11-Maaghi - Bhai Harjinder Singh Srinagar >>>Download Mp3<<<
11-Maaghi - Nihung Dharam Singh (Viaakheaa) >>>Download Mp3<<<
18 ਮਾਝ ਬਾਰਹਮਾਹਾ (ਮ: ੫) ਅੰਗ ੧੩੫ ਪੰ. ੧੮
ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥
माघि मजनु संगि साधूआ धूड़ी करि इसनानु ॥
Māgẖ majan sang sāḏẖū▫ā ḏẖūṛī kar isnān.
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥
हरि का नामु धिआइ सुणि सभना नो करि दानु ॥
Har kā nām ḏẖi▫ā▫e suṇ sabẖnā no kar ḏān.
ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥
जनम करम मलु उतरै मन ते जाइ गुमानु ॥
Janam karam mal uṯrai man ṯe jā▫e gumān.
ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ ॥
कामि करोधि न मोहीऐ बिनसै लोभु सुआनु ॥
Kām karoḏẖ na mohī▫ai binsai lobẖ su▫ān.
ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥
सचै मारगि चलदिआ उसतति करे जहानु ॥
Sacẖai mārag cẖalḏi▫ā usṯaṯ kare jahān.
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥
अठसठि तीरथ सगल पुंन जीअ दइआ परवानु ॥
Aṯẖsaṯẖ ṯirath sagal punn jī▫a ḏa▫i▫ā parvān.
ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥
जिस नो देवै दइआ करि सोई पुरखु सुजानु ॥
Jis no ḏevai ḏa▫i▫ā kar so▫ī purakẖ sujān.
ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥
जिना मिलिआ प्रभु आपणा नानक तिन कुरबानु ॥
Jinā mili▫ā parabẖ āpṇā Nānak ṯin kurbān.
ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥
माघि सुचे से कांढीअहि जिन पूरा गुरु मिहरवानु ॥१२॥
Māgẖ sucẖe se kāʼndẖī▫ah jin pūrā gur miharvān. ||12||
ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।। ਗੁਰਬਾਣੀ ਆਪਣਾ ਸਬਦਕੋਸ਼ (dictionary) ਆਪ ਹੈ । ਗੁਰਬਾਣੀ ਸਮਝਣ ਲਈ ਕਿਸੀ ਵੀ ਸੰਸਾਰੀ (ਗੁਰਬਾਣੀ ਦੀ ਵਿਚਾਰਧਾਰਾ ਤੋਂ ਬਾਹਰਲੇ) ਸਬਦਕੋਸ਼ ਦੀ ਜਰੂਰਤ ਨਹੀ ਹੈ । ਇਸੇ ਲਈ ਸਚੁ ਖੋਜ ਅਕੈਡਮੀ ਵਲੋਂ ਇਹ ਗੁਰਮੁਖਿ ਸਬਦਕੋਸ਼ ਬਣਾਇਆ ਗਿਆ ਹੈ ਤਾਂ ਕਿ ਗੁਰਬਾਣੀ ਦੀ ਖੋਜ ਕਰਨ ਵਾਲਿਆਂ ਨੂੰ ਆਸਾਨੀ ਹੋ ਸਕੇ । ਇਸ ਸਬਦਕੋਸ਼ ਵਿੱਚ ਗੁਰਬਾਣੀ ਦੇ ਅਰਥ ਗੁਰਬਾਣੀ ਵਿਚੋਂ ਹੀ ਦਿੱਤੇ ਗਏ ਹਨ ।
Friday, January 14, 2011
Thursday, January 13, 2011
Chaar Padaarath Asatt Mahaa SiDh Nav NiDh
"ਚਾਰਿ ਪਦਾਰਥ ਅਸਟ ਮਹਾ ਸਿਧਿ ਨਵ ਨਿਧਿ ਕਰ ਤਲ ਤਾ ਕੈ ॥" {ਪੰਨਾ 1106}
'ਚਾਰਿ ਪਦਾਰਥ' :
ਜਿਹੜੇ ਧਰਮ ਮੁਕਤੀ ਤੱਕ ਗੱਲ ਕਰਦੇ ਨੇ, ਉਹ ਤਾਂ ਪਦਾਰਥ ਦੋ ਹੀ ਹੁੰਦੇ ਹਨ, ਚਾਰ ਹੋ ਹੀ ਨਹੀਂ ਸਕਦੇ । ਮੁਕਤੀ ਤੱਕ ਤਾਂ ਪਦਾਰਥ ਹੀ ਦੋ ਹਨ, ਚਾਰ ਕਿਵੇਂ ਹੋ ਜਾਣਗੇ ? ਜਿਹੜਾ ਧਰਮ ਸਾਡਾ ਹੈ 'ਗੁਰਮਤਿ ਵਾਲਾ', ਇਹ ਗਿਆਨੀਆਂ ਦਾ ਧਰਮ ਹੈ, ਉਹ ਧਰਮ ਅਗਿਆਨੀਆਂ ਦਾ ਹੈ, ਉੱਥੇ ਗਿਆਨ ਦਾ ਕੋਈ ਕੰਮ ਨਹੀਂ ਹੈ । ਇੱਥੇ ਕਿਹਾ "ਕਬੀਰਾ ਜਹਾ ਗਿਆਨੁ ਤਹ ਧਰਮੁ ਹੈ{ਪੰਨਾ 1372}" ਕਬੀਰ ਨੇ । ਇਹ ਧਰਮ ਗਿਆਨੀਆਂ ਦਾ ਹੈ, ਉਹ ਅਗਿਆਨੀਆਂ ਦਾ ਧਰਮ ਹੈ । ਉੱਥੇ "ਗਿਆਨ ਹੀਣੰ ਅਗਿਆਨ ਪੂਜਾ ॥ ਅੰਧ ਵਰਤਾਵਾ ਭਾਉ ਦੂਜਾ ॥੨੨॥ {ਪੰਨਾ 1412}" ਹੈ, ਭਾਉ ਵੀ ਦੂਜਾ ਹੈ ਮਾਇਆ ਦਾ, ਮਾਇਆ ਦੀ ਭੁੱਖ ਹੈ ਉੱਥੇ । ਇੱਥੇ ਚਾਰ ਪਦਾਰਥ ਨੇ, ਉਹਨਾਂ ਨੇ ਪਦਾਰਥ ਤਾਂ ਚਾਰ ਹੀ ਰੱਖੇ ਨੇ, ਪਰ ਦੋ ਹੋਰ ਕਰ ਲਏ । ਉਹਨਾਂ ਦੇ ਚਾਰ ਪਦਾਰਥਾਂ (ਧਰਮ, ਅਰਥ, ਕਾਮ, ਮੋਖ) ਵਿਚੋਂ ਇੱਕ ਤਾਂ ਕਾਮਨਾ ਹੈ । ਕਾਮਨਾਵਾਂ ਉਹਨਾਂ ਨੇ ਕਲਪ ਬ੍ਰਿਛ ਤੋਂ ਪੂਰੀਆਂ ਕਰਾ ਲਈਆਂ । ਕਲਪ ਬ੍ਰਿਛ ਹੈ, ਜੋ ਵੀ ਕਾਮਨਾ ਕਰੋ ਉਹ ਪੂਰੀ ਹੋ ਜਾਂਦੀ ਹੈ । ਓ ਜਿੱਥੇ ਕਾਮਨਾ ਹੈ, ਉੱਥੇ ਤਾਂ ਮੁਕਤੀਓ ਨੀ ਹੁੰਦੀ । ਨਾਲੇ ਕਹਿੰਦੇ ਹੋ ਕਿ ਇੱਛਾਵਾਂ ਤਿਆਗਣੀਆਂ ਨੇ, ਤਾਂ ਮੁਕਤੀ ਹੋਊ । ਨਾਲੇ ਕਹਿੰਦੇ ਹੋ ਕਾਮਨਾ 'ਪਦਾਰਥ' ਹੈ । ਇਹ ਸਾਰੀ ਸ਼ਰਾਰਤ ਸੀ ਫਸਾਉਣ ਦੀ, ਫਾਸਨ ਕੀ ਵਿਧੀ ਆ "ਫਾਸਨ ਕੀ ਬਿਧਿ ਸਭੁ ਕੋਊ ਜਾਨੈ {ਪੰਨਾ 331}", ਇਹ ਤਾਂ ਫਸਾਉਣ ਵਾਲੀ ਵਿਧੀ ਸੀ । ਵਿਦਵਾਨ ਸਾਰੇ ਹੀ ਇਹ ਚਾਰ ਪਦਾਰਥ ਮੰਨਦੇ ਹਨ 'ਧਰਮ, ਅਰਥ, ਕਾਮ, ਮੋਖ । ਗੁਰਬਾਣੀ ਇਹ ਮੰਨਦੀਓ ਈ ਨੀ । ਦਸਮ ਪਾਤਸ਼ਾਹ ਕਹਿੰਦੇ ਨੇ "ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਭਾਵਨਾ ਬਿਹੀਨ ਕੈਸੇ ਭੇਟੈ ਪਰਲੋਕ ਸੋਂ ॥੧੦॥੮੦॥" ਜਾਂ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋਂ ਗਿਆਨ ਕੇ ਬਿਹੀਨ ਕੈਸੇ ਬ੍ਰਹਮ ਲੋਕ ਪਾਵਈ ॥੧੨॥੮੨॥ {ਅਕਾਲ ਉਸਤਤਿ}", ਇਹ ਤਾਂ ਚਾਰੇ ਪਦਾਰਥ ਰੱਦ ਹੋ ਗਏ ਉੱਥੇ । ਜੀਹਨੂੰ ਕਹਿੰਦੇ ਹੋ ਕਿ ਗਰੰਥ ਹੀ ਨੀ ਹੈ, ਓ ਚਾਰੇ ਰੱਦ ਕਰਤੇ ਪਦਾਰਥ ਤੁਹਾਡੇ ! ਮਾਰੀ ਜਾਨੇ ਓਂ ਗੱਲਾਂ । ਪਰ ਜੇ ਵਿਦਵਾਨਾਂ ਨੂੰ 'ਧਰਮ ਦਾ' ਏਹਦਾ (ਗੁਰਮਤਿ ਦਾ) ਗਿਆਨ ਹੋਵੇ ਤਾਂ ਹੀ ਉਹਨੂੰ ਪਛਾਨਣ । ਇਹ ਤਾਂ ਅੰਨ੍ਹੇ ਨੇ "ਮਾਇਆਧਾਰੀ ਅਤਿ ਅੰਨਾ ਬੋਲਾ ॥{ਪੰਨਾ 313}" ਵਿਦਵਾਨ ਸਾਰੇ ਹੀ ਅੰਨ੍ਹੇ ਬੋਲੇ ਨੇ, ਤੇ ਅੰਨ੍ਹਿਆਂ ਦੀ ਗੱਲ ਤਾਂ ਤੁਸੀਂ ਸੱਚ ਮੰਨੀ ਬੈਠੇ ਹੋ । ਚਾਰੇ ਪਦਾਰਥ ਗਲਤ ਨੇ, ਫਿਰ ਸਹੀ ਪਦਾਰਥ ਕਿਹੜੇ ਹਨ ? ਦੋ ਪਦਾਰਥ ਪਹਿਲੇ ਨੇ "ਗਿਆਨ ਕਾ ਬਧਾ ਮਨੁ ਰਹੈ {ਪੰਨਾ 469}" 'ਗਿਆਨ ਪਦਾਰਥ' ਗੁਰਮਤਿ ਦਾ ਗਿਆਨ । ਇਹਦੇ ਨਾਲ ਮਨ ਬੰਨ੍ਹਿਆ ਜਾਣੈ, ਮਨ ਰੁਕ ਜਾਣੈ ਤੇ ਮੁਕਤੀ ਮਿਲ ਜਾਣੀ ਐ, ਕਲਪਨਾ ਤੋਂ ਮੁਕਤੀ ਮਿਲ ਜਾਣੀ ਹੈ, ਇਹ ਹੋ ਗਿਆ 'ਮੁਕਤਿ ਪਦਾਰਥ' । ਇਹਤੋਂ ਬਾਅਦ ਦੋ ਪਦਾਰਥ ਹੋਰ ਰਹਿ ਗਏ ਹੁਣ । ਗੁਰਬਾਣੀ ਤਾਂ ਮਨ ਨੂੰ ਸਿਰਫ ਮਾਰਦੀ ਹੀ ਹੈ, ਮਨ dead ਹੋ ਜਾਣੈ, ਸੋਚਣਾ ਬੰਦ ਕਰ ਦੇਣਾ ਹੈ ਏਹਨੇ । ਸੋਚਣਾ ਬੰਦ ਕੀਤਾ ਤਾਂ dead ਹੋ ਗਿਆ । ਫੇਰ ਇਹਨੂੰ ਜਗਾਉਣਾ ਕੀਹਨੇ ਹੈ ? "ਰਾਮ ਰਮਤ ਮਤਿ ਪਰਗਟੀ ਆਈ ॥{ਪੰਨਾ 326}" ਉਹ ਫੇਰ ਮਰੀ ਹੋਈ ਗਊ ਏਥੋਂ ਜਿਉਂਦੀ ਹੋਣੀ ਹੈ, "ਰਾਮ ਰਮਤ ਮਤਿ ਪਰਗਟੀ ਆਈ" ਫੇਰ ਜਾਗਣਾ ਹੈ ਏਹਨੇ । ਜਦ ਸੰਤੋਖ ਹੋ ਜਾਂਦਾ ਹੈ, ਫਿਰ ਜਾਗਦਾ ਹੈ ਏਹੇ, ਫੇਰ ਬੁਧਿ ਜਾਗਦੀ ਹੈ ਅੰਦਰੋਂ, ਫੇਰ ਗਿਆਨ ਜਾਗਦੈ ਸੰਤੋਖ ਤੋਂ ਬਾਅਦ । ਉਹ ਕੀ ਹੈ ? ਉਹ ਹੈ 'ਨਾਮ ਪਦਾਰਥ' । ਫੇਰ 'ਗਾਹਾਂ ਕੀ ਹੈ ? 'ਜਨਮ ਪਦਾਰਥ' । "ਨਾਨਕ ਨਾਮੁ ਮਿਲੈ ਤਾਂ ਜੀਵਾਂ{ਪੰਨਾ 1429} ਦੋ ਪਦਾਰਥ ਇਹ ਹਨ । 'ਜਨਮ ਪਦਾਰਥ' ਅਰ 'ਨਾਮ ਪਦਾਰਥ' ਉੱਥੇ ਹੈ ਹੀ ਨਹੀਂ, ਹਿੰਦੂ ਮੱਤ 'ਚ ਕਿਤੇ ਹੈ ਹੀ ਨਹੀਂ ਏਹੇ । ਸਿਮ੍ਰਿਤਿ ਸ਼ਾਸਤਰ 'ਚ ਤਾਂ ਇਹਨਾਂ ਦਾ ਜਿਕਰ ਹੀ ਨਹੀਂ ਹੈ । ਸਾਡੇ 'ਨਾਮ ਪਦਾਰਥ' ਦਾ ਜਿਕਰ ਹੈ, 'ਜਨਮ ਪਦਾਰਥ' ਦਾ ਜਿਕਰ ਹੈ । ਇੱਥੇ ਜਦ 'ਨਾਮ ਪਦਾਰਥ' ਹੈਣੀ ਸੀ 'ਧਰਮ, ਅਰਥ, ਕਾਮ, ਮੋਖ' ਦੇ ਵਿੱਚ, ਤਾਂ ਇਹ ਵਿਦਵਾਨ ਕੀ ਸੁੱਤੇ ਪਏ ਸੀ ? ਤੁਸੀਂ ਕਿਵੇਂ ਮੰਨ ਲਏ ਕਿ ਠੀਕ ਨੇ ? ਸੁੱਤੇ ਹੀ ਪਏ ਸੀ । ਸੁੱਤੇ ਤਾਂ ਪਹਿਲਾਂ ਹੀ ਪਏ ਨੇ, ਜਾਗੇ ਈ ਨਹੀਂ, ਆਏਂ ਕਹੋ । ਜਾਗਦੇ ਤਾਂ, ਜੇ ਗੁਰਬਾਣੀ ਨੂੰ ਧਿਆਨ ਨਾਲ, ਗਹੁ ਨਾਲ ਪੜ੍ਹਦੇ । ਜਾਗਣ ਵਾਸਤੇ ਗੁਰਬਾਣੀ ਨੀ ਪੜ੍ਹੀ ਇਹਨਾਂ ਨੇ । ਜੇ ਜਾਗਣ ਵਾਸਤੇ ਪੜ੍ਹਦੇ ਤਾਂ "ਗੁਰਬਾਣੀ ਤੋਂ" ਪੜ੍ਹਦੇ, ਫੇਰ ਜਾਗ ਜਾਂਦੇ ।
"ਚਾਰਿ ਪਦਾਰਥ ਅਸਟ ਮਹਾ ਸਿਧਿ ਨਵ ਨਿਧਿ ਕਰ ਤਲ ਤਾ ਕੈ ॥"
'ਅਸਟ ਮਹਾ ਸਿਧਿ' :
'ਅਸਟ ਮਹਾ ਸਿਧਿ' ਕੀ ਹਨ ? ਪਹਿਲਾਂ ਵਾਲੇ ਸ਼ਬਦ ਵਿੱਚ ਅਠਾਰਹ ਪੁਰਾਨਾਂ ਦੀ ਗੱਲ ਹੈ, ਇੱਥੇ 'ਅਸਟ ਮਹਾ ਸਿਧਿ' ਐ । 'ਅਸਟ ਮਹਾ ਸਿਧਿ' ਕੀ ਆ ? ਅੱਠ ਗੁਣ ਨੇ, ਅੱਠ ਪ੍ਰਕਾਰ ਦੀ ਸਿਧਿ ਆ । '੧' ਦੀ ਪੂਰੀ ਸਮਝ 'ਅਸਟ ਸਿਧਿ' ਆ । 'ਓਅੰਕਾਰ' ਕੀ ਹੈ ? ਇਹਦੀ ਸਮਝ । "ਗੁਰਮੁਖਿ ਅਸਟ ਸਿਧੀ ਸਭਿ ਬੁਧੀ ॥{ਪੰਨਾ 941}" ਗੁਰਮੁਖਿ ਨੂੰ 'ਓਅੰਕਾਰ' ਦਾ ਗਿਆਨ ਹੁੰਦਾ ਹੈ, 'ਓਅੰਕਾਰ' ਦੀ ਵਿਆਖਿਆ ਕਰ ਸਕਦਾ ਹੈ । "ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸ੍ਵੈਭੰ" ਸਾਰੀ ਗੁਰਬਾਣੀ ਇਹਨਾਂ 'ਅੱਠਾਂ' ਦੀ ਹੀ ਸੋਝੀ/ਸਿਧਿ ਕਰਾਉਂਦੀ ਹੈ । ਇਹਨਾਂ ਅੱਠਾਂ ਗੁਣਾਂ ਦੀ ਸਿਧਿ/ਸਮਝ ਹੀ ਤਾਂ ਗੁਰਬਾਣੀ ਦੇ ਰਹੀ ਹੈ, ਹੋਰ ਕੀ ਦੇ ਰਹੀ ਹੈ ? ਇਹ '੧' ਦੀ ਸਮਝ ਹੈ 'ਅੱਠਾਂ ਪੱਖਾਂ' ਤੋਂ । '੧' ਦੀ ਸਮਝ ਫੇਰ ਆਉਣੀ ਐ, ਜਦ 'ਅੱਠਾਂ ਪੱਖਾਂ' ਤੋਂ '੧' ਨੂੰ ਸਮਝ ਲਿਆ, ਫੇਰ ਸਮਝ ਆਊ ਕਿ '੧' ਕੀ ਹੈ ? ਫੇਰ ਬੁੱਝਿਆ ਜਾਣੈ ।
"ਨਵ ਨਿਧਿ ਕਰ ਤਲ ਤਾ ਕੈ"
'ਨਵ ਨਿਧਿ'
'ਨਵ ਨਿਧਿ' ਕੀ ਹੈ ? 'ਅਸਟ ਸਿਧਿ' ਚੋਂ, ਅੱਠ ਪ੍ਰਕਾਰ ਦੀ ਸੋਝੀ ਚੋਂ ਮਿਲਣਾ ਕੀ ਹੈ ? 'ਨਵ ਨਿਧਿ' ਮਿਲਣੀ ਹੈ, 'ਨਵਾਂ ਗਿਆਨ, ਨਵਾਂ ਖਜਾਨਾ ਗਿਆਨ ਦਾ' । 'ਨਾਮ' ਮਿਲਣਾ ਏਹਦੇ ਚੋਂ, 'ਨਾਮ' ਹੀ 'ਨਵ ਨਿਧਿ' ਹੈ "ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥{ਪੰਨਾ 293}" ਜਿਹੜਾ 'ਨਾਮ' ਹੈ ਓਹੀ 'ਨਵ ਨਿਧਿ' ਹੈ ।
Tuesday, January 11, 2011
Kamlaapati
ਕਮਲਾ ਪਤੀ:
"ਧੂਪ ਦੀਪ ਘ੍ਰਿਤ ਸਾਜਿ ਆਰਤੀ ॥
ਵਾਰਨੇ ਜਾਉ ਕਮਲਾ ਪਤੀ ॥ {ਪੰਨਾ 695}"
ਕਮਲ 'ਹਿਰਦਾ' ਹੁੰਦਾ ਹੈ, ਹਿਰਦੇ 'ਚ ਰਹਿਣ ਵਾਲਾ 'ਕਮਲਾ ਪਤੀ' ਹੈ । ਇਹਨਾਂ (ਹਿੰਦੂਆਂ) ਨੇ ਕਮਲਾ ਕਿਸੇ ਜਨਾਨੀ ਦਾ ਨਾਮ ਰਖਿਆ ਹੋਇਆ ਹੈ, ਵਿਸ਼ਨੂੰ ਦੇ ਘਰਵਾਲੀ ਦਾ । ਇਹ ਹੁਣ ਇਹਨਾਂ ਦੀ ਗਲਤੀ ਹੈ ਕਿ ਸਾਡੀ ਗਲਤੀ ਹੈ ਏਹੇ ? ਸਾਡੇ ਤਾਂ ਹੈ "ਹਿਰਦੈ ਕਮਲੁ ਪ੍ਰਗਾਸਿਆ {ਪੰਨਾ 26}" ਸਾਡੇ ਤਾਂ 'ਹਿਰਦੇ' ਨੂੰ ਕਮਲ ਕਹਿੰਦੇ ਹਨ । ਜਦ ਖੇੜਾ ਹੋ ਜਾਂਦਾ ਹੈ, ਹਿਰਦਾ ਖਿੜ ਜਾਂਦਾ ਹੈ, 'ਚਾਰੇ ਪਦਾਰਥ' ਮਿਲ ਜਾਂਦੇ ਹਨ, ਨਾਮ ਮਿਲ ਜਾਂਦਾ ਹੈ, ਉਹ ਜਿਹੜਾ ਹਿਰਦੇ 'ਚ ਵਸ ਗਿਆ, ਉਹ 'ਕਮਲਾ ਪਤੀ' ਹੈ । ਹੁਣ ਇਹਨਾਂ (ਹਿੰਦੂਆਂ) ਦਾ 'ਕਮਲਾ ਪਤੀ' ਅਤੇ ਸਾਡਾ 'ਕਮਲਾ ਪਤੀ' ਕਿਵੇਂ ਰਲ ਜਾਵੇਗਾ ? ਇਹਨਾਂ ਦੇ 'ਸੰਸਾਰੀ ਮਾਇਆ' ਦਾ ਨਾਮ ਲਛਮੀ ਹੈ , ਸਾਡੇ 'ਨਾਮ ਧਨ' ਦਾ ਨਾਮ ਲਖਮੀ ਹੈ । ਸਾਡੇ ਲਖਮੀ ਹੈ, ਲਛਮੀ ਨਹੀਂ ਹੈ, ਜੇ ਲਛਮੀ ਵੀ ਹੈ ਤਾਂ ਉਹਦਾ ਅਰਥ ਵੀ ਸਾਡੇ ਜੋਤ ਹੀ ਹੈ ।
ਜਿਹੜੇ ਲੋਕ ਸੰਸਾਰੀ ਧਨ ਨਾਲ ਜੁੜ ਗਏ, ਉਹਨਾਂ ਦੀ ਲਛਮੀ ਦੇ ਹਥਾਂ 'ਚੋਂ ਹੀਰੇ ਮੋਤੀ ਨਿਕਲਦੇ ਹਨ, ਪਰ ਸਾਡੇ ਨਿਕਲਦੇ ਹਨ 'ਗੁਣ', "ਸਗਲ ਗੁਣਾ ਗਲਿ ਹਾਰੁ {ਪੰਨਾ 937}" ਸਾਡੇ ਇਹ 'ਧਨ' ਹੈ । ਇਹ ਮੂਲ ਫਰਕ ਹੈ, ਇਸ ਕਰਕੇ ਹੀ ਰੌਲਾ ਪਿਆ ਹੋਇਆ ਹੈ, ਜਿਹੜੇ ਮਾਇਆਧਾਰੀ ਹਨ ਉਹਨਾਂ ਦੇ ਅਰਥ ਸਾਡੇ ਨਾਲ ਨਹੀਂ ਮਿਲਦੇ । 'ਮਨ' ਦੇ ਖਾਣ ਵਾਸਤੇ 'ਸੰਸਾਰੀ ਧਨ' ਦਾ ਕੁਛ ਵੀ ਨਹੀਂ ਆਉਂਦਾ, ਸਿਰਫ 'ਸਰੀਰ' ਵਾਸਤੇ ਆਉਂਦਾ ਹੈ । ਇਸ ਦੇ ਉਲਟ 'ਨਾਮ ਧਨ' "ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥ {ਪੰਨਾ 450}" ਉਹਦੇ ਵਾਸਤੇ ਹੈ । 'ਸੰਸਾਰੀ ਧਨ' ਏਥੇ-ਏਥੇ ਹੀ 'ਸਰੀਰ' ਵਾਸਤੇ ਹੀ ਹੈ, ਹੁਣ 'ਦੋਵੇਂ ਧਨ' ਅੱਡ-ਅੱਡ ਹਨ, ਜਿਹੜਾ ਦੇਹ (ਸਰੀਰ) 'ਤੇ ਖੜ੍ਹਾ ਹੈ ਮੂਰਤੀ ਪੂਜਕ ਹੈ, ਉਹ 'ਸੰਸਾਰੀ ਧਨ' ਨਾਲ ਜੁੜਿਆ ਹੋਇਆ ਹੈ, ਅਸੀਂ 'ਨਾਮ ਧਨ' ਨਾਲ ਜੁੜੇ ਹੋਏ ਹਾਂ । ਇਸ ਕਰਕੇ ਏਥੇ ਆ ਕੇ ਅਰਥ ਬਦਲ ਜਾਂਦੇ ਹਨ ।
"ਮੰਗਲਾ ਹਰਿ ਮੰਗਲਾ ॥ ਨਿਤ ਮੰਗਲੁ ਰਾਜਾ ਰਾਮ ਰਾਇ ਕੋ ॥ {ਪੰਨਾ 695}" ਮੰਗਲ 'ਰਾਜਾ ਰਾਮ ਰਾਇ' ਦਾ ਕਰਨਾ ਹੈ, ਮੰਗਲਾਚਰਨ (ਉਸਤਤੀ) 'ਰਾਜਾ ਰਾਮ ਰਾਇ' ਦੀ ਕਰਨੀ ਹੈ, ਹੁਣ 'ਰਾਮ ਰਾਇ' ਲਿਆ ਕੇ ਵਾੜ ਲਿਆ ਉਥੇ, 'ਸੀਤਾ' ਨਾਲ 'ਰਾਮ ਰਾਇ' ਦਾ ਸੰਬੰਧ ਹੈ 'ਲਛਮੀ' ਨਾਲ ਤਾਂ ਕੋਈ ਹੈ ਨਹੀਂ । 'ਰਾਮ ਰਾਇ' ਸਾਡਾ ਕੌਣ ਹੈ ? "ਸਭੈ ਘਟ ਰਾਮੁ ਬੋਲੈ {ਪੰਨਾ 988}"
"ਤੁਹੀ ਨਿਰੰਜਨੁ ਕਮਲਾ ਪਾਤੀ ॥ {ਪੰਨਾ 695}" ਉਹੀ 'ਕਮਲਾ ਪਤੀ' ਫਿਰ ਆ ਗਿਆ, 'ਕਮਲਾ ਪਤੀ ਅਤੇ ਕਮਲਾ ਪਾਤੀ' ਇੱਕੋ ਹੀ ਗੱਲ ਹੈ ।
Ganikaa
Page 345, Line 4
ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥
तारीले गनिका बिनु रूप कुबिजा बिआधि अजामलु तारीअले ॥
Ŧārīle ganikā bin rūp kubijā bi▫āḏẖ ajāmal ṯārī▫ale.
ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥
तारीले गनिका बिनु रूप कुबिजा बिआधि अजामलु तारीअले ॥
Ŧārīle ganikā bin rūp kubijā bi▫āḏẖ ajāmal ṯārī▫ale.
Irhaa Pingulaa A-or Sukhmanaa
ਇੜਾ ਪਿੰਗੁਲਾ ਅਉਰ ਸੁਖਮਨਾ :
"ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ ॥ {ਪੰਨਾ 944}"
"ਸੁਖਮਨਾ ਇੜਾ ਪਿੰਗੁਲਾ, ਬੂਝੈ" ਕਿਹਾ ਹੈ, 'ਬੂਝੈ' ਕਾਹਤੋਂ ਕਿਹਾ ਹੈ ? 'ਇੜਾ ਪਿੰਗੁਲਾ ਸੁਖਮਨਾ' ਬਾਰੇ ਤਾਂ ਸਾਨੂੰ ਜੋਗੀਆਂ ਨੇ ਦੱਸਿਆ ਹੋਇਆ ਹੈ, ਫਿਰ ਇਹਦੇ ਵਿਚ ਬੁੱਝਣ ਵਾਲੀ ਕਿਹੜੀ ਗੱਲ ਰਹਿ ਗਈ ? ਅਸਲ ਵਿੱਚ ਜੋਗੀਆਂ ਨੇ 'ਇੜਾ ਪਿੰਗੁਲਾ ਸੁਖਮਨਾ' ਦੱਸੀ ਹੈ ਬਾਹਰਲੇ ਸਰੀਰ ਨਾਲ ਜੋੜ ਕੇ, ਪਰ ਗੁਰਬਾਣੀ ਗੱਲ ਹੀ ਅੰਦਰਲੇ ਸਰੀਰ ਦੀ ਕਰਦੀ ਹੈ ।
ਪਿੰਗੁਲਾ : 'ਚਿੱਤ' ਹੈ, ਪਰਬਤ 'ਤੇ ਪਿੰਗਲ ਨੇ ਚੜ੍ਹਨਾ ਹੈ ਬਾਅਦ ਦੇ ਵਿੱਚ ।
ਇੜਾ : 'ਮਨ' ਹੈ, ਜਿਹੜਾ ਅੜਿਆ ਹੋਇਆ ਹੈ, ਅੜੀਅਲ ਸੁਭਾਅ ਹੈ ਇਹਦਾ, ਤਾਂ ਹੀ ਤਾਂ ਮੰਨਦਾ ਨਹੀਂ ਹੈ, ਨਾ ਮੰਨਣ ਕਰਕੇ ਇਹਦਾ ਨਾਮ 'ਇੜਾ' ਹੈ । ਚਿੱਤ 'ਪਿੰਗੁਲਾ' ਹੈ, ਉਹ ਤਾਂ ਚੱਲਦਾ ਹੀ ਨਹੀਂ ਹੈ । ਮਨ ਚਲਾਏਮਾਨ ਹੈ, ਮਨ ਹੀ ਦੌੜਦਾ ਹੈ, ਪਰ 'ਪਿੰਗੁਲਾ' ਦੌੜਦਾ ਨਹੀਂ ਉਹ ਚਲਾਏਮਾਨ ਨਹੀਂ ਹੈ "ਪਾਵਹੁ ਤੇ ਪਿੰਗੁਲ ਭਇਆ ਮਾਰਿਆ ਸਤਿਗੁਰ ਬਾਨ ॥ {ਪੰਨਾ 1374}" ਮਨ ਨੂੰ ਤਾਂ 'ਪਿੰਗੁਲਾ' ਕਰਨਾ ਹੈ ਅਸੀਂ, ਮਨ ਦੌੜਦਾ ਬਹੁਤ ਹੈ । ਚਿੱਤ ਖੜ੍ਹਾ ਹੈ "ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥ {ਪੰਨਾ 1195}" ਮਨ ਪੰਗ ਹੋ ਗਿਆ ਤਾਂ ਪਿੰਗੁਲਾ ਹੋ ਗਿਆ, ਅਤੇ ਚਿੱਤ ਪਹਿਲਾਂ ਹੀ ਨਹੀਂ ਸੀ ਚੱਲਦਾ । ਖੱਬਾ ਹੱਥ ਹੁੰਦਾ ਹੈ ਮਨ ਦਾ ਅਤੇ ਸੱਜਾ ਹੱਥ ਹੁੰਦਾ ਹੈ ਚਿੱਤ ਦਾ । ਦਾਲ ਦੇ ਦੋ ਦਾਣੇ ਹਨ, ਇੱਕ ਖੱਬੇ ਪਾਸੇ ਹੈ ਅਤੇ ਇੱਕ ਸੱਜੇ ਪਾਸੇ ਹੈ । ਇੱਕ ਲੱਤ ਤੋਂ 'ਇੜਾ' ਹੈ ਅਤੇ ਇੱਕ ਲੱਤ ਤੋਂ 'ਪਿੰਗੁਲਾ' ਹੈ ਏਹੇ । ਮਨ ਦੌੜਦਾ ਹੈ, ਚਿੱਤ ਨਹੀਂ ਦੌੜਦਾ ।
ਸੁਖਮਨਾ : 'ਬੁੱਧੀ' ਬਣਦੀ ਹੈ ਬਾਅਦ ਵਿੱਚ । ਮਨ ਨੂੰ ਸੁਖ ਦੇਣ ਵਾਲੀ ਹੈ, ਬੁੱਧੀ ਹਮੇਸ਼ਾਂ ਇਹੀ ਜੋਰ ਕਰਦੀ ਹੈ ਕਿ ਮਨ ਨੂੰ ਸੁਖ ਰਹੇ । ਪਹਿਲਾਂ ਤਾਂ ਸੰਸਾਰੀ ਸੁਖਾਂ ਦੇ ਵਿੱਚ ਮਨ ਨੂੰ ਸੁਖ ਦਿੰਦੀ ਹੈ, ਜਦ ਹਾਰ ਜਾਂਦੀ ਹੈ ਫਿਰ ਨਿਰਾਕਾਰੀ ਸੁਖ ਵੱਲ ਹੋ ਜਾਂਦੀ ਹੈ । ਬੁੱਧੀ ਨੂੰ ਹੀ ਸਮਝਾਇਆ ਹੈ ਕਿ "ਸੁਖੁ ਨਾਹੀ ਬਹੁਤੈ ਧਨਿ ਖਾਟੇ ॥ {ਪੰਨਾ 1147}" ਇਹ 'ਸੁਖਮਨਾ' ਹੈ, ਮਨ ਨੂੰ ਸੁਖ ਦੇਣਾ ਬੁੱਧੀ ਦਾ ਕੰਮ ਹੈ । ਬੁੱਧੀ ਹੀ ਸਾਰਾ ਕੰਮ ਕਰਦੀ ਹੈ ਮਨ ਨੂੰ ਸੁਖ ਦੇਣ ਵਾਸਤੇ । "ਇੜਾ ਪਿੰਗੁਲਾ ਅਉਰੁ ਸੁਖਮਨਾ" 'ਸੁਖਮਨਾ' ਬੁੱਧੀ ਦੀ ਗੱਲ ਹੈ, ਦੋਹਾਂ ਦੇ ਵਿਚਾਲੇ ਬੁੱਧੀ ਖੜ੍ਹੀ ਹੈ । ਜਦੋਂ ਇਹ ਗੁਰਮਤਿ ਧਾਰਨੀ ਹੋ ਜਾਂਦੀ ਹੈ ਫਿਰ ਅਸਲ ਵਿੱਚ 'ਸੁਖਮਨਾ' ਬਣਦੀ ਹੈ, ਪਹਿਲਾਂ ਤਾਂ ਇਹ ਆਪਣੇ-ਆਪ ਹੀ ਅਗਿਆਨਤਾ ਨਾਲ 'ਸੁਖਮਨਾ' ਬਣੀ ਹੋਈ ਹੈ । ਪਹਿਲਾਂ ਵੀ 'ਸੁਖਮਨਾ' ਹੀ ਹੈ ਏਹੇ, ਪਰ ਸੁਖ ਹੋ ਨਹੀਂ ਰਿਹਾ "ਜਤਨ ਬਹੁਤ ਸੁਖ ਕੇ ਕੀਏ" ਜਤਨ ਕੀਹਣੇ ਕੀਤੇ ? ਅਕਲ ਨੇ ਹੀ ਕੀਤੇ ਸੁਖ ਦੇ ਸਾਰੇ ਜਤਨ । ਕਿਉਂਕਿ 'ਸੁਖਮਨਾ' ਹੈ ਏਹੇ, ਏਹਨੇ ਸੁਖ ਦੇ ਹੀ ਜਤਨ ਕਰਨੇ ਹਨ । "ਦੁਖ ਕੋ ਕੀਓ ਨ ਕੋਇ ॥ ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ ॥੩੯॥ {ਪੰਨਾ 1428}" ਹੋਣਾ ਤਾਂ ਉਹੀ ਹੈ ਜੋ ਹਰਿ ਨੂੰ ਭਾਉਣਾ ਹੈ, ਸਾਡੀ ਬੁੱਧੀ ਦੇ ਕਰੇ ਤੋਂ ਕੀ ਹੋਣਾ ਹੈ, ਇਹ ਬੁੱਧੀ ਨੂੰ ਸਮਝਾਇਆ ਹੈ ਕਿ ਤੇਰੇ ਕਰੇ ਤੋਂ ਕੀ ਹੋਣਾ ਹੈ ? ਤੂੰ ਉਹਦੇ ਭਾਣੇ 'ਚ ਹੀ ਆ ਜਾ, ਫਿਰ ਸੁਖ ਹੀ ਸੁਖ ਹੈ ।
"ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ॥ {ਪੰਨਾ 974}"
"ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ ॥ {ਪੰਨਾ 972}"
"ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ ॥ {ਪੰਨਾ 972}"
Saturday, January 1, 2011
Tuesday, December 21, 2010
Wednesday, December 15, 2010
Tuesday, December 14, 2010
Monday, December 13, 2010
Matee Dayvee
Page 371, Line 4
ਸਭ ਪਰਵਾਰੈ ਮਾਹਿ ਸਰੇਸਟ ॥
सभ परवारै माहि सरेसट ॥
Sabẖ parvārai māhi saresat.
ਮਤੀ ਦੇਵੀ ਦੇਵਰ ਜੇਸਟ ॥
मती देवी देवर जेसट ॥
Maṯī ḏevī ḏevar jesat.
ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥
धंनु सु ग्रिहु जितु प्रगटी आइ ॥
Ḏẖan so garihu jiṯ pargatī ā▫e.
ਜਨ ਨਾਨਕ ਸੁਖੇ ਸੁਖਿ ਵਿਹਾਇ ॥੪॥੩॥
जन नानक सुखे सुखि विहाइ ॥४॥३॥
Jan Nānak sukẖe sukẖ vihā▫e. ||4||3||
ਸਭ ਪਰਵਾਰੈ ਮਾਹਿ ਸਰੇਸਟ ॥
सभ परवारै माहि सरेसट ॥
Sabẖ parvārai māhi saresat.
ਮਤੀ ਦੇਵੀ ਦੇਵਰ ਜੇਸਟ ॥
मती देवी देवर जेसट ॥
Maṯī ḏevī ḏevar jesat.
ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥
धंनु सु ग्रिहु जितु प्रगटी आइ ॥
Ḏẖan so garihu jiṯ pargatī ā▫e.
ਜਨ ਨਾਨਕ ਸੁਖੇ ਸੁਖਿ ਵਿਹਾਇ ॥੪॥੩॥
जन नानक सुखे सुखि विहाइ ॥४॥३॥
Jan Nānak sukẖe sukẖ vihā▫e. ||4||3||
Sunday, December 5, 2010
Chandee Diaan 8 Bhujavaan
Page 182, Line 12 - Dasam Granth
ਘੰਟਾ ਗਦਾ ਤ੍ਰਿਸੂਲ ਅਸ ਸੰਖ ਸਰਾਸਨ ਬਾਨ ॥
Ghantaa gadaa trisool as sankh saraasan baan||
ਚਕ੍ਰ ਬਕ੍ਰ ਕਰ ਮੈ ਲੀਏ ਜਨ ਗ੍ਰੀਖਮ ਰਿਤ ਭਾਨ ॥੨੭॥
Chakra bakra kar mai looe jan grookham rit bhaan||27||
Thursday, December 2, 2010
ਸਾਬਤ ਸੂਰਤਿ ਦਸਤਾਰ ਸਿਰਾ
Page 1084, Line 8
ਕਾਇਆ ਕਿਰਦਾਰ ਅਉਰਤ ਯਕੀਨਾ ॥
काइआ किरदार अउरत यकीना ॥
Kā▫i▫ā kirḏār a▫uraṯ yakīnā.
ਰੰਗ ਤਮਾਸੇ ਮਾਣਿ ਹਕੀਨਾ ॥
रंग तमासे माणि हकीना ॥
Rang ṯamāse māṇ hakīnā.
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥੧੨॥
नापाक पाकु करि हदूरि हदीसा साबत सूरति दसतार सिरा ॥१२॥
Nāpāk pāk kar haḏūr haḏīsā sābaṯ sūraṯ ḏasṯār sirā. ||12||
ਕਾਇਆ ਕਿਰਦਾਰ ਅਉਰਤ ਯਕੀਨਾ ॥
काइआ किरदार अउरत यकीना ॥
Kā▫i▫ā kirḏār a▫uraṯ yakīnā.
ਰੰਗ ਤਮਾਸੇ ਮਾਣਿ ਹਕੀਨਾ ॥
रंग तमासे माणि हकीना ॥
Rang ṯamāse māṇ hakīnā.
ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥੧੨॥
नापाक पाकु करि हदूरि हदीसा साबत सूरति दसतार सिरा ॥१२॥
Nāpāk pāk kar haḏūr haḏīsā sābaṯ sūraṯ ḏasṯār sirā. ||12||
Subscribe to:
Posts (Atom)