Friday, May 27, 2011

Rajas Tamas Satak

ਕਈ ਕੋਟਿ ਰਾਜਸ ਤਾਮਸ ਸਾਤਕ ॥
ਗਉੜੀ ਸੁਖਮਨੀ (ਮ: ੫) - ਅੰਗ ੨੭੬



Saturday, May 21, 2011

Nij Bhagtee



ਨਿਜ ਧਨੁ ਗਿਆਨੁ ਭਗਤਿ ਗੁਰਿ ਦੀਨੀ ਤਾਸੁ ਸੁਮਤਿ ਮਨੁ ਲਾਗਾ ॥
ਜਲਤ ਅੰਭ ਥੰਭਿ ਮਨੁ ਧਾਵਤ ਭਰਮ ਬੰਧਨ ਭਉ ਭਾਗਾ ॥੩॥
ਗਉੜੀ (ਭ. ਕਬੀਰ) - ਅੰਗ ੩੩੬

ਨਿਜ ਭਗਤੀ ਸੀਲਵੰਤੀ ਨਾਰਿ ॥
ਰੂਪਿ ਅਨੂਪ ਪੂਰੀ ਆਚਾਰਿ ॥
ਜਿਤੁ ਗ੍ਰਿਹਿ ਵਸੈ ਸੋ ਗ੍ਰਿਹੁ ਸੋਭਾਵੰਤਾ ॥
ਗੁਰਮੁਖਿ ਪਾਈ ਕਿਨੈ ਵਿਰਲੈ ਜੰਤਾ ॥੧॥
ਆਸਾ (ਮਃ ੫) - ਅੰਗ ੩੭੦

ਮਿਲਿ ਪਾਰਸ ਕੰਚਨੁ ਹੋਇਆ ॥
ਮੁਖ ਮਨਸਾ ਰਤਨੁ ਪਰੋਇਆ ॥
ਨਿਜ ਭਾਉ ਭਇਆ ਭ੍ਰਮੁ ਭਾਗਾ ॥
ਗੁਰ ਪੂਛੇ ਮਨੁ ਪਤੀਆਗਾ ॥੨॥
ਸੋਰਠਿ (ਭ. ਨਾਮਦੇਵ) - ਅੰਗ ੬੫੭

ਕਵਨ ਜੋਗ ਕਵਨ ਗਿਆਨ ਧਿਆਨਾ ਕਵਨ ਗੁਨੀ ਰੀਝਾਵੈ ॥
ਸੋਈ ਜਨੁ ਸੋਈ ਨਿਜ ਭਗਤਾ ਜਿਸੁ ਊਪਰਿ ਰੰਗੁ ਲਾਵੈ ॥੨॥
ਨਟ (ਮਃ ੫) - ਅੰਗ ੯੭੮

ਜਿ ਮਤਿ ਗਹੀ ਜੈਦੇਵਿ ਜਿ ਮਤਿ ਨਾਮੈ ਸੰਮਾਣੀ ॥
ਜਿ ਮਤਿ ਤ੍ਰਿਲੋਚਨ ਚਿਤਿ ਭਗਤ ਕੰਬੀਰਹਿ ਜਾਣੀ ॥
ਰੁਕਮਾਂਗਦ ਕਰਤੂਤਿ ਰਾਮੁ ਜੰਪਹੁ ਨਿਤ ਭਾਈ ॥
ਅੰਮਰੀਕਿ ਪ੍ਰਹਲਾਦਿ ਸਰਣਿ ਗੋਬਿੰਦ ਗਤਿ ਪਾਈ ॥
ਤੈ ਲੋਭੁ ਕ੍ਰੋਧੁ ਤ੍ਰਿਸਨਾ ਤਜੀ ਸੁ ਮਤਿ ਜਲ੍ਯ੍ਯ ਜਾਣੀ ਜੁਗਤਿ ॥
ਗੁਰੁ ਅਮਰਦਾਸੁ ਨਿਜ ਭਗਤੁ ਹੈ ਦੇਖਿ ਦਰਸੁ ਪਾਵਉ ਮੁਕਤਿ ॥੪॥੧੩॥
ਸਵਈਏ ਮਹਲੇ ਤੀਜੇ ਕੇ (ਭਟ ਜਾਲਪ) - ਅੰਗ ੧੩੯੪

What is "Nijj Bhagti". How to do that..

Friday, May 20, 2011

Saardaa

ਮਨੁ ਪਵਨੁ ਦੁਇ ਤੂੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ॥
ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ ॥੩॥
ਗਉੜੀ (ਭ. ਕਬੀਰ) - ਅੰਗ ੩੩੫

ਨਾਰਦ ਸਾਰਦ ਕਰਹਿ ਖਵਾਸੀ ॥
ਪਾਸਿ ਬੈਠੀ ਬੀਬੀ ਕਵਲਾ ਦਾਸੀ ॥੨॥
ਆਸਾ (ਭ. ਕਬੀਰ) - ਅੰਗ ੪੭੯

ਨਾਰਦ ਸਾਰਦ ਸੇਵਕ ਤੇਰੇ ॥
ਤ੍ਰਿਭਵਣਿ ਸੇਵਕ ਵਡਹੁ ਵਡੇਰੇ ॥
ਸਭ ਤੇਰੀ ਕੁਦਰਤਿ ਤੂ ਸਿਰਿ ਸਿਰਿ ਦਾਤਾ ਸਭੁ ਤੇਰੋ ਕਾਰਣੁ ਕੀਨਾ ਹੇ ॥੧੫॥
ਮਾਰੂ ਸੋਲਹੇ (ਮਃ ੧) - ਅੰਗ ੧੦੨੮



ਕਹੂੰ ਸਸਤ੍ਰ ਧਾਰੀ ਕਹੂੰ ਬਿਦਿਆ ਕੇ ਬਿਚਾਰੀ ਕਹੂੰ ਮਾਰੁਤ ਅਹਾਰੀ ਕਹੂੰ ਨਾਰ ਕੇ ਨਿਕੇਤ ਹੋ ॥
ਕਹੂੰ ਦੇਵਬਾਨੀ ਕਹੂੰ ਸਾਰਦਾ ਭਵਾਨੀ ਕਹੂੰ ਮੰਗਲਾ ਮ੍ਰਿੜਾਨੀ ਕਹੂੰ ਸਿਆਮ ਕਹੂੰ ਸੇਤ ਹੋ ॥
ਕਹੂੰ ਧਰਮ ਧਾਮੀ ਕਹੂੰ ਸਰਬ ਠਉਰ ਗਾਮੀ ਕਹੂੰ ਜਤੀ ਕਹੂੰ ਕਾਮੀ ਕਹੂੰ ਦੇਤ ਕਹੂੰ ਲੇਤ ਹੋ ॥
ਕਹੂੰ ਬੇਦ ਰੀਤਿ ਕਹੂੰ ਤਾ ਸਿਉ ਬਿਪਰੀਤ ਕਹੂੰ ਤ੍ਰਿਗੁਨ ਅਤੀਤ ਕਹੂੰ ਸਰਗੁਨ ਸਮੇਤ ਹੋ ॥੪॥੧੪॥
ਅਕਾਲ ਉਸਤਤਿ - ੧੪ - ਸ੍ਰੀ ਦਸਮ ਗ੍ਰੰਥ ਸਾਹਿਬ

ਰੇ ਮਨ ਭਜ ਤੂੰ ਸਾਰਦਾ ਅਨਗਨ ਗੁਨ ਹੈ ਜਾਹਿ ॥
ਰਚੌ ਗ੍ਰੰਥ ਇਹ ਭਾਗਵਤ ਜਉ ਵੈ ਕ੍ਰਿਪਾ ਕਰਾਹਿ ॥੬॥
੨੪ ਅਵਤਾਰ ਕ੍ਰਿਸਨ - ੬ - ਸ੍ਰੀ ਦਸਮ ਗ੍ਰੰਥ ਸਾਹਿਬ

Wednesday, May 18, 2011

Damodar




ਗੋਪਾਲ ਦਾਮੋਦਰ ਦੀਨ ਦਇਆਲ ॥
ਗਉੜੀ ਸੁਖਮਨੀ (ਮਃ ੫) - ਅੰਗ ੨੯੫

ਗੋਬਿਦ ਦਾਮੋਦਰ ਦਇਆਲ ਮਾਧਵੇ ਪਾਰਬ੍ਰਹਮ ਨਿਰੰਕਾਰਾ ॥
ਸੋਰਠਿ (ਮਃ ੫) - ਅੰਗ ੬੧੪

ਦਾਮੋਦਰ ਦਇਆਲ ਸੁਆਮੀ ਸਰਬਸੁ ਸੰਤ ਜਨਾ ਧਨ ਮਾਲ ॥
ਬਿਲਾਵਲੁ (ਮਃ ੫) - ਅੰਗ ੮੨੪

ਦਇਆਲ ਪ੍ਰਭੂ ਦਾਮੋਦਰ ਮਾਧੋ ਅੰਤੁ ਨ ਪਾਈਐ ਗੁਨੀਐ ਰਾਮ ॥
ਰਾਮਕਲੀ (ਮਃ ੫) - ਅੰਗ ੯੨੬

ਮਧੁਸੂਦਨ ਦਾਮੋਦਰ ਸੁਆਮੀ ॥
ਮਾਰੂ ਸੋਲਹੇ (ਮਃ ੫) - ਅੰਗ ੧੦੮੨

ਦਾਮੋਦਰ ਦਇਆਲ ਆਰਾਧਹੁ ਗੋਬਿੰਦ ਕਰਤ ਸਹਾਵੈ ॥
ਸਾਰੰਗ (ਮਃ ੫) - ਅੰਗ ੧੨੧੮

ਸਰੀਰ ਸ੍ਵਸਥ ਖੀਣ ਸਮਏ ਸਿਮਰੰਤਿ ਨਾਨਕ ਰਾਮ ਦਾਮੋਦਰ ਮਾਧਵਹ ॥੫੦॥
ਸਲੋਕ ਸਹਸਕ੍ਰਿਤੀ (ਮਃ ੫) - ਅੰਗ ੧੩੫੮

ਗੋਬਿੰਦ ਦਾਮੋਦਰ ਮਾਧਵੇ ॥੬੨॥
ਸਲੋਕ ਸਹਸਕ੍ਰਿਤੀ (ਮਃ ੫) - ਅੰਗ ੧੩੫੯

Sidhant

Ram Shyam - Dasam Granth

Guru



ਆਮ ਭਾਸ਼ਾ ਵਿੱਚ 'ਹਰਿਜਨ', ਸਰਕਾਰ ਦੀ ਸੂਚੀ ਵਿੱਚ ਸ਼ਾਮਿਲ ਜਾਤੀਆਂ ਨਾਲ ਸੰਬੰਧ ਰਖਣ ਵਾਲੇ ਲੋਕਾਂ ਨੂੰ ਕਹਿੰਦੇ ਨੇ, ਪਰ ਗੁਰਬਾਣੀ ਵਿੱਚ ਆਇਆ 'ਹਰਿਜਨ' ਕੁਝ ਹੋਰ ਮਤਲਬ ਰਖਦਾ ਹੈ
ਧਨੁ ਧਨੁ ਹਰਿ ਜਨ ਜਿਨਿ ਹਰਿ ਪ੍ਰਭੁ ਜਾਤਾ ॥ (੯੬)

ਆਮ ਭਾਸ਼ਾ ਵਿੱਚ 'ਅਨੰਦ' ਆਉਣਾ ਵਧੀਆ ਰੋਟੀ ਖਾ ਲੈਣ ਮਗਰੋਂ ਵੀ ਵਰਤ ਲਿਆ ਜਾਂਦਾ ਹੈ, ਪਰ ਗੁਰਬਾਣੀ ਵਿੱਚ ਆਇਆ 'ਅਨੰਦ' ਬਹੁਤ ਗਹਿਰ ਅਤੇ ਉੱਚ ਕੋਟੀ ਦੀ ਆਤਮਿਕ ਅਵਸਥਾ ਲਈ ਵਰਤਿਆ ਗਿਆ ਹੈ
ਕਹੁ ਨਾਨਕ ਹਰਿ ਮਿਲਿ ਭਏ ਏਕੈ ਮਹਾ ਅਨੰਦ ਸੁਖ ਪਾਏ ॥ (੯੯੯)

ਆਮ ਭਾਸ਼ਾ ਵਿੱਚ ਸ਼ਬਦ 'ਰਾਮ' ਮਿਥਿਹਾਸ ਦੇ ਪਾਤਰ ਅਯੋਧਿਆ ਦੇ ਰਾਜੇ ਰਾਮਚੰਦਰ ਨੂੰ ਕਹਿੰਦੇ ਨੇ, ਪਰ ਗੁਰਬਾਣੀ ਵਿੱਚ ਆਇਆ ਸ਼ਬਦ 'ਰਾਮ' ਸਾਡੀ ਪਰਾਤਮਾ ਜਾਂ ਅੰਤਰ ਵਸਦੇ ਗੋਬਿੰਦ/ਹਰੀ ਲਈ ਵਰਤਿਆ ਗਿਆ ਹੈ
ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ ॥੭॥ (੧੦੩੦)

ਆਮ ਭਾਸ਼ਾ ਵਿੱਚ 'ਰਸ' ਸ਼ਬਦ, ਗੰਨੇ ਜਾਂ ਹੋਰ ਕਿਸੇ ਚੀਜ਼ ਵਿੱਚੋਂ ਆਏ ਸੁਆਦ ਲਈ ਵਰਤ ਲਿਆ ਜਾਂਦਾ ਹੈ, ਪਰ ਗੁਰਬਾਣੀ ਵਿੱਚ ਆਇਆ 'ਰਸ', ਆਤਮ ਚਿੰਤਨ ਦੁਆਰਾ ਇੱਕ ਹੋ ਕੇ ਹੁਕਮ ਨਾਲ ਜੁੜ ਜਾਣ ਲਈ ਵਰਤਿਆ ਗਿਆ ਹੈ
ਆਪੁ ਗਵਾਏ ਹਰਿ ਵਰੁ ਪਾਏ ਤਾ ਹਰਿ ਰਸੁ ਮੰਨਿ ਵਸਾਇਆ ॥ (੪੩੯)

ਠੀਕ ਓਸੇ ਪ੍ਰਕਾਰ ਆਮ ਭਾਸ਼ਾ ਵਿੱਚ 'ਗੁਰੂ' ਸ਼ਬਦ ਕਿਸੇ ਵਿਅਕਤੀ ਦੇ ਵਿਦਿਆ ਦੇ ਦਾਤੇ ਲਈ ਵਰਤਿਆ ਜਾਂਦਾ ਹੈ, ਪਰ ਗੁਰਬਾਣੀ ਵਿੱਚ ਆਇਆ 'ਗੁਰੂ' ਓਸ ਸਰਬ ਵਿਆਪਕ ਅਕਾਲ ਪੁਰਖ ਦੇ ਹੁਕਮ ਲਈ ਵਰਤਿਆ ਗਿਆ ਹੈ |
ਸਿਰੀ ਗੁਰੂ ਸਾਹਿਬੁ ਸਭ ਊਪਰਿ ॥ ਕਰੀ ਕ੍ਰਿਪਾ ਸਤਜੁਗਿ ਜਿਨਿ ਧ੍ਰੂ ਪਰਿ ॥ (੧੪੦੧)

'ਗੁਰਬਾਣੀ' ਜਾਂ 'ਗੁਰੂ ਗਰ੍ਰੰਥ ਸਾਹਿਬ' ਨੂੰ ਅਸੀਂ ਆਮ ਭਾਸ਼ਾ ਵਿੱਚ ਤੇ ਆਪਣਾ ਵਿਦਿਆ ਦਾ ਦਾਤਾ ਕਹਿ ਸਕਦੇ ਹਾਂ, ਪਰ ਗੁਰਬਾਣੀ ਵਿਚਲੇ ਆਏ 'ਗੁਰੂ' ਨੂੰ 'ਗ੍ਰੰਥ ਸਾਹਿਬ' ਲਈ ਨਹੀਂ ਵਰਤ ਸਕਦੇ | ਐਸੇ ਕਿੰਨੇ ਹੀ ਪਰਮਾਣ ਹੋਰ ਮੌਜੂਦ ਨੇ ਗੁਰਬਾਣੀ ਵਿੱਚ, ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਆਮ ਭਾਸ਼ਾ ਵਿੱਚ ਕਿਸੇ ਸ਼ਬਦ ਦੇ ਮਾਇਨੇ, ਗੁਰਬਾਣੀ ਵਿਚਲੇ ਆਤਮਿਕ ਗਿਆਨ ਦੇਣ ਲਈ ਵਰਤੇ ਮਾਇਨਿਆਂ ਤੋਂ ਕਿਤੇ ਵੱਖਰੇ ਨੇ | ਸੋ ਜੇਕਰ ਅਸੀਂ ਗੁਰਬਾਣੀ (ਗ੍ਰੰਥ ਸਾਹਿਬ) ਨੂੰ ਆਮ ਭਾਸ਼ਾ ਵਿੱਚ ਵਾਕਯੀ ਆਪਣਾ ਵਿਦਿਆ ਦਾ ਦਾਤਾ ਗੁਰੂ ਮੰਨਦੇ ਹਾਂ, ਤਾ ਸਾਨੂੰ ਗੁਰਬਾਣੀ ਵਿਚਲੇ ਆਏ ਅਸਲ 'ਗੁਰੂ' ਨੂੰ ਸਮਝਣਾ ਤੇ ਓਸ ਨਾਲ ਜੁੜਨਾ ਪਵੇਗਾ |

ਏ ਅਖਰ:- ਸ਼ਿਆਹੀ ਨਾਲ ਲਿਖੇ ਅਖਰ
ਓਇ ਅਖਰ:- 
ਅ+ਖਰ ਪਰਮੇਸ਼ਰ, ਜੋ ਨਾਸ ਰਹਿਤ ਹੈ ।
  


ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥੧॥
ਗਉੜੀ ਬਾਵਨ ਅਖਰੀ (ਭ. ਕਬੀਰ) - ਅੰਗ ੩੪੦

ਬਾਵਨ ਅਖਰ ਜੋਰੇ ਆਨਿ ॥
ਸਕਿਆ ਨ ਅਖਰੁ ਏਕੁ ਪਛਾਨਿ ॥
ਸਤ ਕਾ ਸਬਦੁ ਕਬੀਰਾ ਕਹੈ ॥
ਪੰਡਿਤ ਹੋਇ ਸੁ ਅਨਭੈ ਰਹੈ ॥
ਪੰਡਿਤ ਲੋਗਹ ਕਉ ਬਿਉਹਾਰ ॥
ਗਿਆਨਵੰਤ ਕਉ ਤਤੁ ਬੀਚਾਰ ॥
ਜਾ ਕੈ ਜੀਅ ਜੈਸੀ ਬੁਧਿ ਹੋਈ ॥
ਕਹਿ ਕਬੀਰ ਜਾਨੈਗਾ ਸੋਈ ॥੪੫॥
ਗਉੜੀ ਬਾਵਨ ਅਖਰੀ (ਭ. ਕਬੀਰ) - ਅੰਗ ੩੪੩

01-ਗੁਰੂ ਕੀ ਹੈ 

01-ਗੁਰੂ ਕੀ ਹੈ 
>>>02-Download<<<

Who is real "GURU" of Sikhs - What is GURU

ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥
ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥੨੩੭॥





Is Human worship allowed in Sikhism....






Thursday, May 5, 2011

Satu Santokhu

ਗੁਰ ਗਮਿ ਪ੍ਰਮਾਣੁ ਤੈ ਪਾਇਓ ਸਤੁ ਸੰਤੋਖੁ ਗ੍ਰਾਹਜਿ ਲਯੌ ॥
ਹਰਿ ਪਰਸਿਓ ਕਲੁ ਸਮੁਲਵੈ ਜਨ ਦਰਸਨੁ ਲਹਣੇ ਭਯੌ ॥੬॥
ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ) - ਅੰਗ ੧੩੯੨

Sunday, May 1, 2011

Kaamu Krodhu Lobhu Mohu Ahankaraa


“ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ”

"ਸਬਦ ਸੂਰ ਬਲਵੰਤ ਕਾਮ ਅਰੁ ਕ੍ਰੋਧ ਬਿਨਾਸਨ ॥
ਲੋਭ ਮੋਹ ਵਸਿ ਕਰਣ ਸਰਣ ਜਾਚਿਕ ਪ੍ਰਤਿਪਾਲਣ ॥ {ਪੰਨਾ 1391}"

ਕਾਮਨਾ ਅਰ ਕ੍ਰੋਧ ਹੀ ਮਨ ਦਾ ਵਜੂਦ ਹੈ, ਜੇ ਦੋ ਚੀਜਾਂ ਨਹੀਂ ਹਨ ਤਾਂ ਮਨ ਹੈ ਹੀ ਨਹੀਂ, ਮਨ ਦੀ ਸ਼ਕਤੀ ਹੀ ਖਤਮ ਹੈ । ਕਾਮਨਾ-ਇੱਛਾਵਾਂ ਦੇ ਵਿੱਚ ਮਨ ਦੀ ਸ਼ਕਤੀ ਹੈ, ਮਨ ਦਾ ਵਜੂਦ ਹੈ ਅਤੇ ਇੱਛਾ ਦੀ ਪੂਰਤੀ ਦੇ ਜਿਹੜਾ ਮੂਹਰੇ ਆ ਜਾਵੇ, ਕ੍ਰੋਧ ਉਹਦੀ ਊਂ ਖਬਰ ਲੈਂਦੈ, ਕ੍ਰੋਧ ਮੈਂ-ਮੈਂ ਕਰਕੇ ਉੱਤੇ ਚੜ੍ਹਦਾ ਹੈ ਫਿਰ ਉਹਦੇ, ਕਹਿੰਦਾ ਆਜਾ ਤੈਨੂੰ ਤਾਂ ਪਹਿਲਾਂ ਦੱਸਦਾਂ, ਤੂੰ ਹੋ ਨੇੜੇ, ਕ੍ਰੋਧ ਦੀ ਪ੍ਰਧਾਨਗੀ ਰਹਿੰਦੀ ਹੈ । ਪਰ ਜਿੱਥੇ ਦੋਏ ਚੀਜਾਂ ਨਹੀਂ ਹਨ ਉਥੇ ਮਨ surrender(ਆਤਮ ਸਮਰਪਣ) ਹੋ ਜਾਂਦਾ ਹੈ, ਜਦ ਸੈਨਾਪਤੀ arrest(ਗ੍ਰਿਫਤਾਰ) ਕਰਿਆ ਜਾਵੇ, ਹਾਰ ਖਾ ਜਾਵੇ, ਰਾਜਾ ਆਪ ਹੀ ਗ੍ਰਿਫਤਾਰ ਹੋ ਜਾਂਦੈ । ਮਨ ਦਾ ਸੈਨਾਪਤੀ 'ਕ੍ਰੋਧ' ਹੈ, ਜਿੱਥੇ ਕ੍ਰੋਧ ਮਰ ਗਿਆ, ਕ੍ਰੋਧ ਖਤਮ ਹੋ ਗਿਆ, ਤੇ ਮਨ ਕੋਲ ਕੀ ਰਹਿ ਜਾਂਦਾ ਹੈ ? ਮਨ ਹੱਥ ਖੜ੍ਹੇ ਕਰ ਦਿੰਦਾ ਹੈ ਫਿਰ, "ਕਾਮ ਅਰੁ ਕ੍ਰੋਧ ਬਿਨਾਸਨ" ਕਾਮ ਅਰ ਕ੍ਰੋਧ ਦੇ ਨਾਸ ਕਰਨ ਵਾਲਾ ਹੈ ‘ਸ਼ਬਦ’, ਜਿਹੜਾ ਗੁਰਬਾਣੀ ਸੁਣ ਲੈਂਦੈ, ਉਹਦਾ ਕਾਮ-ਕ੍ਰੋਧ ਨਾਸ ਹੋ ਸਕਦਾ ਹੈ ਜੇ ਇਹਨੂੰ ਸਮਝ ਕੇ ਮੰਨ ਲਵੇ । ਇਹ ਓਸ ਸੂਰਮੇ ਦੇ ਮੂੰਹ 'ਤੋਂ ਸ਼ਬਦ ਨਿਕਲਿਆ ਹੋਇਆ ਹੈ, ਇਹਨੂੰ ਸੁਣ ਕੇ ਮੰਨਣ ਵਾਲਾ ਆਪਨੇ ਅੰਦਰ ਕਾਮਨਾਵਾਂ ਅਰ ਕ੍ਰੋਧ ਦਾ ਨਾਸ ਕਰ ਸਕਦੈ । ਸੂਰਮਿਆਂ ਦੇ ਮੂੰਹ 'ਚੋਂ ਨਿਕਲਿਆ ਹੋਇਆ ਸ਼ਬਦ ਹੀ ਸੂਰਮਾ ਹੁੰਦਾ ਹੈ, ਸੂਰੇ ਦੇ ਹਥੋਂ ਚੱਲਿਆ ਹੋਇਆ ਤੀਰ ਹੀ ਕੁਛ ਕਰ ਦਿਖਾਉਂਦੈ, ਕਰ ਦਿਖਾਉਣ ਦੀ ਸਮਰੱਥਾ ਰੱਖਦੈ । ਇਹ ਬਾਣੀ ਦੇ ਬਾਣ ਨੇ, ਇਹ ਬਾਣੀ ਦੇ ਬਾਣ ਐਸੇ ਚੱਲਦੇ ਨੇ, ਮਨ ਦੇ ਸਾਰੇ ਵਿਕਾਰਾਂ ਦਾ ਨਾਸ ਕਰ ਦਿੰਦੇ ਨੇ । ਐਸੇ ਸ਼ਬਦ ਦੇ ਬਾਣ ਵਾਹੇ ਨਾਨਕ ਨੇ, ਲਹਿਣੇ ਦਾ ਮਨ ਧਰਾਸ਼ਾਹੀ ਕਰਤਾ, ਕੋਈ ਜਵਾਬ ਹੀ ਨਹੀਂ ਸੀ ਕਿਸੇ ਗੱਲ ਦਾ, surrender(ਆਤਮ ਸਮਰਪਣ) ਕਰ ਗਿਆ ਮਨ, ਮਨ surrender(ਆਤਮ ਸਮਰਪਣ) ਕਰ ਗਿਆ । ਲਹਿਣੇ ਨੇ ਐਸੇ ਬਾਣੀ ਦੇ ਬਾਣ ਵਾਹੇ, ਅਮਰਦਾਸ ਦਾ ਮਨ surrender(ਆਤਮ ਸਮਰਪਣ) ਕਰ ਗਿਆ, ਸਬਦ ਸੂਰ, ਤਾਂ ਹੈ । ਜੇ ਨਾਨਕ ਨੇ ਇਹਦਾ ਮਨ ਜਿੱਤਿਆ ਸੀ ਤਾਂ ਇਹਨੇ 'ਗਾਂਹ ਵੀ ਜਿੱਤ ਲਿਆ ਕਿਸੇ ਦਾ, ਸਬਦ ਸੂਰ ਕੌਣ ਹੈ ? ਲਹਿਣਾ । 'ਬਲਵੰਤ' ਦਾ ਮਤਲਬ ਸ਼ਕਤੀਸ਼ਾਲੀ ਹੈ, ਬਲ ਵਾਲਾ ਹੈ, ‘ਸਬਦ’ ਬਲ ਵਾਲਾ ਹੈ, ਸਬਦ ਦੇ ਵਿੱਚ ਬਲ ਹੈ । ਬਲ ਕੀ ਹੈ ? ਗਿਆਨ ਹੈ । ਬੁਧ-ਬਲ ਕੀ ਹੁੰਦਾ ਹੈ ? ਗਿਆਨ ਹੈ, ਆਤਮ-ਗਿਆਨ ਹੈ, ਬ੍ਰਹਮ-ਗਿਆਨ ਹੈ ਸਬਦ ਦੇ ਵਿੱਚ, ਸਰਵ-ਉੱਤਮ ਗਿਆਨ ਹੈ, ਸਰਵ-ਉੱਤਮ ਸ਼ਕਤੀ ਹੈ ਸ਼ਬਦਾਂ ਵਿੱਚ, ਸਾਚ ਸ਼ਬਦ ਹੈ, ਸਚ ਦੀ ਸ਼ਕਤੀ ਹੈ ਸ਼ਬਦਾਂ 'ਚ "ਸਬਦ ਸੂਰ ਬਲਵੰਤ ਕਾਮ ਅਰੁ ਕ੍ਰੋਧ ਬਿਨਾਸਨ ॥"

"ਲੋਭ ਮੋਹ ਵਸਿ ਕਰਣ ਸਰਣ ਜਾਚਿਕ ਪ੍ਰਤਿਪਾਲਣ ॥" ਦੇਖੋ ! ਕਾਮਨਾ ਅਰ ਕ੍ਰੋਧ ਦਾ ਨਾਸ ਕਰਨੈ, ਲੋਭ ਅਰ ਮੋਹ ਦਾ ਨਾਸ ਨੀ ਕਰਨਾ, ਇਹਨੂੰ ਵੱਸ ਵਿੱਚ ਕਰਨੈ, ਇਹ ਚਾਹੀਦੇ ਨੇ ਇਹਦੀ ਲੋੜ ਆ । ਇਹਨਾਂ ਦਾ ਨੀ ਨਾਸ ਕਰਨਾ, ਦੇਖੋ ! ਕੀ ਕਹਿ ਰਿਹੈ ? ਕਿਹੜੇ ਭੇਤ ਦੀ ਗੱਲ ਦੱਸੀ ਹੈ ਏਥੇ ? ਅਸੀਂ ਸਾਰਿਆਂ ਦੇ ਹੀ ਖਿਲਾਫ਼ ਆਂ, ਨਹੀਂ, ਇਹਨਾਂ ਨੂੰ control(ਵੱਸ) 'ਚ ਰੱਖਣਾ ਹੈ ਸਿਰਫ । ਲੋਭ ਅਰ ਮੋਹ ਨੂੰ ਵੱਸ ਕਰਨੈ, ਕਾਮ ਅਰ ਕ੍ਰੋਧ ਨੂੰ ਨਾਸ ਕਰਨੈ, ਇਹੀ ਨੇ ਦੁਸ਼ਮਨ ਦੋਏ, ਇਹ ਤਾਂ ਉਹਦੇ ਨਾਲ ਨੇ, ਸਾਰੀ ਜਨਤਾ ਨੀ ਮਾਰੀ ਦੀ ਹੁੰਦੀ । ਜੇ ਕਿਸੇ ਦਾ ਰਾਜ ਖੋਹੀਦੈ, ਪਬਲਿਕ ਥੋੜ੍ਹੀ ਮਾਰੀ ਦੀ ਆ, ਪਬਲਿਕ ਤਾਂ ਓਦਾਂ ਈ ਵਿਚਾਰੀ ਉਹਨਾਂ ਦੇ ਨਾਲ ਹੁੰਦੀ ਐ, ਪਬਲਿਕ ਆਪਣੇ ਨਾਲ ਰਲਾ ਲਈਦੀ ਹੁੰਦੀ ਐ ਸਮਝਾ ਕੇ, ਆਪਣੇ ਵੱਸ 'ਚ ਕਰ ਲਈਦੀ ਹੁੰਦੀ ਐ । ਜਿਹੜਾ ਵੱਸ 'ਚ ਨਾ ਹੋ ਸਕੇ, ਮਾਰੀ ਦਾ ਉਹ ਹੁੰਦੈ, ਕ੍ਰੋਧ ਮਰੇ ਤੇ ਬਿਨਾਂ ਵੱਸ 'ਚ ਨੀ ਆਉਂਦਾ ਕਿਸੇ ਦੇ, ਹੰਕਾਰ ਨੂੰ ਵੱਸ 'ਚ ਨੀ ਕੀਤਾ ਜਾ ਸਕਦਾ । ਕ੍ਰੋਧ ਮਰ ਗਿਆ ਹੰਕਾਰ ਆਪੇ ਈ..... ਦੇਖੋ ! ਹੰਕਾਰ ਦੀ ਗੱਲ ਨੀ ਕੀਤੀ, ਕ੍ਰੋਧ ਦੀ ਕੀਤੀ ਆ, ਹੰਕਾਰ ਦੀ ਸ਼ਕਤੀ ਕ੍ਰੋਧ 'ਚ ਐ, ਕਈ ਵਾਰ ਤੁਹਾਨੂੰ ਪਤਾ ਹੋਊ, ਲੱਕੜ ਜਿਉਂ ਦੀ ਤਿਉਂ ਐਂ, ਪੁਰਾਣੀ ਹੋ ਗਈ, ਤੇੜਾਂ ਫਟ ਗਈਆਂ, ਜੇ ਉਹਨੂੰ ਚੁੱਲ੍ਹੇ 'ਚ ਪਾ ਦੇਈਏ, ਅੱਗ ਨੀ ਹੈ ਉਹਦੇ 'ਚ, ਜਲਦੀ ਨੀ, ਲੱਕੜ ਹੈ, ਵਜਨ ਵੀ ਘਟ ਗਿਆ, ਅੱਗ ਵੀ ਹੈਨੀ, ਅੱਗ ਕਿਥੇ ਚਲੀ ਗਈ ? ਹੰਕਾਰ ਐਹੋ ਜਿਹਾ ਹੋ ਜਾਂਦੈ, ਜਿਹੋ ਜਿਹਾ ਉਹ ਗਲੀ ਹੋਈ ਲੱਕੜ ਐ, ਅੱਗ ਹੈਨੀ, ਚੁੱਲ੍ਹੇ 'ਚ ਪਾ ਲਉਗੇ, ਸਵਾਹ ਹੋਜੂ, ਓਸ ਹੰਕਾਰ ਤੋਂ ਸਾਨੂੰ ਕੋਈ ਖਤਰਾ ਨੀ, ਉਹ ਕੀ ਐ ? ਉਹ ਮਨ ਉਹੋ ਜਿਹਾ ਹੋ ਜਾਂਦਾ ਹੈ । ਕ੍ਰੋਧ ਹੀ ਅੱਗ ਐ, ਜਦ ਅੱਗ ਹੀ ਵਿੱਚ ਨਾ ਰਹੀ ਤਾਂ ਉਹਨੇ ਰਹਿਣਾ ਕੀ ਐ ਫਿਰ ? ਕ੍ਰੋਧ ਦਾ ਨਾਸ ਹੋਊਗਾ, ਫੇਰ ਈ ਗੱਲ ਬਣੂਗੀ, ਕਾਮਨਾਵਾਂ ਦਾ ਨਾਸ ਈ ਹੋਊਗਾ, ਫੇਰ ਗੱਲ ਬਣੂਗੀ । ਪਰ ਮੋਹ ਨੂੰ ਪ੍ਰੇਮ 'ਚ ਬਦਲ ਲੈਣੈ, ਜਦੋਂ ਨਿਰਾਕਾਰ ਦਾ ਮੋਹ ਹੈ ਉਹ ਪ੍ਰੇਮ ਹੁੰਦੈ, ਉਹਨੂੰ ਪ੍ਰੇਮ 'ਚ ਬਦਲ ਲੈਣੈ, ਲੋਭ ਜਿਹੜਾ ਹੈਗਾ, ਲੋਭ ਦਾ ਭਾਂਡਾ ਧੋ ਕੇ ਉਹਦੇ 'ਚ ਨਾਮ ਪਾਉਣ ਲੱਗ ਜਾਣੈ, ਮਾਇਆ ਕੱਢ ਦੇਣੀ ਐ, ਮਾਇਆ ਦੀ ਭੁੱਖ ਨੀ ਰਹਿਣ ਦੇਣੀ, ਭੁੱਖ ਕਾਹਦੀ ਰੱਖਣੀ ਹੈ ? ਨਾਮ ਦੀ । "ਸਾਚੇ ਨਾਮ ਕੀ ਲਾਗੈ ਭੂਖ ॥ {ਪੰਨਾ 9}"

"ਇਹ ਲਾਲਚ ਹਉ ਗੁਨ ਤਉ ਉਚਰੋਂ ॥ (Page 240)" ਲਾਲਚ ਨਹੀਂ ਛੱਡਣਾ ਹੈ, ਲੋਭ ਨੀ ਛੱਡਣਾ, ਲੋਭ ਦਾ ਭਾਂਡਾ ਤਾਂ ਵੱਡਾ ਚਾਹੀਦੈ ਸਵਾਂ । ਜਿਹੜਾ ਖੱਪਰ ਸੀ ਨਾ ਮਾਇਆ ਤੇ ਭਰਦਾ ਨੀ ਸੀ, ਉਹ ਨਾਮ ਨਾਲ ਭਰਨੈ ਹੁਣ ਨਾਮ ਨਾਲ, ਖੱਪਰ ਤਾਂ ਵੱਡਾ ਚਾਹੀਦੈ, ਜਿੱਦਨ ਖੱਪਰ ਭਰ ਗਿਆ ਇਹਨੇ ਨਾਮ ਛੱਡ ਦੇਣੈ, ਫਿਰ ਖਤਰੈ, ਜਦ ਬੱਚਾ ਰੱਜ ਜਾਂਦੈ, ਦੁੱਧ ਚੁੰਘਦਾ-ਚੁੰਘਦਾ ਥਣ ਛੱਡ ਦਿੰਦੈ ਮਾਂ ਦਾ, ਦੁਬਾਰਾ ਹੱਥ ਨੀ ਆਉਣਾ ਫਿਰ । ਹਾਂ….. ਲਗਾਤਾਰ ਭੁੱਖ ਲੱਗੀ ਰਹਿਣੀ ਚਾਹੀਦੀ ਐ, ਲਗਾਤਾਰ ਰਸ ਨਾਮ ਦਾ ਲੈਣਾ ਈ ਚਾਹੀਦੈ, ਤ੍ਰਿਪਤ ਵੀ ਐ ਰਸ ਲਈ ਵੀ ਜਾਂਦੈ । ਇੱਕ ਸਕਿੰਟ ਵਾਸਤੇ ਸੂਰਜ ਨੂੰ ਗਾਇਬ ਕਰ ਦਿਉ, 'ਨੇਰ੍ਹਾ ਜਿਉਂ ਦਾ ਤਿਉਂ ਖੜ੍ਹਾ ਹੋ ਜਾਂਦੈ, ਇੱਕ ਸਕਿੰਟ 'ਚ ਈ 'ਨੇਰ੍ਹਾ ਹੋ ਜਾਂਦੈ ਖੜ੍ਹਾ, ਕਿਤੋਂ ਆਉਂਦਾ ਨੀ 'ਨੇਰ੍ਹਾ ਏਥੇ ਈ ਆ, ਉਨਾ ਈ ਚਿਰ 'ਨੇਰ੍ਹਾ ਗਾਇਬ ਆ ਜਿੰਨਾ ਚਿਰ ਰੌਸ਼ਨੀ ਹੈਗੀ ਆ "ਹਰਿ ਬਿਸਰਤ ਸਦਾ ਖੁਆਰੀ ॥ {ਪੰਨਾ 711}" ਚਾਨਣ ਗਾਇਬ 'ਨੇਰ੍ਹਾ ਹਾਜ਼ਰ, ਉਹੋ ਜਿਹੀ ਹੀ position (ਹਾਲਤ) ਕਰ ਦਿੰਦੈ ਜਿਹੋ ਜਿਹੀ ਪਹਿਲਾਂ ਸੀ, ਜਿਹੜੇ ਜਾਲ 'ਚੋਂ ਨਿੱਕਲ ਕੇ ਆਏ ਆਂ ਓਸੇ ਜਾਲ 'ਚ ਫੇਰ ਫਸਜਾਂ ਗੇ, ਭਰਮ ਦੇ ਜਾਲ 'ਚ ਫੇਰ ਫਸਜਾਂ ਗੇ, ਇਸ ਕਰਕੇ ਲੋਭ ਰੱਖਣ ਵਾਲੀ ਚੀਜ਼ ਐ, ਲੋਭ ਮਾਰਨ ਵਾਲੀ ਚੀਜ਼ ਨੀ, ਲੋਭ ਦਾ ਭਾਂਡਾ ਭੰਨਣ ਵਾਲੀ ਚੀਜ਼ ਨੀ, ਲੋਭ ਦੇ ਭਾਂਡੇ ਨੂੰ ਧੋ ਕੇ ਸੰਵਾਰ ਕੇ ਧੂਪ ਦੇ ਕੇ, ਮਾਇਆ ਦੀ ਭੁੱਖ ਤਿਆਗ ਕੇ, ਦੂਈ ਨਾਮ ਵਾਲੀ ਵਸਤੂ ਪਾਉਣ ਲੱਗ ਜਾਣੈ ਉਹਦੇ 'ਚ । ਸੱਚ ਦਾ ਮੋਹ ਕਰਨੈ, ਆਪਣੇ ਮੂਲ ਦਾ ਮੋਹ ਕਰਨੈ, ਸਾਰੇ ਈ ਪਰਮੇਸ਼ਰ ਦੇ ਨੇ "ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ॥ (Page 51)" "ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥ {ਪੰਨਾ 10}" ਤੇਰੇ ਸਾਰੇ ਜੀਅ ਨੇ, ਫਿਰ ਮੋਹ ਸਾਰਿਆਂ ਜੀਆਂ ਦਾ ਈ ਕਰਨੈ, ਸਾਰੇ ਜੀਆਂ ਨਾਲ ਇੱਕੋ ਜਿਹਾ ਹੀ ਪ੍ਰੇਮ ਕਰਨੈ, ਤੇਰਾ ਅਰ ਮੇਰਾ ਰਹਿਣਾ ਈ ਨੀ ਕੋਈ, ਹੁਣ ਸਰੀਰ ਜਦ ਦੇਖਦੇ ਆਂ ਤਾਂ ਆਪਣੇ ਨਿਆਣੇ ਵੱਖਰੇ ਦੀਂਹਦੇ ਨੇ, ਦੂਏ ਵੱਖਰੇ ਦੀਂਹਦੇ ਨੇ, ਜੇ ਆਤਮਾ ਦੇਖਾਂਗੇ ਤਾਂ ਸਾਰੇ ਜੀਅ ਇੱਕੋ ਜਿਹੇ ਈ ਦੀਂਹਦੇ ਨੇ, ਫਿਰ ਮੋਹ ਨੀ ਹੈ ਫਿਰ ਪ੍ਰੇਮ ਐ । ਆਤਮਕ ਪੱਧਰ(level) 'ਤੇ ਪ੍ਰੇਮ ਹੁੰਦੈ, ਸਰੀਰਕ ਪੱਧਰ(level) 'ਤੇ ਮੋਹ ਹੁੰਦੈ, ਮਾਇਆ ਦਾ ਮੋਹ ਹੁੰਦੈ, ਆਤਮਾ ਦਾ ਪ੍ਰੇਮ ਹੁੰਦੈ । ਮੋਹ ਨੂੰ ਬਦਲ ਕੇ ਪੁੱਠਾ ਕਰਕੇ ਆਤਮਕ ਪੱਧਰ(level) 'ਤੇ ਜੇ ਲੈ ਜਾਈਏ ਫਿਰ ਪ੍ਰੇਮ ਬਣ ਜਾਂਦੈ । ਦੂਆ ਪਾਸਾ ਸਿੱਕੇ ਦਾ ਪ੍ਰੇਮ ਐ, ਇੱਕ ਪਾਸਾ ਮੋਹ ਆ, ਮੋਹ ਵਾਲਾ ਪਾਸਾ ਉੱਪਰ ਐ, ਪ੍ਰੇਮ ਵਾਲਾ ਥੱਲੇ ਆ, ਜਦ ਪਲਟ ਦੇਣੈ, ਪ੍ਰੇਮ ਵਾਲਾ ਉੱਤੇ ਆ ਗਿਆ, ਮੋਹ ਵਾਲਾ ਥੱਲੇ ਆ ਗਿਆ, ਇਹ ਪਲਟਣਾ ਈ ਆ ਪਾਸਾ । "ਲੋਭ ਮੋਹ ਵਸਿ ਕਰਣ ਸਰਣ ਜਾਚਿਕ ਪ੍ਰਤਿਪਾਲਣ ॥"

'ਸਰਣ ਜਾਚਿਕ ਪ੍ਰਤਿਪਾਲਣ' ਉਹਦੇ ਸ਼ਰਨ 'ਚ ਰਹਿਣੈ, ਸ਼ਬਦ ਗੁਰੂ ਦੇ ਸ਼ਰਨ 'ਚ ਰਹਿਣੈ, ਹੁਕਮ ਦੀ ਸ਼ਰਨ 'ਚ ਚਲੇ ਜਾਣੈ ਔਰ ਜਿਹੜਾ ਕਿ ਪ੍ਰਤਿਪਾਲ ਕਰਨ ਵਾਲਾ ਐ । 'ਸਰਣ ਜਾਚਿਕ' ਜਾਚਿਕ ਬਣ ਕੇ ਉਹਦੀ ਸ਼ਰਨ ਰਹਿਣੈ, ਮੰਗਤੇ ਬਣ ਕੇ "ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ {ਪੰਨਾ 666}" ਭੇਖਾਰੀ ਬਣ ਕੇ ਉਹਦੀ ਸ਼ਰਨ 'ਚ ਰਹਿਣੈ, ਸਚੇ ਨਾਮ ਦੀ ਭੁੱਖ ਐ, ਭੁੱਖ ਉਥੋਂ ਪੂਰੀ ਹੋਈ ਜਾਣੀ ਐ । 'ਜਾਚਿਕ ਪ੍ਰਤਿਪਾਲਣ' ਜੋ ਸਾਰੇ ਸੰਸਾਰ ਦੀ ਪ੍ਰਤਿਪਾਲ ਕਰਦੈ, ਉਹਦੀ ਸ਼ਰਨ ਵਿੱਚ ਰਹਿਣੈ, ਇਹੋ ਜਿਹੀ ਜਿੰਦਗੀ ਬਸਰ ਕਰਨੀ ਐ, ਐਸ ਤਰੀਕੇ ਨਾਲ ਜੀਵਨ ਜਿਉਣੈ ।







Saturday, March 19, 2011

Daal



ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥
ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ
ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥
ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥
ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥
ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥੧॥
ਆਸਾ  ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੪੬੮















ਆਉ ਕਲੰਦਰ ਕੇਸਵਾ ॥
ਕਰਿ ਅਬਦਾਲੀ ਭੇਸਵਾ ॥ ਰਹਾਉ ॥
ਭੈਰਉ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ - ਅੰਗ ੧੧੬੭

Mangnaa

ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥
ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥੨੪੨॥
ਸਲੋਕ (ਭ. ਕਬੀਰ) - ਅੰਗ ੧੩੭੭




ਮੰਗਣਾ ਤ ਸਚੁ ਇਕੁ ਜਿਸੁ ਤੁਸਿ ਦੇਵੈ ਆਪਿ ॥
ਗਉੜੀ ਕੀ ਵਾਰ:੨ (ਮਃ ੫) - ਅੰਗ ੩੨੧

ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥
ਰਾਮਕਲੀ ਕੀ ਵਾਰ:੨ (ਮਃ ੫) - ਅੰਗ ੯੫੮

ਪ੍ਰਭੁ ਛੋਡਿ ਹੋਰੁ ਜਿ ਮੰਗਣਾ ਸਭੁ ਬਿਖਿਆ ਰਸ ਛਾਰੁ ॥
ਰਾਮਕਲੀ ਕੀ ਵਾਰ:੨ (ਮਃ ੫) - ਅੰਗ ੯੬੨

Wednesday, March 16, 2011

Kalika



ਸਰਬ ਕਾਲ ਹੈ ਪਿਤਾ ਅਪਾਰਾ ॥
ਦੇਬਿ ਕਾਲਿਕਾ ਮਾਤ ਹਮਾਰਾ ॥
ਬਚਿਤ੍ਰ ਨਾਟਕ ਅ. ੧੪ - ੫ - ਸ੍ਰੀ ਦਸਮ ਗ੍ਰੰਥ ਸਾਹਿਬ

Friday, January 28, 2011

Chaar Purakh Du-ay Naar





Page 1369, Line 6
ਕਬੀਰ ਏਕ ਮਰੰਤੇ ਦੁਇ ਮੂਏ ਦੋਇ ਮਰੰਤਹ ਚਾਰਿ ॥
कबीर एक मरंते दुइ मूए दोइ मरंतह चारि ॥
Kabīr ek maranṯe ḏu▫e mū▫e ḏo▫e maranṯah cẖār.
Kabeer, when one died, two were dead. When two died, four were dead.

ਚਾਰਿ ਮਰੰਤਹ ਛਹ ਮੂਏ ਚਾਰਿ ਪੁਰਖ ਦੁਇ ਨਾਰਿ ॥੯੧॥
चारि मरंतह छह मूए चारि पुरख दुइ नारि ॥९१॥
Cẖār maranṯah cẖẖah mū▫e cẖār purakẖ ḏu▫e nār. ||91||
When four died, six were dead, four males and two females. ||91||

Friday, January 14, 2011

Maaghi

11-Maaghi - Bhai Harjinder Singh Srinagar >>>Download Mp3<<<



11-Maaghi - Nihung Dharam Singh (Viaakheaa)  >>>Download Mp3<<<


18 ਮਾਝ ਬਾਰਹਮਾਹਾ (ਮ: ੫) ਅੰਗ ੧੩੫ ਪੰ. ੧੮ 
ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥
माघि मजनु संगि साधूआ धूड़ी करि इसनानु ॥
Māgẖ majan sang sāḏẖū▫ā ḏẖūṛī kar isnān.

ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥
हरि का नामु धिआइ सुणि सभना नो करि दानु ॥
Har kā nām ḏẖi▫ā▫e suṇ sabẖnā no kar ḏān.

ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥
जनम करम मलु उतरै मन ते जाइ गुमानु ॥
Janam karam mal uṯrai man ṯe jā▫e gumān.

ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ ॥
कामि करोधि न मोहीऐ बिनसै लोभु सुआनु ॥
Kām karoḏẖ na mohī▫ai binsai lobẖ su▫ān.

ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥
सचै मारगि चलदिआ उसतति करे जहानु ॥
Sacẖai mārag cẖalḏi▫ā usṯaṯ kare jahān.

ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥
अठसठि तीरथ सगल पुंन जीअ दइआ परवानु ॥
Aṯẖsaṯẖ ṯirath sagal punn jī▫a ḏa▫i▫ā parvān.

ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥
जिस नो देवै दइआ करि सोई पुरखु सुजानु ॥
Jis no ḏevai ḏa▫i▫ā kar so▫ī purakẖ sujān.

ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥
जिना मिलिआ प्रभु आपणा नानक तिन कुरबानु ॥
Jinā mili▫ā parabẖ āpṇā Nānak ṯin kurbān.

ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥
माघि सुचे से कांढीअहि जिन पूरा गुरु मिहरवानु ॥१२॥
Māgẖ sucẖe se kāʼndẖī▫ah jin pūrā gur miharvān. ||12||

Thursday, January 13, 2011

Chaar Padaarath Asatt Mahaa SiDh Nav NiDh


"ਚਾਰਿ ਪਦਾਰਥ ਅਸਟ ਮਹਾ ਸਿਧਿ ਨਵ ਨਿਧਿ ਕਰ ਤਲ ਤਾ ਕੈ ॥" {ਪੰਨਾ 1106}

'ਚਾਰਿ ਪਦਾਰਥ' :

ਜਿਹੜੇ ਧਰਮ ਮੁਕਤੀ ਤੱਕ ਗੱਲ ਕਰਦੇ ਨੇ, ਉਹ ਤਾਂ ਪਦਾਰਥ ਦੋ ਹੀ ਹੁੰਦੇ ਹਨ, ਚਾਰ ਹੋ ਹੀ ਨਹੀਂ ਸਕਦੇ । ਮੁਕਤੀ ਤੱਕ ਤਾਂ ਪਦਾਰਥ ਹੀ ਦੋ ਹਨ, ਚਾਰ ਕਿਵੇਂ ਹੋ ਜਾਣਗੇ ? ਜਿਹੜਾ ਧਰਮ ਸਾਡਾ ਹੈ 'ਗੁਰਮਤਿ ਵਾਲਾ', ਇਹ ਗਿਆਨੀਆਂ ਦਾ ਧਰਮ ਹੈ, ਉਹ ਧਰਮ ਅਗਿਆਨੀਆਂ ਦਾ ਹੈ, ਉੱਥੇ ਗਿਆਨ ਦਾ ਕੋਈ ਕੰਮ ਨਹੀਂ ਹੈ । ਇੱਥੇ ਕਿਹਾ "ਕਬੀਰਾ ਜਹਾ ਗਿਆਨੁ ਤਹ ਧਰਮੁ ਹੈ{ਪੰਨਾ 1372}" ਕਬੀਰ ਨੇ । ਇਹ ਧਰਮ ਗਿਆਨੀਆਂ ਦਾ ਹੈ, ਉਹ ਅਗਿਆਨੀਆਂ ਦਾ ਧਰਮ ਹੈ । ਉੱਥੇ "ਗਿਆਨ ਹੀਣੰ ਅਗਿਆਨ ਪੂਜਾ ॥ ਅੰਧ ਵਰਤਾਵਾ ਭਾਉ ਦੂਜਾ ॥੨੨॥ {ਪੰਨਾ 1412}" ਹੈ, ਭਾਉ ਵੀ ਦੂਜਾ ਹੈ ਮਾਇਆ ਦਾ, ਮਾਇਆ ਦੀ ਭੁੱਖ ਹੈ ਉੱਥੇ । ਇੱਥੇ ਚਾਰ ਪਦਾਰਥ ਨੇ, ਉਹਨਾਂ ਨੇ ਪਦਾਰਥ ਤਾਂ ਚਾਰ ਹੀ ਰੱਖੇ ਨੇ, ਪਰ ਦੋ ਹੋਰ ਕਰ ਲਏ । ਉਹਨਾਂ ਦੇ ਚਾਰ ਪਦਾਰਥਾਂ (ਧਰਮ, ਅਰਥ, ਕਾਮ, ਮੋਖ) ਵਿਚੋਂ ਇੱਕ ਤਾਂ ਕਾਮਨਾ ਹੈ । ਕਾਮਨਾਵਾਂ ਉਹਨਾਂ ਨੇ ਕਲਪ ਬ੍ਰਿਛ ਤੋਂ ਪੂਰੀਆਂ ਕਰਾ ਲਈਆਂ । ਕਲਪ ਬ੍ਰਿਛ ਹੈ, ਜੋ ਵੀ ਕਾਮਨਾ ਕਰੋ ਉਹ ਪੂਰੀ ਹੋ ਜਾਂਦੀ ਹੈ । ਓ ਜਿੱਥੇ ਕਾਮਨਾ ਹੈ, ਉੱਥੇ ਤਾਂ ਮੁਕਤੀਓ ਨੀ ਹੁੰਦੀ । ਨਾਲੇ ਕਹਿੰਦੇ ਹੋ ਕਿ ਇੱਛਾਵਾਂ ਤਿਆਗਣੀਆਂ ਨੇ, ਤਾਂ ਮੁਕਤੀ ਹੋਊ । ਨਾਲੇ ਕਹਿੰਦੇ ਹੋ ਕਾਮਨਾ 'ਪਦਾਰਥ' ਹੈ । ਇਹ ਸਾਰੀ ਸ਼ਰਾਰਤ ਸੀ ਫਸਾਉਣ ਦੀ, ਫਾਸਨ ਕੀ ਵਿਧੀ ਆ "ਫਾਸਨ ਕੀ ਬਿਧਿ ਸਭੁ ਕੋਊ ਜਾਨੈ {ਪੰਨਾ 331}", ਇਹ ਤਾਂ ਫਸਾਉਣ ਵਾਲੀ ਵਿਧੀ ਸੀ । ਵਿਦਵਾਨ ਸਾਰੇ ਹੀ ਇਹ ਚਾਰ ਪਦਾਰਥ ਮੰਨਦੇ ਹਨ 'ਧਰਮ, ਅਰਥ, ਕਾਮ, ਮੋਖ । ਗੁਰਬਾਣੀ ਇਹ ਮੰਨਦੀਓ ਈ ਨੀ । ਦਸਮ ਪਾਤਸ਼ਾਹ ਕਹਿੰਦੇ ਨੇ "ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਭਾਵਨਾ ਬਿਹੀਨ ਕੈਸੇ ਭੇਟੈ ਪਰਲੋਕ ਸੋਂ ॥੧੦॥੮੦॥" ਜਾਂ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋਂ ਗਿਆਨ ਕੇ ਬਿਹੀਨ ਕੈਸੇ ਬ੍ਰਹਮ ਲੋਕ ਪਾਵਈ ॥੧੨॥੮੨॥ {ਅਕਾਲ ਉਸਤਤਿ}", ਇਹ ਤਾਂ ਚਾਰੇ ਪਦਾਰਥ ਰੱਦ ਹੋ ਗਏ ਉੱਥੇ । ਜੀਹਨੂੰ ਕਹਿੰਦੇ ਹੋ ਕਿ ਗਰੰਥ ਹੀ ਨੀ ਹੈ, ਓ ਚਾਰੇ ਰੱਦ ਕਰਤੇ ਪਦਾਰਥ ਤੁਹਾਡੇ ! ਮਾਰੀ ਜਾਨੇ ਓਂ ਗੱਲਾਂ । ਪਰ ਜੇ ਵਿਦਵਾਨਾਂ ਨੂੰ 'ਧਰਮ ਦਾ' ਏਹਦਾ (ਗੁਰਮਤਿ ਦਾ) ਗਿਆਨ ਹੋਵੇ ਤਾਂ ਹੀ ਉਹਨੂੰ ਪਛਾਨਣ । ਇਹ ਤਾਂ ਅੰਨ੍ਹੇ ਨੇ "ਮਾਇਆਧਾਰੀ ਅਤਿ ਅੰਨਾ ਬੋਲਾ ॥{ਪੰਨਾ 313}" ਵਿਦਵਾਨ ਸਾਰੇ ਹੀ ਅੰਨ੍ਹੇ ਬੋਲੇ ਨੇ, ਤੇ ਅੰਨ੍ਹਿਆਂ ਦੀ ਗੱਲ ਤਾਂ ਤੁਸੀਂ ਸੱਚ ਮੰਨੀ ਬੈਠੇ ਹੋ । ਚਾਰੇ ਪਦਾਰਥ ਗਲਤ ਨੇ, ਫਿਰ ਸਹੀ ਪਦਾਰਥ ਕਿਹੜੇ ਹਨ ? ਦੋ ਪਦਾਰਥ ਪਹਿਲੇ ਨੇ "ਗਿਆਨ ਕਾ ਬਧਾ ਮਨੁ ਰਹੈ {ਪੰਨਾ 469}" 'ਗਿਆਨ ਪਦਾਰਥ' ਗੁਰਮਤਿ ਦਾ ਗਿਆਨ । ਇਹਦੇ ਨਾਲ ਮਨ ਬੰਨ੍ਹਿਆ ਜਾਣੈ, ਮਨ ਰੁਕ ਜਾਣੈ ਤੇ ਮੁਕਤੀ ਮਿਲ ਜਾਣੀ ਐ, ਕਲਪਨਾ ਤੋਂ ਮੁਕਤੀ ਮਿਲ ਜਾਣੀ ਹੈ, ਇਹ ਹੋ ਗਿਆ 'ਮੁਕਤਿ ਪਦਾਰਥ' । ਇਹਤੋਂ ਬਾਅਦ ਦੋ ਪਦਾਰਥ ਹੋਰ ਰਹਿ ਗਏ ਹੁਣ । ਗੁਰਬਾਣੀ ਤਾਂ ਮਨ ਨੂੰ ਸਿਰਫ ਮਾਰਦੀ ਹੀ ਹੈ, ਮਨ dead ਹੋ ਜਾਣੈ, ਸੋਚਣਾ ਬੰਦ ਕਰ ਦੇਣਾ ਹੈ ਏਹਨੇ । ਸੋਚਣਾ ਬੰਦ ਕੀਤਾ ਤਾਂ dead ਹੋ ਗਿਆ । ਫੇਰ ਇਹਨੂੰ ਜਗਾਉਣਾ ਕੀਹਨੇ ਹੈ ? "ਰਾਮ ਰਮਤ ਮਤਿ ਪਰਗਟੀ ਆਈ ॥{ਪੰਨਾ 326}" ਉਹ ਫੇਰ ਮਰੀ ਹੋਈ ਗਊ ਏਥੋਂ ਜਿਉਂਦੀ ਹੋਣੀ ਹੈ, "ਰਾਮ ਰਮਤ ਮਤਿ ਪਰਗਟੀ ਆਈ" ਫੇਰ ਜਾਗਣਾ ਹੈ ਏਹਨੇ । ਜਦ ਸੰਤੋਖ ਹੋ ਜਾਂਦਾ ਹੈ, ਫਿਰ ਜਾਗਦਾ ਹੈ ਏਹੇ, ਫੇਰ ਬੁਧਿ ਜਾਗਦੀ ਹੈ ਅੰਦਰੋਂ, ਫੇਰ ਗਿਆਨ ਜਾਗਦੈ ਸੰਤੋਖ ਤੋਂ ਬਾਅਦ । ਉਹ ਕੀ ਹੈ ? ਉਹ ਹੈ 'ਨਾਮ ਪਦਾਰਥ' । ਫੇਰ 'ਗਾਹਾਂ ਕੀ ਹੈ ? 'ਜਨਮ ਪਦਾਰਥ' । "ਨਾਨਕ ਨਾਮੁ ਮਿਲੈ ਤਾਂ ਜੀਵਾਂ{ਪੰਨਾ 1429} ਦੋ ਪਦਾਰਥ ਇਹ ਹਨ । 'ਜਨਮ ਪਦਾਰਥ' ਅਰ 'ਨਾਮ ਪਦਾਰਥ' ਉੱਥੇ ਹੈ ਹੀ ਨਹੀਂ, ਹਿੰਦੂ ਮੱਤ 'ਚ ਕਿਤੇ ਹੈ ਹੀ ਨਹੀਂ ਏਹੇ । ਸਿਮ੍ਰਿਤਿ ਸ਼ਾਸਤਰ 'ਚ ਤਾਂ ਇਹਨਾਂ ਦਾ ਜਿਕਰ ਹੀ ਨਹੀਂ ਹੈ । ਸਾਡੇ 'ਨਾਮ ਪਦਾਰਥ' ਦਾ ਜਿਕਰ ਹੈ, 'ਜਨਮ ਪਦਾਰਥ' ਦਾ ਜਿਕਰ ਹੈ । ਇੱਥੇ ਜਦ 'ਨਾਮ ਪਦਾਰਥ' ਹੈਣੀ ਸੀ 'ਧਰਮ, ਅਰਥ, ਕਾਮ, ਮੋਖ' ਦੇ ਵਿੱਚ, ਤਾਂ ਇਹ ਵਿਦਵਾਨ ਕੀ ਸੁੱਤੇ ਪਏ ਸੀ ? ਤੁਸੀਂ ਕਿਵੇਂ ਮੰਨ ਲਏ ਕਿ ਠੀਕ ਨੇ ? ਸੁੱਤੇ ਹੀ ਪਏ ਸੀ । ਸੁੱਤੇ ਤਾਂ ਪਹਿਲਾਂ ਹੀ ਪਏ ਨੇ, ਜਾਗੇ ਈ ਨਹੀਂ, ਆਏਂ ਕਹੋ । ਜਾਗਦੇ ਤਾਂ, ਜੇ ਗੁਰਬਾਣੀ ਨੂੰ ਧਿਆਨ ਨਾਲ, ਗਹੁ ਨਾਲ ਪੜ੍ਹਦੇ । ਜਾਗਣ ਵਾਸਤੇ ਗੁਰਬਾਣੀ ਨੀ ਪੜ੍ਹੀ ਇਹਨਾਂ ਨੇ । ਜੇ ਜਾਗਣ ਵਾਸਤੇ ਪੜ੍ਹਦੇ ਤਾਂ "ਗੁਰਬਾਣੀ ਤੋਂ" ਪੜ੍ਹਦੇ, ਫੇਰ ਜਾਗ ਜਾਂਦੇ । 

"ਚਾਰਿ ਪਦਾਰਥ ਅਸਟ ਮਹਾ ਸਿਧਿ ਨਵ ਨਿਧਿ ਕਰ ਤਲ ਤਾ ਕੈ ॥"

'ਅਸਟ ਮਹਾ ਸਿਧਿ' :

'ਅਸਟ ਮਹਾ ਸਿਧਿ' ਕੀ ਹਨ ? ਪਹਿਲਾਂ ਵਾਲੇ ਸ਼ਬਦ ਵਿੱਚ ਅਠਾਰਹ ਪੁਰਾਨਾਂ ਦੀ ਗੱਲ ਹੈ, ਇੱਥੇ 'ਅਸਟ ਮਹਾ ਸਿਧਿ' ਐ । 'ਅਸਟ ਮਹਾ ਸਿਧਿ' ਕੀ ਆ ? ਅੱਠ ਗੁਣ ਨੇ, ਅੱਠ ਪ੍ਰਕਾਰ ਦੀ ਸਿਧਿ ਆ । '੧' ਦੀ ਪੂਰੀ ਸਮਝ 'ਅਸਟ ਸਿਧਿ' ਆ । 'ਓਅੰਕਾਰ' ਕੀ ਹੈ ? ਇਹਦੀ ਸਮਝ । "ਗੁਰਮੁਖਿ ਅਸਟ ਸਿਧੀ ਸਭਿ ਬੁਧੀ ॥{ਪੰਨਾ 941}" ਗੁਰਮੁਖਿ ਨੂੰ 'ਓਅੰਕਾਰ' ਦਾ ਗਿਆਨ ਹੁੰਦਾ ਹੈ, 'ਓਅੰਕਾਰ' ਦੀ ਵਿਆਖਿਆ ਕਰ ਸਕਦਾ ਹੈ । "ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸ੍ਵੈਭੰ" ਸਾਰੀ ਗੁਰਬਾਣੀ ਇਹਨਾਂ 'ਅੱਠਾਂ' ਦੀ ਹੀ ਸੋਝੀ/ਸਿਧਿ ਕਰਾਉਂਦੀ ਹੈ । ਇਹਨਾਂ ਅੱਠਾਂ ਗੁਣਾਂ ਦੀ ਸਿਧਿ/ਸਮਝ ਹੀ ਤਾਂ ਗੁਰਬਾਣੀ ਦੇ ਰਹੀ ਹੈ, ਹੋਰ ਕੀ ਦੇ ਰਹੀ ਹੈ ? ਇਹ '੧' ਦੀ ਸਮਝ ਹੈ 'ਅੱਠਾਂ ਪੱਖਾਂ' ਤੋਂ । '੧' ਦੀ ਸਮਝ ਫੇਰ ਆਉਣੀ ਐ, ਜਦ 'ਅੱਠਾਂ ਪੱਖਾਂ' ਤੋਂ '੧' ਨੂੰ ਸਮਝ ਲਿਆ, ਫੇਰ ਸਮਝ ਆਊ ਕਿ '੧' ਕੀ ਹੈ ? ਫੇਰ ਬੁੱਝਿਆ ਜਾਣੈ ।

"ਨਵ ਨਿਧਿ ਕਰ ਤਲ ਤਾ ਕੈ"

'ਨਵ ਨਿਧਿ'

'ਨਵ ਨਿਧਿ' ਕੀ ਹੈ ? 'ਅਸਟ ਸਿਧਿ' ਚੋਂ, ਅੱਠ ਪ੍ਰਕਾਰ ਦੀ ਸੋਝੀ ਚੋਂ ਮਿਲਣਾ ਕੀ ਹੈ ? 'ਨਵ ਨਿਧਿ' ਮਿਲਣੀ ਹੈ, 'ਨਵਾਂ ਗਿਆਨ, ਨਵਾਂ ਖਜਾਨਾ ਗਿਆਨ ਦਾ' । 'ਨਾਮ' ਮਿਲਣਾ ਏਹਦੇ ਚੋਂ, 'ਨਾਮ' ਹੀ 'ਨਵ ਨਿਧਿ' ਹੈ "ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥{ਪੰਨਾ 293}" ਜਿਹੜਾ 'ਨਾਮ' ਹੈ ਓਹੀ 'ਨਵ ਨਿਧਿ' ਹੈ ।




Tuesday, January 11, 2011

Kamlaapati



ਕਮਲਾ ਪਤੀ:

"ਧੂਪ ਦੀਪ ਘ੍ਰਿਤ ਸਾਜਿ ਆਰਤੀ ॥
ਵਾਰਨੇ ਜਾਉ ਕਮਲਾ ਪਤੀ ॥ {ਪੰਨਾ 695}"

ਕਮਲ 'ਹਿਰਦਾ' ਹੁੰਦਾ ਹੈ, ਹਿਰਦੇ 'ਚ ਰਹਿਣ ਵਾਲਾ 'ਕਮਲਾ ਪਤੀ' ਹੈ । ਇਹਨਾਂ (ਹਿੰਦੂਆਂ) ਨੇ ਕਮਲਾ ਕਿਸੇ ਜਨਾਨੀ ਦਾ ਨਾਮ ਰਖਿਆ ਹੋਇਆ ਹੈ, ਵਿਸ਼ਨੂੰ ਦੇ ਘਰਵਾਲੀ ਦਾ । ਇਹ ਹੁਣ ਇਹਨਾਂ ਦੀ ਗਲਤੀ ਹੈ ਕਿ ਸਾਡੀ ਗਲਤੀ ਹੈ ਏਹੇ ? ਸਾਡੇ ਤਾਂ ਹੈ "ਹਿਰਦੈ ਕਮਲੁ ਪ੍ਰਗਾਸਿਆ {ਪੰਨਾ 26}" ਸਾਡੇ ਤਾਂ 'ਹਿਰਦੇ' ਨੂੰ ਕਮਲ ਕਹਿੰਦੇ ਹਨ । ਜਦ ਖੇੜਾ ਹੋ ਜਾਂਦਾ ਹੈ, ਹਿਰਦਾ ਖਿੜ ਜਾਂਦਾ ਹੈ, 'ਚਾਰੇ ਪਦਾਰਥ' ਮਿਲ ਜਾਂਦੇ ਹਨ, ਨਾਮ ਮਿਲ ਜਾਂਦਾ ਹੈ, ਉਹ ਜਿਹੜਾ ਹਿਰਦੇ 'ਚ ਵਸ ਗਿਆ, ਉਹ 'ਕਮਲਾ ਪਤੀ' ਹੈ । ਹੁਣ ਇਹਨਾਂ (ਹਿੰਦੂਆਂ) ਦਾ 'ਕਮਲਾ ਪਤੀ' ਅਤੇ ਸਾਡਾ 'ਕਮਲਾ ਪਤੀ' ਕਿਵੇਂ ਰਲ ਜਾਵੇਗਾ ? ਇਹਨਾਂ ਦੇ 'ਸੰਸਾਰੀ ਮਾਇਆ' ਦਾ ਨਾਮ ਲਛਮੀ ਹੈ , ਸਾਡੇ 'ਨਾਮ ਧਨ' ਦਾ ਨਾਮ ਲਖਮੀ ਹੈ । ਸਾਡੇ ਲਖਮੀ ਹੈ, ਲਛਮੀ ਨਹੀਂ ਹੈ, ਜੇ ਲਛਮੀ ਵੀ ਹੈ ਤਾਂ ਉਹਦਾ ਅਰਥ ਵੀ ਸਾਡੇ ਜੋਤ ਹੀ ਹੈ ।

ਜਿਹੜੇ ਲੋਕ ਸੰਸਾਰੀ ਧਨ ਨਾਲ ਜੁੜ ਗਏ, ਉਹਨਾਂ ਦੀ ਲਛਮੀ ਦੇ ਹਥਾਂ 'ਚੋਂ ਹੀਰੇ ਮੋਤੀ ਨਿਕਲਦੇ ਹਨ, ਪਰ ਸਾਡੇ ਨਿਕਲਦੇ ਹਨ 'ਗੁਣ', "ਸਗਲ ਗੁਣਾ ਗਲਿ ਹਾਰੁ {ਪੰਨਾ 937}" ਸਾਡੇ ਇਹ 'ਧਨ' ਹੈ । ਇਹ ਮੂਲ ਫਰਕ ਹੈ, ਇਸ ਕਰਕੇ ਹੀ ਰੌਲਾ ਪਿਆ ਹੋਇਆ ਹੈ, ਜਿਹੜੇ ਮਾਇਆਧਾਰੀ ਹਨ ਉਹਨਾਂ ਦੇ ਅਰਥ ਸਾਡੇ ਨਾਲ ਨਹੀਂ ਮਿਲਦੇ । 'ਮਨ' ਦੇ ਖਾਣ ਵਾਸਤੇ 'ਸੰਸਾਰੀ ਧਨ' ਦਾ ਕੁਛ ਵੀ ਨਹੀਂ ਆਉਂਦਾ, ਸਿਰਫ 'ਸਰੀਰ' ਵਾਸਤੇ ਆਉਂਦਾ ਹੈ । ਇਸ ਦੇ ਉਲਟ 'ਨਾਮ ਧਨ' "ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥ {ਪੰਨਾ 450}" ਉਹਦੇ ਵਾਸਤੇ ਹੈ । 'ਸੰਸਾਰੀ ਧਨ' ਏਥੇ-ਏਥੇ ਹੀ 'ਸਰੀਰ' ਵਾਸਤੇ ਹੀ ਹੈ, ਹੁਣ 'ਦੋਵੇਂ ਧਨ' ਅੱਡ-ਅੱਡ ਹਨ, ਜਿਹੜਾ ਦੇਹ (ਸਰੀਰ) 'ਤੇ ਖੜ੍ਹਾ ਹੈ ਮੂਰਤੀ ਪੂਜਕ ਹੈ, ਉਹ 'ਸੰਸਾਰੀ ਧਨ' ਨਾਲ ਜੁੜਿਆ ਹੋਇਆ ਹੈ, ਅਸੀਂ 'ਨਾਮ ਧਨ' ਨਾਲ ਜੁੜੇ ਹੋਏ ਹਾਂ । ਇਸ ਕਰਕੇ ਏਥੇ ਆ ਕੇ ਅਰਥ ਬਦਲ ਜਾਂਦੇ ਹਨ ।

"ਮੰਗਲਾ ਹਰਿ ਮੰਗਲਾ ॥ ਨਿਤ ਮੰਗਲੁ ਰਾਜਾ ਰਾਮ ਰਾਇ ਕੋ ॥ {ਪੰਨਾ 695}" ਮੰਗਲ 'ਰਾਜਾ ਰਾਮ ਰਾਇ' ਦਾ ਕਰਨਾ ਹੈ, ਮੰਗਲਾਚਰਨ (ਉਸਤਤੀ) 'ਰਾਜਾ ਰਾਮ ਰਾਇ' ਦੀ ਕਰਨੀ ਹੈ, ਹੁਣ 'ਰਾਮ ਰਾਇ' ਲਿਆ ਕੇ ਵਾੜ ਲਿਆ ਉਥੇ, 'ਸੀਤਾ' ਨਾਲ 'ਰਾਮ ਰਾਇ' ਦਾ ਸੰਬੰਧ ਹੈ 'ਲਛਮੀ' ਨਾਲ ਤਾਂ ਕੋਈ ਹੈ ਨਹੀਂ । 'ਰਾਮ ਰਾਇ' ਸਾਡਾ ਕੌਣ ਹੈ ? "ਸਭੈ ਘਟ ਰਾਮੁ ਬੋਲੈ {ਪੰਨਾ 988}"
"ਤੁਹੀ ਨਿਰੰਜਨੁ ਕਮਲਾ ਪਾਤੀ ॥ {ਪੰਨਾ 695}" ਉਹੀ 'ਕਮਲਾ ਪਤੀ' ਫਿਰ ਆ ਗਿਆ, 'ਕਮਲਾ ਪਤੀ ਅਤੇ ਕਮਲਾ ਪਾਤੀ' ਇੱਕੋ ਹੀ ਗੱਲ ਹੈ ।



Ganikaa

Page 345, Line 4
ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥
तारीले गनिका बिनु रूप कुबिजा बिआधि अजामलु तारीअले ॥
Ŧārīle ganikā bin rūp kubijā bi▫āḏẖ ajāmal ṯārī▫ale.

Irhaa Pingulaa A-or Sukhmanaa

ਇੜਾ ਪਿੰਗੁਲਾ ਅਉਰ ਸੁਖਮਨਾ :

"ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ ॥ {ਪੰਨਾ 944}"

"ਸੁਖਮਨਾ ਇੜਾ ਪਿੰਗੁਲਾ, ਬੂਝੈ" ਕਿਹਾ ਹੈ, 'ਬੂਝੈ' ਕਾਹਤੋਂ ਕਿਹਾ ਹੈ ? 'ਇੜਾ ਪਿੰਗੁਲਾ ਸੁਖਮਨਾ' ਬਾਰੇ ਤਾਂ ਸਾਨੂੰ ਜੋਗੀਆਂ ਨੇ ਦੱਸਿਆ ਹੋਇਆ ਹੈ, ਫਿਰ ਇਹਦੇ ਵਿਚ ਬੁੱਝਣ ਵਾਲੀ ਕਿਹੜੀ ਗੱਲ ਰਹਿ ਗਈ ? ਅਸਲ ਵਿੱਚ ਜੋਗੀਆਂ ਨੇ 'ਇੜਾ ਪਿੰਗੁਲਾ ਸੁਖਮਨਾ' ਦੱਸੀ ਹੈ ਬਾਹਰਲੇ ਸਰੀਰ ਨਾਲ ਜੋੜ ਕੇ, ਪਰ ਗੁਰਬਾਣੀ ਗੱਲ ਹੀ ਅੰਦਰਲੇ ਸਰੀਰ ਦੀ ਕਰਦੀ ਹੈ ।

ਪਿੰਗੁਲਾ : 'ਚਿੱਤ' ਹੈ, ਪਰਬਤ 'ਤੇ ਪਿੰਗਲ ਨੇ ਚੜ੍ਹਨਾ ਹੈ ਬਾਅਦ ਦੇ ਵਿੱਚ ।
ਇੜਾ : 'ਮਨ' ਹੈ, ਜਿਹੜਾ ਅੜਿਆ ਹੋਇਆ ਹੈ, ਅੜੀਅਲ ਸੁਭਾਅ ਹੈ ਇਹਦਾ, ਤਾਂ ਹੀ ਤਾਂ ਮੰਨਦਾ ਨਹੀਂ ਹੈ, ਨਾ ਮੰਨਣ ਕਰਕੇ ਇਹਦਾ ਨਾਮ 'ਇੜਾ' ਹੈ । ਚਿੱਤ 'ਪਿੰਗੁਲਾ' ਹੈ, ਉਹ ਤਾਂ ਚੱਲਦਾ ਹੀ ਨਹੀਂ ਹੈ । ਮਨ ਚਲਾਏਮਾਨ ਹੈ, ਮਨ ਹੀ ਦੌੜਦਾ ਹੈ, ਪਰ 'ਪਿੰਗੁਲਾ' ਦੌੜਦਾ ਨਹੀਂ ਉਹ ਚਲਾਏਮਾਨ ਨਹੀਂ ਹੈ "ਪਾਵਹੁ ਤੇ ਪਿੰਗੁਲ ਭਇਆ ਮਾਰਿਆ ਸਤਿਗੁਰ ਬਾਨ ॥ {ਪੰਨਾ 1374}" ਮਨ ਨੂੰ ਤਾਂ 'ਪਿੰਗੁਲਾ' ਕਰਨਾ ਹੈ ਅਸੀਂ, ਮਨ ਦੌੜਦਾ ਬਹੁਤ ਹੈ । ਚਿੱਤ ਖੜ੍ਹਾ ਹੈ "ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥ {ਪੰਨਾ 1195}" ਮਨ ਪੰਗ ਹੋ ਗਿਆ ਤਾਂ ਪਿੰਗੁਲਾ ਹੋ ਗਿਆ, ਅਤੇ ਚਿੱਤ ਪਹਿਲਾਂ ਹੀ ਨਹੀਂ ਸੀ ਚੱਲਦਾ । ਖੱਬਾ ਹੱਥ ਹੁੰਦਾ ਹੈ ਮਨ ਦਾ ਅਤੇ ਸੱਜਾ ਹੱਥ ਹੁੰਦਾ ਹੈ ਚਿੱਤ ਦਾ । ਦਾਲ ਦੇ ਦੋ ਦਾਣੇ ਹਨ, ਇੱਕ ਖੱਬੇ ਪਾਸੇ ਹੈ ਅਤੇ ਇੱਕ ਸੱਜੇ ਪਾਸੇ ਹੈ । ਇੱਕ ਲੱਤ ਤੋਂ 'ਇੜਾ' ਹੈ ਅਤੇ ਇੱਕ ਲੱਤ ਤੋਂ 'ਪਿੰਗੁਲਾ' ਹੈ ਏਹੇ । ਮਨ ਦੌੜਦਾ ਹੈ, ਚਿੱਤ ਨਹੀਂ ਦੌੜਦਾ ।

ਸੁਖਮਨਾ : 'ਬੁੱਧੀ' ਬਣਦੀ ਹੈ ਬਾਅਦ ਵਿੱਚ । ਮਨ ਨੂੰ ਸੁਖ ਦੇਣ ਵਾਲੀ ਹੈ, ਬੁੱਧੀ ਹਮੇਸ਼ਾਂ ਇਹੀ ਜੋਰ ਕਰਦੀ ਹੈ ਕਿ ਮਨ ਨੂੰ ਸੁਖ ਰਹੇ । ਪਹਿਲਾਂ ਤਾਂ ਸੰਸਾਰੀ ਸੁਖਾਂ ਦੇ ਵਿੱਚ ਮਨ ਨੂੰ ਸੁਖ ਦਿੰਦੀ ਹੈ, ਜਦ ਹਾਰ ਜਾਂਦੀ ਹੈ ਫਿਰ ਨਿਰਾਕਾਰੀ ਸੁਖ ਵੱਲ ਹੋ ਜਾਂਦੀ ਹੈ । ਬੁੱਧੀ ਨੂੰ ਹੀ ਸਮਝਾਇਆ ਹੈ ਕਿ "ਸੁਖੁ ਨਾਹੀ ਬਹੁਤੈ ਧਨਿ ਖਾਟੇ ॥ {ਪੰਨਾ 1147}" ਇਹ 'ਸੁਖਮਨਾ' ਹੈ, ਮਨ ਨੂੰ ਸੁਖ ਦੇਣਾ ਬੁੱਧੀ ਦਾ ਕੰਮ ਹੈ । ਬੁੱਧੀ ਹੀ ਸਾਰਾ ਕੰਮ ਕਰਦੀ ਹੈ ਮਨ ਨੂੰ ਸੁਖ ਦੇਣ ਵਾਸਤੇ । "ਇੜਾ ਪਿੰਗੁਲਾ ਅਉਰੁ ਸੁਖਮਨਾ" 'ਸੁਖਮਨਾ' ਬੁੱਧੀ ਦੀ ਗੱਲ ਹੈ, ਦੋਹਾਂ ਦੇ ਵਿਚਾਲੇ ਬੁੱਧੀ ਖੜ੍ਹੀ ਹੈ । ਜਦੋਂ ਇਹ ਗੁਰਮਤਿ ਧਾਰਨੀ ਹੋ ਜਾਂਦੀ ਹੈ ਫਿਰ ਅਸਲ ਵਿੱਚ 'ਸੁਖਮਨਾ' ਬਣਦੀ ਹੈ, ਪਹਿਲਾਂ ਤਾਂ ਇਹ ਆਪਣੇ-ਆਪ ਹੀ ਅਗਿਆਨਤਾ ਨਾਲ 'ਸੁਖਮਨਾ' ਬਣੀ ਹੋਈ ਹੈ । ਪਹਿਲਾਂ ਵੀ 'ਸੁਖਮਨਾ' ਹੀ ਹੈ ਏਹੇ, ਪਰ ਸੁਖ ਹੋ ਨਹੀਂ ਰਿਹਾ "ਜਤਨ ਬਹੁਤ ਸੁਖ ਕੇ ਕੀਏ" ਜਤਨ ਕੀਹਣੇ ਕੀਤੇ ? ਅਕਲ ਨੇ ਹੀ ਕੀਤੇ ਸੁਖ ਦੇ ਸਾਰੇ ਜਤਨ । ਕਿਉਂਕਿ 'ਸੁਖਮਨਾ' ਹੈ ਏਹੇ, ਏਹਨੇ ਸੁਖ ਦੇ ਹੀ ਜਤਨ ਕਰਨੇ ਹਨ । "ਦੁਖ ਕੋ ਕੀਓ ਨ ਕੋਇ ॥ ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ ॥੩੯॥ {ਪੰਨਾ 1428}" ਹੋਣਾ ਤਾਂ ਉਹੀ ਹੈ ਜੋ ਹਰਿ ਨੂੰ ਭਾਉਣਾ ਹੈ, ਸਾਡੀ ਬੁੱਧੀ ਦੇ ਕਰੇ ਤੋਂ ਕੀ ਹੋਣਾ ਹੈ, ਇਹ ਬੁੱਧੀ ਨੂੰ ਸਮਝਾਇਆ ਹੈ ਕਿ ਤੇਰੇ ਕਰੇ ਤੋਂ ਕੀ ਹੋਣਾ ਹੈ ? ਤੂੰ ਉਹਦੇ ਭਾਣੇ 'ਚ ਹੀ ਆ ਜਾ, ਫਿਰ ਸੁਖ ਹੀ ਸੁਖ ਹੈ ।

"ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ॥ {ਪੰਨਾ 974}"

ਜਿੰਨਾ ਚਿਰ ਇਸ ਪੰਗਤੀ ਨੂੰ ਨਹੀਂ ਸਮਝਦੇ ਉਨਾ ਚਿਰ ਜੋਗੀਆਂ ਵਾਲੀ 'ਇੜਾ ਪਿੰਗੁਲਾ ਸੁਖਮਨਾ' ਨਹੀਂ ਕੱਟ ਹੁੰਦੀ । "ਤੀਨਿ ਬਸਹਿ ਇਕ ਠਾਈ" ਦਾ ਮਤਲਬ ਹੈ ਕਿ ਇਹ ਤਿੰਨੇ ਇੱਕੋ ਜਗ੍ਹਾ ਵਸਦੇ ਹਨ । ਜੋਗੀ ਕਹਿੰਦੇ ਹਨ 'ਇੜਾ' ਆਉਂਦੀ ਹੈ ਖੱਬੇ ਕੰਨ ਤੋਂ, 'ਪਿੰਗੁਲਾ' ਆਉਂਦੀ ਹੈ ਸੱਜੇ ਕੰਨ ਤੋਂ ਅਤੇ ਢੂਈ ਦੀ ਕੰਗਰੋੜ/ਸੰਗਲੀ ਵਿਚੋਂ ਦੀ ਇੱਕ ਨਾੜੀ (ਸੁਖਮਨਾ) ਗਿਚੀ ਵਿੱਚ ਦੀ ਉੱਪਰ ਨੂੰ ਚੜ੍ਹਦੀ ਹੈ । ਇਹ ਅੱਡੋ-ਅੱਡ ਤਿੰਨ ਨਾੜੀਆਂ ਹਨ ਖੂਨ ਦੀਆਂ, ਜੋ ਕਿ ਆ ਕੇ ਤ੍ਰਿਕੁਟੀ (ਜੋਗੀਆਂ ਦਾ ਦਸਮ ਦੁਆਰ) ਵਿੱਚ ਮਿਲਦੀਆਂ ਹਨ । ਉਹ ਕਹਿੰਦੇ ਹਨ ਕਿ ਮਰਨ ਤੋਂ ਬਾਅਦ ਪ੍ਰਾਣ 'ਸੁਖਮਨਾ' ਨਾੜੀ ਵਿੱਚ ਦੀ ਦਸਮ ਦੁਆਰ 'ਚ ਚਲੇ ਜਾਣਗੇ । ਪਰ ਖੂਨ ਦੀ ਨਾੜੀ ਦੇ ਵਿੱਚ ਦੀ ਪ੍ਰਾਣ ਕਿਵੇਂ ਚਲੇ ਜਾਣਗੇ ? ਖੂਨ ਤਾਂ ਖੜ੍ਹ ਜਾਣਾ, ਜੰਮ ਜਾਣਾ ਹੈ, ਸਰੀਰ ਤਾਂ ਮਰ ਜਾਣਾ ਹੈ, ਫਿਰ 'ਸੁਖਮਨਾ' ਕਿਥੋਂ ਹੋ ਗਈ ਏਹੇ ? ਗੁਰਬਾਣੀ ਤਾਂ ਕਹਿੰਦੀ ਹੈ ਕਿ ਤਿੰਨੇ ਇੱਕ ਥਾਂ ਵਸਦੇ ਹਨ, ਪਰ ਜੋਗੀ ਕਹਿੰਦੇ ਹਨ ਕਿ ਤਿੰਨੇ ਇੱਕ ਥਾਂ ਆ ਕੇ ਮਿਲਦੇ ਹਨ । 'ਮਨ. ਬੁੱਧੀ, ਚਿੱਤ' ਇੱਕੋ ਥਾਂ ਵਸਦੇ ਹਨ, ਬੁੱਧੀ ਵਿਚਾਲੇ ਹੈ ਦੋਹਾਂ ਦੇ ।

"ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ ॥ {ਪੰਨਾ 972}"

ਜੇ ਮਨ ਬੰਨ੍ਹਿਆ ਗਿਆ, ਇਥੇ ਪਉਨ 'ਮਨ' ਨੂੰ ਕਿਹਾ ਹੈ, ਪਰ ਜੋਗੀਆਂ ਨੇ ਪਉਨ ਦਾ ਅਰਥ 'ਹਵਾ/ਵਾਯੂ' ਕਰ ਲਿਆ । ਵਾਯੂ ਦਾ ਸਾਡੇ ਨਾਲ ਕੀ ਮਤਲਬ ? ਵਾਯੂ ਦਾ ਤਾਂ ਸਰੀਰ ਨਾਲ ਮਤਲਬ ਹੈ, ਵਾਯੂ ਤਾਂ ਮਾਇਆ ਹੈ । ਵਾਯੂ ਨੂੰ ਕੌਣ ਬੰਨ੍ਹ ਲਊਗਾ, ਕੀ ਵਾਯੂ ਨੂੰ ਬੰਨ੍ਹ ਲਊ ਕੋਈ ? ਭਾਵੇਂ ਬਲੈਡਰ 'ਚ ਪਾ ਲਵੋ ਤਾਂ ਵੀ ਘੁੰਮੀ ਜਾਂਦੀ ਹੈ ਏਹੇ, ਇਹ ਨਹੀਂ ਹਟਦੀ ਘੁੰਮਣੋਂ, ਟਿਊਬ 'ਚ ਭਰ ਲਵੋ ਤਾਂ ਵੀ ਘੁੰਮੀ ਜਾਣਾ ਹੈ ਏਹਨੇ । ਹਵਾ ਨਹੀਂ ਖੜ੍ਹਦੀ, ਹਵਾ ਨੂੰ ਖੜ੍ਹਾਉਣ ਦਾ ਕੋਈ ਤਰੀਕਾ ਨਹੀਂ ਸਾਡੇ ਕੋਲ, ਸਿਰਫ ਭਰ ਹੀ ਸਕਦੇ ਹਾਂ ਕਿਸੇ ਚੀਜ਼ ਵਿੱਚ, ਪਰ ਉਹਦੇ ਅੰਦਰ ਵੀ ਹਿੱਲੀ ਜਾਂਦੀ ਹੈ ਏਹੇ । ਪਉਨੈ ਦਾ ਮਤਲਬ ਹੈ 'ਮਨ', ਮਨ ਨੂੰ ਪਉਨ ਕਿਹਾ ਗਿਆ ਹੈ, ਪਉਨ ਅਤੇ ਮਨ ਦਾ ਸੁਭਾਅ ਇੱਕੋ ਜਿਹਾ ਹੈ । ਜਿੱਦਣ ਦੀ ਪਉਨ/ਹਵਾ ਆਪਣੇ ਮੂਲ/ਆਕਾਸ਼ ਨਾਲੋਂ ਅੱਡ ਹੋਈ ਹੈ ਓਦਣ ਦੀ ਰੁਕੀ ਹੀ ਨਹੀਂ ਏਹੇ, ਮਨ ਵੀ ਜਿੱਦਣ ਦਾ ਆਪਣੇ ਮੂਲ ਨਾਲੋਂ ਅੱਡ ਹੋਇਆ ਹੈ ਇਹ ਵੀ ਨਹੀਂ ਰੁਕਿਆ, ਦੋਹਾਂ ਦਾ ਇੱਕੋ ਹੀ ਸੁਭਾਅ ਹੈ । "ਪਵਨ ਮਨੁ ਸਹਜੇ ਰਹਿਆ ਸਮਾਈ {ਪੰਨਾ 483}" 'ਪਵਨ ਅਤੇ ਮਨ' ਇੱਕੋ ਗੱਲ ਹੈ, ਮਨ ਨੂੰ ਪਵਨ ਕਿਹਾ ਗਿਆ ਹੈ । ਮਨ 'ਪਵਨ ਰੂਪ' ਹੈ, ਤਾਂ ਹੀ ਤਾਂ ਆਕਾਸ਼ ਵਿੱਚ ਉਡਾਰੀਆਂ ਲਾਉਂਦਾ ਫਿਰਦਾ ਹੈ । ਆਕਾਸ਼ ਵਿੱਚ ਜਾਂ ਤਾਂ ਹਵਾ ਫਿਰਦੀ ਹੈ, ਜਾਂ ਮਨ ਫਿਰਦਾ ਹੈ । ਹੋਰ ਕੋਈ ਚੀਜ਼ ਸੁੱਟ ਕੇ ਵੇਖ ਲਉ, ਥੱਲੇ ਆਉਂਦੀ ਹੈ, ਪਾਣੀ ਨੂੰ ਉੱਤੇ ਨੂੰ ਮਾਰ, ਥੱਲੇ ਨੂੰ ਆਊ । ਪਰ ਹਵਾ ਨਹੀਂ ਆਉਂਦੀ ਥੱਲੇ ਨੂੰ, ਉੱਡਦੀ ਫਿਰਦੀ ਹੈ ਆਕਾਸ਼ ਦੇ ਵਿੱਚ, ਏਵੇਂ ਹੀ ਮਨ ਫਿਰਦਾ ਹੈ ਆਕਾਸ਼ ਵਿੱਚ ਉਡਾਰੀਆਂ ਲਾਉਂਦਾ । ਜੇ ਮਨ ਬੰਨ੍ਹਿਆ ਗਿਆ ਤਾਂ ਤਿੰਨੇ ਬਚ ਗਏ ਫਿਰ, ਤਿੰਨੋ ਬੰਧ ਇੱਕ ਜਗ੍ਹਾ ਹੋ ਗਏ, ਫਿਰ ਨਹੀਂ ਮਰਦੇ "ਬੰਧਿ ਰਹਾਉਗੋ ॥"


"ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ ॥ {ਪੰਨਾ 972}"

ਚੰਦ ਅਰ ਸੂਰਜ ਦਾ ਮਤਲਬ ਹੈ 'ਮਨ ਅਤੇ ਚਿੱਤ' । ਜਦੋਂ ਚੰਦ ਅਤੇ ਸੂਰਜ ਇੱਕ ਜਗ੍ਹਾ ਹੋ ਗਏ ਤਾਂ ਫਿਰ ਹਨੇਰਾ ਕਾਹਤੋਂ ਹੋਊਗਾ ? ਜਦ ਚੰਦ ਦੀ ਜਗ੍ਹਾ ਸੂਰਜ ਆ ਗਿਆ ਤਾਂ ਪੂਰਾ ਚਾਨਣ ਹੋਜੂਗਾ, ਦਿਨ ਚੜ੍ਹ ਗਿਆ ਫਿਰ ਤਾਂ, ਪ੍ਰਭਾਤ ਵੀ ਨਹੀਂ ਹੋਈ ਦਿਨ ਚੜ੍ਹ ਗਿਆ "ਉਦੈ ਭਾਨੁ ਜਬ ਚੀਨਾ ॥ {ਪੰਨਾ 331}" ਬ੍ਰਹਮ ਜੋਤਿ ਰਲ ਗਿਆ, ਜੋਤੀ ਜੋਤਿ ਮਿਲ ਗਈ, ਚੰਦ੍ਰਮੇ ਦੀ ਜੋਤਿ 'ਸੂਰਜ' 'ਚ ਮਿਲ ਗਈ । "ਬ੍ਰਹਮ ਜੋਤਿ ਮਿਲਿ ਜਾਉਗੋ ॥" ਮਨ/ਚੰਦ ਦੀ ਜੋਤਿ ਕੀਹਦੇ 'ਚ ਰਲ ਗਈ ? ਚਿੱਤ/ਸੂਰਜ 'ਚ ਰਲ ਗਈ । ਜਿਵੇਂ ਚੰਦ੍ਰਮਾ ਦੀ ਜੋਤਿ ਸੂਰਜ ਵਿੱਚ ਲੀਨ ਹੋ ਜਾਂਦੀ ਹੈ, ਉਵੇਂ ਹੀ ਮਨ ਦੀ ਜੋਤਿ ਚਿੱਤ ਵਿੱਚ ਲੀਨ ਹੋ ਜਾਂਦੀ ਹੈ