Saturday, November 23, 2013

ਸਿਵ ਲਿੰਗ

1. Dasam Granth Sahib on Idol Worship: 

ਮਾਟੀ ਕੇ ਸਿਵ ਬਨਾਏ ਪੂਜਿ ਕੈ ਬਹਾਇ ਆਏ ਆਇ ਕੈ ਬਨਾਏ ਫੇਰਿ ਮਾਟੀ ਕੇ ਸੁਧਾਰਿ ਕੈ ॥
ਤਾ ਕੇ ਪਾਇ ਪਰਿਯੋ ਮਾਥੋ ਘਰੀ ਦ੍ਵੈ ਰਗਰਿਯੋ ਐ ਰੇ ਤਾ ਮੈ ਕਹਾ ਹੈ ਰੇ ਦੈ ਹੈ ਤੋਹਿ ਕੌ ਬਿਚਾਰਿ ਕੈ ॥
ਲਿੰਗ ਕੀ ਤੂ ਪੂਜਾ ਕਰੈ ਸੰਭੁ ਜਾਨਿ ਪਾਇ ਪਰੈ ਸੋਈ ਅੰਤ ਦੈ ਹੈ ਤੇਰੇ ਕਰ ਮੈ ਨਿਕਾਰਿ ਕੈ ॥
ਦੁਹਿਤਾ ਕੌ ਦੈ ਹੈ ਕੀ ਤੂ ਆਪਨ ਖਬੈ ਹੈ ਤਾ ਕੌ ਯੌ ਹੀ ਤੋਹਿ ਮਾਰਿ ਹੈ ਰੇ ਸਦਾ ਸਿਵ ਖ੍ਵਾਰਿ ਕੈ ॥੨੦॥
ਚਰਿਤ੍ਰ ੨੬੬ - ੨੦ - ਸ੍ਰੀ ਦਸਮ ਗ੍ਰੰਥ ਸਾਹਿਬ


2. The terrible verbal attack against Orthodox Idol(Ling) worshiper
by Gur Gobind Singh in Dasam Granth (Charitar 266):

ਮਾਟੀ ਕੇ ਸਿਵ ਬਨਾਏ ਪੂਜਿ ਕੈ ਬਹਾਇ ਆਏ ਆਇ ਕੈ ਬਨਾਏ ਫੇਰਿ ਮਾਟੀ ਕੇ ਸੁਧਾਰਿ ਕੈ ॥
ਤਾ ਕੇ ਪਾਇ ਪਰਿਯੋ ਮਾਥੋ ਘਰੀ ਦ੍ਵੈ ਰਗਰਿਯੋ ਐ ਰੇ ਤਾ ਮੈ ਕਹਾ ਹੈ ਰੇ ਦੈ ਹੈ ਤੋਹਿ ਕੌ ਬਿਚਾਰਿ ਕੈ ॥
ਲਿੰਗ ਕੀ ਤੂ ਪੂਜਾ ਕਰੈ ਸੰਭੁ ਜਾਨਿ ਪਾਇ ਪਰੈ ਸੋਈ ਅੰਤ ਦੈ ਹੈ ਤੇਰੇ ਕਰ ਮੈ ਨਿਕਾਰਿ ਕੈ ॥
ਦੁਹਿਤਾ ਕੌ ਦੈ ਹੈ ਕੀ ਤੂ ਆਪਨ ਖਬੈ ਹੈ ਤਾ ਕੌ ਯੌ ਹੀ ਤੋਹਿ ਮਾਰਿ ਹੈ ਰੇ ਸਦਾ ਸਿਵ ਖ੍ਵਾਰਿ ਕੈ ॥੨੦॥
ਚਰਿਤ੍ਰ ੨੬੬ - ੨੦ - ਸ੍ਰੀ ਦਸਮ ਗ੍ਰੰਥ ਸਾਹਿਬ



3. Gur Gobind Singh ji explaining how Idol worshiper is an Animal..

ਪਾਹਨ ਕੌ ਸਿਵ ਤੂ ਜੋ ਕਹੈ ਪਸੁ ਯਾ ਤੇ ਕਛੂ ਤੁਹਿ ਹਾਥ ਨ ਐ ਹੈ ॥
ਤ੍ਰੈਯਕ ਜੋਨਿ ਜੁ ਆਪੁ ਪਰਾ ਹਸਿ ਕੈ ਤੁਹਿ ਕੋ ਕਹੁ ਕਾ ਬਰੁ ਦੈ ਹੈ ॥
ਆਪਨ ਸੋ ਕਰਿ ਹੈ ਕਬਹੂੰ ਤੁਹਿ ਪਾਹਨ ਕੀ ਪਦਵੀ ਤਬ ਪੈ ਹੈ ॥
ਜਾਨੁ ਰੇ ਜਾਨੁ ਅਜਾਨ ਮਹਾ ਫਿਰਿ ਜਾਨ ਗਈ ਕਛੁ ਜਾਨਿ ਨ ਜੈ ਹੈ ॥੨੧॥
ਚਰਿਤ੍ਰ ੨੬੬ - ੨੧ - ਸ੍ਰੀ ਦਸਮ ਗ੍ਰੰਥ ਸਾਹਿਬ











Thursday, November 7, 2013

Gurparsaadi


ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰ ਪ੍ਰਸਾਦਿ ॥


Wednesday, October 30, 2013

Bhajo

ਤਜਿ ਹਉਮੈ ਗੁਰ ਗਿਆਨ ਭਜੋ
ਮਿਲਿ ਸੰਗਤਿ ਧੁਰਿ ਕਰਮ ਲਿਖਿਓ ॥੧॥
ਗਉੜੀ (ਮ: ੫) ਗੁਰੂ ਗ੍ਰੰਥ ਸਾਹਿਬ - ਅੰਗ ੨੪੧

ਭਜਹੁ ਗਬਿੰਦ ਭੂਲਿ ਮਤ ਜਾਹੁ ॥
ਮਾਨਸ ਜਨਮ ਕਾ ਏਹੀ ਲਾਹੁ ॥੧॥ ਰਹਾਉ ॥
ਭੈਰਉ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੧੧੫੯

ਉਠਤ ਬਚਨ ਨ੍ਰਿਪ ਸਾਥ ਉਚਾਰੇ ॥
ਆਜੁ ਭਜੋ ਮੁਹਿ ਰਾਜ ਪਿਆਰੇ ॥
ਚਰਿਤ੍ਰ ੯ - ੬ - ਸ੍ਰੀ ਦਸਮ ਗ੍ਰੰਥ ਸਾਹਿਬ

Tuesday, October 29, 2013

Kayl

ਕੇਲ :

"ਅਨਿਕ ਪੁਰਖ ਤਾ ਸੋ ਸਦਾ ਨਿਸੁ ਦਿਨ ਕੇਲ ਕਮਾਹਿ ॥ 
{ਚਰਿਤ੍ਰ ੭ - ੨ - ਸ੍ਰੀ ਦਸਮ ਗ੍ਰੰਥ ਸਾਹਿਬ}"

'ਕੇਲ ਕਮਾਹਿ' ਹੈ । 'ਕੇਲ ਕਮਾਹਿ' ਹੈ ਨਾ?
"ਫਰੀਦਾ ਦਰੀਆਵੈ ਕੰਨ੍ਹ੍ਹੈ ਬਗੁਲਾ ਬੈਠਾ ਕੇਲ ਕਰੇ ॥ {ਪੰਨਾ 1383}" 
ਕਿਉਂ ਜੀ! ਉਥੇ ਕੀ ਕਰਦਾ ਸੀ? 'ਸੈਕਸ' ਕਰਦਾ ਸੀ ਉਹੋ? 'ਕੇਲ' ਲਫਜ਼ ਵਰਤਿਐ ਇਥੇ । 'ਕੇਲ' ਹੈ ਹਾਸਾ-ਮਜਾਕ ਕਰਨਾ ।

ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥
Salok Sheikh Farid      ਸ਼ੇਖ ਫ਼ਰੀਦ
ਪੰਨਾ 1383 ਸਤਰ 4


Monday, September 2, 2013

Jaagruk Sikhs

 ਮਿਸਰ, ਪੰਡਿਤ ਨੂੰ ਕਿਹਾ ਗਿਆ ਹੈ ਪੰਡਿਤ ਵਿਦਵਾਨ ਹੁੰਦਾ ਹੈ ਤੇ ਵਿਦਵਾਨ ਮੂਰਖ ਹੁੰਦੇ ਨੇ, ਮਿਸਰ ਤੋਂ ਹੀ ਮਿਸ਼ਨਰੀ ਬਣੇ ਹਨ । 


ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ ॥
ਸਿਰੀਰਾਗੁ (ਮ: ੧) - ੫੬

ਮਨਮੁਖ ਪੜਹਿ ਪੰਡਿਤ ਕਹਾਵਹਿ ॥
ਦੂਜੈ ਭਾਇ ਮਹਾ ਦੁਖੁ ਪਾਵਹਿ ॥
ਬਿਖਿਆ ਮਾਤੇ ਕਿਛੁ ਸੂਝੈ ਨਾਹੀ ਫਿਰਿ ਫਿਰਿ ਜੂਨੀ ਆਵਣਿਆ ॥੧॥
ਮਾਝ (ਮ: ੩) - ੧੨੮

ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥
ਆਸਾ ਕੀ ਵਾਰ: (ਮ: ੧) - ੪੬੯




ਇਕਿ ਪਾਧੇ ਪੰਡਿਤ ਮਿਸਰ ਕਹਾਵਹਿ ॥
ਦੁਬਿਧਾ ਰਾਤੇ ਮਹਲੁ ਨ ਪਾਵਹਿ ॥
ਜਿਸੁ ਗੁਰ ਪਰਸਾਦੀ ਨਾਮੁ ਅਧਾਰੁ ॥
ਕੋਟਿ ਮਧੇ ਕੋ ਜਨੁ ਆਪਾਰੁ ॥੭॥
ਰਾਮਕਲੀ (ਮ: ੧) - ੯੦੫

ਸੁਨੋ ਮਿਸਰ ਤੁਮ ਬਾਤ ਨ ਜਾਨਤ ॥
ਅਹੰਕਾਰ ਕੈ ਬਚਨ ਪ੍ਰਮਾਨਤ ॥
ਭਾਂਗ ਪੀਏ ਬੁਧਿ ਜਾਤ ਨ ਹਰੀ ॥
ਬਿਨੁ ਪੀਏ ਤਵ ਬੁਧਿ ਕਹ ਪਰੀ ॥੩੭॥
ਚਰਿਤ੍ਰ ੨੬੬ - ੩੭ - ਸ੍ਰੀ ਦਸਮ ਗ੍ਰੰਥ ਸਾਹਿਬ

Wednesday, August 28, 2013

Haumai


ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥
   ਹਉਮੈ ਕਰਿ ਕਰਿ ਜੰਤ ਉਪਾਇਆ ॥

M੩U ਐਮਪੀ੩ 


              "ਹਉ ਵਿਚਿ ਮਾਇਆ ਹਉ ਵਿਚਿ ਛਾਇਆ" ਜਿੰਨੀ ਮਾਇਆ ਸਭ ਹਉਮੈ ਦਾ ਕਾਰਣ ਹੈ, ਗੁਰਦੁਆਰਿਆਂ ਵਿੱਚ ਮਾਇਆ ਦਾ ਵੜਨਾ, ਹਉਮੈ ਤਾਂ ਵੜਗੀ ਆ ਕੇ, ਸਾਰਿਆਂ 'ਚ ਹਉਮੈ ਭਰੀ ਹੋਈ ਐ, ਲੀਡਰਾਂ 'ਚ, ਅਰ ਏਹਦਾ ਈ ਭਰਮ, 'ਛਾਇਆ' ਪਈ ਹੋਈ ਐ, ਮੱਤ ਮਾਰੀ ਗਈ, ਛਾਇਆ ਨੇ ਮੱਤ ਮਾਰਤੀ । "ਹਉਮੈ ਕਰਿ ਕਰਿ ਜੰਤ ਉਪਾਇਆ" ਓਏ ਜੰਤ ਦਾ ਜਨਮ ਈ ਹਉਮੈ ਕਰਕੇ ਹੋਇਆ ਸੀ, ਓ ਗੁਰਦੁਆਰਿਆਂ 'ਚ ਤਾਂ ਜਨਮ ਮਰਨ ਕੱਟ ਹੋਣਾ ਤਾ ਤੁਸੀਂ ਇਥੇ ਮਾਇਆ ਵਾੜ ਲੀ, ਏਹਦੇ ਕਰਕੇ ਤਾਂ ਜਨਮ ਹੋਇਐ । ਇਥੇ ਹਉਮੈ ਕੱਟਣੀ ਸੀ, ਆ ਕੇ, ਇਥੇ ਮਾਇਆ ਦੀ ਲੋੜ ਨਹੀਂ ਸੀ, ਇਥੇ ਤਾਂ ਮਾਇਆ ਤੋਂ ਵਿਰੋਧੀ ਪ੍ਰਚਾਰ ਦੀ ਲੋੜ ਸੀ, ਇਥੇ "ਗਰੀਬੀ ਗਦਾ ਹਮਾਰੀ" ਦੀ ਲੋੜ ਸੀ, ਇਥੇ ਲੋੜ ਸੀ "ਗਰੀਬੀ ਗਦਾ ਹਮਾਰੀ" ਦੀ, ਤੁਸੀਂ ਲਿਆ ਕੇ ਮਾਇਆ ਵਾੜ ਲੀ, ਥੋਡੀ ਹਉਮੈ ਕਿਵੇਂ ਕੱਟੀ ਜਾਊਗੀ ? ਕੱਟੀ ਵੀ ਨਹੀਂ ਗਈ, ਕੱਟੀ ਵੀ ਨਹੀਂ ਜਾ ਰਹੀ, ਇਹ ਤਾਂ ਸਾਹਮਣੇ ਈਐ ਨਾ ! ਕੱਟ ਕੇ ਦਿਖਾਉ ਹਉਮੈ ਕਿਸੇ ਦੀ, ਜਾ ਕੱਟ ਕੇ ਦਿਖਾਉ, ਆਪਨੀਓ ਕੱਟ ਕੇ ਦਿਖਾਉ ਕਿਸੇ ਦੀ ਕੀ ਕੱਟਣੀ ਐ ? ਜਿਹੜੇ ਬੈਠੇ ਆ ਹਉਮੈ ਕੱਟ ਕੇ ਦਿਖਾਉ ਆਪਣੀ, ਆਪਣੇ ਅੰਦਰੋਂ, ਜਥੇਦਾਰ ਈ ਕੱਟ ਕੇ ਦਿਖਾਉਣ, ਛੱਡ ਕੇ ਦਿਖਾਉਣ ਹਉਮੈ, ਫਿਰ ਮੰਨਾਂਗੇ ਅਸੀਂ। ਪ੍ਰੈਕਟੀਕਲ ਕਰਕੇ ਦਿਖਾਉ ਹੁਣ ਤਾਂ ਗੱਲ ਬਣੂ ਗੀ, ਕੁਛ ਕਰਕੇ ਦਿਖਾਉ ਤਾਂ ਗੱਲ ਬਣੂਗੀ, ਗੱਲਾਂ ਨਾਲ ਨੀ ਸਰਨਾ ਹੁਣ ।

   ਹਉਮੈ ਬੂਝੈ ਤਾ ਦਰੁ ਸੂਝੈ ॥

           "ਹਉਮੈ ਬੂਝੈ, ਤਾ ਦਰੁ ਸੂਝੈ" ਹਉਮੈ ਦਾ ਜੇ ਪਤਾ ਹੁੰਦਾ, ਤਾਂ ਛੱਡ ਨਾ ਦੇਵੇ, ਹਉਮੈ ਦਾ ਪਤਾ ਈ ਨੀ ਲੱਗਦਾ । ਹਉਮੈ ਬੁੱਝਣੀ ਬੜੀ ਔਖੀ ਗੱਲ ਐ । ਜਿੰਨੇ ਧਾਰਮਿਕ ਆਦਮੀ ਧਰਮ ਕਰਮ ਕਰਨ ਵਾਲੇ ਸੀ, ਉਹਨਾਂ ਨੂੰ ਹਉਮੈ ਦਾ ਨੀ ਪਤਾ ਲੱਗਿਆ, ਸਭ ਤੋਂ ਔਖੀ ਗੱਲ ਹਉਮੈ ਬੁੱਝਣੀ ਐ । ਦੇਖੋ ! ਲੋਭ ਦਾ ਸਾਨੂੰ ਪਤਾ ਲੱਗਦੈ, ਮੋਹ ਦਾ ਸਾਨੂੰ ਮਹਿਸੂਸ ਹੁੰਦੈ, ਕ੍ਰੋਧ ਦਾ ਤਾਂ ਗੁਆਂਢੀਆਂ ਨੂੰ ਵੀ ਪਤਾ ਲੱਗ ਜਾਂਦੈ, ਕ੍ਰੋਧ ਦਾ ਤਾਂ ਬਹੁਤ ਦੂਰ-ਦੂਰ ਤੱਕ ਸੇਕ ਆਉਣ ਲੱਗ ਜਾਂਦੈ, ਆਪ ਵੀ ਕਹਿੰਦੈ, ਯਾਰ ਗੁੱਸਾ ਆ ਗਿਆ ਸੀ ਓਦੋਂ ਕੀ ਕਰੀਏ, ਆਪ ਵੀ ਮੰਨ ਲੈਂਦੈ ਗੁੱਸੇ ਨੂੰ । ਹਉਮੈ ਨੂੰ ਨੀ ਕੋਈ ਮੰਨਦਾ । ਲੋਭ ਦਾ ਵੀ ਪਤਾ ਲੱਗਦੈ, ਹਉਮੈ ਦਾ ਨੀ ਪਤਾ ਲੱਗਦਾ, ਹਉਮੈ ਦਾ ਨੀ ਪਤਾ ਲੱਗਦਾ ਹੈ । ਹਉਮੈ ਤਾਂ ਏਹਦਾ ਵਜੂਦ ਏ ਐ, ਏਸ ਕਰਕੇ ਜਿੰਨੇ ਧਰਮ ਦੇ ਕਰਮ ਕਰੇ ਹਉਮੈ ਵਿੱਚ ਬਦਲੀ ਗਏ ਏਹਨੂੰ ਪਤਾ ਈ ਨੀ ਲੱਗਿਆ, "ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ" ਕਰੇ ਆ ਨਾ, ਧਰਮ ਸੀ ਨਾ ਏਹੇ, "ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ" ਬੁਧਿ 'ਚ ਹਉਮੈ ਵਧਗੀ । ਜੇ ਪਤਾ ਲੱਗ ਜਾਂਦਾ, ਵਧਣ ਦਿੰਦੇ ?

ਸਭ ਤੋਂ ਔਖੀ ਗੱਲ ਆ ਹਉਮੈ ਬੁੱਝਣਾ । ਇਸੇ ਕਰਕੇ "ਹਉਮੈ ਬੂਝੈ, ਤਾ ਦਰੁ ਸੂਝੈ" । ਜੀਹਨੇ ਹਉਮੈ ਬੁੱਝ ਲੀ, ਉਹਨੂੰ ਤਾਂ ਦਸਮ ਦੁਆਰ ਦਿਸ ਜਾਂਦੈ । ਓਹ ਜਿਹੜੇ ਦਸਮ ਦੁਆਰ ਕਹਿੰਦੇ ਨੇ ਨਾ, ਦਿਮਾਗ ਨੂੰ, ਉਹਨਾਂ ਦਾ ਈ ਤਾਂ ਦਿਮਾਗ ਖਰਾਬ ਐ । ਦਿਮਾਗ ਕੀਹਨੇ ਖਰਾਬ ਕੀਤੈ ? ਦਿਮਾਗ ਕੀਤੈ ਹਉਮੈ ਨੇ ਖਰਾਬ ਉਹਨਾਂ ਦਾ । ਹਉਮੈ ਤੋਂ ਗ੍ਰਸਤ ਨੇ ਜਿਹੜੇ ਦਿਮਾਗ 'ਚ ਕਹਿੰਦੇ ਨੇ 'ਦਸਮ ਦੁਆਰ' ਨੂੰ । ਜਿੱਦਣ ਉਹਨਾਂ ਨੇ ਹਉਮੈ ਬੁੱਝ ਲੀ, ਜਿੱਦਣ ਉਹਨਾਂ ਨੂੰ ਪਤਾ ਲੱਗ ਗਿਆ ਸਾਡਾ ਦਿਮਾਗ ਖਰਾਬ ਐ, ਓਦਣ ਉਹਨਾਂ ਨੂੰ ਦਸਮ ਦੁਆਰ ਦਾ ਵੀ ਪਤਾ ਲੱਗਜੂਗਾ, "ਦਰੁ ਸੂਝੈ" ਓਦਣ ਉਹਨਾਂ ਨੂੰ ਪਤਾ ਲੱਗਜੂਗਾ ਦਸਮ ਦੁਆਰ ਕਿਥੇ ਹੁੰਦੈ ।

ਹਉਮੈ ਕਿਵੇਂ ਬੁੱਝੀ ਜਾਊਗੀ ?

               "ਤਿਨ ਅੰਤਰਿ ਹਉਮੈ ਕੰਡਾ ਹੇ ॥ ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥" ਹਉਮੈ ਦਾ ਕੰਡੈ, ਜਿਹੜੀ ਚਿੰਤਾ ਐ ਨਾ ਚਿੰਤਾ ਅੰਦਰ, ਇਹ ਹਉਮੈ ਦਾ ਕੰਡੈ । ਚਿੰਤਾ ਦਾ ਪਤਾ ਹੈ, ਹਉਮੈ ਦਾ ਨੀ ਪਤਾ । ਹਉਮੈ, 'ਚਿੰਤਾ' ਦਾ ਕਾਰਣ, ਬੱਸ ! ਜਿਦਣ ਚਿੰਤਾ ਜਿੰਨਾ ਚਿਰ ਹੈਗੀ, ਓਨਾ ਚਿਰ ਹਉਮੈ ਹੈਗੀ, ਹਉਮੈ ਦਾ ਨੀ ਪਤਾ ਲੱਗਣਾ ਕਿਸੇ ਨੂੰ ਵੀ, ਕਾਰਨ ਤੋਂ ਪਤਾ ਲਗੂ । ਡਾਕਟਰ ਮੂੰਹ ਦੇਖ ਕੇ ਨੀ ਦੱਸ ਸਕਦਾ ਕਿਸੇ ਦਾ ਵੀ ਕਿ ਕਿੰਨਾ ਬੁਖਾਰ ਐ ? ਥਰਮਾਮੀਟਰ ਲਾਉਣਾ ਪੈਂਦਾ ਉਹਨੂੰ, ਚਾਹੇ ਡਾਕਟਰ ਕਿੱਡਾ ਈ ਹੋਵੇ । ਥਰਮਾਮੀਟਰ ਐ ਸਾਡੇ ਕੋਲ, ਇਹ ਦੇਖਣ ਦਾ । ਚਿੰਤਾ ਜਿੰਨੀ ਹੈਗੀ ਓਨੀ ਹਉਮੈ ਐ, ਜਿਆਦਾ ਚਿੰਤਾ ਐ ਤਾਂ ਜਿਆਦਾ ਹਉਮੈ ਐ, ਥੋੜੀ ਚਿੰਤਾ ਐ ਤਾਂ ਥੋੜੀ ਹਉਮੈ ਐ । "ਚਿੰਤਾ ਜਾਇ ਮਿਟੈ ਅਹੰਕਾਰੁ", ਹੰਕਾਰ ਓਦਣ ਮਿਟੂਗਾ, ਜਿੱਦਣ ਚਿੰਤਾ ਮਿਟਗੀ ਤੁਹਾਡੇ ਅੰਦਰੋਂ । ਇਹ ਨਿਸ਼ਾਨੀ ਐ ਬੱਸ ! ਹੋਰ ਕੋਈ ਨਿਸ਼ਾਨੀ ਨੀ । ਥਰਮਾਮੀਟਰ ਨੇ ਦੱਸ ਦੇਣੈ ਬੁਖਾਰ ਹੈਨੀ, ਚਿੰਤਾ ਦਾ ਸਾਨੂੰ ਪਤਾ ਲਗਦੈ, ਹੈ । ਜਿੰਨਾ ਚਿਰ ਅੰਦਰ ਚਿੰਤੈ, ਓਨਾ ਚਿਰ ਹਉਮੈ ਹੈ, ਇਹ ਤਰੀਕਾ ਕਿਸੇ ਨੇ ਨੀ ਦੱਸਿਆ, ਗੁਰਬਾਣੀ ਨੇ ਦੱਸਿਐ ।
              
                ਹਉਮੈ ਦਾ ਨਹੀਂ ਪਤਾ ਲੱਗਣਾ, ਬੱਡਿਆਂ-ਬੱਡਿਆਂ ਨੂੰ ਨੀ ਲੱਗਿਆ ਪਤਾ ਹਉਮੈ ਦਾ, "ਜਿਤੇ ਰਾਮ ਸੇ ਕ੍ਰਿਸਨ ਹੁਇ ਬਿਸਨ ਆਏ ॥ ਤਿਤਿਓ ਕਾਲ ਖਾਪਿਓ ਨ ਤੇ ਕਾਲ ਘਾਏ" ਨਹੀਂ ਹਉਮੈ ਦਾ ਪਤਾ ਲੱਗਿਆ, "ਜਿਤੇ ਔਲੀਆ ਅੰਬੀਆ ਗੌਸ ਹ੍ਵੈ ਹੈਂ ॥ ਸਭੈ ਕਾਲ ਕੇ ਅੰਤ ਦਾੜਾ ਤਲੈ ਹੈਂ", ਕਿਉਂ? ਹਉਮੈ ਦਾ ਨੀ ਪਤਾ ਲੱਗਿਆ, ਕਿਸੇ ਨੂੰ ਹਉਮੈ ਦਾ ਨੀ ਪਤਾ ਲੱਗਿਆ ਸਾਰਿਆਂ ਨੂੰ, ਜਿੰਨੇ ਬੱਡੇ-ਬੱਡੇ ਅਵਤਾਰ ਹੋਏ ਨੇ, ਹਉਮੈ ਦਾ ਨੀ ਪਤਾ ਲੱਗਿਆ ਕਿਸੇ ਨੂੰ ਵੀ, ਜਿੰਨੀਆਂ ਮੱਤਾਂ ਨੇ ਐ ਦੁਈਆ ਬਣਾਈਆਂ, ਸਾਰੇ ਹਉਮੈ ਤੋਂ ਗ੍ਰਸਤ ਨੇ ਕਿਸੇ ਨੂੰ ਹਉਮੈ ਦਾ ਨੀ ਪਤਾ ਲੱਗਿਆ ।

               ਜੋ ਕੁਛ ਆਦਮੀ ਪੁੰਨ ਦਾਨ ਕਰਦੈ, ਤੀਰਥ ਕਰਦੈ, ਕਿਸੇ ਨੂੰ ਹਉਮੈ ਦਾ ਨੀ ਪਤਾ ਲੱਗਿਆ, "ਤੈਸਾ ਮਾਨੁ ਤੈਸਾ ਅਭਿਮਾਨੁ" ਜਦੇ ਹਉਮੈ ਬਣ ਜਾਂਦੀ ਐ, ਜੋ ਕਰਦਾ ਐ, ਹਉਮੈ 'ਚ ਬਦਲ ਜਾਂਦੈ, ਜੋ ਕਰਦਾ ਹਉਮੈ 'ਚ ਬਦਲ ਜਾਂਦੈ । ਇਸ ਕਰਕੇ "ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ", "ਕਰਮ ਕਰਤ ਹੋਵੈ ਨਿਹਕਰਮ" ਵਾਲੀ ਗੱਲ ਐ ਜਿਹੜੀ, ਇਹ ਐ ਹਉਮੈ ਤੋਂ ਬਚ ਕੇ ਕਰਨਾ, ਕਰਨਾ ਵੀ ਆ ਹਉਮੈ ਤੋਂ ਵੀ ਬਚ ਜਾਣੈ, ਇਹ ਗਿਆਨ ਮਾਰਗ ਐ । ਹਉਮੈ ਦਾ ਨੀ ਪਤਾ ਲੱਗਣਾ, "ਹਉਮੈ ਬੂਝੈ, ਤਾ ਦਰੁ ਸੂਝੈ" ਦੇਖੋ ! ਕਿੱਡੀ ਵੱਡੀ ਗੱਲ ਕਹਿ ਤੀ, ਕਿੱਡੀ ਵੱਡੀ ਗੱਲ ਐ, "ਹਉਮੈ ਬੂਝੈ, ਤਾ ਦਰੁ ਸੂਝੈ", ਉਹਨੂੰ ਦੁਆਰੈ ਦਿੱਖ ਜਾਣੈ, ਬਈ ਏਸ ਦੁਆਰੇ ਥਾਣੀ ਨਿੱਕਲ ਕੇ ਉਹਨੇ ਪਾਰ ਚਲਾ ਜਾਣੈ । ਮੁਕਤ ਦੁਆਰਾ ਐ, ਹਉਮੈ ਬੁੱਝ ਲਏ ਜੇ । ਫੇਰ ਤਾਂ ਦਰਵਾਜਾ ਖੋਲ੍ਹਿਆ, ਬਾਹਰ ।
           
             "ਹਉਮੈ ਬੂਝੈ, ਤਾ ਦਰੁ ਸੂਝੈ" ! ਨਹੀਂ ਤਾਂ ਕੀ ? "ਗਿਆਨ ਵਿਹੂਣਾ ਕਥਿ ਕਥਿ ਲੂਝੈ" ਗੱਲ ਤਾਂ ਗਿਆਨ ਦੀ ਹੋਈ ਨਾ ! ਨਾਮ ਦੀ ਤਾਂ ਗੱਲ ਹੈਨੀ ਏਥੇ, ਨਾਮ ਦੀ ਤਾਂ ਗੱਲ ਨੀ ਕੀਤੀ, ਗਿਆਨ ਦੀ ਕੀਤੀ ਆ ਗੱਲ ਏਥੇ । ਨਾ ਜਪ ਦੀ ਨਾ ਤਪ ਦੀ, ਛੁਟਕਾਰਾ ਕਾਹਦੇ ਨਾਲ ਐ "ਗਿਆਨ ਵਿਹੂਣਾ ਕਥਿ ਕਥਿ ਲੂਝੈ" ਨਹੀਂ ਗੱਲਾਂ ਬਥੇਰੀਆਂ ਕਥਨ ਕਰਦੈ, ਬੜੇ ਲੈਕਚਰ ਕਰਦੈ, ਬੜੇ ਉਪਦੇਸ ਕਰਦੈ, ਗਿਆਨ ਹੈਨੀ, ਸਮਝ ਹੈਨੀ, ਸਮਝ ਤੋਂ ਸਖਣੇ ਨੇ ਲੋਕ ਸਾਰੇ "ਕਥਿ ਕਥਿ ਲੂਝੈ", ਜਿੰਨਾ ਕਥਨ ਕਰੀ ਜਾਂਦੈ ਓਨਾ ਈ ਉਲਝੀ ਜਾਂਦੈ । ਆਪਣੇ ਕਥਨਾਂ 'ਚ ਈ ਉਲਝ ਗਏ, ਜਿੰਨੇ ਬੀ, ਆਹ ਸਾਰੇ ਕਥਾਵਾਚਕ ਉਲਝੇ ਪਏ ਨੇ,ਆਪਣੇ ਕਥਨਾਂ 'ਚ ਈ ਉਲਝੇ ਪਏ ਨੇ, ਟੀਕੇ ਆਪਣੇ, ਜਿੰਨੇ ਟੀਕੇ ਲਿਖੇ ਨੇ ਸਾਰੇ ਉਲਝੇ ਪਏ ਨੇ ।

                           ਪੁੰਨ ਪਾਪ ਨੂੰ ਵੀ ਮੰਨੀ ਜਾਂਦੇ ਨੇ, ਗੁਰਬਾਣੀ ਨੂੰ ਵੀ ਅਰਥਾਈ ਜਾਂਦੇ ਨੇ, ਇਹ ਵੀ ਲਿਖੀ ਜਾਂਦੇ ਨੇ "ਪਾਪ ਪੁੰਨ ਹਮਰੈ ਵਸਿ ਨਾਹਿ", ਪੁੰਨ ਪਾਪ ਨੂੰ ਮੰਨੀ ਵੀ ਜਾਂਦੇ ਨੇ । ਇਹ ਵੀ ਲਿਖੀ ਜਾਂਦੇ ਨੇ "ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ", "ਤਿਨਿ ਚੇਲੇ ਪਰਵਾਣੁ" ਵੀ ਮੰਨੀ ਜਾਂਦੇ ਨੇ । ਤਿੰਨੇ ਚੇਲੇ ਪ੍ਰਵਾਨ ਮੰਨੀ ਜਾਂਦੇ ਨੇ, "ਕੇਤੇ ਬਰਮੇ ਘਾੜਤਿ ਘੜੀਅਹਿ" ਵੀ ਮੰਨੀ ਜਾਂਦੇ ਨੇ । ਉਲਝੇ ਨੀ ਹੋਏ ਤਾਂ ਹੋਰ ਕੀ ਨੇ, ਗਿਆਨ ਵਿਹੂਣੇ ਨੇ ਸਾਰੇ, "ਕਥਿ ਕਥਿ ਲੂਝੈ", ਉਲਝੀ ਜਾਂਦੇ ਨੇ, ਸਾਰੇ ਵਿਦਵਾਨ 'ਗਿਆਨ ਵਿਹੂਣੇ' ਕਥਨ ਦੇ ਵਿੱਚ ਉਲਝੇ ਹੋਏ ਨੇ ।

~: ਧਰਮ ਸਿੰਘ ਨਿਹੰਗ ਸਿੰਘ ਜੀ :~

ਪੂਰੀ ਵਿਆਖਿਆ ਲਈ ਦਬਾਉ 








Wednesday, July 3, 2013

Nanakshahi Calender






ਇੱਕਲੀ ਇੱਕਲੀ ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ 

ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।

01-Nanakshahi Calendar Dee Jaroorat  5.5 MB 

02-Calendar Vichle Dinaa De Naam  3.0 MB 

03-Parkaash, Gurta Atay Joti Jot.mp3 3.2 MB 











Thursday, May 30, 2013

Soom

ਪੜੇ ਮੂੜ ਯਾ ਕੋ ਧਨੰ ਧਾਮ ਬਾਢੇ ॥
ਸੁਨੈ ਸੂਮ ਸੋਫੀ ਲਰੈ ਜੁਧ ਗਾਢੈ ॥
ਜਗੈ ਰੈਣਿ ਜੋਗੀ ਜਪੈ ਜਾਪ ਯਾ ਕੋ ॥
ਧਰੈ ਪਰਮ ਜੋਗੰ ਲਹੈ ਸਿਧਤਾ ਕੋ ॥੪॥੨੬੦॥
ਚੰਡੀ ਚਰਿਤ੍ਰ ੨ ਅ. ੮ -੨੬੦ - ਸ੍ਰੀ ਦਸਮ ਗ੍ਰੰਥ ਸਾਹਿਬ


Tuesday, March 19, 2013

Chhatree

ਛਤ੍ਰੀ ਉਹ ਹੈ ਜੋ ਸਚ ਦੀ ਲੜਾਈ ਲੜਦਾ ਹੈ ਤੇ ਸਚ ਦਾ ਝੰਡਾ ਬਰਦਾਰ ਹੈ । ਜੋ ਅਬਿਨਾਸੀ ਰਾਜ (ਛਤ੍ਰਪਤਿ ਪਾਸਾ) ਵੱਲ ਜਾਵੇ । ਕਾਲ ਪੁਰਖ ਕੀ ਫੋਜ਼ ਸਭ ਛਤ੍ਰੀ ਨੇ, ਜੋ ਫੋਜ਼ ਵਿੱਚ ਹੋਵੇ ਉਹ ਛਤ੍ਰੀ ਹੈ । ਪੰਡਿਤ ਦਾ ਬਣਾਇਆ ਹੋਇਆ ਛਤ੍ਰੀ ਨਹੀ ਹੈ । ਜੇ ਭਾਰਤ ਵਿੱਚ ਛਤ੍ਰੀ ਹੁੰਦੇ ਤਾਂ ਭਾਰਤ ਗੁਲਾਮ ਨਹੀ ਸੀ ਹੋਣਾ ।


ਛਛਾ ਇਹੈ ਛਤ੍ਰਪਤਿ ਪਾਸਾ ॥
ਛਕਿ ਕਿ ਨ ਰਹਹੁ ਛਾਡਿ ਕਿ ਨ ਆਸਾ ॥
ਗਉੜੀ ਬਾਵਨ ਅਖਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੩੪੦

ਛਤ੍ਰੀ ਕੋ ਪੂਤ ਹੋ ਬਾਮ੍ਹਨ ਕੋ ਨਹਿ ਕੈ ਤਪੁ ਆਵਤ ਹੈ ਜੁ ਕਰੋ ॥
੨੪ ਅਵਤਾਰ ਕ੍ਰਿਸਨ - ੨੪੮੯ - ਸ੍ਰੀ ਦਸਮ ਗ੍ਰੰਥ ਸਾਹਿਬ


Saturday, March 9, 2013

Aadhi Biaadhi Upaadhi

 ਆਧਿ ਬਿਆਧਿ ਉਪਾਧਿ :

"ਆਧਿ ਬਿਆਧਿ ਉਪਾਧਿ ਰਸ ਕਬਹੁ ਨ ਤੂਟੈ ਤਾਪ ॥ ਪਾਰਬ੍ਰਹਮ ਪੂਰਨ ਧਨੀ ਨਹ ਬੂਝੈ ਪਰਤਾਪ ॥ ਗਉੜੀ ਥਿਤੀ ਮ: ੫ {ਪੰਨਾ 297}"

ਦੇਖੋ ! 'ਆਧਿ ਬਿਆਧਿ ਉਪਾਧਿ' ਦੇ ਨਾਲ ਰਸ ਆ ਗਿਆ, ਸਿੱਧਾ ਹੀ ਹਿਸਾਬ ਹੈ ਕਿ ਇਹ ਤਿੰਨੇ ਰਸ ਹਨ । ਤਿੰਨ ਪ੍ਰਕਾਰ ਦੇ ਰਸ ਹਨ ਏਹੇ । ਦੇਖੋ ! ਜਦੋਂ ਕੋਈ ਗਰੀਬ ਹੁੰਦਾ ਹੈ ਤਾਂ ਉਹਦੇ ਵੀ ਰਸ ਹੁੰਦੇ ਹਨ, ਜਦੋਂ ਥੋੜ੍ਹਾ ਜਿਹਾ ਅਮੀਰ ਹੋ ਜਾਂਦਾ ਹੈ ਤਾਂ ਉਹਦੇ ਰਸ ਹੋਰ ਬਦਲ ਜਾਂਦੇ ਹਨ, ਜਦੋਂ ਹੋਰ ਅਮੀਰ ਹੋ ਜਾਂਦਾ ਹੈ ਤਾਂ ਉਹਦੇ ਰਸ ਹੋਰ ਬਦਲ ਜਾਂਦੇ ਹਨ । ਕਦੇ ਆਦਮੀ ਨੂੰ ਇਹ ਸੀ ਕਿ ਨੰਗੇ ਪੈਰੀਂ ਪੈਦਲ ਚੱਲਦਾ ਹੈ, ਚਲੋ ਜੁੱਤੀ ਹੀ ਮਿਲ ਜਾਵੇ, ਫਿਰ ਉਹਨੂੰ ਇਹ ਹੋਇਆ ਕਿ ਸਵਾਰੀ ਮਿਲ ਜਾਵੇ, ਜਿਵੇਂ ਕਿ ਘੋੜਾ ਜਾਂ ਸਾਇਕਲ ਜਾਂ ਮੋਟਰ-ਸਾਇਕਲ ਮਿਲ ਜਾਵੇ, ਜਦ ਉਹ ਮਿਲ ਗਿਆ ਫਿਰ ਉਹ ਕਹਿੰਦਾ ਕਿ ਕਾਰ ਮਿਲ ਜਾਵੇ, ਮੋਟਰ-ਸਾਇਕਲ 'ਤੇ ਧੁੱਪ ਲੱਗਦੀ ਹੈ ਜਾਂ ਮੀਂਹ ਲੱਗਦਾ ਹੈ, ਫਿਰ ਉਹ ਕਹਿੰਦਾ ਹੈ ਕਿ ਹਵਾਈ ਜਹਾਜ ਮਿਲ ਜਾਵੇ, ਇਹ ਜੋ ਵਧਦਾ ਜਾਂਦਾ ਹੈ ਇਸਨੂੰ 'ਉਪਾਧਿ' ਕਹਿੰਦੇ ਹਨ । ਜੋ ਵਧੀ ਜਾਂਦੀ ਹੈ ਚੀਜ਼, ਇਹ ਮਨ ਦੀ ਉਪਾਧੀ ਹੈ, ਮਨ ਦੀ ਸ਼ਰਾਰਤ ਹੈ ਇਹੇ 'ਗਾਹਾਂ ਤੋਂ 'ਗਾਹਾਂ ਵਧਾਈ ਜਾਂਦਾ ਹੈ ਅਤੇ ਬੁਧੀ ਉਹਨੂੰ ਡਾਂਟਦੀ ਨਹੀਂ ਹੈ । ਜਿਵੇਂ ਕਿ ਬੱਚਾ ਸ਼ਰਾਰਤ ਕਰਦਾ ਹੈ, ਆਪਾਂ ਕਹਿੰਦੇ ਹਾਂ ਕਿ ਬੱਚੇ ਨੂੰ ਸ਼ਰਾਰਤ ਸੁੱਝਦੀ ਹੈ 'idle brain is devil's workshop (ਵਿਹਲਾ ਦਿਮਾਗ ਸ਼ੈਤਾਨ ਦਾ ਘਰ)' ਇਸ ਕਰਕੇ ਦਿਮਾਗ ਨੂੰ ਵਿਹਲਾ ਨਹੀਂ ਛੱਡਣਾ ਚਾਹੀਦਾ । ਇਹ ਗੁਰਬਾਣੀ ਵਿਚਾਰਦਾ ਹੀ ਰਹੇ "ਸਾਸਿ ਸਾਸਿ ਸਿਮਰਹੁ ਗੋਬਿੰਦ ॥ {ਪੰਨਾ 295}" ਜੇ ਵਿਹਲਾ ਰਹੂ ਤਾਂ ਫਿਰ ਇਹਨੂੰ ਏਹੀ ਹੈ ਕਿ ਫਲਾਣੇ ਦੇ ਕੋਠੀ ਆ, ਆਪਣੀ ਵੀ ਐਹੋ-ਜਿਹੀ ਜਾਂ ਇਸਤੋਂ ਵਧੀਆ ਚਾਹੀਦੀ ਹੈ, ਜਾਂ ਇਹਨੂੰ ਢਾਹ ਦੇਈਏ ਹੁਣ ਪੈਸੇ ਬਥੇਰੇ ਆ ਗਏ, ਇਹ 'ਉਪਾਧੀ' ਹੈ । ਜਿੰਨੀ ਵੀ ਉਪਾਧੀ ਹੈ, ਉਹਦੇ ਨਾਲ ਕੀ ਪੈਦਾ ਹੁੰਦਾ ਹੈ ? ਉਹਦੇ ਨਾਲ 'ਤਾਪ' ਪੈਦਾ ਹੁੰਦਾ ਹੈ, 'ਚਿੰਤਾ' ਪੈਦਾ ਹੋਊਗੀ । ਜੇ ਕਾਰ ਲਉਂਗੇ ਤੁਸੀਂ ਤਾਂ ਉਹਦਾ ਖਰਚਾ ਤਾਂ ਹੈ ਹੀ ਫਿਰ, ਉਹ ਖਰਚਾ ਹੀ 'ਚਿੰਤਾ' ਪੈਦਾ ਕਰਦਾ ਹੈ । ਇਹ ਰਸ 'ਚਿੰਤਾ ਜਾਂ ਤਾਪ' ਦਾ ਘਰ ਹਨ । 'ਆਧਿ ਬਿਆਧਿ' ਤਾਂ ਕੁਛ ਲੋੜਾਂ ਹਨ ਸਾਨੂੰ । ਦੇਖੋ ! ਇੱਕ ਤਾਂ ਸਾਡੀ ਲੋੜ ਹੈ, ਲੋੜ ਤਾਂ 'ਆਧਿ' ਹੈ । ਸਰੀਰ ਦੀ ਲੋੜ ਹੈ, ਉਹ ਤਾਂ 'ਆਧਿ' ਹੈ, ਉਹਦੇ ਬਿਨਾਂ ਤਾਂ ਸਰਦਾ ਨਹੀਂ ਹੈ । ਜੋ ਅਸੀਂ ਥੋੜ੍ਹੀ ਜਿਹੀ ਵਧਾ ਲਈ, ਉਹ 'ਬਿਆਧਿ' ਹੈ । ਜਿਵੇਂ ਕਿ ਜਾਨਵਰ ਦਾਣੇ ਚੱਕਦੇ ਹਨ, ਖਾ ਲੈਂਦੇ ਹਨ, ਇਹ 'ਆਧਿ' ਹੈ । ਸਾਨੂੰ ਇਹ ਹੈ ਕਿ ਰੋਟੀ ਦੇ ਨਾਲ ਕੁਛ ਸਲੂਣਾ ਚਾਹੀਦਾ ਹੈ, ਸਬਜ਼ੀ, ਤੜਕਾ ਜਾਂ ਸਲਾਦ ਚਾਹੀਦਾ ਹੈ, ਇਹ 'ਬਿਆਧਿ' ਹੋ ਗਈ ਅਤੇ ਜੋ ਬਹੁਤੇ ਅਮੀਰ ਹਨ ਉਹਨਾਂ ਦੇ 'ਉਪਾਧਿ' ਸਾਨੂੰ ਪਤਾ ਹੀ ਹੈ ਕਿ Five-Star ਹੋਟਲਾਂ ਵਿੱਚ ਕੀ-ਕੀ ਹੋ ਰਿਹਾ ਹੈ, ਖਾਣੇ ਦੇ ਕਿੰਨੇ-ਕਿੰਨੇ ਪੈਸੇ ਹਨ, ਉਹ 'ਉਪਾਧਿ' ਹੈ । ਹੁਣ ਇਹਦੇ ਪਿੱਛੇ ਚਿੰਤਾ ਤਾਂ ਹੈਗੀ ਹੀ ਹੈ, ਹਰੇਕ ਖਰਚੇ ਦੇ ਪਿੱਛੇ 'ਚਿੰਤਾ' ਹੈ । ਜਦੋਂ ਮਨ ਵਡਿਆਈ ਦੇ ਪਿੱਛੇ ਭੱਜਦਾ ਹੈ, ਮਤਲਬ ਕਿ ਵਡਿਆਈ ਚਾਹੁੰਦਾ ਹੈ ਤਾਂ ਇਹ 'ਉਪਾਧੀ' ਹੈ "ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥ {ਪੰਨਾ 1290}" ਲੋਕ ਕਹਿੰਦੇ ਆ ਕਿ ਸਾਡਾ ਜੀ ਹੁਣ Standard ਹੈ, ਕੀ ਕਰੀਏ ? ਭਾਵੇਂ ਔਖੇ ਵੀ ਹਨ, ਕੁੜੀਆਂ ਦੇ ਵਿਆਹ ਔਖੇ ਹੋ ਕੇ ਕਰਨੇ ਪੈਂਦੇ ਹਨ, ਕਰਜਾ ਚੱਕ ਕੇ ਕਰਨੇ ਪੈਂਦੇ ਹਨ, ਕੀ ਕਰੀਏ ਕਹਿੰਦੇ ਨੱਕ ਨਹੀਂ ਰਹਿੰਦਾ, ਇਹ 'ਉਪਾਧਿ' ਹੈ ।

"ਬਿਰਾਜਿਤ ਰਾਮ ਕੋ ਪਰਤਾਪ ॥ ਆਧਿ ਬਿਆਧਿ ਉਪਾਧਿ ਸਭ ਨਾਸੀ ਬਿਨਸੇ ਤੀਨੈ ਤਾਪ ॥੧॥ ਰਹਾਉ ॥ ਸਾਰਗ ਮਹਲਾ ੫ {ਪੰਨਾ 1223}











ਇਹ ਜਿਹੜੇ ਤਿੰਨ 'ਆਧਿ ਬਿਆਧਿ ਉਪਾਧਿ' ਹਨ, ਇਹਨਾਂ ਦੇ ਕਾਰਨ (ਵਜ੍ਹਾ ਨਾਲ) 'ਤਾਪ ਭਾਵ ਚਿੰਤਾ' ਹੈ । ਇਹ ਆਪ 'ਤਾਪ' ਨਹੀਂ ਹਨ, ਇਹ 'ਕਾਰਨ' ਹਨ 'ਤਾਪ' ਦਾ । ਜਿਵੇਂ ਕਿ ਪੰਛੀ ਹੈ ਇੱਕ, ਉਹਨੂੰ ਵੀ ਭੁੱਖ ਲੱਗਦੀ ਹੈ, ਉਹਨੂੰ ਵੀ ਉੱਡਣਾ ਪੈਂਦਾ ਹੈ ਖਾਣੇ ਵਾਸਤੇ, ਹਾਲਾਂਕਿ 'ਬਿਆਧਿ ਅਤੇ ਉਪਾਧਿ' ਨਹੀਂ ਹਨ ਉਹਦੇ ਵਿੱਚ, ਐਨੀ ਤਾਂ ਲੋੜ (ਆਧਿ) ਹੀ ਹੈ ਉਹਨੂੰ, ਲੋੜ ਵੀ ਚਿੰਤਾ ਦਾ ਕਾਰਨ ਹੈ । ਲੋੜ ਤੋਂ ਵੱਧ (ਬਿਆਧਿ) ਜੇ ਅਸੀਂ ਕਰਦੇ ਹਾਂ ਤਾਂ ਉਹ ਵੀ ਚਿੰਤਾ ਦਾ ਕਾਰਨ ਹੈ । ਜੇ ਬਹੁਤ ਜਿਆਦਾ ਹਾਈ-ਫਾਈ (ਉਪਾਧਿ) ਬਣਨਾ ਚਹੁੰਦੇ ਹਾਂ ਤਾਂ ਫਿਰ ਹੋਰ ਚਿੰਤਾ ਦਾ ਕਾਰਨ ਹੈ ਪਰ ਜਦੋਂ ਗਿਆਨ ਆ ਜਾਂਦਾ ਹੈ ਤਾਂ ਤਿੰਨਾ ਦੀ ਚਿੰਤਾ ਖਤਮ ਹੋ ਜਾਂਦੀ ਹੈ, ਜਦ ਭਾਣੇ 'ਚ ਚੱਲਦਾ ਹੈ ਤਾਂ ਤਿੰਨਾ ਦੀ ਚਿੰਤਾ ਖਤਮ ਹੋ ਜਾਂਦੀ ਹੈ । ਤਿੰਨਾਂ 'ਆਧਿ ਬਿਆਧਿ ਉਪਾਧਿ' ਤੋਂ ਪੈਦਾ ਹੋਈ ਚੀਜ਼ ਦਾ ਨਾਮ 'ਤਾਪ/ਚਿੰਤਾ' ਹੈ । ਦੇਖੋ ! "ਕਰਣ ਕਾਰਣ ਪ੍ਰਭੁ ਏਕੁ ਹੈ {ਪੰਨਾ 276}" 'ਕਰਣ ਕਾਰਣ' ਅਲੱਗ ਚੀਜ਼ ਹੈ ਅਤੇ 'ਪ੍ਰਭੁ' ਅਲੱਗ ਚੀਜ਼ ਹੈ ਜਿਹੜਾ ਇੱਕ ਹੈ, ਹੁਣ ਪ੍ਰਭੁ ਨੂੰ 'ਕਰਣ ਕਾਰਣ' ਤਾਂ ਨੀ ਕਹਿ ਸਕਦੇ ਅਸੀਂ, ਉਹਦਾ ਕਾਰਣ ਹੈ ਉਹੋ । ਜਿਵੇਂ 'ਭਰਮ' ਦੇ ਕਾਰਨ ਭੈਅ ਹੈ ਸਾਨੂੰ, ਭਰਮ 'ਭੈਅ' ਦਾ ਕਾਰਨ ਹੈ । ਹੁਣ ਭਰਮ ਨੂੰ ਭੈਅ ਨਹੀਂ ਕਹਿ ਸਕਦੇ, ਭੈਅ ਹੋਰ ਚੀਜ਼ ਹੈ ਭਰਮ ਹੋਰ ਚੀਜ਼ ਹੈ, ਦੋ ਅੱਡ-ਅੱਡ ਚੀਜ਼ਾਂ ਹੋ ਗਈਆਂ, ਸ਼ਾਇਦ ਹੁਣ ਗੱਲ ਸਮਝ 'ਚ ਆ ਗਈ ਹੋਵੇ । ਹਾਲਾਂਕਿ ਭੈ ਅਤੇ ਭਰਮ ਇੱਕੋ ਹੀ ਹਨ ਦੋਵੇਂ, ਜੇ ਭੈ ਹੈ ਤਾਂ ਭਰਮ ਹੈ ਅਤੇ ਜੇ ਭਰਮ ਹੈ ਤਾਂ ਭੈ ਹੈ, ਪਰ ਭਰਮ 'ਭੈ' ਨਹੀਂ ਹੈ, ਭਰਮ ਹੋਰ ਚੀਜ਼ ਹੈ । ਜਾਣਾ ਪਹਿਲਾਂ ਭਰਮ ਨੇ ਹੈ । ਦੇਖੋ ! ਇਥੇ ਇਲਾਜ ਕਾਹਦਾ ਕਰਿਆ ਹੈ ਅਸੀਂ ? ਇਲਾਜ ਅਸੀਂ ਕਰਿਆ ਹੈ ਬੀਜ/ਮੂਲ ਦਾ, ਕਾਰਨ ਦਾ । ਇਲਾਜ ਭੈ ਦਾ ਨਹੀਂ ਕੀਤਾ, ਇਲਾਜ ਭੈ ਦੇ 'ਕਾਰਨ' ਦਾ ਕੀਤਾ ਹੈ "ਹਮਰਾ ਭਰਮੁ ਗਇਆ ਭਉ ਭਾਗਾ ॥ {ਪੰਨਾ 655}" ਇਵੇਂ ਹੀ ਕਿਹਾ "ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥ {ਪੰਨਾ 466}", ਜਿਥੋਂ ਕੋਈ ਚੀਜ਼ ਪੈਦਾ ਹੁੰਦੀ ਹੈ ਉਹ ਉਹਦਾ 'ਬੀਜ' ਹੈ । 'ਆਧਿ ਬਿਆਧਿ ਉਪਾਧਿ' ਚਿੰਤਾ ਦਾ 'ਬੀਜ' ਹੈ । ਭੁਲੇਖਾ ਇਹ ਪੈਂਦਾ ਹੈ ਕਿ ਤਿੰਨ ਹੀ 'ਆਧਿ ਬਿਆਧਿ ਉਪਾਧਿ' ਹਨ ਅਤੇ ਤਿੰਨ ਹੀ ਤਾਪ ਹਨ, ਅਸਲ ਵਿੱਚ ਹਿੰਦੂ ਮੱਤ ਵਾਲਿਆਂ ਨੇ 'ਆਧਿ ਬਿਆਧਿ ਉਪਾਧਿ' ਨੂੰ ਹੀ 'ਤਾਪ' ਮੰਨ ਲਿਆ, ਜਿਵੇਂ ਸਰੀਰ ਅਤੇ ਆਤਮਾ ਨੂੰ ਉਹਨਾਂ ਨੇ ਅੱਡ-ਅੱਡ ਨਹੀਂ ਮੰਨਿਆ, ਇਵੇਂ ਉਹਤੋਂ ਪੈਦਾ ਹੋਣ ਵਾਲੀ ਜਿਹੜੀ ਚੀਜ਼ ਹੈ ਉਹ ਮੰਨ ਲਈ ਅਤੇ ਮੂਲ ਚੀਜ਼ ਛੱਡ ਦਿੱਤੀ ।

Thursday, October 11, 2012

Kunjee



ਪੰਨਾ 1237 ਸਤਰ 19
ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥
ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥੧॥
ਬਾਣੀ: ਸਾਰੰਗ ਕੀ ਵਾਰ ਰਾਗੁ: ਰਾਗੁ ਸਾਰਗ, ਮਹਲਾ ੪


Teeni Lok

>>>Download mp3 Viaakhiaa<<<

ਇਹੁ ਮਨੁ ਲੇ ਜਉ ਉਨਮਨਿ ਰਹੈ ॥
ਤਉ ਤੀਨਿ ਲੋਕ ਕੀ ਬਾਤੈ ਕਹੈ ॥੩੩॥
ਗਉੜੀ ਬਾਵਨ ਅਖਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੩੪੨

ਤਿੰਨ ਲੋਕ :-
(੧) ਦੇਵਲੋਕ (ਤ੍ਰੇਤਾ)  :- ਜਦੋਂ ਜੀਵ ਕੋਲ ਸਰੀਰ ਨਹੀ ਹੁੰਦਾ ।
(੨) ਮਾਤਲੋਕ  (ਗਰਭ):- ਮਾਂ ਦੇ ਗਰਭ ਵਿੱਚ ।
(੩) ਮਿਰਤਲੋਕ (ਭਵਸਾਗਰ) :- ਇਸ ਸਮੇਂ ਅਸੀਂ ਮਿਰਤਲੋਕ ਵਿੱਚ ਹਾਂ ।


Wednesday, October 10, 2012

Chit

>>>Download mp3 Viaakhiaa<

ਗੁਰਬਾਣੀ ਵਿੱਚ ਇਹ ਦੱਸਿਆ ਗਿਆ ਹੈ ਕੀ ਸਾਡੇ ਮੂਲ ਦੇ ੨ ਹਿੱਸੇ ਹੋਏ ਪਏ ਨੇ ਇਨ੍ਹਾਂ ਦੋਨ੍ਹਾਂ ਲਈ ਗੁਰਬਾਣੀ ਵਿੱਚ ਕਈ ਸਬਦ ਆਏ ਨੇ ਜਿਵੇਂ 
ਿਕ ਆਤਮਾ-ਆਤਮਾ, ਮਨ-ਮਨ, ਦਾਲ, ਰਾਮ-ਲਖਮਣੁ, ਇਨ੍ਹਾਂ ਦਾ ਇੱਕ ਹੋਣਾ ਹੀ ਇੱਕ ਦੇ ਦਰਸ਼ਨ ਜਾਂ ਇੱਕ ਦੀ ਪ੍ਰਾਪਤੀ ਹੈ । 
ਸਾਡੀ ਚੇਤਨਾ ਦਾ ਅੱਧਾ ਭਾਗ ਅੰਤਰ ਆਤਮਾ ਦੀ ਅਵਾਜ਼ ਹੈ ਜੋ ਸਾਡੀ ਬਾਹਰਲੀ ਚੇਤਨਾ (ਜੋ ਤ੍ਰਿਕੁਟੀ ਰਾਹੀਂ ਸੰਸਾਰ ਨਾਲ ਜੁੜਦੀ ਹੈ) ਦੇ ਸੌਣ ਤੋਂ ਬਾਅਦ ਵੀ ਜਾਗਦੀ ਰਹਿੰਦੀ ਹੈ ਕਿਉਂਕਿ ਉਸਦਾ ਕੰਮ ਸਾਹ ਨੂੰ ਚਲਾਉਣਾ ਵੀ ਹੈ । ਇਸਨੂੰ ਚਿੱਤ ਵੀ ਕਹਿੰਦੇ ਨੇ 

Allah

>>>Download mp3 viaakhiaa<<<
ਅੱਲ੍ਹਾ :


ਮਨ ਦਾ ਮੂਲ ਅੱਲ੍ਹਾ ਹੈ । ਜਦੋਂ ਮਨ ਆਪਣੇ ਮੂਲ ਵਿੱਚ ਸਮਾਅ ਜਾਂਦਾ ਹੈ ਤਾਂ ਇਹ ਅੱਲ੍ਹਾ ਬਣ ਜਾਂਦਾ ਹੈ ਇਸ ਨੂੰ ਹੀ ਇੱਕ ਕਹਿੰਦੇ ਨੇ, ਅੱਲ੍ਹਾ 'ਪਰਮੇਸ਼ਰ' ਨਹੀਂ ਹੈ । ਦੁਨੀਆਂ ਦੀਆਂ ਸਾਰੀਆਂ ਮੱਤਾਂ (ਇਸਲਾਮ ਸਮੇਤ) ਸਿਰਫ ਆਪਣੇ ਮੂਲ ਤੱਕ ਹੀ ਸੀਮਤ ਨੇ ਪਰ ਗੁਰਮਤਿ ਇਸ ਤੋਂ ਵੀ ਅੱਗੇ ਤੱਕ ਦੀ ਗੱਲ ਕਰਦੀ ਹੈ ।

ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ ॥
 ਨਾਨਕ ਨਾਮੁ ਹਿਰਦੈ ਵਸੈ ਭੈ ਭਗਤੀ ਨਾਮਿ ਸਵਾਰਿ ॥੯॥੧੪॥੩੬॥
 {ਪੰਨਾ 429}

ਅਲਾਹ ਦੀ ਭਗਤੀ, ਸੰਸਾਰੀ ਭਗਤੀ ਨਾਲੋਂ ਵੱਖਰੀ (ਨਿਰਾਲੀ) ਹੈ, ਕੋਈ ਵੀ ਭਗਤੀ ਅਜਿਹੀ ਨਹੀਂ ਹੈ ਸੰਸਾਰ 'ਚ, ਇਹ ਨਿਰਾਲੀ ਹੈ, ਜਿਵੇਂ ਖਾਲਸਾ ਨਿਰਾਲਾ ਹੈ । "ਜਾਪੈ ਗੁਰ ਵੀਚਾਰਿ" ਗੁਰ ਵੀਚਾਰ ਤੋਂ ਇਹ ਪਤਾ ਲੱਗਦਾ ਹੈ ਭਾਵ ਜੇ ਗਿਆਨ ਵੀਚਾਰ ਕਰੀਏ ਤਾਂ ਫੇਰ ਸਮਝ ਆਉਂਦੀ ਹੈ । "ਨਾਨਕ ਨਾਮੁ ਹਿਰਦੈ ਵਸੈ ਭੈ ਭਗਤੀ ਨਾਮਿ ਸਵਾਰਿ ॥" ਅਲਾਹ ਦੀ ਭਗਤੀ ਨਾਲ ਨਾਮ ਹਿਰਦੇ 'ਚ ਵਸ ਜਾਂਦਾ ਹੈ, ਫਿਰ ਭੈ ਵਿੱਚ ਰਹਿ ਕੇ ਉਹ ਭਗਤੀ ਕਰਦਾ ਹੈ ਅਤੇ ਫਿਰ ਉਹਦਾ ਅੱਗਾ ਨਾਮ ਨਾਲ ਭਾਵ ਗਿਆਨ ਨਾਲ ਸੰਵਰ ਜਾਂਦਾ ਹੈ । ਉਹ ਆਪਣੀ ਸਾਰੀ ਵਿਗੜੀ(ਉਲਝੀ) ਹੋਈ ਤਾਣੀ ਸੁਲਝਾ ਲੈਂਦਾ ਹੈ, "ਰਾਖਿ ਲੇਹੁ ਹਮ ਤੇ ਬਿਗਰੀ ॥ {ਪੰਨਾ 856}", ਉਹਦੇ ਕੋਲੋਂ ਕੜ੍ਹੀ ਵਿਗੜ ਗਈ ਸੀ ਬਣਾਉਂਦੇ-ਬਣਾਉਂਦੇ ਤੋਂ, ਭਗਤੀ ਕਰ ਰਿਹਾ ਸੀ, ਪਰ ਭਗਤੀ ਹੋਰ ਹੀ ਕਰਲੀ । ਜਿਵੇਂ ਕਬੀਰ ਜੀ ਨੇ ਕਰ ਲਈ ਸੀ, ਸਾਰਿਆਂ ਨੇ ਹੋਰ ਹੀ ਕਰ ਲਈ ਸੀ, ਇਸ ਅਲਾਹ ਦੀ ਭਗਤੀ ਨਾਲ ਸਿੱਧੇ ਰਾਹ ਪੈ ਜਾਂਦਾ ਹੈ ।

'ਮੂਲ' ਨੂੰ ਹੀ ਅਲਾਹ ਕਿਹਾ ਗਿਆ ਹੈ, "ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥ {ਪੰਨਾ 1378}" ਰਬ ਵੀ ਏਸੇ ਨੂੰ ਕਹਿੰਦੇ ਹਨ, "ਹੇ ਰਵਿ ਹੇ ਸਸਿ ਹੇ ਕਰੁਨਾਨਿਧ (ਦਸਮ ਗਰੰਥ ਸਾਹਿਬ)" |

"ਅਵਲਿ ਅਲਹ ਨੂਰੁ ਉਪਾਇਆ {ਪੰਨਾ 1349}" ਅਲਾਹ ਦਾ ਨੂਰ 'ਜੀਵ-ਆਤਮਾ' ਹੈ । ਇਥੇ ਵੀ ਅਲਹੁ 'ਮੂਲ' ਵਾਸਤੇ ਹੀ ਆਇਆ ਹੈ, ਪਰਮੇਸ਼ਰ ਵਾਸਤੇ ਨਹੀਂ । ਪਰਮੇਸ਼ਰ ਦੀ ਗੱਲ ਤਾਂ ਗੁਰਬਾਣੀ ਹੀ ਕਰਦੀ ਹੈ, ਇਸਲਾਮ ਮਤਿ ਵੀ ਅਲਾਹ ਤੱਕ ਹੀ ਹੈ, ਪਰਮੇਸ਼ਰ ਤੱਕ ਨਹੀਂ । ਸਾਰੀਆਂ ਮੱਤਾਂ ਏਥੋਂ ਤੱਕ ਹੀ ਹਨ, ਅੱਗੇ ਤਾਂ ਸਿਰਫ਼ ਗੁਰਮਤਿ ਹੀ ਹੈ ।

"ਹਵਾਲ ਮਾਲੂਮੁ ਕਰਦੰ ਪਾਕ ਅਲਾਹ ॥ {ਪੰਨਾ 723}" ਅਸੀਂ ਪਾਕ ਅਲਾਹ ਦਾ ਹਵਾਲ ਮਾਲੂਮੁ ਕਰਨਾ ਹੈ ਭਾਵ ਪਾਕ ਅਲਾਹ ਦਾ ਗਿਆਨ ਲੈਣਾ (ਹਾਸਿਲ ਕਰਨਾ) ਹੈ, ਪਾਕ ਅਲਾਹ ਕੀ ਹੈ, ਅਸੀਂ ਉਹਦੇ ਬਾਰੇ ਜਾਣਕਾਰੀ ਲੈਣੀ ਹੈ, ਗਿਆਨ ਲੈਣਾ ਹੈ ਉਹਦਾ, ਜਾਨਣਾ ਹੈ ਅਲਾਹ ਨੂੰ । "ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ ॥੪॥੧॥ {ਪੰਨਾ 723}" ਦਰਵੇਸ ਬੰਦਾ ਇਹੀ ਅਰਦਾਸ ਕਰਦਾ ਹੈ ਕਿ ਉਹਦੀ (ਅਲਾਹ ਦੀ) ਜਾਣਕਾਰੀ ਮਿਲੇ । ਜਿਹੜੇ ਬੰਦੇ ਦਰਵੇਸ ਹਨ ਉਹਨਾਂ ਦੀ ਇਹੀ ਅਰਦਾਸ ਹੁੰਦੀ ਹੈ, ਹੋਰ ਕੋਈ ਅਰਦਾਸ ਹੀ ਨਹੀਂ ਹੁੰਦੀ ਉਹਨਾਂ ਦੀ 
 ਇਥੇ ਵੀ ਅਲਹੁ 'ਮੂਲ' ਵਾਸਤੇ ਹੀ ਆਇਆ ਹੈ 


ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥
 ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥ {ਪੰਨਾ 727}

ਅਲਾਹ ਨਾਲੋਂ ਪਾਕ ਹੋਰ ਕੁਛ ਹੈ ਹੀ ਨਹੀਂ, ਜੋ ਚੀਜ਼ ਤੁਸੀਂ ਸੰਸਾਰ ਦੇ ਵਿੱਚ ਪਾਕ ਸਮਝਦੇ ਹੋ, ਅਲਾਹ ਉਹਦੇ ਨਾਲੋਂ ਵੀ ਪਾਕ ਹੈ  "ਸਕ ਕਰਉ ਜੇ ਦੂਸਰ ਹੋਇ" ਸ਼ੱਕ ਤਾਂ ਫੇਰ ਕਰੀਏ ਉਹਦੇ 'ਤੇ ਜੇ ਉਹੋ ਜਿਹਾ ਕੋਈ ਹੋਰ ਹੋਵੇ, ਇਥੇ ਉਹਦੇ ਵਰਗੀ ਹੋਰ ਕੋਈ ਚੀਜ਼ ਨਹੀਂ ਹੈ, ਇਸ ਕਰਕੇ 'ਪਾਕੰ ਪਾਕ' ਉਹ ਇਕੱਲਾ ਹੀ ਹੈ  "ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ" ਓਹੀ ਕਿਰਪਾ ਕਰਦਾ ਹੈ ਅਤੇ ਓਹੀ ਕਰੀਮ ਹੈ, ਕਰੀਮ ਵਾਲਾ ਕਰਮ ਉਹ ਆਪ ਹੀ ਕਰਦਾ ਹੈ, ਅਲਾਹ ਹੀ ਕਰੀਮ ਹੈ ਅਤੇ ਅਲਾਹ ਹੀ ਕਰਮ(ਕਿਰਪਾ) ਕਰਦਾ ਹੈ  "ਜਾਨੈ ਸੋਇ" ਸਭ ਕੁਛ ਜਾਣਦਾ ਵੀ ਹੈ ਉਹੋ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ  ਕਿਹੜੀ ਕਿਰਪਾ ਦੀ ਜੀਵ ਨੂੰ ਲੋੜ ਹੈ, ਉਹਨੂੰ ਇਸ ਗੱਲ ਦੀ ਸਮਝ ਹੈ  ਉਹ, ਓਹੋ ਜਿਹੀ ਹੀ ਕਿਰਪਾ ਕਰਦਾ ਹੈ ਜੀਹਦੀ ਸਾਨੂੰ ਲੋੜ ਹੈ, ਐਨੀ ਉਹਨੂੰ ਸਮਝ ਹੈ | ਸਾਡੀ ਲੋੜ ਦਾ ਉਹਨੂੰ ਜਿਆਦਾ ਪਤਾ ਹੈ ਪਰ ਸਾਨੂੰ ਪਤਾ ਨਹੀਂ ਹੈ | ਡਾਕਟਰ ਨੂੰ ਪਤਾ ਹੈ ਕਿ ਮਰੀਜ ਨੂੰ ਕਿਹੜੀ ਦਵਾਈ ਚਾਹੀਦੀ ਹੈ, ਉਹ ਸਾਨੂੰ ਦਵਾਈ ਦੇ ਰਿਹਾ ਹੈ, ਸਾਨੂੰ (ਮਰੀਜ ਨੂੰ) ਕੁਛ ਨਹੀਂ ਪਤਾ ਹੈਗਾ, ਅਸੀਂ ਤਾਂ ਕੁਝ ਹੋਰ ਹੀ ਮੰਗੀ ਜਾਂਦੇ ਹਾਂ ਉਹਦੇ ਕੋਲੋਂ ਕਿ ਆਹ ਕਿਰਪਾ ਕਰ, ਉਹ ਕਿਰਪਾ ਕਰ  ਉਹਨੂੰ ਪਤਾ ਹੈ ਕਿਰਪਾ ਦਾ ਕਿ ਮੈਂ ਕਿਹੜੀ ਕਰਨੀ ਹੈ, ਕਿਹੜੀ ਇਹਨੂੰ ਲੋੜ ਹੈ, "ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥ {ਪੰਨਾ 468}" ਜੀਅ ਨੂੰ ਕਿਹੜੀ ਦਇਆ ਦੀ ਲੋੜ ਹੈ, ਉਹਨੂੰ ਇਸ ਗੱਲ ਦੀ ਸਮਝ ਹੈ 

ਕਰੀਮਾਂ ਰਹੀਮਾਂ ਅਲਾਹ ਤੂ ਗਨੀ ॥
 ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀ ॥੧॥ {ਪੰਨਾ 727}

 ਮੈਂ ਤੇਰੇ ਦਰ 'ਤੇ ਪੇਸ਼ ਹੋਣਾ ਹੈ, ਤੂੰ ਕਰੀਮਾ ਹੈ ਭਾਵ ਕਿਰਪਾ ਕਰਨ ਵਾਲਾ ਹੈਂ, ਰਹੀਮਾ ਭਾਵ ਰਹਿਮ ਦਿਲ ਵੀ ਹੈਂ, ਇਹੀ ਤੈਨੂੰ ਸਾਰਿਆਂ ਨੇ ਮੰਨਿਆ ਹੈ  ਸਾਰੇ ਮੰਨਦੇ ਹਨ ਕਿ ਤੂੰ ਕਰੀਮ ਹੈਂ ਰਹੀਮ ਹੈਂ  ਮੈਂ ਤਾਂ ਤੇਰੇ ਦਰ 'ਤੇ ਹਰ ਵਕਤ ਹਾਜਰ ਹਾਂ, ਮੈਂ ਜੋ ਵੀ ਕੁਛ ਕਰਦਾ ਹਾਂ ਤੈਥੋਂ ਹੁਕਮ ਲੈ ਕੇ ਹੀ ਕਰਦਾ ਹਾਂ, ਮੈਂ ਤਾਂ ਤੇਰੀ ਆਗਿਆ ਦੇ ਵਿੱਚ ਹੀ ਹਾਂ  ਇਥੇ ਵੀ ਅਲਾਹ ਆਪਣੇ 'ਮੂਲ' ਵਾਸਤੇ ਹੀ ਆਇਆ ਹੈ 

ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ ॥
 ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ ॥੬॥ {ਪੰਨਾ 64}

ਇਹ ਵੀ ਉਹੀ ਗੱਲ ਹੈ, 'ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ' ਇਹ ਸਾਰੇ ਅਲਾਹੁ ਦੇ ਹੀ ਗੁਣ ਹਨ  "ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ" ਤੂੰ ਇੱਕੋ ਥਾਂ 'ਤੇ ਥਿਰ ਰਹਿੰਦਾ ਹੈਂ ਪਰ ਦੁਨੀ ਆਵਣ-ਜਾਣ ਵਾਲੀ ਹੈ, ਕਿਉਂਕਿ ਤੂੰ ਦੁਨੀ ਭਾਵ ਮਾਇਆ ਵਿੱਚ ਨਹੀਂ ਰਲਦਾ, ਮਾਇਆ ਤੋਂ ਅਲੱਗ ਰਹਿੰਦਾ ਹੈਂ 

ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥
 ਕੋਈ ਸੇਵੈ ਗੁਸਈਆ ਕੋਈ ਅਲਾਹਿ ॥੧॥
 ਕਾਰਣ ਕਰਣ ਕਰੀਮ ॥
ਕਿਰਪਾ ਧਾਰਿ ਰਹੀਮ ॥੧॥ ਰਹਾਉ ॥ {ਪੰਨਾ 885}

ਤੈਨੂੰ ਕੋਈ ਖੁਦਾ ਕਹਿੰਦਾ ਹੈ ਕੋਈ ਰਾਮ ਕਹਿੰਦਾ ਹੈ, ਕੋਈ ਗੁਸਈਆ ਕਰਕੇ ਤੈਨੂੰ ਸੇਵਦਾ ਹੈ ਕੋਈ ਅਲਾਹ ਕਰਕੇ  ਕਾਰਣ ਕਰਣ ਹੈਂ ਤੂੰ 'ਕਰੀਮ' ਕਿਰਪਾ ਕਰਨ ਵਾਲਾ ਹੈਂ, ਹੇ ਰਹੀਮ ! ਰਹਿਮ ਕਰਨ ਵਾਲੇ ਮੇਰੇ 'ਤੇ ਵੀ ਕਿਰਪਾ ਧਾਰ | ਇਥੇ ਵੀ ਅਲਾਹ ਆਪਣੇ 'ਮੂਲ' ਵਾਸਤੇ ਹੀ ਆਇਆ ਹੈ 

ਸੋਈ ਕੰਮੁ ਕਮਾਇ ਜਿਤੁ ਮੁਖੁ ਉਜਲਾ ॥
 ਸੋਈ ਲਗੈ ਸਚਿ ਜਿਸੁ ਤੂੰ ਦੇਹਿ ਅਲਾ ॥੨॥ {ਪੰਨਾ 397}


 ਹੇ ਅਲਾ ਜਿਸਨੂੰ ਤੂੰ ਅੰਦਰੋਂ ਸੋਝੀ ਦੇਵੇਂ, ਉਹੀ ਇਧਰ (ਸਚ ਵਾਲੇ ਪਾਸੇ) ਲੱਗਦਾ ਹੈ, ਉਹੀ ਮੁਖ ਉੱਜਲ ਹੈ  ਇਥੇ ਵੀ ਅਲਾ ਆਪਣੇ 'ਮੂਲ' ਵਾਸਤੇ ਹੀ ਆਇਆ ਹੈ 

ਮੁਸਲਮਾਨ ਧਰਮ ਦੇ ਵਿੱਚ ਅਲਾਹ ਤੋਂ ਅੱਗੇ ਤਾਂ ਗੱਲ ਹੈ ਹੀ ਨਹੀਂ, ਸਾਰੀਆਂ ਮੱਤਾਂ ਏਥੇ ਹੀ ਬੰਦ ਹਨ, 2 ਪਦਾਰਥਾਂ 'ਤੇ ਹੀ ਬੰਦ ਹਨ 
 ਅੱਗੇ ਦਾ ਰਸਤਾ ਇੱਕੋ ਹੀ ਹੈ, ਜਦ ਕਬੀਰ ਜੀ ਨੇ ਕਿਹਾ "ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥ {ਪੰਨਾ 331}" ਛੁੱਟਣ ਦੀ ਵਿਧੀ ਹੈ ਹੀ ਇੱਕ ਅਤੇ ਉਹਨੂੰ ਕੋਈ ਵਿਰਲਾ ਜਾਣਦਾ ਹੈ, ਉਹ ਹੈ ਗੁਰਮਤਿ  ਸਾਰੀਆਂ ਮੱਤਾਂ ਨੂੰ ਗੁਰਮਤਿ ਨੇ ਉਪਦੇਸ਼ ਦਿੱਤਾ ਹੈ, ਜੇ ਕਿਸੇ ਮਤਿ ਨੂੰ ਉਪਦੇਸ਼ ਨਹੀਂ ਦਿੱਤਾ ਤਾਂ ਉਹ ਵੇਦ ਮਤਿ ਹੈ, ਇਹ ਕਿਹਾ ਹੈ ਕਿ ਜਿਹੜੀ ਵੇਦ ਮਤਿ ਹੈ, ਇਹੀ ਇੱਕੋ ਮਤਿ ਹੈ  "ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥ {ਪੰਨਾ 1350}" ਤਾਂ ਅਲੱਗ ਗੱਲ ਹੈ ਕਿ ਉਹਦੇ 'ਚ ਸਚ ਵੀ ਹੈ ਝੂਠ ਵੀ ਹੈ  ਦਸਮ ਪਾਤਸ਼ਾਹ ਨੇ ਕਿਹਾ "ਕਹੂੰ ਬੇਦ ਬਾਨੀ ਕਹੂੰ ਸਾਰਦਾ ਭਵਾਨੀ" ਸਾਰਦਾ ਭਵਾਨੀ ਵੀ ਤੈਨੂੰ ਹੀ ਕਹਿੰਦੇ ਹਨ, ਬੇਦ ਬਾਣੀ ਵੀ ਤੈਨੂੰ ਹੀ ਕਹਿੰਦੇ ਹਨ  ਉਹ ਨਾਮ ਜੋ ਪਿਛੋਂ ਚਲੇ ਆਏ ਹਨ ਉਹ ਲੈ ਲਏ, ਉਹਨਾਂ ਨਾਲ ਕੋਈ alergy ਨਹੀਂ ਹੈ  ਇਹਨਾਂ ਨੇ ਮਤਿ ਤੋਂ ਜਿਹੜਾ ਰਾਹ ਬਦਲ ਲਿਆ ਸੀ , ਅਰਥਾਂ ਦੇ ਅਨਰਥ ਕਰਕੇ ਦੂਜੇ ਪਾਸੇ ਲੈ ਗਏ ਸੀ, ਮਾਇਆ ਦੇ ਵਿੱਚ ਹੀ ਘੁਮਾ ਦਿੱਤੀ ਸੀ ਗੱਲ, ਤਿੰਨ ਲੋਕ 'ਚ ਹੀ ਰਹਿ ਗਏ ਸੀ, ਉਸ ਵਿਚੋਂ ਬਾਹਰ ਕਢਿਆ ਹੈ 

Wednesday, September 12, 2012

Parbodhu

ਸੰਸਾਰੀ ਗਿਆਨ ਵਿੱਚ ਬੋਧ ਹੈ ਪ੍ਰਬੋਧੁ ਨਹੀ । ਸੰਸਾਰ ਦੇ ਜਿਨ੍ਹੇ ਵੀ ਗਿਆਨ ਨੇ ਉਨ੍ਹਾਂ ਉਤੇ ਜੋ ਸਵਾਰੀ ਕਰਦਾ ਹੈ ਉਹ ਪ੍ਰਬੋਧੁ ਹੈ । ਸੰਸਾਰ ਵਿੱਚ ਗਿਆਨ ਹੈ ਹਰ ਵਸਤੂ ਦਾ ਬਿਬੇਕ ਨਹੀ, ਬਿਬੇਕ ਦੀ ਰੋਸ਼ਨੀ ਪ੍ਰਬੋਧੁ ਹੈ ਸੰਸਾਰ ਦਾ ਗਿਆਨ ਬੋਧ ਹੈ 

Sunday, September 9, 2012

Giaanu Dhiaanu

ਸਿੱਖੀ ਗਿਆਨ ਮਾਰਗ ਹੈ, ਜਿਸਨੂੰ ਅਸੀਂ ਜਾਣਦੇ ਨਹੀ ਉਸਦਾ ਧਿਆਨ ਨਹੀ ਧਰਿਆ ਜਾ ਸਕਦਾ ।  ਜੇ ਅਸੀਂ ਪਰਮੇਸ਼ਰ ਤੇ ਧਿਆਨ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਪਹਿਲਾਂ ਉਸਦਾ ਗਿਆਨ ਲੈਣਾ ਪਵੇਗਾ ਗੁਰਬਾਣੀ ਸਮਝ ਕੇ । ਗੁਰਬਾਣੀ ਦਾ ਮੰਨਣਾ ਹੈ ਕਿ ਅਜੇਹਾ ਕੋਈ ਕਰਮ ਨਹੀ ਜਿਸ ਨਾਲ ਉਸਦੀ ਜਾਣਕਾਰੀ ਪ੍ਰਾਪਤ ਹੋ ਜਾਵੇ ਸਵਾਏ ਗਿਆਨ ਦੇ  

ਪੰਨਾ 702 ਸਤਰ 19
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥
ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥
ਬਾਣੀ:     ਰਾਗੁ: ਰਾਗੁ ਤਿਲੰਗ,     ਮਹਲਾ ੧

ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥
ਸਭ ਤੇ ਵਡਾ ਸਤਿਗੁਰੁ, ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥
ਸੂਹੀ (ਮ: ੫) - ੭੫੦



Saturday, September 8, 2012

Bhusreeaa Pakaaeeaa


>>>Download mp3<<<

ਭੁਸਰੀਆ ਪਕਾਈਆ:- ਹਿਰਦੇ ਵਿਚੋਂ ਜੋ ਅਵਾਜ਼ ਆਈ ਤੇ ਉਸਨੂੰ ਵਿਚਾਰ ਕੇ (ਪਕਾ ਕੇ) ਅਖਰਾਂ ਰੂਪੀ ਥਾਲ ਵਿੱਚ ਪਾ ਦਿੱਤੀਆਂ ।

ਬਾਣੀ: ਵਾਰ     ਰਾਗੁ: ਰਾਗੁ ਮਾਰੂ,     ਮਹਲਾ ੫

ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ ॥
ਜਿਨੀ ਗੁਰੂ ਮਨਾਇਆ ਰਜਿ ਰਜਿ ਸੇਈ ਖਾਹਿ ॥
ਪੰਨਾ 1096 ਸਤਰ ੧੭