਨਹੀਂ, ਗਿਆਨ ਦੀ ਗੱਲ ਹੀ ਨਾ ਕਰਨੀ । ਗਿਆਨ ਦੀ ਗੱਲ ਕਰੇ ਤੋਂ ਹੀ ਪਤਾ ਲੱਗਜੂ ਗਾ ਬਈ ਏਹਦੇ ਕੋਲ ਹੈ ਕਿ ਨਹੀਂ ਹੈ, ਸਾਖੀਆਂ ਸੁਣਾ ਕੇ ਹੀ ਪਾਸੇ ਹੋ ਜਾਣਾ, ਗੁਰਬਾਣੀ ਦੀ ਗੱਲ ਛੇੜਦੇ ਹੀ ਨਹੀਂ, ਇਥੋਂ ਤਾਂ ਪਤਾ ਲੱਗਜੂ ਗਾ, ਜੇ ਅਰਥ ਗਲਤ ਹੋ ਗਏ, ਕੋਈ ਟਿੱਪਣੀ ਕਰ ਦੇਊਗਾ ।

"ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ॥ {ਪੰਨਾ 135}"

ਹਰਿ 'ਕੰਤ' ਹੈ, ਜਿਹੜੀਆਂ ਹਰਿ ਕੰਤ ਨੇ ਮਿਲਾ ਲਈਆਂ, ਜਿਹੜੀ ਸੁਰਤ 'ਹਰਿ ਕੰਤ' ਨਾਲ ਮਿਲ ਗਈ, ਆਪਣੇ ਅੰਦਰ ਜੁੜ ਗਈ ਜਿਹੜੀ ਸੁਰਤ ਜਾ ਕੇ, ਜੀਹਦਾ ਧਿਆਨ ਆਪਣੇ ਅੰਦਰ ਜੁੜ ਗਿਆ ਜਾ ਕੇ, ਉਹਨੇ ਵਿੱਛੜ ਕੇ ਹੋਰ ਕਿੱਥੇ ਜਾਣਾ ਹੈ ? ਬਾਹਰ ਕਿੱਥੇ ਜਾਣਾ ਹੈ "ਬਾਹਰਿ ਟੋਲੈ ਸੋ ਭਰਮਿ ਭੁਲਾਹੀ" ਹੈ, "ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥ {ਪੰਨਾ 102}", ਜੀਹਨੂੰ ਵੀ ਮਿਲਿਆ ਹੈ ਅੰਦਰੋਂ ਮਿਲਿਆ ਹੈ, ਬਾਹਰੋਂ ਕੁਛ ਨੀ ਮਿਲਿਆ । ਪਰ ਫੇਰ ਬਾਹਰ ਦਾ ਪ੍ਰਚਾਰ ਕਰੀ ਜਾਂਦੇ ਨੇ, ਗੁਰੁ ਨਾਨਕ ਦੇ ਦਰਸ਼ਨ ਹੋਏ, ਇਹ ਹੋਇਆ, ਉਹ ਹੋਇਆ, ਝੂਠ ਬੋਲਣ ਤੋਂ ਨੀ ਹਟਦੇ, ਅਰ ਗੁਰਮਤਿ ਤੋਂ ਸਾਰੀ ਗੱਲ ਖਿਲਾਫ਼ ਕਹਿੰਦੇ ਨੇ ਓਹੋ । "ਸਿ ਵਿਛੁੜਿ ਕਤਹਿ ਨ ਜਾਇ" ਉਹ ਵਿੱਛੜ ਕੇ ਕਿਤੇ ਜਾਂਦੇ ਈ ਨੀ ।

"ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥ {ਪੰਨਾ 135}"

ਪ੍ਰਭ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ ਜਿਹੜਾ ਸ਼ਰਨ ਦੇ ਸਕੇ, ਜੋ ਸ਼ਰਨ ਦੇਣ ਦੇ ਸਮਰਥ ਹੋਵੇ । "ਨਾਨਕ ਹਰਿ ਸਰਣਾਇ" ਇਸ ਕਰਕੇ ਨਾਨਕ ਜੀ ਕਹਿੰਦੇ ਹਨ ਕਿ ਮੈਂ ਉਸ ਹਰਿ ਦੀ ਸ਼ਰਨ ਚਲਾ ਗਿਆ ਹਾਂ । ਹਰਿ ਹੀ ਹੈ ਜੋ ਸ਼ਰਨ ਦੇ ਕੇ ਸਾਨੂੰ ਬਚਾਅ ਸਕਦਾ ਹੈ, ਉਥੇ ਹੀ ਸੁੱਖ ਹੈ ।

"ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥ {ਪੰਨਾ 135}"

ਅੱਸੂ ਦੇ ਮਹੀਨੇ ਦੇ ਵਿੱਚ ਉਹਨਾਂ ਨੂੰ ਹੀ ਸੁੱਖ ਰਹਿੰਦਾ ਹੈ, ਜਿਹਨਾਂ ਉੱਤੇ ਹਰਿ ਰਾਇ ਦੀ ਕਿਰਪਾ ਹੋ ਜਾਂਦੀ ਹੈ "ਮਇਆ ਹਰਿ ਰਾਇ" ।





ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥
ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥
ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥
ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥
ਜਿੰਨ੍ਹ੍ਹੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥
ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥
ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ॥
ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥
ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥੮॥
ਮਾਝ ਬਾਰਹਮਾਹਾ (ਮ: ੫)  - ਅੰਗ ੧੩੫





Thursday, September 15, 2011

Pakhandwaad


ਜਹ ਜਹ ਦੇਖਾ ਤਹ ਤਹ ਸੋਈ ॥
ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥
ਹਿਰਦੈ ਸਚੁ ਏਹ ਕਰਣੀ ਸਾਰੁ ॥
ਹੋਰੁ ਸਭੁ ਪਾਖੰਡੁ ਪੂਜ ਖੁਆਰੁ ॥੬॥
ਪ੍ਰਭਾਤੀ (ਮ: ੧) ਸ੍ਰੀ ਆਦਿ ਗਰੰਥ - ਅੰਗ ੧੩੪੩

>>>Download mp3<<<